Things got worse in Germany with Corona
Connect with us [email protected]

ਸਿਹਤ

ਜਰਮਨੀ ਵਿੱਚ ਕੋਰੋਨਾ ਨਾਲ ਹਾਲਾਤ ਹੋਰ ਖਰਾਬ ਹੋਣ ਲੱਗੇ

Published

on

Germany-Corona

ਟ੍ਰੈਵਲ ਵਾਰਨਿੰਗ ਪਿੱਛੋਂ 14 ਦਿਨ ਦੇ ਲਾਕਡਾਊਨ ਦੀ ਤਿਆਰੀ ਅਮਰੀਕਾ ਵਰਗੀ ਹਾਲਤ ਹੋਣ ਦਾ ਡਰ ਪੈਣ ਲੱਗਾ
ਬਰਲਿਨ, 28 ਮਾਰਚ, – ਦੁਨੀਆ ਭਰ ਵਿਚ ਕੋਰੋਨਾ ਦੀ ਨਵੀਂ ਲਹਿਰ ਵਧਦੀ ਜਾਣ ਨਾਲ ਕਈ ਦੇਸ਼ਾਂ ਨੇ ਲਾਕਡਾਊਨ ਲਾਉਣ ਦੇ ਸਖਤ ਹੁਕਮ ਜਾਰੀ ਕੀਤੇ ਹਨ। ਜਰਮਨੀ ਵਿਚ ਵੀ ਕੋਰੋਨਾ ਵਾਇਰਸ ਨਾਲਹਾਲਾਤ ਖਰਾਬ ਹੁੰਦੇ ਜਾ ਰਹੇ ਹਨ ਅਤੇ ਫਿਰ 14 ਦਿਨ ਦਾ ਸਖਤ ਲਾਕਡਾਊਨ ਦੀ ਤਿਆਰੀ ਸ਼ੁਰੂ ਹੋ ਗਈ ਹੈ।
ਇਸ ਸੰਬੰਧ ਵਿੱਚ ਜਰਮਨੀ ਦੇ ਸਿਹਤ ਮੰਤਰੀ ਜੈਂਸ ਸਪੈਨ ਨੇ ਕਿਹਾ ਹੈ ਕਿ ‘ਕੋਰੋਨਾ ਫੈਲਣ ਤੋਂ ਰੋਕਣ ਲਈ ਦੇਸ਼ ਵਿਚ 10 ਤੋਂ 14 ਦਿਨਾਂ ਦਾ ਲਾਕਡਾਊਨ ਜ਼ਰੂਰੀ ਹੋ ਗਿਆ ਹੈ, ਅਸੀਂ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਪਿਛਲੇ ਸਾਲ ਵੀ ਇਸੇ ਵਕਤ ਅਸੀਂ ਦੇਸ਼ ਵਾਸੀਆਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਸੀ। ਇਸ ਵਾਰ ਫਿਰਇਹੋ ਸਥਿਤੀ ਬਣ ਰਹੀ ਹੈ।’ ਇਸ ਮੌਕੇ ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਦੇ ਚੀਫ ਆਫ ਸਟਾਫ ਹੈਲਗ ਬ੍ਰੌਨ ਨੇ ਦੇਸ਼ ਵਿਚ ਕੋਰੋਨਾ ਦੇ ਹਾਲਾਤ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ‘ਅਸੀਂ ਇਸ ਵਕਤ ਸਭ ਤੋਂ ਖਤਰਨਾਕ ਪੜਾਅ ਵਿਚੋਂ ਲੰਘ ਰਹੇ ਹਾਂ, ਸਾਨੂੰ ਅਗਲੇ ਕੁਝ ਹਫਤਿਆਂ ਵਿਚ ਕੋਰੋਨਾ ਫੈਲਣ ਤੋਂ ਰੋਕਣਾ ਪਵੇਗਾ,ਵਰਨਾ ਹਾਲਤ ਹੋਰ ਵਿਗੜ ਸਕਦੇ ਹਨ। ਜੇ ਹਾਲਾਤ ਵਿਗੜ ਗਏ ਤਾਂ ਸਾਡਾ ਹਾਲ ਅਮਰੀਕਾ ਵਰਗਾ ਹੋ ਸਕਦਾ ਹੈ।’
ਵਰਨਣ ਯੋਗ ਹੈ ਕਿ ਇਕ ਦਿਨ ਪਹਿਲਾਂ ਜਰਮਨੀ ਨੇ ਆਪਣੇ ਗੁਆਂਢੀ ਦੇਸ਼ਾਂ ਲਈ ਟ੍ਰੈਵਲ ਵਾਰਨਿੰਗ ਜਾਰੀ ਕੀਤੀ ਅਤੇ ਫਰਾਂਸ, ਆਸਟ੍ਰੀਆ, ਡੈਨਮਾਰਕ ਅਤੇ ਚੈੱਕ ਗਣਰਾਜ ਵਰਗੇ ਯੂਰਪੀ ਦੇਸ਼ਾਂ ਵਿਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਕਾਰਨ ਸਖਤੀ ਵਧਾਉਣ ਦਾ ਫੈਸਲਾ ਕੀਤਾ ਸੀ ਤੇ ਇਨ੍ਹਾਂ ਦੇਸ਼ਾਂ ਤੋਂ ਆਉਂਦੇ ਯਾਤਰੀਆਂ ਲਈ 48 ਘੰਟੇ ਤੋਂ ਘੱਟ ਪੁਰਾਣੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਤੇ 10 ਦਿਨ ਦਾ ਕੁਆਰੰਟਾਈਨ ਲਾਜ਼ਮੀ ਕਰ ਦਿੱਤਾਸੀ। ਹੈਲਗ ਬ੍ਰੌਨ ਨੇ ਕਿਹਾ ਕਿ ਅਗਲੇ ਕੁਝ ਹਫਤੇ ਤੈਅ ਕਰਨਗੇ ਕਿ ਕੀ ਅਸੀਂ ਮਹਾਮਾਰੀਰੋਕ ਸਕਦੇ ਹਾਂ ਜਾਂ ਨਹੀਂ। ਜੇ ਬਿਮਾਰੀ ਇੰਝ ਵਧਦੀ ਗਈ ਤਾਂ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਖਤਰਾ ਵਧ ਕੇ ਸ਼ਾਇਦ ਇਸ ਦਾ ਵੈਕਸੀਨ ਦੇ ਪ੍ਰਭਾਵ ਉੱਤੇ ਵੀ ਅਸਰ ਪਵੇਗਾ। ਜੇ ਏਦਾਂ ਹੋਇਆ ਤਾਂ ਸਾਨੂੰ ਨਵੀਂ ਵੈਕਸੀਨ ਦੀ ਜ਼ਰੂਰਤ ਹੋਵੇਗੀ ਅਤੇ ਟੀਕਾਕਰਨ ਮੁਹਿੰਮ ਫਿਰ ਮੁੱਢ ਤੋਂ ਸ਼ੁਰੂ ਕਰਨੀ ਹੋਵੇਗੀ।
ਜਰਮਨੀ ਵਿਚ ਅੱਜ ਤੱਕ ਕੋਰੋਨਾ ਦੇ 27 ਲੱਖ ਤੋਂ ਵੱਧ ਕੇਸ ਦਰਜ ਕੀਤੇ ਗਏ ਅਤੇ ਇਨ੍ਹਾਂ ਵਿਚੋਂ 76 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਕਾਫੀ ਚਿੰਤਾ ਮਹਿਸੂਸ ਕੀਤੀ ਜਾ ਰਹੀ ਹੈ।

Read More Latest News about Health

ਸਿਹਤ

ਕੋਰੋਨਾ ਦੇ ਦੌਰਾਨ ਹਰਿਆਲੀ ਨਾਲ ਨਜ਼ਦੀਕੀ ਫਾਇਦੇਮੰਦ ਰਹੇਗੀ

Published

on

corona virus

ਲੰਡਨ, 21 ਅਪ੍ਰੈਲ – ਕੋਰੋਨਾ ਦੇ ਦੌਰਾਨ ਹਰ ਪਾਸੇ ਉਦਾਸੀ ਅਤੇ ਡਰ ਦਾ ਮਾਹੌਲ ਹੈ। ਲੋਕ ਘਰ ਤੋਂ ਬਾਹਰ ਜਾਣ ਵਿੱਚ ਘਬਰਾ ਰਹੇ ਹਨ। ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਕਿ ਹਰੇ-ਭਰੇ ਕੁਦਰਤੀ ਨਜ਼ਾਰੇ ਇਸ ਮਹਾਮਾਰੀ ਦੇ ਨਕਾਰਤਮਕ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਬੇਹੱਦ ਮਦਦਗਾਰ ਹੁੰਦੇ ਹਨ।
ਖੋਜ ਕਰਤਾਵਾਂ ਨੇ 5,556 ਲੋਕਾਂ ਉਤੇ ਸਰਵੇ ਕਰਕੇ ਪਤਾ ਲਾਇਆ ਹੈ ਕਿ ਬਾਗ਼-ਬਗ਼ੀਚੇ ਤੇ ਖੁਲ੍ਹੀ ਜਗ੍ਹਾ ਤੱਕ ਜਿਨ੍ਹਾਂ ਲੋਕਾਂ ਦੀ ਪਹੁੰਚ ਹੈ, ਉਹ ਇਸ ਮੁਸ਼ਕਿਲ ਦੌਰ ਵਿੱਚ ਵੀ ਸਕਾਰਤਮਕ ਹਨ। ਆਈਸੋਲੇਸ਼ਨ ਅਤੇ ਲਾਕਡਾਊਨ ਵਿੱਚ ਵੀ ਉਨ੍ਹਾਂ ਦੀ ਮਾਨਸਿਕ ਸਿਹਤ ਦਰੁਸਤ ਹੈ। ਉਨ੍ਹਾਂ ਕਿਹਾ ਕਿ ਹਰਿਆਲੀ ਕੁਦਰਤ ਨਾਲ ਜੋੜਦੀ ਹੈ। ਇਸ ਨਾਲ ਲੋਕ ਸਰਗਰਮ ਹੰੁਦੇ ਹਨ ਅਤੇ ਸਖ਼ਤੀ ਦੇ ਦੌਰਾਨ ਵੀ ਸਮਾਜਿਕ ਰੂਪ ਨਾਲ ਇੱਕ-ਦੂਸਰੇ ਨਾਲ ਜੁੜਾਓ ਦਾ ਅਹਿਸਾਸ ਕਰਦੇ ਹਨ। ਸਰਵੇ ਵਿੱਚ ਲੋਕਾਂ ਦੇ ਘਰ, ਆਂਢ-ਗੁਆਂਢ ਤੇ ਮਾਨਸਿਕ ਸਿਹਤ ਨਾਲ ਸਬੰਧਤ ਜਾਂਚ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਹਰੀ-ਭਰੀ ਜਗ੍ਹਾ ਦੇ ਸੰਪਰਕ ਵਿੱਚ ਰਹਿਣ ਨਾਲ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਅਧਿਐਨ ਨਾਲ ਸਹਿ-ਲੇਖਕ ਅਤੇ ਕਾਰਡਿਫ ਮੈਟ੍ਰੋਪਾਲਿਟਨ ਯੂਨੀਵਰਸਿਟੀ ਦੇ ਡਾ. ਰਿਇਨੋਨ ਫਿਲਿਪਸ ਨੇ ਕਿਹਾ ਕਿ ਹਰਿਆਲੀ ਵਾਲੀ ਜਗ੍ਹਾ ਕੁਦਰਤ ਨਾਲ ਜੁੜਣ ਦੇ ਲਈ ਪ੍ਰੇਰਿਤ ਕਰਦੀ ਹੈ।

Read More Latest Punjabi News

Continue Reading

ਸਿਹਤ

ਕੋਰੋਨਾ ਇਲਾਜ ਦੀ ਕੌੜੀ ਸਚਾਈ :ਵੈਂਟੀਲੇਟਰ ਹੈ ਤਾਂ ਟਰੇਂਡ ਸਟਾਫ ਨਹੀਂ, ਜਿੱਥੇ ਟਰੇਂਡ ਸਟਾਫ ਹੈ, ਓਥੇ ਵੈਂਟੀਲੇਟਰ ਨਹੀਂ

Published

on

virus

ਅਹਿਮਦਾਬਾਦ, 19 ਅਪ੍ਰੈਲ – ਕੋਰੋਨਾ ਦੀ ਦੂਸਰੀ ਲਹਿਰ ਵਧਣ ਦੇ ਨਾਲ ਆਕਸੀਜਨ, ਬੈੱਡਾਂ ਅਤੇ ਵੈਂਟੀਲੇਟਰਾਂ ਦੀ ਭਾਰੀ ਕਮੀ ਸਾਹਮਣੇ ਆ ਰਹੀ ਹੈ। ਸੰਕਟ ਦੀ ਘੜੀ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਹਸਪਤਾਲਾਂ ਵਿੱਚ ਵੈਂਟੀਲੇਟਰ ਹੈ, ਪਰ ਟਰੇਡ ਸਟਾਫ ਨਹੀਂ, ਜਿਸ ਨਾਲ ਇਹ ਵੈਂਟੀਲੇਟਰ ਅਣਵਰਤੇ ਪਏ ਹਨ ਅਤੇ ਬਹੁਤ ਸਾਰੇ ਹਸਪਤਾਲ ਅਜਿਹੇ ਹਨ, ਜਿੱਥੇ ਟਰੇਡ ਸਟਾਫ ਹੈ, ਪਰ ਵੈਂਟੀਲੇਟਰ ਨਹੀਂ ਹੈ।
ਪ੍ਰਮੁੱਖ ‘ਇਨਵੇਸਿਵ ਵੈਂਟੀਲੇਟਰ’ ਨਿਰਮਾਤਾ ਕੰਪਨੀ ਸਕਨਰੇ ਟੈਕਨੋਲਾਜੀ ਦੇ ਸੰਸਥਾਪਕ ਵੀ. ਅਲਵਾ ਕਹਿੰਦੇ ਹਨ ਕਿ ਅਸਲ ਸਮੱਸਿਆ ਇਹ ਹੈ ਇੰਟੈਸਿਵ ਕੇਅਰ ਯੂਨਿਟ ਸੰਭਾਲਣ ਵਾਲੇ ਟਰੇਡ ਟੈਕਨੀਸ਼ੀਅਨ ਨਹੀਂ ਹਨ। ਉਨ੍ਹਾਂ ਨੇ ਅਜੇ ਤੱਕ ਸਰਕਾਰ ਨੂੰ 30,000 ਅਤੇ ਨਿੱਜੀ ਹਸਪਤਾਲਾਂ ਨੂੰ 5,000 ਵੈਂਟੀਲੇਟਰ ਸਪਲਾਈ ਕੀਤੇ ਹਨ, ਪਰੰਤੂ ਹਾਲਤ ਇਹ ਹੈ ਕਿ ਦੇਸ਼ ਵਿੱਚ ਲੱਗਭਗ 50,000 ਵੈਂਟੀਲੇਟਰਾਂ ਨੂੰ ਚਲਾਉਣ ਵਾਲੇ ਟਰੇਡ ਟੈਕਨੀਸ਼ੀਅਨ ਮੁਸ਼ਕਲ ਨਾਲ 10,000 ਹੋਣਗੇ। ਇਸ ਦੇ ਇਲਾਵਾ ਵੈਂਟੀਲੇਟਰਾਂ ਦੀ ਗ਼ੈਰ-ਜ਼ਰੂਰੀ ਜਗ੍ਹਾ ਸਪਲਾਈ ਵੀ ਇੱਕ ਸਮੱਸਿਆ ਹੈ।
ਇੱਕ ਹੋਰ ਵੈਂਟੀਲੇਟਰ ਨਿਰਮਾਤਾ ਮੈਕਸ ਵੈਂਟੀਲੇਟਰਸ ਨੇ ਕਿਹਾ ਵੈਂਟੀਲੇਟਰਸ ਲਈ ਕੱਚਾ ਮਾਲ ਲੱਭਣਾ ਇੱਕ ਵੱਡੀ ਚੁਣੌਤੀ ਹੈ। ਉਹ ਕਹਿੰਦੇ ਹਨ ਕਿ ਵੈਂਟੀਲੇਟਰਸ ਤੇਜ਼ੀ ਨਾਲ ਬਣਾਉਣ ਲਈ ਜ਼ਰੂਰੀ ਸਮਗਰੀ ਪ੍ਰਾਪਤ ਕਰਨ ਦੇ ਵਾਸਤੇ ਕੰਪਨੀ ਨੂੰ ਲੱਗਭਗ 350 ਸਪਲਾਇਰਾਂ ਨਾਲ ਸੰਪਰਕ ਕਰਨਾ ਪੈਂਦਾ ਹੈ।

Read More Latest Punjabi News Online

Continue Reading

ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

Published

on

Corona

ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

Read More Latest News about Health

Continue Reading

ਰੁਝਾਨ


Copyright by IK Soch News powered by InstantWebsites.ca