Trump threatens MPs before impeachment
Connect with us [email protected]

ਅੰਤਰਰਾਸ਼ਟਰੀ

ਟਰੰਪ `ਤੇ ਮਹਾਦੋਸ਼ ਤੋਂ ਪਹਿਲਾਂ ਐਮ ਪੀਜ਼ ਨੂੰ ਧਮਕੀਆਂ

Published

on

Trump Scott Atlas

ਵਾਸ਼ਿੰਗਟਨ, 26 ਜਨਵਰੀ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮਹਾਦੋਸ਼ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਮ ਪੀਜ਼ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਕੈਪੀਟਲ ਹਿੱਲ ਯਾਨੀ ਪਾਰਲੀਮੈਂਟ ਭਵਨਤੇ ਹਮਲੇ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ। ਇਸ ਨਾਲ ਫੈਡਰਲ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੱਧ ਗਈ ਹੈ। ਇਹ ਧਮਕੀਆਂ ਓਦੋਂਮਿਲੀਆਂ ਹਨ, ਜਦੋਂ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਮਹਾਦੋਸ਼ ਮਤਾ ਸੈਨੇਟ ਨੂੰ ਭੇਜਣ ਵਾਲੀ ਹੈ। ਇਸ ਸਦਨ ਵਿੱਚ ਇਹ ਮਤਾ 13 ਜਨਵਰੀ ਨੂੰ ਪਾਸ ਹੋਇਆ ਸੀ ਤੇ ਸੈਨੇਟ ਵਿੱਚ ਮਹਾਦੋਸ਼ ਦੀ ਕਾਰਵਾਈ ਅੱਠ ਫਰਵਰੀ ਨੂੰ ਸ਼ੁਰੂ ਕਰਨ ਦੀ ਤਿਆਰੀ ਹੈ।
ਇਸ ਬਾਰੇ ਅਮਰੀਕਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਪਨੀਆਂ ਅਤੇ ਕੈਪੀਟਲ ਉਤੇ ਮੁੜ ਹਥਿਆਰਬੰਦ ਪ੍ਰਦਰਸ਼ਨਕਾਰੀਆਂ ਦੇ ਹਮਲੇ ਦੇ ਖਤਰੇ ਕਾਰਨ ਚਿੰਤਾ ਵੱਧ ਗਈ ਹੈ। ਕੈਪੀਟਲ ਪੁਲਸ ਅਤੇ ਹੋਰ ਫੈਡਰਲ ਸੁਰੱਖਿਆ ਏਜੰਸੀਆਂ ਨੇ ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਤੋਂ ਪਹਿਲੇ ਨੈਸ਼ਨਲ ਗਾਰਡ ਦੇ ਹਜ਼ਾਰਾਂ ਫੌਜੀਆਂ ਨੂੰ ਵਾਸ਼ਿੰਗਟਨ ਚ ਵੀ ਤੈਨਾਤ ਰੱਖਣ ਦਾ ਫੈਸਲਾ ਲਿਆ ਹੈ। ਛੇ ਜਨਵਰੀ ਨੂੰ ਪਾਰਲੀਮੈਂਟਭਵਨਤੇ ਟਰੰਪ ਸਮਰਥਕਾਂ ਦੇ ਹਮਲੇ ਪਿੱਛੋਂ ਅਤੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲੇ ਵਾਸ਼ਿੰਗਟਨ ਵਿੱਚ ਨੈਸ਼ਨਲ ਗਾਰਡ ਦੇ ਹਜ਼ਾਰਾਂ ਫੌਜੀਆਂ ਨੂੰ ਤੈਨਾਤ ਕੀਤਾ ਗਿਆ ਸੀ।ਅਮਰੀਕੀ ਮੀਡੀਆ ਦੀਆਂ ਖਬਰਾਂ ਮੁਤਾਬਕ ਭਾਰਤੀ ਮੂਲ ਦੀ ਰਿਪਬਲੀਕਨ ਆਗੂ ਨਿੱਕੀ ਹੇਲੀ ਦੇ ਵਕੀਲ ਰਹੇ ਬੁਚ ਬੋਵਰਸ ਸੈਨੇਟ ਵਿੱਚ ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਦਾ ਬਚਾਅ ਕਰਨਗੇ। ਬੁਚ ਨੇ ਕਰੀਬ ਅੱਠ ਸਾਲ ਪਹਿਲੇ ਇੱਕ ਮਾਮਲੇ ਚੋਂ ਬਰੀ ਹੋਣ ਵਿੱਚ ਹੇਲੀ ਦੀ ਮਦਦ ਕੀਤੀ ਸੀ। ਪਾਰਲੀਮੈਂਟ ਦੇ ਉਪਰਲੇ ਸਦਨ ਸੈਨੇਟਚ ਮਹਾਦੋਸ਼ ਦੀ ਕਾਰਵਾਈ ਤੋਂ ਪਹਿਲਾਂ ਡੋਨਾਲਡ ਟਰੰਪ ਦੇ ਪੱਖ ਵਿੱਚ ਰਿਪਬਲੀਕਨ ਐਮ ਪੀਜ਼ ਇਕਜੁੱਟ ਹੁੰਦੇ ਦਿੱਸ ਰਹੇ ਹਨ। ਅਜਿਹੇ ਐਮ ਪੀਜ਼ ਦੀ ਗਿਣਤੀ ਵਧ ਰਹੀ ਹੈ, ਜੋ ਕਹਿੰਦੇ ਹਨ ਕਿ ਉਹ ਮਹਾਦੋਸ਼ ਦੀ ਕਾਰਵਾਈ ਦਾ ਵਿਰੋਧ ਕਰਨਗੇ। ਰਿਪਬਲੀਕਨ ਸੈਨੇਟਰ ਮਾਰਕੋ ਰੂਬੀਓ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬੇਵਕੂਫੀ ਭਰਿਆ ਕਦਮ ਹੈ ਕਿਉਂਕਿ ਇਹ ਦੇਸ਼ ਲਈ ਚੰਗਾ ਨਹੀਂ। ਸਦਨ ਵਿੱਚ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਆਗੂ ਮਿਚ ਮੈਕੇਨੇਲ ਕਹਿ ਚੁੱਕੇ ਹਨ ਕਿ ਸਦਨ ਦੀ ਘੱਟੋ-ਘੱਟ ਕਾਰਵਾਈ ਤਹਿਤ ਮਹਾਦੋਸ਼ ਦੀ ਕਾਰਵਾਈ ਸ਼ੁਰੂ ਹੋ ਰਹੀ ਹੈ।

ਅੰਤਰਰਾਸ਼ਟਰੀ

ਸਿਡਨੀ ਵਿੱਚ ਸਿੱਖਾਂ ਉੱਤੇ ਅਣਪਛਾਤੇ ਬੰਦਿਆਂ ਵੱਲੋਂ ਹਮਲਾ

Published

on

ਸਿਡਨੀ, 4 ਮਾਰਚ, – ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਚਲੇ ਹੈਰਿਸ ਪਾਰਕ ਵਿੱਚ ਬੀਤੇ ਐਤਵਾਰ ਦਸਤਾਰਧਾਰੀ ਸਿੱਖਾਂ ਦੇ ਇੱਕ ਗਰੁੱਪ ਉੱਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟ ਤੇ ਹਥੌੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਪਿੱਛੋਂ ਜਦੋਂ ਉਹ ਬਚਾਅ ਲਈ ਦੌੜੇ ਤਾਂ ਉਨ੍ਹਾਂ ਦੇ ਪਿੱਛੇ ਦੌੜ ਕੇ ਵੀ ਹਮਲਾ ਕੀਤਾ ਗਿਆ।
ਵਰਨਣ ਯੋਗ ਹੈ ਕਿ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਕਾਰਨ ਆਸਟ੍ਰੇਲੀਆ ਵਿੱਚ ਭਾਰਤ ਸਰਕਾਰ ਪੱਖੀ ਧਿਰ ਅਤੇ ਸਿੱਖ ਭਾਈਚਾਰੇ ਵਿੱਚ ਤਣਾਅ ਚੱਲ ਰਿਹਾ ਹੈ। ਓਥੋਂ ਦੇ 7-ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਅਣਪਛਾਤੇ ਲੋਕਾਂ ਦੇ ਹੱਥਾਂ ਵਿਚ ਬੇਸਬਾਲ ਬੈਟ, ਹਥੌੜੇ ਅਤੇ ਬਾਂਸ ਦੀਆਂ ਸੋਟੀਆਂ (ਡਾਂਗਾਂ) ਫੜੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਇਨ੍ਹਾਂ ਨਾਲ ਸਿੱਖ ਗਰੁੱਪ ਦੀਆਂ ਕਾਰਾਂ ਉੱਤੇ ਹਮਲਾ ਕਰ ਦਿੱਤਾ। ਸਿੱਖ ਗਰੁੱਪ ਦੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਣ ਵਿਚ ਸਫਲ ਹੋ ਗਏ। ਚੈਨਲ ਦੀ ਰਿਪੋਰਟ ਅਨੁਸਾਰ ਹਥਿਆਰ ਬੰਦ ਲੋਕ ਕਹਿ ਰਹੇ ਸਨ ਕਿ ਇਨ੍ਹਾਂ ਨੂੰ ਖ਼ਤਮ ਕਰ ਦਿਉ, ਕੋਈ ਵੀ ਬੱਚ ਕੇ ਨਾ ਜਾਵੇ। ਚੈਨਲ ਅਨੁਸਾਰ ਹਮਲਾਵਰ ਸਕਿਓਰਟੀ ਕੈਮਰਿਆਂ ਵਿਚ ਆ ਗਏ ਹਨ ਅਤੇ ਉਨ੍ਹਾਂ ਨੇ ਜਾਨ ਬਚਾਉਣ ਲਈ ਭੱਜ ਰਹੇ ਦਸਤਾਰਧਾਰੀ ਸਿੱਖਾਂ ਦਾ ਪਿੱਛਾ ਕਰ ਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਸ ਹਮਲੇ ਵਿਚ ਕਾਰਾਂ ਦਾ ਲਗਪਗ 10 ਹਜ਼ਾਰ ਆਸਟ੍ਰੇਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ।
ਆਸਟਰੇਲੀਆ ਦੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਰੈਲੀਆਂ ਕਰ ਕੇ ਵਿਰੋਧ ਕਰ ਰਹੇ ਹਨ ਤੇ ਭਾਰਤ ਸਰਕਾਰ ਦੇ ਸਮਰਥਕ ਕੁਝ ਲੋਕ ਇਨ੍ਹਾਂ ਦਾ ਵਿਰੋਧ ਕਰਦੇ ਹਨ। ਇਹ ਭੰਨਤੋੜ ਦੀ ਕਾਰਵਾਈ ਇਸੇ ਕੜੀ ਦਾ ਹਿੱਸਾ ਮੰਨੀ ਗਈ ਹੈ। ਇਸ ਬਾਰੇ ਪੁਲਿਸ ਨੇ ਸਭਨਾਂਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਘਰੇਲੂ ਅੱਤਵਾਦ ਵਧ ਗਿਆ

Published

on

ਵਾਸ਼ਿੰਗਟਨ, 4 ਮਾਰਚ – ਅਮਰੀਕਾ ਦੇ ਫੈਡਰਲ ਜਾਂਚ ਬਿਊਰੋ (ਐਫ ਬੀ ਆਈ) ਦੇ ਡਾਇਰੈਕਟਰ ਕ੍ਰਿਸ਼ਟੋਫਰ ਰੇਅ ਨੇ ਜਨਵਰੀ ਵਿੱਚ ਅਮਰੀਕੀ ਕੈਪੀਟਲ (ਪਾਰਲੀਮੈਂਟ ਭਵਨ) ਵਿੱਚ ਹੋਈ ਹਿੰਸਾ ਨੂੰ ਸਾਫ ਤੌਰ ਉੱਤੇ ‘ਘਰੇਲੂ ਹਿੰਸਾ’ ਕਰਾਰ ਦਿੱਤਾ ਅਤੇ ਦੇਸ਼ ਦੇ ਅੰਦਰ ਤੇਜ਼ੀ ਨਾਲ ਵਧ ਰਹੇ ਹਿੰਸਕ ਅੱਤਵਾਦ ਬਾਰੇ ਸੁਚੇਤ ਕੀਤਾ ਹੈ। ਰੇਅ ਨੇ 6 ਜਨਵਰੀ ਨੂੰ ਹਿੰਸਾ ਹੋਣ ਦੇ ਸ਼ੱਕ ਬਾਰੇ ਖੁਫੀਆ ਰਿਪੋਰਟ ਉੱਤੇ ਆਪਣੀ ਹੀ ਏਜੰਸੀ ਵੱਲੋਂ ਕਾਰਵਾਈ ਕੀਤੇ ਜਾਣ ਦਾ ਪੱਖ ਰੱਖਿਆ ਅਤੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਰੱਦ ਕੀਤਾ, ਜਿਨ੍ਹਾਂ ਵਿੱਚ ਰਿਪਬਲੀਕਨ ਪਾਰਟੀ ਦੇ ਕੁਝ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੰਗਿਆਂ ਦੀ ਭੂਮਿਕਾ ਤਿਆਰ ਕੀਤੀ ਸੀ, ਜੋ ਹਿੰਸਕ ਭੀੜ ਦੇ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਸ਼ੁਰੂ ਹੋਏ ਸਨ।
ਸੀਨੇਟ ਦੀ ਜੁਡੀਸ਼ਲ ਕਮੇਟੀ ਦੇ ਸਾਹਮਣੇ ਰੇਅ ਦੀ ਗਵਾਹੀ ਉਨ੍ਹਾਂ ਸਿਲਸਿਲੇਵਾਰ ਗਵਾਹੀਆਂ ਵਿੱਚੋਂ ਇੱਕ ਹੈ ਜੋ ਕੈਪੀਟਲ ਹਿੱਲ ਉੱਤੇ ਹਮਲੇ ਪਿੱਛੋਂ ਕਾਨੂੰਨ ਇਨਫੋਰਸਮੈਂਟ ਏਜੰਸੀ ਦੀ ਕਾਰਵਾਈ ਉੱਤੇ ਕੇਂਦਰਿਤ ਹੈ। ਪਾਰਲੀਮੈਂਟ ਦੇ ਮੈਂਬਰਾਂ ਨੂੰ ਕ੍ਰਿਸਟੋਫਰ ਰੇਅ ਨੇ ਕਿਹਾ ਕਿ 6 ਜਨਵਰੀ ਦੀ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਘਰੇਲੂ ਅੱਤਵਾਦ ਦੀ ਸਮੱਸਿਆ ਦੇਸ਼ ਵਿੱਚ ਲੰਬੇ ਸਮੇਂ ਤੋਂ ਚਲ ਰਹੀ ਹੈ ਅਤੇ ਇਸ ਦੇ ਜਲਦੀ ਖਤਮ ਹੋਣ ਦੇ ਆਸਾਰ ਨਹੀਂ ਹਨ।

Continue Reading

ਅੰਤਰਰਾਸ਼ਟਰੀ

ਬਰਤਾਨੀਆ ਵਿੱਚ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ ਕੈਦ

Published

on

ਲੰਡਨ, 4 ਮਾਰਚ – ਬਰਤਾਨੀਆ ਵਿੱਚ ਡਾਕਟਰ ਦੀਪਰਚੀ ਉੱਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਵੱਡੀ ਪੱਧਰ ਉੱਤੇ ਕਾਲਾ ਬਾਜ਼ਾਰੀ ਦੇ ਦੋਸ਼ ਹੇਠ ਇੱਕ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ 12 ਮਹੀਨੇ ਕੈਦ ਦੀ ਸਜ਼ਾ ਹੋਈ ਹੈ। ਵੈੱਸਟ ਬਰਾਮਵਿਚ ਹਾਈ ਸਟਰੀਟ ਉੱਤੇ ਆਪਣੀ ਮਾਂ ਦੀ ਖੈਰਾ ਫਾਰਮੇਸੀ ਵਿੱਚ ਕੰਮ ਕਰਦੇ ਬਲਕੀਤ ਸਿੰਘ ਖੈਰਾ ਨੂੰ ਬਰਮਿੰਘਮ ਕਰਾਊਨ ਅਦਾਲਤ ਨੇ ਕੱਲ੍ਹ ਇਹ ਸਜ਼ਾ ਸੁਣਾਈ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ 36 ਸਾਲਾ ਬਲਕੀਤ ਨੇ 2016 ਤੇ 2017 ਦੌਰਾਨ ਸਿਰਫ ਡਾਕਟਰ ਦੀ ਪਰਚੀ ਉੱਤੇ ਦਿੱਤੀਆਂ ਜਾਂਦੀਆਂ ਪਾਬੰਦੀਸ਼ੁਦਾ ਦਵਾਈਆਂ ਵੱਡੇ ਮੁਨਾਫੇ ਉੱਤੇ ਕਾਲਾ ਬਾਜ਼ਾਰੀ ਵਿੱਚ ਵੇਚੀਆਂ, ਜਿਨ੍ਹਾ ਦੀ ਕੀਮਤ ਅੰਦਾਜ਼ਨ 10,00,000 ਪੌਂਡ ਤੋਂ ਵੱਧ ਸੀ। ਬ੍ਰਿਟੇਨ ਦੀ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਅਥਾਰਟੀ ਦੇ ਅਧਿਕਾਰੀ ਗ੍ਰਾਂਟ ਪੋਵੈਲ, ਜਿਸ ਨੇ ਮਾਮਲੇ ਦੀ ਜਾਂਚ ਕੀਤੀ, ਨੇ ਕਿਹਾ, ‘ਪਾਬੰਦੀਸ਼ੁਦਾ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਦੇਣਾ ਇੱਕ ਸੰਗੀਨ ਅਪਰਾਧ ਹੈ। ਅਜਿਹਾ ਕਰਨ ਵਾਲਾ ਵਿਅਕਤੀ ਮਾਸੂਮ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ। ਪਾਬੰਦੀਸ਼ੁਦਾ ਦਵਾਈਆਂ ਕਾਫੀ ਤੇਜ਼ ਹੁੰਦੀਆਂ ਹਨ ਤੇ ਇਹ ਸਿਰਫ ਡਾਕਟਰ ਦੀ ਨਿਗਰਾਨੀ ਹੇਠਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਰੈਗੂਲੇਟਰੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਭਾਈਵਾਲ ਏਜੰਸੀਆਂ ਨਾਲ ਮਿਲ ਕੇ ਅਸੀਂ ਇਨ੍ਹਾਂ ਕੰਮਾਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਉੱਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰਦੇ ਹਾਂ।’

Continue Reading

ਰੁਝਾਨ


Copyright by IK Soch News powered by InstantWebsites.ca