Three killed as petrol tanker explodes in basement
Connect with us [email protected]

ਪੰਜਾਬੀ ਖ਼ਬਰਾਂ

ਢਾਬੇ ਦੀ ਬੇਸਮੈਂਟ ਵਿੱਚ ਟੈਂਕਰ ਵਿੱਚੋਂ ਪੈਟਰੋਲ ਕੱਢਦਿਆਂ ਧਮਾਕਾ ਹੋਣ ਨਾਲ ਤਿੰਨ ਮੌਤਾਂ

Published

on

Explosion while extracting petrol
  • ਮਰਨ ਵਾਲਿਆਂ ਵਿੱਚ ਢਾਬਾ ਮਾਲਕ ਵੀ ਸ਼ਾਮਲ
  • ਟੈਂਕਰ ਚਾਲਕ ਤੇ ਮ੍ਰਿਤਕ ਢਾਬਾ ਮਾਲਕ ਉੱਤੇ ਕੇਸ ਦਰਜ
    ਲਾਲੜੂ, 15 ਨਵੰਬਰ – ਨੇੜਲੇ ਪਿੰਡ ਸਰਸੀਣੀ ਵਿੱਚ ਅੰਬਾਲਾ-ਚੰਡੀਗੜ੍ਹਮੇਨ ਰੋਡ ਉੱਤੇ ਰਾਮਾ ਪੰਜਾਬੀ ਢਾਬੇ ਵਿੱਚਅੱਧੀ ਰਾਤ ਨੁੰ ਤੇਲ ਦੇ ਟੈਂਕਰਵਿੱਚੋਂ ਪੈਟਰੋਲ ਕੱਢਦੇ ਸਮੇਂ ਸਪਾਰਕਿੰਗ ਹੋਣ ਕਾਰਨ ਸ਼ੈਡ ਅਤੇ ਬੇਸਮੈਂਟ ਵਿੱਚ ਰੱਖੇ ਡੀਜ਼ਲ ਅਤੇ ਪੈਟਰੋਲ ਨਾਲ ਭਰੇ ਡਰੰਮਾਂ ਵਿੱਚ ਧਮਾਕਾ ਹੋਣ ਨਾਲ ਤਿੰਨ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਘਟਨਾ ਵਿੱਚ ਇੱਕ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ। ਬਾਅਦ ਵਿੱਚ ਬੇਸਮੈਂਟਵਿੱਚੋਂ ਲਾਸ਼ਾਂ ਕੱਢਦੇ ਸਮੇਂ ਡੇਰਾਬਸੀ ਫਾਇਰ ਸਟੇਸ਼ਨ ਦਾ ਇੱਕ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ।
    ਮੌਕੇ ਉੱਤੇ ਹਾਜ਼ਰ ਲੋਕਾਂ ਦੇ ਦੱਸਣ ਮੁਤਾਬਕ ਇੱਕ ਚਸ਼ਮਦੀਦ ਕਾਦਿਰ, ਜੋ ਫੇਰੀ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਕਤ ਰਾਮਾ ਪੰਜਾਬੀ ਢਾਬੇ ਉੱਤੇ ਲੱਗਭਗ 2.30 ਵਜੇ ਟੈਂਕਰਵਿੱਚੋਂ ਤੇਲ ਚੋਰੀ ਕਰਦੇ ਸਮੇਂ ਅੱਗ ਲੱਗ ਗਈ, ਜਿਸ ਦੇ ਬਾਅਦ ਟੈਂਕਰ ਚਾਲਕ ਫਰਾਰ ਹੋ ਗਿਆ। ਪਤਾ ਲੱਗਾ ਹੈ ਕਿ ਇਸ ਟੈਂਕਰ ਤੋਂ ਟੁੱਲੂ ਪੰਪ ਨਾਲ ਢਾਬੇ ਦੀ ਬੇਸਮੈਂਟ ਵਿੱਚ ਰੱਖੇ ਡਰੰਮਾਂ ਵਿੱਚ ਤੇਲ ਭਰਿਆ ਜਾ ਰਿਹਾ ਸੀ, ਜਦੋਂਹਾਦਸਾ ਵਾਪਰ ਗਿਆ। ਧਮਾਕੇ ਨਾਲ ਕੰਧਾਂ ਵਿੱਚ ਤਰੇੜਾਂ ਪੈ ਗਈਆਂ ਤੇ ਚਾਰ ਜਣੇ ਬੇਸਮੈਂਟ ਵਿਚ ਫਸ ਗਏ, ਜਿਨ੍ਹਾਂਵਿੱਚੋਂ ਤਿੰਨਾਂ ਦੀ ਸੜ ਕੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਢਾਬਾ ਮਾਲਕ ਜਸਵਿੰਦਰ ਸਿੰਘ ਜੱਸੀ (35) ਪੁੱਤਰ ਕਰਨੈਲ ਸਿੰਘ ਵਾਸੀ ਜੌਹਲਾਂ ਕਲਾਂ, ਬਬਲੂ (30) ਵਾਸੀ ਤੋਫਾਪੁਰ, ਬਿਕਰਮ (20) ਵਾਸੀ ਯਮੁਨਾ ਨਗਰ, ਹਰਿਆਣਾ ਵਜੋਂ ਹੋਈ ਹੈ। ਜ਼ਖ਼ਮੀ ਹੋਏ ਸੰਦੀਪ ਕੁਮਾਰ ਪੁੱਤਰ ਭਾਗ ਸਿੰਘ ਵਾਸੀ ਜੌਹਲਾ ਨੂੰ ਇਲਾਜ ਲਈ ਸੈਕਟਰ-32 ਚੰਡੀਗੜ੍ਹਦੇ ਹਸਪਤਾਲਦਾਖ਼ਲ ਕਰਾਇਆ ਗਿਆ ਹੈ।
    ਇਸ ਮੌਕੇ ਓਥੇ ਪਹੁੰਚੀ ਫਾਇਰ ਬ੍ਰਿਗੈਡ ਟੀਮ ਨੇ ਅੱਗ ਉੱਤੇ ਕਾਬੂ ਤਾਂ ਪਾਇਆ, ਪਰ ਇਸ ਦੌਰਾਨ ਬੇਸਮੈਂਟਤੋਂ ਲਾਸ਼ਾਂ ਕੱਢਦੇ ਸਮੇਂ ਡੇਰਾਬਸੀ ਦੇ ਫਾਇਰ ਅਫਸਰ ਪ੍ਰਦੀਪ ਕੁਮਾਰ ਰਾਣਾ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਡੇਰਾਬਸੀਦਾਖ਼ਲ ਕਰਵਾਇਆ ਗਿਆ। ਜ਼ਿਲਾ ਮੁਹਾਲੀ ਦੇ ਐਸ ਐਸ ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਢਾਬੇ ਮਾਲਕ, ਜੋ ਇਸ ਘਟਨਾ ਵਿੱਚ ਮਰ ਗਿਆ ਹੈ ਤੇ ਫਰਾਰ ਹੋਏ ਟੈਂਕਰ ਚਾਲਕ ਦੇ ਖ਼ਿਲਾਫ਼ ਗੈਰ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਹੋਰ ਟੈਂਕਰ ਚਾਲਕ ਇਸ ਢਾਬੇ ਉੱਤੇ ਡੀਜ਼ਲ, ਪੈਟਰੋਲ ਵੇਚਦੇ ਸਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਢਾਬਾ ਸੀਲ ਕਰ ਦਿੱਤਾ ਗਿਆ ਹੈ। ਐਸ ਐਸ ਪੀ ਮੁਤਾਬਕ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ, ਜੋ ਮੇਨ ਰੋਡ ਦੇ ਸਾਰੇ ਢਾਬਿਆਂ ਦੀ ਜਾਂਚ ਕਰੇਗੀ ਤੇ ਗੈਰਕਾਨੂੰਨੀ ਕੰਮ ਕਰਨ ਵਾਲੇ ਸਾਰੇ ਢਾਬੇ ਸੀਲ ਕੀਤੇ ਜਾਣਗੇ।

Click Here To Read Punjabi news paper online

ਪੰਜਾਬੀ ਖ਼ਬਰਾਂ

ਬੌਰਿਸ ਜੌਹਨਸਨ ਦੇ ਮੁਤਾਬਕ 2 ਦਸੰਬਰ ਤੋਂ ਬਾਅਦ ਲਾਕਡਾਊਨ ਖ਼ਤਮ ਹੋ ਜਾਵੇਗਾ

Published

on

boris johnson

ਲੰਡਨ, 25 ਨਵੰਬਰ – ਇੰਗਲੈਂਡ ਦਾ ਦੂਜਾ ਲਾਕਡਾਊਨ ਅਗਲੇ ਹਫ਼ਤੇ ਖ਼ਤਮ ਹੋ ਸਕਦਾ ਹੈ ਅਤੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਲਾਕਡਾਊਨ ਹੋਵੇਗਾ, ਜਿਸ ਬਾਰੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਦਸੰਬਰ ਤੋਂ ਬਾਅਦ ਤਿੰਨ ਟੀਅਰ ਸਿਸਟਮ ਫਿਰ ਲਾਗੂ ਹੋ ਜਾਵੇਗਾ।
ਬੋਰਿਸ ਜੌਹਨਸਨ ਨੇ ਕਿਹਾ ਕਿ ਯੂ ਕੇ ਸਰਕਾਰ ਵੱਲੋਂ ਕ੍ਰਿਸਮਿਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਾਲ ਕੋਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ।ਟੀਅਰ ਇੱਕ ਦੌਰਾਨ ਸਭ ਦੁਕਾਨਾਂ, ਜਿੰਮ, ਮਹਿਮਾਨ-ਨਿਵਾਜ਼ੀ ਕੇਂਦਰ, 10 ਵਜੇ ਤੱਕ ਪੱਬ ਅਤੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ, 6 ਤੋਂ ਵੱਧ ਲੋਕਾਂ ਦੇ ਮਿਲਣ ਤੇ ਪਾਬੰਦੀ ਹੋਵੇਗੀ, ਵਿਆਹ ਸਮਾਗਮਾਂ ਵਿੱਚ 15 ਅਤੇ ਅੰਤਮ ਰਸਮਾਂ ਮੌਕੇ 30 ਲੋਕ ਇਕੱਤਰ ਹੋ ਸਕਦੇ ਹਨ, ਖੇਡ ਸਟੇਡੀਅਮਾਂ ਤੇ ਲਾਈਵ ਸਮਾਗਮਾਂ ਸਬੰਧੀ ਬਾਹਰ 4000 ਅਤੇ ਅੰਦਰਲੇ ਸਮਾਗਮਾਂ ਵਿੱਚ 1000 ਤੱਕ ਲੋਕ ਇਕੱਤਰ ਹੋ ਸਕਣਗੇ। ਟੀਅਰ ਦੋ ਵਾਲੇ ਇਲਾਕਿਆਂ ਦੇ ਘਰਾਂ ਅੰਦਰ ਮਿਲਣ ‘ਤੇ ਪਾਬੰਦੀ, ਪਰ ਬਾਹਰ 6 ਲੋਕ ਮਿਲ ਸਕਣਗੇ, ਸਿਰਫ਼ ਭੋਜਣ ਪਰੋਸਣ ਵਾਲੇ ਪੱਬ, ਦੁਕਾਨਾਂ ਜਿੰਮ ਆਦਿ ਖੁੱਲ੍ਹਣਗੇ, ਖੇਡ ਅਤੇ ਹੋਰ ਸਮਾਗਮਾਂ ਵਿੱਚ ਬਾਹਰ 2000 ਅਤੇ ਅੰਦਰ 1000 ਲੋਕ ਇਕੱਠੇ ਹੋ ਸਕਣਗੇ। ਸ਼ਾਮੀ 10 ਵਜੇ ਤੋਂ ਬਾਅਦ ਸਭ ਕੁਝ ਬੰਦ ਹੋਵੇਗਾ। ਟੀਅਰ ਤਿੰਨ ਵਾਲੇ ਇਲਾਕਿਆਂ ਵਿੱਚ ਰੈਸਟੋਰੈਂਟ ਅਤੇ ਪੱਬ ਬੰਦ ਰਹਿਣਗੇ, ਘਰਾਂ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਮਿਲਣ ‘ਤੇ ਪਾਬੰਦੀ ਹੋਵੇਗੀ, ਵਿਆਹਾਂ ਅਤੇ ਲਾਈਵ ਸਮਾਗਮਾਂ ‘ਤੇ ਪਾਬੰਦੀ ਹੋਵੇਗੀ।ਪ੍ਰਧਾਨ ਮੰਤਰੀ ਨੇ ਆਕਸਫੋਰਡ ਅਸਟਰਾਜੈਨੇਕ ਵੈਕਸੀਨ ਦੇ 90 ਫੀਸਦੀ ਅਸਰਦਾਰ ਹੋਣ ਦੀ ਖ਼ਬਰ ‘ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਚੰਗੀ ਖ਼ਬਰ ਹੈ ਅਤੇ ਇਸ ਨਾਲ ਮਾਰਚ 2021 ਤੱਕ ਜ਼ਿੰਦਗੀ ਆਮ ਵਾਂਗ ਕਰਨ ਦਾ ਟੀਚਾ ਹੋਵੇਗਾ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਸੀ ਬੀ ਆਈ ਦਾ ਦਾਅਵਾ : ਮੁਇਨ ਕੁਰੈਸ਼ੀ ਦੀ ਜਾਂਚ ਵਿੱਚ ਜੱਜ ਦਖਲ ਅੰਦਾਜ਼ੀ ਕਰ ਰਹੇ ਨੇ

Published

on

CBI

ਨਵੀਂ ਦਿੱਲੀ, 25 ਨਵੰਬਰ – ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਦੋਸ਼ ਲਾਇਆ ਹੈ ਕਿ ਵਿਵਾਦ ਵਿੱਚ ਫਸੇ ਮਾਸ ਕਾਰੋਬਾਰੀ ਤੇ ਐਕਸਪੋਰਟਰ ਮੁਇਨ ਅਖਤਰ ਕੁਰੈਸ਼ੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਟ੍ਰਾਇਲ ਕੋਰਟ ਦੇ ਜੱਜ ਇਸ ਦੀ ਜਾਂਚ ਵਿੱਚ ਦਖ਼ਲ ਅੰਦਾਜ਼ੀ ਕਰ ਰਹੇ ਹਨ, ਜਿਸ ਵਿੱਚ ਸਾਬਕਾ ਸੀ ਬੀ ਆਈ ਡਾਇਰੈਕਟਰ ਰਣਜੀਤ ਸਿਨਹਾ ਅਤੇ ਏ ਪੀ ਸਿਨਹਾ ਵੀ ਜਾਂਚ ਦੇ ਘੇਰੇ ਵਿੱਚ ਹਨ।
ਇਸ ਬਾਰੇ 17 ਨਵੰਬਰ ਨੂੰ ਜਾਂਚ ਏਜੰਸੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਟ੍ਰਾਇਲ ਕੋਰਟ ਦੇ ਜੱਜ ਵੱਲੋਂ ਦਿੱਤੇ ਹੁਕਮਾਂ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ, ਜੋ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ। ਸੀ ਬੀ ਆਈ ਨੇ ਸ਼ਿਕਾਇਤ ਕੀਤੀ ਕਿ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚਜੱਜ ਦਖਲ ਦੇ ਰਹੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੌਜੂਦਾ ਅਧਿਕਾਰੀਆਂ ਨੂੰ ਅਦਾਲਤ ਦੇ ਸਵਾਲਾਂ ਦਾ ਜਵਾਬ ਦੇਣ ਲਈ ਸੱਦਿਆ ਨਹੀਂ ਜਾਣਾ ਚਾਹੀਦਾ। ਜੱਜ ਯੋਗੇਸ਼ ਖੰਨਾ ਨੇ ਸੀ ਬੀ ਆਈ ਵੱਲੋਂ ਦਿਤੀ ਗਈ ਸਮੱਗਰੀ ਦੇ ਪੱਖ ਵਿੱਚ 27 ਅਕਤੂਬਰ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ ਹੈ ਅਤੇ ਮਾਮਲੇ ਨੂੰ 22 ਦਸੰਬਰ ਦੇ ਲਈ ਸੂਚੀ-ਬੱਧ ਕਰ ਦਿੱਤਾ ਹੈ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਦੇਸ਼ ਧ੍ਰੋਹ ਕੇਸ : ਕੰਗਨਾ ਰਣੌਤ ਤੇ ਰੰਗੋਲੀ ਦੀ ਗ੍ਰਿਫਤਾਰੀ ‘ਤੇ ਅੰਤ੍ਰਿਮ ਰੋਕ

Published

on

Kangana Ranaut and Rangoli

ਮੁੰਬਈ, 25 ਨਵੰਬਰ – ਫਿਲਮ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀ ਦੇਸ਼ ਧ੍ਰੋਹ ਅਤੇ ਹੋਰ ਕੇਸਾਂ ਵਿੱਚ ਗ੍ਰਿਫਤਾਰੀ ‘ਤੇ ਬੰਬੇ ਹਾਈ ਕੋਰਟ ਨੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਦੋਵਾਂ ਨੂੰ 8 ਜਨਵਰੀ ਨੂੰ ਮੁੰਬਈ ਪੁਲਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਰਨਣ ਯੋਗ ਹੈ ਕਿ ਕੰਗਨਾ ਅਤੇ ਰੰਗੋਲੀ ਦੇ ਖਿਲਾਫ ਦਰਜ ਕੀਤੀ ਸ਼ਿਕਾਇਤਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ‘ਨਫਰਤ ਤੇ ਫਿਰਕੂ ਤਣਾਅ’ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਅਤੇ ਸ਼ਿਕਾਇਤ ਰੱਦ ਕਰਨ ਦੀ ਮੰਗ ਕੀਤੀ ਸੀ। ਕੰਗਨਾਅਤੇ ਰੰਗੋਲੀ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਦੋਵੇਂ ਬਾਂਦਰਾ ਪੁਲਸ ਅੱਗੇ 8 ਜਨਵਰੀ ਨੂੰ ਪੇਸ਼ ਹੋ ਜਾਣਗੀਆਂ। ਹਾਈ ਕੋਰਟ ਨੇ ਵਕੀਲ ਦੀ ਅਪੀਲ ਮੰਨ ਲਈ। ਅਦਾਲਤ ਨੇ ਇਹ ਵੀ ਪੁੱਛਿਆ ਕਿ ਦੋਵਾਂ ਉੱਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਕਿਉਂ ਲਾਈਆਂ ਗਈਆਂ ਹਨ? ਕੇਸ ਉਤੇ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।

Click Here To Read Latest Punjabi news

Continue Reading

ਰੁਝਾਨ