The wife, along with her boyfriend, beat her husband to death
Connect with us apnews@iksoch.com

ਅਪਰਾਧ

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਵੇਲਣੇ ਨਾਲ ਕੁੱਟ-ਕੁੱਟ ਪਤੀ ਮਾਰ ਦਿੱਤਾ

Published

on

husband murder by wife

ਸੋਨੀਪਤ, 30 ਨਵੰਬਰ – ਇਸ ਜ਼ਿਲੇ ਦੇ ਸਦਰ ਥਾਣਾ ਖੇਤਰ ਦੇ ਪਿੰਡ ਬੰਦੇਪੁਰ ਵਿੱਚ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਵੇਲਣੇ ਨਾਲ ਕੁੱਟ-ਕੁੱਟ ਕੇ ਪਤੀ ਦੀ ਹੱਤਿਆ ਕਰ ਦਿੱਤੀ। ਪਤੀ ਦੀ ਖੂਨ ਨਾਲ ਲਥਪਥ ਲਾਸ਼ ਕਮਰੇ ਵਿੱਚੋਂ ਮਿਲੀ ਹੈ। ਮ੍ਰਿਤਕ ਦੇ ਭਰਾ ਦੀ ਸੂਚਨਾ ‘ਤੇ ਪਹੁੰਚੀ ਪੁਲਸ ਨੇ ਮੌਕੇ ਤੋਂ ਵੇਲਣਾ ਬਰਾਮਦ ਕੀਤਾ ਹੈ। ਦੋਸ਼ੀਆਂ ਨੇ ਸਿਰ ਉੱਤੇ ਵਾਰ ਕੀਤੇ ਸਨ। ਮੂੰਹ ਉੱਤੇ ਚਾਦਰ ਅਤੇ ਚੁੰਨੀ ਬੰਨ੍ਹੀ ਹੋਈ ਸੀ।
ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਮ੍ਰਿਤਕ ਦੇ ਮੋਬਾਈਲ ਤੋਂ ਫੋਨ ਕਰ ਕੇ ਕਤਲ ਦੀ ਸੂਚਨਾ ਦਿੱਤੀ ਸੀ, ਇਥੇ ਪਹੁੰਚਿਆ ਤਾਂ ਤਾਲਾ ਲੱਗਾ ਹੋਇਆ ਸੀ। ਮੂਲ ਰੂਪ ਤੋਂ ਗੁਹਣਾ ਦਾ ਵਾਸੀ ਨਰਿੰਦਰ ਰਾਠਧਾਨਾ ਰੋਡ ਉਤਲੀ ਗੈਸ ਏਜੰਸੀ ਵਿੱਚ ਕੰਮ ਕਰਦਾ ਸੀ। ਉਹ ਇਥੇ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦਾ ਸੀ। ਉਸ ਦੇ ਭਰਾ ਸੋਨੂ ਨੇ ਸਦਰ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਨਰਿੰਦਰ ਦਾ ਵਿਆਹ 22 ਸਾਲ ਪਹਿਲਾਂ ਪਿੰਡ ਪਿਪਲੀ ਖੇੜਾ ਦੀ ਰੇਖਾ ਨਾਲ ਹੋਇਆ ਸੀ। ਉਨ੍ਹਾਂ ਵਿੱਚ ਕਈ ਸਾਲਾਂ ਤੋਂ ਅਣਬਣ ਚੱਲ ਰਹੀ ਸੀ। ਇਸ ਕਾਰਨ ਰੇਖਾ ਇੱਕ ਸਾਲ ਤੱਕ ਆਰੀਆ ਨਗਰ ਦੀ ਪੱਥਰ ਵਾਲੀ ਗਲੀ ਦੇ ਵਾਸੀ ਸੋਮਬੀਰ ਨਾਲ ਰਹਿ ਰਹੀ ਸੀ। ਉਹ ਤਿੰਨ ਮਹੀਨੇ ਪਹਿਲਾਂ ਵਾਪਸ ਆਈ ਸੀ। 10 ਦਿਨ ਪਹਿਲਾਂ ਉਨ੍ਹਾਂ ਵਿੱਚ ਬਹਿਸਬਾਜ਼ੀ ਹੋਈ ਤਾਂ ਇਸ ਬਾਰੇ ਪੰਚਾਇਤ ਵਿੱਚ ਰੇਖਾ ਨੇ ਪਤੀ ਦੇ ਨਾਲ ਰਹਿਣ ਦੀ ਗੱਲ ਕਹੀ ਸੀ। ਸੋਨੂ ਨੇ ਦੋਸ਼ ਲਾਇਆ ਕਿ ਕੱਲ੍ਹ ਸਵੇਰੇ ਸੋਮਬੀਰ ਨੇ ਨਰਿੰਦਰ ਦੇ ਮੋਬਾਈਲ ਤੋਂ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਨੇ ਨਰਿੰਦਰ ਦਾ ਕੰਮ ਤਮਾਮ ਕਰ ਦਿੱਤਾ ਹੈ। ਰੇਖਾ ਨੇ ਵੀ ਕਤਲ ਕਰਨ ਦੀ ਗੱਲ ਕਹੀ। ਘਰ ਪਹੁੰਚਿਆ ਤਾਂ ਤਾਲਾ ਲੱਗਾ ਹੋਇਆ ਸੀ। ਗੁਆਂਢੀਆਂ ਨੂੰ ਨਾਲ ਲੈ ਕੇ ਤਾਲਾ ਤੋੜ ਕੇ ਅੰਦਰ ਵੜੇ ਤਾਂ ਨਰਿੰਦਰ ਦੀ ਲਾਸ਼ ਲਹੂ ਲੁਹਾਨ ਹਾਲਤ ਪਈ ਸੀ। ਨਰਿੰਦਰ ਦੇ ਦੋਵਾਂ ਬੱਚਿਆਂ ਲਵੀਸ਼ ਅਤੇ ਲੱਡੂ ਦਾ ਵੀ ਪਤਾ ਨਹੀਂ ਲੱਗਾ। ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ‘ਤੇ ਪਤਨੀ ਅਤੇ ਸੋਮਬੀਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਦੋਵੇਂ ਦੋਸ਼ੀ ਫਰਾਰ ਹਨ।

Click Here To Read Latest crime news in Punjabi

ਅਪਰਾਧ

ਧਾਰਮਿਕ ਸਥਾਨ `ਤੇ ਮੱਥਾ ਟੇਕਣ ਗਏ ਸਕਰੈਪ ਕਾਰੋਬਾਰੀ ਦੇ ਘਰ ਤੋਂ ਲੱਖਾਂ ਦੀ ਚੋਰੀ

Published

on

money looted

ਜਲੰਧਰ, 22 ਜਨਵਰੀ – ਥਾਣਾ ਭਾਰਗੋ ਕੈਂਪ ਹੇਠਲੇ ਨਿਊ ਮਾਡਲ ਹਾਊਸ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ।
ਚੋਰੀ ਦਾ ਨਿਸ਼ਾਨਾ ਬਣੇ ਘਰ ਦੇ ਮਾਲਕ ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਸਕਰੈਪ ਦਾ ਕਾਰੋਬਾਰ ਹੈ। ਕੱਲ੍ਹ ਲੇਬਰ ਨਾ ਹੋਣ ਕਾਰਨ ਉਹ ਬੇਟੇ ਨੂੰ ਘਰ ਛੱਡ ਕੇ ਬਾਕੀ ਪਰਵਾਰ ਸਮੇਤ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਚਲੇ ਗਏ ਤੇ ਬੈਂਕ ਦਾ ਥੋੜ੍ਹਾ ਜਿਹਾ ਕੰਮ ਸੀ, ਜਿਸ ਨੂੰ ਨਿਪਟਾਉਣ ਲਈ ਬੇਟਾ ਕੁਲਦੀਪ 12.00 ਵਜੇ ਨਕੋਦਰ ਬਾਬਾ ਮੁਰਾਦ ਸ਼ਾਹ ਦੇ ਡੇਰੇ ਚਲਾ ਗਿਆ। ਦੁਪਹਿਰੇ 1.00 ਵਜੇ ਜਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਸੂਚਨਾ ਮਿਲਦੇ ਸਾਰ ਧਰਮਿੰਦਰ ਪਰਵਾਰ ਸਮੇਤ ਵਾਪਸ ਆਏ ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਭਗਵੰਤ ਭੁੱਲਰ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਧਰਮਿੰਦਰ ਦੇ ਅਨੁਸਾਰ ਉਸ ਦੇ ਲਾਕਰ ਵਿੱਚ ਛੇ ਲੱਖ ਰੁਪਏ ਨਕਦੀ ਅਤੇ ਉਸ ਦੇ ਪਿਤਾ ਦੇ ਲਾਕਰ ਵਿੱਚ ਵੀ ਕਾਫੀ ਨਕਦੀ ਤੇ ਸੋਨੇ ਦੇ ਗਹਿਣੇ ਸਨ। ਚੋਰ ਘਰਚੋਂ 9-10 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਪੁਲਸ ਇਲਾਕੇ ਵਿੱਚ ਲੱਗੇ ਹੋਏ ਸੀ ਸੀ ਟੀ ਵੀ ਦੀ ਜਾਂਚ ਕਰ ਰਹੀ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ।

Continue Reading

ਅਪਰਾਧ

ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਸਾਥੀ ਸਮੇਤ ਗ੍ਰਿਫਤਾਰ

Published

on

arrest

ਜਲੰਧਰ, 22 ਜਨਵਰੀ – ਜਲੰਧਰ ਦਿਹਾਤੀ ਪੁਲਸ ਦੇ ਸੀ ਆਈ ਏ ਸਟਾਫ-1 ਦੀ ਪੁਲਸ ਪਾਰਟੀ ਨੇ ਫੋਨ ਉਤੇ ਦੋਸਤੀ ਕਰਨ ਵਾਲੀ ਅਤੇ ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਨੂੰ ਸਾਥੀ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਸਿਟੀ ਹਾਂਡਾ ਕਾਰ ਬਰਾਮਦ ਕੀਤੀ ਹੈ। ਇਸ ਗਿਰੋਹ ਵਿੱਚ ਸ਼ਾਮਲ ਤਿੰਨ ਹੋਰ ਵਿਅਕਤੀ ਫਿਲਹਾਲ ਗ੍ਰਿਫਤਾਰ ਕਰਨੇ ਬਾਕੀ ਹਨ। ਗ੍ਰਿਫਤਾਰ ਕੀਤੀ ਲੜਕੀ ਦੀ ਪਛਾਣ ਰਵੀਨਾ ਅਗਨੀਹੋਤਰੀ ਪੁੱਤਰੀ ਬਾਲਕ੍ਰਿਸ਼ਨ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਅਤੇ ਉਸ ਦੇ ਸਾਥੀ ਦੀ ਪਛਾਣ ਮੁਨੀਸ਼ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਵਰਿਆਣਾ, ਜਲੰਧਰ ਵਜੋਂ ਦੱਸੀ ਗਈ ਹੈ।
ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਰਵੀਨਾ ਪਹਿਲਾਂ ਫੋਨ ਤੇ ਨੌਜਵਾਨ ਲੜਕਿਆਂ ਨਾਲ ਗੱਲਾਂ ਮਾਰ ਕੇ ਉਨ੍ਹਾਂ ਨੂੰ ਪਿਆਰ ਦਾ ਝਾਂਸਾ ਦੇ ਕੇ ਕਿਸੇ ਸੁੰਨਸਾਨ ਜਗ੍ਹਾ ਬੁਲਾ ਲੈਂਦੀ ਸੀ। ਜਦੋਂ ਵਿਅਕਤੀ ਰਵੀਨਾ ਦੀ ਦੱਸੀ ਹੋਈ ਜਗ੍ਹਾ ਪਹੁੰਚਦਾ ਤਾਂ ਉਥੇ ਪਹਿਲਾਂ ਤੋਂ ਮੌਜੂਦ ਉਸ ਦੇ ਸਾਥੀ ਪ੍ਰੇਮ ਜਾਲ ਵਿੱਚ ਫਸੇ ਵਿਅਕਤੀ ਨੂੰ ਡਰਾ ਕੇ ਉਸ ਕੋਲੋਂ ਨਕਦੀ ਅਤੇ ਸਾਮਾਨ ਲੁੱਟ ਲੈਂਦੇ ਸਨ। ਇਸ ਬਾਰੇ ਐਸ ਪੀ (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਮਕਸੂਦਾਂਚ 28 ਦਸੰਬਰ 2020 ਨੂੰ ਸਮੱਕਸ਼ ਨਾਂਅ ਦੇ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸੱਟਾਂ ਮਾਰ ਕੇ ਉਸ ਕੋਲੋਂ ਕਾਰ ਅਤੇ ਦੋ ਮੋਬਾਈਲ ਫੋਨ ਲੁੱਟ ਲਏ ਹਨ। ਸ਼ਿਕਾਇਤ `ਤੇ ਕਾਰਵਾਈ ਕਰਦੇ ਹੋਏ ਸੀ ਆਈ ਏ ਸਟਾਫ-1 ਦੇ ਮੁਖੀ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਟੀਮੀ ਨੇ ਥਾਣਾ ਮਕਸੂਦਾਂ ਦੀ ਪੁਲਸ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਅਤੇ ਰਵੀਨਾ ਅਤੇ ਮੁਨੀਸ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ ਕਾਰ ਬਰਾਮਦ ਕਰ ਲਈ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਰਾਰ ਚੱਲ ਰਹੇ ਇਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾਣਗੇ।

Continue Reading

ਅਪਰਾਧ

ਚੈਕ ਦੇ ਕਲੋਨ ਬਣਾ ਕੇ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼

Published

on

fraud

ਭੋਪਾਲ, 21 ਜਨਵਰੀ – ਕੰਸਟ੍ਰਕਸ਼ਨ ਕੰਪਨੀ ਦਿਲੀਪ ਬਿਲਡਕਾਨ ਦੇ ਚੈਕ ਦੇ ਕਲੋਨ ਬਣਾ ਕੇ ਕਰੀਬ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼ ਕਰਨ ਵਾਲਾ ਅੰਤਰਰਾਜੀ ਗਿਰੋਹ ਫੜਿਆ ਗਿਆ ਹੈ। ਪੁੱਛਗਿੱਛ ਵਿੱਚ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ।
ਦੱਸਿਆ ਗਿਆ ਹੈ ਕਿ ਇਸ ਗੈਂਗ ਦੇ 10 ਦੋਸ਼ੀਆਂ ਵਿੱਚੋਂ ਇੱਕ ਚਰਨਜੀਤ ਸਿੰਘ ਪੰਜਾਬ ਨੈਸ਼ਨਲ ਬੈਂਕ ਦੀ ਟਾਂਡਾ ਉੜਮੁੜ (ਹੁਸ਼ਿਆਰਪੁਰ) ਬ੍ਰਾਂਚ ਦਾ ਮੁਲਾਜ਼ਮ ਹੈ। ਉਹ ਆਪਣੀ ਬੈਂਕ ਆਈ ਡੀ ਦੀ ਵਰਤੋਂ ਕਰ ਕੇ ਖਾਤੇ ਦੀ ਜਾਣਕਾਰੀ ਲੈ ਲੈਂਦਾ ਅਤੇ ਖਾਤੇ ਵਿੱਚ ਜਮ੍ਹਾਂ ਰਕਮ ਤੋਂ ਲੈ ਕੇ ਚੈਕ `ਤੇ ਦਸਖਤ ਕਰਨ ਵਾਲੇ ਵਿਅਕਤੀ ਦੇ ਡਿਜੀਟਲ ਦਸਖਤ ਤੱਕ ਚੋਰੀ ਕਰ ਕੇ ਇਸ ਗਿਰੋਹ ਨੂੰ ਦਿੰਦਾ ਸੀ। ਦੋਸ਼ੀਆਂ ਕੋਲੋਂ ਐਸ ਟੀ ਐਫ ਨੇ ਪੰਜਾਬ ਤੇ ਗੁਜਰਾਤ ਸਰਕਾਰ ਦੇ ਦੋ ਸਰਕਾਰੀ ਵਿਭਾਗਾਂ ਦੇ ਕਲੋਨ ਚੈਕ ਵੀ ਬਰਾਮਦ ਕੀਤੇ ਹਨ। ਐਸ ਟੀ ਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ੀਆਬਾਦ ਵਾਸੀ ਅੰਸ਼ੁਲ ਰਾਣਾ ਇਸ ਗਿਰੋਹ ਦਾ ਸਰਗਣਾ ਹੈ। ਅੰਮ੍ਰਿਤਸਰ ਵਾਸੀ ਮਨਮੀਤ ਸਿੰਘ ਅਤੇ ਬਰਿੰਦਰ ਸਿੰਘ ਅਤੇ ਮੋਹਾਲੀ ਵਾਸੀ ਸਤਨਾਮ ਸਿੰਘ ਅਤੇ ਪਰਵਿੰਦਰ ਸਿੰਘ ਅਤੇ ਹੋਰ ਲੋਲ ਜੇਲ੍ਹ ਵਿੱਚ ਇਕੱਠੇ ਸਨ। ਪਹਿਲਾਂ ਇਹ ਅਲੱਗ-ਅਲੱਗ ਵਾਰਦਾਤਾਂ ਕਰਦੇ ਸਨ, ਬਾਅਦ ਵਿੱਚ ਇੱਕਠੇ ਕੰਮ ਕਰਨ ਲੱਗੇ। ਇਨ੍ਹਾਂ ਨੇ ਹੁਸ਼ਿਆਰਪੁਰ ਦੇ ਚਰਨਜੀਤ ਸਿੰਘ ਨੂੰ ਗੈਂਗ ਵਿੱਚ ਸ਼ਾਮਲ ਕਰ ਲਿਆ। ਦੋਸ਼ੀ ਉਨ੍ਹਾਂ ਖਾਤਿਆਂ ਦੀ ਪਛਾਣ ਕਰਦੇ ਸਨ, ਜਿਨ੍ਹਾਂ ਵਿੱਚ ਪੈਸੇ ਜਮ੍ਹਾ ਹੁੰਦੇ ਸਨ, ਪਰ ਕਾਫੀ ਸਮੇਂ ਤੋਂ ਲੈਣ-ਦੇਣ ਨਹੀਂ ਕੀਤਾ ਜਾਂਦਾ ਸੀ। ਦੋਸ਼ੀ ਇਨ੍ਹਾਂ ਖਾਤਿਆਂ ਵਿੱਚ ਕੁਝ ਰੁਪਏ ਜਮ੍ਹਾਂ ਕਰ ਕੇ ਉਸ ਨੂੰ ਚਲਾ ਕੇ ਵਰਤਲੈਂਦੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca