Three arrested for snatching voting machine | Ik Soch Punjabi
Connect with us [email protected]iksoch.com

ਪੰਜਾਬੀ ਖ਼ਬਰਾਂ

ਵੋਟਿੰਗ ਮਸ਼ੀਨ ਖੋਹਣ ਦੇ ਦੋਸ਼ ਵਿੱਚ ਤਿੰਨ ਜਣੇ ਕਾਬੂ

Published

on

voting-machine

ਪਾਤੜਾਂ, 17 ਫਰਵਰੀ – ਬੀਤੇ ਦਿਨੀਂ ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ 8 ਦੀ ਚੋਣ ਦੌਰਾਨ ਕੁਝ ਵਿਅਕਤੀਆਂ ਨੇ ਬੂਥ ਕੈਪਚਰਿੰਗ ਕਰਨ ਦੇ ਮਕਸਦ ਨਾਲ ਵੋਟਿੰਗ ਮਸ਼ੀਨ ਨੂੰ ਪ੍ਰੋਜ਼ਾਇਡਿੰਗ ਅਫ਼ਸਰ ਤੋਂ ਖੋਹ ਲਿਆ ਅਤੇ ਉਨ੍ਹਾਂ ਉੱਤੇ ਪੁਲਸ ਨੇ ਕੇਸ ਦਰਜ ਕੀਤਾ ਸੀ, ਜਿਸ ਉੱਤੇਕੱਲ੍ਹ ਰਾਤ ਪੁਲਸ ਨੇ ਭਾਜਪਾ ਆਗੂ ਰਮੇਸ਼ ਕੁਮਾਰ ਕੁੱਕੂ, ਰਾਮ ਲਾਲ ਮਿੱਤਲ ਉਰਫ ਰਾਮਾ ਫੂਸਵਾਲਾ ਅਤੇ ਵਿਸ਼ਾਲ ਨੂੰ ਨਾਮਜ਼ਦ ਕਰ ਕੇ ਗ਼੍ਰਿਫ਼ਤਾਰ ਕਰ ਲਿਆ ਹੈ।
ਪਤਾ ਲੱਗਾ ਹੈ ਕਿ ਜਦੋਂ ਰਾਤ ਨੌ ਵਜੇ ਦੇ ਕਰੀਬ ਪੁਲਸ ਇਨ੍ਹਾਂ ਨੂੰ ਗ਼੍ਰਿਫ਼ਤਾਰ ਕਰਨ ਪਹੁੰਚੀ ਤਾਂ ਉਨਾਂ੍ਹ ਨੇ ਵਿਵਾਦ ਸ਼ੁਰੂ ਕਰ ਦਿੱਤਾ, ਜਿਸ ਉੱਤੇ ਪੁਲਸ ਨੇ ਹਲਕਾ ਲਾਠੀਚਾਰਜ ਕੀਤਾ। ਇਸ ਦੌਰਾਨ ਇੱਕ ਔਰਤ ਨੇ ਪੁਲਸ ਦਾ ਡੰਡਾ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡੰਡਾ ਪੁਲਸ ਦੀ ਗੱਡੀ ਦੇ ਸ਼ੀਸ਼ੇ ਉਪਰ ਲੱਗਣ ਨਾਲ ਸ਼ੀਸ਼ਾ ਚੂਰ ਹੋ ਗਿਆ। ਪੁਲਸ ਮੁਲਾਜ਼ਮ ਇਨ੍ਹਾਂ ਤਿੰਨਾਂ ਨੂੰ ਗ਼੍ਰਿਫ਼ਤਾਰ ਕਰਕੇ ਥਾਣੇਲੈ ਗਏ। ਕੇਸ ਅਣਪਛਾਤਿਆਂ ਉੱਤੇ ਹੋਣ ਕਾਰਨ ਇੱਕ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿੱਚ ਡਰ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਨਾਮ ਕੇਸ ਵਿੱਚ ਨਾ ਆ ਜਾਵੇ। ਇਸ ਵਾਰਡ ਦੇ ਸੈਂਕੜੇ ਵੋਟਰ ਅੰਡਰਗਰਾਊਂਡ ਹੋ ਗਏ ਹਨ। ਫੜੇ ਗਏ ਤਿੰਨਾਂ ਵਿਅਕਤੀਆਂ ਨੂੰ ਡਾਕਟਰੀ ਜਾਂਚ ਤੋਂ ਬਾਅਦ ਅਦਾਲਤਪੇਸ਼ ਕਰ ਦਿੱਤਾ ਗਿਆ ਹੈ। ਇਸ ਬਾਰੇ ਸਦਰ ਥਾਣੇ ਦੇ ਐਸ ਐਚ ਓ ਰਣਵੀਰ ਸਿੰਘ ਨੇ ਕਿਹਾ ਕਿ ਕਿਸੇ ਨਿਰਦੋਸ਼ ਵਿਅਕਤੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਵੋਟਿੰਗ ਮਸ਼ੀਨ ਖੋਹਣ ਵਾਲੇਦੀ ਪੱਕੇ ਸਬੂਤਾਂ ਦੇ ਆਧਾਰ ਉੱਤੇ ਗ਼੍ਰਿਫ਼ਤਾਰੀ ਕੀਤੀ ਜਾ ਰਹੀ ਹੈ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਗ਼੍ਰਿਫ਼ਤਾਰ ਹੋਏ ਭਾਜਪਾ ਆਗੂ ਰਮੇਸ਼ ਕੁਮਾਰ ਕੁੱਕੂ ਨੇ ਕਿਹਾ ਕਿ ਸਰਕਾਰ ਦਾ ਇਹ ਬਹੁਤ ਵੱਡਾ ਧੱਕਾ ਹੈ, ਜਿਹੜੇ ਗੰੁਡਾ ਅਨਸਰ ਰਿਵਾਲਵਰ ਲੈ ਕੇ ਬੂਥ ਕੈਪਚਰ ਕਰ ਰਹੇ ਸੀ, ਉਨ੍ਹਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਉੱਤੇਝੂਠੇ ਪਰਚੇ ਕੀਤੇ ਗਏ ਹਨ ਅਤੇ ਉਨ੍ਹਾਂ ਦੀਆਂ ਹੀ ਗ਼੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ।

ਪੰਜਾਬੀ ਖ਼ਬਰਾਂ

ਪੰਜਾਬ ਸਰਕਾਰ ਨੇ ਕੋਰੋਨਾ ਦੇ ਕਾਰਨ ਲੱਗਾ ਕਰਫਿਊ 31 ਮਈ ਤੱਕ ਵਧਾਇਆ

Published

on

Captain

ਪਾਬੰਦੀਆਂ ਹੋਰ ਸਖਤੀ ਨਾਲ ਲਾਗੂ ਕਰਨ ਦੇ ਹੁਕਮ
ਚੰਡੀਗੜ੍ਹ, 16 ਮਈ, – ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਦੀ ਕੋਸਿ਼ਸ਼ ਵਜੋਂ ਰਾਜ ਸਰਕਾਰਾਂ ਨੇ ਜਿਹੜੇ ਯਤਨ ਲਗਾਤਾਰ ਕਰਨੇ ਜਾਰੀ ਰੱਖੇ ਹਨ, ਉਨ੍ਹਾਂ ਦੀਆਂ ਪਾਬੰਦੀਆਂ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਪਿਛਲੇ 25 ਦਿਨਾਂ ਤੋਂ ਕੋਰੋਨਾ ਦੇ ਕੇਸ ਘਟਣ ਲੱਗ ਪਏ ਹਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦੇ ਕਾਰਨ ਪਾਬੰਦੀ ਵਾਸਤੇ ਲਾਇਆ ਕਰਫਿਊ ਵਰਗਾ ਲਾਕਡਾਊਨ 31 ਮਈ ਤੱਕ ਵਧਾ ਦੇਣ ਬਾਰੇ ਪਤਾ ਲੱਗਾ ਹੈ।
ਅੱਜ ਐਤਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੇਲੇ ਲਾਗੂ ਸਭ ਪਾਬੰਦੀਆਂ 31 ਮਈ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ।ਉਨ੍ਹਾਂ ਨੇ ਰਾਜ ਦੇ ਸਾਰੇ ਅਧਿਕਾਰੀਆਂ ਨੂੰ ਕੋਵਿਡ ਬਾਰੇ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਅਤੇ ਦੁਕਾਨਾਂ ਨੂੰ ਪੜਾਅ ਵਾਰ ਖੋਲ੍ਹਣ ਦੇ ਐਲਾਨਦੇ ਨਾਲਹਾਊਸਿੰਗ ਸੈਕਟਰ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ ਸੀ। ਉਤਰ ਪ੍ਰਦੇਸ਼ ਦੇ ਪਿੰਡਾਂ ਵਿੱਚਬਣ ਸਥਿਤੀ ਤੋਂ ਬਚਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਤਵਾਰ ਨੂੰ ‘ਕੋਰੋਨਾ ਮੁਕਤ ਪਿੰਡ ਮੁਹਿੰਮ’ ਦੇ ਵਜੋਂ ‘ਕੋਵਿਡ ਫ਼ਤਿਹ’ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਤਾਂ ਜੋ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕੋਵਿਡ ਦਾ ਚਿੰਤਾਜਨਕ ਫੈਲਾਅ ਰੋਕਿਆ ਜਾ ਸਕੇ।ਉਨ੍ਹਾ ਨੇ ਇਸ ਜੰਗ ਵਿੱਚਜਨਤਾ ਦੇ ਸਾਰੇ ਵਰਗਾਂ ਨੂੰ ਸ਼ਾਮਲ ਕਰਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਸਿਹਤ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਵਿਭਾਗਾਂ ਨੂੰ ਹੁਕਮ ਦਿੱਤੇ ਹਨ ਕਿ ਪਿੰਡਾਂ ਦੇਹਰ ਭਾਈਚਾਰੇ ਨੂੰ ਲਾਮਬੰਦੀ ਕਰਨ ਲਈ ਵੱਡੇ ਪੱਧਰ ਉਤੇ ਮੁਹਿੰਮ ਚਲਾਈ ਜਾਵੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਕੋਵਿਡ ਦੇ ਖ਼ਤਰੇ ਬਾਰੇ ਜਾਗਰੂਕਤਾ ਮੁਹਿੰਮ ਵਿੱਚ ਹਰ ਕਿਸਮ ਦੇ ਸਾਰੇ ਸਟਾਫ਼ ਦੀ ਵਰਤੋਂ ਕੀਤੀ ਜਾਵੇ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਕੇਯਰਨ ਕੰਪਨੀ ਵੱਲੋਂ ਏਅਰ ਇੰਡੀਆ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

Published

on

air india

ਭਾਰਤ ਸਰਕਾਰ ਤੇ ਕੇਯਰਨ ਐਨਰਜੀ ਵਿਚਾਲੇ ਟੈਕਸ ਵਿਵਾਦ ਭਖਿਆ
ਨਵੀਂ ਦਿੱਲੀ, 16 ਮਈ, – ਬ੍ਰਿਟੇਨ ਦੀ ਕੇਯਰਨ ਐਨਰਜੀ ਕੰਪਨੀ ਨੇ ਭਾਰਤ ਸਰਕਾਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਖਿਲਾਫ ਅਮਰੀਕਾ ਦੀ ਇਕ ਅਦਾਲਤਵਿੱਚਕੇਸ ਦਾਇਰ ਕਰ ਦਿੱਤਾ ਹੈ, ਜਿਸ ਵਿੱਚ ਕੰਪਨੀ ਦਾ ਪੱਖ ਮਨਜ਼ੂਰ ਹੋ ਜਾਵੇ ਤਾਂ ਉਸ ਨੂੰ ਏਅਰ ਇੰਡੀਆ ਦੀ ਵਿਦੇਸ਼ਾਂਵਿਚ ਸਾਰੀ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਮਿਲ ਸਕਦਾ ਹੈ, ਜਿਸਵਿੱਚਏਅਰ ਇੰਡੀਆ ਦੇ ਜਹਾਜ਼ਾਂ ਸਮੇਤ ਸਾਰੀ ਜਾਇਦਾਦ ਸ਼ਾਮਲ ਹੈ।
ਵਰਨਣ ਯੋਗ ਹੈ ਕਿ ਪਹਿਲਾਂ ਇੰਟਰਨੈਸ਼ਨਲ ਵਿਵਾਦ ਟ੍ਰਿਬਿਊਨਲ ਨੇ ਕੇਯਰਨ ਐਨਰਜੀ ਅਤੇ ਭਾਰਤ ਸਰਕਾਰ ਦੇ ਟੈਕਸ ਵਿਵਾਦ ਕੇਸਾਂਵਿੱਚ ਕੰਪਨੀ ਦਾ ਪੱਖ ਸਹੀ ਮੰਨਿਆ ਅਤੇ ਭਾਰਤ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਉਹ ਕੇਯਰਨ ਐਨਰਜੀ ਨੂੰ ਕੁੱਲ 1.72 ਅਰਬ ਡਾਲਰ ਵਾਪਸ ਕਰੇ, ਪਰ ਭਾਰਤ ਸਰਕਾਰ ਨੇ ਇਸ ਫੈਸਲੇ ਨੂੰ ਆਪਣੇ ਅਧਿਕਾਰਾਂਵਿੱਚ ਦਖਲ ਮੰਨਦੇ ਹੋਏ ਇਸ ਦੇ ਖਿਲਾਫ ਇੱਕ ਹੋਰ ਅਪੀਲ ਕਰ ਦਿੱਤੀਸੀ।
ਇਸ ਮਾਮਲੇਬਾਰੇ ਜਾਣਕਾਰਸੂਤਰਾਂ ਨੇ ਦੱਸਿਆ ਕਿ ਕੇਯਰਨ ਨੇ ਨਿਊਯਾਰਕ ਦੀ ਦੱਖਣੀ ਜਿ਼ਲਾ ਅਦਾਲਤਵਿੱਚ 14 ਮਈ ਨੂੰ ਪਟੀਸ਼ਨ ਦਾਇਰ ਕਰ ਕੇ ਏਅਰ ਇੰਡੀਆ ਦੀ ਜਾਇਦਾਦ ਜ਼ਬਤ ਕਰਨ ਦੀ ਇਜ਼ਾਜਤ ਮੰਗੀ ਹੈ ਅਤੇ ਇਸ ਬਾਰੇ ਜਾਣਕਾਰਸੂਤਰਾਂ ਮੁਤਾਬਕ ਭਾਰਤ ਸਰਕਾਰ ਨੇ ਇਸ ਕੇਸ ਵਿੱਚ ਆਪਣਾ ਪੱਖ ਰੱਖਣ ਲਈ ਅਦਾਲਤਵਿੱਚ ਵਕੀਲਾਂ ਦੀ ਟੀਮ ਬਣਾ ਦਿੱਤੀ ਹੈ।ਕੇਯਰਨ ਐਨਰਜੀ ਦਾ ਕਹਿਣਾ ਹੈ ਕਿ ਏਅਰ ਇੰਡੀਆ ਪੂਰੀ ਤਰ੍ਹਾਂ ਭਾਰਤ ਸਰਕਾਰ ਦੀ ਕੰਪਨੀ ਹੈ ਤੇ ਉਸ ਨੂੰ ਕਾਨੂੰਨੀ ਤੌਰ ਉੱਤੇ ਭਾਰਤ ਸਰਕਾਰ ਦੀ ਜਾਇਦਾਦ ਕਹਿਣਾ ਗਲਤ ਨਹੀਂ। ਕੇਯਰਨ ਐਨਰਜੀ ਦਾ ਕਹਿਣਾ ਹੈ ਕਿ ਉਹ ਆਪਣੇ ਸ਼ੇਅਰ ਹੋਲਡਰਜ਼ ਦੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ, ਕਿਉਂਕਿ ਭਾਰਤ ਸਰਕਾਰ ਇੰਟਰਨੈਸ਼ਨਲ ਵਿਵਾਦ ਟ੍ਰਿਬਿਊਨਲ ਦੇ ਫੈਸਲਿਆਂ ਉੱਤੇ ਅਮਲ ਨਹੀਂ ਕਰ ਰਹੀ।

Read More Punjabi News Today

Continue Reading

ਅਪਰਾਧ

ਬਰਗਾੜੀ ਬੇਅਦਬੀ ਕੇਸ ਵਿੱਚ ਡੇਰਾ ਸੱਚਾ ਸੌਦਾ ਦੇ 6 ਪ੍ਰੇਮੀ ਗ੍ਰਿਫਤਾਰ

Published

on

arrest

ਪੰਜਾਬ ਪੁਲਿਸ ਦੀ ਨਵੀਂ ਐੱਸ ਆਈ ਟੀ ਵੱਲੋਂ ਕਾਰਵਾਈ
ਮੋਹਾਲੀ, 16 ਮਈ, – ਅਕਾਲੀ-ਭਾਜਪਾ ਸਰਕਾਰ ਵੇਲੇ ਸਾਲ 2015 ਵਿੱਚ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀਆਂ ਫਾਈਲਾਂ ਸੀ ਬੀ ਆਈ ਤੋਂ ਵਾਪਸ ਲੈਣ ਪਿੱਛੋਂ ਪੰਜਾਬ ਪੁਲਿਸ ਨੇ ਬੇਅਦਬੀ ਕੇਸਾਂ ਨੂੰ ਹੱਲ ਕਰਨ ਲਈ ਪਹਿਲੀ ਵੱਡੀ ਸਫਲਤਾ ਹਾਸਲ ਕੀਤੀ ਅਤੇ ਬੇਅਦਬੀ ਕਾਂਡ ਅਤੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਦੋਸ਼ਾਂ ਵਿੱਚ ਨਾਮਜ਼ਦ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਦੀ ਪਛਾਣ ਸੁਖਜਿੰਦਰ ਸਿੰਘ ਸੰਨੀ, ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ (ਚਾਰੇ ਵਾਸੀ ਕੋਟਕਪੂਰਾ), ਬਲਜੀਤ ਸਿੰਘ ਵਾਸੀ ਸਿੱਖਾਂ ਵਾਲਾ ਤੇ ਸ਼ਕਤੀ ਸਿੰਘ ਵਾਸੀ ਡਾਗੋ ਰੋਮਾਣਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵੱਲੋਂ ਅੱਜ ਏਥੇ ਏ ਆਈ ਜੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਗ੍ਰਿਫਤਾਰ ਕੀਤਾ ਹੈ।
ਐੱਸ ਆਈ ਟੀ ਨੂੰ ਅੱਜ ਮਿਲੀ ਇਸ ਵੱਡੀ ਸਫਲਤਾ ਨਾਲ ਸ੍ਰੀ ਗੁਰੂਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰ ਕੇਅੰਗਾਂ ਦੀ ਬੇਅਦਬੀ ਕਰਨ ਵਿਚ ਸ਼ਾਮਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਲਈ ਆਸ ਜਾਗਦੀ ਦਿਖਾਈ ਦੇਣ ਲੱਗੀ ਹੈ।ਇਸ ਬਾਰੇ ਐੱਸ ਆਈ ਟੀ ਦੇ ਮੈਂਬਰ ਇਨ੍ਹਾਂ ਦੋਸ਼ੀਆਂ ਤੋਂ ਇਸ ਬੇਅਦਬੀ ਕਾਂਡ ਦੇ ਪਿੱਛੇ ਅਸਲੀ ਵਜ੍ਹਾ ਤੇ ਹੋਰ ਵੱਖ-ਵੱਖ ਪੱਖਾਂ ਬਾਰੇਪੁੱਛਗਿੱਛ ਕਰ ਰਹੇ ਹਨ। ਇਸ ਸਾਰੀ ਜਾਂਚ ਦੀ ਅਗਵਾਈ ਐੱਸ ਆਈ ਟੀ ਦੇ ਚੇਅਰਮੈਨ ਅਤੇ ਆਈ ਜੀ ਬਾਰਡਰ ਰੇਂਜ ਐੱਸਪੀਐੱਸ ਪਰਮਾਰ ਖੁਦ ਕਰ ਰਹੇ ਹਨ। ਪੁਲਿਸ ਸੂਤਰਾਂਮੁਤਾਬਕ ਪੁਲਿਸ ਨੂੰ ਕੁਝ ਇਹੋ ਜਿਹੇ ਸੁਰਾਗ ਮਿਲੇ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੀਤੀ ਜਾਂਚ ਵਿੱਚ ਕਈ ਵੱਡੇ ਖ਼ੁਲਾਸੇ ਹੋਣ ਦੀ ਆਸ ਹੈ।
ਵਰਨਣ ਯੋਗ ਹੈ ਕਿ ਸਾਲ 2014-15 ਨਾਲ ਸਬੰਧਤ ਬਰਗਾੜੀ ਬੇਅਦਬੀ ਕਾਂਡ ਦੇ ਤਿੰਨ ਕੇਸ ਹਨ, ਜਿਨ੍ਹਾਂ ਵਿਚਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਇਸ ਦੇ ਅੰਗਾਂ ਦੀ ਬੇਅਦਬੀ ਕਰਕੇ ਗਲੀਆਂਵਿੱਚ ਖਿਲਾਰਨ ਅਤੇ ਪਿੰਡਾਂ ਵਿਚ ਪੋਸਟਰ ਚਿਪਕਾਉਣ ਦਾ ਮੁੱਦਾ ਸ਼ਾਮਲ ਹੈ। ਇਸ ਬਾਰੇ ਫ਼ਰੀਦਕੋਟ ਦੇ ਬਾਜਾਖ਼ਾਨਾ ਥਾਣੇਵਿੱਚ ਕੇਸ ਦਰਜ ਹੋਇਆ ਸੀ।ਓਦੋਂ ਦੀ ਸਰਕਾਰ ਨੇ ਇਨ੍ਹਾਂ ਕੇਸਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਸੀ, ਪਰ ਮੌਜੂਦਾ ਕਾਂਗਰਸ ਸਰਕਾਰ ਨੇ ਵਿਧਾਨ ਸਭਾਵਿੱਚ ਮਤਾ ਪਾਸ ਕਰ ਕੇ ਇਹ ਜਾਂਚਸੀ ਬੀ ਆਈਕੋਲੋਂ ਵਾਪਸ ਲੈ ਲਈ ਸੀ। ਪੰਜਾਬ ਸਰਕਾਰ ਦੇ ਪਾਸ ਕੀਤੇ ਇਸ ਮਤੇ ਦੇ ਖ਼ਿਲਾਫ਼ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਰਿੱਟ ਦਾਖ਼ਲ ਕਰਕੇ ਚੁਣੌਤੀ ਵੀਦਿੱਤੀਗਈ ਸੀ, ਪਰ ਪੰਜਾਬ ਸਰਕਾਰ ਇਹ ਕੇਸ ਸੀ ਬੀ ਆਈ ਤੋਂ ਵਾਪਸ ਲੈਣਵਿੱਚਕਾਮਯਾਬ ਰਹੀ ਸੀ।
ਹਾਈ ਕੋਰਟ ਵਿੱਚ ਐੱਸ ਆਈ ਟੀ ਜਾਂਚ ਦੀ ਢਿੱਲੀ ਰਫਤਾਰ ਦੇ ਸਵਾਲ ਉੱਠਣ ਪਿੱਛੋਂ ਅਦਾਲਤ ਦੇ ਕਹਿਣ ਉੱਤੇ ਬਣਾਈ ਗਈ ਨਵੀਂ ਐੱਸ ਆਈ ਟੀ ਨੇ ਫਰਵਰੀ 2021ਵਿੱਚ ਇਨ੍ਹਾਂ ਕੇਸਾਂ ਦੀ ਸਾਰੀ ਜਾਂਚ ਫਿਰਸ਼ੁਰੂ ਕੀਤੀ ਸੀ। ਇਸ ਐੱਸ ਆਈ ਟੀ ਵਿੱਚ ਪੰਜਾਬ ਪੁਲਿਸ ਦੇ ਆਈਜੀ ਬਾਰਡਰ ਰੇਂਜ ਐੱਸ ਪੀ ਐੱਸ ਪਰਮਾਰ ਦੇ ਨਾਲ ਏਆਈਜੀ ਅਤੇ ਸਾਬਕਾ ਐੱਸਐੱਸ ਪੀ ਗੁਰਦਾਸਪੁਰ ਰਜਿੰਦਰ ਸਿੰਘ ਸੋਹਲ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਹਨ, ਜਿਸ ਵੱਲੋਂ ਇਨ੍ਹਾਂ ਕੇਸਾਂ ਵਿਚ ਅੱਜ ਹੋਈਆਂ ਗ੍ਰਿਫਤਾਰੀਆਂ ਨਾਲ ਹਲਚਲ ਮੱਚ ਗਈ ਤੇ ਹੋਰ ਗ੍ਰਿਫਤਾਰੀਆਂ ਹੋਣ ਦੇ ਵੀ ਚਰਚੇ ਹਨ।ਇਸ ਦੌਰਾਨ ਪੂਰੇ ਪੰਜਾਬ ਤੇ ਸੰਸਾਰ ਦੀਆਂ ਸਿੱਖ ਸੰਗਤਾਂ ਦੀਆਂ ਨਜ਼ਰਾਂ ਇਨ੍ਹਾਂ ਕੇਸਾਂ ਦੀ ਜਾਂਚ ਵੱਲ ਹਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca