Three out of four elderly people in India suffer from serious illnesses
Connect with us apnews@iksoch.com

ਸਿਹਤ

ਭਾਰਤ ਵਿੱਚ ਚਾਰ ਵਿੱਚੋਂ ਤਿੰਨ ਬਜ਼ੁਰਗ ਗੰਭੀਰ ਬਿਮਾਰੀਆਂ ਦੇ ਸ਼ਿਕਾਰ

Published

on

elderly

ਨਵੀਂ ਦਿੱਲੀ, 7 ਜਨਵਰੀ – ਭਾਰਤ ਵਿੱਚ 60 ਸਾਲ ਤੋਂ ਵੱਧ ਉਮਰ ਦੇ ਹਰ ਚਾਰ ਵਿੱਚੋਂ ਤਿੰਨ ਬਜ਼ੁਰਗ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ। ਇਹ ਤੱਥ ਬਜ਼ੁਰਗਾਂ ਦੇ ਸਮਾਜਕ, ਆਰਥਿਕ ਅਤੇ ਸਿਹਤ ਦੇ ਹਾਲਾਤ ਜਾਨਣ ਲਈ ਪਹਿਲੀ ਵਾਰ ਕੀਤੇ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ।
ਇਸ ਸਰਵੇਖਣ ਦਾ ਮਹੱਤਵ ਦੱਸਦੇ ਹੋਏ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਇਸ ਨਾਲ ਬਜ਼ੁਰਗਾਂ ਦੀਆਂ ਸਿਹਤ ਸੇਵਾਵਾਂ ਲਈ ਰਾਸ਼ਟਰੀ ਪ੍ਰੋਗਰਾਮ ਬਣਾਉਣ ਵਿੱਚ ਮਦਦ ਮਿਲੇਗੀ। ਇਸ ਸਰਵੇਖਣ ਨੂੰ ਭਾਰਤ ਲਾਂਗਿਟ ਯੂਡੀਨਲ ਏਜਿੰਗ ਸਟੱਡੀ-ਐਲ ਏ ਐਸ ਆਈ ਵੇਵ-1 (ਲਾਸੀ-ਵੇਵੇ-1) ਨਾਂਅ ਦਿੱਤਾ ਗਿਆ ਹੈ। ਲਾਸੀ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ 75 ਫੀਸਦੀ ਬਜ਼ੁਰਗ ਇੱਕ ਜਾਂ ਇੱਕ ਤੋਂ ਵੱਧ ਗੰਭੀਰ ਰੋਗਾਂ ਤੋਂ ਪੀੜਤ ਹਨ। ਇਨ੍ਹਾਂ ਵਿੱਚ ਚਾਲੀ ਫੀਸਦੀ ਬਜ਼ੁਰਗ ਕਿਸੇ ਨਾ ਕਿਸੇ ਸਰੀਰਕ ਵਿਕਾਰ ਦੇ ਸ਼ਿਕਾਰ ਹਨ ਤੇ 20 ਫੀਸਦੀ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। 34.6 ਫੀਸਦੀ ਬਜ਼ੁਰਗਾਂ ਨੂੰ ਦਿੱਲ ਦੀ ਬਿਮਾਰੀ ਹੈ। 18.8 ਫੀਸਦੀ ਬਜ਼ੁਰਗਾਂ ਨੂੰ ਹੱਡੀਆਂ ਜਾਂ ਜੋੜਾਂ ਦੇ ਦਰਦ ਦੀ ਬਿਮਾਰੀ ਹੈ ਤਾਂ 14.2 ਫੀਸਦੀ ਸ਼ੂਗਰ ਤੋਂ ਪੀੜਤ ਹਨ।

Read More Latest News about Health

ਅੰਤਰਰਾਸ਼ਟਰੀ

ਚੀਨੀ ਨੇਤਾਵਾਂ ਵੱਲੋਂ ਟੀਕੇ ਨਾ ਲਵਾਉਣ ਦੇ ਸਵਾਲ `ਤੇ ਚੀਨ ਦੀ ਚੁੱਪ

Published

on

vaccine

ਪੇਈਚਿੰਗ, 21 ਜਨਵਰੀ – ਚੀਨ ਸਰਕਾਰ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਚੀਨ ਚ ਬਣਿਆ ਕੋਵਿਡ-19 ਦਾ ਟੀਕਾ ਲਗਵਾਇਆ ਹੈ, ਪਰ ਆਪਣੇ ਸੀਨੀਅਰ ਨੇਤਾਵਾਂ ਵੱਲੋਂ ਟੀਕਾ ਨਾ ਲਗਵਾਉਣ ਬਾਰੇ ਚੀਨ ਨੇ ਚੁੱਪ ਧਾਰੀ ਰੱਖੀ ਹੈ। ਉਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਪੈ੍ਰਸ ਕਾਨਫਰੰਸ ਵਿੱਚ ਵਿਸ਼ਵ ਦੇ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਂ ਗਿਣਾਏ, ਜਿਨ੍ਹਾਂ ਨੇ ਚੀਨਚ ਬਣੇ ਕੋਵਿਡ-19 ਟੀਕੇ ਲਗਵਾਏ ਹਨ।
ਹੁਆ ਚੁਨਯਿੰਗ ਨੇ ਦੱਸਿਆ ਕਿ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਯਸ਼ ਐਰਦੋਗਾਨ, ਸੇਸ਼ਲਸ ਦੇ ਰਾਸ਼ਟਰਪਤੀ ਵਾਵੇਲ ਰਾਮਕਾਲਵਨ, ਯੂ ਏ ਈ, ਬਹਿਰੀਨ, ਮਿਸਰ ਅਤੇ ਇੰਡੋਨੇਸ਼ੀਆ ਦੇ ਨੇਤਾਵਾਂ ਨੇ ਚੀਨੀ ਟੀਕੇ ਲਗਵਾਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਪ੍ਰਮੁੱਖ ਵਰਗਾਂ ਚ ਟੀਕਾਕਰਨ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਸਾਰੇ ਲੋਕਾਂ ਨੂੰ ਸਿਸਟਮ ਅਨੁਸਾਰ ਟੀਕਾ ਦਿੱਤਾ ਜਾਵੇਗਾ, ਜੋ ਮਾਪਦੰਡ ਪੂਰਾ ਕਰਦੇ ਹਨ। ਇਹ ਪੁੱਛੇ ਜਾਣਤੇ ਕਿ ਕੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਟੀਕਾ ਲਗਵਾਇਆ ਹੈ, ਹੁਆ ਨੇ ਕਿਹਾ ਕਿ ਇਸ ਸਮੇਂ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਇਸ ਜਵਾਬ ਤੋਂ ਸਾਰੇ ਹੈਰਾਨ ਹਨ।

Continue Reading

ਸਿਹਤ

ਔਰਤਾਂ ਨੂੰ ਮਾਂ ਬਣਨ ਦੇ ਛੇ ਸਾਲ ਬਾਅਦ ਪਰਤਦੀ ਹੈ ਮਿੱਠੀ ਨੀਂਦ

Published

on

child

ਓਟਾਵਾ, 20 ਜਨਵਰੀ – ਮਾਂ ਬਣਨ ਦਾ ਅਹਿਸਾਸ ਸਭ ਤੋਂ ਉਪਰ ਹੁੰਦਾ ਹੈ, ਪਰ ਇਹ ਰਾਤਾਂ ਦੀ ਨੀਂਦ ਤੇ ਵੀ ਬਹੁਤ ਅਸਰ ਕਰਦਾ ਹੈ। ਕੈਨੇਡਾਚ ਹੋਏ ਇੱਕ ਅਧਿਅਨ ਮੁਤਾਬਕ ਜ਼ਿਆਦਾਤਰ ਮਾਂਵਾਂ ਬੱਚੇ ਦੇ ਜਨਮ ਪਿੱਛੋਂ ਰੋਜ਼ ਰਾਤ ਨੂੰ ਔਸਤਨ ਦੋ ਘੰਟੇ ਦੀ ਨੀਂਦ ਗੁਆ ਬੈਠਦੀਆਂ ਹਨ। ਗਰਭ ਅਵਸਥਾ ਤੋਂ ਪਹਿਲਾਂ ਵਰਗੀ ਮਿੱਠੀ ਨੀਂਦ ਲੈਣ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਛੇ ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਮੈਕਗਿਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਔਲਾਦ ਸੁੱਖ ਦੀ ਪ੍ਰਾਪਤੀ ਦੇ ਦੋ ਹਫ਼ਤਿਆਂ ਦੇ ਅੰਦਰ ਇੱਕ ਹਜ਼ਾਰ ਜੋੜਿਆਂ ਦੀ ਨੀਂਦ ਦੀ ਗੁਣਵੱਤਾ ਦਾ ਵਿਸ਼ਲੇਸ਼ਣ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੇ ਦੇ ਜਨਮ ਤੋਂ ਬਾਅਦ ਸਿਰਫ ਮਾਂ ਹੀ ਨਹੀਂ, ਪਿਤਾ ਦੀ ਨੀਂਦ ਵੀ ਪ੍ਰਭਾਵਤ ਹੁੰਦੀ ਹੈ। ਪਿਤਾ ਦੇ ਮੁਕਾਬਲੇ ਮਾਂਵਾਂ ਚੈਨ ਦੀ ਨੀਂਦ ਸੌਣ ਲਈ ਵੱਧ ਤਰਸਦੀਆਂ ਹਨ। ਬੱਚੇੇ ਨੂੰ ਦੁੱਧ ਦੇਣਾ ਅਤੇ ਥਾਪੜ ਕੇ ਸੁਆਉਣ ਦਾ ਦਬਾਅ ਇਸ ਦਾ ਮੁੱਖ ਕਾਰਨ ਹੈ। ਖੋਜ ਕਰਤਾ ਮੈਰੀ ਪੇਨੇਸਟ੍ਰੀ ਮੁਤਾਬਕ ਸ਼ੁਰੂਆਤੀ ਮਹੀਨਿਆਂ `ਚ ਬਹੁਤੇ ਨਵਜਾਤ ਬੱਚੇ ਇੱਕ ਵਾਰ ਵੱਧ ਤੋਂ ਵੱਧ ਤਿੰਨ ਤੋਂ ਚਾਰ ਘੰਟੇ ਸੌਂਦੇ ਹਨ। ਛੇ ਮਹੀਨੇ ਬਾਅਦ ਉਹ ਰਾਤ ਨੂੰ ਆਰਾਮ ਨਾਲ ਸੌਂਦੇ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਅਕਸਰ ਪਤੀ ਤੇ ਨੌਕਰੀ ਦੇ ਦਬਾਅ ਦੇ ਕਾਰਨ ਆਪਣੀ ਨੀਂਦ ਕੁਰਬਾਨ ਕਰਦੀਆਂ ਹਨ। ਦੂਜੇ, ਤੀਜੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦੀ ਨੀਂਦ ਦਾ ਚੱਕਰ ਹੋਰ ਵਿਗੜ ਜਾਂਦਾ ਹੈ। ਬੱਚੇ ਨੂੰ ਰਾਤ ਵੇਲੇ ਸੰਭਾਲਣ ਦੇ ਨਾਲ ਹੀ ਦਿਨੇ ਬਾਕੀ ਬੱਚਿਆਂ ਦੀ ਦੇਖਭਾਲ ਦਾ ਜਿੰਮਾ ਵੀ ਇਸਦਾ ਮੁੱਖ ਕਾਰਨ ਬਣ ਜਾਂਦਾ ਦੱਸਿਆ ਗਿਆ ਹੈ।

Continue Reading

ਸਿਹਤ

ਲਿਵਰ ਠੀਕ ਰੱਖਣਾ ਹੈ ਤਾਂ ਫਾਸਟ ਫੂਡ ਤੋਂ ਬਚੋ

Published

on

fast food

ਲੰਡਨ, 20 ਜਨਵਰੀ – ਫਾਸਟ ਫੂਡ ਨਾ ਸਿਰਫ ਮੋਟਾਪੇ-ਡਾਇਬੀਟੀਜ਼ ਦਾ ਕਾਰਨ ਬਣਦੇ ਹਨ, ਸਗੋਂ ਲਿਵਰ ਉਤੇ ਵੀ ਬੁਰਾ ਅਸਰ ਪਾਉਂਦੇ ਹਨ। ਬ੍ਰਿਟੇਨ ਚ ਹੋਈ ਨਵੀਂ ਜਾਂਚ ਮੁਤਾਬਕ ਲਗਾਤਾਰ ਇੱਕ ਮਹੀਨਾ ਫਾਸਟ ਫੂਡ ਖਾਣ ਨਾਲ ਲਿਵਰ ਨੂੰ ਓਨਾ ਹੀ ਨੁਕਸਾਨ ਪੁੱਜਦਾ ਹੈ, ਜਿੰਨਾ ਹੈਪੇਟਾਈਟਿਸ ਵਿੱਚ ਹੁੰਦਾ ਹੈ। ਇਸ ਅਧਿਅਨਚ ਫਰੈਂਚ ਫ੍ਰਾਈਜ਼ ਨੂੰ ਲਿਵਰ ਦੇ ਲਈ ਸਭ ਤੋਂ ਵੱਧ ਖਤਰਨਾਕ ਦੱਸਿਆ ਗਿਆ ਹੈ। ਦਰਅਸਲ ਫਰੈਂਚ ਫ੍ਰਾਈਜ਼ ਚ ਚਰਬੀ ਅਤੇ ਲੂਣ ਪਹਿਲਾਂ ਤੋਂ ਹੁੰਦਾ ਹੈ, ਰੈਸਟੋਰੈਂਟ ਇਸ ਨੂੰ ਲੰਮੇ ਸਮੇਂ ਤੱਕ ਕੁਰਕੁਰਾ ਬਣਾਈ ਰੱਖਣ ਲਈ ਸ਼ੱਕਰ ਵੀ ਮਿਲਾਉਂਦੇ ਹਨ। ਇਸ ਨਾਲ ਇਸਚ ਕੈਲੋਰੀ ਅਤੇ ਫੈਟ ਦਾ ਪੱਧਰ ਵੱਧ ਜਾਂਦਾ ਹੈ। ਇਹ ਫੈਟ ਲਿਵਰ ਚ ਜੰਮ ਜਾਂਦਾ ਅਤੇ ਉਸਚ ਸੋਜ ਆ ਜਾਂਦੀ ਹੈ। ਸੋਜ ਨੂੰ ਨਜ਼ਰ ਅੰਦਾਜ਼ ਕਰਨ ਤੇ ਲਿਵਰ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਖੋਜ ਕਰਤਾਵਾਂ ਨੇ ਫ੍ਰਾਈਡ ਚਿਕਨ, ਪੀਜ਼ਾ ਤੇ ਬਰਗਰ ਖਾਣ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਚੀਜ਼ਾਂ ਵਿੱਚ ਸੈਚੁਰੇਟੇਡ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਸੈਚੁਰੇਟੇਡ ਫੈਟ ਲਿਵਰਚ ਮੌਜੂਦ ਐਨਜਾਇਮ ਦੀ ਬਣਤਰ ਚ ਬਦਲਾਅ ਲਿਆਉਂਦੇ ਹਨ। ਹੈਪੇਟਾਈਟਿਸਚ ਵੀ ਇਹੀ ਹੁੰਦਾ ਹੈ। ਮੁੱਖ ਖੋਜ ਕਰਤਾ ਡਰੂ ਆਰਡਨ ਦੇ ਮੁਤਾਬਕ ਫਾਸਟ ਫੂਡ ਪਰੋਸਣ ਵਾਲੇ ਹੋਟਲ-ਰੈਸਟੋਰੈਂਟ ਖਾਣੇ ਨੂੰ ਸੁਆਦੀ ਬਣਾਉਣ ਲਈ ਕਈ ਕੈਮੀਕਲਜ਼ ਦੀ ਵਰਤੋਂ ਕਰਦੇ ਹਨ। ਇਹ ਕੈਮੀਕਲਜ਼ ਲਿਵਰ ਲਈ ਨੁਕਸਾਨ ਦੇਹ ਹਨ। ਅਜਿਹੇ `ਚ ਬਾਹਰ ਫਾਸਟ ਫੂਡ ਖਾਣ ਤੋਂ ਬਚਣਾ ਚਾਹੀਦਾ ਹੈ।

Latest News about Health

Continue Reading

ਰੁਝਾਨ


Copyright by IK Soch News powered by InstantWebsites.ca