New Trouble for Trump: Threat to jail if prosecuted as soon as he leaves
Connect with us [email protected]

ਅੰਤਰਰਾਸ਼ਟਰੀ

ਟਰੰਪ ਲਈ ਨਵੀਂ ਮੁਸ਼ਕਲ: ਅਹੁਦਾ ਛੱਡਦੇ ਸਾਰ ਮੁਕੱਦਮੇ ਚੱਲਣ ਤੇ ਜੇਲ੍ਹ ਜਾਣ ਦਾ ਖਤਰਾ

Published

on

trump jail

ਵਾਸ਼ਿੰਗਟਨ, 10 ਨਵੰਬਰ, -ਅਮਰੀਕੀ ਰਾਸ਼ਟਪਤੀ ਚੋਣਾਂ ਦੇ ਨਤੀਜੇ ਮੁਤਾਬਕ ਜੋਅ ਬਾਈਡੇਨ ਇਸ ਦੇਸ਼ ਦੇ ਅਗਲੇ ਰਾਸ਼ਟਰਪਤੀ ਚੁਣੇ ਗਏ ਹਨ। ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਲਈ ਦੂਸਰੀ ਵਾਰਨਹੀਂ ਜਿੱਤ ਸਕੇ, ਪਰ ਇਹ ਸਿਰਫ ਉਨ੍ਹਾਂ ਦੀ ਚੋਣ ਹਾਰ ਨਹੀਂ, ਅੱਗੇ ਹੋਰ ਵੀ ਮੁਸ਼ਕਲਾਂ ਹੋ ਸਕਦੀਆਂ ਹਨ। ਰਾਸ਼ਟਰਪਤੀ ਅਹੁਦੇ ਤੋਂ ਹਟਣ ਦੇ ਬਾਅਦ ਡੋਨਾਲਡ ਟਰੰਪ ਕੇਸਾਂ ਵਿੱਚ ਫਸ ਸਕਦੇ ਅਤੇ ਜੇਲ੍ਹ ਵੀ ਜਾ ਸਕਦੇ ਹਨ।
ਬੀ ਬੀ ਸੀ ਦੀ ਇੱਕ ਖ਼ਬਰ ਮੁਤਾਬਕ ਮਾਹਰਾਂ ਦਾ ਦਾਅਵਾ ਹੈ ਕਿ ਟਰੰਪ ਰਾਜ ਵਿਚ ਹੋਏ ਘਪਲਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਣ ਪਿੱਛੋਂ ਅਪਰਾਧਿਕ ਕਾਰਵਾਈ ਹੋਣ ਦੇ ਨਾਲ ਮੁਸ਼ਕਲ ਵਿੱਤੀ ਸਥਿਤੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਦੇਸ਼ ਦੇ ਰਾਸ਼ਟਰਪਤੀ ਹੁੰਦਿਆਂਉਨ੍ਹਾਂ ਦੇ ਖਿਲਾਫ਼ ਸਰਕਾਰੀ ਕੰਮਾਂ ਲਈ ਕੇਸਨਹੀਂ ਚਲਾਇਆ ਜਾ ਸਕਿਆ ਸੀ। ਪੇਸ ਯੂਨੀਵਰਸਿਟੀ ਵਿਚ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਬੈਨੇਟ ਗਰਸ਼ਮੈਨ ਨੇ ਕਿਹਾ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਡੋਨਾਲਡ ਟਰੰਪ ਉੱਤੇ ਅਪਰਾਧਿਕ ਕੇਸ ਚਲਾਏ ਜਾਣਗੇ।ਪ੍ਰੋਫੈਸਰ ਬੈਨੇਟ ਨੇ ਨਿਊਯਾਰਕ ਵਿਚ ਇਕ ਦਹਾਕੇ ਤੱਕ ਚਾਰਜਰ ਵਜੋਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਬੈਂਕ ਧੋਖਾਧੜੀ, ਟੈਕਸ ਫਰਾਡ, ਮਨੀ ਲਾਂਡਰਿੰਗ ਤੇ ਚੋਣ ਫਰਾਡ ਆਦਿ ਦੇ ਦੋਸ਼ ਲੱਗ ਸਕਦੇ ਹਨ। ਡੋਨਾਲਡ ਟਰੰਪ ਦੇ ਕੰਮਾਂ ਨਾਲ ਜੁੜੀਆਂਗੱਲਾਂ ਜਿਹੜੀਆਂ ਮੀਡੀਆ ਵਿਚ ਆ ਰਹੀਆਂ ਹਨ, ਉਹ ਮਾਇਕ ਹਨ। ਗੱਲ ਏਥੋਂ ਤੱਕ ਵੀ ਸੀਮਤ ਨਹੀਂ, ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਟਰੰਪ ਨੂੰ ਭਾਰੀ ਵਿੱਤੀ ਘਾਟੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਸ ਉੱਤੇ ਵੱਡੇ ਪੱਧਰਦੇ ਨਿੱਜੀ ਕਰਜ਼ੇ ਅਤੇ ਕਾਰੋਬਾਰ ਦੀਆਂ ਮੁਸ਼ਕਲਾਂ ਵੀ ਸ਼ਾਮਲ ਹਨ।
ਨਿਊਯਾਰਕ ਟਾਈਮਜ਼ ਦੇ ਮੁਤਾਬਕਅਗਲੇ ਚਾਰ ਸਾਲਾਂ ਵਿਚ ਡੋਨਾਲਡ ਟਰੰਪ ਨੂੰ 30 ਕਰੋੜ ਡਾਲਰ ਤੋਂ ਵੱਧ ਦਾ ਕਰਜ਼ ਮੋੜਨਾ ਪੈਣਾ ਹੈ ਅਤੇ ਉਨ੍ਹਾਂ ਦੇ ਨਿੱਜੀ ਕਾਰੋਬਾਰ ਬਹੁਤ ਚੰਗੀ ਸਥਿਤੀ ਵਿਚ ਨਹੀਂ ਹਨ। ਹੋ ਸਕਦਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਨਾ ਰਹਿਣ ਉੱਤੇ ਲਹਿਣੇਦਾਰ ਆਪਣੇ ਕਰਜ਼ ਵਸੂਲਣਬਾਰੇ ਬਹੁਤੀ ਨਰਮੀ ਨਾ ਵਰਤਣ। ਡੋਨਾਲਡ ਟਰੰਪ ਦੇ ਆਲੋਚਕ ਕਹਿੰਦੇ ਹਨ ਕਿ ਰਾਸ਼ਟਰਪਤੀ ਅਹੁਦੇ ਉੱਤੇ ਹੋਣਾ ਕਾਨੂੰਨੀ ਅਤੇ ਵਿੱਤੀ ਸਮੱਸਿਆਵਾਂ ਵਿਚ ਉਨ੍ਹਾਂ ਦਾ ਸੁਰੱਖਿਆ ਕਵਚ ਸੀ ਕਿ ਦੇਸ਼ ਦੇ ਮੁਖੀ ਉੱਤੇ ਕੇਸ ਨਹੀਂ ਚੱਲ ਸਕਦਾ, ਜਦੋਂ ਇਹ ਕਵਰ ਨਹੀਂ ਰਹੇਗਾ ਤਾਂ ਉਨ੍ਹਾਂਲਈ ਮੁਸ਼ਕਲਾਂ ਦੇ ਦਿਨ ਆ ਸਕਦੇ ਹਨ। ਟਰੰਪ ਦਾ ਦਾਅਵਾ ਹੈ ਕਿ ਉਹ ਆਪਣੇ ਦੁਸ਼ਮਣਾਂ ਦੀਆਂ ਸਾਜਿਸ਼ਾਂ ਦੇ ਸ਼ਿਕਾਰ ਹੋਏ ਹਨ ਅਤੇਉਨ੍ਹਾਂ ਉੱਤੇ ਝੂਠੇ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਤੇ ਅਹੁਦੇ ਉੱਤੇ ਰਹਿੰਦੇ ਹੋਏ ਵੀ ਅਪਰਾਧ ਕੀਤੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਨਿਆਂ ਵਿਭਾਗ ਨੇ ਉਨ੍ਹਾਂ ਦੇ ਪ੍ਰਸ਼ਾਸਨ ਉੱਤੇ ਲੱਗੇ ਘਪਲਿਆਂ ਦੇ ਦੋਸ਼ਾਂ ਦੀ ਜਾਂਚ ਕੀਤੀ ਤੇ ਇਸ ਸਾਲ ਦੇ ਸ਼ੁਰੂ ਵਿਚ ਚਲਾਏ ਮਹਾਦੋਸ਼ ਤੋਂ ਉਹ ਸਾਫ ਨਿਕਲੇ ਸਨ, ਪਰ ਇਹ ਸਾਰੀਆਂ ਜਾਂਚ ਪ੍ਰਕਿਰਿਆਵਾਂ ਰਾਸ਼ਟਰਪਤੀ ਨੂੰ ਮਹਾਦੋਸ਼ ਤੋਂ ਮਿਲੀ ਸੁਰੱਖਿਆ ਵੇਲੇ ਹੋਈਆਂ ਸਨ। ਨਿਆਂ ਵਿਭਾਗ ਵਾਰ-ਵਾਰ ਇਹੋ ਕਹਿੰਦਾ ਰਿਹਾ ਹੈ ਕਿ ਅਹੁਦੇ ਉੱਤੇਹੁੰਦਿਆਂ ਰਾਸ਼ਟਰਪਤੀ ਦੇ ਖਿਲਾਫ਼ ਕੇਸਨਹੀਂ ਚਲਾਇਆ ਜਾ ਸਕਦਾ। ਮਾਹਰਾਂ ਨੇ ਦੱਸਿਆ ਕਿ ਇਨ੍ਹਾਂ ਜਾਂਚ ਰਿਪੋਰਟਾਂ ਨੂੰ ਹੀ ਟਰੰਪ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦਾ ਆਧਾਰ ਬਣਾਇਆ ਜਾ ਸਕਦਾ ਹੈ।

Click Here Political News Online in Punjabi

ਅੰਤਰਰਾਸ਼ਟਰੀ

ਰੋਹਿੰਗਿਆ ਸ਼ਰਨਾਰਥੀਆਂ ਨੂੰ ਬੰਗਲਾਦੇਸ਼ ਦੂਰ-ਦੁਰਾਡੇ ਟਾਪੂਆਂ ਉੱਤੇ ਵਸਾਵੇਗਾ

Published

on

Bangladesh to Rohingya refugees

ਢਾਕਾ, 5 ਦਸੰਬਰ – ਬੰਗਲਾਦੇਸ਼ ਪ੍ਰਸ਼ਾਸਨ ਨੇ ਕੱਲ੍ਹ 1500 ਤੋਂ ਜ਼ਿਆਦਾ ਰੋਹਿੰਗਿਆ ਸ਼ਰਨਾਰਥੀਆਂ ਦੇ ਪਹਿਲੇ ਗਰੁੱਪ ਨੂੰ ਇੱਕ ਦੂਰ-ਦੁਰਾਡੇ ਟਾਪੂ ਉੱਤੇ ਭੇਜ ਦਿੱਤਾ ਹੈ। ਉਂਜ ਕੁਝ ਮਨੁੱਖੀ ਅਧਿਕਾਰ ਗਰੁੱਪ ਵਾਰ-ਵਾਰ ਇਸ ਤਰ੍ਹਾਂ ਦੀ ਸਾਰੀ ਪ੍ਰਕਿਰਿਆ ਨੂੰ ਰੋਕਣ ਦੀ ਮੰਗ ਕਰ ਰਹੇ ਹਨ।
ਇੱਕ ਅਧਿਕਾਰੀ ਨੇ ਦੱਸਿਆ ਕਿ 1,642 ਸ਼ਰਨਾਰਥੀ ਟਾਪੂ ਉੱਤੇ ਜਾਣ ਲਈ ਚਟਗਾਉਂ ਬੰਦਰਗਾਹ ਤੋਂ ਕੱਲ੍ਹ ਸੱਤ ਜਹਾਜ਼ਾਂ ਉੱਤੇ ਸਵਾਰ ਹੋਏ ਸਨ। ਸਥਾਨਕ ਨਿਯਮ ਮੁਤਾਬਕ ਇਸ ਅਧਿਕਾਰੀ ਦਾ ਨਾਂ ਨਹੀਂ ਦੱਸਿਆ ਜਾ ਸਕਦਾ। ਜਿਹੜੇ ਟਾਪੂ ਉੱਤੇ ਰੋਹਿੰਗਿਆ ਮੁਸਲਮਾਨਾਂ ਨੂੰ ਭੇਜਿਆ ਜਾ ਰਿਹਾ ਹੈ, ਉਹ ਮਾਨਸੂਨ ਦੇ ਮਹੀਨੇ ਵਿੱਚ ਨਿਯਮਤ ਤੌਰ ਉੱਤੇ ਡੁੱਬ ਜਾਂਦਾ ਸੀ, ਪਰ ਇੱਥੇ ਹੜ੍ਹ ਸੁਰੱਖਿਆ ਬੰਨ੍ਹ, ਘਰ, ਹਸਪਤਾਲ ਅਤੇ ਮਸਜਿਦਾਂ ਦੀ ਉਸਾਰੀ ਕਰੀਬ 11.2 ਕਰੋੜ ਡਾਲਰ ਦੀ ਲਾਗਤ ਨਾਲ ਬੰਗਲਾਦੇਸ਼ ਦੀ ਸਮੁੰਦਰੀ ਫ਼ੌਜ ਨੇ ਕੀਤੀ ਹੈ। ਇਹ ਇਲਾਕਾ ਮੁੱਖ ਤੌਰ ਉੱਤੇ 34 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ ਇੱਥੇ ਕਦੇ ਕੋਈ ਆਬਾਦੀ ਨਹੀਂ ਰਹੀ।
ਯੂ ਐੱਨ ਓ ਨੇ ਇਸ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸ਼ਰਨਾਰਥੀਆਂ ਨੂੰ ਆਜ਼ਾਦ ਤਰੀਕੇ ਨਾਲ ਇਹ ਫੈਸਲਾ ਲੈਣ ਦੀ ਖੁੱਲ੍ਹ ਦਿੱਤੀ ਜਾਵੇ ਕਿ ਬੰਗਾਲ ਦੀ ਖਾੜੀ ਦੇ ਟਾਪੂ ਉੱਤੇ ਜਾਣਾ ਚਾਹੁੰਦੇ ਹਨ ਜਾਂ ਨਹੀਂ। ਇਸ ਟਾਪੂ ਉੱਤੇ ਫਿਲਹਾਲ ਜੋ ਘਰ ਬਣਾਏ ਗਏ ਹਨ, ਉਥੇ 10,00,000 ਲੋਕ ਰਹਿ ਸਕਦੇ ਹਨ ਜੋ ਕਿ ਲੱਖਾਂ ਰੋਹਿੰਗਿਆ ਮੁਸਲਿਮਾਂ ਦੇ ਹਿਸਾਬ ਨਾਲ ਬੇਹੱਦ ਘੱਟ ਗਿਣਤੀ ਹੈ, ਇਸ ਲਈ ਹੋਰ ਘਰ ਬਣਾਉਣੇ ਪੈਣਗੇ।

Continue Reading

ਅੰਤਰਰਾਸ਼ਟਰੀ

ਪ੍ਰਦਰਸ਼ਨਾਂ ਦੇ ਡਰ ਤੋਂ ਚੀਨ ਨੇ ਸੈਲਾਨੀਆਂ ਲਈ ਤਿੱਬਤ ਨੂੰ ਫਿਰ ਖੋਲ੍ਹਿਆ

Published

on

china tibat

ਤਾਈਪੇ, 5 ਦਸੰਬਰ – ਚੀਨ ਨੇ ਕੋਰੋਨਾ ਵਾਇਰਸ ਦੇ ਬਾਵਜੂਦ ਮਾਰਚ ਵਿੱਚ ਸੈਲਾਨੀਆਂ ਲਈ ਤਿੱਬਤ ਨੂੰ ਖੋਲ੍ਹ ਦਿੱਤਾ ਸੀ ਅਤੇ ਖੇਤਰੀ ਸੈਰ ਸਪਾਟਾ ਆਰਥਿਕਤਾ ਦੇ ਤੇਜ਼ੀ ਨਾਲ ਵਾਧੇ ਦਾ ਦਾਅਵਾ ਕੀਤਾ ਸੀ।
ਦਿ ਤਾਈਵਾਨ ਟਾਈਮਸ ਨੇ ਕਿਹਾ ਕਿ 9 ਅਕਤੂਬਰ ਨੂੰ 1.88 ਮਿਲੀਅਨ ਘਰੇਲੂ ਅਤੇ ਵਿਰੇਸ਼ੀ ਸੈਲਾਨੀ ਆਏ ਸਨ। ਅਖਬਾਰ ਦੇ ਮੁਤਾਬਕ ਚੀਨ ਵੱਲੋਂ ਇਸ ਖੇਤਰ ਨੂੰ ਸੈਰ-ਸਪਾਟੇ ਲਈ ਫਿਰ ਤੋਂ ਖੋਲ੍ਹਣ ਲਈ ਤੇਜ਼ੀ ਦਿਖਾਉਣ ਦੇ ਪਿੱਛੇ ਕਈ ਕਾਰਨ ਹਨ। ਇਨ੍ਹਾਂਵਿੱਚੋਂ ਮੁੱਖ ਕਾਰਨ ਇਸ ਖੇਤਰ ਉੱਤੇ ਵੱਧਦੀ ਅਸਥਿਰਤਾ ਹੇਠ ਸੁਰੱਖਿਆ ਚਿੰਤਾਵਾਂ ਹਨ। ਚੀਨ ਨੂੰ ਡਰ ਸੀ ਕਿ ਲਾਕਡਾਊਨ ਜਾਰੀ ਰੱਖਣ ਨਾਲ ਤਿੱਬਤ ਵਿੱਚ ਵਿਰੋਧ-ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ। ਚੀਨੀ ਸਰਕਾਰ ਨੇ ਜ਼ਿਆਦਾਤਰ ਤਿੱਬਤ ਵਿੱਚ ਆਪਣੀਆਂ ਦਮਨਕਾਰੀ ਨੀਤੀਆਂ ਦੇ ਬਚਾਅ ਲਈ ਖੇਤਰ ਦੇ ਆਰਥਿਕ ਵਿਕਾਸ ਦੇ ਬਹਾਨੇ ਦੀ ਵਰਤੋਂ ਕੀਤੀ ਹੈ। ਹਿਊਮਨ ਡਿਵੈਲਪਮੈਂਟ ਰਿਪੋਰਟ ਮੁਤਾਬਕ ਚੀਨ ਵਿੱਚ ਇਹ ਸਭ ਤੋਂ ਘੱਟ ਵਿਕਸਤ ਖੇਤਰ ਹੈ। ਉਧਰ ਤਿੱਬਤ ਵਿੱਚ ਜਿਵੇਂ-ਜਿਵੇਂ ਚੀਨ ਸਰਕਾਰ ਦਾ ਸ਼ਿਕੰਜਾ ਸਖ਼ਤ ਹੁੰਦਾ ਜਾ ਰਿਹਾ ਹੈ, ਓਥੇ ਸੋਸ਼ਲ ਮੀਡੀਆ ਵੀ ਤੇਜ਼ੀ ਨਾਲ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ, ਜੋ ਚੀਨ ਲਈ ਚਿੰਤਾ ਦਾ ਸਬੱਬ ਹੋ ਸਕਦਾ ਹੈ। ਸਥਾਨਕ ਮੀਡੀਆ ਲਗਾਤਾਰ ਚੀਨ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਪ੍ਰਸਾਰਿਤ ਕਰ ਰਿਹਾ ਹੈ। ਸਥਾਨਕ ਮੀਡੀਆ ਦੇ ਉਭਰਨ ਨਾਲ ਇੱਥੋਂ ਦੇ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਵੀ ਇੱਕ ਅਹਿਮ ਜਰੀਆ ਮਿਲ ਗਿਆ ਹੈ।

Continue Reading

ਅੰਤਰਰਾਸ਼ਟਰੀ

ਮਾਲਵੇਅਰ ਤੋਂ ਸੁਰੱਖਿਆ ਦੇ ਬਹਾਨੇ ਧੋਖਾ ਕਰਨ ਵਾਲੇ ਭਾਰਤੀ ਨੇ ਆਪਣੇ ਦੋਸ਼ ਮੰਨੇ

Published

on

Protection from malware

ਵਾਸ਼ਿੰਗਟਨ, 5 ਦਸੰਬਰ – ਅਮਰੀਕਾ ਵਿੱਚ ਇੱਕ 33 ਸਾਲਾ ਭਾਰਤੀ ਨੇ ਕੰਪਿਊਟਰ ਸੁਰੱਖਿਆ ਸੇਵਾ ਦੇ ਨਾਂ ਉੱਤੇ ਕਈ ਅਮਰੀਕੀ ਨਾਗਰਿਕਾਂ ਨਾਲ ਧੋਖਾ ਕਰਨ ਬਾਰੇ ਆਪਣਾ ਦੋਸ਼ ਸਵੀਕਾਰ ਕਰ ਲਿਆ ਹੈ।
ਇਹ ਵਿਅਕਤੀ ਕੰਪਿਊਟਰ ਵਿੱਚ ਮਾਲਵੇਅਰ ਹੋਣ ਦੀ ਗੱਲ ਕਹਿ ਕੇ ਸੁਰੱਖਿਆ ਹਾਸਲ ਕਰਵਾਉਣ ਦੀ ਪੇਸ਼ਕਸ਼ ਕਰਕੇ ਲੋਕਾਂ ਤੋਂ ਪੈਸੇ ਠੱਗਦਾ ਸੀ। ਕਈ ਬਜ਼ੁਰਗ ਇਸ ਧੋਖੇ ਦਾ ਸ਼ਿਕਾਰ ਬਣੇ। ਨਵੀਂ ਦਿੱਲੀ ਦੇ ਰਹਿਣ ਵਾਲੇ ਹਿਮਾਂਸ਼ੂ ਅਸਰੀ ਨੇਫੈਡਰਲ ਅਦਾਲਤ ਕੋਲ ਆਪਣਾ ਗੁਨਾਹ ਮੰਨਿਆ। ਉਸ ਨੇ ਮੰਨਿਆ ਕਿ ਭਾਰਤ ਵਿੱਚ ਕਾਲ ਸੈਂਟਰ ਰਾਹੀਂ ਉਸ ਨੇ 325 ਲੋਕਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਦੇ ਕੰਪਿਊਟਰ ਵਿੱਚ ਮਾਲਵੇਅਰ ਹੋਣ ਦੀ ਗੱਲ ਕਹੀ। ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਜਨਵਰੀ 2015 ਤੋਂ ਜਨਵਰੀ 2020 ਦਰਮਿਆਨ ਅਸਰੀ ਨੇ ਹੋਰ ਲੋਕਾਂ ਨਾਲ ਮਿਲ ਕੇ 940,995 ਅਮਰੀਕੀ ਡਾਲਰ ਦੀ ਧੋਖਾਦੇਹੀ ਕੀਤੀ ਸੀ, ਜਿਸ ਵਿੱਚ ਖੁਦ ਫਸ ਗਿਆ ਹੈ।

Continue Reading

ਰੁਝਾਨ