Three arrested for looting gun house from Khadur Sahib
Connect with us [email protected]

ਪੰਜਾਬੀ ਖ਼ਬਰਾਂ

ਖਡੂਰ ਸਾਹਿਬ ਤੋਂ ਗੰਨ ਹਾਊਸ ਲੁੱਟਣ ਵਾਲੇ ਤਿੰਨ ਜਣੇ ਕਾਬੂ

Published

on

gun house in Khadur Sahib

ਤਰਨ ਤਾਰਨ, 10 ਮਾਰਚ – ਪੁਲਸ ਨੇ ਕਸਬਾ ਖਡੂਰ ਸਾਹਿਬ ਵਿਖੇ ਜਨਵਰੀ ਮਹੀਨੇ ਵਿੱਚ ਇੱਕ ਗੰਨ ਹਾਊਸ ਨੂੰ ਲੁੱਟਣ ਦਾ ਕੇਸ ਸੁਲਝਾ ਕੇ ਗੰਨ ਹਾਊਸ ਤੋਂ ਹਥਿਆਰ ਚੋਰੀ ਕਰਨ ਵਾਲੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਹਥਿਆਰ ਬਰਾਮਦ ਕਰ ਲਏ ਹਨ।
ਐਸ ਐਸ ਪੀ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਕਸਬਾ ਖਡੂਰ ਸਾਹਿਬ ਵਿਖੇ 10 ਜਨਵਰੀ ਦੀ ਰਾਤ ਰਾਜਾ ਗੰਨ ਹਾਊਸ ਦੀ ਛੱਤ ਪਾੜ ਕੇ ਕੁਝ ਅਣਪਛਾਤੇ ਲੋਕਾਂ ਨੇ ਗੰਨ ਹਾਊਸ ਵਿੱਚੋਂ 12 ਏਅਰ ਗੰਨਾਂ, ਇੱਕ ਏਅਰ ਪਿਸਟਲ ਤੇ ਵੱਖ-ਵੱਖ ਬੋਰ ਦੇ 2060 ਕਾਰਤੂਸ ਚੋਰੀ ਕਰ ਲਏ ਸਨ। ਇਸ ਬਾਰੇ ਥਾਣਾ ਗੋਇੰਦਵਾਲ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਡੀ ਐਸ ਪੀ ਗੋਇੰਦਵਾਲ ਵੱਲੋਂ ਵਿਗਿਆਨਕ ਤਕਨੀਕ ਨਾਲ ਉਕਤ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਗੁਰਪਾਲ ਸਿੰਘ ਪੁੱਤਰ ਹਰਚਰਨ ਸਿੰਘ, ਨਵਦੀਪ ਸਿੰਘ ਉਰਫ ਨਵ ਪੁੱਤਰ ਮਨਜੀਤ ਸਿੰਘ, ਜਗਰੂਪ ਸਿੰਘ ਪੁੱਤਰ ਮਹਿੰਦਰ ਸਿੰਘ ਤਿੰਨੇ ਵਾਸੀ ਸੁਰਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਨੌਂ ਏਅਰ ਗੰਨਾਂ, 242 ਸਪਰਿੰਗ ਫੀਲਡ ਰਾਈਫਲ ਕਾਰਤੂਸ, 21 ਕਾਰਤੂਸ ਤੀਹ ਬੋਰ ਬਰਾਮਦ ਕੀਤੇ ਗਏ ਹਨ।

Read More Latest Crime News

ਪੰਜਾਬੀ ਖ਼ਬਰਾਂ

ਮਹਾਰਾਣਾ ਪ੍ਰਤਾਪ ਬਾਰੇ ਟਿੱਪਣੀ ਕਰਨ ਉੱਤੇ ਭਾਜਪਾ ਨੇਤਾ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ

Published

on

Gulab-Chand-Kataria

ਜੈਪੁਰ, 14 ਅਪ੍ਰੈਲ – ਮਹਾਰਾਣਾ ਪ੍ਰਤਾਪ ਬਾਰੇ ਭਾਜਪਾ ਦੇ ਨੇਤਾ ਗੁਲਾਬ ਚੰਦ ਕਟਾਰੀਆ ਵੱਲੋਂ ਕੀਤੀ ਟਿੱਪਣੀ ਇੰਨੀ ਭਾਰੀ ਪਈ ਕਿ ਰਾਜਸਥਾਨ ਦੇ ਕਈ ਸ਼ਹਿਰਾਂ ਵਿੱਚ ਉਸ ਦੇ ਖ਼ਿਲਾਫ਼ ਰਾਜਪੂਤ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜੈਪੁਰ, ਡੰੂਗਰਪੁਰ ਅਤੇ ਉਦੈਪੁਰ ਵਿੱਚ ਭਾਜਪਾ ਦਫ਼ਤਰਾਂ ਵਿੱਚ ਕਟਾਰੀਆ ਦੇ ਪੋਸਟਰ ਉੱਤੇ ਸਿਆਹੀ ਪੋਚ ਦਿੱਤੀ ਗਈ। ਇਸ ਦੇ ਬਾਅਦ ਕਟਾਰੀਆ ਨੂੰ ਮਾਫ਼ੀ ਮੰਗਣੀ ਪਈ। ਕਾਂਗਰਸ ਇਸ ਮੁੱਦੇ ਨੂੰ ਤਿੰਨ ਵਿਧਾਨ ਸਭਾ ਉਪਚੋਣਾਂ ਵਿੱਚ ਰਾਜਪੂਤ ਵੋਟ ਬੈਂਕ ਨੂੰ ਭਾਜਪਾ ਦੇ ਖ਼ਿਲਾਫ਼ ਕਰ ਕੇ ਲਾਭ ਲੈਣ ਰੁੱਝ ਗਈ ਹੈ।
ਅਸਲ ਵਿੱਚ ਇਹ ਵਿਰੋਧ ਓਦੋਂ ਸ਼ੁਰੂ ਹੋਇਆ, ਜਦੋਂ ਰਾਜਸਥਾਨ ਵਿੱਚ ਤਿੰਨ ਵਿਧਾਨ ਸਭਾ ਉਪਚੋਣਾਂ ਦੇ ਲਈ 17 ਅਪ੍ਰੈਲ ਨੂੰ ਵੋਟਾਂ ਹੋਣ ਵਾਲੀਆਂ ਹਨ। ਇਸ ਵਿੱਚ ਦੋ ਸੀਟਾਂ ਸਹਾੜ੍ਹਾ ਅਤੇ ਰਾਜਸਮੰਦ ਹਨ ਅਤੇ ਰਾਜਸਮੰਦ ਵਿੱਚ ਹੀ ਪ੍ਰਸਿੱਧ ਹਲਦੀ ਘਾਟੀ ਤੋਂ ਸ਼ੁਰੂ ਕਰ ਕੇ ਰਾਣਾ ਪ੍ਰਤਾਪ ਦੇ ਕਈ ਯਾਦਗਾਰੀ ਸਥਾਨ ਹਨ। ਕਾਂਗਰਸ ਦੇ ਸੀਨੀਅਰ ਆਗੂ ਗੋਵਿੰਦ ਸਿੰਘ ਡੋਟਾਸਰਾ ਨੇ ਦੋਸ਼ ਲਾਇਆ ਕਿ ਕਟਾਰੀਆ ਨੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਰਾਜਪੁਰਾ ਨੇੜੇ ਸੜਕ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ

Published

on

murder

ਰਾਜਪੁਰਾ, 14 ਅਪ੍ਰੈਲ – ਥਾਣਾ ਸ਼ੰਭੂ ਹੇਠ ਸ਼ੰਭੂ ਬੈਰੀਅਰ-ਬਨੂੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਪਿੰਡ ਰਾਜਗੜ੍ਹ ਨੇੜੇ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਬਾਰੇ ਥਾਣਾ ਸ਼ੰਭੂ ਦੇ ਏ ਐੱਸ ਆਈ ਭਾਨ ਸਿੰਘ ਦੇ ਮੁਤਾਬਕ ਬਲਵੰਤ ਸਿੰਘ ਪਿੰਡ ਤੇਪਲਾ ਨੇ ਬਿਆਨ ਦਿੱਤੇ ਹਨ ਕਿ ਉਸ ਦਾ ਭਰਾ ਕੁਲਦੀਪ ਸਿੰਘ ਪਿੰਡ ਤੇਪਲਾ ਆਪਣੇ ਮੋਟਰਸਾਈਕਲ ਉੱਤੇਆਪਣੇ ਦੋਸਤ ਪ੍ਰਣਾਮ ਸਿੰਘ ਪਿੰਡ ਰਾਮਨਗਰ ਸੈਣੀਆਂ ਨਾਲ ਅੱਗੇ-ਅੱਗੇ ਜਾ ਰਿਹਾ ਸੀ ਤੇ ਨੇੜੇ ਇੱਕ ਪੈਦਲ ਰਾਹਗੀਰ ਸੁੱਚਾ ਸਿੰਘ ਪਿੰਡ ਰਾਜਗੜ੍ਹ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਪਿੰਡ ਰਾਜਗੜ੍ਹ ਦੇ ਨੇੜੇ ਜਾ ਰਿਹਾ ਸੀ। ਇਸ ਮੌਕੇ ਬਨੂੜ ਵੱਲੋਂ ਆਈ ਇੱਕ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਨ੍ਹਾਂ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਪ੍ਰਣਾਮ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ ਤੇ ਕੁਲਦੀਪ ਸਿੰਘ ਤੇ ਸੁੱਚਾ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਅੰਬਾਲਾ ਵਿਖੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ। ਥਾਣਾ ਸ਼ੰਭੂ ਪੁਲਸ ਨੇ ਕਾਰ ਚਾਲਕ ਕਰਨਪਾਲ ਸਿੰਘ ਵਾਸੀ ਬਲਾਕ ਨੰਬਰ ਚਾਰ ਅੰਬਾਲਾ ਸ਼ਹਿਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Continue Reading

ਪੰਜਾਬੀ ਖ਼ਬਰਾਂ

ਪੁਲਸ ਇੰਸਪੈਕਟਰ ਨੇ 3.50 ਲੱਖ ਰਿਸ਼ਵਤ ਨਾਲ ਨਸ਼ਾ ਤਸਕਰ ਛੱਡੇ

Published

on

Investment

ਤਰਨਤਾਰਨ, 14 ਅਪ੍ਰੈਲ – ਜ਼ਿਲ੍ਹਾ ਪੁਲਸ ਦੇ ਇੱਕ ਇੰਸਪੈਕਟਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਹਵਾਲਦਾਰ ਵੱਲੋਂ ਇੱਕ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਸਮੱਗਲਰਾਂ ਨੂੰ 3.50 ਲੱਖ ਰੁਪਏ ਰਿਸ਼ਵਤ ਲੈਣ ਮਗਰੋਂ ਹੈਰੋਇਨ ਸਮੇਤ ਛੱਡ ਦੇਣ ਦਾ ਪਤਾ ਲੱਗਣ ਉੱਤੇ ਐਸ ਐਸ ਪੀ ਦੇ ਹੁਕਮ ਉੱਤੇ ਦੋਵਾਂ ਪੁਲਸ ਵਾਲਿਆਂ ਅਤੇ ਤਸਕਰਾਂ ਸਮੇਤ ਕੁਲ ਪੰਜ ਜਣਿਆਂਉੱਤੇ ਥਾਣਾ ਸਿਟੀ ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਹਵਾਲਦਾਰ ਨੂੰ ਫੜ ਲਿਆ ਤੇ ਇੰਸਪੈਕਟਰ ਸਮੇਤ ਫਰਾਰ ਦੋਸ਼ੀਆਂ ਦੀ ਭਾਲ ਚੱਲ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਜ਼ਿਲ੍ਹੇ ਦੇ ਨਾਰਕੋਟਿਕਸ ਸੈਲ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪੁਲਸ ਲਾਈਨ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਹਵਾਲਦਾਰ ਦਵਿੰਦਰ ਸਿੰਘ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪੈਰਵੀ ਸੈਲ ਵਿੱਚ ਤਾਇਨਾਤ ਹੈ, ਨਾਲ ਮਿਲ ਕੇ ਬੀਤੀ 31 ਮਾਰਚ ਨੂੰ ਬਰੀਜ਼ਾ ਕਾਰ ਰਾਹੀਂ ਜਾਂਦੇ ਮਲਕੀਤ ਸਿੰਘ ਉਰਫ ਪਲਟਾ ਪੁੱਤਰ ਮੇਜਰ ਸਿੰਘ ਵਾਸੀ ਗੁਰੂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਉਸ ਦੇ ਸਾਲੇ ਬਾਊ ਸਿੰਘ ਵਾਸੀ ਗੋਹਲਵੜ ਨੂੰ ਥਾਣਾ ਸਿਟੀ ਤਰਨਤਾਰਨ ਦੀ ਹੱਦ ਵਿੱਚ ਇੱਕ ਕਿਲੋ ਹੈਰੋਇਨ ਨਾਲ ਫੜਿਆ ਸੀ,ਪਰ ਬਾਅਦ ਵਿੱਚ ਕੇਸ ਨੂੰ ਰਫਾ-ਦਫਾ ਕਰਨ ਲਈ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂਵਾਲੀ ਨੇ ਇੰਸਪੈਕਟਰ ਬਲਜੀਤ ਸਿੰਘ ਦੇ ਘਰ ਬੈਠ ਕੇ 3 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦਿੱਤੀ ਅਤੇ ਨਿਕਲ ਗਿਆ ਸੀ। ਰਿਸ਼ਵਤ ਲੈਣ ਪਿੱਛੋਂ ਇੰਸਪੈਕਟਰ ਬਲਜੀਤ ਸਿੰਘ ਨੇ ਦੋਵਾਂ ਸਮੱਗਲਰਾਂ ਨੂੰ ਬਰਾਮਦ ਕੀਤੀ ਹੈਰੋਇਨ ਸਮੇਤ ਬਿਨਾਂ ਕਾਰਾਵਈ ਕੀਤੇ ਛੱਡ ਦਿੱਤਾ। ਵਸੂਲ ਕੀਤੀ ਰਿਸ਼ਵਤ ਦੀ ਰਕਮ ਬਾਅਦ ਵਿੱਚ ਇੰਸਪੈਕਟਰ ਬਲਜੀਤ ਸਿੰਘ, ਹਵਾਲਦਾਰ ਦਵਿੰਦਰ ਸਿੰਘ ਤੇ ਜਸਬੀਰ ਸਿੰਘ ਨੇ ਆਪਸ ਵਿੱਚ ਵੰਡ ਲਈ। ਨਾਰਕੋਟਿਕਸ ਸੈਲ ਨੂੰ ਸੂਚਨਾ ਮਿਲੀ ਸੀ ਕਿ ਕੱਲ੍ਹ ਹਵਾਲਦਾਰ ਦਵਿੰਦਰ ਸਿੰਘ ਸੀ ਆਈ ਏ ਸਟਾਫ ਨੇੜੇ ਘੁੰਮਦਾ ਵੇਖਿਆ ਗਿਆ ਹੈ, ਜਿਸ ਉੱਤੇ ਨਾਰਕੋਟਿਕਸ ਸੈਲ ਦੇ ਏ ਐਸ ਆਈ ਕਰਤਾਰ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca