There was talk of Chandumajra's absence from the Akali Dal's programs
Connect with us [email protected]

ਰਾਜਨੀਤੀ

ਅਕਾਲੀ ਦਲ ਦੇ ਪ੍ਰੋਗਰਾਮਾਂ ‘ਚੋਂ ਚੰਦੂਮਾਜਰਾ ਦੀ ਗ਼ੈਰ-ਹਾਜ਼ਰੀ ਹੋਣ ਦੇ ਚਰਚੇ ਹੋਣ ਲੱਗੇ

Published

on

Prem Singh Chandumajra

ਚੰਡੀਗੜ੍ਹ, 20 ਨਵੰਬਰ -ਅਕਾਲੀ ਦਲ ਦੇ ਸਾਬਕਾ ਪਾਰਲੀਮੈਂਟ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੀ ਪਿਛੇ ਕੁਝ ਸਮੇਂ ਤੋਂ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚੋਂ ਗ਼ੈਰ ਹਾਜ਼ਰੀ ਪਾਰਟੀ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਾਰਟੀ ਸੂਤਰਾਂ ਅਨੁਸਾਰ ਚੰਦੂਮਾਜਰਾ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਤਾਬਦੀ ਪ੍ਰੋਗਰਾਮ ਵਿੱਚ ਵੀ ਨਹੀਂ ਗਏ, ਹਾਲਾਂਕਿ ਉਨ੍ਹਾਂ ਨੂੰ ਇਸ ਦਾ ਵਿਸ਼ੇਸ਼ ਸੱਦਾ ਸੀ। ਇਸੇ ਤਰ੍ਹਾਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਪਿਛਲੀ ਮੀਟਿੰਗ ਅਤੇ ਕੁਝ ਇੱਕ ਹੋਰ ਪ੍ਰੋਗਰਾਮਾਂ ਵਿੱਚ ਵੀ ਚੰਦੂਮਾਜਰਾ ਨਜ਼ਰ ਨਹੀਂ ਆਏ। ਪਾਰਟੀ ਹਲਕਿਆਂ ਵਿੱਚ ਚਰਚਾ ਹੈ ਕਿ ਉਹ ਕੁਝ ਕਾਰਨਾਂ ਕਰਕੇ ਪਾਰਟੀ ਆਗੂਆਂ ਤੋਂ ਨਿਰਾਸ਼ ਹਨ।
ਜਾਣਕਾਰ ਸੂਤਰਾਂ ਮੁਤਾਬਕ ਪ੍ਰੋ: ਚੰਦੂਮਾਜਰਾ ਦੇ ਬੇਟੇ ਹਰਿੰਦਰ ਸਿੰਘ ਚੰਦੂਮਾਜਰਾ (ਵਿਧਾਇਕ) ਪਰਸੋਂ ਸ਼ਤਾਬਦੀ ਸਮਾਗਮ ਵਿੱਚ ਕੁਝ ਸਮਾਂ ਹਾਜ਼ਰ ਹੋਏ ਸਨ ਅਤੇ ਉਨ੍ਹਾਂ ਨੂੰ ਵੀ ਪਾਰਟੀ ਆਗੂਆਂ ਨੇ ਸਟੇਜ ਉਤੇ ਬੈਠਣ ਲਈ ਕਈ ਵਾਰ ਕਿਹਾ ਸੀ, ਪਰ ਉਹ ਥੱਲੇ ਦਰਸ਼ਕਾਂ ਵਿੱਚ ਬੈਠੇ ਰਹੇ। ਪਾਰਟੀ ਹਲਕਿਆਂ ਵਿੱਚ ਚਰਚਾ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ,ਜਿਨ੍ਹਾਂ ਦੀ ਪਾਰਲੀਮੈਂਟ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਕਾਫੀ ਨੇੜਤਾ ਹੈ ਅਤੇ ਪਾਰਲੀਮੈਂਟ ਵਿਖੇ ਬਹੁਤ ਵਾਰ ਇਕੱਠੇ ਦੇਖੇ ਜਾਂਦੇ ਹਨ, ਅਗਲੇ ਦਿਨਾਂ ਦੌਰਾਨ ਢੀਂਡਸਾ ਨਾਲ ਜਾਣ ਦਾ ਵਿਚਾਰ ਬਣਾ ਸਕਦੇ ਹਨ। ਪਾਰਟੀ ਪੱਧਰ ‘ਤੇ ਚੰਦੂਮਾਜਰਾ ਨੇ ਪੂਰੀ ਚੁੱਪੀ ਧਾਰੀ ਹੋਈ ਹੈ। ਅਕਾਲੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਮਾਲਵੇ ਦੇ ਇੱਕ ਹੋਰ ਸੀਨੀਅਰ ਅਕਾਲੀ ਆਗੂ,ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਥਾਪਣ ਦਾ ਭਰੋਸਾ ਦਿੱਤਾ ਗਿਆ ਹੈ, ਨੂੰ ਵੀ ਜੇ 29 ਸਤੰਬਰ ਨੂੰ ਪ੍ਰਧਾਨ ਨਾ ਥਾਪਿਆ ਗਿਆ ਤਾਂ ਉਹ ਅਕਾਲੀ ਦਲ ਤੋਂ ਟਾਲਾ ਵੱਟ ਸਕਦੇ ਹਨ।

Click Here To Read Current affairs politics

ਰਾਜਨੀਤੀ

ਮਮਤਾ ਬੈਨਰਜੀ ਨੇ ਭਾਜਪਾ ਨੂੰ ਦੇਸ਼ ਦੇ ਲਈ ਸਭ ਤੋਂ ਵੱਡਾ ਸਰਾਫ ਆਖਿਆ

Published

on

mamta benrjee about bjp

ਬਾਂਕੁਰਾ, 26 ਨਵੰਬਰ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੱਲ੍ਹ ਭਾਜਪਾ ਨੂੰ ‘ਝੂਠ ਦਾ ਪੁਲੰਦਾ’ ਅਤੇ ‘ਦੇਸ਼ ਲਈ ਸਭ ਤੋਂ ਵੱਡਾ ਸਰਾਫ’ ਕਰਾਰ ਦਿੰਦੇ ਹੋਏ ਭਗਵਾ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਦਿਖਾਏ। ਉਨ੍ਹਾਂ ਕਿਹਾ ਕਿ ਉਹ ਜੇਲ੍ਹਤੋਂ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਯਕੀਨੀ ਕਰੇਗੀ ਅਤੇ ਭਾਜਪਾ ਨੂੰ ਹਰਾ ਕੇ ਦਮ ਲਵੇਗੀ।
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਰੋਸਾ ਪ੍ਰਗਟ ਕੀਤਾ ਕਿ ਪਾਰਟੀ ਸੂਬੇ ਵਿੱਚ ਮੌਜੂਦਾ ਕਾਰਜ ਕਾਲ ਦੀ ਤੁਲਨਾ ਵਿੱਚ ਵੱਡੇ ਬਹੁਮਤ ਨਾਲ ਲਗਾਤਾਰ ਤੀਸਰੀ ਵਾਰ ਸੱਤਾ ਵਿੱਚ ਵਾਪਸੀ ਕਰੇਗੀ। ਉਨ੍ਹਾ ਕਿਹਾ ਕਿ ਪੱਛਮੀ ਬੰਗਾਲ ਵਿੱਚ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹਾਰ, ਕੇਂਦਰ ਵਿੱਚ ਭਾਜਪਾ ਦੀ ਹਾਰ, ਕੇਂਦਰ ਵਿੱਚ ਭਾਜਪਾ ਦੇ ਹੰਕਾਰ ਤੇ ਮਾੜੇ ਪ੍ਰਬੰਧਾਂ ਲਈ ਝਟਕਾ ਹੋਵੇਗੀ। ਬੀਤੇ ਕੁਝ ਸਾਲਾਂ ਵਿੱਚ ਭਾਜਪਾ ਬੰਗਾਲ ਵਿੱਚ ਮੁੱਖ ਵਿਰੋਧੀ ਧਿਰ ਦੇ ਰੂਪ ਵਿੱਚ ਉਭਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਰਾਜਨੀਤਕ ਪਾਰਟੀ ਨਹੀਂ ਹੈ, ਬਲਕਿ ਝੂਠ ਦਾ ਪੁਲੰਦਾ ਹੈ।

Click Here To Read Latest Politics news

Continue Reading

ਰਾਜਨੀਤੀ

ਭਾਜਪਾ ਯੁਵਾ ਮੋਰਚਾ ਵੱਲੋਂ ਫਾਰੁਕ ਅਬਦੁੱਲਾ ਦੇ ਘਰ ਦੇ ਬਾਹਰ ਪ੍ਰਦਰਸ਼ਨ

Published

on

farooq abdullah

ਜੰਮੂ, 26 ਨਵੰਬਰ – ਜੰਮੂ-ਕਸ਼ਮੀਰ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਅਰੁਣ ਦੇਵ ਸਿੰਘ ਅਤੇ ਵਰਕਰਾਂ ਨੇ ਭਠਿੰਡੀ ਇਲਾਕੇ ਵਿੱਚ ਰੌਸ਼ਨੀ ਐਕਟ ਘਪਲੇ ਦੇ ਸਬੰਧ ਵਿੱਚ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਨਾਲ ਪੂਰੇ ਇਲਾਕੇ ਵਿੱਚ ਹਫੜਾ-ਤੜਫੀ ਮੱਚ ਗਈ। ਇਸ ਪਿੱਛੋਂ ਹਾਲਾਤ ‘ਤੇ ਕਾਬੂ ਪਾਉਣ ਲਈ ਪੁਲਸ ਨੇ ਯੁਵਾ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਹਾਲਾਤ ਵਿਗੜਦੇ ਵੇਖ ਕੇ ਅਰੁਣ ਦੇਵ ਸਿੰਘ ਅਤੇ ਹੋਰਨਾਂ ਨੂੰ ਗ਼੍ਰਿਫ਼ਤਾਰ ਕਰ ਲਿਆ। ਇਸ ‘ਤੇ ਨੈਸ਼ਨਲ ਕਾਨਫਰੰਸ ਦੇ ਵਰਕਰਾਂ ਨੇ ਕਿਹਾ ਕਿ ਪੁਲਸ ਦੇ ਰੋਕੇ ਜਾਣ ਤੋਂ ਬਾਅਦ ਵੀ ਇਹ ਲੋਕ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਦੀ ਕੋਠੀ ਅੰਦਰ ਕਿਵੇਂ ਦਾਖ਼ਲ ਹੋਏ।
ਇਸ ਮੌਕੇ ਗੁੱਸੇ ਵਿੱਚ ਆਏ ਨੈਸ਼ਨਲ ਕਾਨਫਰੰਸ ਦੇ ਵਰਕਰਾਂ ਨੇ ਭਾਜਪਾ ਦੇ ਖ਼ਿਲਾਫ਼ ਜਵਾਬੀ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਉਨ੍ਹਾ ਨੇ ਕਿਹਾ ਕਿ ਇਹ ਸਿਰਫ ਭਾਜਪਾ ਦਾ ਸਿਆਸੀ ਸਟੰਟ ਹੈ। ਭਾਜਪਾ ਭਠਿੰਡੀ ਵਿੱਚ ਹਿੰਦੂਆਂ-ਮੁਸਲਮਾਨਾਂ ਨੂੰ ਆਪੋ ਵਿੱਚ ਲੜਾਉਣਾ ਚਾਹੁੰਦੀ ਅਤੇ ਇਲਾਕੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰੌਸ਼ਨੀ ਐਕਟ ਵਿੱਚ ਨਾਜਾਇਜ਼ ਜ਼ਮੀਨੀ ਕਬਜ਼ੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਦਾ ਨਾਂ ਹੈ ਤਾਂ ਇਸ ਵਿੱਚ ਭਾਜਪਾ ਦੇ ਕੁਝ ਸੀਨੀਅਰ ਨੇਤਾਵਾਂ ਦੇ ਨਾਂ ਵੀ ਸ਼ਾਮਲ ਹਨ।

Click Here To Read Latest Politics news

Continue Reading

ਰਾਜਨੀਤੀ

ਯੋਗੀ ਵੱਲੋਂ ਉੱਤਰ ਪ੍ਰਦੇਸ਼ ਵਿੱਚ ਜ਼ਰੂਰੀ ਸੇਵਾਵਾਂ ਸੁਰੱਖਿਆ ਕਾਨੂੰਨ ਲਾਗੂ

Published

on

jogi up
  • 6 ਮਹੀਨਿਆਂ ਤੱਕ ਹੜਤਾਲ ਕਰਨ ‘ਤੇ ਪੂਰੀ ਤਰ੍ਹਾਂ ਰੋਕ
    ਲਖਨਊ, 26 ਨਵੰਬਰ – ਉਤਰ ਪ੍ਰਦੇਸ਼ ‘ਚ ਵੱਧਦੇ ਕੋਰੋਨਾ ਕੇਸਾਂ ਦੇ ਦੌਰਾਨ ਯੋਗੀ ਆਦਿਤਿਆਨਾਥ ਸਿੰਘ ਦੀ ਭਾਜਪਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਰਾਜ ਵਿੱਚ ਅਗਲੇ 6 ਮਹੀਨਿਆਂ ਲਈ ਜ਼ਰੂਰੀ ਸੇਵਾਵਾਂ ਨਿਗਰਾਨੀ ਐਕਟ (ਐਸਮਾ) ਲਾਗੂ ਕੀਤਾ ਗਿਆ ਹੈ ਅਤੇ ਅਗਲੇ ਛੇ ਮਹੀਨਿਆਂ ਤੱਕ ਇਸ ਪ੍ਰਦੇਸ਼ ‘ਚ ਕਿਸੇ ਵੀ ਤਰ੍ਹਾਂ ਦੀ ਹੜਤਾਲ ‘ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ।
    ਵਰਨਣ ਯੋਗ ਹੈ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਜ਼ਰੂਰੀ ਸੇਵਾਵਾਂ ‘ਚ ਲੱਗੇ ਸਰਕਾਰੀ ਕਰਮਚਾਰੀ ਅਗਲੇ ਛੇ ਮਹੀਨੇ ਤੱਕ ਕਿਸੇ ਤਰ੍ਹਾਂ ਦੀ ਹੜਤਾਲ ਨਹੀਂ ਕਰ ਸਕਣਗੇ। ਜੇ ਕੋਈ ਕਰਮਚਾਰੀ ਹੜਤਾਲ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਰਵਾਈ ਕੀਤੀ ਜਾ ਸਕਦੀ ਹੈ। ਇਸ ਹੁਕਮ ਪਿੱਛੋਂ ਕਰਮਚਾਰੀ 25 ਮਈ ਤੱਕ ਹੜਤਾਲ ‘ਤੇ ਨਹੀਂ ਜਾ ਸਕਣਗੇ। ਇਸ ਸਬੰਧ ‘ਚ ਉਤਰ ਪ੍ਰਦੇਸ਼ ਦੇ ਪਰਸੋਨਾਲ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਮੁਕੁਲ ਸਿੰਘਲ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਐਕਟ ਮੁਤਾਬਕ, ਸੂਬਾਈ ਜਾਂ ਕੇਂਦਰ ਸਰਕਾਰ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਇਸ ਨੂੰ ਲਾਗੂ ਕਰ ਸਕਦੀਆਂ ਹਨ। ਐਕਟ ਨੂੰ ਓਦੋਂ ਲਾਗੂ ਕੀਤਾ ਜਾਂਦਾ ਹੈ ਜਦੋਂ ਸੂਬੇ ‘ਚ ਕਰਮਚਾਰੀਆਂ ਦੀ ਵੱਧ ਜ਼ਰੂਰਤ ਹੋਵੇ। ਇਸ ਤੋਂ ਪਹਿਲਾਂ ਮਾਰਚ ਵਿਚ ਵੀ ਯੂ ਪੀ ਸਰਕਾਰ ਵੱਲੋਂ ਕੋਰੋਨਾ ਕਾਲ ‘ਚ ਅਜਿਹਾ ਹੀ ਫੈਸਲਾ ਲਿਆ ਗਿਆ ਸੀ।

Click Here To Read Latest Politics news

Continue Reading

ਰੁਝਾਨ