Three members of Khalistan Tigers Force arrested from Moga district
Connect with us [email protected]

ਅਪਰਾਧ

ਖ਼ਾਲਿਸਤਾਨ ਟਾਈਗਰਜ਼ ਫੋਰਸ ਦੇ ਤਿੰਨ ਮੈਂਬਰ ਮੋਗਾ ਜਿ਼ਲੇ ਤੋਂ ਫੜੇ

Published

on

arrested

ਮੋਗਾ, 4 ਜੁਲਾਈ, – ਇਸ ਜਿ਼ਲੇ ਦੀ ਪੁਲਿਸ ਨੇ ਸਮਾਲਸਰ ਨੇੜਿਓਂ ਖ਼ਾਲਿਸਤਾਨ ਟਾਈਗਰਜ਼ ਫੋਰਸ (ਕੇਟੀ ਐੱਫ) ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਫ਼ਿਰੌਤੀ ਅਤੇ ਟਾਰਗੇਟ ਕਿਲਿੰਗ ਦੀ ਸਾਜਿਸ਼ ਨਾਕਾਮ ਕਰ ਦੇਣ ਦਾ ਦਾਅਵਾ ਕਤਿਾ ਹੈ। ਪੁਲਸ ਦੇ ਮੁਤਾਬਕ ਕੇਟੀਐੱਫ ਨੂੰ ਵਿਦੇਸ਼ ਤੋਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਚਲਾ ਰਿਹਾ ਹੈ। ਗ੍ਰਿਫ਼ਤਾਰ ਕੀਤੇ ਲੋਕਾਂ ਵਿੱਚਯਾਦਵਿੰਦਰ ਸਿੰਘ ਯਾਦੀ ਪਿੰਡ ਈਨਾ ਖੇੜਾ,ਮੁਕਤਸਰ, ਰਛਪਾਲ ਸਿੰਘ ਪਿੰਡ ਚੱਕ ਵਾਲਾਣ, ਤਰਨਤਾਰਨ ਅਤੇ ਤਲਵਿੰਦਰ ਸਿੰਘ ਮਿੰਟੂ, ਪਿੰਡ ਮਾਝਾ ਪੱਟੀ,ਮੁਕਤਸਰ ਸ਼ਾਮਲ ਹਨ। ਪੁਲਿਸ ਨੂੰ ਇਨ੍ਹਾਂ ਲੋਕਾਂ ਤੋਂ ਇਕ ਸ਼ੈਵਰਲੇ ਕਰੂਜ਼ ਕਾਰ, ਇਕ 0.32 ਬੋਰ ਪਿਸਤੌਲ ਅਤੇ 20 ਗ੍ਰਾਮ ਹੈਰੋਇਨ ਵੀ ਮਿਲੀ ਹੈ।
ਵਰਨਣ ਯੋਗ ਹੈ ਕਿ ਬੀਤੇ ਦਿਨੀਂ ਮੋਗਾ ਪੁਲਿਸ ਨੇ ਲਵਪ੍ਰੀਤ ਸਿੰਘ ਰਵੀ, ਰਾਮ ਸਿੰਘ ਸੋਨੂੰ ਤੇ ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਗ੍ਰਿਫ਼ਤਾਰ ਕਰ ਕੇ ਟਾਰਗੇਟ ਕਿਲਿੰਗ ਦੀ ਸਾਜਿਸ਼ ਬੇਪਰਦ ਕਰਨ ਦਾ ਦਾਅਵਾ ਕੀਤਾ ਸੀ, ਜਿਸ ਵਿਚ ਡੇਰਾ ਪੇ੍ਰਮੀ ਦੇ ਕਤਲ, ਇਕ ਪੁਜਾਰੀ ਉੱਤੇ ਫਾਇਰਿੰਗ, ਗੈਂਗਸਟਰ ਸੁੱਖਾ ਲੰਮੇ ਕਤਲ ਕੇਸ ਤੇ ਸੁਪਰਸ਼ਾਈਨ ਕਤਲ ਕੇਸ ਸਮੇਤ ਕਈ ਘਟਨਾਵਾਂ ਸ਼ਾਮਲ ਸਨ। ਅਰਸ਼ ਡਾਲਾ ਇਨ੍ਹਾਂ ਸਾਰੇ ਕੇਸਾਂ ਦਾ ਮੁੱਖ ਸਾਜ਼ਸ਼ਿਕਰਤਾ ਦੱਸਿਆ ਜਾਂਦਾ ਹੈ।
ਐੱਸਐੱਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅਰਸ਼ ਡਾਲਾ ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਖੇ ਮਠਿਆਈ ਦੀ ਦੁਕਾਨ ਦੇ ਮਾਲਕ ਨੂੰ ਧਮਕੀ ਭਰੀਆਂ ਕਾਲਾਂ ਅਤੇ ਮਾਰਨ ਦਾ ਡਰਾਵਾ ਦੇ ਕੇ 30 ਲੱਖ ਰੁਪਏ ਫ਼ਿਰੌਤੀ ਮੰਗੀ ਅਤੇ ਇਨ੍ਹਾਂ ਤਿੰਨਾਂ ਨੂੰ ਮਠਿਆਈ ਦੀ ਦੁਕਾਨ ਵਾਲੇ ਤੋਂ ਫ਼ਿਰੌਤੀ ਲੈਣ ਦਾ ਕੰਮ ਦਿੱਤਾ ਸੀ, ਜਿਸ ਪਿੱਛੋਂ ਇਨ੍ਹਾਂ ਤਿੰਨਾਂ ਨੂੰ ਫੜਨ ਲਈ ਸਾਂਝੀਆਂ ਪੁਲਿਸ ਟੀਮਾਂ ਬਣਾਈਆਂ ਸਨ। ਉਨ੍ਹਾਦੱਸਿਆ ਕਿ ਤਿੰਨਾਂ ਦੋਸ਼ੀਆਂ ਨੇ ਮੰਨ ਲਿਆ ਹੈ ਕਿ ਉਹ ਅਰਸ਼ ਡਾਲਾ ਦੇ ਕਹੇ ਉੱਤੇਕੰਮ ਕਰਦੇ ਸਨ ਅਤੇ ਤਲਵੰਡੀ ਭਾਈ ਵਿਖੇ ਮਠਿਆਈ ਦੀ ਦੁਕਾਨ ਵਾਲੇ ਤੋਂ ਫਿਰੌਤੀ ਲੈਣ ਦੇ ਕੰਮ ਲੱਗੇ ਸਨ। ਉਨਾਂ੍ਹ ਕਿਹਾ ਕਿ ਤਿੰਨਾਂ ਦੋਸ਼ੀਆਂ ਵਿਰੁੱਧ ਕਈ ਕੇਸ ਹਨਤੇ ਯਾਦਵਿੰਦਰ ਯਾਦੀ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਸੀ। ਐੱਸਐੱਸਪੀ ਗਿੱਲ ਨੇ ਕਿਹਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈ ਏ) ਨੇ ਜਦੋਂ ਤੋਂ ਮਿੱਥ ਕੇ ਕਤਲ ਦੀਆਂ ਘਟਨਾਵਾਂ ਦੀ ਜਾਂਚ ਆਪਣੇ ਹੱਥ ਲਈ ਹੈ, ਅਸੀਂ ਇਹ ਤੱਥ ਉਸ ਜਾਂਚ ਏਜੰਸੀ ਨਾਲ ਸ਼ੇਅਰ ਕੀਤੇ ਹਨ ਅਤੇ ਇਸ ਦੇ ਬਾਅਦ ਅਰਸ਼ਦੀਪ ਡਾਲਾ ਅਤੇ ਉਸ ਦੇ ਨਾਲ ਸਾਜ਼ਿਸ਼ ਰਚਣ ਵਾਲਿਆਂ ਦੀ ਹਵਾਲਗੀ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ।

Read More Punjab Crime News

ਅਪਰਾਧ

ਡਰੱਗ ਕੇਸ ਵਿੱਚ ਅਕਾਲੀ ਨੇਤਾ ਅਨਵਰ ਮਸੀਹ ਦੇ ਗ੍ਰਿਫਤਾਰੀ ਵਾਰੰਟ

Published

on

Arrested

ਅੰਮ੍ਰਿਤਸਰ, 4 ਅਗਸਤ – ਜਿ਼ਲਾ ਅੰਮ੍ਰਿਤਸਰ ਦੇ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ ਦੀ ਅਦਾਲਤ ਨੇ ਪਿਛਲੇ ਸਾਲ 194 ਕਿਲੋ ਹੈਰੋਇਨ ਤਸਕਰੀ ਦੇ ਕੇਸ ਵਿੱਚ ਫੜੇ ਜਾਣ ਵਾਲੇ ਅਕਾਲੀ ਨੇਤਾ ਅਨਵਰ ਮਸੀਹ ਦੇ ਗ੍ਰਿਫਤਾਰੀ ਵਾਰੰਟ ਕੱਢ ਕੇ ਉਸ ਨੂੰ ਅਦਾਲਤ ਨੇ ਤਿੰਨ ਅਗਸਤ ਤਕ ਪੁਲਸ ਕੋਲ ਸਰੰਡਰ ਕਰਨ ਨੂੰ ਕਿਹਾ ਸੀ, ਪ੍ਰੰਤੂ ਅਨਵਰ ਮਸੀਹ ਨਾ ਪੁਲਸ ਕੋਲ ਅਤੇ ਨਾ ਅਦਾਲਤ ਵਿੱਚ ਸਰੰਡਰ ਕਰਨ ਆਇਆ ਸੀ।
ਇਸ ਦੇ ਬਾਅਦ ਅਦਾਲਤ ਨੇ ਅਨਵਰ ਮਸੀਹਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਅਤੇ ਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ। ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਨੇ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ਵਿੱਚ ਚੱਲਦੀ ਹੈਰੋਇਨ ਦੀ ਫੈਕਟਰੀ ਦਾ ਫੜਨ ਦੇ ਬਾਅਦਮਸੀਹ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਨੇ ਮੈਡੀਕਲ ਗਰਾਊਂਡ `ਤੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਸੀ। ਬਾਅਦ ਵਿੱਚ ਅਨਵਰ ਨੇ ਐਸ ਟੀ ਐਫ ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਉਸ ਦੇ ਅਧਿਕਾਰੀਆਂ ਉੱਤੇ ਲੱਖਾਂ ਰੁਪਏ ਦੀ ਰਿਸ਼ਵਤ ਦੇ ਦੋਸ਼ ਲਾਏ ਅਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਉਸ ਦੇ ਬਾਅਦ ਦੋਸ਼ੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਪਰ ਅਦਾਲਤ ਤੋਂ ਉਸ ਦੇ ਨਵੇਂ ਵਾਰੰਟ ਜਾਰੀ ਹੋਣ ਦਾ ਪਤਾ ਲੱਗਦੇ ਸਾਰ ਉਹ ਫਰਾਰ ਹੋ ਗਿਆ ਹੈ।

Read More Punjab Crime News

Continue Reading

ਅਪਰਾਧ

ਕਾਗਜ਼ਾਂ ਦੀਆਂ ਥੱਦੀਆਂ ਨਾਲ ਠੱਗੀਆਂ ਮਾਰਨ ਵਾਲੇ 6 ਜਣੇ ਕਾਬੂ

Published

on

Arrested

ਜਲੰਧਰ, 3 ਅਗਸਤ – ਸੀ ਆਈ ਏ ਸਟਾਫ ਦਿਹਾਤੀ ਦੀ ਪੁਲਸ ਨੇ ਖਾਸ ਸੂਚਨਾ ਉੱਤੇ ਕਾਰਵਾਈ ਕਰ ਕੇ ਲੋਕਾਂ ਨੂੰ ਰੁਪਏ ਦੁੱਗਣੇ-ਤਿੱਗਣੇ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਤੇ ਇਸ ਦੇ ਬਾਅਦ ਛੇ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਨਕਦੀ ਚਿੱਟੇ ਕਾਗਜ਼ਾਂ ਦੀਆਂ ਗੱਠਾਂ ਤੇ ਬੱਚਿਆਂ ਦੇ ਖੇਡਣ ਵਾਲੇ ਚੂਰਨ ਵਾਲੇ ਨੋਟ ਬਰਾਮਦ ਕੀਤੇ ਹਨ। ਇਸ ਬਾਰੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਐਸ ਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ ਆਈ ਏ ਸਟਾਫ-2 ਦੇ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਗੁਰਾਇਆ ਇਲਾਕੇ ਵਿੱਚ ਇੱਕ ਗੈਂਗ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ, ਜੋ ਲੋਕਾਂ ਨੂੰ ਰੁਪਏ ਦੁੱਗਣੇ-ਤਿੱਗਣੇ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਬੱਚਿਆਂ ਦੇ ਖੇਡਣ ਵਾਲੇ ਚੂਰਨ ਵਾਲੇ ਨੋਟ ਅਤੇ ਚਿੱਟੇ ਕਾਗਜ਼ਾਂ ਦੀਆਂ ਗੱਠਾਂ, ਜਿਨ੍ਹਾਂ ਦੇ ਉਤੇ-ਥੱਲੇ ਇੱਕ-ਇੱਕ ਅਸਲੀ ਨੋਟ ਲੱਗਾ ਹੁੰਦਾ ਹੈ, ਦੇ ਦਿੰਦੇ ਸਨ। ਜਦੋਂ ਵਿਅਕਤੀ ਆਪਣੇ ਘਰ ਜਾ ਕੇ ਰੁਪਏ ਚੈਕ ਕਰਦਾ ਸੀ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਠੱਗਿਆ ਗਿਆ ਹੈ। ਇਨ੍ਹਾਂ ਲੋਕਾਂ ਨੇ ਹਰਮਿੰਦਰ ਪਾਲ ਉਰਫ ਲਾਡੀ ਵਾਸੀ ਅਵਤਾਰ ਨਗਰ ਨਾਲ ਵੀ 75 ਹਜ਼ਾਰ ਰੁਪਏ ਦੀ ਠੱਗੀ ਕੀਤੀ ਸੀ। ਇਸ ਗੈਂਗ ਦੇ ਮੈਂਬਰ ਜਦੋਂ ਦਾਣਾ ਮੰਡੀ ਗੁਰਾਇਆ ਲਾਗੇ ਗੱਡੀ ਵਿੱਚ ਬੈਠੇ ਕਿਸੇ ਸ਼ਿਕਾਰ ਦੀ ਤਲਾਸ਼ ਵਿੱਚ ਸਨ ਤਾਂ ਏ ਐਸ ਆਈ ਬਲਵਿੰਦਰ ਸਿੰਘ ਦੀ ਇੱਕ ਟੀਮ ਬਣਾ ਕੇ ਗੁਰਾਇਆ ਦਾਣਾ ਮੰਡੀ ਵੱਲ ਭੇਜੀ ਗਈ, ਜਿਨ੍ਹਾਂ ਨੇ ਗੱਡੀ ਵਿੱਚ ਬੈਠੇ ਦੀਨਾ ਨਾਥ ਚੌਧਰੀ, ਬਲੇਸ਼ਵਰ ਰਾਮ, ਘਨੱਈਆ, ਰਮੇਸ਼ ਸਾਰੇ ਵਾਸੀ ਬਿਹਾਰ ਅਨੂਪ ਸ਼ਰਮਾ ਤੇ ਅਤੁਲ ਬੱਬਰ ਵਾਸੀ ਅਮਰਦਾਸ ਨਗਰ ਜਲੰਧਰ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਦੋ ਕਿੱਟਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚੋਂ ਪੁਲਸ ਨੂੰ ਇੱਕ ਲੱਖ ਰੁਪਏ ਦੀ ਨਕਦੀ, 11 ਗੱਠਾਂ ਚਿੱਟੇ ਕਾਗਜ਼ਾਂ ਦੀਆਂ ਜਿਨ੍ਹਾਂ ਦੇ ਉਤੇ-ਥੱਲੇ ਇੱਕ-ਇੱਕ ਸੌ ਦਾ ਅਸਲੀ ਨੋਟ ਲੱਗਾ ਹੋਇਆ ਹੈ ਅਤੇ ਦੋ ਲੱਖ ਅੱਸੀ ਹਜ਼ਾਰ ਰੁਪਏ ਦੇ ਚੂਰਨ ਵਾਲੇ ਨੋਟ ਬਰਾਮਦ ਹੋਏ।ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ।

Read More Punjab Crime News

Continue Reading

ਅਪਰਾਧ

ਅਮਰੀਕਾ ਵਿੱਚ ਸਟੋਰ ਉੱਤੇ ਕੰਮ ਕਰ ਰਹੇ ਪੰਜਾਬੀ ਨੂੰ ਗੋਲੀ ਮਾਰੀ, ਹਸਪਤਾਲ ਦਾਖਲ

Published

on

murdered

ਬੇਗੋਵਾਲ, 2 ਅਗਸਤ, – ਅਮਰੀਕਾ ਦੇ ਜੌਰਜੀਆ ਸਟੇਟ ਵਿੱਚ ਆਪਣੇ ਸਟੋਰ ਉੱਤੇ ਕੰਮ ਕਰ ਰਹੇ 37 ਸਾਲਾ ਪੰਜਾਬੀ ਨੌਜਵਾਨ ਨੂੰ ਓਥੇ ਆਏ ਵਿਅਕਤੀ ਵੱਲੋਂ ਗੋਲੀ ਮਾਰ ਦੇਣ ਦਾ ਪਤਾ ਲੱਗਾ ਹੈ।
ਪੀੜਤ ਨੌਜਵਾਨ ਕਰਨਜੀਤ ਸਿੰਘ ਜਿ਼ਲਾ ਕਪੂਰਥਲਾ ਦੇ ਬੇਗੋਵਾਲ ਤੋਂ ਗਿਆ ਹੈ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਸ ਦੇ ਸਾਬਕਾ ਮੁਲਾਜ਼ਮ ਹਨ। ਉਨ੍ਹਾ ਮੁਤਾਬਕ ਕਰਨਜੀਤ ਸਿੰਘ ਸਾਲ 2009 ਵਿੱਚ ਅਮਰੀਕਾ ਗਿਆ ਤੇ 4 ਸਾਲ ਬਾਅਦ ਪੱਕਾ ਹੋ ਕੇ ਪੰਜਾਬ ਆਇਆ ਸੀ ਤੇ ਸਾਲ 2014 ਵਿੱਚ ਉਸ ਦਾ ਵਿਆਹ ਕੀਤਾਸੀ।ਉਨ੍ਹਾਂ ਦੱਸਿਆ ਕਿ ਕਰਨਜੀਤ ਆਪਣੀ ਪਤਨੀ ਤੇ 2 ਛੋਟੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦਾਹੈ।ਕੱਲ੍ਹ ਅਮਰੀਕਨ ਸਮੇਂ ਮੁਤਾਬਕ 1 ਅਗਸਤ ਨੂੰ ਸਟੋਰ ਖੋਲ੍ਹਣ ਤੋਂ ਬਾਅਦ ਕਰਨਜੀਤ ਉੱਥੇ ਮੌਜੂਦ ਸੀ ਕਿ ਇੱਕ ਅਮਰੀਕਨ ਗੈਰ-ਗੋਰਾ ਆਇਆ ਤੇ ਉਸ ਨੇ ਕਰਨਜੀਤ ਦੇ ਗੋਲੀ ਮਾਰ ਦਿੱਤੀ, ਜਿਸ ਪਿੱਛੋਂ ਕਰਨਜੀਤ ਨਾਰਥ ਈਸਟ ਜੌਰਜੀਆ ਮੈਡੀਕਲ ਸੈਂਟਰ ਵਿੱਚ ਦਾਖਲ ਹੈ। ਓਥੇ ਡਾਕਟਰਾਂ ਨੇ ਦੱਸਿਆ ਕਿ ਗੋਲੀ ਕਰਨਜੀਤ ਦੇ ਢਿੱਡ ਵਿੱਚ ਲੱਗਣ ਪਿੱਛੋਂ ਸੱਜੇ ਪੱਟ ਵਿੱਚ ਚਲੀ ਗਈ ਸੀ। ਡਾਕਟਰਾਂ ਨੇ ਪੇਟ ਦਾ ਆਪ੍ਰੇਸ਼ਨ ਕਰ ਦਿੱਤਾ ਤੇ ਅਗਲਾ ਇਲਾਜ ਜਾਰੀ ਹੈ। ਉਨ੍ਹਾਂ ਹੋਰ ਦੱਸਿਆ ਕਿ ਗੋਲੀ ਮਾਰਨ ਵਾਲੇ ਨੂੰ ਅਮਰੀਕਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਏਦਾਂ ਦੀ ਗੋਲੀਬਾਰੀ ਸ਼ਨੀਵਾਰ ਨੂੰ ਨਿਊਯਾਰਕ ਖੇਤਰ ਵਿੱਚ ਹੋਈ ਸੀ। ਨਿਊਯਾਰਕ ਪੁਲਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਦੋ ਨਕਾਬਪੋਸ਼ਾਂ ਨੇ ਸ਼ਨੀਵਾਰ ਰਾਤ ਨਿਊਯਾਰਕ ਸਿਟੀ ਨੇੜਲੇ ਇਲਾਕੇ ਦੀ ਭੀੜ ਭਰੀ ਸੜਕ ਉੱਤੇ 10 ਲੋਕਾਂ ਨੂੰ ਜ਼ਖ਼ਮੀ ਕੀਤਾ ਤੇ ਇੱਕ ਬਾਈਕ ਉੱਤੇ ਫਰਾਰ ਹੋ ਗਏ।ਨਿਊਯਾਰਕ ਪੁਲਸ ਦੇ ਦੱਸਣ ਅਨੁਸਾਰ ਇਹ ਘਟਨਾ ਕਿਸੇ ਗੈਂਗ ਦੀ ਹਿੰਸਾ ਨਾਲ ਜੁੜਦੀ ਜਾਪਦੀ ਹੈ, ਪਰ ਇਸ ਦੇ 7 ਪੀੜਤ ਲੋਕ ਨਿਰਦੋਸ਼ ਸਨ, ਜਿਨ੍ਹਾਂ ਵਿੱਚ ਇੱਕ 72 ਸਾਲਾ ਬਜ਼ੁਰਗ ਸ਼ਾਮਲ ਹੈ। ਇਹ ਗੋਲੀਬਾਰੀ ਸ਼ਨੀਵਾਰ ਰਾਤ ਸ਼ਹਿਰ ਦੇ ਕੁਈਨਜ਼ ਬੋਰੋਦੀ ਇੱਕ ਬਾਰਬਰ ਸ਼ਾਪ ਅਤੇ ਇੱਕ ਰੈਸਟੋਰੈਂਟ ਦੇ ਬਾਹਰ ਵਾਪਰੀ। ਇਸ ਬਾਰੇ ਸੀ ਸੀਟੀ ਵੀ ਫੁਟੇਜ ਦੇ ਵਿੱਚ ਮਾਸਕ ਪਹਿਨੀ ਦੋ ਜਣੇ ਕੁਈਨਜ਼ ਦੀ 97ਵੀਂ ਸਟ੍ਰੀਟ ਕੋਲ 37ਵੇਂ ਐਵੇਨਿਊ ਉੱਤੇ ਪੂਰਬ ਵੱਲ ਨੂੰਜਾਂਦੇ ਗੋਲੀਬਾਰੀ ਕਰਦੇ ਦਿੱਸਦੇ ਹਨ। ਘਟਨਾ ਸਥਾਨ ਉੱਤੇ ਘੱਟੋ-ਘੱਟ 37 ਗੋਲੀਆਂ ਦੇ ਖੋਲ ਮਿਲੇ ਹਨ ਅਤੇ ਪੁਲਸ ਹੋਰ ਸਬੂਤਾਂ ਲਈ ਅਪਰਾਧ ਵਾਲੀ ਥਾਂਉੱਤੇ ਜਾਂਚ ਕਰ ਰਹੀ ਹੈ। ਇਸ ਗੋਲੀਬਾਰੀ ਦੇ ਤਿੰਨ ਲੋਕ ਟ੍ਰਿਨੀਟੇਰੀਓਸ ਸਟ੍ਰੀਟ ਗੈਂਗ ਦੇ ਮੈਂਬਰ ਦੱਸੇ ਗਏ ਹਨ।

Continue Reading

ਰੁਝਾਨ


Copyright by IK Soch News powered by InstantWebsites.ca