Corona rage in Italy: Three Punjabis, including husband and wife, killed
Connect with us [email protected]

ਅੰਤਰਰਾਸ਼ਟਰੀ

ਇਟਲੀ `ਚ ਕੋਰੋਨਾ ਦਾ ਕਹਿਰ:ਪਤੀ-ਪਤਨੀ ਸਣੇ ਤਿੰਨ ਪੰਜਾਬੀਆਂ ਦੀ ਮੌਤ

Published

on

corona virus

ਰੋਮ, 24 ਜਨਵਰੀ – ਕੋਵਿਡ-19 ਨੇ ਸੰਨ 2020 `ਚ ਲੱਖਾਂ ਲੋਕਾਂ ਦੀ ਜਾਨ ਲਈ ਤੇ ਲੱਖਾਂ ਹੋਰ ਲੋਕ ਕੋਵਿਡ-19 ਨੂੰ ਹਰਾਉਣ ਵਿੱਚ ਕਾਮਯਾਬ ਵੀ ਰਹੇ ਸਨ। ਕੋਵਿਡ-19 ਦਾ ਖਾਤਮਾ ਕਰਨ ਲਈ ਵਿਸ਼ਵ ਸਿਹਤ ਸੰਗਠਨ ਸਾਰਾ ਤਾਣ ਲਾ ਰਿਹਾ ਹੈ ਤੇ ਇਸ ਤੋਂ ਬਚਾਅ ਲਈ ਦੁਨੀਆ ਦੇ ਕਈ ਦੇਸ਼ਾਂ ਵਿੱਚ ਵੈਕਸੀਨੇਸ਼ਨ ਹੋ ਰਹੀ ਹੈ।
ਇਟਲੀ ਵਿੱਚ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾਹੈ। ਇਸ ਮਹਾਮਾਰੀ ਦੀ ਲਪੇਟ ਵਿੱਚ ਆਉਣ ਤੋਂ ਭਾਰਤੀ ਭਾਈਚਾਰੇ ਦੇ ਲੋਕ ਵੀ ਨਹੀਂ ਬਚੇ। ਇਟਲੀ ਦੇ ਸ਼ਹਿਰ ਪੋਰਦੇਨੋਨੇ ਦੇ ਕਸਬਾ ਫਿਊਮੈ ਵੇਨੇਤੋ ਦੇ ਵਸਨੀਕ 65 ਸਾਲਾ ਕੁਲਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ 62 ਸਾਲਾ ਗੁਰਮੀਤ ਕੌਰ ਦੀ ਇੱਕੋ ਦਿਨ ਕੁਝ ਘੰਟਿਆਂ ਦੇ ਫਰਕ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ।ਇਹ ਬਜ਼ੁਰਗ ਜੋੜਾ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਕੰਗਰੌੜ ਦਾ ਵਸਨੀਕ ਸੀ। ਤੀਸਰੀ ਮੌਤ 81 ਸਾਲਾ ਬੀਬੀ ਗੁਰਮੇਜ ਕੌਰ ਪਤਨੀ ਰੇਸ਼ਮ ਸਿੰਘ, ਜੋ ਪਿਛਲੇ ਲੰਮੇ ਸਮੇਂ ਤੋਂ ਇਟਲੀ ਦੇ ਜ਼ਿਲ੍ਹਾ ਵੈਨਿਸ (ਵੈਨੇਸੀਆ) ਦੇ ਕਸਬਾ ਪਰਾਨਜੌਰਾ ਵਿਖੇ ਰਹਿੰਦੀ ਸੀ, ਜੋ ਬੀਤੇ ਦਿਨ ਕੋਰੋਨਾ ਨਾਲ ਪੀੜਤ ਹੋਣ ਕਰ ਕੇ ਪ੍ਰਾਣ ਤਿਆਗ ਗਈ। ਮ੍ਰਿਤਕ ਗੁਰਮੇਜ ਕੌਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਿਲੌਰ ਦੇ ਪਿੰਡ ਰਾਮਪੁਰ ਦੀ ਵਸਨੀਕ ਸੀ।

ਅੰਤਰਰਾਸ਼ਟਰੀ

ਮੰਗਲ ਮਿਸ਼ਨ ਨੂੰ ਵੱਡਾ ਝਟਕਾ ਮੰਜ਼ਲ ਨੇੜੇ ਪਹੁੰਚ ਕੇ ਐਲਨ ਮਸਕ ਦਾ ਰਾਕੇਟ ਅੱਗ ਦੇ ਭੰਬਾਕੇ ਵਿੱਚ ਬਦਲ ਗਿਆ

Published

on

ਮਾਸਕੋ, 5 ਮਾਰਚ – ਸਪੇਸਐਕਸ ਦਾ ਪੁਲਾੜੀ ਜਹਾਜ਼ ਸਟਾਰਸ਼ਿੱਪ ਜਦੋਂ ਲੈਂਡਿੰਗ ਕਰ ਰਿਹਾ ਸੀ ਤਾਂ ਲੱਗ ਰਿਹਾ ਸੀ ਕਿ ਸਭ ਠੀਕ ਹੈ, ਪਰ ਜਲਦੀ ਹੀ ਹਾਲਾਤ ਬਦਲ ਗਏ। ਲੈਂਡਿੰਗ ਸਮੇਂ ਜਦੋਂ ਪੁਲਾੜ ਜਹਾਜ਼ ਨੇ ਧਰਤੀ ਨੂੰ ਛੋਹਿਆ ਉਸ ਵਿੱਚ ਧਮਾਕਾ ਹੋ ਗਿਆ ਅਤੇ ਇਸ ਨਾਲ ਜਹਾਜ਼ ਹਵਾ ਵਿੱਚ ਉੱਛਲ ਗਿਆ। ਸਪੈਸਐਕਸ ਮੁਹਿੰਮ ਦੀ ਸਫਲਤਾ ਦੇ ਐਲਾਨ ਦੇ ਪੰਜ ਮਿੰਟ ਬਾਅਦ ਹੀ ਇਹ ਹਾਦਸਾ ਹੋ ਗਿਆ।
ਚਮਕੀਲੀ ਗੋਲੀ (ਬੁਲੇਟ) ਦੀ ਸ਼ਕਲ ਦੇ ਰਾਕੇਟ ਸਟਾਰਸ਼ਿੱਪ ਨੇ ਜਦੋਂ ਧਰਤੀ ਨੂੰ ਛੋਹਿਆ, ਓਦੋਂ ਤੱਕ ਸਭ ਕੁਝ ਆਮ ਵਾਂਗ ਸੀ, ਜਿਸ ਕਾਰਨ ਸਪੇਸਐਕਸ ਦੇ ਕਮੈਂਟੇਟਰ ਜਾਨ ਇੰਸਪਰੁਕਰ ਨੇ ਇਸਦੀ ਸਫਲਤਾ ਦਾ ਐਲਾਨ ਵੀ ਕਰ ਦਿੱਤਾ। ਸਪੇਸਐਕਸ ਦੇ ਮੋਢੀ ਐਲਨ ਮਸਕ ਨੇ ਕਿਹਾ ਕਿ ਘੱਟੋ-ਘੱਟ ਸਟਾਰਸ਼ਿੱਪ ਬਿਨਾਂ ਟੁੱਟੇ ਉਤਰਿਆ ਤਾਂ ਸਹੀ। ਮਸਕ ਦੀ ਯੋਜਨਾ ਸਟਾਰਸ਼ਿੱਪ ਰਾਹੀਂ ਲੋਕਾਂ ਨੂੰ ਚੰਦ ਤੇ ਮੰਗਲ ਉੱਤੇ ਭੇਜਣ ਦੀ ਹੈ। ਉਥੇ ਸਪੇਸਐਕਸ ਨੇ ਕੱਲ੍ਹ 60 ਸਟਾਰਲਿੰਕ ਸੰਚਾਰ ਉਪਗ੍ਰਹਿਆਂ ਦੀ ਸਫਲਤਾਪੂਰਵਕ ਲਾਂਚਿੰਗ ਕੀਤੀ। ਇਨ੍ਹਾਂ ਉਪਗ੍ਰਹਿਆਂ ਨੂੰ ਫਾਲਕਨ ਨੌ ਵਾਹਕ ਰਾਕੇਟ ਰਾਹੀਂ ਲਾਂਚ ਕੀਤਾ ਗਿਆ।ਫਲੋਰਿਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਸਥਾਨਕ ਸਮੇਂ ਮੁਤਾਬਕ ਸਵੇਰੇ 3.24 ਵਜੇ ਸਫਲ ਲਾਂਚਿੰਗ ਹੋਈ, ਜਿਸ ਨੂੰ ਬੀਤੇ ਸਮੇਂ ਵਿੱਚ ਕਈ ਵਾਰ ਲਾਂਚਿੰਗ ਦੇ ਨਿਰਧਾਰਤ ਪ੍ਰੋਗਰਾਮ ਨੂੰ ਟਾਲਣਾ ਪਿਆ ਸੀ। ਰਾਕੇਟ ਦਾ ਪਹਿਲਾ ਪੜਾਅ ਸਫਲਤਾਪੂਰਵਕ ਵੱਖ ਹੋ ਗਿਆ ਤੇ ਸਪੇਸਐਕਸ ਸਪੇਸਪੋਰਟ ਡਰੋਨ ਜਹਾਜ਼ ਉੱਤੇ ਉਤਰਿਆ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਦਾ ਮੁੱਖ ਟੀਚਾ 60 ਸਟਾਰਲਿੰਕ ਉਪਗ੍ਰਹਿਆਂ ਨੂੰ ਓਰਬਿਟ ਵਿੱਚ ਸਥਾਪਤ ਕਰਨਾ ਹੈ।

Continue Reading

ਅੰਤਰਰਾਸ਼ਟਰੀ

ਇਮਰਾਨ ਖ਼ਾਨ ਨੇ ਕਿਹਾ ਸੈਨੇਟ ਚੋਣਾਂ ਦੌਰਾਨ ਮੇਰੀ ਪਾਰਟੀ ਦੇ ਮੈਂਬਰ 2-2 ਕਰੋੜਦੇ ਵਿਕੇਗਏ

Published

on

ਇਸਲਾਮਾਬਾਦ, 5 ਮਾਰਚ – ਪਾਕਿਸਤਾਨ ਵਿੱਚ ਸੈਨੇਟ ਚੋਣਾਂ ਵਿੱਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਮਿਲੀ ਹਾਰ ਪਿੱਛੌਂ ਕੱਲ੍ਹ ਸ਼ਾਮ ਦੇਸ਼ਵਾਸੀਆਂ ਨੂੰ ਵੀਡੀ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੈਨੇਟ ਚੋਣਾਂ ਵਿੱਚ ਜੇਤੂ ਰਹੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਡੈਮੋਕਰੈਟਿਕ ਮੂਵਮੈਂਟ ਦੇ ਸਾਂਝੇ ਉਮੀਦਵਾਰ ਯੂਸਫ਼ ਰਜ਼ਾ ਗਿਲਾਨੀ ਨੂੰ ਗਦਾਰ ਤੇ ਲੁਟੇਰਾ ਕਿਹਾ ਹੈ।
ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਦੇ ਅਰਬਾਂ ਰੁਪਏ ਲੁੱਟਣ ਵਾਲੇ ਯੂਸਫ ਰਜ਼ਾ ਗਿਲਾਨੀ ਨੇ ਸੈਨੇਟ ਚੋਣ ਜਿੱਤੀ ਨਹੀਂ, ਪੈਸਿਆਂ ਨਾਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਪੀ ਟੀ ਆਈ ਦੇ ਲੱਗਭਗ 20 ਮੈਂਬਰਾਂ ਨੇ ਆਪਣੀਆਂ ਵੋਟਾਂ 2-2 ਕਰੋੜ ਰੁਪਏ ਵਿੱਚ ਵੇਚੀਆਂ ਹਨ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਸ ਬਾਰੇਇੱਕ ਵੀਡੀਓ ਵੀ ਆਈ ਹੈ ਜਿਸ ਵਿੱਚ ਸੂਬਾ ਖ਼ੈਬਰ ਪਖਤੂਨਖਵਾ ਦੇ ਪਾਰਲੀਮੈਂਟ ਮੈਂਬਰਾਂ ਨੂੰ ਸੈਨੇਟ ਦੀਆਂ ਵੋਟਾਂ ਬਦਲੇਰਿਸ਼ਵਤ ਲੈਂਦੇ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕੌਮੀ ਅਸੈਂਬਲੀ ਵਿੱਚ ਭਰੋਸੇ ਦੇ ਵੋਟ ਲਈ ਜਾਣਗੇ ਅਤੇ ਆਪਣੇ ਮੈਂਬਰਾਂ ਨੂੰ ਸਾਫ ਕਹਿਦੇਣਗੇ ਕਿ ਜੇ ਉਹ ਨੂੰ ਉਨ੍ਹਾਂ ਉੱਤੇ ਇਤਬਾਰ ਨਹੀਂ ਤਾਂ ਉਨ੍ਹਾਂ ਨੂੰ ਸੱਤਾ ਛੱਡ ਕੇ ਵਿਰੋਧੀ ਧਿਰ ਵਿੱਚ ਬੈਠਣਾ ਮਨਜ਼ੂਰ ਹੈ।

Continue Reading

ਅੰਤਰਰਾਸ਼ਟਰੀ

ਅਮਰੀਕਾ ਨੇ ਕਿਹਾ: ਚੀਨ ਪੂਰੀ ਦੁਨੀਆ ਲਈ ਖਤਰਾ ਬਣਿਐ

Published

on

ਵਾਸ਼ਿੰਗਟਨ, 5 ਮਾਰਚ – ਅਮਰੀਕਾ ਦੀ ਜੋਅ ਬਾਇਡੇਨ ਸਰਕਾਰ ਚੀਨ ਪ੍ਰਤੀ ਆਪਣੀ ਨੀਤੀ ਵਿੱਚ ਕੋਈ ਵੀ ਨਰਮੀ ਨਹੀਂ ਵਰਤੇਗੀ। ਉਹ ਚੀਨ ਦੇ ਗੁਆਂਢੀ ਦੇਸ਼ਾਂ ਨੂੰ ਸਹਿਯੋਗ ਦੇਵੇਗੀ, ਤਾਈਵਾਨ ਅਤੇ ਹਾਂਗਕਾਂਗ ਵਿੱਚ ਮਨੁੱਖੀ ਕਦਰਾਂ-ਕੀਮਤਾਂ ਤੇ ਅਧਿਕਾਰਾਂ ਲਈ ਸਮਰਥਨ ਕਰੇਗੀ ਅਤੇ ਸ਼ਿਨਜਿਆਂਗ ਅਤੇ ਤਿੱਬਤ ਵਿੱਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਖਿਲਾਫ ਆਵਾਜ਼ ਉਠਾਉਂਦੀ ਰਹੇਗੀ।
ਇਸ ਦੌਰਾਨ ਅਮਰੀਕਾ ਨੇ ਸਾਫ ਕਿਹਾ ਹੈ ਕਿ ਉਹ ਭਾਰਤ ਵਰਗੇ ਸਹਿਯੋਗੀ ਦੇਸ਼ਾਂ ਨਾਲ ਆਪਣੇ ਸੰਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੇਗਾ ਅਤੇ ਭਾਰਤ ਨਾਲ ਵਿਸ਼ਵ ਪੱਧਰ ਉੱਤੇ ਨਵੇਂ ਸਟੈਂਡਰਡ ਕਰਦੇ ਹੋਏ ਨਵੇਂ ਸਮਝੌਤਿਆਂ ਨੂੰ ਸਿਰੇ ਚਾੜ੍ਹੇਗਾ। ਅਮਰੀਕਾ ਦੀ ਅੰਤਿ੍ਰਮ ਰਾਸ਼ਟਰੀ ਸੁਰੱਖਿਆ ਰਣਨੀਤੀ ਉੱਤੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਆਪਣੀ ਮੋਹਰ ਲਾ ਦਿੱਤੀ ਹੈ, ਜਿਸ ਨੂੰ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਹੈ।ਇਸ ਨੀਤੀ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਭਵਿੱਖ ਆਸਪਾਸ ਹੋਣ ਵਾਲੀਆਂ ਘਟਨਾਵਾਂ ਨਾਲ ਜੁੜਿਆ ਹੈ, ਜਿੱਥੇ ਵਿਸ਼ਵ ਵਿੱਚ ਰਾਸ਼ਟਰਵਾਦ ਅਤੇ ਲੋਕਤੰਤਰ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਚੀਨ ਅਤੇ ਰੂਸ ਵਰਗੇ ਕਮਿਊਨਿਸਟ ਦੇਸ਼ਾਂ ਦੀ ਵਿਰੋਧਤਾ ਦਾ ਉਸ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। 24 ਸਫਿਆਂ ਦੇ ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਵਿੱਚ ਸ਼ਕਤੀ ਸੰਤੁਲਨ ਦੀ ਸਥਿਤੀ ਬਦਲ ਰਹੀ ਹੈ। ਵਿਸ਼ੇਸ਼ ਤੌਰ ਉੱਤੇ ਚੀਨ ਹੋਰ ਜ਼ਿਆਦਾ ਹਮਲਾਵਰ ਹੋ ਰਿਹਾ ਹੈ। ਅਮਰੀਕਾ ਨੇ ਆਪਣਾ ਮੁੱਖ ਵਿਰੋਧੀ ਚੀਨ ਨੂੰ ਹੀ ਮੰਨਿਆ ਹੈ, ਜੋ ਆਰਥਿਕ, ਕੂਟਨੀਤਕ, ਫੌਜੀ ਅਤੇ ਤਕਨੀਕੀ ਰੂਪ ਤੋਂ ਸਮਰੱਥ ਹੈ।

Continue Reading

ਰੁਝਾਨ


Copyright by IK Soch News powered by InstantWebsites.ca