The wife swallowed the poison
Connect with us apnews@iksoch.com

ਪੰਜਾਬੀ ਖ਼ਬਰਾਂ

ਪਤੀ ਤੋਂ ਦੁਖੀ ਪਤਨੀ ਨੇ ਜ਼ਹਿਰ ਨਿਗਲ ਲਿਆ

Published

on

suicide

ਜਲੰਧਰ, 27 ਨਵੰਬਰ – ਥਾਣਾ ਰਾਮਾ ਮੰਡੀ ਹੇਠਲੇ ਏਕਤਾ ਨਗਰ ਦੀ ਇੱਕ ਔਰਤ ਨੇ ਆਪਣੇ ਪਤੀ ਤੋਂ ਤੰਗ ਆ ਕੇ ਆਪਣੇ ਘਰ ਵਿੱਚ ਜ਼ਹਿਰੀਲਾ ਪਦਾਰਥ ਨਿਗਲ ਕੇ ਮਰਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਹਾਲਤ ‘ਚ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਬਾਰੇ ਮੋਨਿਕਾ ਵਾਸੀ ਨਕੋਦਰ ਨੇ ਦੱਸਿਆ ਕਿ ਉਸ ਦੀ ਭੈਣ ਰਸ਼ਮੀ ਨੇ ਚੁਗਿੱਟੀ ਵਾਸੀ ਨੌਜਵਾਨ ਨਾਲ ਲਵ ਮੈਰਿਜ ਕਰਵਾਈ ਸੀ, ਪਰ ਉਸ ਦਾ ਪਤੀ ਉਸ ਨਾਲ ਬੁਰਾ ਵਿਹਾਰ ਕਰਦਾ ਅਤੇ ਰੋਜ਼ਾਨਾ ਉਸ ਨਾਲ ਮਾਰਕੁੱਟ ਕਰਦਾ ਸੀ, ਜਿਸ ਤੋਂ ਉਸ ਦੀ ਭੈਣ ਦੁਖੀ ਹੋ ਕੇ ਆਪਣੇ ਪੇਕੇ ਘਰ ਏਕਤਾ ਨਗਰ ਆ ਗਈ ਸੀ। ਉਸ ਦਾ ਪਤੀ ਉਥੇ ਵੀ ਉਸ ਨੂੰ ਨਹੀਂ ਛੱਡਦਾ ਸੀ ਅਤੇ ਰੋਜ਼ ਉਸ ਨਾਲ ਉਥੇ ਆ ਕੇ ਗਾਲੀ ਗਲੋਚ ਕਰਦਾ ਸੀ। ਰੋਜ਼ ਦੀ ਮਾਰਕੁੱਟ ਤੋਂ ਤੰਗ ਆ ਕੇ ਰਸ਼ਮੀ ਨੇ ਕੱਲ੍ਹ ਆਪਣੇ ਪੇਕੇ ਘਰ ਵਿੱਚ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਸ ਦਾ ਪਤਾ ਉਸ ਵੇਲੇ ਲੱਗਾ, ਜਦ ਰਸ਼ਮੀ ਦੀ ਗੁਆਂਢਣ ਉਸ ਦੇ ਘਰ ਆਈ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਇਸ ਦੀ ਸੂਚਨਾ ਉਸ ਦੀ ਗੁਆਂਢਣ ਨੇ ਉਨ੍ਹਾਂ ਨੂੰ ਦਿੱਤੀ ਤਾਂ ਉਹ ਤੁਰੰਤ ਨਕੋਦਰ ਤੋਂ ਜਲੰਧਰ ਪਹੁੰਚੇ। ਮੋਨਿਕਾ ਨੇ ਦੱਸਿਆ ਕਿ ਉਹ ਕੰਧ ਟੱਪ ਕੇ ਅੰਦਰ ਗਏ ਤਾਂ ਅੰਦਰ ਰਸ਼ਮੀ ਬੈਡ ਉਤੇ ਬੇਸੁੱਧ ਪਈ ਸੀ।ਗੰਭੀਰ ਹਾਲਤ ਵਿੱਚ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਥਾਣਾ ਰਾਮਾ ਮੰਡੀ ਦੇ ਏ ਐਸ ਆਈ ਬਲਵਿੰਦਰ ਕੁਮਾਰ ਮੌਕੇ ‘ਤੇ ਪਹੁੰਚੇ ਪਰ ਡਾਕਟਰਾਂ ਵੱਲੋਂ ਰਾਸ਼ਮੀ ਨੂੰ ਬਿਆਨ ਦੇਣ ਲਈ ਅਨਫਿੱਟ ਦੱਸਿਆ ਗਿਆ। ਏ ਐਸ ਆਈ ਨੇ ਦੱਸਿਆ ਕਿ ਰਸ਼ਮੀ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Click Here To Read Punjabi newspaper

ਪੰਜਾਬੀ ਖ਼ਬਰਾਂ

ਗੁਰਮੀਤ ਰਾਮ ਰਹੀਮ ਨੂੰ ‘ਸਾਜਿ਼ਸ਼ ਦਾ ਸ਼ਿਕਾਰ’ ਦੱਸ ਕੇ ਨਵੀਂ ਅਰਜ਼ੀ ਹਾਈ ਕੋਰਟ ਵਿੱਚ ਪੇਸ਼

Published

on

ram raheem

ਚੰਡੀਗੜ੍ਹ, 21 ਜਨਵਰੀ, – ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਕ ਨਵੀਂ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਜ਼ਿਸ਼ ਦੇ ਤਹਿਤ ਕਤਲ ਤੇ ਬਲਾਤਕਾਰ ਦੇ ਕੇਸ ਵਿੱਚ ਫਸਾ ਕੇ ਬੰਦ ਕੀਤਾ ਗਿਆ ਹੈ। ਪਟੀਸ਼ਨਰ ਨੇ ਕਿਹਾ ਹੈ ਕਿ ਜਿਨ੍ਹਾਂ ਸੰਤਾਂ ਨੇ ਧਾਰਮਿਕ ਪ੍ਰਚਾਰ ਨਾਲ ਮਨੁੱਖ ਨੂੰ ਈਸ਼ਵਰ ਨਾਲ ਜੋੜਨ ਵਾਲਾ ਕੰਮ ਕੀਤਾ ਹੈ, ਉਹ ਸਾਜ਼ਿਸ਼ ਦਾ ਸ਼ਿਕਾਰ ਬਣਾ ਕੇ ਹਕੂਮਤ ਵੱਲੋਂ ਪਰੇਸ਼ਾਨ ਕੀਤੇ ਜਾ ਰਹੇ ਹਨ ਤੇ ਰਾਮ ਰਹੀਮ ਨਾਲ ਵੀ ਇਹੋ ਹੋਇਆ ਹੈ।
ਹਾਈ ਕੋਰਟ ਵਿੱਚ ਪੇਸ਼ ਕੀਤੀ ਇਸ ਪਟੀਸ਼ਨ ਵਿੱਚ ਸਿਰਸਾ ਦੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ, ਵਕੀਲਾਂ ਤੇ ਸੀਬੀਆਈ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਦੇ ਨਾਲ ਡੇਰਾ ਮੈਨੇਜਮੈਂਟ, ਵਕੀਲਾਂ ਅਤੇ ਸੀਬੀਆਈ ਉੱਤੇ ਆਪਸ ਵਿੱਚ ਮਿਲੀਭੁਗਤ ਕਰ ਕੇ ਡੇਰਾ ਮੁਖੀ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਪੰਜਾਬ ਦੇ ਰੂਪਨਗਰ ਦੇ ਵਾਸੀ ਬਲਵਿੰਦਰ ਸਿੰਘ ਤੇ ਹੋਰਾਂ ਨੇ ਹਾਈ ਕੋਰਟ ਵਿੱਚ ਦਾਇਰ ਜਨ ਹਿੱਤ ਪਟੀਸ਼ਨ ਵਿੱਚ ਕਿਹਾ ਹੈ ਕਿ ਡੇਰਾ ਸੱਚਾਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਤੇ ਕਤਲ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਰੱਖਣ ਪਿੱਛੇ ਵੱਡੀ ਸਾਜ਼ਿਸ਼ ਹੈ, ਜਿਸ ਦੀਆਂ ਡੂੰਘੀਆਂ ਜੜ੍ਹਾਂ ਹਨ।ਕੋਰਟ ਨੂੰ ਕਿਹਾ ਗਿਆ ਕਿ ਇਸ ਸਾਜ਼ਿਸ਼ ਵਿੱਚ ਹਰਿਆਣਾ ਸਰਕਾਰ, ਸੀਬੀਆਈ ਦੇ ਕੁਝ ਅਫਸਰ, ਡੇਰਾ ਮੁਖੀ ਦੇ ਵਕੀਲ ਅਤੇ ਡੇਰਾ ਮੈਨੇਜਮੈਂਟ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਮਿਲ ਕੇ ਫ਼ਰਜ਼ੀ ਗਵਾਹ ਤੇ ਗ਼ਲਤ ਤੱਥ ਅਦਾਲਤ ਅੱਗੇ ਪੇਸ਼ ਕਰਕੇ ਡੇਰਾ ਮੁਖੀ ਨੂੰ ਜੇਲ੍ ਹਭਿਜਵਾਇਆ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਦੇ ਨਾਲ ਕੇਂਦਰ ਸਰਕਾਰ ਤੋਂ ਸੀ ਬੀ ਆਈ ਅਧਿਕਾਰੀਆਂ ਦੇ ਖ਼ਿਲਾਫ਼ ਤੇ ਬਾਰ ਕੌਂਸਲ ਆਫ਼ ਇੰਡੀਆ ਤੋਂ ਦੋਸ਼ੀ ਵਕੀਲਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪ੍ਰਸ਼ਾਸਨਿਕ ਪੱਧਰ ਉੱਤੇ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ ਅਤੇ ਜਲਦੀ ਹੀ ਇਹ ਪਟੀਸ਼ਨ ਲਿਸਟਿਡ ਹੋ ਸਕਦੀ ਹੈ।

Continue Reading

ਪੰਜਾਬੀ ਖ਼ਬਰਾਂ

ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਦੀਆਂ ਸਭ ਪੇਸ਼ਕਸ਼ਾਂ ਰੱਦ

Published

on

kisan leader
  • 26 ਜਨਵਰੀ ਦੇ ਟਰੈਕਟਰ ਮਾਰਚ ਦਾ ਫੈਸਲਾ ਪੱਕਾ
    ਨਵੀਂ ਦਿੱਲੀ, 21 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ ਕਰ ਰਹੇ ਸਾਂਝੇ ਕਿਸਾਨ ਮੋਰਚੇ ਦੀ ਅੱਜ ਵੀਰਵਾਰ ਦੀ ਮੀਟਿੰਗ ਨੇ ਇੱਕ ਦਿਨ ਪਹਿਲਾਂਕੇਂਦਰ ਸਰਕਾਰ ਵੱਲੋਂਕੀਤੀਆਂ ਹਰ ਕਿਸਮ ਦੀਆਂ ਪੇਸ਼ਕਸ਼ਾਂ ਨੂੰ ਰੱਦ ਕਰ ਦਿੱਤਾਅਤੇ ਤਿੰਨੇ ਕਾਨੂੰਨ ਰੱਦ ਕਰਨ ਦੇ ਨਾਲ ਦੇਸ਼ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਉੱਤੇਘੱਟੋ-ਘੱਟ ਖਰੀਦ ਕੀਮਤ(ਐਮਐਸਪੀ)ਦੇਣ ਲਈ ਕਾਨੂੰਨ ਲਾਗੂ ਕਰਨ ਦੀ ਮੰਗ ਫਿਰ ਦੁਹਰਾਈ ਹੈ।ਕਿਸਾਨ ਮੋਰਚਾ ਨੇ ਅੱਜ ਦੀ ਬੈਠਕ ਦੌਰਾਨ ਅੰਦੋਲਨ ਵਿਚਅੱਜਤੱਕ ਸ਼ਹੀਦ ਹੋਏ 147 ਕਿਸਾਨਾਂ ਨੂੰ ਸ਼ਰਧਾਂਜਲੀ ਦੇ ਕੇ ਕਿਹਾ ਕਿ ਸਾਡੇ ਤੋਂ ਵਿੱਛੜ ਰਹੇ ਸਾਡੇ ਸਾਥੀਆਂਦੀ ਕੁਰਬਾਨੀ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ।
    ਇਸ ਦੌਰਾਨ ਅੱਜ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਪੁਲਿਸ ਨੇ ਇੱਕ ਵਾਰ ਫਿਰ ਕਿਹਾ ਕਿ ਕਿਸਾਨਾਂ ਦੀ ਗਣਤੰਤਰ ਟਰੈਕਟਰ ਪਰੇਡ ਦਿੱਲੀ ਦੀ ਰਿੰਗ ਰੋਡ ਉੱਪਰ ਨਾ ਲਿਜਾਈ ਜਾਵੇ, ਪਰ ਕਿਸਾਨ ਆਗੂਆਂ ਨੇ ਜ਼ੋਰ ਨਾਲ ਕਹਿ ਦਿੱਤਾ ਕਿ ਇਹ ਪਰੇਡ ਰਿੰਗ ਰੋਡ ਉੱਤੇ ਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ਾਂਤਮਈ ਅੰਦੋਲਨਇਸ ਵਕਤ ਦੇਸ਼ ਵਿਆਪੀ ਬਣ ਚੁੱਕਾ ਹੈ ਅਤੇ ਗਣਤੰਤਰ ਦਿਵਸ ਮਨਾਉਣ ਲਈ ਕਿਸਾਨ ਕਰਨਾਟਕ ਵਿਚ ਕਈ ਥਾਵਾਂ ਉੱਤੇ ਟਰੈਕਟਰ ਰੈਲੀਆਂ ਕਰ ਕੇ ਇਕੱਠੇ ਹੋ ਰਹੇ ਹਨ ਅਤੇ ਭਾਰਤ ਦੇ ਧੁਰ ਦੱਖਣੀ ਰਾਜ ਕੇਰਲ ਵਿੱਚ ਵੀ ਕਈ ਥਾਵਾਂ ਉੱਤੇ ਕਿਸਾਨ ਟਰੈਕਟਰ ਮਾਰਚ ਕਰ ਰਹੇ ਹਨ ਅਤੇ ਹੋਰ ਸੂਬਿਆਂ ਵਿੱਚ ਵੀ ਇਹੋ ਤਿਆਰੀਆਂ ਹਨ।
    ਅੱਜ ਦੀ ਖਬਰ ਹੈ ਕਿ ਉੱਤਰਾਖੰਡ ਦੇ ਬਿਲਾਸਪੁਰ ਅਤੇ ਰਾਮਪੁਰ ਵਿੱਚੋਂ ਕਿਸਾਨ ਟਰੈਕਟਰ ਮਾਰਚ ਕਰਕੇ ਦਿੱਲੀਵਿੱਚ‘ਕਿਸਾਨ ਪਰੇਡ’ ਵਿੱਚ ਪੁੱਜਣ ਦੀ ਤਿਆਰੀ ਵਿੱਚ ਹਨ। ਛੱਤੀਸਗੜ੍ਹ ਦੇ ਕਿਸਾਨ 23 ਜਨਵਰੀ ਨੂੰ ਓਥੇ ਰਾਜ ਭਵਨ (ਗਵਰਨਰ ਦੀ ਰਿਹਾਇਸ਼) ਦਾ ਘਿਰਾਓ ਕਰਨਗੇ ਅਤੇ ਇਕ ਜੱਥਾ ਦਿੱਲੀਨੂੰ ਜਾਵੇਗਾ। ਉੜੀਸਾ ਤੋਂ ਚਲਾਈ ਗਈ ਨਵ-ਨਿਰਮਾਣ ਕਿਸਾਨ ਸੰਗਠਨ ਦੀ ‘ਕਿਸਾਨ ਦਿੱਲੀ ਚਲੋ ਯਾਤਰਾ’ ਨੂੰ ਉੱਤਰ ਪ੍ਰਦੇਸ਼ ਸਰਕਾਰ ਰੋਕਾਂ ਲਾ ਰਹੀ ਹੈ ਤੇ ਇਸ ਦੇ ਰੂਟ ਬਦਲੇ ਜਾ ਰਹੇ ਹਨ, ਤਾਂ ਕਿ 26 ਜਨਵਰੀ ਤੱਕ ਦਿੱਲੀ ਨਾ ਪੁੱਜ ਸਕੇ। ਓਧਰ ਕੋਲਕਾਤਾ ਵਿੱਚ 3 ਰੋਜ਼ਾ ਪ੍ਰੋਗਰਾਮ 20 ਜਨਵਰੀ ਤੋਂ 22 ਜਨਵਰੀ ਤੱਕਚੱਲਣਾ ਹੈ। ਏਸੇ ਤਰ੍ਹਾਂ ਲਗਭਗ ਹਰ ਰਾਜ ਵਿੱਚ ਹੋਣ ਦੀਆਂ ਖਬਰਾਂ ਹਨ।
    ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਇੱਕ ਜਾਂ ਡੇਢ ਸਾਲ ਲਈ ਲਾਗੂ ਨਾ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਸਾਰੀਆਂ ਪੇਸ਼ਕਸ਼ਾਂ ਨੂੰ ਰੱਦ ਕਰ ਕੇ ਕਹਿ ਦਿੱਤਾ ਹੈ ਕਿ ਸਾਡੀ ਮੰਗ ਸਿਰਫ ਇਨ੍ਹਾਂ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ਦੇ ਨਾਲ ਕਿਸਾਨੀ ਫਸਲਾਂ ਲਈ ਐੱਮ ਐੱਸ ਪੀ ਦੀ ਕਾਨੂੰਨੀ ਵਿਵਸਥਾ ਲਾਗੂ ਕਰਨ ਦੀ ਹੈ, ਜਿਸ ਲਈ ਸੰਘਰਸ਼ ਜਾਰੀ ਰਹੇਗਾ।

Continue Reading

ਪੰਜਾਬੀ ਖ਼ਬਰਾਂ

ਦਿੱਲੀ ਬਾਰਡਰਾਂ `ਤੇ ਚੱਲਦੇ ਕਿਸਾਨ ਸੰਘਰਸ਼ ਦੌਰਾਨ ਤਿੰਨ ਜਣੇ ਹੋਰਚੱਲ ਵੱਸੇ

Published

on

kisan unions

ਚੰਡੀਗੜ੍ਹ, 21 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਚੱਲਦੇ ਕਿਸਾਨ ਸੰਘਰਸ਼ ਦੇ ਦੌਰਾਨ ਕੱਲ੍ਹ ਫਿਰ ਤਿੰਨ ਹੋਰ ਕਿਸਾਨਾਂ ਦੀ ਇੱਕ ਜਾਂ ਦੂਸਰੇ ਕਾਰਨ ਕਰ ਕੇ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਦੇਵ ਸਿੰਘ ਪੁੱਤਰ ਹਮੀਰ ਸਿੰਘ (60) ਪਿੰਡ ਬੁਗਰਾ ਕਿਸਾਨ ਸੰਘਰਸ਼ ਵਿੱਚ ਲਗਾਤਾਰ 20 ਦਿਨਾਂ ਤੋਂ ਟਿਕਰੀ ਬਾਰਡਰ ਤੇ ਸੀ। ਇਸ ਦੌਰਾਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਰੋਹਤਕ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਫਿਰ ਪਟਿਆਲੇ ਲਿਆਂਦਾ ਗਿਆ, ਪਰ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ ਤੇ ਅਖੀਰ ਉਸ ਦੀ ਮੌਤ ਹੋ ਗਈ। ਏਸੇ ਤਰ੍ਹਾਂ ਨਾਭਾ ਇਲਾਕੇ ਦੇ ਤੁੰਗਾ ਪਿੰਡ ਦੇ ਧੰਨਾ ਸਿੰਘ (60 ਸਾਲ) ਦਾ ਦਿਹਾਂਤ ਹੋ ਗਿਆ। ਉਹ 26 ਦਸੰਬਰ ਤੋਂ ਦਿੱਲੀ ਸਰਹੱਦ ‘ਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਸ਼ਾਮਲ ਸੀ ਅਤੇ ਰਾਤ ਨੂੰ ਓਥੇ ਆਪਣੀ ਟਰਾਲੀਚ ਸੌਂਦਾ ਅਤੇ ਆਪਣੇ ਸਾਥੀਆਂ ਨਾਲ ਸੰਘਰਸ਼ ਲੜਨ ਦੀਆਂ ਤਿਆਰੀਆਂ ਦੀਆਂ ਗੱਲਾਂ ਕਰਦਾ ਸੀ। ਕੱਲ੍ਹ ਸਵੇਰੇ ਉਹ ਆਪਣੇ ਬਿਸਤਰੇ ਤੇ ਬੇਹੋਸ਼ ਮਿਲਿਆ ਤਾਂ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਧੰਨਾ ਸਿੰਘ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਂ, ਪਤਨੀ, ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੱਟ ਦਾ ਨੌਜਵਾਨ ਕਿਸਾਨ, ਜੋ ਸਿੰਘੂ ਬਾਰਡਰ ਵਿਖੇ ਸੰਘਰਸ਼ ਚ ਗਿਆ ਸੀ, ਦੀ ਮੌਤ ਹੋਣ ਦੀ ਵੀ ਖਬਰ ਆਈ ਹੈ। ਜਗਜੀਤ ਸਿੰਘ ਬੱਬੂ (35) ਪੁੱਤਰ ਗੁਰਮੇਲ ਸਿੰਘ ਫੌਜੀ ਪਿੰਡ ਢੱਟ ਦੀ ਕੱਲ੍ਹ ਬਾਰਡਰ ਉੱਤੇ ਧਰਨੇ ਦੌਰਾਨ ਤਬੀਅਤ ਵਿਗੜੀ ਤੇ ਅਚਾਨਕ ਹੀ ਉਸ ਦੀ ਮੌਤ ਹੋ ਗਈ।

Continue Reading

ਰੁਝਾਨ


Copyright by IK Soch News powered by InstantWebsites.ca