Three arrested for killing two policemen
Connect with us [email protected]

ਅਪਰਾਧ

ਦੋ ਥਾਣੇਦਾਰਾਂ ਦੀ ਹੱਤਿਆ ਦੇ ਦੋਸ਼ ਵਿੱਚ ਤਿੰਨ ਕਾਬੂ

Published

on

arrest

ਜਗਰਾਓਂ, 30 ਮਈ – ਬੀਤੀ 15 ਮਈ ਨੂੰ ਜਗਰਾਓਂ ਵਿੱਚ ਦੋ ਥਾਣੇਦਾਰਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਪਿੱਛੋਂ ਫਰਾਰ ਹੋਏ ਚਾਰ ਦੋਸ਼ੀਆਂ ਵਿੱਚੋਂ ਦੋ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ ਪੁਲਸ ਦੀ ਓਕੂ (ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ) ਟੀਮ ਨੇ ਇਨ੍ਹਾਂ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਡਾਬਰਾ ਖੇਤਰ ਤੋਂ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਤਿੰਨਾਂ ਨੂੰ ਜਗਰਾਓਂ ਦੀ ਅਦਾਲਤ ਵਿੱਚ ਪੇਸ਼ ਕਰ ਕੇ ਦਸ ਦਿਨ ਦਾ ਰਿਮਾਂਡ ਲਿਆ ਹੈ। ਦੋਵਾਂ ਗੈਂਗਸਟਰਾਂ ਉੱਤੇ ਪੰਜਾਬ ਪੁਲਸ ਨੇ ਦੋ-ਦੋ ਲੱਖ ਰੁਪਏ ਇਨਾਮ ਰੱਖਿਆ ਸੀ। ਬੀਤੀ 15 ਮਈ ਨੂੰ ਦਾਣਾ ਮੰਡੀਜਗਰਾਓਂ ਵਿੱਚ ਸੀ ਆਈ ਏ ਸਟਾਫ ਦੇ ਏ ਐਸ ਆਈ ਭਗਵਾਨ ਸਿੰਘ ਤੇ ਏ ਐਸ ਆਈ ਦਲਵਿੰਦਰਜੀਤ ਸਿੰਘ ਨੂੰ ਜੈਪਾਲ ਭੁੱਲਰ ਫਿਰੋਜ਼ਪੁਰੀਆ, ਬਲਜਿੰਦਰ ਸਿੰਘ ਬੱਬੀ, ਜਸਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਕਤਲ ਕਰ ਕੇ ਫਰਾਰ ਹੋ ਗਏ ਸਨ। ਓਕੂ ਮੋਹਾਲੀ ਦੇ ਏ ਆਈ ਜੀ ਗੁਰਮੀਤ ਸਿੰਘ ਚੌਹਾਨਦੀ ਅਗਵਾਈ ਵਿੱਚ ਟੀਮ ਮੱਧ ਪ੍ਰਦੇਸ਼ ਗਈ ਸੀ। ਗਵਾਲੀਅਰ ਜ਼ਿਲੇ੍ਹ ਦੇ ਪਿੰਡ ਡਾਬਰਾ ਵਿੱਚ ਹਰਚਰਨ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਘਰ ਘੇਰ ਕੇ ਉਥੇ ਲੁਕੇ ਬੈਠੇ ਗੈਂਗਸਟਰ ਬਲਵਿੰਦਰ ਸਿੰਘ ਬੱਬੀ ਪੁੱਤਰ ਗੁਰਨਾਮ ਸਿੰਘ ਵਾਸੀ ਮਾਹਲਾਂ ਖੁਰਦ (ਮੋਗਾ), ਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਹੋਲੀ (ਲੁਧਿਆਣਾ) ਤੇ ਇਨ੍ਹਾਂ ਦੋਵਾਂ ਨੂੰ ਪਨਾਹ ਦੇਣ ਵਾਲੇ ਹਰਚਰਨ ਸਿੰਘ ਨੂੰ ਕਾਬੂ ਕਰ ਲਿਆ ਗਿਆ। ਤਿੰਨਾਂ ਨੂੰ ਕੱਲ੍ਹ ਜਗਰਾਓਂ ਅਦਾਲਤ ਵਿੱਚ ਓਕੂ ਦੇ ਅਧਿਕਾਰੀਆਂ ਤੋਂ ਇਲਾਵਾ ਡੀ ਐਸ ਪੀ ਜਗਰਾਓਂ ਜਤਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਪੁਲਸ ਨੇ ਅਦਾਲਤ ਵਿੱਚ ਪੇਸ਼ ਕਰ ਕੇ 10 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ।

Read More Latest Crime News

ਅਪਰਾਧ

ਸੀਰਮ ਇੰਸਟੀਚਿਊਟ ਦੇ ਸੀ ਈ ਓ, ਡਬਲਿਊ ਐੱਚ ਓ ਅਤੇ ਹੋਰਨਾਂ ਖਿਲਾਫ ਕੇਸ ਦਰਜ

Published

on

Serum Institute CEO

ਭਾਰਤੀ ਨਾਗਰਿਕ ਨੇ ਧੋਖਾਧੜੀ ਦਾ ਦੋਸ਼ ਲਾਇਆ
ਲਖਨਊ, 12 ਜੂਨ, – ਮਨੁੱਖੀ ਅਧਿਕਾਰਾਂ ਦੇ ਵਰਕਰ ਪ੍ਰਤਾਪ ਚੰਦਰ ਨੇ ਕੋਵਿਸ਼ੀਲਡ ਵੈਕਸੀਨ ਲਵਾਉਣ ਦੇ ਬਾਵਜੂਦ ਐਂਟੀ-ਬਾਡੀ ਨਾ ਬਣਨ ਉੱਤੇ ਅੱਜ ਸ਼ਨੀਵਾਰ ਨੂੰ ਲਖਨਊ ਦੇ ਐਡੀਸ਼ਨਲ ਚੀਫ ਜੁਡੀਸ਼ਲ ਮੈਜਿਸਟਰੇਟ-5 ਸ਼ਾਂਤਨੂ ਤਿਆਗੀ ਦੀ ਅਦਾਲਤ ਵਿੱਚ ਕਾਨੂੰਨ ਦੀ ਧਾਰਾ 156-3 ਤਹਿਤਸੀਰਮ ਕੰਪਨੀ ਦੇ ਮਾਲਕ ਅਦਾਰ ਪੂਨਾਵਾਲਾ, ਭਾਰਤ ਸਰਕਾਰ ਦੇ ਡਰੱਗ ਕੰਟਰੋਲ ਡਾਇਰੈਕਟਰ, ਸਿਹਤ ਸੈਕਟਰੀ, ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਅਤੇ ਸੰਸਾਰ ਸਿਹਤ ਸੰਗਠਨ ਦੇ ਵਿਰੁੱਧਧੋਖਾਧੜੀ ਦਾ ਕੇਸਦਰਜ ਕਰਵਾਇਆ ਹੈ।
ਪ੍ਰਤਾਪ ਚੰਦਰ ਨੇ 30 ਮਈ ਨੂੰ ਇਨ੍ਹਾਂ ਸਾਰਿਆਂ ਦੇ ਵਿਰੁੱਧ ਆਸ਼ਿਆਨਾ ਥਾਣੇ ਨੂੰ ਸਿ਼ਕਾਇਤ ਦਿੱਤੀ ਸੀ, ਪਰ ਕੇਸ ਨਾ ਦਰਜ ਕੀਤੇ ਜਾਣ ਉੱਤੇ ਲਖਨਊ ਦੇ ਪੁਲਸ ਕਮਿਸ਼ਨਰ ਅਤੇ ਉੱਤਰ ਪ੍ਰਦੇਸ਼ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਇਹਸਿ਼ਕਾਇਤ ਭੇਜ ਕੇ ਕੇਸ ਦਰਜ ਕਰਨ ਦੀ ਅਪੀਲ ਕੀਤੀ ਸੀ। ਜਦੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ ਉਸ ਨੇ ਅਦਾਲਤ ਦੀ ਸ਼ਰਨ ਵਿੱਚ ਜਾ ਕੇ ਕੇਸ ਦਰਜ ਕਰਵਾ ਦਿੱਤਾ ਹੈ।
ਇਸ ਸਿ਼ਕਾਇਤ ਵਿੱਚ ਲਿਖਿਆ ਹੈ ਕਿ ਸੀਰਮ ਇੰਸਟੀਟਿਊਟ ਆਫ ਇੰਡੀਆ ਵੱਲੋਂ ਬਣਾਈ ਗਈ ਤੇ ਸਰਕਾਰੀ ਸੰਸਥਾਵਾਂ, ਸਿਹਤ ਮੰਤਰਾਲਾ, ਨੈਸ਼ਨਲ ਹੈੱਲਥ ਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਅਤੇ ਸਪਲਾਈ ਕੀਤਾ ਜਾਂਦਾ ਕੋਵਿਸ਼ੀਲਡਵੈਕਸੀਨ ਅਤੇ ਵੱਖ-ਵੱਖ ਅਖਬਾਰਾਂ ਅਤੇ ਦੂਰਦਰਸ਼ਨ ਉੱਤੇ ਵੈਕਸੀਨ ਲਵਾਉਣ ਲਈ ਪ੍ਰੇਰਿਤ ਕੀਤੇ ਜਾਂਦੇ ਇਸ਼ਤਿਹਾਰਾਂ ਤੋਂ ਪ੍ਰੇਰਿਤ ਹੋ ਕੇ ਸਿ਼ਕਾਇਤ ਕਰਤਾ ਨੇ8 ਅਪ੍ਰੈਲ 2021 ਨੂੰ ਆਸ਼ਿਆਨਾ ਥਾਣਾ, ਰੁਚੀ ਡਵੀਜ਼ਨ ਦੇ ਗੋਵਿੰਦ ਹਸਪਤਾਲ ਵਿੱਚ ਪਹਿਲਾ ਡੋਜ਼ ਲਵਾਇਆ ਸੀ। ਦੂਸਰੇ ਡੋਜ਼ ਦੀ ਤਾਰੀਖ਼ 28 ਦਿਨ ਪਿੱਛੋਂਦਿੱਤੀ ਗਈ, ਪਰ 28 ਦਿਨ ਬਾਅਦ ਜਾਣ ਉੱਤੇਦੱਸਿਆ ਗਿਆ ਕਿ ਦੂਸਰੀ ਡੋਜ਼ 6 ਹਫਤੇ ਵਿੱਚ ਲੱਗੇਗੀ। ਇਸ ਪਿੱਛੋਂਸਰਕਾਰ ਨੇ ਐਲਾਨ ਕੀਤਾ ਕਿ 6 ਹਫਤੇ ਨਹੀਂ, 12 ਹਫਤੇ ਬਾਅਦ ਦੂਸਰੀ ਡੋਜ਼ ਲੱਗੇਗੀ। ਪ੍ਰਤਾਪ ਚੰਦਰ ਨੇ ਇਸ ਬਾਰੇ ਕਿਹਾ ਕਿ ਵੈਕਸੀਨ ਲਵਾਉਣ ਤੋਂ ਬਾਅਦ ਸਿਹਤ ਠੀਕ ਨਹੀਂ ਰਹੀ ਤਾਂ ਸਿਹਤ ਮੰਤਰਾਲਾ ਦੀ 21 ਮਈ 2021 ਦੀ ਪ੍ਰੈੱਸ ਕਾਨਫਰੰਸ ਟੀ ਵੀ ਚੈਨਲਾਂ ਉੱਤੇ ਵੇਖੀਤੇ ਅਖਬਾਰਾਂ ਵਿੱਚ ਪੜ੍ਹੀ ਕਿਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਸਪੱਸ਼ਟ ਕਿਹਾ ਕਿ ਕੋਵਿਸ਼ੀਲਡ ਵੈਕਸੀਨ ਦੇ ਪਹਿਲੇ ਡੋਜ਼ ਤੋਂ ਪਿੱਛੋਂ ਚੰਗੇ ਲੈਵਲ ਦਾ ਐਂਟੀ-ਬਾਡੀ ਬਣ ਜਾਂਦਾ ਹੈ।ਇਸ ਲਈ ਮੈਂ 25 ਮਈ 2021 ਨੂੰ ਸਰਕਾਰ ਦੀ ਮਾਨਤਾ ਪ੍ਰਾਪਤ ਲੈਬਾਰਟਰੀ ਥਾਇਰੋਕੇਅਰ ਤੋਂ ਆਪਣਾ ਕੋਵਿਡ ਐਂਟੀ-ਬਾਡੀ ਟੈਸਟ ਕਰਾਇਆ, ਜਿਸ ਤੋਂ ਪਤਾ ਲੱਗ ਸਕੇ ਕਿ ਕੋਵਿਸ਼ੀਲਡ ਵੈਕਸੀਨ ਜਿਹੜੀ ਐਂਟੀ-ਬਾਡੀ ਬਣਾਉਣ ਲਈ ਲਵਾਈ ਸੀ, ਉਸ ਨਾਲ ਐਂਟੀ-ਬਾਡੀ ਬਣੀਜਾਂ ਨਹੀਂ, ਪਰ 27 ਮਈ 2021 ਨੂੰ ਰਿਪੋਰਟ ਨੈਗੇਟਿਵ ਆਈ, ਯਾਨੀ ਜਿਸ ਐਂਟੀ-ਬਾਡੀ ਨੂੰ ਬਣਾਉਣ ਲਈ ਵੈਕਸੀਨ ਲਵਾਈ ਸੀ, ਉਹ ਨਹੀਂ ਬਣੀ, ਸਗੋਂ ਪਲੇਟਲੇਟਸ 3 ਲੱਖ ਤੋਂ ਘੱਟ ਕੇ 1.5 ਲੱਖ ਹੋ ਗਏ। ਪ੍ਰਤਾਪ ਚੰਦਰ ਦਾ ਕਹਿਣਾ ਹੈ ਕਿ ਮੇਰੇ ਨਾਲ ਨਾਸਿਰਫ ਧੋਖਾ ਹੋਇਆ ਹੈ, ਸਗੋਂ ਜਾਨ ਦਾ ਜੋਖ਼ਮ ਬਣਿਆ ਹੋਇਆ ਹੈ। ਉਨ੍ਹਾ ਦੋਸ਼ ਲਾਇਆ ਹੈ ਕਿ ਇਹ ਮੇਰੇ ਨਾਲ ਭਰੋਸੇ ਯੋਗ ਕੰਪਨੀ, ਸੰਸਥਾ, ਅਹੁਦੇਦਾਰਾਂ ਵੱਲੋਂ ਕੀਤੀ ਧੋਖਾਧੜੀ ਹੈ, ਜਿਸ ਨਾਲ ਮੇਰੀ ਮੌਤ ਹੋ ਸਕਦੀ ਹੈ, ਕਿਉਂਕਿ ਅਜੇ ਤੱਕ ਸਰਕਾਰ ਦੀਆਂ ਜਿ਼ਮੇਵਾਰ ਸੰਸਥਾਵਾਂ ਨੇ ਇਹ ਨਹੀਂ ਦੱਸਿਆ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਐਂਟੀ-ਬਾਡੀ ਨਾ ਬਣੀ ਤਾਂ ਫਿਰ ਕੀ ਹੋਵੇਗਾ, ਫਿਰ ਕੋਈ ਹੋਰ ਵੈਕਸੀਨ ਲੱਗੇਗੀ, ਜਾਂ ਕੀ ਹਮੇਸ਼ਾ ਉਹ ਵਿਅਕਤੀ ਘਰ ਵਿੱਚ ਰਹੇਗਾ, ਕਿਉਂਕਿਉਸ ਨੂੰ ਖੁਦ ਅਤੇ ਸਮਾਜ ਲਈ ਖ਼ਤਰਾ ਹੋ ਸਕਦਾ ਹੈ।

Continue Reading

ਅਪਰਾਧ

ਅੰਮ੍ਰਿਤਸਰ ਵਿੱਚ48 ਵਿਦੇਸ਼ੀ ਪਿਸਤੌਲਾਂ ਸਣੇ ਹਥਿਆਰਾਂ ਦਾ ਤਸਕਰ ਗ੍ਰਿਫ਼ਤਾਰ

Published

on

arrest

ਚੰਡੀਗੜ੍ਹ, 11 ਜੂਨ, – ਪੰਜਾਬ ਪੁਲਿਸ ਨੇ ਵੀਰਵਾਰ ਰਾਤ ਨੂੰ ਵਿਦੇਸ਼ੀ ਪਿਸਤੌਲਾਂ ਦੀ ਵੱਡੀ ਖੇਪ ਸਮੇਤ ਹਥਿਆਰਾਂ ਦੇ ਇੱਕ ਤਸਕਰ ਨੂੰ ਫੜਿਆ ਹੈ, ਜਿਹੜਾ ਕਥਿਤ ਤੌਰ ਉੱਤੇ ਪਾਕਿਸਤਾਨ-ਆਧਾਰਤ ਖਾੜਕੂ ਸੰਗਠਨਾਂ ਅਤੇ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਵਿਚਲੇ ਭਾਰਤ ਵਿਰੋਧੀ ਖਾਲਿਸਤਾਨੀ ਤੱਤਾਂ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਦੇ ਅਮਰੀਕਾ ਵਿਚਲੇ ਇੱਕ ਹੈਂਡਲਰ ਦੇ ਨਿਰਦੇਸ਼ਾਂ ਉੱਤੇ ਹਥਿਆਰ ਸਪਲਾਈ ਕਰਦਾ ਸੀ।
ਇਸ ਦੌਰਾਨ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੇ ਅੱਜ ਏਥੇ ਦੱਸਿਆ ਕਿ ਇਹ ਹਥਿਆਰ ਭਾਰਤ ਦੇ ਵੱਖਵੱਖ ਹਿੱਸਿਆਂ ਵਿੱਚ ਖਾੜਕੂ ਵਾਰਦਾਤਾਂ ਲਈ ਵਰਤੇ ਜਾਣੇ ਸਨ।ਉਨ੍ਹਾ ਕਿਹਾ ਕਿ ਜਗਜੀਤ ਸਿੰਘ ਉਰਫ ਜੱਗੂ (25 ਸਾਲ) ਵਾਸੀ ਪੁਰੀਆਂ ਕਲਾਂ, ਥਾਣਾ ਸਦਰ ਬਟਾਲਾ ਨੂੰ ਵੀਰਵਾਰ ਰਾਤ ਪੰਜਾਬ ਇੰਟਰਨਲ ਸਕਿਓਰਿਟੀ ਵਿੰਗ ਐਸ ਐਸ ਓ ਸੀ ਅੰਮ੍ਰਿਤਸਰ ਦੀ ਟੀਮ ਨੇ ਅੰਮ੍ਰਿਤਸਰ ਦੇ ਕੱਥੂਨੰਗਲ ਕੋਲ ਫੜਿਆ ਸੀ।ਇੱਕ ਇੰਟੈਲੀਜੈਂਸ ਆਪ੍ਰੇਸ਼ਨ ਦੇ ਦੌਰਾਨ ਐਸ ਐਸ ਓ ਸੀ ਅੰਮ੍ਰਿਤਸਰ ਨੇ ਅੰਮ੍ਰਿਤਸਰ-ਬਟਾਲਾ ਰੋਡ ਉੱਤੇ ਪਿੰਡ ਕੱਥੂਨੰਗਲ ਨੇੜੇ ਵਿਸ਼ੇਸ਼ ਪੁਲਿਸ ਨਾਕਾ ਲਾ ਕੇ ਇਕ ਆਈ-20 ਕਾਰ ਪਿੱਛਾ ਕਰਕੇ ਰੋਕੀ ਤਾਂ ਪੁਲਿਸ ਟੀਮ ਨੂੰ ਉਸ ਵਿਚ ਦੋ ਨਾਈਲੋਨ ਬੈਗ ਮਿਲੇ, ਜਿਨ੍ਹਾਂਵਿੱਚਵੱਖ-ਵੱਖ ਦੇਸ਼ਾਂ ਦੀਆਂ ਬਣੀਆਂ ਵੱਖ-ਵੱਖ ਬੋਰ ਵਾਲੀਆਂ 48 ਵਿਦੇਸ਼ੀ ਪਿਸਤੌਲਾਂ, ਮੈਗਜੀਨ ਅਤੇ ਕਾਰਤੂਸ ਸਨ। ਇਨ੍ਹਾਂ ਵਿਚ 19 ਪਿਸਤੌਲ 9 ਐਮ ਐਮ (ਜਿ਼ਗਾਨਾ, ਤੁਰਕੀ ਦਾ ਬਣਿਆਂ) ਸਣੇ 37 ਮੈਗਜ਼ੀਨ ਅਤੇ 45 ਕਾਰਤੂਸ, 9 ਪਿਸਤੌਲ .30 ਬੋਰ (ਚੀਨ ਦੇ ਬਣੇ) ਤੇ 22 ਮੈਗਜ਼ੀਨ, 19 ਪਿਸਤੌਲ .30 ਬੋਰ (ਸਟਾਰ ਮਾਰਕ) ਸਣੇ 38 ਮੈਗਜੀਨ ਅਤੇ 148 ਕਾਰਤੂਸ ਅਤੇ 1 ਪਿਸਤੌਲ 9 ਐਮ ਐਮ (ਬਰੇਟਾ, ਇਟਾਲੀਅਨ) ਸਮੇਤ 2 ਮੈਗਜ਼ੀਨਾਂ ਸ਼ਾਮਲ ਸਨ।
ਹਥਿਆਰਾਂ ਦੀ ਤਸਕਰੀ ਬਾਰੇ ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਗਜੀਤ ਸਿੰਘ ਨੂੰ ਇੱਕ ਪੁਰਾਣੇ ਗੈਂਗਸਟਰ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਨੇ ਹਥਿਆਰਾਂ ਦੀ ਇਹ ਖੇਪ ਇਕੱਠੇ ਕਰਨ ਦੇ ਲਈ ਕਿਹਾ ਸੀ। ਦਰਮਨਜੋਤ, ਜਿਹੜਾ ਅੱਜਕੱਲ੍ਹ ਅਮਰੀਕਾ ਵਿੱਚ ਹੈ, ਜਗਜੀਤ ਸਿੰਘ ਨਾਲ ਸੰਪਰਕ ਵਿੱਚ ਸੀ।ਜਗਜੀਤ ਦੁਬਈ ਵਿੱਚ 2017 ਤੋਂ ਦਸੰਬਰ 2020 ਤੱਕ ਆਪਣੀ ਰਿਹਾਇਸ਼ ਦੌਰਾਨ ਦਰਮਨਜੋਤ ਕਾਹਲੋਂ ਦੇ ਸੰਪਰਕ ਵਿੱਚ ਰਿਹਾ ਸੀ ਅਤੇ ਉਸੇ ਨੇ ਇਸ ਨੂੰ ਇਸ ਰਾਹ ਪਾਇਆ ਸੀ।ਡੀ ਜੀ ਪੀ ਨੇ ਕਿਹਾ ਕਿ ਇਸ ਤਸਕਰੀ ਰੈਕੇਟ ਦੇ ਮਾਸਟਰ ਮਾਈਂਡ ਦਰਮਨਜੋਤ ਨੇ ਜਗਜੀਤ ਨੂੰ ਹਥਿਆਰਾਂ ਦੀ ਖੇਪ ਇਕੱਠੀ ਕਰਨ ਤੇ ਲੁਕਾਉਣ ਅਤੇ ਪਿਸਤੌਲਾਂ ਦੀ ਸਪੁਰਦਗੀ ਦੇ ਅਗਲੇ ਨਿਰਦੇਸ਼ਾਂ ਉਡੀਕਣਨੂੰ ਕਿਹਾ ਸੀ। ਉਨ੍ਹਾਂ ਦੱਸਿਆ ਕਿ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ, ਜੋ ਪੰਜਾਬ ਵਿੱਚ ਭਗੌੜਾ ਐਲਾਨ ਹੋਇਆ ਹੈ, ਦੇ ਖੁੱਲੇ ਵਾਰੰਟ ਜਾਰੀ ਹਨ। ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਪਿੰਡ ਤਲਵੰਡੀ ਖੁੰਮਣ, ਥਾਣਾ ਕਥੂਨੰਗਲ, ਅੰਮ੍ਰਿਤਸਰ ਦਾ ਵਸਨੀਕ ਹੈ। ਉਹ ਗ੍ਰਿਫਤਾਰੀ ਤੋਂ ਬਚਣ ਲਈ ਸਾਲ 2017 ਵਿੱਚ ਅਮਰੀਕਾ ਜਾਣ ਤੋਂ ਪਹਿਲਾਂ ਪੰਜਾਬ ਦੇ ਕਈ ਅਪਰਾਧਾਂ ਵਿੱਚ ਸ਼ਾਮਲ ਸੀ ਤੇ ਉਸਨੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ ਮੰਨੂ ਨੂੰ 2017 ਵਿੱਚ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਉਸ ਵੇਲੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਐਸਕਾਰਟ ਪਾਰਟੀ ਉੱਤੇ ਹਮਲਾ ਕੀਤਾਅਤੇ ਹਰਵਿੰਦਰ ਸਿੰਘ ਉਰਫ ਮੰਨੂ ਨੂੰ ਭਜਾ ਕੇ ਲੈ ਗਏ ਸਨ, ਜਿਸ ਬਾਰੇ 12 ਜੂਨ 2017 ਨੂੰ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਕੇਸ ਦਰਜ ਹੋਇਆਅਤੇ ਦਰਮਨਜੋਤ ਨੂੰ ਜਨਵਰੀ 2020 ਵਿੱਚਬਟਾਲਾ ਦੀ ਅਦਾਲਤ ਨੇ ਭਗੌੜਾ (ਪੀ ਓ) ਐਲਾਨ ਕੀਤਾ ਸੀ। ਸਾਲ 2020 ਵਿਚ ਅਮਰੀਕਾ ਵਿਚ ਹੁੰਦੇ ਹੋਏ ਦਰਮਨਜੋਤ ਸਿੰਘ ਨੇ ਭਾਰਤ ਵਿਰੋਧੀ ਸਰਗਰਮੀਆਂ ਲਈ ਗੈਰ ਕਾਨੂੰਨੀ ਹਥਿਆਰ ਖਰੀਦਣ ਲਈ ਪੰਜਾਬ ਦੇ ਇਕ ਗਰੁੱਪ ਨੂੰ 2 ਲੱਖ ਰੁਪਏ ਭੇਜੇ ਸਨ ਅਤੇ ਜਿਸ ਦੇ 10 ਮੈਂਬਰਾਂ ਨੂੰ ਐਸ ਐਸ ਓ ਸੀ ਅੰਮ੍ਰਿਤਸਰ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਤੋਂ 07 ਪਿਸਟਲ .32 ਬੋਰ ਬਰਾਮਦ ਕੀਤੇ ਸਨ।

Read More Punjab Crime News

Continue Reading

ਅਪਰਾਧ

ਵਿਦੇਸ਼ ਲਿਜਾਣ ਦੇ ਨਾਂਅ ਉੱਤੇ ਲਾੜੀ ਵੱਲੋਂ 68 ਲੱਖ ਦਾ ਧੋਖਾ

Published

on

money looted

ਬਠਿੰਡਾ, 11 ਜੂਨ – ਇਸ ਜਿ਼ਲੇ ਥਾਣਾ ਦਿਆਲਪੁਰਾ ਦੀ ਪੁਲਸ ਨੇ ਵਿਦੇਸ਼ ਲਿਜਾਣ ਦੇ ਬਹਾਨੇ ਨਾਲ ਆਪਣੇ ਪਤੀ ਨਾਲ 68 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਵਿਆਹੁਤਾ ਲੜਕੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਦੋਸ਼ੀ ਲੜਕੀਦੇੇ ਕੈਨੇਡਾ ਰਹਿੰਦੇ ਭਰਾ ਅਤੇ ਇਸ ਸ਼ਹਿਰ ਵਿੱਚ ਰਹਿੰਦੇ ਮਾਤਾ-ਪਿਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਵਿਆਹੁਤਾ ਸੰਦੀਪ ਕੌਰ, ਭਰਾ ਪੁਸ਼ਪਿੰਦਰ ਸਿੰਘ ਵਾਸੀ ਕੈਨੇਡਾ, ਪਿਤਾ ਹਰਦੀਪ ਸਿੰਘ ਅਤੇ ਮਾਤਾ ਵੀਰਪਾਲ ਕੌਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ ਨੇ ਵਿਆਹ ਕਰਵਾ ਕੇ ਆਪਣੇ ਪਤੀ ਤੋਂ ਲੱਖਾਂ ਰੁਪਏ ਹੜੱਪ ਲਏ ਤੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਨੂੰ ਕੈਨੇਡਾ ਭੇਜ ਦਿੱਤਾ ਤੇ ਫਿਰ 25 ਲੱਖ ਰੁਪਏ ਦੀ ਹੋਰ ਮੰਗੇ ਤਾਂ ਪਰ ਪੀੜਤ ਨੌਜਵਾਨ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਬਾਅਦ ਸੰਦੀਪ ਕੌਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਤੀ ਨੂੰ ਵਿਦੇਸ਼ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਕੇਸ ਦੇ ਜਾਂਚ ਅਧਿਕਾਰੀ ਏ ਐਸ ਆਈ ਕੌਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਵਾਸੀ ਭਗਤਾ ਭਾਈਕਾ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਇਸ ਲਈ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਦੇ ਇੱਕ ਰਿਸ਼ਤੇਦਾਰ ਨੇ ਬਠਿੰਡਾ ਸ਼ਹਿਰ ਦੀ ਵਸਨੀਕ ਸੰਦੀਪ ਕੌਰ ਨਾਲ ਵਿਆਹ ਦੀ ਗੱਲ ਚਲਾਈ। ਲੜਕੀ ਪੱਖ ਦੀ ਸ਼ਰਤ ਅਨੁਸਾਰ 68 ਲੱਖ 59 ਹਜ਼ਾਰ 500 ਰੁਪਏ ਦੀ ਰਕਮ ਲੜਕੀ ਵਾਲਿਆਂ ਨੂੰ ਦੇ ਦਿੱਤੀ ਤੇ ਵਿਆਹ ਦੀ ਰਸਮ ਪੂਰੀ ਕੀਤੀ ਗਈ, ਪਰ ਸੰਦੀਪ ਕੌਰ ਨੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਪੁਸ਼ਪਿੰਦਰ ਨੂੰ ਕੈਨੇਡਾ ਭੇਜ ਦਿੱਤਾ ਅਤੇ 25 ਲੱਖ ਰੁਪਏ ਹੋਰ ਮੰਗ ਲਏ।ਗੁਰਪਿੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਹੋਰ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਸੰਦੀਪ ਕੌਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੂੰ ਵਿਦੇਸ਼ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਫਰਾਡ ਵਿੱਚ ਉਸ ਦੇ ਸਹੁਰੇ ਹਰਦੀਪ ਸਿੰਘ ਤੇ ਸੱਸ ਵੀਰਪਾਲ ਕੌਰ ਨੇ ਵੀ ਲੜਕੀ ਦਾ ਸਾਥ ਦਿੱਤਾ, ਜਿਨ੍ਹਾਂ ਦੇ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca