The Trump family danced as they watched the angry mob march towards
Connect with us apnews@iksoch.com

ਅੰਤਰਰਾਸ਼ਟਰੀ

ਭੜਕੀ ਭੀੜ ਨੂੰ ਅਮਰੀਕੀ ਪਾਰਲੀਮੈਂਟ ਵੱਲ ਜਾਂਦਿਆਂ ਵੇਖ ਕੇ ਟਰੰਪ ਪਰਿਵਾਰ ਨੱਚਦਾ ਰਿਹਾ

Published

on

 • ਵਾਇਰਲ ਵੀਡੀਓ ਵੇਖ ਕੇ ਲੋਕਾਂ ਨੇ ਟਰੰਪ ਪਰਵਾਰ ਨੂੰ ਗੱਦਾਰ ਕਿਹਾ
 • ਅਮਰੀਕੀ ਹਿੰਸਾ ਵਿੱਚ ਤਿਰੰਗਾ ਲਹਿਰਾਉਣ ਵਾਲੇ ਖਿਲਾਫ ਕੇਸ ਦਰਜ
  ਵਾਸ਼ਿੰਗਟਨ, 9 ਜਨਵਰੀ, – ਬੀਤੇਵੀਰਵਾਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਦੀ ਪ੍ਰਕਿਰਿਆ ਨੂੰ ਸਿਰੇ ਲਾਉਣ ਲਈ ਜਦੋਂ ਪਾਰਲੀਮੈਂਟ ਵਿੱਚ ਕਾਰਵਾਈ ਚੱਲ ਰਹੀ ਸੀ ਅਤੇ ਨਵੇਂਚੁਣੇ ਰਾਸ਼ਟਰਪਤੀ ਜੋਅ ਬਾਇਡੇਨ ਦੇ ਨਾਂਅ ਉੱਤੇ ਮੋਹਰ ਲੱਗਣ ਵਾਲੀ ਸੀ, ਉਸ ਸਮੇਂ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਪਾਰਲੀਮੈਂਟ ਭਵਨ ਦੇ ਅੰਦਰਵੜ ਕੇ ਹਿੰਸਾ ਕੀਤੀ ਸੀ, ਜਿਸਵਿੱਚ ਇੱਕ ਪੁਲਿਸ ਅਫਸਰ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਪਤਾ ਲੱਗਾ ਹੈ ਕਿ ਉਸ ਵੇਲੇ ਹਿੰਸਾ ਕਰਦੀਭੀੜ ਨੂੰ ਟੀ ਵੀ ਉੱਤੇ ਵੇਖ ਕੇ ਟਰੰਪ ਪਰਵਾਰ ਨੱਚਦਾ ਰਿਹਾ ਸੀ।
  ਉਨ੍ਹਾਂ ਪਲਾਂ ਬਾਰੇ ਟਰੰਪ ਪਰਵਾਰ ਦੀ ਇਕ ਵੀਡੀਓ ਬਾਹਰ ਆਈ ਹੈ, ਜਿਸ ਦੀ ਸ਼ੂਟਿੰਗ ਖੁਦ ਡੋਨਾਲਡ ਟਰੰਪ ਦੇ ਪੁੱਤਰ ਟਰੰਪ ਜੂਨੀਅਰ ਨੇ ਕੀਤੀ ਸੀ। ਇਸ ਵੀਡੀਓ ਵਿੱਚਪਾਰਲੀਮੈਂਟ ਭਵਨ ਵਿੱਚ ਹੋ ਰਹੀ ਹਿੰਸਾ ਵੇਖ ਕੇਪੂਰਾ ਟਰੰਪ ਪਰਿਵਾਰ ਖੁਸ਼ੀ ਨਾਲ ਨੱਚ ਅਤੇ ਗਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਟਰੰਪ ਪਰਿਵਾਰ ਨੂੰ ਅਮਰੀਕੀ ਲੋਕਾਂ ਨੇ ਕੋਸਿਆ ਅਤੇ ਗੱਦਾਰ ਤੱਕ ਕਿਹਾ ਹੈ। ਪਤਾ ਲੱਗਾ ਹੈ ਕਿ ਇਹ ਵੀਡੀਓ ਡੋਨਾਲਡ ਟਰੰਪ ਜੂਨੀਅਰ ਦੇ ਮੋਬਾਈਲ ਤੋਂ ਸ਼ੂਟ ਕੀਤਾ ਗਿਆ ਹੈ, ਜਿਸ ਵਿੱਚ ਡੋਨਾਲਡ ਟਰੰਪ, ਉਸ ਦੀ ਬੇਟੀ ਇਵਾਂਕਾ ਟਰੰਪ ਅਤੇ ਕੁਝ ਹੋਰ ਲੋਕ ਨਜ਼ਰ ਆ ਰਹੇ ਹਨ ਅਤੇ ਇਸ ਵਿਚ ਜੂਨੀਅਰ ਟਰੰਪ ਕਹਿ ਰਹੇ ਹਨ, ‘ਸਾਥੀ ਉਥੇ ਜਾਣ ਲਈ ਤਿਆਰ ਹੋ ਰਹੇ ਹਨ’। ਉਸਨੇ ਆਪਣੀਆਂ ਵੀਡੀਓਵਿੱਚ ਕਿਹਾ ਕਿ ਉਹ ਇਸ ਭੀੜ ਨੂੰ ਵੇਖ ਕੇ ਉਦਾਸ ਨਹੀਂ, ਸੈਂਕੜੇ ਲੋਕ ਇਮਾਰਤ ਵੱਲ ਜਾ ਰਹੇ ਹਨ। ਜੂਨੀਅਰ ਟਰੰਪ ਨੇ ਆਪਣੀ ਵੀਡੀਓ ਵਿਚ ਪ੍ਰਦਰਸ਼ਨਕਾਰੀਆਂ ਨੂੰ ਦੇਸ਼ ਭਗਤ ਕਿਹਾ ਹੈ।
  ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਪਿੱਛੋਂਆਮ ਲੋਕ ਟਰੰਪ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਜ਼ਬਰਦਸਤ ਗਾਲਾਂ ਕੱਢ ਰਹੇ ਹਨ। ਇਹੀ ਨਹੀਂ, ਉਨ੍ਹਾਂ ਵੀਡੀਓ ਵਿੱਚ ਨਜ਼ਰ ਆਏ ਲੋਕਾਂ ਨੂੰ ਗੱਦਾਰ ਵੀ ਕਿਹਾ ਹੈ। ਇਕ ਯੂਜ਼ਰ ਨੇ ਲਿਖਿਆ, ‘ਮੈਂ ਇਹ ਵੇਖ ਕੇ ਘਬਰਾ ਗਿਆ ਤੇ ਹੈਰਾਨ ਸੀ। ਇਸ ਫੁਟੇਜ ਨੂੰ ਕਾਂਗਰਸ ਦੇ ਸਿਆਸਤਦਾਨਾਂ ਅਤੇ ਸੱਭਿਅਕ ਅਮਰੀਕੀਆਂ ਵਿਰੁੱਧ ਬਗਾਵਤ ਦੇ ਸਬੂਤ ਵਜੋਂ ਪੇਸ਼ ਕਰਨਾ ਚਾਹੀਦਾ ਹੈ।’ ਇਕ ਹੋਰ ਯੂਜ਼ਰ ਨੇ ਟਵੀਟ ਕੀਤਾ ਕਿ ਬਹੁਤੇ ਲੋਕ ਇਸ ਨੂੰ ਦੁੱਖ, ਹੰਝੂਆਂ ਅਤੇ ਡਰ ਨਾਲ ਵੇਖ ਰਹੇ ਸਨ, ਪਰ ਇਹ ਗੱਦਾਰ ਹੱਸ, ਨੱਚ ਰਹੇ ਸਨ।
  ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕ ਜਦੋਂ ਪਿਛਲੇ ਬੁੱਧਵਾਰ ਯੂ ਐਸ ਕੈਪੀਟਲ (ਅਮਰੀਕੀਪਾਰਲੀਮੈਂਟ ਭਵਨ) ਵਿੱਚਜਾ ਵੜੇ ਅਤੇ ਓਥੇ ਹੋਈ ਹਿੰਸਾ ਵਿਚ ਚਾਰ ਲੋਕਾਂ ਦੀ ਮੌਤ ਹੋਈ ਸੀ, ਓਦੋਂ ਭਾਰਤੀ ਮੂਲਦੇ ਵਿਨਸੈਂਟ ਜ਼ੇਵੀਅਰ ਨੇ ਉਥੇ ਭਾਰਤ ਦਾ ਝੰਡਾ ਝੁਲਾਇਆ ਸੀ। ਉਸ ਦੇ ਖਿਲਾਫ ਦਿੱਲੀ ਦੇ ਕਾਲਕਾਜੀ ਥਾਣੇ ਵਿਚ ਸਿ਼ਕਾਇਤ ਦਰਜ ਕੀਤੀ ਗਈ ਹੈ। ਸਿ਼ਕਾਇਤ ਕਰਤਾ ਦੀਪਕ ਕੁਮਾਰ ਸਿੰਘ ਨੇ ਫੇਸਬੁੱਕ ਅਤੇ ਟਵਿੱਟਰ ਤੋਂ ਉਸ ਦਾ ਖਾਤਾ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਹੈ। ਦੂਸਰੇ ਪਾਸੇ ਵਿਨਸੈਂਟ ਨੇ ਕਿਹਾ ਹੈ ਕਿ ਉਹ ਰੋਸ ਪ੍ਰਦਰਸ਼ਨ ਦੌਰਾਨ ਤਿਰੰਗੇ ਨਾਲ ਟਰੰਪ ਦੇ ਹਮਾਇਤੀ ਵਜੋਂ ਗਿਆ ਸੀ, ਨਸਲਵਾਦੀ ਵਜੋਂ ਨਹੀਂ। 54 ਸਾਲਾ ਵਿਨਸੈਂਟ ਆਪਣੇ ਪਿਛੋਕੜ ਵਜੋਂ ਭਾਰਤ ਦੇ ਕੇਰਲਾ ਰਾਜ ਦੇ ਕੋਚੀ ਨਾਲ ਸਬੰਧਤ ਹੈ। ਉਸ ਨੇ ਕਿਹਾ ਕਿ ਉਹ ਕੈਪੀਟਲ ਹਿੱਲ ਦੀ ਹਿੰਸਾ ਵਿੱਚ ਸ਼ਾਮਲ ਨਹੀਂ ਸੀ, ਉਹ ਚੋਣ ਧੋਖਾਧੜੀ ਦੇ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰਨ ਗਿਆ ਸੀ। ਜਦੋਂ ਵਿਨਸੈਂਟ ਨੂੰ ਪੁੱਛਿਆ ਗਿਆ ਕਿ ਉਸ ਨੇ ਤਿਰੰਗਾ ਝੰਡਾ ਆਪਣੇ ਹੱਥਾਂਵਿੱਚ ਕਿਉਂ ਲਿਆ ਸੀ ਤਾਂ ਉਸ ਨੇ ਕਿਹਾ ਕਿ ਇਹ ਟਰੰਪ ਦੇ ਸਮਰਥਨ ਵਿੱਚ ਹੈ, ਇਹ ਰੈਲੀ ਕੋਈ ਨਸਲਵਾਦੀ ਲਹਿਰ ਨਹੀਂ ਸੀ, ਜੇ ਇਹ ਨਸਲਵਾਦੀ ਹੁੰਦੀ, ਤਾਂ ਮੈਂ ਭਾਰਤ ਦੇ ਝੰਡੇ ਚੁੱਕ ਕੇ ਦਾਖਲ ਹੀ ਨਹੀਂ ਸੀ ਹੋ ਸਕਦਾ।

ਅੰਤਰਰਾਸ਼ਟਰੀ

ਚੀਨ ਵਿੱਚ 10 ਕਰੋੜ ਲੋਕਾਂ ਨੂੰ ਜ਼ਹਿਰੀਲਾ ਪਾਣੀ ਸਪਲਾਈ ਹੋ ਗਿਆ

Published

on

ਪੇਈਚਿੰਗ, 18 ਜਨਵਰੀ – ਚੀਨ ਵਿੱਚ ਲੱਗਭਗ 10 ਕਰੋੜ ਲੋਕਾਂ ਨੂੰ ਅਜਿਹਾ ਪੀਣ ਦਾ ਪਾਣੀ ਸਪਲਾਈ ਕਰ ਦਿੱਤਾ ਗਿਆ ਹੈ ਜਿਸ ਤਕ ਅਸੁਰੱਖਿਤ ਜ਼ਹਿਰੀਲੇ ਰਸਾਇਣ ਦੀ ਪਹੁੰਚ ਸੀ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਅਨੁਸਾਰ ਸਿੰਘੁਆ ਯੂਨੀਵਰਸਿਟੀ ਦੇ ਇੱਕ ਦਲ ਨੇ ਪਿਛਲੀ ਰਿਸਰਚ ਦੇ ਡੈਟੇ ਦੀ ਵਰਤੋਂ ਕਰਕੇ ਪਤਾ ਲਾਇਆ ਕਿ ਪਾਣੀ ਵਿੱਚ ਪਾਲੀਫਲੁਅੋਰੋਕਾਈਲ (ਪੀ ਐਫ ਏ ਏ ਐਸ) ਦਾ ਪੱਧਰ ਕਾਫੀ ਜ਼ਿਆਦਾ ਹੈ, ਜੋ ਮਨੁੱਖ ਵੱਲੋਂ ਪੈਦਾ ਕੀਤਾ ਰਸਾਇਣ ਹੈ ਜਿਸਦਾ ਇਸਤੇਮਾਲ ਫੈਬ੍ਰਿਕ ਅਤੇ ਕੀਟਨਾਸ਼ਕ ਬਣਾਉਣ ਵਿੱਚ ਹੁੰਦਾ ਹੈ। ਰਿਪੋਰਟ ਦੇ ਅਨੁਸਾਰ 20 ਪ੍ਰਤੀਸ਼ਤ ਤੋਂ ਜ਼ਿਆਦਾ ਚੀਨੀ ਸ਼ਹਿਰਾਂ ਵਿੱਚ ਪੀਣ ਦੇ ਪਾਣੀ ਵਿੱਚ ਪੀ ਐਫ ਏ ਐਸ ਦੀ ਮਾਤਰਾ ਵੱਧ ਪਾਈ ਗਈ ਹੈ। ਇਸ ਲਈ ਅਧਿਐਨ ਵਿੱਚ ਬੈਂਚਮਾਰਕ ਦੇ ਰੂਪ ਵਿੱਚ ਅਮਰੀਕੀ ਰਾਜ ਵਰਮੋਟ ਦੇ ਨਿਯਮਾਂ ਦਾ ਉੁਪਯੋਗ ਕੀਤਾ ਗਿਆ। ਸਮਾਚਾਰ ਪੱਤਰ ਦੇ ਅਨੁਸਾਰ ਜਿਨ੍ਹਾਂ ਸ਼ਹਿਰਾਂ ਦੇ ਪੀਣ ਦੇ ਪਾਣੀ ਵਿੱਚ ਪੀ ਐਫ ਏ ਐਸ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ ਉਨ੍ਹਾਂ ਵਿੱਚ ਪੂਰਬੀ ਚੀਨ ਵਿੱਚ ਵੁੂਸ਼ੀ, ਹਾਂਗਝੋਊ ਅਤੇ ਸੁਜਾਏ ਅਤੇ ਦੱਖਣੀ ਪ੍ਰਾਂਤ ਗੁਆਂਗਡੋਂਗ ਦੇ ਫੁਜੋਨ ਸ਼ਾਮਲਹਨ।

Continue Reading

ਅੰਤਰਰਾਸ਼ਟਰੀ

ਬਾਈਡੇਨ ਦੇ ਪ੍ਰਸ਼ਾਸਨ ਵਿੱਚ 20 ਭਾਰਤੀ-ਅਮਰੀਕੀ ਹੋਣਗੇ

Published

on

biden

ਵਾਸ਼ਿੰਗਟਨ, 18 ਜਨਵਰੀ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ਤੇ 13 ਔਰਤਾਂ ਸਮੇਤ ਘੱਟੋ-ਘੱਟ 20 ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 20 ਭਾਰਤੀ-ਅਮਰੀਕੀਆਂ ਵਿੱਚੋਂ ਘੱਟੋ-ਘੱਟ 17 ਲੋਕ ਵ੍ਹਾਈਟ ਹਾਊਸ ਵਿੱਚ ਮਹੱਤਵਪੂਰਨ ਅਹੁਦਾ ਸੰਭਾਲਣਗੇ। ਅਮਰੀਕਾ ਦੀ ਕੁੱਲ ਆਬਾਦੀ ਦਾ ਇੱਕ ਫ਼ੀਸਦੀ ਭਾਰਤੀ-ਅਮਰੀਕੀ ਹਨ ਤੇ ਇਸ ਭਾਈਚਾਰੇ ਵਿੱਚੋਂ ਕਿਸੇ ਪ੍ਰਸ਼ਾਸਨ ਵਿੱਚ ਪਹਿਲੀ ਵਾਰੀ ਇੰਨੀ ਵੱਧ ਗਿਣਤੀ ਵਿੱਚ ਲੋਕਾਂ ਨੂੰ ਨਿਯੁਕਤ ਕੀਤਾ ਜਾਵੇਗਾ। ਜੋਅ ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਇਸੇ ਦਿਨ ਭਾਰਤੀ ਮੂ਼ਲ ਦੀ ਕਮਲਾ ਹੈਰਿਸ ਸਹੁੰ ਚੁਕ ਕੇ ਇਸ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲੇਗੀ। ਉਹ ਅਮਰੀਕਾ ਵਿੱਚ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਅਤੇ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਵੀ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਿਸੇ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬਾਈਡੇਨ ਦੇ ਪ੍ਰਸ਼ਾਸਨ ਵਿੱਚ ਅਜੇ ਵੀ ਕਈ ਅਹੁਦੇ ਖ਼ਾਲੀ ਹਨ। ਨਾਮਜ਼ਦ ਕੀਤੇ ਗਏ ਲੋਕਾਂ ਦੀ ਸੂਚੀ ਵਿੱਚ ਸਭ ਤੋਂ ਉਪਰ ਨੀਰਾ ਟੰਡਨ ਤੇ ਡਾ: ਵਿਵੇਕ ਮੂਰਤੀ ਹਨ। ਬਾਈਡੇਨ ਪ੍ਰਸ਼ਾਸਨ ਵਿੱਚ ਵ੍ਹਾਈਟ ਹਾਊਸ ਦਫ਼ਤਰ ਦੇ ਪ੍ਰਬੰਧਨ ਤੇ ਬਜਟ ਦੇ ਡਾਇਰੈਕਟਰ ਦੇ ਤੌਰਤੇ ਟੰਡਨ ਅਤੇ ਅਮਰੀਕੀ ਸਰਜਨ ਜਨਰਲ ਵਜੋਂ ਡਾ: ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਗਿਆ ਹੈ।ਮਾਲਾ ਅਡਿਗਾ ਜਿਲ ਬਾਈਡੇਨ ਦੀ ਨੀਤੀ ਨਿਰਦੇਸ਼ਕ ਅਤੇ ਗਰਿਮਾ ਵਰਮਾ ਨੂੰ ਉਨ੍ਹਾਂ ਦੇ ਦਫ਼ਤਰ ਦੀ ਡਿਜ਼ੀਟਲ ਡਾਇਰੈਕਟਰ ਬਣਾਇਆ ਗਿਆ ਹੈ, ਜਦਕਿ ਸਬਰੀਨਾ ਸਿੰਘ ਨੂੰ ਉਨ੍ਹਾਂ ਦੀ ਡਿਪਟੀ ਪੈ੍ਰਸ ਮੰਤਰੀ ਲਾਇਆ ਗਿਆ ਹੈ। ਵ੍ਹਾਈਟ ਹਾਊਸ ਵਿੱਚ ਪਹਿਲੀ ਵਾਰ ਅਜਿਹੇ ਦੋ ਭਾਰਤੀ-ਅਮਰੀਕੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਜੋ ਪਿੱਛੋਂ ਕਸ਼ਮੀਰ ਨਾਲ ਸਬੰਧ ਰਖਦੇ ਹਨ। ਇਨ੍ਹਾਂ ਵਿੱਚ ਆਇਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦਫ਼ਤਰ ਦੀ ਡਿਜੀਟਲ ਰਣਨੀਤੀ ਦੀ ਪਾਰਟਨਰਸ਼ਿਪ ਮੈਨੇਜਰ ਤੇ ਸਮੀਰਾ ਫ਼ਾਜ਼ਲੀ ਨੂੰ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰੀ ਆਰਥਕ ਪ੍ਰੀਸ਼ਦ ਦੀ ਡਿਪਟੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ।

Latest Political News Today

Continue Reading

ਅੰਤਰਰਾਸ਼ਟਰੀ

ਚੀਨ ਨੇ ਬ੍ਰਿਟਿਸ਼ ਓਵਰਸੀਜ਼ ਪਾਸਪੋਰਟ ਰੱਖਣ ਵਾਲਿਆਂ ਉੱਤੇ ਸਿ਼ਕੰਜਾ ਕੱਸਿਆ

Published

on

passport
 • ਅਮਰੀਕਾ ਨੇ ਚੀਨ ਨੂੰ ਚਿੜਾਉਣ ਲਈ ਤਿੱਬਤ ਬਾਰੇ ਕਾਨੂੰਨ ਬਣਾਇਆ
  ਬੀਜਿੰਗ, 17 ਜਨਵਰੀ, – ਚੀਨ ਸਰਕਾਰ ਉਨ੍ਹਾਂ ਲੋਕਾਂ ਉੱਤੇ ਹਾਂਗਕਾਂਗ ਵਿੱਚ ਸਰਕਾਰੀ ਦਫ਼ਤਰਾਂਵਿੱਚ ਕੰਮ ਕਰਨ ਲਈ ਰੋਕ ਲਾਉਣ ਬਾਰੇ ਸੋਚ ਰਹੀ ਹੈ, ਜਿਨ੍ਹਾਂ ਕੋਲ ਬ੍ਰਿਟਿਸ਼ ਓਵਰਸੀਜ਼ ਪਾਸਪੋਰਟ ਹਨ।
  ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਕ ਜੇ ਇਹ ਨਿਯਮ ਲਾਗੂ ਹੋਵੇਗਾਤਾਂ ਕਈ ਵੱਡੇ ਅਫਸਰਾਂਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਮੁਸ਼ਕਲ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹਾਂਗਕਾਂਗ ਦੇ ਸੈਂਕੜੇ ਲੋਕਤੰਤਰ ਸਮਰਥਕ ਲੋਕਾਂ ਉੱਤੇਚੀਨ ਨਵੇਂ ਕੌਮੀ ਸੁਰੱਖਿਆ ਕਾਨੂੰਨ ਹੇਠ ਕਾਰਵਾਈ ਕਰ ਚੁੱਕਾ ਹੈ।ਅਖ਼ਬਾਰ ਦੇ ਮੁਤਾਬਕ ਦੇਸ਼ ਦੀ ਲਾਅ ਸੰਸਥਾ ਨੈਸ਼ਨਲ ਪੀਪਲਜ਼ ਕਾਂਗਰਸ ਸਟੈਂਡਿੰਗ ਕਮੇਟੀ ਦੀ ਇਸ ਬੁੱਧਵਾਰ ਨੂੰ ਹੋਣ ਵਾਲੀ ਬੈਠਕਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਚੀਨ ਅਤੇ ਬ੍ਰਿਟੇਨਦਾ ਵਿਵਾਦ ਓਦੋਂਸ਼ੁਰੂ ਹੋਇਆ ਸੀ, ਜਦੋਂ ਬ੍ਰਿਟੇਨ ਨੇ ਪਿਛਲੇ ਸਾਲ ਜੁਲਾਈਵਿੱਚ ਐਲਾਨ ਕੀਤਾ ਸੀ ਕਿ ਉਹ ਹਾਂਗਕਾਂਗ ਦੇ ਲੋਕਾਂ ਨੂੰ ਬੀਐੱਨ ਓ (ਬ੍ਰਿਟਿਸ਼ ਨੈਸ਼ਨਲ ਓਵਰਸੀਜ਼) ਦਾ ਦਰਜਾ ਹੋਵੇਗਾ, ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਤਾ ਦਾ ਰਸਤਾ ਮਿਲ ਜਾਵੇਗਾ। ਇਹ ਕਦਮ ਬ੍ਰਿਟੇਨ ਸਰਕਾਰ ਨੇ ਚੀਨ ਵੱਲੋਂ ਕੌਮੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਉੱਤੇ ਚੁੱਕਿਆ ਸੀ।
  ਦੂਸਰੇ ਪਾਸੇ ਅਮਰੀਕਾ ਨੇ ਤਿੱਬਤ ਬਾਰੇ ਕਾਨੂੰਨ ਬਣਾ ਕੇ ਇਸ ਇਲਾਕੇ ਉੱਤੇ ਚੀਨ ਦੇ ਅਧਿਕਾਰ ਨੂੰ ਚੁਣੌਤੀ ਦੇ ਦਿੱਤੀ ਹੈ। ਚੀਨ ਏਥੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਹਕੂਮਤ ਕਰ ਰਿਹਾ ਹੈ। ਤਿੱਬਤ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਭਾਰਤਵਿੱਚ ਸ਼ਰਣ ਲਈ ਹੋਈ ਹੈ ਤੇ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂਤਿੱਬਤ ਸਰਕਾਰ ਆਪਣਾ ਕੰਮ ਚਲਾਉਣ ਦਾ ਦਾਅਵਾ ਕਰਦੀ ਹੈ।ਅਮਰੀਕਾ ਨੇ ਪਿੱਛੇ ਜਿਹੇ‘ਦ ਤਿੱਬਤਨ ਪਾਲਿਸੀ ਐਂਡ ਸਪੋਰਟ ਐਕਟ’ (ਟੀਪੀਐੱਸਏ) ਬਣਾ ਕੇ ਤਿੱਬਤ ਵਿੱਚ ਚੀਨ ਦੇ ਕਦਮ ਰੋਕਣ ਦੀ ਸ਼ੁਰੂਆਤ ਕੀਤੀ ਹੈ। ਓਦੋਂ ਪਹਿਲਾਂ ਤਿੱਬਤ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਸੱਦਾ ਭੇਜ ਕੇ ਉਨ੍ਹਾਂ ਨਾਲ ਅਧਿਕਾਰਤ ਗੱਲਬਾਤ ਕੀਤੀ ਸੀ ਅਤੇ ਚੀਨ ਨੇ ਇਸ ਉੱਤੇ ਸਖ਼ਤ ਵਿਰੋਧ ਪ੍ਰਗਟਾਇਆ ਸੀ।

Continue Reading

ਰੁਝਾਨ


Copyright by IK Soch News powered by InstantWebsites.ca