Three brothers of Indian origin sentenced to life imprisonment
Connect with us [email protected]

ਅੰਤਰਰਾਸ਼ਟਰੀ

ਭਾਰਤੀ ਮੂਲ ਦੇ ਤਿੰਨ ਭਰਾਵਾਂ ਨੂੰ ਕਤਲ ਕੇਸ ਵਿੱਚ ਉਮਰ ਕੈਦ, ਚੌਥੇ ਨੂੰ ਨੌਂ ਸਾਲ

Published

on

ਲੰਡਨ, 2 ਮਈ – ਲੰਡਨ ਦੀ ਕਰਾਇਡਨ ਕੋਰਟ ਨੇ ਭਾਰਤੀ ਮੂਲ ਦੇ ਤਿੰਨ ਭਰਾਵਾਂ ਨੂੰ ਇੱਕ 22 ਸਾਲਾ ਨੌਜਵਾਨਨੰੁ ਚਾਕੂ ਮਾਰ ਕੇ ਮਾਰ ਦੇਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਵਰਨਣ ਯੋਗ ਹੈ ਕਿ ਕਮਲ ਸੋਹਲ (23), ਸੁਖਵਿੰਦਰ ਸੋਹਲ (25) ਅਤੇ ਮਾਈਕਲ ਸੋਹਲ (28) ਨੂੰ ਸਤੰਬਰ 2019 ਵਿੱਚ ਪੱਛਮੀ ਲੰਡਨ ਦੇ ਐਕਟਨ ਇਲਾਕੇ ਵਿੱਚ ਕਤਲ ਕਰਨ ਦੇ ਦੋਸ਼ੀ ਪਾਇਆ ਗਿਆ ਹੈ। ਦੱਖਣੀ ਲੰਡਨ ਦੀ ਕਰਾਇਡਨ ਕਰਾਊਨ ਕੋਰਟ ਨੇੇ ਕਮਲ ਸੋਹਲ ਨੂੰ ਘੱਟੋ-ਘੱਟ 22 ਸਾਲ, ਸੁਖਵਿੰਦਰ ਅਤੇ ਮਾਈਕਲ ਨੂੰ ਘੱਟੋ-ਘੱਟ 19 ਸਾਲ ਜੇਲ੍ਹ ਦੇ ਹੁਕਮ ਦਿੱਤੇ ਹਨ, ਇਸ ਤੋਂ ਬਾਅਦ ਅਦਾਲਤ ਪੈਰੋਲ ਉਤੇ ਵਿਚਾਰ ਕਰੇਗੀ। ਇਸ ਦੇ ਇਲਾਵਾ ਇਸ ਕੇਸ ਵਿੱਚ ਕਤਲ ਦੇ ਚੌਥੇ ਦੋਸ਼ੀ ਐਂਟੋਨੀ ਜੌਰਜ (24) ਨੂੰ ਨੌਂ ਸਾਲ ਦੀ ਜੇਲ੍ਹ ਹੋਈ ਹੈ।
ਲੰਡਨ ਪੁਲਸ ਵਿਭਾਗ ਨੇ ਇਸ ਕੇਸ ਦੇ ਮ੍ਰਿਤਕ ਓਸਵਾਲਡੋ ਦੇ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਸੋਹਲ ਅਤੇ ਓਸਵਾਲਡੋ ਗਰੁੱਪ ਵਿਚਾਲੇ ਲੰਬੇ ਸਮੇਂ ਤੋਂ ਖਹਿਬਾਜ਼ੀ ਚੱਲਦੀ ਆ ਰਹੀ ਸੀ। ਸੁਖਮਿੰਦਰ ਤੇ ਮਾਈਕਲ ਦੀ ਓਸਵਾਲਡੋ ਨਾਲ 24 ਸਤੰਬਰ ਨੂੰ ਕਿਸੇ ਗੱਲ ਤੋਂ ਝੜਪ ਹੋ ਗਈ। ਇਸ ਦੇ ਬਾਅਦ ਸੋਹਲ ਭਰਾਵਾਂ ਨੇ ਮਦਦ ਲਈ ਆਪਣੇ ਭਰਾ ਕਮਲ ਨੂੰ ਸੱਦਿਆ ਤੇ ਕਮਲ ਚਾਕੂ ਲੈ ਕੇ ਘਟਨਾ ਵਾਲੀ ਥਾਂ ਪੁੱਜ ਗਿਆ। ਇੱਥੇ ਉਸ ਨਾਲ ਜੌਰਜ ਵੀ ਪੁੱਜ ਗਿਆ। ਸੋਹਲ ਭਰਾਵਾਂ ਅਤੇ ਜੌਰਜ ਨੂੰ ਦੇਖ ਕੇ ਓਸਵਾਲਡੋ ਅਤੇ ਉਸ ਦੇ ਦੋਵੇਂ ਦੋਸਤ ਦੌੜਨ ਲੱਗੇ। ਗਵਾਹਾਂ ਨੇ ਦੱਸਿਆ ਕਿ ਓਸਵਾਲਡੋ ਦਾ ਕੁਝ ਲੋਕ ਚਾਕੂ ਲੈ ਕੇ ਪਿੱਛਾ ਕਰ ਰਹੇ ਸਨ। ਉਨ੍ਹਾਂ ਨੇ ਓਸਵਾਲਡੋ ਨੂੰ ਫੜਿਆ ਤੇ ਉਸ ਨੂੰ ਚਾਕੂ ਮਾਰ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।

Read More Latest Punjabi News

ਅੰਤਰਰਾਸ਼ਟਰੀ

ਲੀਕ ਹੋਏ ਦਸਤਾਵੇਜ਼ ਵਿੱਚ ਖੁਲਾਸਾ :ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਚ ਹੈ ਚੀਨ

Published

on

china

ਵਾਸ਼ਿੰਗਟਨ, 10 ਮਈ – ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗੱਭਗ ਡੇਢ ਸਾਲ ਬਾਅਦ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਅੱਜ ਤੱਕ ਇਸ ਦੀ ਉਤਪਤੀ ਸਬੰਧੀ ਠੋਸ ਸਬੂਤ ਨਹੀਂ ਮਿਲ ਸਕੇ।
ਅਮਰੀਕੀ ਅਧਿਕਾਰੀਆਂ ਨੂੰ ਮਿਲੇ ਛੇ ਸਾਲ ਪੁਰਾਣੇ ਦਸਤਾਵੇਜ਼ ਮੁਤਾਬਕ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੀ ਮਦਦ ਨਾਲ ਜੈਵਿਕ ਹਥਿਆਰ ਤਿਆਰ ਕਰਨ ਦਾ ਕੰਮ ਕਰ ਰਹੇ ਸਨ, ਜਿਸ ਨਾਲ ਤੀਜੀ ਸੰਸਾਰ ਜੰਗ ਲੜੀ ਜਾ ਸਕੇ। ਇਸ ਦਸਤਾਵੇਜ਼ ਵਿੱਚ ਛੇ ਸਾਲ ਤੋਂ ਜੈਵ ਅਤੇ ਜੈਨੇਟਿਕ ਹਥਿਆਰ ਤਿਆਰ ਕਰਨ ਦੀ ਗੱਲ ਕਹੀ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਦਸਤਾਵੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਜੰਗਾਂ ਵਿੱਚ ਜਿੱਤ ਲਈ ਜੈਵ ਹਥਿਆਰ ਅਹਿਮ ਹੋਣਗੇ। ਇਸ ਵਿੱਚ ਇਨ੍ਹਾਂ ਦੀ ਵਰਤੋਂ ਦਾ ਸਹੀ ਸਮਾਂ ਵੀ ਦੱਸਿਆ ਗਿਆ ਅਤੇ ‘ਦੁਸ਼ਮਣ ਦੇ ਮੈਡੀਕਲ ਸਿਸਟਮ’ ‘ਤੇ ਅਸਰ ਦੀ ਚਰਚਾ ਕੀਤੀ ਗਈ ਹੈ। ‘ਦਿ ਆਸਟਰੇਲੀਆ ਦੀ ਰਿਪੋਰਟ ਵਿੱਚ ਚੀਨੀ ਫੌਜ ਦੇ ਵਿਗਿਆਨੀਆਂ ਤੇ ਸਿਹਤ ਅਧਿਕਾਰੀਆਂ ਦੇ ਡੋਜ਼ੀਅਰ ਉਤੇ ਗੱਲ ਕੀਤੀ ਗਈ ਹੈ ਅਤੇ ਹਥਿਆਰ ਦੇ ਰੂਪ ਚ ਬੀਮਾਰੀਆਂ ਦੀ ਵਰਤੋਂ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ 18 ਵਿਗਿਆਨੀ ਹਾਈ ਰਿਸਕ ਲੈਬ ਵਿੱਚ ਇਸਤੇ ਕੰਮ ਕਰ ਰਹੇ ਸਨ। ਦਸਤਾਵੇਜ਼ ਦੇ ਲੇਖਕਾਂ ਅਨੁਸਾਰ ਤੀਜੀ ਸੰਸਾਰ ਜੰਗ ਵਿੱਚ ਜੈਵ ਹਥਿਆਰ ਜਿੱਤ ਦਿਵਾਉਣਗੇ।

Continue Reading

ਅੰਤਰਰਾਸ਼ਟਰੀ

ਮਾਸਕ ਤੇ ਦੂਰੀ ਦੇ ਨਿਯਮਾਂ ਵਿੱਚ ਛੋਟ, ਪਰ ਸੁਰੱਖਿਆ ਦੇ ਨਵੇਂ ਨਿਯਮ ਬਣੇ

Published

on

mask

ਅਮਰੀਕਾ, 10 ਮਈ – ਅਮਰੀਕਾ ਵਿੱਚ ਬਿਮਾਰੀ ਕੰਟਰੋਲ ਕੇਂਦਰਾਂ (ਸੀ ਡੀ ਸੀ) ਦਾ ਕਹਿਣਾ ਹੈ ਕਿ ਵੈਕਸੀਨ ਲਵਾ ਚੁੱਕੇ ਲੋਕ ਬਿਨਾਂ ਮਾਸਕ ਦੇ ਵੀ ਕਮਰਿਆਂ ਅਤੇ ਹਾਲ ਦੇ ਅੰਦਰ ਇਕੱਠੇ ਹੋ ਸਕਦੇ ਹਨ। ਛੇ ਫੁੱਟ ਦੀ ਦੂਰੀ ਦਾ ਨਿਯਮ ਲਾਗੂ ਹੈ। ਫਿਰ ਵੀ ਕਈ ਬਾਰ, ਨਾਈਟ ਕਲੱਬਾਂ ਨੇ ਵੈਕਸੀਨ ਦਾ ਸਬੂਤ ਦੇਣ ਦੇ ਲਈ ਵੈਕਸੀਨੇਸ਼ਨ ਕਾਰਡ ਜ਼ਰੂਰੀ ਕਰ ਦਿੱਤਾ ਹੈ। ਕਲੱਬਾਂ ਦੇ ਬਾਲਰੂਮ ਵਿੱਚ ਡਾਂਸ ਕਰਨ ਵਾਲੇ ਗਰੁੱਪਾਂ ਲਈ ਸਫੈਦ ਟੇਪ ਨਾਲ ਅਲੱਗ-ਅਲੱਗ ਜਗ੍ਹਾ ਘੇਰ ਦਿੱਤੀ ਜਾਂਦੀ ਹੈ। ਸਾਰੇ ਦੇਸ਼ ਖਾਸਕਰ ਨਿਊ ਯਾਰਕ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਰਟੀਆਂ ਵਿੱਚ ਕੇਵਲ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ।
ਪਤਾ ਲੱਗਾ ਹੈ ਕਿ ਲੋਕ ਸੀ ਡੀ ਸੀ ਦੇ ਵੈਕਸੀਨ ਕਾਰਡ ਦੇ ਬਿਨਾ ਇਹ ਸਬੂਤ ਦੇ ਸਕਦੇ ਹਨ ਕਿ ਉਨ੍ਹਾਂ ਨੇ ਕਿਸੇ ਵੈਕਸੀਨ ਦੇ ਟਰਾਇਲ ਵਿੱਚ ਹਿੱਸਾ ਲਿਆ ਸੀ। ਵਿਦੇਸ਼ੀ ਵੈਕਸੀਨਾਂ ਦੇ ਕਾਰਡ ਵੀ ਮੰਨਣਯੋਗ ਹਨ। ਨਿਊ ਯਾਰਕ ਸੂਬੇ ਵਿੱਚ ਬਾਰ, ਕਲੱਬ ਤੋਂ ਵੈਕਸੀਨੇਸ਼ਨ ਦੇ ਸਬੂਤ ਮੰਗਣ ਲਈ ਕਿਹਾ ਗਿਆ ਹੈ। ਦੂਸਰੇ ਰਾਜਾਂ ਵਿੱਚ ਸਥਿਤੀ ਥੋੜ੍ਹੀ ਅਲੱਗ ਹੈ। ਕੈਲੀਫੋਰਨੀਆ ਵਿੱਚ ਵੈਕਸੀਨੇਸ਼ਨ ਕਾਰਡ ਜਾਂ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਦੀ ਮਨਜ਼ੂਰੀ ਹੈ। ਫਲੋਰੀਡਾ ਵਿੱਚ ਵੈਕਸੀਨੇਸ਼ਨ ਦਾ ਸਬੂਤ ਮੰਗਣ ਵਾਲੇ ਵਪਾਰਕ ਅਦਾਰਿਆਂ, ਸਕੂਲਾਂ ਅਤੇ ਸਰਕਾਰੀ ਦਫਤਰਾਂ ਉਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਕਾਨੂੰਨ ਬਣਾਇਆ ਗਿਆ ਹੈ। ਨਿੱਜੀ ਪਾਰਟੀਆਂ ਵਿੱਚ ਬਾਊਂਸਰ ਮਹਿਮਾਨਾਂ ਦਾ ਵੈਕਸੀਨ ਕਾਰਡ ਦੇਖਦੇ ਹਨ। ਕੁਝ ਮੇਜ਼ਬਾਨ ਮਹਿਮਾਨ ਦੀ ਵੈਕਸੀਨੇਸ਼ਨ ਸਥਿਤੀ ਦੀ ਜਾਂਚ ਕਰਨ ਦੇ ਲਈ ਡਾਕਟਰਾਂ ਦੀਆਂ ਸੇਵਾਵਾਂ ਲੈ ਰਹੇ ਹਨ। ਡਾਕਟਰ ਆਸਮਾ ਰਸ਼ੀਦ ਦੱਸਦੀ ਹੈ ਕਿ ਪਿਛਲੇ ਮਹੀਨੇ ਉਨ੍ਹਾਂ ਨੂੰ ਦਸ ਪਾਰਟੀਆਂ ਵਿੱਚ ਮਹਿਮਾਨਾਂ ਦੀ ਜਾਂਚ ਦੇ ਲਈ ਬੁਲਾਇਆ ਗਿਆ ਸੀ। ਅਜਿਹਾ ਕੰਪਨੀਆਂ ਅਤੇ ਅਮੀਰਾਂ ਦੀਆਂ ਪਾਰਟੀਆਂ ਵਿੱਚ ਹੁੰਦਾ ਹੈ।

Read More World News in Punjabi

Continue Reading

ਅੰਤਰਰਾਸ਼ਟਰੀ

ਪੈਮ ਗੋਸਲ ਨੇ ਸਕਾਟਲੈਂਡ ਵਿੱਚ ਪਹਿਲੀ ਸਿੱਖ ਔਰਤ ਐੱਮ ਪੀ ਬਣ ਕੇ ਇਤਿਹਾਸ ਰਚਿਆ

Published

on

first Sikh woman MP in Scotland

ਗਲਾਸਗੋ (ਬ੍ਰਿਟੇਨ), 9 ਮਈ, – ਯੂ ਕੇ ਦੇਸਕਾਟਲੈਂਡ ਰਾਜ ਦੀ ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਦੀ ਗਹਿਮਾ-ਗਹਿਮੀ ਦੌਰਾਨ ਸਿੱਖ ਭਾਈਚਾਰੇ ਵਿੱਚੋਂ ਕੰਜਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਦੀ ਜਿੱਤ ਨਾਲ ਜੋਸ਼ ਭਰ ਗਿਆ ਹੈ। ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤਣ ਨਾਲਪੈਮ ਗੋਸਲ ਨੇ ਸਕਾਟਲੈਂਡ ਵਿੱਚਅੱਜ ਤੱਕ ਦੀ ਪਹਿਲੀ ਸਿੱਖ ਔਰਤ ਪਾਰਲੀਮੈਂਟ ਮੈਂਬਰ ਵਜੋਂ ਇਤਿਹਾਸਸਿਰਜ ਦਿੱਤਾ ਹੈ।
ਪੈਮ ਗੋਸਲ ਦਾ ਜਨਮ ਗਲਾਸਗੋ ਵਿੱਚ ਹੋਇਆ ਸੀ ਤੇ ਉਸਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਸਕਾਟਲੈਂਡ ਵਿੱਚ ਗੁਜ਼ਾਰਿਆ ਹੈ। ਉਸ ਨੇ ਰਾਜਨੀਤੀ ਵਿੱਚ ਆਪਣਾ ਪਹਿਲਾ ਕਦਮ ਓਦੋਂ ਰੱਖਿਆ, ਜਦੋਂ ਉਹ ਸਕਾਟਿਸ਼ ਕੰਜਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ ਸਾਲ 2019 ਦੀਆਂ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਈਸਟ ਡਨਬਰਟਨਸ਼ਾਇਰ ਵਿੱਚੋਂ ਉਮੀਦਵਾਰ ਵਜੋਂ ਖੜ੍ਹੀ ਹੋਈ ਸੀ।ਉਸ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂਦੇ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਿਤ ਨੀਤੀਆਂ ਉੱਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿੱਚ ਤੀਹ ਸਾਲਾਂ ਦੌਰਾਨ ਗਿਆਨ ਤੇ ਤਜਰਬਾ ਇਕੱਠਾ ਕੀਤਾ ਹੈ।ਉਸ ਨੇ ਕਨਜ਼ੂਮਰ ਕਾਨੂੰਨ ਵਿੱਚ ਬੀ ਏ ਅਤੇ ਐੱਮ ਬੀ ਏ ਕੀਤੀ ਅਤੇ ਇਸ ਸਮੇਂ ਉਹ ਪੀ ਐੱਚ ਡੀ ਕਰ ਰਹੀ ਹੈ। ਪੈਮ ਔਰਤਾਂ ਨੂੰ ਸਾਲ 2015 ਦਾ ਮਹਿਲਾ ਲੀਡਰ ਬਿਜ਼ਨਸ ਅਵਾਰਡ ਅਤੇ 2018 ਪਬਲਿਕ ਸਰਵਿਸ ਅਵਾਰਡ ਵੀ ਮਿਲ ਚੁੱਕਾ ਹੈ। ਸਕਾਟਲੈਂਡ ਦੇ ਕੰਜਰਵੇਟਿਵ ਮਹਿਲਾ ਸੰਗਠਨ (ਸੀ ਡਬਲਯੂ ਓ) ਦੀ ਉਹ ਡਿਪਟੀ ਚੇਅਰ ਪਰਸਨ ਹੈ, ਜੋ ਕੰਜਰਵੇਟਿਵ ਮਰਦਾਂ ਤੇ ਔਰਤਾਂ ਦਾ ਇੱਕ ਨੈਸ਼ਨਲ ਗਰੁੱਪ ਹੈ ਅਤੇ ਔਰਤਾਂ ਨੂੰ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹ ਤੇਮਦਦ ਲਈ ਸਰਗਰਮੀ ਨਾਲ ਕੰਮ ਕਰਦੀ ਹੈ। ਉਹ ਕੰਜ਼ਰਵੇਟਿਵ ਫ੍ਰੈਂਡਜ਼ ਆਫ਼ ਇੰਡੀਆ ਸਕਾਟਲੈਂਡ (ਸੀ ਐਫ ਆਈ ਐਸ) ਦੀ ਡਾਇਰੈਕਟਰ ਵੀ ਹੈ। ਇਹ ਸੰਗਠਨ ਸਕਾਟਲੈਂਡ ਵਿਚ ਕੰਜਰਵੇਟਿਵ ਪਾਰਟੀ ਤੇ ਬ੍ਰਿਟਿਸ਼ ਇੰਡੀਅਨ ਕਮਿਊਨਿਟੀ ਵਿਚਾਲੇ ਮਜ਼ਬੂਤ ਸਬੰਧ ਬਣਾਉਣ ਲਈ ਸਰਗਰਮੀ ਕਰਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca