Thousands of German farmers also set out on a tractor march
Connect with us [email protected]

ਅੰਤਰਰਾਸ਼ਟਰੀ

ਜਰਮਨੀ ਦੇ ਹਜ਼ਾਰਾਂ ਕਿਸਾਨ ਵੀ ਟਰੈਕਟਰ ਮਾਰਚ ਕੱਢਣ ਤੁਰ ਪਏ

Published

on

  • ਆਪਣੇ ਦੇਸ਼ ਦੇ ਨਵੇਂ ਖੇਤੀ ਕਾਨੂੰਨਾਂ ਦਾ ਭਾਰਤ ਵਾਂਗ ਵਿਰੋਧ ਸ਼ੁਰੂ
    ਬਰਲਿਨ, 12 ਫਰਵਰੀ, -ਭਾਰਤ ਵਿੱਚ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੁੰਦਿਆਂਤੋਂ ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਜਰਮਨੀ ਦੇ ਕਿਸਾਨ ਵੀ ਇਨ੍ਹਾਂ ਕਿਸਾਨਾਂ ਦੇ ਰਾਹ ਤੁਰ ਪਏ ਹਨ। ਜਰਮਨੀ ਦੇ ਕਿਸਾਨਾਂ ਨੇ ਵੀ ਆਪਣੀ ਸਰਕਾਰ ਵਿਰੁੱਧ ਇਕ ਟਰੈਕਟਰ ਰੈਲੀ ਕਰ ਦਿੱਤੀ ਹੈ।
    ਨੋਟ ਕਰਨ ਵਾਲੀ ਗੱਲ ਹੈ ਕਿ ਜਰਮਨੀ ਦੇ ਕਿਸਾਨਾਂ ਨੇ ਇਹ ਰੈਲੀ ਭਾਰਤੀ ਕਿਸਾਨਾਂ ਦੇ ਸਮਰਥਨਦੇ ਲਈ ਨਹੀਂ, ਸਗੋਂ ਆਪਣੇ ਦੇਸ਼ ਦੀ ਸਰਕਾਰ ਵਲੋਂ ਪਾਸ ਕੀਤੇ ਗਏ ਨਵੇਂ ਕਾਨੂੰਨ ਦੇ ਖਿਲਾਫ ਕੱਢੀ ਹੈ। ਜਰਮਨੀ ਦੀ ਸਰਕਾਰ ਨੇ ਨਵੇਂ ਵਾਤਾਵਰਣ ਨਿਯਮ ਲਿਆਂਦੇ ਹਨ, ਜਿਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਨੇ ਟਰੈਕਟਰ ਰੈਲੀ ਕੱਢਣ ਦਾ ਫੈਸਲਾ ਲਿਆ ਸੀ। ਇਸ ਦੇਸ਼ ਦੀ ਰਾਜਧਾਨੀ ਬਰਲਿਨ ਦੀਆਂ ਸੜਕਾਂ ਉੱਤੇ ਸੈਂਕੜੇ ਟਰੈਕਟਰਾਂ ਨਾਲ ਰੈਲੀ ਕੱਢੀ ਗਈ, ਜਿਸ ਦੌਰਾਨ ਸੜਕਾਂ ਬਲਾਕ ਹੋ ਗਈਆਂ। ਬਰਲਿਨ ਵਾਂਗ ਦੂਸਰੇ ਸ਼ਹਿਰਾਂ ਵਿੱਚ ਵੀ ਇਹੋਕੁਝ ਵੇਖਿਆ ਗਿਆ। ਸਾਰੇ ਜਰਮਨੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤੇ ਅਤੇ ਆਪਣੀ ਤਾਕਤ ਵਿਖਾਈ ਹੈ।
    ਵਰਨਣ ਯੋਗ ਹੈ ਕਿ ਜਰਮਨੀਵਿੱਚ ਕਿਸਾਨਾਂ ਨੂੰ ਸੁਪਰ-ਮਾਰਕੀਟਸ ਅਤੇ ਫੂਡ ਇੰਡਸਟਰੀ ਉੱਤੇ ਨਿਰਭਰ ਹੋਣਾ ਪੈਂਦਾ ਹੈ, ਕਿਉਂਕਿ ਜਦੋਂ ਰਿਟੇਲਰਸ ਕੀਮਤਾਂ ਦੀ ਕਮੀ ਕਰਨ ਤਾਂ ਉਨ੍ਹਾਂ ਕੋਲ ਬਹੁਤ ਘੱਟ ਸਹਾਰਾ ਹੁੰਦਾ ਹੈ। ਸਮਾਜੀ ਤੌਰ ਉੱਤੇ ਇਸ ਦੇ ਨਤੀਜੇ ਬੁਰੇ ਹੋ ਸਕਦੇ ਹਨ। ਪ੍ਰਦਰਸ਼ਨ ਕਰਦੀਆਂ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਜਰਮਨ ਕਿਸਾਨ ਸਿਰਫ 24 ਹਜ਼ਾਰ ਡਾਲਰ ਹੀ ਕਮਾ ਪਾਉਂਦੇ ਹਨ ਤੇ ਅੱਧੇ ਤੋਂ ਵੱਧ ਕਿਸਾਨਾਂ ਨੂੰ ਬੀਤੇ ਸਾਲਾਂ ਦੌਰਾਨ ਇਹ ਕਿੱਤਾ ਛੱਡਣਾ ਪਿਆ ਹੈ। ਕਿਸਾਨ ਆਗੂਆਂ ਦੇ ਮੁਤਾਬਕ ਸਰਕਾਰ ਨੇ ਖਾਦ ਤੇ ਕੀਟਨਾਸ਼ਕ ਵਰਤਣ ਬਾਰੇ ਕਈ ਪਾਬੰਦੀਆਂ ਲਾ ਦਿੱਤੀਆਂ ਹਨ। ਉਨ੍ਹਾਂਦੇ ਮੁਤਾਬਕ ਪਿਛਲੇ ਸਾਲਾਂ ਵਿੱਚ ਜਰਮਨੀ ਵਿੱਚ ਫਸਲਾਂ ਦਾ ਨੁਕਸਾਨ ਕਰਨ ਵਾਲੇ ਕੀੜਿਆਂ ਦੀ ਗਿਣਤੀ ਵਧ ਗਈ ਅਤੇ ਪਾਣੀ ਵਿੱਚ ਨਾਈਟ੍ਰੇਟ ਦਾ ਪੱਧਰ ਵਧ ਗਿਆ ਹੈ। ਇਸ ਦੇ ਬਾਵਜੂਦ ਬੀਤੇ ਸਾਲ ਖੇਤੀ ਮੰਤਰੀ ਜੂਲੀਆ ਕਾਲਕਨਰ ਅਤੇ ਵਾਤਾਵਰਣ ਮੰਤਰੀ ਸੇਵੇਂਜਾ ਸ਼ੁਲਜੇ ਨੇ ਜੋ ਉਪਾਅ ਲਾਗੂ ਕੀਤੇ, ਉਨ੍ਹਾਂ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਨਹੀਂ ਕੀਤੀ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਹਕਾਨੂੰਨ ਇਸ ਲਈ ਲਾਗੂ ਕੀਤੇ ਹਨ ਕਿ ਕਿਸਾਨਾਂ ਨੂੰ ਬਿਜ਼ਨਸ ਤੋਂ ਬਾਹਰ ਕੀਤਾ ਜਾ ਸਕੇ। ਕਿਸਾਨਾਂ ਦੀ ਮੰਗ ਹੈ ਕਿ ਕੀੜਿਆਂ ਦੀ ਗਿਣਤੀ ਘੱਟ ਕਰਨ ਬਾਰੇ ਦੇਸ਼ ਵਿੱਚ ਸਟੱਡੀ ਹੋਣੀ ਚਾਹੀਦੀ ਹੈ, ਜਿਸ ਦੌਰਾਨ ਖੇਤੀ ਤੋਂ ਬਿਨਾ ਦੂਸਰੇ ਸੰਭਾਵਤ ਕਾਰਨ, ਜਿਵੇਂ ਟੈਲੀਕਮਿਊਨੀਕੇਸ਼ਨ ਇੰਨਫਾਸਟ੍ਰਕਚਰ, ਐੱਲ ਈ ਡੀ ਲਾਈਟਿੰਗ ਅਤੇ ਮੌਸਮ ਦੇ ਬਦਲੇ ਪੈਟਰਨ ਨੂੰ ਵੇਖਣਾ ਚਾਹੀਦਾ ਹੈ। ਕਿਸਾਨਾਂ ਦੀ ਰਾਏ ਹੈ ਕਿ ਖੇਤੀ ਖੇਤਰ ਵਿੱਚ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ, ਇਨ੍ਹਾਂ ਔਕੜਾਂ ਨੂੰ ਹੱਲ ਕਰਨ ਦੇ ਲਈਗੱਲਬਾਤ ਬੇਹੱਦ ਜ਼ਰੂਰੀ ਹੈ।

ਅੰਤਰਰਾਸ਼ਟਰੀ

ਮਹਾਰਾਣੀ ਐਲਿਜ਼ਾਬੈਥ ਦੇ ਰਿਸ਼ਤੇਦਾਰ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਕੇਸ ਵਿੱਚ 10 ਮਹੀਨੇ ਕੈਦ

Published

on

ਲੰਡਨ, 24 ਫਰਵਰੀ – ਬ੍ਰਿਟੇਨ ਦੀ ਕੁਈਨ ਐਲਿਜ਼ਾਬੈਥ ਦੇ ਰਿਸ਼ਤੇਦਾਰ ਸਾਈਮਨ ਬੋਵਸ ਲਿਓਨ ਨੂੰ ਇੱਕ ਮਹਿਮਾਨ ਨਾਲ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਨੇ 10 ਮਹੀਨੇ ਦੀ ਸਜ਼ਾ ਕੀਤੀ ਹੈ ਅਤੇ 10 ਸਾਲ ਲਈ ਸਰੀਰਕ ਸ਼ੋਸ਼ਣ ਦੇ ਅਪਰਾਧੀਆਂ ਵਿੱਚ ਨਾਂਅ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਸਾਈਮਨ ਬੋਵਸ, ਜੋ ਇਸ ਸਮੇਂ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਹੈ, ਨੇ ਇਹ ਅਪਰਾਧ ਪਿਛਲੇ ਸਾਲ ਗਲੈਮਿਸ ਕਾਸਲ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਕੀਤਾ। ਇਹ ਕੈਸਲ ਮਹਾਰਾਣੀ ਦੀ ਮਾਂ ਦਾ ਘਰ ਸੀ। ਓਦੋਂ ਪੀੜਤ ਔਰਤ ਇੱਕ ਕਮਰੇ ਵਿੱਚ ਸੁੱਤੀ ਸੀ। ਰਿਪੋਰਟ ਅਨੁਸਾਰ 34 ਸਾਲਾ ਸਾਈਮਨ ਬੋਵਸ-ਲਿਓਨ ਨੇ ਔਰਤ ਨਾਲ 20 ਮਿੰਟ ਤੱਕ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੋਸ਼ ਲਾਇਆ ਕਿ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਔਰਤ ਨੇ ਸਾਈਮਨ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਤੇ ਕਮਰੇ ਵਿੱਚੋਂ ਬਾਹਰ ਆ ਕੇ ਹੋਰ ਮਹਿਮਾਨਾਂ ਨੂੰ ਇਸ ਬਾਰੇ ਦੱਸਿਆ। ਡੂੰਡੀ ਕਰਾਊਨ ਕੋਰਟ ਨੇ ਸਾਈਮਨ ਨੂੰ ਬੀਤੇ ਸਾਲ 13 ਫਰਵਰੀ ਨੂੰ ਵਾਪਰੇ ਉਕਤ ਜਿਨਸੀ ਹਮਲੇ ਦਾ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।

Continue Reading

ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ ਫੇਸਬੁੱਕ ਫਿਰ ਤੋਂ ਖਬਰਾਂ ਦੇਣਾ ਸ਼ੁਰੂ ਕਰੇਗੀ

Published

on

facebook

ਮੈਲਬਰਨ, 24 ਫਰਵਰੀ – ਆਸਟਰੇਲੀਆ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਖਬਰੀ ਅਦਾਰਿਆਂ ਨੂੰ ਖਬਰਾਂ ਦਾ ਮੁੱਲ ਦੇਣ ਬਾਰੇ ਕਾਨੂੰਨ ‘ਚ ਢਿੱਲ ਦੇਣ ਮਗਰੋਂ ਕੱਲ੍ਹ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਫਿਰ ਜਲਦੀ ਹੀ ਇਸ ਮੰਚ ਤੋਂ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ।
ਕੁਝ ਦਿਨ ਪਹਿਲਾਂ ਫੇਸਬੁੱਕ ਨੇ ਆਸਟਰੇਲੀਆ ਵਿੱਚ ਆਪਣੇ ਪਲੇਟਫਾਰਮ ਤੋਂ ਸਥਾਨਕ ਅਖਬਾਰਾਂ ਅਤੇ ਮੀਡੀਆ ਅਦਾਰਿਆਂ ਦੇ ਪੇਜਾਂ ‘ਤੇ ਰੋਕ ਲਾ ਦਿੱਤੀ ਸੀ, ਜਿਸ ਮਗਰੋਂ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਖਜ਼ਾਨਾ ਮੰਤਰੀ ਦੇ ਮੁਤਾਬਕ ਫੇਸਬੁੱਕ ਦੀ ਇਸ ਕਾਰਵਾਈ ਦੇ ਪਹਿਲੇ ਦਿਨ ਤੋਂ ਇਸ ਦੇ ਮਾਲਕ ਮਾਰਕ ਜ਼ੁਕਰਬਰਗ ਨਾਲ ਚੱਲੀ ਗੱਲਬਾਤ ਦੇ ਸਾਰਥਕ ਨਤੀਜੇ ਨਿਕਲੇ ਹਨ ਅਤੇ ਸਹਿਮਤੀ ਮਗਰੋਂ ਫੇਸਬੁਕ ਮੁੜ ਆਸਟਰੇਲੀਆ ਵਿੱਚ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦੇਵੇਗਾ। ਸਰਕਾਰ ਨੇ ਨਵੀਂ ਢਿੱਲ ਵਿੱਚ ਮੀਡੀਆ ਅਦਾਰਿਆਂ ਨਾਲ ਅਸਹਿਮਤੀ ‘ਤੇ ਫੇਸਬੁੱਕ ਨੂੰ ਸਮਝੌਤੇ ਤੋਂ ਕਿਸੇ ਵੇਲੇ ਵੀ ਬਾਹਰ ਆਉਣ ਦੀ ਖੁੱਲ੍ਹ ਦਿੱਤੀ ਹੈ, ਜਦ ਕਿ ਪਹਿਲਾਂ ‘ਸਮਝੌਤਾ ਤੋੜਨ ਉਤੇ ਸਖਤ ਕਾਰਵਾਈ’ ਦੀ ਮੱਦ ਨੂੰ ਅਗਲੇ ਹਫਤੇ ਆ ਰਹੇ ਕਾਨੂੰਨ ਦਾ ਹਿੱਸਾ ਬਣਾਉਣ ਦੀ ਤਿਆਰੀ ਸੀ। ਇਸ ਫੈਸਲੇ ਨਾਲ ਉਨ੍ਹਾਂ ਸਥਾਨਕ ਛੋਟੇ ਤੇ ਖੇਤਰੀ ਖਬਰੀ ਅਦਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ, ਜੋ ਆਪਣੀਆਂ ਖਬਰਾਂ ਦੀ ਪਹੁੰਚ ਲਈ ਫੇਸਬੁੱਕ ‘ਤੇ ਜ਼ਿਆਦਾ ਨਿਰਭਰ ਸਨ, ਪਰ ਹਾਲੇ ਵੀ ਕੰਪਨੀ ਨੇ ਖਬਰਾਂ ਦੀ ਅਦਾਇਗੀ ਸਬੰਧੀ ਖੁੱਲ੍ਹ ਕੇ ਆਪਣਾ ਪੱਖ ਨਹੀਂ ਰੱਖਿਆ, ਜਦ ਕਿ ਗੂਗਲ ਦਾ ਮੀਡੀਆ ਅਦਾਰਿਆਂ ਨਾਲ ਇਸ ਸਬੰਧੀ ਸਮਝੌਤਾ ਹੋ ਚੁੱਕਿਆ ਹੈ। ਫੇਸਬੁੱਕ ਆਪਣੇ ਇਸ ਰਵੱਈਏ ਨਾਲ ਭਾਵੇਂ ਸਰਕਾਰ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਹੋ ਗਈ ਹੈ, ਪਰ ਕੰਪਨੀ ਵੱਲੋਂ ਜ਼ਿੰਮੇਵਾਰੀ ਤੋਂ ਪਹਿਲਾਂ ਵਿੱਤੀ ਹਿੱਤ ਅੱਗੇ ਰੱਖਣ ਦੀ ਪਹੁੰਚ ਕਾਰਨ ਆਮ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਹੈ।

Continue Reading

ਅੰਤਰਰਾਸ਼ਟਰੀ

ਪਾਕਿਸਤਾਨ `ਚ 62 ਸਾਲਾ ਪਾਰਲੀਮੈਂਟ ਮੈਂਬਰ ਵੱਲੋਂ 14 ਸਾਲਾ ਬੱਚੀ ਨਾਲ ਵਿਆਹ

Published

on

marrige

ਇਸਲਾਮਾਬਾਦ, 24 ਫਰਵਰੀ – ਪਾਕਿਸਤਾਨ ਦੀ ਜਮੀਅਤ ਉਲੇਮਾ-ਏ-ਇਸਲਾਮ ਦੇ ਪਾਰਲੀਮੈਂਟ ਮੈਂਬਰ ਸਲਾਹਊਦੀਨ ਅਯੂਬੀ (62) ਨੇ 14 ਸਾਲ ਦੀ ਬੱਚੀ ਨਾਲ ਵਿਆਹ ਕੀਤਾ ਹੈ।
ਮਾਮਲਾ ਕੁਝ ਸਾਲ ਪੁਰਾਣਾ ਹੈ, ਪਰ ਤਦ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਇੱਕ ਸਵੈਸੇਵੀ ਸੰਗਠਨ ਦੀ ਅਪੀਲ ‘ਤੇ ਪੁਲਸ ਇਸ ਦੀ ਜਾਂਚ ਕਰਨ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਵੀ ਨਿਕਾਹ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਵਿੱਚ ਨਿਕਾਹ ਕਾਨੂੰਨ ਦੇ ਤਹਿਤ ਲੜਕੀਆਂ ਦੇ ਵਿਆਹ ਦੀ ਉਮਰ 16 ਸਾਲ ਹੈ। ਜੇ ਇਸ ਤੋਂ ਘੱਟ ਉਮਰ ਵਿੱਚ ਵਿਆਹ ਕੀਤਾ ਜਾਂਦਾ ਹੈ ਤਾਂ ਇਹ ਗੈਰ-ਕਾਨੂੰਨੀ ਹੈ। ਮੌਲਾਨਾ ਅਯੂਬੀ ਬਲੋਚਿਸਤਾਨ ਦੇ ਚਿਤ੍ਰਾਲ ਤੋਂ ਪਾਰਲੀਮੈਂਟ ਮੈਂਬਰ ਹੈ। ਉਸ ਨੇ ਕਦੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਹ ਮੌਲਾਨਾ ਫਜਲੁਰ ਰਹਿਮਾਨ ਦੀ ਪਾਰਟੀ ਤੋਂ ਪਾਰਲੀਮੈਂਟ ਮੈਂਬਰ ਹਨ। ਰਹਿਮਾਨ ਇਸ ਸਮੇਂ ਪਾਕਿਸਤਾਨ ਡੈਮੋਕ੍ਰੇਟਿਕ ਫਰੰਟ (ਪੀ ਡੀ ਐਫ) ਦੇ ਵੀ ਨੇਤਾ ਹਨ ਅਤੇ ਇਹ ਮੋਰਚਾ ਇਮਰਾਨ ਸਰਕਾਰ ਦੇ ਖਿਲਾਫ ਦੇਸ਼ ਵਿੱਚ ਅੰਦੋਲਨ ਚਲਾ ਰਿਹਾ ਹੈ।
‘ਦ ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਬੱਚੀ ਦੇ ਸਕੂਲ ਨੇ ਉਸ ਦਾ ਜਨਮ ਸਰਟੀਫਿਕੇਟ ਮੀਡੀਆ ਨੂੰ ਜਾਰੀ ਕੀਤਾ ਹੈ, ਜਿਸ ਵਿੱਚ ਉਸ ਦੀ ਜਨਮ ਤਰੀਕ 28 ਅਕਤੂਬਰ 2006 ਦੱਸੀ ਗਈ ਹੈ। ਇਸ ਪਿੱਛੋਂ ਸਥਾਨਕ ਸੰਗਠਨ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਦੀ ਜਾਂਚ ਹੋਵੇਗੀ। ਚਿਤ੍ਰਾਲ ਥਾਣੇ ਦੇ ਇੰਸਪੈਕਟਰ ਸੱਜਾਦ ਅਹਿਮਦ ਨੇ ਸ਼ਿਕਾਇਤ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।ਮਾਮਲੇ ਨੇ ਜ਼ੋਰ ਫੜਿਆ ਤਾਂ ਲੜਕੀ ਦੇ ਪਿਤਾ ਨੇ ਪੁਲਸ ਕੋਲ ਮੌਲਾਨਾ ਅਤੇ ਆਪਣੀ 14 ਸਾਲ ਦੀ ਬੇਟੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਜਦ ਸਥਾਨਕ ਪ੍ਰਸ਼ਾਸਨ ਦੇ ਦੂਸਰੇ ਅਫਸਰ ਇਸ ਬਾਰੇ ਜਾਣਕਾਰੀ ਲੈਣ ਘਰ ਪਹੁੰਚੇ ਤਾਂ ਲੜਕੀ ਦੇ ਪਿਤਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬੇਟੀ ਜਦ ਤੱਕ 16 ਸਾਲ ਦੀ ਨਹੀਂ ਹੁੰਦੀ, ਤਦ ਤੱਕ ਉਹ ਉਸ ਨੂੰ ਪਾਰਲੀਮੈਂਟਮੈਂਬਰ ਦੇ ਘਰ ਲਈ ਵਿਦਾ ਨਹੀਂ ਕਰਨਗੇ।

Continue Reading

ਰੁਝਾਨ


Copyright by IK Soch News powered by InstantWebsites.ca