The US presidential election process is flawed | Latest Politics News
Connect with us [email protected]

ਅੰਤਰਰਾਸ਼ਟਰੀ

ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਦੀ ਪ੍ਰਕ੍ਰਿਆ ਕਸੂਤੀ ਫਸੀ

Published

on

america alections
 • ਹਿੰਸਾ ਦਾ ਡਰ, ਅਹਿਮ ਸਥਾਨ, ਕਾਰੋਬਾਰੀ ਅਦਾਰੇ ਤੇ ਵਿਭਾਗ ਸੀਲ
 • ਟਰੰਪ ਦੀ ਆਖਰੀ ਰੈਲੀ ਪਿੱਛੋਂ ਵਾਈਟ ਹਾਊਸ ਵਿੱਚ ਹਨ੍ਹੇਰਾ
  ਵਾਸ਼ਿੰਗਟਨ, 4 ਨਵੰਬਰ, – ਜਦੋਂ ਸਾਰੇ ਸੰਸਾਰ ਦੀਆਂ ਨਜ਼ਰਾਂ ਅਮਰੀਕਾ ਦੀ ਰਾਸ਼ਟਰਪਤੀ ਲਈ ਚੋਣ ਦੇ ਨਤੀਜਿਆਂ ਉੱਤੇ ਟਿਕੀਆਂ ਹੋਈਆਂ ਹਨ, ਓਦੋਂਇਸ ਸਭ ਤੋਂਤਾਕਤਵਰ ਦੇਸ਼ ਦੇ ਲੋਕ ਨਤੀਜਿਆਂ ਤੋਂ ਚਿੰਤਾ ਵਿੱਚ ਹਨ। ਵਾਸ਼ਿੰਗਟਨ ਤੋਂ ਸ਼ਿਕਾਗੋ ਤਕ ਵੱਡੇ-ਵੱਡੇ ਅਹਿਮ ਸਥਾਨ, ਕਾਰੋਬਾਰੀ ਅਦਾਰੇ ਅਤੇ ਵਿਭਾਗ ਬੰਦ ਕੀਤੇ ਗਏ ਹਨ। ਮੌਜੂਦਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਜੋਅ ਬਾਇਡਨ ਵਿਚਾਲੇ ਇਸ ਚੋਣ ਵਿੱਚ ਸਖ਼ਤ ਮੁਕਾਬਲਾ ਹੈ ਤੇ ਹਾਲ ਦੀ ਘੜੀ ਕਿਸੇ ਨੂੰ ਬਹੁਮਤ ਮਿਲਦਾ ਨਹੀਂ ਦਿੱਸਦਾ। ਰਾਸ਼ਟਰਪਤੀ ਬਣਨ ਲਈ ਕੁਲ 538 ਮੈਂਬਰਾਂ ਦੇ ਇਲੈਕਟੋਰਲ ਕਾਲਜਵਿੱਚੋਂ 270ਦੀ ਜਿੱਤ ਦਰਜ ਕਰਨਾ ਜ਼ਰੂਰੀ ਹੈ। ਬੁੱਧਵਾਰ ਸ਼ਾਮ ਤੱਕ ਜੋਅ ਬਾਇਡਨ 253 ਇਲੈਕਟੋਰਲ ਕਾਲਜਾਂ ਵਿੱਚ ਜਿੱਤ ਚੁੱਕੇ ਹਨ, ਜਦਕਿ ਡੋਨਾਲਡ ਟਰੰਪ ਦੇ ਖਾਤੇ ਵਿੱਚ 214 ਇਲੈਕਟੋਰਲ ਕਾਲਜ ਵੋਟਾਂ ਗਈਆਂ ਹਨ ਅਤੇ ਨਤੀਜੇ ਵਿੱਚ ਹਾਲੇ ਹੋਰ ਦੇਰੀ ਹੋ ਸਕਦੀ ਹੈ।
  ਇਸ ਚੋਣ ਵਿੱਚ ਸਖ਼ਤ ਮੁਕਾਬਲੇ ਵਾਲੇ ਕੁਝ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਰੁਕਣ ਅਤੇ ਟਰੰਪ ਵੱਲੋਂ ਜਨਤਾ ਨਾਲ ਧੋਖਾਧੜੀ ਦੇ ਦੋਸ਼ ਲਾਉਣ ਦੇ ਨਾਲ ਸੁਪਰੀਮ ਕੋਰਟ ਜਾਣ ਵਿੱਚ ਦੇ ਐਲਾਨ ਨਾਲ ਇਹ ਚੋਣ ਉਲਝਦੀ ਦਿਖਾਈ ਦੇਂਦੀ ਹੈ। ਜੋਅ ਬਾਇਡਨ ਨੇ ਆਪਣੇ ਹਮਾਇਤੀਆਂ ਨੂੰ ਭਰੋਸਾ ਰੱਖਣ ਦੇ ਨਾਲ ਕਿਹਾ ਕਿ ਉਹ ਚੋਣ ਜਿੱਤਣ ਜਾ ਰਹੇ ਹਨ।
  ਕਰੋਨਾ ਵਾਇਰਸ ਦੇ ਕਾਰਨ ਇਸ ਵਾਰੀ ਲਗਪਗ 10 ਕਰੋੜ ਲੋਕਾਂ ਨੇ ਡਾਕ ਰਾਹੀਂ ਵੋਟ ਪਾਈ ਸੀ ਤੇ ਇਨ੍ਹਾਂ ਵੋਟਾਂ ਦੇ ਗਿਣਤੀ ਦੌਰਾਨ ਹਰ ਸੂਬੇ ਵਿੱਚ ਸਭ ਤੋਂ ਪਹਿਲਾਂ ਨਿੱਜੀ ਤੌਰ ਉੱਤੇ ਪਾਈਆਂ ਵੋਟਾਂ ਗਿਣੀਆਂ ਜਾਂਦੀਆਂ ਹਨ ਤੇ ਉਸ ਦੇ ਬਾਅਦ ਪੋਸਟਲ ਵੋਟ ਗਿਣੇ ਜਾਣੇ ਹਨ। ਸਖ਼ਤ ਮੁਕਾਬਲੇ ਵਾਲੇ ਰਾਜਾਂ ਵਿੱਚ ਪੋਸਟਲ ਵੋਟ ਹਾਲੇ ਨਹੀਂਗਿਣੇ ਜਾ ਰਹੇ।
  ਅੱਜ ਵ੍ਹਾਈਟ ਹਾਊਸ ਤੋਂ ਸਰਕਾਰੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਇਕ ਵਿਵਾਦਤ ਟਵੀਟ ਕੀਤਾ, ਜਿਸਨੂੰ ਟਵਿੱਟਰ ਨੇ ਭਟਕਾਉਣ ਵਾਲਾ ਦੱਸ ਕੇ ਉਸ ਉੱਤੇ ਵਾਰਨਿੰਗ ਲੇਬਲ ਲਾ ਦਿੱਤਾ। ਟਰੰਪ ਨੇ ਕਿਹਾ, ‘ਅਸੀਂ ਜਿੱਤ ਰਹੇ ਹਾਂ, ਪਰ ਉਹ ਚੋਣ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਕਦੇ ਏਦਾਂ ਨਹੀਂ ਕਰਨ ਦੇਵਾਂਗੇ। ਵੋਟਾਂ ਪੈਣ ਤੋਂ ਬਾਅਦ ਵੋਟਾਂ ਨਹੀਂ ਪਾਈਆਂ ਜਾ ਸਕਦੀਆਂ।’ ਬਾਇਡਨ ਨੇ ਕਿਹਾ, ‘ਅਸੀਂ ਵਿਸਕਾਨਸਿਨ ਤੇ ਮਿਸ਼ੀਗਨ ਦੇ ਨਤੀਜਿਆਂ ਤੋਂ ਖੁਸ਼ ਹਾਂ। ਚੋਣਾਂ ਉਦੋਂ ਤਕ ਖ਼ਤਮ ਨਹੀਂ ਹੋਣਗੀਆਂ,ਜਦੋਂ ਤਕ ਹਰ ਵੋਟ ਨਾ ਗਿਣੀ ਗਈ। ਸਾਨੂੰ ਲੱਗਦਾ ਹੈ ਕਿ ਅਸੀਂ ਜਿੱਤਣ ਵਾਲੇ ਹਾਂ। ਤੁਹਾਡਾ ਧੀਰਜ ਸ਼ਲਾਘਾਯੋਗ ਹੈ, ਅਸੀਂ ਚੰਗਾ ਮਹਿਸੂਸ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਮੈਂ ਜਾਂ ਟਰੰਪ ਐਲਾਨ ਨਹੀਂ ਕਰ ਸਕਦੇ ਕਿ ਕੌਣ ਜਿੱਤੇਗਾ, ਇਹ ਅਮਰੀਕੀ ਜਨਤਾ ਤੈਅ ਕਰੇਗੀ।
  ਮੰਗਲਵਾਰ ਸਵੇਰੇ ਤਿੰਨ ਵਜੇ ਤੱਕ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਰੌਸ਼ਨੀ ਵਿੱਚ ਜਗਮਗਾ ਰਿਹਾ ਵਾਈਟ ਹਾਊਸ ਅਚਾਨਕ ਹਨੇਰੇ ਵਿੱਚ ਡੁੱਬ ਗਿਆ ਹੈ। ਜਦੋਂ ਟਰੰਪ ਆਪਣੀ ਆਖਰੀ ਰੈਲੀ ਕਰਕੇ ਵਾਈਟ ਹਾਊਸ ਵਿੱਚਮੁੜੇ ਤਾਂ ਹਨੇਰਾ ਹੋ ਗਿਆ ਤੇ ਇਸ ਨੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਦੇ ਖਦਸ਼ੇ ਪੈਦਾ ਕਰ ਦਿੱਤੇ, ਜਿਹੜੇ ਸਿਰਫ ਵਾਈਟ ਹਾਊਸ ਤਕ ਸੀਮਤ ਨਹੀਂ। ਨਤੀਜਿਆਂ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਨੂੰ ਪਲਾਈ ਬੋਰਡ ਨਾਲ ਢੱਕਿਆ ਗਿਆ ਹੈ। ਸ਼ਿਕਾਗੋ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦਮੈਗਨੀਫਿਸ਼ੀਐਂਟ ਮਾਇਲ ਫੈਸ਼ਨ ਸਟਰੀਟ ਵਿੱਚ ਵੱਡੇ-ਵੱਡੇ ਸ਼ੋਅਰੂਮਾਂ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਖੜੀਆਂ ਹਨ।ਅਮਰੀਕਾ ਦੇ ਇਸ ਹਾਲ ਦਾ ਕਾਰਨ ਡੋਨਾਲਡ ਟਰੰਪ ਦਾ ਖੁਦ ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ ਹੋਣਾ ਹੈ। ਓਥੇ ਡੋਨਾਲਡ ਟਰੰਪ ਨੂੰ ਜਿਤਾਉਣ ਜਾਂ ਹਰਾਉਣ ਲਈ ਵੋਟਿੰਗ ਹੋਈ ਹੋਣ ਕਰ ਕੇ ਇਹ ਚੋਣ ਜਨੂੰਨ ਅਮਰੀਕਾ ਲਈ ਚਿੰਤਾ ਬਣ ਗਿਆ ਹੈ। ਡਰ ਹੈ ਕਿ ਜੇ ਟਰੰਪ ਜਿੱਤੇਗਾ ਤਾਂ ਅਮਰੀਕੀ ਗੈਰ-ਗੋਰੇ ਹਿੰਸਾ ਕਰ ਸਕਦੇ ਹਨ ਅਤੇ ਜੇ ਡੋਨਾਲਡ ਟਰੰਪ ਹਾਰ ਜਾਵੇ ਤਾਂ ਉਨ੍ਹਾਂ ਦੇ ਸਮਰਥਕ ਹੰਗਾਮਾ ਕਰ ਸਕਦੇ ਹਨ। ਦੋਵੇਂ ਤਰ੍ਹਾਂ ਅਮਰੀਕਾ ਵਿੱਚ ਹਿੰਸਾ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦਾ ਡਰ ਵਾਸ਼ਿੰਗਟਨ ਵਿੱਚ ਵੀ ਹੈ, ਜਿੱਥੇ ਜਾਰਜ ਫਲੋਇਡ ਦੀ ਮੌਤ ਪਿੱਛੋਂ ਕਾਫੀ ਹਿੰਸਾ ਹੋਈ ਅਤੇ ਪ੍ਰਦਰਸ਼ਨਕਾਰੀਆਂ ਨੇ ਵਾਈਟ ਹਾਊਸ ਮੂਹਰੇ ਅੱਗ ਲਾ ਦਿੱਤੀ ਸੀ। ਉਦੋਂਤੋਂ ਵਾਈਟ ਹਾਊਸ ਦੀ ਸੁਰੱਖਿਆ ਕਾਫੀ ਵਧਾ ਕੇ ਉਸ ਦੇ ਬਾਹਰ ਲੋਹੇ ਦੀ ਵਾੜ ਲਾ ਦਿੱਤੀ ਗਈ।ਅਮਰੀਕਾ ਵਿੱਚਹਿੰਸਾ ਦੀ ਚਿੰਤਾ ਦਾ ਅੰਦਾਜ਼ਾ ਏਥੋਂ ਲਾਇਆ ਜਾ ਸਕਦਾ ਕਿ ਚੋਣਾਂ ਤੋਂ ਪਹਿਲਾਂ ਰਿਕਾਰਡ ਬੰਦੂਕਾਂ ਦੀ ਵਿਕਰੀ ਹੋਈ ਹੈ। ਬੰਦੂਕ ਖਰੀਦਣ ਵਾਲੇ ਲੱਖਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਬੰਦੂਕ ਚੁੱਕੀ ਹੈ।

Click Here Political News Online in Punjabi

ਅੰਤਰਰਾਸ਼ਟਰੀ

ਫਰਾਂਸ ਦਾ ਕਾਰਟੂਨ ਵਿਵਾਦ : ਟੀਚਰ ਦੇ ਕਤਲ ਕੇਸ ਵਿੱਚ 14 ਬੱਚੇ 10 ਘੰਟੇ ਕਸਟਡੀ ਵਿੱਚ ਰੱਖੇ ਗਏ

Published

on

Kept in custody

ਪੈਰਿਸ, 24 ਨਵੰਬਰ – ਇਸ ਸ਼ਹਿਰ ਦੇ ਚਾਰ ਕੰਪਲੈਕਸਾਂ ਵਿੱਚ ਦਰਜਨ ਕੁ ਪੁਲਸ ਵਾਲੇ ਅਸਾਲਟ ਰਾਈਫਲਾਂ ਲੈ ਕੇ ਅਚਾਨਕ ਪਹੁੰਚੇ ਸਨਨ। ਕੁਝ ਦੇਰ ਬਾਅਦ ਉਹ ਚਾਰ ਬੱਚਿਆਂ ਨੂੰ ਲੈ ਕੇ ਨਿਕਲੇ। ਪਰਵਾਰ ਦੇ ਪੁੱਛਣ ‘ਤੇ ਪੁਲਸ ਦੱਸਦੀ ਹੈ ਕਿ ਉਨ੍ਹਾਂ ‘ਤੇ ਅੱਤਵਾਦ ਦੇ ਬਚਾਅ ਅਤੇ ਅੱਤਵਾਦ ਨੂੰ ਉਤਸ਼ਾਹ ਕਰਨ ਦਾ ਦੋਸ਼ ਹੈ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਮਾਂ ਚੀਕਦੀ ਹੈ, ਇਹ ਨਾਮੁਮਕਿਨ ਹੈ। ਇਨ੍ਹਾਂ ਦੀ ਉਮਰ ਸਿਰਫ 10 ਸਾਲ ਹੈ।
ਅਸਲ ਵਿੱਚ ਇਹ ਚਾਰ ਬੱਚੇ, ਜਿਨ੍ਹਾਂ ਵਿੱਚ ਇੱਕ ਬੱਚੀ ਵੀ ਹੈ, ਉਸ ਲੁਈਸ ਪਾਸਟਰ ਐਲੀਮੈਂਟਰੀ ਸਕੂਲ ਦੀ ਪੰਜਵੀਂ ਕਲਾਸ ਵਿੱਚ ਬੈਠੇ 14 ਬੱਚਿਆਂ ਵਿੱਚੋਂ ਹਨ, ਜਿੱਥੇ ਬੀਤੀ 16 ਅਕਤੂਬਰ ਨੂੰ ਅੱਤਵਾਦੀ ਨੇ ਇੱਕ ਟੀਚਰ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਨ੍ਹਾਂ 14 ਬੱਚਿਆਂ ਵਿੱਚ ਕਈ ਅਜਿਹੇ ਹਨ,ਜਿਨ੍ਹਾਂ ਨੂੰ 10 ਘੰਟੇ ਤੱਕ ਕਸਟਡੀ ਵਿੱਚ ਰੱਖਿਆ ਗਿਆ। ਇਨ੍ਹਾਂ ਦੇ ਪਰਵਾਰਾਂ ਨਾਲ ਵੀ ਇਨ੍ਹਾਂ ਦੀ ਧਾਰਮਿਕ ਆਸਥਾ ਅਤੇ ਪਿੱਛੇ ਜਿਹੇ ਵਿੱਚ ਇੱਕ ਮੈਗਜ਼ੀਨ ਵਿੱਚ ਛਪੇ ਵਿਵਾਦ ਗ੍ਰਸਤ ਕਾਰਟੂਨ ਦੇ ਬਾਰੇ ਸਖਤ ਪੁੱਛਗਿੱਛ ਕੀਤੀ ਜਾ ਰਹੀ ਹੈ।

Continue Reading

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ ‘ਚ ਇਸਰਾਈਲੀ ਪੀ ਐਮ ਰੁੱਝੇ

Published

on

Benjamin Netanyahu

ਯਰੂਸ਼ਲਮ, 24 ਨਵੰਬਰ – ਖਾੜੀ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਵਿੱਚ ਰੁਝੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖੁਫੀਆ ਦੌਰੇ ‘ਤੇ ਸਊਦੀ ਅਰਬ ਦੇ ਨਿਓਮ ਸ਼ਹਿਰ ਪਹੁੰਚੇ ਅਤੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌੰਪੀਉ ਨਾਲ ਬੈਠਕ ਕੀਤੀ ਹੈ।
ਵਰਨਣ ਯੋਗ ਹੈ ਕਿ ਕਿਸੇ ਇਸਰਾਈਲੀ ਨੇਤਾ ਦੀ ਇਹ ਪਹਿਲੀ ਸਊਦੀ ਅਰਬ ਯਾਤਰਾ ਹੈ। ਇਸ ਬੈਠਕ ਨਾਲ ਖੇਤਰੀ ਸਮੀਕਰਣ ਵਿੱਚ ਵੱਡਾ ਬਦਲਾਓ ਆ ਸਕਦਾ ਹੈ। ਇਹ ਕਵਾਇਦ ਈਰਾਨ ਨੂੰ ਘੇਰਣ ਲਈ ਹੋ ਰਹੀ ਹੈ, ਕਿਉਂਕਿ ਖੇਤਰੀ ਪੱਧਰ ‘ਤੇ ਇਸ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਸਊਦੀ ਅਰਬ ਰਸਮੀ ਤੌਰ ‘ਤੇ ਫਿਲਸਤੀਨੀ ਹਿਤਾਂ ਦਾ ਸਮਰੱਥਕ ਹੈ ਅਤੇ ਇਸ ਬਾਰੇ ਉਸ ਨੇ ਇਸਰਾਈਲ ਦੇ ਨਾਲ ਆਪਣੇ ਸਾਰੇ ਸਰਕਾਰੀ ਸੰਪਰਕ ਤੋੜੇ ਹੋਏ ਹਨ, ਪਰ ਇਸ ਖਾੜੀ ਦੇਸ਼ ਨੇ ਉਸ ਸਮੇਂ ਸਬੰਧ ਸੁਧਾਰਨ ਲਈ ਸੰਕੇਤ ਦਿੱਤੇ ਸੀ, ਜਦੋਂ ਬੀਤੇ ਅਗਸਤ ਮਹੀਨੇ ਇਸਰਾਈਲੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿਚੋਂ ਲੰਘਣ ਦੀ ਇਜਾਜ਼ਤ ਦਿੱਤੀ ਸੀ।
ਇਸਰਾਈਲ ਦੇ ਸਿੱਖਿਆ ਮੰਤਰੀ ਅਤੇ ਸੁਰੱਖਿਆ ਮਸਲਿਆਂ ‘ਤੇ ਕੈਬਿਨੇਟ ਕਮੇਟੀ ਦੇ ਮੈਂਬਰ ਯੋਏਵ ਗੈਲੇਂਟ ਨੇ ਨੇਤਨਯਾਹੂ ਦੇ ਦੌਰੇ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ। ਇਸ ਨਾਲ ਪਹਿਲਾਂ ਇਸਰਾਈਲੀ ਆਰਮੀ ਰੇਡਿਓ ਅਤੇ ਕੇਨ ਰੇਡਿਓ ਨੇ ਰੇਤਨਯਾਹੂ ਦੇ ਖੁਫੀਆ ਦੌਰੇ ਦੀ ਜਾਣਕਾਰੀ ਦਿੱਤੀ ਸੀ।

Continue Reading

ਅੰਤਰਰਾਸ਼ਟਰੀ

ਜੈਸ਼-ਏ-ਮੁਹੰਮਦ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਦੀ ਧਮਕੀ

Published

on

Jaish-e-Mohammed

ਪੈਰਿਸ, 24 ਨਵੰਬਰ – ਫ਼ਰਾਂਸ ਦੀ ਇਸਲਾਮਿਕ ਅੱਤਵਾਦ ਵਿਰੁੱਧ ਕਾਰਵਾਈ ਤੋਂ ਭੜਕੇ ਅੱਤਵਾਦੀ ਸੰਗਠਨਾਂ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਤੋਂ ਬਾਅਦ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਫ਼ਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਧਮਕੀ ਦਿੱਤੀ ਹੈ।
ਜੈਸ਼ ਨੇ ਕਿਹਾ ਹੈ ਕਿ ਮੈਕਰੋਂ ਅਤੇ ਉਨ੍ਹਾਂ ਵਰਗੇ ਕੁਫਰ ਦੇ ਦੋਸ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇੱਕ ਲੇਖ ਰਾਹੀਂ ਆਪਣੀ ਧਮਕੀ ਵਿੱਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਫ਼ਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਵਰਗੀ ਸੋਚ ਰੱਖਣ ਵਾਲਿਆਂ ਨੂੰ ਉਹ ਲੋਕ ਨਿਸ਼ਾਨ ਬਣਾਉਣਗੇ, ਜੋ ਪੈਗੰਬਰ ਮੁਹੰਮਦ ਦੇ ਸਨਮਾਨ ਵਿੱਚ ਆਪਣੀ ਜਾਨ ਗੁਆਉਣ ਨੂੰ ਤਿਆਰ ਹਨ। ਜੈਸ਼ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ, ਜਾਂ ਉਸ ਤੋਂ ਅਗਲੇ ਦਿਨ ਕਦੇ ਨਾ ਕਦੇ ਇੱਕ ਹੋਰ ਅਬਦੁੱਲਾ ਚੇਚੇਨੀ, ਮੁਮਤਾਜ ਕਾਦਰੀ ਤੇ ਗਾਜੀ ਖ਼ਾਲਿਦ ਜਨਮ ਲਵੇਗਾ। ਵਰਨਣ ਯੋਗ ਹੈ ਕਿ ਚੇਚਨੀ ਉਹ ਅੱਤਵਾਦੀ ਹੈ, ਜਿਸ ਨੇ ਪਿਛਲੇ ਮਹੀਨੇ ਪੈਰਿਸ ਵਿੱਚ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਲਈ ਸਕੂਲ ਅਧਿਆਪਕ ਦਾ ਗਲਾ ਵੱਢ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਗਾਜ਼ੀ ਖਾਲਿਦ ਨੇ ਅਹਿਮਦੀਆ ਮੁਸਲਿਮ ਤਾਹਿਰ ਅਹਿਮਦ ਨਸੀਮ ਦਾ ਕੋਰਟ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਤਾਹਿਰ ‘ਤੇ ਪਾਕਿਸਤਾਨ ਵਿੱਚ ਕੁਫਰ ਦਾ ਕੇਸ ਚੱਲ ਰਿਹਾ ਸੀ। ਜੈਸ਼ ਨੂੰ ਯੂ ਐੱਨ ਸੁਰੱਖਿਆ ਕੌਂਸਲ ਨੇ ਅੱਤਵਾਦੀ ਸੰਗਠਨ ਐਲਾਨਿਆ ਸੀ, ਪਰ ਉਸ ਦੀ ਵੈਬਸਾਈਟ ਅਜੇ ਚੱਲਦੀ ਹੈ। ਦੁਨੀਆ ਨੂੰ ਧੋਖਾ ਦੇਣ ਲਈ ਵੈਬਸਾਈਟ ਦੇ ਹੋਮ ਪੇਜ ‘ਤੇ ਅਪਡੇਟ ਦੀ ਆਖ਼ਰੀ ਤਾਰੀਖ਼ ਮਈ 2019 ਹੈ ਪਰ ਮਦੀਨਾ-ਮਦੀਨਾ ਪੇਜ਼ ‘ਤੇ ਲਗਾਤਾਰ ਧਮਕੀ ਵਾਲੇ ਲੇਖ ਪੋਸਟ ਹੋ ਰਹੇ ਹਨ।

Continue Reading

ਰੁਝਾਨ