Theft case against car driver after truck-car collision
Connect with us [email protected]

ਪੰਜਾਬੀ ਖ਼ਬਰਾਂ

ਟਰੱਕ-ਕਾਰ ਦੀ ਟੱਕਰ ਪਿੱਛੋਂ ਕਾਰ ਚਾਲਕ `ਤੇ ਚੋਰੀ ਦਾ ਕੇਸ

Published

on

case

ਜਲੰਧਰ, 5 ਫਰਵਰੀ – ਜਲੰਧਰ-ਪਠਾਨਕੋਟ ਹਾਈਵੇ ‘ਤੇ ਕੱਲ੍ਹ ਰਾਤ ਟਰੱਕ ਤੇ ਕਾਰ ਵਿਚਾਲੇ ਟੱਕਰ ਹੋ ਗਈ। ਪੁਲਸ ਨੇ ਸਵੇਰੇ ਕਾਰ ਚਾਲਕ ‘ਤੇ ਚੋਰੀ ਦਾ ਕੇਸ ਦਰਜ ਕਰ ਲਿਆ। ਕਾਰ ਚਾਲਕ ਦਾ ਦੋਸ਼ ਸੀ ਕਿ ਪੁਲਸ ਨੇ ਉਸ ਨਾਲ ਧੱਕਾ ਕੀਤਾ ਹੈ ਅਤੇ ਬਿਨਾਂ ਜਾਂਚ ਦੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ।
ਧੋਗੜੀ ਦੇ ਵਸਨੀਕ ਕਾਰ ਚਾਲਕ ਦਿਨੇਸ਼ ਠਾਕੁਰ ਅਤੇ ਉਸ ਦੇ ਪਰਵਾਰ ਨੇ ਦੱਸਿਆ ਕਿ ਮੁਕੇਰੀਆਂ ਤੋਂ ਆਉਂਦੇ ਹੋਏ ਕਿਸ਼ਨਗੜ੍ਹ ਨੇੜੇ ਜਦੋਂ ਉਹ ਪਹੁੰਚੇ ਤਾਂ ਪਿੱਛੋਂਂ ਆਏ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਦਿਨੇਸ਼ ਦੇ ਨਾਲ ਦੋ ਜਣੇ ਹੋਰ ਸਨ। ਇਸ ਦੇ ਬਾਅਦ ਦਿਨੇਸ਼ ਨੇ ਭੱਜ ਰਹੇ ਟਰੱਕ ਚਾਲਕ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕੀਤਾ ਤਾਂ ਟਰੱਕ ਚਾਲਕ ਨੇ ਪੁਲਸ ਨੂੰ ਝੂਠੀ ਸੂਚਨਾ ਦੇ ਦਿੱਤੀ ਕਿ ਕੋਈ ਉਸ ਦਾ ਟਰੱਕ ਚੋਰੀ ਕਰ ਕੇ ਲੈ ਗਿਆ ਹੈ। ਦੋਸ਼ ਸੀ ਕਿ ਮੌਕੇ ‘ਤੇ ਪਹੁੰਚੀ ਪੁਲਸ ਨੇ ਬਿਨਾਂ ਜਾਂਚ ਕੀਤੇ ਦਿਨੇਸ਼ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੇਟੇ ਦਾ ਕਸੂਰ ਸਿਰਫ ਇਹ ਸੀ ਕਿ ਉਸਨੇ ਪੁਲਸ ਦਾ ਵਿਰੋਧ ਕੀਤਾ ਸੀ। ਕਿਸ਼ਨਗੜ੍ਹ ਚੌਕੀ ਇੰਚਾਰਜ ਭਗਵੰਤ ਸਿੰਘ ਨੇ ਕਿਹਾ ਕਿ ਜੋ ਸੂਚਨਾ ਮਿਲੀ ਸੀ, ਉਸ ਮੁਤਾਬਕ ਦਰਜ ਕੀਤਾ ਗਿਆ ਹੈ।

ਅਪਰਾਧ

ਪਾਣੀ ਬਾਰੇ ਝਗੜੇ ਕਾਰਨ ਏ ਐਸ ਆਈ ਵੱਲੋਂ ਚਾਕੂ ਮਾਰ ਕੇ ਭਾਬੀ ਦਾ ਕਤਲ

Published

on

ਚੰਡੀਗ਼ੜ੍ਹ, 24 ਜੂਨ – ਰਾਮ ਦਰਬਾਰ ਵਿੱਚ ਪੰਜਾਬ ਪੁਲਸ ਦੇ ਇੱਕ ਏ ਐਸ ਆਈ ਨੇ ਆਪਣੇ ਭਰਾ ਨਾਲ ਪਾਣੀ ਦੇ ਝਗੜੇ ਦੌਰਾਨ ਆਪਣੀ ਭਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਭਰਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਗ਼੍ਰਿਫ਼ਤਾਰ ਦੋਸ਼ੀ ਦੀ ਪਛਾਣ ਹਰ ਸਵਰੂਪ ਵਜੋਂ ਅਤੇ ਉਸਦੀ ਭਾਬੀ ਦੀ ਪਛਾਣ ਦਿਵਿਆ ਵਜੋਂ ਹੋਈ ਹੈ, ਜੋ 37 ਸਾਲ ਦੀ ਸੀ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਝਗੜਾ ਰਾਤ 12 ਵਜੇ ਦੇ ਕਰੀਬ ਦਾ ਹੈ, ਜਦ ਇੱਕੋ ਘਰ ਵਿੱਚ ਰਹਿੰਦੇ ਹਰ ਸਵਰੂਪ ਦਾ ਆਪਣੇ ਭਰਾ ਪ੍ਰੇਮ ਸਾਗਰ ਨਾਲ ਪਾਣੀ ਦੀ ਸਪਲਾਈ ਤੋਂ ਝਗੜਾ ਹੋ ਗਿਆ। ਫਿਰ ਝਗੜਾ ਐਨਾ ਵੱਧ ਗਿਆ ਕਿ ਹਰ ਸਵਰੂਪ ਨੇ ਗੁੱਸੇ ਵਿੱਚ ਆ ਕੇ ਆਪਣੀ ਭਾਬੀ ਉੱਤੇ ਚਾਕੂ ਨਾਲ ਵਾਰ ਕੀਤਾ ਅਤੇ ਭਰਾ ਉੱਤੇ 4-5 ਵਾਰ ਕੀਤੇ ਅਤੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਨੇੜੇ ਰਹਿੰਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਦਿਵਿਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪ੍ਰੇਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਉੱਤੇ ਪਹੁੰਚੀ ਪੁਲਸ ਨੇ ਹਰ ਸਵਰੂਪ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਸਰਵਿਸ ਸਟੇਸ਼ਨ ਤੋਂ ਫਾਰਚੂਨਰ ਗੱਡੀ ਲੈ ਕੇ ਭੱਜੇ ਨੌਕਰ ਦੀ ਹਾਦਸੇ ਵਿੱਚ ਮੌਤ

Published

on

Accident death

ਜਲੰਧਰ, 24 ਜੂਨ – ਸਰਵਿਸ ਸਟੇਸ਼ਨ ਤੋਂ ਫਾਰਚੂਨਰ ਗੱਡੀ ਲੈ ਕੇ ਫਰਾਰ ਹੋਏ 23 ਸਾਲਾਇਕ ਨੌਕਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਦਾਸ ਪੁੱਤਰ ਕਾਤਿਕ ਦਾਸ ਵਾਸੀ ਕੋਲਕਾਤਾ (ਵੈਸਟ ਬੰਗਾਲ) ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਉੱਤੇ ਧਨੋਵਾਲੀ ਗੇਟ ਕੋਲ ਇੱਕ ਫਾਰਚੂਨਰ ਗੱਡੀ ਪਲਟੀਆਂ ਖਾਣ ਪਿੱਛੋਂ ਡਿਵਾਈਡਰ ਨਾਲ ਟਕਰਾਈ ਹੈ ਤੇ ਉਸ ਦੀ ਡਰਾਈਵਰ ਸੀਟ ਉੱਤੇ ਕੋਈ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਿਆ ਹੈ, ਜਿਸ ਦੇ ਬਾਅਦ ਨਾਈਟ ਡਿਊਟੀ ਉੱਤੇ ਤੈਨਾਤ ਏ ਐਸ ਆਈ ਵਿਜੈ ਕੁਮਾਰ ਮੌਕੇ ਉੱਤੇ ਪਹੁੰਚੇ ਅਤੇ ਗੱਡੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਸੁਖਦਾਸ ਸਤਨਾਮ ਸਿੰਘ ਰੇਰੂ ਦੇ ਸਰਵਿਸ ਸਟੇਸ਼ਨ ਉੱਤੇ ਨੂਰਪੁਰ ਵਿੱਚ ਨੌਕਰੀ ਕਰਦਾ ਸੀ।ਕੱਲ੍ਹ ਰਾਤ ਨੂੰ ਉਹ ਉਥੋਂ ਦੀ ਫਾਰਚੂਨਰ ਗੱਡੀ ਲੈ ਕੇ ਪਰਾਗਪੁਰ ਹਾਈਵੇ ਵੱਲ ਫਰਾਰ ਹੋ ਗਿਆ। ਗੱਡੀ ਜ਼ਿਆਦਾ ਤੇਜ਼ ਰਫ਼ਤਾਰ ਵਿੱਚ ਹੋਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਕੇ ਉੱਤੇ ਉਸਦੀ ਮੌਤ ਹੋ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਗੈਂਗਵਾਰ ਵਿੱਚ ਦੀਪਕ ਦੀ ਨਹੀਂ, ਜੇਲ੍ਹ ਤੋਂ ਆਏ ਕਿਸ਼ਨ ਦੀ ਮੌਤ ਹੋਈ

Published

on

death

ਕੋਟਕਪੂਰਾ, 24 ਜੂਨ – ਜਲਾਲੇਆਣਾ ਮਾਰਗ ਉੱਤੇ ਪਰਸੋਂ ਗੈਂਗਵਾਰ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਨੇ ਕੱਲ੍ਹ ਨਵਾਂ ਮੋੜ ਲੈ ਲਿਆ ਹੈ। ਇਸ ਘਟਨਾ ਦੇ ਬਾਅਦ ਪੁਲਸ ਨੇ ਮ੍ਰਿਤਕ ਦੇ ਕੱਪੜਿਆਂ ਤੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਉਸ ਦੀ ਪਛਾਣ ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਪਿੰਡ ਫਿਰੋਜ਼ਪੁਰ ਰਾਜਪੂਤ ਦੇ ਦੀਪਕ ਸਿੰਘ ਵਜੋਂ ਕੀਤੀ ਸੀ, ਪਰ ਜਦ ਪੁਲਸ ਨੇ ਦੀਪਕ ਸਿੰਘ ਦੇ ਘਰਦਿਆਂ ਨਾਲ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਦੀਪਕ ਜ਼ਿਲੇ੍ਹ ਵਿੱਚੋਂ ਬਾਹਰ ਗਿਆ ਹੀ ਨਹੀਂ ਤੇ ਉਹ ਜਿੰਦਾ ਹੈ, ਉਸ ਦਾ ਡਰਾਈਵਿੰਗ ਲਾਇਸੈਂਸ ਗੁਆਚ ਗਿਆ ਸੀ।
ਇਸ ਪਿੱਛੋਂ ਪੁਲਸ ਲਈ ਇਹ ਮਾਮਲਾ ਬੁਝਾਰਤ ਬਣ ਗਿਆ। ਇਸੇ ਦੌਰਾਨ ਇੰਟਰਨੈਟ ਮੀਡੀਆ ਉੱਤੇ ਵਾਇਰਲ ਹੋ ਰਹੀ ਕਿਸ਼ਨ ਦੀ ਲਾਸ਼ ਦੀ ਫੋਟੋ ਦੇਖ ਕੇ ਉਸ ਦੇ ਪਰਵਾਰ ਨੇ ਉਸ ਨੂੰ ਪਛਾਣ ਲਿਆ। ਲਾਸ਼ ਲੈਣ ਕੋਟਕਪੂਰਾ ਪਹੁੰਚੇ ਉਸ ਦੇ ਵੱਡੇ ਭਰਾ ਯਸ਼ਪਾਲ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਕਿਸ਼ਨ ਨੂੰ ਕੁਝ ਸਮਾਂ ਪਹਿਲਾਂ ਜ਼ਮੀਨੀ ਝਗੜੇ ਵਿੱਚ ਸਜ਼ਾ ਹੋਈ ਸੀ। ਉਹ ਫਰੀਦਾਬਾਦ ਜੇਲ੍ਹ ਵਿੱਚ ਬੰਦ ਸੀ ਅਤੇ ਕੋਰੋਨਾ ਕਾਰਨ ਛੁੱਟੀ ਉੱਤੇ ਜੇਲ੍ਹ ਵਿੱਚੋਂ ਆਇਆ ਸੀ, ਪ੍ਰੰਤੂ ਪਿਛਲੇ ਛੇ ਮਹੀਨੇ ਤੋਂ ਲਾਪਤਾ ਸੀ। ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ। ਕਿਸ਼ਨ ਕਦੇ-ਕਦੇ ਫੋਨ ਕਰ ਕੇ ਇੰਨਾ ਦੱਸ ਦਿੰਦਾ ਸੀ ਕਿ ਰੋਜ਼ਗਾਰ ਦੀ ਤਲਾਸ਼ ਵਿੱਚ ਬਾਹਰ ਹੈ ਅਤੇ ਠੀਕ ਠਾਕ ਹੈ। ਕਿਸ਼ਨ ਪਾਲ ਦੇ ਕੋਲ ਦੀਪਕ ਸਿੰਘ ਦਾ ਡਰਾਈਵਿੰਗ ਲਾਇਸੈਂਸ ਕਿੱਥੋਂ ਆਇਆ, ਇਸ ਬਾਰੇ ਥਾਣਾ ਸਿਟੀ ਕੋਟਕਪੂਰਾ ਦੇ ਐਸ ਐਚ ਓ ਮੁਖਤਿਆਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca