Three arrested, including doctor, in ex-military medical scam case
Connect with us [email protected]

ਪੰਜਾਬੀ ਖ਼ਬਰਾਂ

ਸਾਬਕਾ ਫੌਜੀ ਮੈਡੀਕਲ ਘੋਟਾਲਾ ਕੇਸ ਵਿੱਚ ਡਾਕਟਰ ਸਮੇਤ ਤਿੰਨ ਜਣੇ ਗ੍ਰਿਫਤਾਰ

Published

on

doctor arrest

ਅੰਮ੍ਰਿਤਸਰ, 3 ਨਵੰਬਰ – ਐਕਸ ਸਰਵਿਸਮੈਨ ਕੰਟ੍ਰੀਬਿਊਟਰੀ ਹੈਲਥ ਸਕੀਮ (ਈ ਸੀ ਐਚ ਐਸ) ‘ਚ ਫਰਜ਼ੀ ਇਲਾਜ ਦੇ ਨਾਂਅ ‘ਤੇ ਲੱਖਾਂ ਰੁਪਏ ਦੇ ਬਿੱਲ ਵਸੂਲਣ ਦੇ ਦੋਸ਼ ਵਿੱਚ ਪੁਲਸ ਨੇ ਕੱਲ੍ਹ ਨੀਲਕੰਠ ਹਸਪਤਾਲ ਦੇ ਡਾ. ਸੁਨੀਲ ਦੱਤ ਸਣੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਫੌਜ ਦਾ ਰਿਟਾਇਰਡ ਨਾਇਕ ਸ਼ਿੰਦਾ ਸਿੰਘ ਤੇ ਉਸ ਦੀ ਪਤਨੀ ਪ੍ਰਕਾਸ਼ ਕੌਰ ਵੀ ਹਨ, ਜਿਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਏ ਡੀ ਸੀ ਪੀ ਸੰਦੀਪ ਮਲਿਕ ਨੇ ਦੱਸਿਆ ਕਿ ਹੋਰਨਾਂ ਹਸਪਤਾਲਾਂ ਦੇ ਡਾਕਟਰਾਂ ਅਤੇ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕੁਝ ਹਸਪਤਾਲਾਂ ਦਾ ਰਿਕਾਰਡ ਜਾਂਚ ਲਈ ਲੈ ਲਿਆ ਹੈ। ਏ ਡੀ ਸੀ ਪੀ ਨੇ ਦੱਸਿਆ ਹੈ ਕਿ ਆਉਂਦੇ ਦਿਨਾਂ ਵਿੱਚ ਹੋਰ ਵੀ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ।ਕੰਟੋਨਮੈਂਟ ਥਾਣੇ ਦੀ ਪੁਲਸ ਨੇ ਦੋ ਅਕਤੂਬਰ ਦੀ ਸ਼ਾਮ ਨੂੰ ਫੌਜ ਦੇ ਬ੍ਰਿਗੇਡੀਅਰ ਐਮ ਡੀ ਉਪਾਧਿਆਏ ਦੀ 204 ਪੇਜ ਦੀ ਰਿਪੋਰਟ ਉੱਤੇ ਕੁਝ ਡਾਕਟਰਾਂ, ਸਾਬਕਾ ਫੌਜੀਆਂ ਤੇ ਕੁਝ ਏਜੰਟਾਂ ਸਮੇਤ 25 ਜਣਿਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਇਸ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਏ ਡੀ ਸੀ ਪੀ ਸੰਦੀਪ ਮਲਿਕ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਸਨ। ਪੁਲਸ ਨੇ ਵਰਮਾ ਹਸਪਤਾਲ ਦੇ ਡਾæ ਗੌਤਮ ਵਰਮਾ, ਨੀਲਕੰਠ ਹਸਪਤਾਲ ਦੇ ਡਾ. ਸੁਨੀਲ ਦੱਤ, ਲਾਈਫ ਕੇਅਰ ਹਸਪਤਾਲ ਦੇ ਡਾ. ਪ੍ਰਵੀਨ ਕੁਮਾਰ, ਗੁਪਤਾ ਮਲਟੀਸਪੈਸ਼ਲਿਟੀ ਹਸਪਤਾਲ ਦੇ ਮਾਲਕ ਸੁਰਿੰਦਰ ਗੁਪਤਾ, ਆਕਾਸ਼ਦੀਪ ਹਸਪਤਾਲ ਦੇ ਡਾ. ਆਸ਼ੀਸ਼ ਕੁਮਾਰ, ਮਦਾਨ ਹਸਪਤਾਲ ਦੇ ਮਾਲਕ ਰਾਕੇਸ਼ ਮਦਾਨ, ਨਿੱਜਰ ਸਕੈਨ ਦੇ ਮਾਲਕ ਡਾæ ਇੰਦਰਬੀਰ ਸਿੰਘ ਨਿੱਜਰ, ਗੁਪਤਾ ਮਲਟੀਸਪੈਸ਼ਲਿਟੀ ਦੇ ਡਾ. ਸਚਿਨ ਗੁਪਤਾ, ਡਾ. ਮਨੀਸ਼ ਪਾਂਡੇ, ਨੀਲਕੰਠ ਹਸਪਤਾਲ ਦੇ ਡਾ. ਲਖਬੀਰ ਸਿੰਘ ਰੰਧਾਵਾ, ਨੀਲਕੰਠ ਹਸਪਤਾਲ ਦੀ ਡਾ. ਅਰਸ਼ਦੀਪ ਕੌਰ, ਮਦਾਨ ਹਸਪਤਾਲ ਦੇ ਡਾ. ਸੁਸ਼ੀਲ ਮਹਿੰਦਰੂ, ਲਾਈਫ ਕੇਅਰ ਹਸਪਤਾਲ ਦੇ ਡਾ. ਪਰਮਿੰਦਰ ਮਹਿੰਦਰੂ, ਵਰਮਾ ਹਸਪਤਾਲ ਦੇ ਡਾ. ਹਰਮੀਤ ਸਿੰਘ, ਡਾ. ਗੁਰਮੀਤ ਸਿੰਘ, ਰਿਟਾਇਰਡ ਸੂਬੇਦਾਰ ਕਸ਼ਮੀਰ ਸਿੰਘ, ਤਰਨ ਤਾਰਨ ਦੇ ਵਾਸੀ ਸਲਵਿੰਦਰ ਸਿੰਘ, ਰਿਟਾਇਰਡ ਸੂਬੇਦਾਰ ਸਤਵਿੰਦਰ ਸਿੰਘ, ਬੁਤਾਲਾ ਪਿੰਡ ਦੇ ਰਿਟਾਇਰਡ ਨਾਇਕ ਸ਼ਿੰਦਾ ਸਿੰਘ, ਉਸ ਦੀ ਪਤਨੀ ਪ੍ਰਕਾਸ਼ ਕੌਰ, ਅਮਰਜੀਤ ਸਿੰਘ, ਜਗਰੂਪ ਸਿੰਘ, ਨੀਲਕੰਠ ਹਸਪਤਾਲ ਦੇ ਸਟਾਫ ਮੈਂਬਰ ਜਤਿੰਦਰ ਸਿੰਘ, ਮਾਲ ਮੰਡੀ ਦੇ ਜ਼ਿਲ੍ਹਾ ਸੈਨਿਕ ਬੋਰਡ ਦਫਤਰ ਨੇੜੇ ਫੋਟੋ ਸਟੇਟ ਦੀ ਦੁਕਾਨ ਚਲਾਉਣ ਵਾਲੇ ਬਲਜਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।

ਪੰਜਾਬੀ ਖ਼ਬਰਾਂ

ਪਦਮ ਭੂਸ਼ਣ ਨਾਲ ਸਨਮਾਨਤ ਐਮ ਡੀ ਐਚ ਦੇ ਮਹਾਸ਼ਾ ਧਰਮਪਾਲ ਗੁਲਾਟੀ ਦਾ ਦਿਹਾਂਤ

Published

on

Dharmapal Gulati

ਨਵੀਂ ਦਿੱਲੀ, 4 ਦਸੰਬਰ – ਕੱਲ੍ਹ ਸਵੇਰੇ 5.38 ਵਜੇ ਐਮ ਡੀ ਐਚ ਮਸਾਲਾ ਕੰਪਨੀ ਦੇ ਚੇਅਰਮੈਨ ਅਤੇ ਪਦਮ ਭੂਸ਼ਣ ਨਾਲ ਸਨਮਾਨਤ ਮਹਾਸ਼ਾ ਧਰਮਪਾਲ ਗੁਲਾਟੀ ਦਾ ਦਿਲ ਦਾ ਦੌਰਾ ਪੈਣ ਕਾਰਨ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਐਮ ਡੀ ਐਚ ਮਸਾਲਾ ਕੰਪਨੀ ਆਪਣੇ 101 ਸਾਲ ਪੂਰੇ ਕਰ ਚੁੱਕੀ ਹੈ।
ਐਮ ਡੀ ਐਚ ਨੇ ਸਥਾਪਨਾ ਕਾਲ ਤੋਂ ਸ਼ੁੱਧਤਾ ਅਤੇ ਗੁਣਵੱਤਾ ਬਾਰੇ ਅਲੱਗ ਪਛਾਣ ਬਣਾਈ ਅਤੇ ਭਾਰਤ ਦੇ ਨਾਲ-ਨਾਲ ਵਿਸ਼ਵ ਦੇ ਹੋਰਨਾਂ ਦੂਸਰੇ ਦੇਸਾਂ ਵਿੱਚ ਵੀ ਉਸ ਦੇ ਬ੍ਰਾਂਡ ਮਸਾਲੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਅੱਜ ਤੋਂ 101 ਸਾਲ ਪਹਿਲਾਂ ਐਮ ਡੀ ਐਚ ਕੰਪਨੀ ਸਿਆਲਕੋਟ (ਜੋ ਅੱਜਕੱਲ੍ਹ ਪਾਕਿਸਤਾਨ ਵਿੱਚ ਹੈ) ਵਿੱਚ ਕੰਮ ਕਰਦੀ ਸੀ। ਮਹਾਸ਼ਾ ਧਰਮਪਾਲ ਦਾ ਜਨਮ 27 ਮਾਰਚ 1923 ਨੂੰ ਸਿਆਲਕੋਟ ਦੇ ਇੱਕ ਸਨਮਾਨਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਨੇ ਆਪਣੀ ਸ਼ੁਰੂਆਤੀ ਸਿੱਖਿਆ ਆਰੀਆ ਸਮਾਜ ਸਕੂਲ ਤੋਂ ਪ੍ਰਾਪਤ ਕੀਤੀ ਤੇ ਪੰਜਵੀਂ ਕਲਾਸ ਦੀ ਪੜ੍ਹਾਈ ਵਿੱਚੇ ਛੱਡਣ ਦੇ ਬਾਅਦ ਆਪਣੇ ਜੱਦੀ ਮਸਾਲਿਆਂ ਦੇ ਕਾਰੋਬਾਰ ਵਿੱਚ ਲੱਗ ਗਏ। 1947 ਵਿੱਚ ਭਾਰਤ ਵੰਡ ਦੇ ਕਾਰਨ ਆਪਣਾ ਸਭ ਕੁਝ ਪਿੱਛੇ ਛੱਡਕੇ ਅਤੇ 1500 ਰੁਪਏ ਦੀ ਮਾਮੂਲੀ ਰਕਮ ਨਾਲ ਆਪਣੇ ਪਰਵਾਰ ਸਮੇਤ ਭਾਰਤ ਆ ਗਏ। ਇਥੇ ਆ ਕੇ ਦਿੱਲੀ ਦੇ ਕਰੋਲ ਬਾਗ ਵਿੱਚ ਸਥਾਪਤ ਹੋਏ। ਮਹਾਸ਼ਾ ਨੇ 650 ਰੁਪਏ ਦਾ ਇੱਕ ਟਾਂਗਾ ਖਰੀਦ ਕੇ ਕੁਝ ਦਿਨ ਚਲਾਇਆ ਜਿਸ ਨਾਲ ਆਪਣੇ ਪਰਵਾਰ ਦੀ ਰੋਟੀ ਦਾ ਪ੍ਰਬੰਧ ਕੀਤਾ, ਪਰ ਜਲਦੀ ਕੁਝ ਵੱਡਾ ਕਰਨ ਦੀ ਇੱਛਾ ਮਨ ਵਿੱਚ ਜਾਗੀ ਅਤੇ ਦੁਬਾਰਾ ਆਪਣੇ ਜੱਦੀ ਵਪਾਰ ਮਸਾਲਿਆਂ ਦਾ ਕੰਮ ਸ਼ੁਰੂ ਕਰ ਦਿੱਤਾ।ਐਮ ਡੀ ਐਚ ਕੰਪਨੀ ਨੂੰ ਬੁਲੰਦੀਆਂ ਤੱਕ ਲੈ ਜਾਣ ਦਾ ਸੰਕਲਪ ਪੂਰਾ ਕਰ ਕੇ ਦਿਖਾਇਆ ਅਤੇ ਮਸਾਲਿਆਂ ਦੀ ਸ਼ੁੱਧਤਾ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣ ਗਈ।

Click Here To Read Latest Punjabi news online

Continue Reading

ਪੰਜਾਬੀ ਖ਼ਬਰਾਂ

ਸੁਮੇਧ ਸਿੰਘ ਸੈਣੀ ਨੂੰ ਸੁਪਰੀਮ ਕੋਰਟ ਤੋਂ ਕਤਲ ਕੇਸ ਦੀ ਅਗਾਊਂ ਜ਼ਮਾਨਤ ਮਿਲੀ

Published

on

sumedh saini

ਨਵੀਂ ਦਿੱਲੀ, 4 ਦਸੰਬਰ – ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ 1991 ਦੇ ਇੱਕ ਇੰਜੀਨੀਅਰ ਦੇ ਕਤਲ ਨਾਲ ਜੁੜੇ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ ਸੁਭਾਸ਼ ਰੈਡੀ ਅਤੇ ਜਸਟਿਸ ਐਮ ਆਰ ਸ਼ਾਹ ਦੀ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦੇ ਖਿਲਾਫ ਸੈਣੀ ਦੀ ਅਪੀਲ ਮੰਨ ਲਈ, ਜਿਸ ਵਿੱਚਕੋਰਟ ਨੇ 29 ਸਾਲ ਪੁਰਾਣੇ ਕੇਸ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਸੈਣੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਪੰਜਾਬ ਪੁਲਸ ਨੂੰ ਹੁਕਮ ਦਿੱਤਾ ਕਿ ਇੱਕ ਲੱਖ ਰੁਪਏ ਦੇ ਨਿੱਜੀ ਮੁਚਲਕੇ ਤੇ ਇੰਨੀ ਰਕਮ ਦੇ ਦੋ ਜ਼ਮਾਨਤੀ ਬਾਂਡ ਭਰਨ ਦੇ ਬਾਅਦ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦੇਣ। ਉਸ ਨੇ ਸੈਣੀ ਦੀ ਅਰਜ਼ੀ ‘ਤੇ 17 ਨਵੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਬਲਵੰਤ ਸਿੰਘ ਮੁਲਤਾਨੀ ਦੇ ਗਾਇਬ ਹੋਣ ਦੇ 1991 ਦੇ ਮਾਮਲੇ ਵਿੱਚ ਜਲੰਧਰ ਵਿੱਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ‘ਤੇ ਸੈਣੀ ਤੇ ਛੇ ਹੋਰਨਾਂ ਉਤੇ ਮਈ ਮਹੀਨੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਓਦੋਂ ਮੁਲਤਾਨੀ ‘ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਕਾਰਪੋਰੇਸ਼ਨ’ ਨਾਲ ਇੰਜੀਨੀਅਰ ਵਜੋਂ ਕੰਮ ਕਰਦੇ ਸਨ। ਸੁਪਰੀਮ ਕੋਰਟ ਨੇ 15 ਸਤੰਬਰ ਨੂੰ ਸੈਣੀ ਨੂੰ ਗ੍ਰਿਫਤਾਰੀ ਤੋਂ ਸੁਰੱਖਿਆ ਦੇਂਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਖਿਲਾਫ ਉਸ ਦੀ ਅਰਜ਼ੀ ਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਸੀ। ਹਾਈ ਕੋਰਟ ਨੇ ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ ਵਿੱਚ ਸੈਣੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਸੁਣਵਾਈ ਦੌਰਾਨ ਸੁਮੇਧ ਸਿੰਘ ਸੈਣੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਉਨ੍ਹਾਂ ਦੇ ਕਲਾਈਂਟ ਇੱਕ ‘ਸਨਮਾਨਿਤ’ ਅਧਿਕਾਰੀ ਰਹੇ ਹਨ ਅਤੇ ਪੰਜਾਬ ਵਿੱਚ ਖਤਰਿਆਂ ਨਾਲ ਨਜਿੱਠਣ ਦੇ ਉਨ੍ਹਾਂ ਦੇ ਸਖਤ ਰੁਖ ਕਾਰਨ ਹਮੇਸ਼ਾ ਉਹ ਦਹਿਸ਼ਤਗਰਦਾਂ ਦੇ ਨਿਸ਼ਾਨੇ ‘ਤੇ ਰਹੇ ਹਨ। ਇਸ ਮਾਮਲੇ ਵਿੱਚ ਉਹ ‘ਰਾਜਨੀਤਕ ਵਿਰੋਧ’ ਦੀ ਇੱਕ ਮਿਸਾਲ ਹੈ, ਕਿਉਂਕਿ ਜਦ ਉਹ ਸੇਵਾ ਵਿੱਚ ਸਨ, ਤਦ ਉਨ੍ਹਾਂ ਨੂੰ ਮੌਜੂਦਾ ਮੁੱਖ ਮੰਤਰੀ ਦੇ ਖਿਲਾਫ ਕਈ ਕੇਸ ਦਰਜ ਕੀਤੇ ਸਨ। ਸੂਬਾ ਸਰਕਾਰ ਨੇ ਇਸ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਸਮੈਂ ਸੈਣੀ ਨੂੰ ਜ਼ਮਾਨਤ ਦਿੱਤੇ ਜਾਣ ਕਾਰਨ ਜਾਂਚ ਪ੍ਰਭਾਵਤ ਹੋਵੇਗੀ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਤੋਂ ਪੁੱਛਿਆ ਕਿ ਸੈਣੀ ਨੂੰ ਹਿਰਾਸਤ ਵਿੱਚ ਰੱਖਣ ਦੀ ਕੀ ਜ਼ਰੂਰਤ ਹੈ, ਜਦ ਕਿ ਅਪਰਾਧ ਨੂੰ ਹੋਏ ਤੀਹ ਸਾਲ ਹੋ ਚੁੱਕੇ ਹਨ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਰੋਸ਼ਨੀ ਨਡਾਰ ਸਭ ਤੋਂ ਅਮੀਰ ਭਾਰਤੀ ਮਹਿਲਾ ਬਣੀ

Published

on

Roshni nadar

ਮੁੰਬਈ, 4 ਦਸੰਬਰ – ਸੂਚਨਾ ਤਕਨਾਲੋਜੀ ਖੇਤਰ ਦੀ ਕੰਪਨੀ ਐਚ ਸੀ ਐਲ ਟੈਕਨੋਲਾਜੀਜ਼ ਦੀ ਰੌਸ਼ਨੀ ਨਡਾਰ ਮਲਹੋਤਰਾ ਇਸ ਵਕਤ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 54,850 ਕਰੋੜ ਰੁਪਏ ਹੈ। ਰੁਹੂਨ ਇੰਡੀਆ ਅਤੇ ਕੋਟਕ ਵੈਲਥ ਵੱਲੋਂ ਬਣਾਈ ਅਰਬਪਤੀ ਭਾਰਤੀ ਔਰਤਾਂ ਦੀ ਲਿਸਟ ਵਿੱਚ 36,000 ਕਰੋੜ ਰੁਪਏ ਦੀ ਜਾਇਦਾਦ ਨਾਲ ਬਾਇਓਕਾਨ ਦੀ ਕਿਰਨ ਮਜੂਮਦਾਰ-ਸ਼ਾਅ ਦੂਜੇ ਨੰਬਰ ‘ਤੇ ਹੈ।
ਇਸ ਲਿਸਟ ਵਿੱਚ ਘੱਟੋ-ਘੱਟ 100 ਕਰੋੜ ਰੁਪਏ ਦੀ ਜਾਇਦਾਦ ਵਾਲੀਆਂ 100 ਔਰਤਾਂ ਸ਼ਾਮਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ 31 ਔਰਤਾਂ ਉਹ ਹਨ, ਜਿਨ੍ਹਾਂ ਨੇ ਆਪਣੇ ਦਮ ‘ਤੇ ਇਹ ਮੁਕਾਮ ਹਾਸਲ ਕੀਤਾ ਹੈ। ਇਨ੍ਹਾਂ ਵਿੱਚੋਂ 6 ਪੇਸ਼ੇਵਰ ਪ੍ਰਬੰਧਕ ਅਤੇ 25 ਉਦਮੀ ਹਨ। ਆਪਣੇ ਦਮ ਉਤੇ ਇਸ ਥਾਂ ‘ਤੇ ਪਹੁੰਚਣ ਵਾਲੀਆਂ ਔਰਤਾਂ ਦੀ ਸ਼੍ਰੇਣੀ ਵਿੱਚ ਮਜੂਮਦਾਰ-ਸ਼ਾਅ ਸਭ ਤੋਂ ਅੱਗੇ ਹੈ। ਉਨ੍ਹਾਂਤੋਂ ਬਾਅਦ 11,590 ਕਰੋੜ ਰੁਪਏ ਦੀ ਜਾਇਦਾਦ ਨਾਲ ਜੋਹੋ ਦੀ ਰਾਧਾ ਵੇਂਬੁ ਦਾ ਨੰਬਰ ਹੈ। ਅਰਿਸਤਾ ਨੈਟਵਰਕਸ ਦੀ ਜੈਸ਼੍ਰੀ ਉਂਲਾਲ 10,220 ਕਰੋੜ ਦੀ ਜਾਇਦਾਦ ਨਾਲ ਤੀਜੇ ਨੰਬਰ ‘ਤੇ ਹੈ। ਦਿਲਚਸਪ ਤੱਥ ਇਹ ਹੈ ਕਿ ਇਸ ਲਿਸਟ ਵਿੱਚ ਪਹਿਲੇ 3 ਨੰਬਰਾਂ ਉਤੇ ਸ਼ਾਮਲ ਮਜੂਮਦਾਰ-ਸ਼ਾਅ, ਉਂਲਾਲ ਅਤੇ ਵੇਂਬੁ ਹੁਰੂਨ ਵੀ ਗਲੋਬਲ ਅਮੀਰਾਂ ਦੀ ਲਿਸਟ ਵਿੱਚ ਹਨ।
ਅਮੀਰ ਔਰਤਾਂ ਦੀ ਕੁੱਲ ਜਾਇਦਾਦ 2.72 ਲੱਖ ਕਰੋੜ ਰੁਪਏ ਦਰਜ ਕੀਤੀ ਗਈ ਹੈ। 2 ਔਰਤਾਂ ਯੂਨੀਕਾਰਨ (ਇੱਕ ਅਰਬ ਡਾਲਰ ਮੁੱਲ ਤੋਂਵੱਧ ਦੀ ਸਟਾਰਟਅਪ ਕੰਪਨੀ) ਦੀਆਂ ਪ੍ਰਮੋਟਰ ਹਨ। ਇਨ੍ਹਾਂ ਵਿੱਚ ਰਿਟੇਲਰ ਨਾਯਕਾ ਦੀ ਫਾਲਗੁਨੀ ਨਾਯਰ ਦੀ ਜਾਇਦਾਦ 5,410 ਕਰੋੜ ਰੁਪਏ ਅਤੇ ਬਾਇਜੂ ਦੀ 34 ਸਾਲਾ ਦਿਵਿਯਾ ਗੋਕੁਲਨਾਥ ਦੀ ਜਾਇਦਾਦ 3,490 ਕਰੋੜ ਰੁਪਏ ਹੈ। ਅਪੋਲੋ ਹਸਪਤਾਲ ਇੰਟਰਪ੍ਰਾਈਜ਼ ਦੀਆਂ 4 ਅਤੇ ਗੋਦਰੇਜ ਗਰੁੱਪ ਦੀਆਂ 3 ਮਹਿਲਾਵਾਂ ਲਿਸਟ ਵਿੱਚ ਸ਼ਾਮਲ ਹਨ। ਵੱਖ-ਵੱਖ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਫਾਰਮਾ ਖੇਤਰ ਤੋਂ 13, ਕੱਪੜਾ ਅਤੇ ਸਬੰਧਤ ਖੇਤਰ ਤੋਂ 12 ਅਤੇ ਸਿਹਤ ਸੇਵਾ ਖੇਤਰ ਤੋਂ 9 ਮਹਿਲਾਵਾਂ ਇਸ ਲਿਸਟ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀਆਂ ਹਨ। ਲਿਸਟ ਵਿੱਚ 32 ਮਹਿਲਾਵਾਂ ਮੁੰਬਈ, 20 ਨਵੀਂ ਦਿੱਲੀ ਅਤੇ 10 ਹੈਦਰਾਬਾਦ ਤੋਂ ਹਨ।

Click Here To Read Latest punjabi news online

Continue Reading

ਰੁਝਾਨ