The woman also gave poison to the children and ate it, killing the girl
Connect with us [email protected]

ਪੰਜਾਬੀ ਖ਼ਬਰਾਂ

ਬੱਚਿਆਂ ਨੂੰ ਜ਼ਹਿਰੀਲੀ ਦਵਾ ਦੇ ਕੇ ਮਹਿਲਾ ਨੇ ਵੀ ਖਾਧੀ, ਲੜਕੀ ਦੀ ਮੌਤ

Published

on

suicide

ਫਗਵਾੜਾ, 2 ਦਸੰਬਰ – ਸਿਵਲ ਹਸਪਤਾਲ ਫਗਵਾੜਾ ਵਿੱਚ ਓਦੋਂ ਅਫਰਾ-ਤਫੜੀ ਮੱਚ ਗਈ, ਜਦ ਇੱਕੋ ਪਰਵਾਰ ਦੇ ਚਾਰ ਮੈਂਬਰਾਂ ਨੂੰ ਜ਼ਹਿਰੀਲੀ ਦਵਾ ਖਾਣ ਪਿੱਛੋਂ ਸਿਵਲ ਹਸਪਤਾਲ ਲਿਆਂਦਾ ਗਿਆ।
ਪਤਾ ਲੱਗਾ ਹੈ ਕਿ ਪਿੰਡ ਮਲਕਪੁਰ ਦੀ ਇੱਕ ਔਰਤ ਨੇ ਆਪਣੇ ਬੱਚਿਆਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਬਾਅਦ ਵਿੱਚਸ਼ੱਕੀ ਹਾਲਤ ਵਿਚ ਖੁਦ ਵੀ ਦਵਾਈ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਥੋਂ ਦੇ ਲੋਕਾਂ ਨੇ ਸਿਵਲ ਹਸਪਤਾਲ ਫਗਵਾੜਾ ਵਿੱਚ ਭਰਤੀ ਕਰਵਾਇਆ। ਔਰਤ ਦੀ ਪਛਾਣ ਨਿਰਮਲ ਕੌਰ ਪਤਨੀ ਸਰਬਜੀਤ ਸਿੰਘ ਤੇ ਉਸ ਦੀ 12 ਸਾਲਾ ਲੜਕੀ ਕੋਮਲਪ੍ਰੀਤ ਕੌਰ ਤੇ (10) ਸਾਲਾ ਖੁਸ਼ਪ੍ਰੀਤ ਕੌਰ ਤੇ ਪੁੱਤਰ ਦੀ ਪਛਾਣ ਫਤਿਹ ਸਿੰਘ (8) ਵਜੋਂ ਹੋਈ ਹੈ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਕੋਮਲਪ੍ਰੀਤ ਦੀ ਮੌਤ ਹੋ ਗਈ, ਬਾਕੀ ਤਿੰਨਾਂ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਇਸ ਜਾਣਕਾਰੀ ਮਿਲਣ ਉਤੇ ਓਥੇ ਪਹੁੰਚੇ ਵਿਧਾਇਕ ਧਾਲੀਵਾਲ ਨੇ ਡੀ ਐਮ ਸੀ ਲੁਧਿਆਣਾ ਵਿੱਚ ਐਨ ਜੀ ਓ ਨੂੰ ਸੂਚਨਾ ਦੇਣ ਦੀ ਗੱਲ ਕਹੀ ਤਾਂ ਕਿ ਪਰਵਾਰ ਦੀ ਮੌਕੇ ‘ਤੇ ਜਿੰਨੀ ਮਦਦ ਹੋਵੇ ਕੀਤੀ ਜਾ ਸਕੇ। ਡੀ ਐਸ ਪੀ ਪਰਮਜੀਤ ਸਿੰਘ ਨੂੰ ਮਾਮਲੇ ਦੀ ਤਫਤੀਸ਼ ਕਰਨ ਨੂੰ ਕਿਹਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Click Here To Read Punjabi latest news on National

ਪੰਜਾਬੀ ਖ਼ਬਰਾਂ

ਟਰਾਂਸਪੋਰਟ ਨਗਰ `ਚ ਟਰੱਕ ਨੇ ਬਜ਼ੁਰਗ ਨੂੰ ਕੁਚਲਿਆ

Published

on

accident

ਜਲੰਧਰ, 28 ਜਨਵਰੀ – ਇਸ ਮਹਾਨਗਰ ਦੇ ਟਰਾਂਸਪੋਰਟ ਨਗਰ ਵਿੱਚ ਤਿੰਨ ਦਿਨਾਂ ਵਿੱਚ ਹੋਏਸੜਕ ਹਾਦਸਿਆਂ ਵਿੱਚ ਕੱਲ੍ਹ ਦੂਸਰੀ ਮੌਤ ਹੋ ਗਈ। ਕੱਲ੍ਹ ਟਰੱਕ ਨੇ 60 ਸਾਲਾ ਬਜ਼ੁਰਗ ਔਰਤ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ `ਤੇ ਮੌਤ ਹੋ ਗਈ। ਔਰਤ ਦੀ ਪਛਾਣ ਨੂਰਪੁਰ ਦੀ ਵਸਨੀਕ ਪਰਮਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਪੁਲਸ ਕੰਟਰੋਲ ਰੂਮ ਦੀ ਟੀਮ ਦੇ ਇੰਚਾਰਜ ਏ ਐਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ। ਟਰੱਕ ਚਾਲਕ ਕਰਤਾਰਪੁਰ ਵੱਲੋਂ ਆ ਕੇ ਟਰਾਂਸਪੋਰਟ ਨਗਰ ਵੱਲ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਰਬ ਮਲਟੀਪਲੈਕਸ ਅੱਗੇ ਟਰੱਕ ਦੀ ਲਪੇਟ ਵਿੱਚ ਆ ਕੇ ਇੱਕ ਅਖਬਾਰ ਦੇ ਮੁਲਾਜ਼ਮ ਬੁੱਧ ਪ੍ਰਕਾਸ਼ ਦੀ ਮੌਤ ਹੋ ਗਈ ਸੀ।

Continue Reading

ਪੰਜਾਬੀ ਖ਼ਬਰਾਂ

ਕਿਸਾਨ-ਪੱਖੀ ਰੋਸ ਮਾਰਚ ਕੱਢਦੀਆਂ ਔਰਤਾਂ `ਤੇ ਟਰੈਕਟਰ ਚੜ੍ਹਿਆ, ਦੋ ਜਣੀਆਂ ਦੀ ਮੌਤ

Published

on

murder

ਅੰਮ੍ਰਿਤਸਰ, 28 ਜਨਵਰੀ – ਕਿਸਾਨਾਂ ਦੇ ਸੰਘਰਸ਼ ਦੇ ਦੇ ਹੱਕ ਚ ਪਿੰਡ ਵੱਲਾ ਵਿਖੇ ਰੋਸ ਮਾਰਚ ਕੱਢ ਰਹੀਆਂ ਔਰਤਾਂ ਨਾਲ ਉਦੋਂ ਹਾਦਸਾ ਵਾਪਰ ਗਿਆ, ਜਦੋਂ ਉਨ੍ਹਾਂ ਉਤੇ ਇੱਕ ਵਿਅਕਤੀ ਨੇ ਪਿੱਛੋਂ ਲਿਆ ਕੇ ਟਰੈਕਟਰ ਚੜ੍ਹਾ ਦਿੱਤਾ, ਜਿਸ ਕਾਰਨ ਦੋ ਔਰਤਾਂ ਦੀ ਮੌਕੇਤੇ ਮੌਤ ਹੋ ਗਈ ਤੇ ਪੰਜ ਗੰਭੀਰ ਜ਼ਖ਼ਮੀ ਹੋ ਗਈਆਂ।
ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀ ਮੁੱਖ ਸੇਵਾਦਾਰ ਬੀਬੀ ਕੇਵਲਬੀਰ ਕੌਰ ਨੇ ਦੱਸਿਆ ਕਿ ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਚ ਸੰਘਰਸ਼ ਕਰਦੇ ਕਿਸਾਨ ਵੀਰਾਂ ਦੇ ਹੱਕਚ ਉਹ ਰੋਸ ਮਾਰਚ ਕੱਢ ਰਹੇ ਸਨ, ਜਿਸ ਵਿੱਚ ਪਿੰਡ ਵੱਲਾ ਦੀਆਂ ਔਰਤਾਂ ਅਤੇ ਬੱਚੇ ਵੱਡੀ ਗਿਣਤੀ ਚ ਸ਼ਾਮਲ ਸਨ। ਇਸ ਦੌਰਾਨ ਜਦੋਂ ਪਿੰਡ ਤੋਂ ਬਾਹਰ ਮੇਨ ਸੜਕ ਦੇ ਨੇੜਲੀ ਲਿੰਕ ਸੜਕਤੇ ਪਹੁੰਚੀਆਂ ਤਾਂ ਪਿੱਛੋਂ ਟਰੈਕਟਰ ਨਾਲ ਪਾਣੀ ਵਾਲੀ ਟੈਂਕੀ ਲਿਆ ਰਹੇ ਇੱਕ ਲੜਕੇ ਨੇ ਉਨ੍ਹਾਂ ਤੇ ਟਰੈਕਟਰ ਚੜ੍ਹਾ ਦਿੱਤਾ। ਇਸ ਦੌਰਾਨ ਨਰਿੰਦਰ ਕੌਰ ਪਤਨੀ ਵੀਰ ਸਿੰਘ ਅਤੇ ਸਿਮਰਨਜੀਤ ਕੌਰ ਪਤਨੀ ਬਲਦੇਵ ਸਿੰਘ ਦੀ ਮੌਕੇਤੇ ਮੌਤ ਹੋ ਗਈ ਅਤੇ ਪੰਜ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ `ਚ ਪਹੁੰਚਾਇਆ ਗਿਆ ਹੈ।ਬੀਬੀ ਕੇਵਲਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਜਿਸ਼ ਹੇਠ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਟਰੈਕਟਰ ਚਾਲਕ ਨੇ ਅੱਗੇ ਲੰਘਣ ਲਈ ਰਾਹ ਲੈਣ ਵਾਸਤੇ ਹਾਰਨ ਨਹੀਂ ਵਜਾਇਆ ਸੀ ਤੇ ਟਰੈਕਟਰ ਹੇਠਾਂ ਔਰਤਾਂ ਆਉਣ ਤੋਂ ਬਾਅਦ ਉਸ ਨੇ ਟਰੈਕਟਰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਓਥੇ ਪਹੁੰਚੇ ਐਸ ਐਚ ਓ ਸੰਜੀਵ ਕੁਮਾਰ ਨੇ ਕਿਹਾ ਕਿ ਟਰੈਕਟਰ ਚਾਲਕ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ।

Continue Reading

ਪੰਜਾਬੀ ਖ਼ਬਰਾਂ

ਦਿੱਲੀ ਹਿੰਸਾ ਵਿੱਚ ਕਿਸਾਨ ਦੀ ਮੌਤ:ਆਸਟ੍ਰੇਲੀਆ ਵਿੱਚ ਵਿਆਹ ਪਿੱਛੋਂ ਦਾਅਵਤ ਦੇਣ ਭਾਰਤ ਆਇਆ ਸੀ ਨਵਰੀਤ ਸਿੰਘ

Published

on

navneet

ਰਾਮਪੁਰ, 28 ਜਨਵਰੀ – ਆਸਟਰੇਲੀਆ ਵਿੱਚ ਹੋਏ ਵਿਆਹ ਤੋਂ ਬਾਅਦ 27 ਸਾਲਾ ਨਵਰੀਤ ਸਿੰਘ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦਾਅਵਤ ਦੇਣ ਲਈ ਪਿਛਲੇ ਦਿਨੀਂ ਆਸਟ੍ਰੇਲੀਆ ਤੋਂ ਉਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿੱਚ ਆਪਣੇ ਘਰ ਆਇਆ ਸੀ। ਕੱਲ੍ਹ ਲੋਕ ਬਿਲਾਸਪੁਰ ਇਲਾਕੇ ਦੇ ਡਿਬਡਿਬਾ ਪਿੰਡ ਵਿੱਚ ਉਨ੍ਹਾਂ ਦੇ ਘਰ ਇਕੱਠੇ ਹੋਏ, ਪਰ ਉਸ ਦੇ ਵਿਆਹ ਦੇ ਜਸ਼ਨ ਵਾਸਤੇ ਨਹੀਂ, ਸਗੋਂ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪਹੁੰਚੇ।
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਏ 27 ਸਾਲਾ ਕਿਸਾਨ ਦੀ ਉਸ ਦਾ ਟਰੈਕਟਰ ਦੇ ਪਲਟਣ ਤੋਂ ਬਾਅਦ ਉਸ ਦੇ ਹੇਠਾਂ ਦੱਬ ਜਾਣ ਨਾਲਮੌਤ ਹੋ ਗਈ ਸੀ। ਘਟਨਾ ਦੇ ਸਮੇਂ ਉਹ ਕੇਂਦਰੀ ਦਿੱਲੀ ਦੇ ਆਈ ਟੀ ਓ ਚੌਕ ਉੱਤੇ ਇੱਕ ਪੁਲਸ ਬੈਰੀਕੇਡ ਨੂੰ ਭੰਨਣ ਦੀ ਕੋਸ਼ਿਸ਼ ਕਰ ਰਿਹਾ ਸੀ।ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਲਾਸ਼ ਕੱਲ੍ਹ ਰਾਤ ਰਾਮਪੁਰ ਲਿਅਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਗਿਆ। ਉਸ ਦੇ ਪਰਵਾਰ ਨੇ ਦੱਸਿਆ ਕਿ ਨਵਰੀਤ ਆਸਟਰੇਲੀਆ ਵਿੱਚ ਹੋਏ ਆਪਣੇ ਵਿਆਹ ਦੀ ਦਾਅਵਤ ਦੇਣ ਲਈ ਜੱਦੀ ਘਰ ਆਇਆ ਸੀ, ਪਰ ਨਜ਼ਦੀਕੀ ਰਿਸ਼ਤੇਦਾਰਾਂ ਦੀ ਗੱਲ ਮੰਨ ਕੇ ਗਣਤੰਤਰ ਦਿਵਸ ਪਰੇਡ `ਚ ਹਿੱਸਾ ਲੈਣ ਚਲਾ ਗਿਆ ਸੀ। ਵੀਡੀਓ ਸੋਸ਼ਲ ਮੀਡੀਆ ਉੱਤੇ ਕੁਝ ਵੀਡੀਓ ਸਾਹਮਣੇ ਆਈਆਂ ਹਨ ਜਿਸ ਵਿੱਚ ਉਹ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾਉਂਦਾ ਦਿਸਦਾ ਹੈ। ਦਿੱਲੀ ਪੁਲਸ ਨੇ ਦਸਿਆ ਕਿ ਇੱਕ ਪੀਲੇ ਰੰਗ ਦੇਟਰੈਕਟਰ ਨਾਲ ਪੁਲਸ ਰੁਕਾਵਟ ਨੂੰ ਧੱਕੇਨਾਲ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ,ਇਸ ਦੌਰਾਨਟਰੈਕਟਰ ਪਲਟ ਗਿਆ ਅਤੇ ਨਵਰੀਤ ਇਸ ਦੇ ਹੇਠਾਂ ਦੱਬ ਗਿਆ। ਪਿੰਡ ਵਿੱਚ ਨਵਰੀਤ ਦੇ ਇੱਕ ਗੁਆਂਢੀ ਨੇ ਕਿਹਾ ਕਿ ਅਸੀਂ ਪਰੇਡ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਸੀ, ਪਰ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਹੋ ਜਾਵੇਗਾ।

Continue Reading

ਰੁਝਾਨ


Copyright by IK Soch News powered by InstantWebsites.ca