The young man, who had been in a coma for 62 days, regained consciousness after hearing 'this thing'
Connect with us [email protected]

ਅੰਤਰਰਾਸ਼ਟਰੀ

62 ਦਿਨਾਂ ਤੋਂ ਕੋਮਾ ਵਿੱਚ ਰਹਿੰਦੇ ਨੌਜਵਾਨ ਨੂੰ ‘ਏਹ ਕੁੱਝ’ ਸੁਣਦੇ ਹੀ ਹੋਸ਼ ਆਇਆ

Published

on

coma for 62 days

ਤਾਈਪੇ (ਤਾਈਵਾਨ), 10 ਨਵੰਬਰ – ਮੰਨ ਪਸੰਦ ਖਾਣੇ ਦਾ ਨਾਂਅ ਸੁਣਦੇ ਹੀ ਜ਼ਿਆਦਾਤਰ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਇਸ ਤਰ੍ਹਾਂ ਨਾਲ ਕੋਮਾ ਵਿੱਚ ਮੌਜੂਦ ਇਨਸਾਨ ਵੀ ਜਾਗ ਸਕਦਾ ਹੈ? ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਤਾਈਵਾਨ ਵਿੱਚ।
ਓਥੇ ਮੰਨ ਪਸੰਦ ਖਾਣੇ ਦੇ ਜ਼ਿਕਰ ਨਾਲ ਇੱਕ ਨੌਜਵਾਨ ਕੋਮਾ ‘ਚੋਂ ਬਾਹਰ ਆ ਗਿਆ ਹੈ। 62 ਦਿਨਾਂ ਤੱਕ ਕੋਮਾ ਵਿੱਚ ਰਹਿਣ ਵਾਲਾ 18 ਸਾਲਾ ਚਿਊ ਇੱਕ ਹੈਰਾਨੀਜਨਕ ਤਰੀਕੇ ਨਾਲ ਕੋਮਾ ‘ਚੋਂ ਬਾਹਰ ਆਇਆ ਹੈ।ਉਤਰੀ-ਪੱਛਮੀ ਤਾਈਵਾਨ ਵਾਸੀ ਚਿਊ ਜੁਲਾਈ ਵਿੱਚ ਸਕੂਟਰ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਜਾਨ ਲੇਵਾ ਸੱਟਾਂ ਲੱਗੀਆਂ ਅਤੇ ਕਈ ਅੰਦਰੂਨੀ ਅੰਗਾਂ ਨੂੰ ਸੱਟ ਲੱਗੀ ਸੀ। ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚ ਕੇ ਉਸ ਦੀ ਸਰਜਰੀ ਕੀਤੀ ਗਈ, ਜਿਸ ਨਾਲ ਹਾਲਤ ਵਿੱਚ ਸੁਧਾਰ ਤਾਂ ਹੋਇਆ, ਪਰ ਉਹ ਗੰਭੀਰ ਕੋਮਾ ਵਿੱਚ ਚਲਾ ਗਿਆ। ਉਹ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਕੋਮਾ ਵਿੱਚ ਰਿਹਾ। ਚਿਊ ਦਾ ਇਲਾਜ ਕਰਨ ਵਾਲੇ ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਉਸ ਦੀਆਂ ਛੇ ਸਰਜਰੀਆਂ ਕਰਨੀਆਂ ਪਈਆਂ, ਤਦ ਜਾ ਕੇ ਉਹ ਠੀਕ ਹੋਇਆ, ਪਰ ਬਾਅਦ ਵਿੱਚ ਕੋਮਾ ਵਿੱਚ ਚਲਾ ਗਿਆ।
ਉਹ 62 ਦਿਨ ਤੱਕ ਉਹ ਕੋਮਾ ਵਿੱਚ ਰਿਹਾ। ਇੱਕ ਦਿਨ ਚਿਊ ਦਾ ਵੱਡਾ ਭਰਾ ਉਸ ਨੂੰ ਮਿਲਣ ਹਸਪਤਾਲ ਗਿਆ ਅਤੇ ਮਜ਼ਾਕ ਵਿੱਚ ਉਸ ਨੂੰ ਕਿਹਾ, ‘ਭਰਾ ਮੈਂ ਤੇਰਾ ਫੇਵਰੇਟ ਚਿਕਨ ਫਿਲੇਟ ਖਾਣ ਲੱਗਾ ਹਾਂ।’ ਚਿਊ ਦੇ ਮਨ ਪਸੰਦ ਖਾਣੇ ਦੇ ਜ਼ਿਕਰ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ‘ਚੋਂ ਬਾਹਰ ਆਉਣ ਵਿੱਚ ਮਦਦ ਕੀਤੀ। ਉਸ ਦੀ ਪਲਸ ਤੇਜ਼ ਹੋ ਗਈ। ਕੁਝ ਦੇਰ ਵਿੱਚ ਉਹ ਜਾਗ ਗਿਆ। ਪੂਰੀ ਤਰ੍ਹਾਂ ਠੀਕ ਹੋਣ ਪਿੱਛੋਂ ਚਿਊ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

Click Here To Read Punjabi newspaper

ਅੰਤਰਰਾਸ਼ਟਰੀ

ਬਾਇਡੇਨ ਵੱਲੋਂ ਨੀਰਾ ਟੰਡਨ ਦੀ ਨਿਯੁਕਤੀ ਕਾਰਨ ਰਿਪਬਲਿਕਨ ਸੈਨੇਟਰ ਨਾਰਾਜ਼

Published

on

Republican senators

ਵਾਸ਼ਿੰਗਟਨ, 1 ਦਸੰਬਰ, – ਰਿਪਬਲਿਕਨ ਪਾਰਟੀ ਦੇ ਸੈਨੇਟਰਾਂ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੀਰਾ ਟੰਡਨ ਨੂੰ ਮੈਨੇਜਮੈਂਟ ਤੇ ਬੱਜਟ ਆਫਿਸ (ਓ ਐੱਮਬੀ) ਵਿਚ ਡਾਇਰੈਕਟਰ ਨਾਮਜ਼ਦ ਕਰਨ ਦਾ ਵਿਰੋਧ ਕੀਤਾ ਹੈ। ਨੀਰਾ ਟੰਡਨ ਉੱਤੇ ਰਿਪਬਲਿਕਨ ਪਾਰਟੀ ਦੇ ਕਈ ਮੈਂਬਰਾਂ ਬਾਰੇ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਹੈ। ਓ ਐੱਮਬੀ ਦਾ ਕੰਮ ਬੱਜਟ, ਮੈਨੇਜਮੈਂਟ ਤੇ ਰੈਗੂਲੇਟਰੀ ਉਦੇਸ਼ਾਂ ਦੀ ਪੂਰਤੀ ਲਈ ਰਾਸ਼ਟਰਪਤੀ ਦੀ ਮਦਦ ਕਰਨਾ ਹੈ। ਜੇਸੈਨੇਟ ਵੱਲੋਂ ਨੀਰਾ ਟੰਡਨ ਦੀ ਨਾਮਜ਼ਦਗੀ ਦੀ ਪੁਸ਼ਟੀ ਹੋ ਗਈ ਤਾਂ ਉਹ ਇਸ ਅਹੁਦੇ ਉੱਤੇ ਪੁੱਜਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਔਰਤ ਹੋਵੇਗੀ, ਪਰ ਉਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਅਮਰੀਕੀ ਸੈਨੇਟ ਵਿਚ ਇੰਡੀਆ ਕਾਕਸ ਦੇ ਕੋ-ਚੇਅਰਮੈਨ ਜੋਹਨ ਕਾਰਨਿਨ ਨੇ ਕਿਹਾ ਕਿ ਜੋਅ ਬਾਇਡਨ ਨੇ ਅਜੇ ਤੱਕ ਸਰਕਾਰ ਵਿਚ ਜਿਹੜੇ ਲੋਕ ਨਿਯੁਕਤ ਕੀਤੇ ਹਨ, ਉਨ੍ਹਾਂ ਵਿਚ ਨੀਰਾ ਦੀ ਚੋਣ ਸਭ ਤੋਂ ਖ਼ਰਾਬ ਹੈ। ਇਸ ਤੋਂ ਪਹਿਲਾਂ ਨੀਰਾ ਨੇ ਸੈਨੇਟ ਮੈਂਬਰਾਂ ਦੇ ਬਾਰੇ ਜਿੱਦਾਂ ਦੇ ਟਵੀਟ ਕੀਤੇ ਹਨ, ਉਸ ਨਾਲ ਉਨ੍ਹਾਂ ਦੀ ਨਾਮਜ਼ਦਗੀ ਵਿਚ ਔਖ ਹੋ ਸਕਦੀ ਹੈ। ਕਾਰਨਿਨ ਨੇ ਮੀਡੀਆ ਨੂੰ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਨੀਰਾ ਨੇ ਰਿਪਬਲਿਕਨ ਦੇ ਬਾਰੇ ਆਪਣੇ ਕਈ ਟਵੀਟ ਡਿਲੀਟ ਕੀਤੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਇਨ੍ਹਾਂ ਨੂੰ ਦੇਖ ਨਹੀਂ ਸਕਣਗੇ। ਕਾਰਨਿਨ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਬਾਇਡਨ ਨੇ ਨੀਰਾ ਟੰਡਨ ਦਾ ਨਾਂ ਤੈਅ ਕਰਦੇ ਸਮੇਂ ਕਿਸੇ ਰਿਪਬਲਿਕਨ ਨਾਲ ਕੋਈ ਸਲਾਹਨਹੀਂ ਕੀਤੀ, ਜਦ ਕਿ ਨੀਰਾ ਦੀ ਨਿਯੁਕਤੀ ਲਈ ਸੈਨੇਟ ਦੀ ਮਨਜ਼ੂਰੀ ਜ਼ਰੂਰੀ ਹੈ। ਇੱਕ ਸੌ ਮੈਂਬਰੀ ਅਮਰੀਕੀ ਸੈਨੇਟਵਿਚ ਰਿਪਬਲਿਕਨ ਪਾਰਟੀ ਦੇ 50 ਮੈਂਬਰ ਤੇ ਜੋਅ ਬਾਇਡੇਨ ਦੀ ਡੈਮੋਕ੍ਰੇਟਿਕ ਪਾਰਟੀ ਦੇ 48 ਮੈਂਬਰ ਹਨ। ਜਾਰਜੀਆ ਦੀਆਂ ਦੋ ਸੈਨੇਟ ਸੀਟਾਂ ਲਈ ਚੋਣ ਪੰਜ ਜਨਵਰੀ ਨੂੰ ਹੈ। ਨੀਰਾ ਟੰਡਨ ਰਿਪਬਲਿਕਨ ਪਾਰਟੀ ਦੀ ਜਿੰਨੀਂ ਆਲੋਚਕ ਹੈ, ਉਸ ਦਾਏਥੋਂ ਪਤਾ ਲੱਗਦਾ ਹੈ ਕਿ ਇਕ ਟਵੀਟ ਵਿਚ ਉਨ੍ਹਾਂ ਨੇ ਸੈਨੇਟ ਵਿਚ ਬਹੁਮਤ ਪਾਰਟੀ ਦੇ ਨੇਤਾ ਮਿਕ ਮੈਕਕੋਨੇਲ ਨੂੰ Ḕਮਾਸਕੋ ਮਿਕ’ ਕਿਹਾ ਸੀ।
ਇਸ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਦੀ ਟੀਮ ਵਿੱਚ ਇਕ ਹੋਰ ਭਾਰਤੀ ਦਾ ਨਾਂ ਜੁੜ ਗਿਆ ਹੈ। ਬਾਇਡਨ ਤੇ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤੀ ਅਮਰੀਕੀ ਮਾਜੂ ਵਰਗੀਜ਼ ਨੂੰ ਸਹੁੰ ਚੁੱਕ ਸਮਾਗਮਦੇ ਪ੍ਰੋਗਰਾਮਾਂਦਾ ਕਾਰਜਕਾਰੀ ਡਾਇਰੈਕਟਰ ਨਿਯੁਕਤ ਕੀਤਾ ਹੈ। ਭਾਰਤੀ-ਅਮਰੀਕੀ ਮਾਜੂ ਵਰਗੀਜ਼ ਪੰਜਵੇਂ ਭਾਰਤੀ ਹਨ, ਜਿਨ੍ਹਾਂ ਨੂੰ ਬਾਇਡਨ ਅਤੇ ਕਮਲਾ ਹੈਰਿਸ ਨੇ ਪ੍ਰਮੁੱਖ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਾਇਡਨ ਨੇ ਨੀਰਾ ਟੰਡਨ ਨੂੰ ਦਫ਼ਤਰੀ ਮੈਨੇਜਮੈਂਟ ਤੇ ਬਜਟ ਦੇ ਡਾਇਰੈਕਟਰ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਸੀ। ਵਰਗੀਜ਼ ਦੀ ਬਾਇਡਨ ਦੇ ਚੋਣ ਕੈਂਪੇਨ ਵਿੱਚਅਹਿਮਸੀ। ਚੋਣਾਂ ਵੇਲੇ ਉਹ ਬਾਇਡਨ ਦੇ ਸੀਨੀਅਰ ਸਲਾਹਕਾਰ ਰਹੇ ਅਤੇ ਕੈਂਪੇਨ ਵਿੱਚ ਉਨ੍ਹਾਂ ਦੇਸ਼ਵਿਆਪੀ ਪੱਧਰ ਉੱਤੇ ਕਈ ਮਿਲੀਅਨ ਡਾਲਰ ਦਾ ਸਾਮਾਨ ਸਪਲਾਈ ਕੀਤਾ ਸੀ।

Click Here Latest Punjabi News Portal Online

Continue Reading

ਅੰਤਰਰਾਸ਼ਟਰੀ

ਇਰਾਨ ਨੇ ਇਜ਼ਰਾਈਲ ‘ਤੇ ਐਟਮੀ ਵਿਗਿਆਨੀ ਨੂੰ ਕਤਲ ਕਰਨ ਦੇ ਦੋਸ਼ ਲਾਏ

Published

on

iran pm

ਤਹਿਰਾਨ, 1 ਦਸੰਬਰ – ਇਰਾਨ ਦੇ ਇੱਕ ਸਿਖਰਲੇ ਸੁਰੱਖਿਆ ਅਧਿਕਾਰੀ ਨੇ ਇਜ਼ਰਾਈਲ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਇਰਾਨ ਦੇ ਫੌਜੀ ਐਟਮੀ ਪ੍ਰੋਗਰਾਮ ਦੀ ਨੀਂਹ ਰੱਖਣ ਵਾਲੇ ਵਿਗਿਆਨੀ ਮੋਹਸਿਨ ਫਖਰੀਜ਼ਦੇਹ ਨੂੰ ਇੱਕ ਹਮਲੇ ਵਿੱਚ ਕਤਲ ਕਰ ਦਿੱਤਾ ਹੈ। ਦੇਸ਼ ਦੀ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਸ਼ਮਖਾਨੀ ਨੇ ਇਹ ਗੱਲ ਵਿਗਿਆਨੀ ਫਖਰੀਜ਼ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਮੌਕੇ ਆਖੀ ਹੈ।
ਇਸ ਦੌਰਾਨ ਇਰਾਨ ਦੇ ਰੱਖਿਆ ਮੰਤਰੀ ਨੇ ਫਖਰੀਜ਼ਦੇਹ ਦੇ ਕੰਮ ਨੂੰ ਅੱਗੇ ਵਧੇਰੇ ਤੇਜ਼ੀ ਤੇ ਵਧੇਰੀ ਊਰਜਾ ਨਾਲ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਹੈ। ਵਰਨਣ ਯੋਗ ਹੈ ਕਿ ਫਖਰੀਜ਼ਦੇਹ ਇਰਾਨ ਐਮੇਡ ਪ੍ਰੋਗਰਾਮ ਦੀ ਅਗਵਾਈ ਕਰਦਾ ਸੀ, ਜਿਸ ਨੂੰ ਇਜ਼ਰਾਈਲ ਤੇ ਪੱਛਮੀ ਦੇਸ਼ਾਂ ਵੱਲੋਂ ਇੱਕ ਫੌਜੀ ਕਾਰਵਾਈ ਦੱਸਿਆ ਜਾਂਦਾ ਹੈ, ਜੋ ਐਟਮੀ ਹਥਿਆਰ ਬਣਾਉਣ ਸਬੰਧੀ ਹੈ। ਵਿਗਿਆਨੀ ਨੂੰ ਸਪੁਰਦ ਏ ਖਾਕ ਕੀਤੇ ਜਾਣ ਦਾ ਸਿੱਧਾ ਪ੍ਰਸਾਰਨ ਸਰਕਾਰੀ ਟੀ ਵੀ ਉੱਤੇ ਕੀਤਾ ਗਿਆ। ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਰੱਖਿਆ ਮੰਤਰਾਲੇ ਦੇ ਬਾਹਰਲੇ ਖੇਤਰ ਵਿੱਚ ਫਖਰੀਜ਼ਦੇਹ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਵਿਗਿਆਨੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਰੱਖਿਆ ਮੰਤਰੀ ਜਨਰਲ ਆਮਿਰ ਹਤਾਮੀ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।

Click Here To Read Today latest news in Punjabi

Continue Reading

ਅੰਤਰਰਾਸ਼ਟਰੀ

ਸ੍ਰੀਲੰਕਾ ਦੀ ਜੇਲ੍ਹ ਵਿੱਚ ਦੰਗਿਆਂ ਦੌਰਾਨ 8 ਕੈਦੀਆਂ ਦੀ ਮੌਤ

Published

on

8 prisoners killed in Sri Lankan jail riots

ਕੋਲੰਬੋ, 1 ਦਸੰਬਰ – ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਬਾਹਰ ਇੱਕ ਜੇਲ੍ਹ ਵਿੱਚ ਹੋਏ ਦੰਗਿਆਂ ਦੌਰਾਨ ਅੱਠ ਕੈਦੀ ਮਾਰੇ ਗਏ, ਜਦ ਕਿ 37 ਜਣੇ ਜ਼ਖਮੀ ਹੋ ਗਏ ਹਨ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਕੈਦੀਆਂ ਨੇ ਜਬਰੀ ਇੱਕ ਦਰਵਾਜ਼ਾ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਪੁਲਸ ਦੇ ਬੁਲਾਰੇ ਅਜੀਤ ਰੋਹਾਨਾ ਨੇ ਦੱਸਿਆ ਹੈ ਕਿ ਕੰਲੋਬੋ ਤੋਂ 15 ਕਿਲੋਮੀਟਰ ਉਤਰ ਵਿੱਚ ਮਹਾਰਾ ਜੇਲ੍ਹ ਵਿੱਚ ਕੈਦੀਆਂ ਨੇ ਗੜਬੜੀ ਦੀ ਕੋਸ਼ਿਸ਼ ਕੀਤੀ। ਅਸਲ ਵਿੱਚਸ੍ਰੀਲੰਕਾ ਦੀਆਂ ਵੱਧ ਕੈਦੀਆਂ ਵਾਲੀਆਂ ਜੇਲ੍ਹਾਂ ਵਿੱਚ ਕੋਰੋਨਾ ਮਹਾਮਾਰੀ ਕਾਰਨ ਬੇਚੈਨੀ ਵਧ ਰਹੀ ਹੈ। ਇਸ ਮੁਲਕ ਦੀਆਂ ਅਜਿਹੀਆਂ ਜੇਲ੍ਹਾਂ ਵਿਚ ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪਿਛਲੇ ਹਫਤਿਆਂ ਦੌਰਾਨ ਕੈਦੀਆਂ ਨੇ ਕਈ ਜੇਲ੍ਹਾਂ ਵਿੱਚ ਮੁਜ਼ਾਹਰੇ ਵੀ ਕੀਤੇ ਹਨ।ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਓਦੋਂ ਵਾਪਰੀ ਜਦੋਂ ਰਿਮਾਂਡ ‘ਤੇ ਚੱਲ ਰਹੇ ਕੁਝ ਕੈਦੀਆਂ ਨੇ ਜਬਰੀ ਇੱਕ ਦਰਵਾਜ਼ਾ ਖੋਲ੍ਹ ਕੇ ਭੱਜਣ ਦਾ ਯਤਨ ਕੀਤਾ ਜਿਸ ਕਾਰਨ ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਘੱਟੋ-ਘੱਟ 37 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਦੋ ਜੇਲ੍ਹਰ ਵੀ ਹਨ। ਇਨ੍ਹਾਂ ਸਾਰਿਆਂ ਨੂੰ ਨੇੜਲੇ ਰਾਗਾਮਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਦੀਆਂ ਨੇ ਦੰਗਾ ਕਰਦਿਆਂ ਰਸੋਈ ਤੇ ਜੇਲ੍ਹ ਦੇ ਇੱਕ ਰਿਕਾਰਡ ਰੂਮ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕੈਦੀ ਉਨ੍ਹਾਂ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕਰ ਰਹੇ ਸਨ, ਕਿਉਂਕਿ ਮਹਾਰਾ ਜੇਲ੍ਹ ਵਿੱਚ ਕੋਵਿਡ-19 ਦੇ 175 ਕੇਸ ਸਾਹਮਣੇ ਆ ਚੁੱਕੇ ਹਨ।

Click Here To Read Today latest news in Punjabi

Continue Reading

ਰੁਝਾਨ