The wife said: You die, I will be happy, the husband took
Connect with us [email protected]

ਅਪਰਾਧ

ਪਤਨੀ ਨੇ ਕਿਹਾ: ਤੂੰ ਮਰ ਜਾਹ, ਮੈਂ ਸੁਖੀ ਹੋ ਜਾਵਾਂਗੀ, ਪਤੀ ਨੇ ਫਾਹਾ ਲੈਕੇ ਜਾਨ ਦੇ ਦਿੱਤੀ

Published

on

crime news in punjabi

ਮੁਕਤਸਰ, 9 ਮਾਰਚ – ਸੁਸਾਈਡ ਲਈ ਮਜਬੂਰ ਕਰਨ ਉੱਤੇ ਥਾਣਾ ਸਿਟੀ ਮੁਕਤਸਰ ਦੀ ਪੁਲਸ ਨੇ ਨੌਜਵਾਨ ਦੀ ਪਤਨੀ ਸਮੇਤ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਗੁਰਜੀਤ ਸਿੰਘ ਵਾਸੀ ਮੁਕਤਸਰ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਅਮਰਿੰਦਰ ਸਿੰਘ ਜ਼ਿਲ੍ਹਾ ਕਚਹਿਰੀ ਮੁਕਤਸਰ ਵਿੱਚ ਨੌਕਰੀ ਕਰਦਾ ਸੀ ਅਤੇ ਤਿੰਨ ਸਾਲ ਪਹਿਲਾਂ ਰਣਜੀਤ ਕੌਰ ਵਾਸੀ ਭੱਠੇ ਵਾਲੀ ਗਲੀ ਮੁਕਤਸਰ ਨਾਲ ਉਸ ਦਾ ਵਿਆਹ ਹੋਇਆ ਸੀ। ਡੇਢ ਸਾਲ ਪਹਿਲਾਂ ਤੋਂ ਅਮਰਿੰਦਰ ਦਾ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਸੱਤ-ਅੱਠ ਮਹੀਨੇ ਤੋਂ ਰਣਜੀਤ ਕੌਰ ਪੇਕੇ ਰਹਿ ਰਹੀ ਸੀ। ਅਮਰਿੰਦਰ ਅਤੇ ਰਣਜੀਤ ਕੌਰ ਦਾ ਤਲਾਕ ਸਬੰਧੀ ਸੈਸ਼ਨ ਕੋਰਟ ਮੁਕਤਸਰ ਵਿੱਚ ਕੇਸ ਚੱਲ ਰਿਹਾ ਸੀ। ਸੱਤ ਮਾਰਚ ਨੂੰ ਉਸ ਦਾ ਲੜਕਾ ਅਮਰਿੰਦਰ ਸਿੰਘ ਘਰ ਆਇਆ। ਉਸ ਨੇ ਕਿਹਾ ਕਿ ਮੇਰੀ ਪਤਨੀ ਰਣਜੀਤ ਕੌਰ ਵਾਰ-ਵਾਰ ਵਾਟਸਐਪ ਉੱਤੇ ਮੈਸੇਜ ਕਰਕੇ ਪ੍ਰੇਸ਼ਾਨ ਕਰਦੀ ਅਤੇ ਕਹਿੰਦੀ ਹੈ ਕਿ ਮੈਂ ਤੇਰੇ ਤੋਂ ਬਹੁਤ ਦੁਖੀ ਹਾਂ, ਤੂੰ ਮਰ ਜਾਏਂ ਤਾਂ ਮੈਂ ਸੁਖੀ ਹੋ ਜਾਵਾਂਗੀ। ਜਿੰਨੀਆਂ ਵੀ ਪੰਚਾਇਤਾਂ ਹੋਈਆਂ, ਉਨ੍ਹਾਂ ਵਿੱਚ ਚਿੱਟੇ ਦਾ ਨਸ਼ਾ ਕਰਨ ਦੇ ਦੋਸ਼ ਲਾਏ ਗਏ ਅਤੇ ਐਤਵਾਰ ਸ਼ਾਮ ਅਮਰਿੰਦਰ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।

Read More Punjabi Latest News on Crime

ਅਪਰਾਧ

‘ਪਾਤਾਲ ਲੋਕ’ ਦੇਖਣ ਪਿੱਛੋਂ ਹਥੌੜੇ ਮਾਰ ਕੇ ਪੂਰੇ ਪਰਵਾਰ ਦਾ ਕਤਲ ਕੀਤਾ

Published

on

Murder

ਜਮਸ਼ੇਦਪੁਰ, 18 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਵਿੱਚ ਟਾਟਾ ਸਟੀਲ ਦੇ ਇੱਕ ਕਰਮਚਾਰੀ ਨੇ ਆਪਣੇ ਪੂਰੇ ਪਰਵਾਰ ਦੀ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਸ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਆਉਣ ਵਾਲੀ ਟੀਚਰ ਨੂੰ ਵੀ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨਾਲ ਰੇਪ ਕੀਤਾ।
ਪਤਾ ਲੱਗਾ ਹੈ ਕਿ ਦੋਸ਼ੀ ‘ਪਾਤਾਲ ਲੋਕ’ ਵੈਬ ਸੀਰੀਜ਼ ਦੇ ਕਰੈਕਟਰ ਹਥੌੜਾ ਤਿਆਗੀ ਤੋਂ ਪ੍ਰਭਾਵਤ ਸੀ, ਇਸ ਲਈ ਉਸ ਨੇ ਸਭ ਨੂੰ ਮਾਰਨ ਲਈ ਉਹੀ ਤਰੀਕਾ ਚੁਣਿਆ। ਦੋਸ਼ੀ ਦਾ ਨਾਂਅ ਦੀਪਕ ਕੁਮਾਰ ਹੈ। ਉਹ ਜਮਸ਼ੇਦਪੁਰ ਦੇ ਕਦਮਾ ਤੀਸਤਾ ਰੋਡ ਉੱਤੇ ਰਹਿੰਦਾ ਸੀ। ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਦਾ ਕਤਲ ਕਰਨਾ ਚਾਹੰੁਦਾ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਰਵਾਰ ਦੀ ਹੱਤਿਆ ਇਸ ਕਰ ਕੇ ਕੀਤੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਜੇਲ੍ਹ ਜਾਣ ਦੇ ਬਾਅਦ ਪਤਨੀ ਅਤੇ ਬੇਟੀਆਂ ਨੂੰ ਪੈਸੇ ਲਈ ਦਰ-ਦਰ ਭਟਕਣਾ ਪਵੇ। ਦੀਪਕ ਵੈਬ ਸੀਰੀਜ਼ ਦੇਖਣ ਦਾ ਸ਼ੌਕੀਨ ਸੀ। ਘਟਨਾ ਤੋਂ ਇੱਕ ਦਿਨ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ‘ਪਾਤਾਲ ਲੋਕ’ ਦੇਖੀ ਅਤੇ ਫਿਰ ਉਸ ਨੇ ਓਸੇ ਤਰ੍ਹਾਂ ਸਾਰਿਆਂ ਦਾ ਕਤਲ ਕਰ ਦਿਤਾ। ਪਰਵਾਰ ਦੇ ਕਤਲਾਂ ਪਿੱਛੋਂ ਉਸ ਨੇ ਰੋਸ਼ਨ ਅਤੇ ਉਸ ਦੀ ਪਤਨੀ ਨੂੰ ਖਾਣੇ ਉੱਤੇ ਬੁਲਾਇਆ, ਪਰ ਦੋਵਾਂ ਨਾਲ ਰੋਸ਼ਨ ਦਾ ਸਾਲਾ ਅੰਕਿਤ ਵੀ ਆ ਗਿਆ। ਇਸ ਪਿੱਛੋਂ ਦੀਪਕ ਨੇ ਹਥੌੜੇ ਨਾਲ ਤਿੰਨਾਂ ਉੱਤੇ ਹਮਲਾ ਕੀਤਾ, ਪਰ ਉਹ ਲੋਕ ਭੱਜ ਨਿਕਲੇ।

Read More Punjabi News Today

Continue Reading

ਅਪਰਾਧ

ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਵਿਦੇਸ਼ ਵਿੱਚ ਪੁਚਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

Published

on

Money-Fraud

ਜਲੰਧਰ, 18 ਅਪ੍ਰੈਲ – ਆਪਣੇ ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਮਾਮੇ ਅਤੇ ਉਸ ਦੀ ਔਰਤ ਸਾਥਣ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ।
ਗੋਰਾਇਆ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੋਪਾਰਾਏ ਕਲਾਂ ਦੀ ਹਰਜੀਤ ਕੌਰ ਨੇ ਦੱਸਿਆ ਕਿ ਲਾਲ ਚੰਦ ਨਾਂਅ ਦਾ ਉਸ ਦਾ ਰਿਸ਼ਤੇ ਵਿੱਚੋਂ ਭਰਾ ਏਥੇ ਰਹਿੰਦਾ ਹੈ। ਉਸ ਨੇ ਦੱਸਿਆ ਸੀ ਕਿ ਉਹ ਉਸ ਦੇ ਬੇਟੇ ਪ੍ਰੀਤ ਨੂੰ ਕੰਟ੍ਰੈਕਟ ਮੈਰਿਜ ਨਾਲ ਕੈਨੇਡਾ ਵਿੱਚ ਸੈਟਲ ਕਰਾ ਦੇਵੇਗਾ। ਉਸ ਦਾ ਕਹਿਣਾ ਸੀ ਕਿ ਉਸ ਦੀ ਇੱਕ ਜਾਣਕਾਰ ਗੋਰਾਇਆ ਵਿੱਚ ਰਹਿੰਦੀ ਹੈ, ਜਿਸ ਦੀ ਬੇਟੀ ਕੈਨੇਡਾ ਵਿੱਚ ਪੱਕੀ ਨਾਗਰਿਕ ਹੈ। ਹਰਜੀਤ ਕੌਰ ਨੇ ਹਾਂ ਕੀਤੀ ਤਾਂ ਉਹ ਉਸ ਨਾਲ ਪੱਤੀ ਰਾਉਕੇ ਗੋਰਾਇਆ ਵਿੱਚ ਰਹਿਣ ਵਾਲੀ ਰਿਤੂ ਭਾਟੀਆ ਕੋਲ ਗਿਆ। ਉਥੇ ਰਿਤੂ ਨੇ ਕਿਹਾ ਕਿ ਉਸ ਦੀ ਭਾਣਜੀ ਕੈਨੇਡਾ ਵਿੱਚ ਹੈ। ਉਹ ਉਸ ਨਾਲ ਪ੍ਰੀਤ ਦੀ ਕੰਟਰੈਕਟ ਮੈਰਿਜ ਕਰਵਾ ਦੇਵੇਗੀ ਤੇ ਫਿਰ ਉਸ ਨੂੰ ਕੈਨੇਡਾ ਭੇਜ ਦੇਵੇਗੀ। 15 ਲੱਖ ਦਾ ਸੌਦਾ ਹੋਇਆ ਤਾਂਉਨ੍ਹਾਂ ਨੇ ਦਸ ਲੱਖ ਰੁਪਏ ਲੈ ਲਏ। ਇਸ ਪਿੱਛੋਂ ਉਸ ਦੇ ਬੇਟੇ ਦਾ ਨਾ ਵਿਆਹ ਕਰਵਾਇਆ ਅਤੇ ਨਾ ਉਸ ਨੂੰ ਵਿਦੇਸ਼ ਵਿੱਚ ਸੈਟਲ ਕੀਤਾ ਗਿਆ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਸ਼ਿਕਾਇਤਕਰਤਾ ਦਾ ਭਰਾ ਦੂਸਰੀ ਔਰਤ ਤੋਂ ਕਮਿਸ਼ਨ ਲੈਂਦਾ ਸੀ।

Read More Latest Crime News

Continue Reading

ਅਪਰਾਧ

ਰਾਜਸਾਂਸੀ ਹਵਾਈ ਅੱਡੇ ਤੋਂ ਅੱਸੀ ਲੱਖ ਦਾ ਸੋਨਾ ਬਰਾਮਦ ਕਰਨ ਪਿੱਛੋਂ ਦੋ ਗ੍ਰਿਫਤਾਰ

Published

on

arrested

ਰਾਜਾਸਾਂਸੀ, 18 ਅਪ੍ਰੈਲ – ਕੱਲ੍ਹ ਰਾਤ ਸ਼ਾਰਜਾਹ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਪਹੁੰਚੀ ਇੰਡੀਗੋ ਏਅਰਲਾਈਨਜ਼ ਦੀ ਹਵਾਈ ਉਡਾਣਤੋਂ ਕਸਟਮ ਵਿਭਾਗ ਨੇ 1848 ਗਰਾਮ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ ਅੱਸੀ ਲੱਖ ਦੱਸੀ ਗਈ ਹੈ। ਇਹ ਸੋਨਾ ਜਹਾਜ਼ ਦੀ ਸੀਟ ਵਿੱਚੋਂ ਮਿਲਿਆ ਤੇ ਇਸ ਬਾਰੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਪ੍ਰਵੇਸ਼ ਜੋਸ਼ੀ ਵਾਸੀ ਫਤਿਹਗੜ੍ਹ ਸਾਹਿਬ ਅਤੇ ਨਰਿੰਦਰ ਕੁਮਾਰ ਜੋਸ਼ੀ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਉਕਤ ਯਾਤਰੀਆਂ ਵੱਲੋਂ ਸ਼ਾਰਜਾਹ ਤੋਂ ਇੰਡੀਗੋ ਏਅਰਲਾਈਨਜ਼ ਵਿੱਚ ਸਫਰ ਕਰਨ ਦੌਰਾਨ ਸੋਨੇੇ ਦੇ ਗਹਿਣੇ ਜਹਾਜ਼ ਦੀ ਸੀਟ ਦੇ ਅੰਦਰਲੇ ਖੀਸੇ (ਜੇਬ) ਵਿੱਚ ਲੁਕੋ ਕੇ ਰੱਖੇ ਸਨ। ਉਡਾਣ ਦੇ ਇੱਥੇ ਪੁੱਜਣ ਮੌਕੇ ਯਾਤਰੀ ਜਹਾਜ਼ ਵਿੱਚੋਂ ਉਤਰ ਕੇ ਜਦ ਯਾਤਰੀ ਹਾਲ ਵਿੱਚ ਪੁੱਜੇ ਤਾਂਜਹਾਜ਼ ਵਿੱਚ ਸਫਾਈ ਅਮਲੇ ਵੱਲੋਂ ਸਫਾਈ ਕਰਨ ਮੌਕੇ ਉਕਤ ਸੋਨੇ ਦੇ ਗਹਿਣੇ ਬਰਾਮਦ ਕਰ ਕੇ ਇਸ ਦੀ ਜਾਣਕਾਰੀ ਹਵਾਈ ਅੱਡੇ ਉੱਤੇਕਸਟਮ ਅਧਿਕਾਰੀਆਂ ਨੂੰ ਦਿੱਤੀ ਤਾਂ ਕਸਟਮ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਉਸ ਸੀਟ ਨੰਬਰ ਵਾਲੇ ਯਾਤਰੀਆਂ ਨੂੰ ਰੋਕ ਕੇ ਕਾਬੂ ਕਰ ਲਿਆ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca