The village of Chhina Bidhi Chand was occupied by the Pakistan Army
Connect with us [email protected]

ਪੰਜਾਬੀ ਖ਼ਬਰਾਂ

ਪਿੰਡ ਛੀਨਾ ਬਿਧੀ ਚੰਦ 1971 ਵਿੱਚ ਇੱਕ ਸਾਲ ਪਾਕਿਸਤਾਨੀ ਫੌਜ ਦੇ ਕਬਜ਼ੇ ਵਿੱਚ ਰਿਹਾ

Published

on

pakistan

ਘਰਾਂ ਦਾ ਸਾਮਾਨ ਤੇ ਰੁੱਖ ਵੀ ਵੱਢਕੇ ਲੈ ਕੇ ਗਏ ਸਨ ਪਾਕਿਸਤਾਨੀ
ਖਾਲੜਾ, 24 ਮਾਰਚ – ਭਾਰਤ-ਪਾਕਿ ਸਰਹੱਦ ਨੇੜੇ ਵੱਸਿਆ ਪਿੰਡ ਛੀਨਾ ਬਿਧੀ ਚੰਦ ਜਿੱਥੇ ਧਾਰਮਿਕ ਪੱਖੋਂ ਇਤਹਾਸਕ ਹੈ, ਉਥੇ ਕਈ ਵਾਰ ਉਜਾੜੇ ਦਾ ਸ਼ਿਕਾਰ ਹੋ ਚੁੱਕਾ ਹੈ। ਸਾਲ 1971 ਦੀ ਭਾਰਤ-ਪਾਕਿ ਜੰਗ ਪਿੱਛੋਂ ਇਹ ਪਿੰਡ ਇੱਕ ਸਾਲ ਪਾਕਿਸਤਾਨੀ ਫੌਜ ਦੇ ਕਬਜ਼ੇ ਹੇਠ ਰਿਹਾ ਅਤੇ ਸਮਝੌਤੇ ਪਿੱਛੋਂ ਜਦੋਂ ਦੋਵਾਂ ਦੇਸ਼ਾਂ ਨੇ ਮੱਲੇ ਇਲਾਕੇ ਛੱਡੇ ਤਾਂ ਇਸ ਪਿੰਡ ਵਿੱਚ ਘਰਾਂ ਦੇ ਨਾਂਅ ਉੱਤੇ ਖੰਡਰ ਹੀ ਬਚੇ ਸਨ।
ਬਾਰਡਰ ਨੇੜੇ ਬਣਾਈ ਗਈ ਡਿਫੈਂਸ ਡਰੇਨ ਅਤੇ ਕੰਡਿਆਲੀ ਤਾਰ ਦੇ ਨਾਲ ਲੱਗਦੇ ਛੀਨਾ ਬਿਧੀ ਚੰਦ ਪਿੰਡ ਵਿੱਚ 350 ਘਰਾਂ ਵਿੱਚ ਅੱਜਕੱਲ੍ਹ 4400 ਦੇ ਕਰੀਬ ਆਬਾਦੀ ਅਤੇ 2300 ਏਕੜ ਵਾਹੀ ਯੋਗ ਜ਼ਮੀਨ ਹੈ, ਜਿਸ ਵਿੱਚੋਂ 350 ਏਕੜ ਜ਼ਮੀਨ ਕੰਡਿਆਲੀ ਤਾਰ ਦੇ ਪਾਰ ਸਰਹੱਦ ਨਾਲ ਲੱਗਦੀ ਹੈ, ਜਿੱਥੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 1947 ਦੀ ਭਾਰਤ-ਪਾਕਿ ਵੰਡ ਪਿੱਛੋਂ ਭਾਰਤ ਵਿੱਚ ਆਏ ਛੀਨਾ ਬਿਧੀ ਚੰਦ ਪਿੰਡ ਨੂੰ 1965 ਦੀ ਜੰਗ ਵਿੱਚ ਇਸ ਕਰ ਕੇ ਉਜੜਨਾ ਨਹੀਂ ਸੀ ਪਿਆ ਕਿ ਭਾਰਤੀ ਫੌਜ ਪਾਕਿਸਤਾਨ ਵਿੱਚ ਜਾ ਵੜੀ ਸੀ, ਪਰ ਜਦੋਂ ਹੀ 1971 ਦੀ ਜੰਗ ਦਸੰਬਰ ਵਿੱਚ ਸ਼ੁਰੂ ਹੋਈ ਤਾਂ ਛੀਨਾ ਬਿਧੀ ਚੰਦ ਖਾਲੀ ਹੋ ਗਿਆ ਤੇ ਇਸ ਪਿੰਡ ਉੱਤੇ ਪਾਕਿਸਤਾਨੀ ਫੌਜ ਨੇ ਕਬਜ਼ਾ ਕਰ ਲਿਆ। ਪਿੰਡ ਦੇ ਲੋਕ ਪਿੱਛੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਤੇ ਕਰੀਬ 15 ਦਿਨਾਂ ਬਾਅਦ ਜੰਗਬੰਦੀ ਦੇ ਐਲਾਨ ਮਗਰੋਂ ਜਦੋਂ ਪਿੰਡ ਪਾਕਿਸਤਾਨੀ ਕਬਜ਼ੇ ਵਿੱਚ ਰਿਹਾ ਤਾਂ ਬਹੁਤੇ ਲੋਕ ਪਿੰਡ ਗੱਗੋਬੂਹਾ ਵਿਖੇ ਪੰਜਾਬ ਸਰਕਾਰ ਦੇ ਬਣਾਏ ਕੈਂਪ ਵਿੱਚ ਰਹਿਣ ਲੱਗੇ, ਜਿਨ੍ਹਾਂ ਨੂੰ ਪ੍ਰਤੀ ਪਸ਼ੂ ਅਤੇ ਘਰ ਦੇ ਜੀਆਂ ਮੁਤਾਬਕ ਆਰਥਿਕ ਸਹਾਇਤਾ ਮਿਲਦੀ ਸੀ।
ਪੰਜਾਬ ਦੀ ਸਰਹੱਦ ਉੱਤੇ 1971 ਮਗਰੋਂ ਕੋਈ ਜੰਗ ਨਹੀਂ ਹੋਈ, ਪਰ ਦੇਸ਼ ਦੀ ਕਿਸੇ ਵੀ ਸਰਹੱਦ ਉੱਤੇ ਹਲਚਲ ਹੋਵੇ ਤਾਂ ਇੱਥੋਂ ਦੇ ਵਸਨੀਕਾਂ ਦੇ ਸਾਹ ਸੂਤੇ ਜਾਂਦੇ ਹਨ। 1999 ਵਿੱਚ ਕਾਰਗਿਲ ਦੇ ਯੁੱਧ ਵੇਲੇ ਤਰਨ ਤਾਰਨ ਜ਼ਿਲੇ੍ਹ ਨਾਲ ਲੱਗਦਾ ਸਾਰਾ ਸਰਹੱਦੀ ਇਲਾਕਾ ਖਾਲੀ ਕਰਵਾ ਲਿਆ ਗਿਆ ਤੇ ਇੱਥੇ ਫੌਜ ਵੀ ਆ ਗਈ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਰਹੱਦ ਉੱਤੇ ਵੱਸੇ ਪਿੰਡਾਂਦੇ ਲੋਕਾਂ ਨੂੰ ਵੱਖਰੀਆਂ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ। ਸਰਜੀਕਲ ਸਟਰਾਈਕ ਵੇਲੇ ਵੀ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਮਿਲੇ ਸਨ। ਵਾਰ-ਵਾਰ ਸਾਮਾਨ ਚੁੱਕ ਕੇ ਲਿਜਾਣ ਨਾਲ ਟੁੱਟ ਜਾਂਦਾ ਹੈ, ਮਾਲ ਡੰਗਰ ਵੀ ਸੰਭਾਲਣੇ ਔਖੇ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।
ਸਾਬਕਾ ਫੌਜੀ ਕੁਲਵੰਤ ਸਿੰਘ ਨੇ ਦੱਸਿਆ ਕਿ ਤਿੰਨ ਦਸੰਬਰ 1971 ਦੀ ਸ਼ਾਮ ਨੂੰ ਪਾਕਿਸਤਾਨ ਨੇ ਹਮਲਾ ਕੀਤਾ ਤਾਂ ਪਿੰਡ ਛੱਡ ਕੇ ਜਾਣਾ ਪਿਆ। ਫਿਰ ਇੱਕ ਦਿਨ ਰਿਸ਼ਤੇਦਾਰ ਬੱਲੀ, ਕਰਤਾਰ ਸਿੰਘ ਤੇ ਅਮਰਸਿੰਘ ਪਿੰਡ ਵੇਖਣ ਆਏ। ਬੱਲੀ ਨੂੰ ਉਨ੍ਹਾਂ ਗੋਲੀ ਮਾਰ ਦਿੱਤੀ। ਕਰਤਾਰ ਸਿੰਘ ਅਤੇ ਅਮਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜੰਗਬੰਦੀ ਪਿੱਛੋਂ ਕਰੀਬ ਇੱਕ ਸਾਲ ਪਿੰਡ ਉੱਤੇ ਪਾਕਿਸਤਾਨੀ ਫੌਜ ਕਾਬਜ਼ ਰਹੀ। ਇੱਕ ਚੁਬਾਰਾ ਛੱਡ ਕੇ ਉਹ ਬਾਕੀ ਘਰਾਂ ਦੀਆਂ ਇੱਟਾਂ ਵੀ ਪੁੱਟ ਕੇ ਲੈ ਗਏ। ਪਾਕਿਸਤਾਨੀ ਦੋ ਤਿੰਨ ਹਜ਼ਾਰ ਰੁੱਖ ਵੀ ਵੱਢ ਕੇ ਲੈ ਗਏ।
ਕਿਸਾਨਾਂ ਦੇ ਦੱਸਣ ਮੁਤਾਬਕ ਸਰਹੱਦ ਪਾਰੋਂ ਤਸਕਰੀ ਹੋਵੇ ਜਾਂ ਕੁਝ ਹੋਰ,ਕੰਡਿਆਲੀ ਤਾਰ ਉੱਤੇ ਲੱਗੇ ਗੇਟ ਬੰਦ ਹੋ ਜਾਂਦੇ ਹਨ। ਦੇਸ਼ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ। ਤੈਅ ਸਮੇਂ ਉੱਤੇ ਤਾਰ ਤੋਂ ਪਾਰ ਜਾਣ ਅਤੇ ਮੁੜਨ ਕਰਕੇ ਕਈ ਕੰਮ ਅਧੂਰੇ ਛੱਡਣੇ ਪੈਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਰਹੱਦੀ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ

Read More Today News in Punjabi

ਪੰਜਾਬੀ ਖ਼ਬਰਾਂ

ਗ਼ੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਤੇ ਪੰਜਾਬ ਨੂੰ ਸੁਪਰੀਮ ਕੋਰਟ ਦਾ ਨੋਟਿਸ

Published

on

supreme court

ਨਵੀਂ ਦਿੱਲੀ, 18 ਅਪਰੈਲ, -ਭਾਰਤ ਦੀ ਸੁਪਰੀਮ ਕੋਰਟ ਨੇ ਪੰਜਾਬ ਵਿਚਲੇ ਮਾਈਨਰਮਿਨਰਲ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਤਿੰਨ ਹਫ਼ਤੇ ਵਿਚ ਜਵਾਬ ਮੰਗਿਆ ਹੈ। ਜਸਟਿਸ ਵਿਨੀਤ ਸਰਨ ਤੇ ਜਸਟਿਸ ਆਰ ਸੁਬਰਾਮਣੀਅਮ ਦੇ ਬੈਂਚ ਨੇ ਇਹ ਨੋਟਿਸ ਬਚਿੱਤਰ ਸਿੰਘ ਦੀ ਅਰਜ਼ੀ ਉੱਤੇ ਜਾਰੀ ਕੀਤਾ ਹੈ, ਜਿਸ ਨੇ ਐੱਨ ਜੀ ਟੀ(ਨੈਸ਼ਨਲ ਗਰੀਨ ਟ੍ਰਿਬਿਊਨਲ) ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ।
ਬੀਤੇ ਸ਼ੁੱਕਰਵਾਰ ਉਸ ਦੇ ਵਕੀਲ ਰਿਸ਼ੀ ਮਲਹੋਤਰਾ ਨੇ ਐੱਨ ਜੀ ਟੀ ਦੇ ਆਦੇਸ਼ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸਕੇਸਵਿੱਚ ਵੱਡੇ ਪੱਧਰ ਉੱਤੇ ਗ਼ੈਰਕਾਨੂੰਨੀ ਮਾਈਨਿੰਗ ਉੱਤੇ ਤੁਰੰਤ ਰੋਕ ਲਾਉਣ ਦਾ ਆਦੇਸ਼ ਦੇਣ ਦੀ ਥਾਂਸਿਰਫ਼ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਗ਼ੈਰਕਾਨੂੰਨੀ ਮਾਈਨਿੰਗ ਦੀ ਸਮੱਸਿਆ ਨਾਲ ਨਿਪਟਣ ਦੇਯੋਗ ਨਿਯਮ ਅਤੇ ਤੰਤਰ ਬਣਾਏ। ਉਨ੍ਹਾਂ ਕਿਹਾ ਕਿਐੱਨ ਜੀ ਟੀ ਨੇ ਪੰਜਾਬ ਸਰਕਾਰ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ, ਪਰ ਤਿੰਨ ਮਹੀਨੇ ਵਿਚ ਜਦੋਂ ਕੁਝ ਨਾ ਹੋਇਆ ਤਾਂ ਉਨ੍ਹਾਂ ਸੁਪਰੀਮ ਕੋਰਟ ਨੂੰਅਰਜ਼ੀਪੇਸ਼ ਕੀਤੀ ਹੈ। ਅਦਾਲਤ ਨੇ ਰਿਸ਼ੀ ਮਲਹੋਤਰਾ ਦੀਆਂ ਦਲੀਲਾਂ ਸੁਣਨ ਪਿੱਛੋਂ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿਚ ਪੰਜਾਬ ਵਿਚ ਵੱਡੇ ਪੱਧਰ ਉੱਤੇ ਮਾਈਨਰ ਮਿਨਰਲ ਜਿਵੇਂ ਰੇਤ, ਬੱਜਰੀ ਆਦਿ ਦੀ ਮਾਈਨਿੰਗ ਦਾ ਦੋਸ਼ ਲਾਇਆ ਗਿਆ ਹੈ। ਇਸ ਬਾਰੇ ਪਹਿਲਾਂ ਐੱਨ ਜੀ ਟੀਕੋਲਅਰਜ਼ੀ ਦਿੱਤੀ ਗਈ ਸੀ। ਤਾਜ਼ਾ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਪੂਰੇ ਪੰਜਾਬ ਵਿਚ ਵਾਤਾਵਰਨ ਮਨਜ਼ੂਰੀ ਤੋਂ ਬਿਨਾਂ ਸਥਾਨਕ ਖੇਤਰ ਅਤੇ ਨਦੀਆਂ ਕਿਨਾਰੇ ਨਿੱਜੀ ਸਟੋਨ ਕਰੱਸ਼ਰ ਗ਼ੈਰ-ਕਾਨੂੰਨੀ ਮਾਈਨਿੰਗ ਕਰ ਰਹੇ ਹਨ ਅਤੇ ਜਿਨ੍ਹਾਂ ਕੇਸਾਂ ਵਿਚ ਵਾਤਾਵਰਨ ਮਨਜ਼ੂਰੀ ਹੈ, ਉਨ੍ਹਾਂ ਵਿਚ ਵੀ ਕਾਨੂੰਨ ਮੁਤਾਬਕ ਸਬੰਧਤ ਮਾਈਨਿੰਗ ਅਧਿਕਾਰੀ ਨੇ ਵਾਤਾਵਰਨ ਦੀਮਨਜ਼ੂਰੀ ਸਬੰਧਤ ਠੇਕੇਦਾਰ ਨੂੰ ਟਰਾਂਸਫਰ ਨਹੀਂ ਕੀਤੀ, ਜੋ ਕਾਨੂੰਨੀ ਤੌਰ ਉੱਤੇ ਜ਼ਰੂਰੀ ਹੈ। ਇਸ ਗ਼ੈਰ-ਕਾਨੂੰਨੀ ਮਾਈਨਿੰਗ ਵਿਚ ਨਿੱਜੀ ਸਟੋਨ ਕਰੱਸ਼ਰਾਂ ਵਾਲਿਆਂ ਅਤੇ ਸਰਕਾਰ ਦੀ ਸਾਂਝਦਿੱਸਦੀ ਹੈ। ਪਹਿਲਾਂ ਇਸ ਕੇਸ ਵਿਚ ਐੱਨ ਜੀ ਟੀਕੋਲੋਂ ਗ਼ੈਰਕਾਨੂੰਨੀ ਮਾਈਨਿੰਗ ਦੀ ਜਾਂਚ ਲਈ ਸਾਂਝੀ ਕਮੇਟੀ ਦੀ ਰਿਪੋਰਟ ਮੰਗੀ ਤਾਂ ਸਾਂਝੀ ਕਮੇਟੀ ਨੇ ਐੱਨ ਜੀ ਟੀਨੂੰ ਦਿੱਤੀ ਰਿਪੋਰਟ ਵਿਚ ਵੱਡੇ ਪੱਧਰ ਉੱਤੇ ਗ਼ੈਰਕਾਨੂੰਨੀ ਮਾਈਨਿੰਗ ਦੀ ਗੱਲ ਕਹੀ ਸੀ। ਇਸ ਦੇ ਬਾਵਜੂਦ ਐੱਨ ਜੀ ਟੀ ਨੇ ਗ਼ੈਰਕਾਨੂੰਨੀ ਮਾਈਨਿੰਗਨੂੰ ਤੁਰੰਤ ਰੋਕ ਲਾਉਣ ਲਈ ਕਿਸੇ ਤਰ੍ਹਾਂ ਦਾ ਆਦੇਸ਼ ਜਾਰੀ ਨਹੀਂ ਕੀਤਾ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਹਰਿਆਣਾ ਦੇ ਚੀਫ ਸੈਕਟਰੀ ਦੀ ਕੋਠੀ ਵਿੱਚ ਵੜਨ ਦੀ ਕੋਸ਼ਿਸ਼ ਕਰਦੀ ਔਰਤ ਗ੍ਰਿਫਤਾਰ

Published

on

Woman arrested

ਚੰਡੀਗੜ੍ਹ, 18 ਅਪ੍ਰੈਲ – ਹਰਿਆਣਾ ਦੇ ਚੀਫ ਸੈਕਟਰੀ ਵਿਜੇ ਵਰਧਨ ਦੀ ਚੰਡੀਗੜ੍ਹ ਸੈਕਟਰ ਸੱਤ ਵਾਲੀ ਸਰਕਾਰੀ ਰਿਹਾਇਸ਼ ਵਿੱਚ ਕੱਲ੍ਹ ਇੱਕ ਔਰਤ ਨੇ ਜਬਰੀ ਵੜਨ ਦੀ ਕੋਸ਼ਿਸ਼ ਕੀਤੀ। ਉਹ ਲੜਕੀ ਉਥੇ ਡਿਊਟੀ ਵਾਲੇ ਪੁਲਸ ਕਾਂਸਟੇਬਲ ਨੂੰ ਧੱਕਾ ਮਾਰ ਕੇ ਜਬਰੀ ਅੰਦਰ ਵੜ ਗਈ ਅਤੇ ਉਸ ਨੂੰ ਬਾਹਰ ਕੱਢਣ ਦੇ ਬਾਅਦ ਫਿਰ ਉਸ ਨੇ ਦੀਵਾਰ ਟੱਪ ਕੇ ਇਸ ਸਰਕਾਰੀ ਕੋਠੀ ਵਿੱਚ ਵੜਨ ਦੀ ਕੋਸ਼ਿਸ਼ ਕੀਤੀ।
ਡਿਊਟੀ ਕਾਂਸਟੇਬਲ ਦੀ ਸ਼ਿਕਾਇਤ ਉੱਤੇ ਸੈਕਟਰ 26 ਥਾਣੇ ਦੀ ਪੁਲਸ ਨੇ ਹਰਿਆਣਾ ਦੇ ਝੱਜਰ ਦੀ ਵਸਨੀਕ ਪ੍ਰੀਤੀ ਜਾਖੜ ਨੂੰ ਟ੍ਰੈਸਪਾਸਿੰਗ ਅਤੇ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਦੇ ਦੋਸ਼ ਹੇਠ ਇੱਕ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਇਸ ਮਗਰੋਂ ਉਸ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕਰ ਕੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਸ ਦੇ ਅਨੁਸਾਰ ਹਰਿਆਣਾ ਦੇ ਚੀਫ ਸੈਕਟਰੀ ਦੀ ਸਰਕਾਰੀ ਕੋਠੀ ਵਿੱਚ ਡਿਊਟੀ ਉੱਤੇ ਤੈਨਾਤ ਹਰਿਆਣਾ ਪੁਲਸ ਦੇ ਕਾਂਸਟੇਬਲ ਪੰਕਜ ਕੁਮਾਰ ਨੇ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੈਕਟਰ ਸੱਤ ਦੀ ਸਰਕਾਰੀ ਕੋਠੀ ਹਰਿਆਣਾ ਦੇ ਚੀਫ ਸੈਕਟਰੀ ਵਿਜੇ ਵਰਧਨ ਦੇ ਨਾਂਅ ਅਲਾਟ ਹੈ। ਕੱਲ੍ਹ ਸਵੇਰੇ ਪੌਣੇ ਅੱਠ ਵਜੇ ਜਦ ਵਿਜੇ ਵਰਧਨ ਓਥੇ ਮੌਜੂਦ ਸਨ ਤਾਂ ਇੱਕ ਔਰਤ ਆਈ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਉਸ ਨੇ ਆਪਣੀ ਪਛਾਣ ਹਰਿਆਣਾ ਦੇ ਝੱਜਰ ਦੀ ਵਸਨੀਕ ਪ੍ਰੀਤੀ ਜਾਖੜ ਦੇ ਤੌਰ ਉੱਤੇ ਦੱਸੀ। ਸਕਿਓਰਿਟੀ ਵਿੱਚ ਤੈਨਾਤ ਮੁਲਾਜ਼ਮਾਂ ਨੇ ਚੀਫ ਸੈਕਟਰੀ ਨੂੰ ਇਸ ਬਾਰੇ ਪੁੱਛਿਆ। ਉਨ੍ਹਾਂ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਕਾਂਸਟੇਬਲ ਪੰਕਜ ਨੇ ਉਸ ਲੜਕੀ ਨੂੰ ਐਂਟਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਉੱਤੇ ਔਰਤ ਉਸ ਨੂੰ ਧੱਕਾ ਦੇ ਕੇ ਜਬਰੀ ਰਿਹਾਇਸ਼ ਵਿੱਚ ਵੜ ਗਈ। ਸਕਿਓਰਿਟੀ ਵਿੱਚ ਤੈਨਾਤ ਮੁਲਾਜ਼ਮਾਂ ਨੇ ਔਰਤ ਨੂੰ ਫੌਰਨ ਬਾਹਰ ਕੱਢਿਆ ਤਾਂ ਉਸ ਨੇ ਰਿਹਾਇਸ਼ ਦੀ ਕੰਧ ਉੱਤੇ ਚੜ੍ਹ ਕੇ ਫਿਰ ਘਰ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਮੁਲਾਜ਼ਮਾਂ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਤਾਂ ਚੰਡੀਗੜ੍ਹ ਪੁਲਸ ਨੇ ਆ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਫਾਟਕ ਉਤੇ ਟਰੇਨ ਦੀ ਲਪੇਟ ਵਿੱਚ ਆ ਕੇ ਨੌਜਵਾਨ ਦੀ ਮੌਤ

Published

on

death

ਜਲੰਧਰ, 18 ਅਪ੍ਰੈਲ – ਕੱਲ੍ਹ ਸਵੇਰੇ ਸਥਾਨਕ ਸੋਢਲ ਰੇਲਵੇ ਫਾਟਕ ਨੇੜੇ ਇੱਕ ਬਾਈਕ ਸਵਾਰ ਨੌਜਵਾਨ ਹੈਡਫੋਨ ਲਾ ਕੇ ਬੰਦ ਫਾਟਕ ਕਰਾਸ ਕਰਨ ਸਮੇਂ ਟਰੇਨ ਦੀ ਲਪੇਟ ਵਿੱਚ ਆ ਗਿਆ ਤੇ ਘਟਨਾ ਸਥਾਨ ਉੱਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ (30) ਪੁੱਤਰ ਮੋਹਨ ਸਿੰਘ ਪਿੰਡ ਨੰਗਲ ਸਲੇਮਪੁਰ ਵਜੋਂ ਹੋਈ ਹੈ, ਜਿਸ ਬਾਰੇ ਰੇਲਵੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ ਨੌਂ ਵਜੇ ਅੰਮ੍ਰਿਤਸਰ ਵੱਲੋਂ ਪੱਛਮ ਐਕਸਪ੍ਰੈਸ ਟਰੇਨ ਆਉਣ ਤੋਂ ਪਹਿਲਾਂ ਗੇਟਮੈਨ ਨੇ ਸੋਢਲ ਫਾਟਕ ਨੂੰ ਬੰਦ ਕੀਤਾ ਹੋਇਆ ਸੀ। ਇਸੇ ਦੌਰਾਨ ਇੱਕ ਨੌਜਵਾਨ, ਜਿਸ ਨੇ ਹੈਡਫੋਨ ਲਾਏ ਹੋਏ ਸਨ, ਬਾਈਕ ਉੱਤੇ ਬੰਦ ਫਾਟਕ ਨੂੰ ਕਰਾਸ ਕਰਨ ਲੱਗਾ। ਦੂਜੇ ਪਾਸਿਓਂ ਟਰੇਨ ਆ ਰਹੀ ਦਾ ਉਸ ਨੂੰ ਪਤਾ ਨਹੀਂ ਲੱਗਾ। ਅੱਖੀਂ ਦੇਖਣ ਵਾਲਿਆਂ ਮੁਤਾਬਕ ਟਰੇਨ ਦੇ ਡਰਾਈਵਰ ਨੇ ਕਈ ਵਾਰ ਹਾਰਨ ਵਜਾਇਆ। ਗੇਟਮੈਨ ਅਤੇ ਮੌਜੂਦ ਲੋਕਾਂ ਨੇ ਵੀ ਨੌਜਵਾਨ ਨੂੰ ਕਾਫੀ ਆਵਾਜ਼ਾਂ ਮਾਰੀਆਂ, ਪਰ ਹੈਡਫੋਨ ਲੱਗੇ ਹੋਣ ਕਾਰਨ ਉਸ ਨੂੰ ਸੁਣਾਈ ਨਹੀਂ ਦਿੱਤੀਆਂ। ਡਰਾਈਵਰ ਨੇ ਬ੍ਰੇਕ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਟਰੇਨ ਰੁਕਣ ਤੋਂ ਪਹਿਲਾਂ ਉਹ ਨੌਜਵਾਨ ਟਰੇਨ ਨਾਲ ਟਕਰਾ ਗਿਆ ਤੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਉੱਤੇ ਥਾਣਾ ਜੀ ਆਰ ਪੀ ਦੇ ਏ ਐਸ ਆਈ ਹੀਰਾ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਨੇ ਹੈਡਫੋਨ ਲਾਏ ਹੋਏ ਸਨ। ਏ ਐਸ ਆਈ ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਰ ਬੱਚੇ (ਦੋ ਲੜਕੀਆਂ ਅਤੇ ਦੋ ਲੜਕੇ ਹਨ) ਉਹ ਕਿਸੇ ਲੱਕੜ ਕਾਰੋਬਾਰੀ ਕੋਲ ਕੰਮ ਕਰਦਾ ਸੀ।ਪਰਵਾਰਕ ਮੈਂਬਰਾਂ ਮੁਤਾਬਕ ਗੁਰਮੇਲ ਸਿਵਲ ਹਸਪਤਾਲ ਵਿੱਚ ਕਿਸੇ ਜਾਣੂ ਦਾ ਹਾਲ-ਚਾਲ ਜਾਨਣ ਲਈ ਘਰੋਂ ਨਿਕਲਿਆ ਸੀ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca