The Trump administration has imposed a number of sanctions on Cuba
Connect with us apnews@iksoch.com

ਰਾਜਨੀਤੀ

ਟਰੰਪ ਪ੍ਰਸ਼ਾਸਨ ਨੇ ਕਿਊਬਾ ਉੱਤੇ ਕਈ ਪਾਬੰਦੀਆਂ ਲਾਈਆਂ

Published

on

trump

ਵਾਸ਼ਿੰਗਟਨ, 13 ਜਨਵਰੀ – ਅਮਰੀਕਾ ਨੇ ਕਿਊਬਾ ਨੂੰ ਅੱਤਵਾਦ ਸਪਾਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਇੱਕ ਵਾਰ ਫਿਰ ਪਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇਹ ਕਦਮ ਆਪਣੇ ਰਾਜਦੀ ਸਮਾਪਤੀ ਦੇ ਕੁਝ ਦਿਨ ਪਹਿਲਾਂ ਚੁੱਕਿਆ ਹੈ। ਅਮਰੀਕਾ ਦੀ ਇਸ ਸੂਚੀ ਵਿੱਚ ਕਿਊਬਾ ਦਾ ਪਹਿਲਾਂ ਵੀ ਨਾਂਅ ਸੀ ਜਿਸ ਨੂੰ ਬਰਾਕ ਓਬਾਮਾ ਦੇ ਰਾਸ਼ਟਰਪਤੀ ਹੋਣ ਸਮੇਂ ਹਟਾਇਆ ਗਿਆ ਸੀ।
ਅੱਤਵਾਦ ਸਪਾਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਨਾਂਅ ਪਾਏ ਜਾਣ ਦੀ ਜਾਣਕਾਰੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਿੱਤੀ ਅਤੇ ਕਿਹਾ ਕਿ ਇਸ ਸੂਚੀ ਵਿੱਚ ਨਾਂਅ ਪੈਣ ਪਿੱਛੋਂ ਕਿਊਬਾ ਤੇ ਨਵੀਆਂ ਪਾਬੰਦੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਸ ਉੱਤੇ ਵਪਾਰ ਦੇ ਨਾਲ ਰੱਖਿਆ ਉਤਪਾਦਾਂ ਦੀ ਖਰੀਦ ਤੇ ਵੀ ਰੋਕ ਲਾਈ ਗਈ ਹੈ। ਵਿਦੇਸ਼ੀ ਮਦਦ ਦੇ ਮਾਮਲਿਆਂ ਵਿੱਚ ਵੀ ਕਈ ਪਾਬੰਦੀਆਂ ਲਾਈਆਂ ਗਈਆਂ ਹਨ। ਦੋਹਰੀ ਵਪਾਰ ਨੀਤੀ ਚ ਵੀ ਉਸ ਨੂੰ ਕੁਝ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਪੋਂਪੀਓ ਨੇ ਕਿਹਾ ਕਿ ਅਮਰੀਕੀ ਸਰਕਾਰ ਦੀ ਇਹ ਕਾਰਵਾਈ ਕਿਊਬਾ ਲਈ ਸਾਫ ਸੰਦੇਸ਼ ਹੈ ਕਿ ਉਹ ਅੰਤਰਰਾਸ਼ਟਰੀ ਅੱਤਵਾਦ ਦਾ ਸਮਰਥਨ ਬੰਦ ਕਰੇ। ਉਨ੍ਹਾਂ ਇਹ ਵੀ ਕਿਹਾ ਕਿ 2015 ਵਿੱਚ ਕਿਊਬਾ ਦਾ ਜਿਨ੍ਹਾਂ ਸ਼ਰਤਾਂ ਦੇ ਆਧਾਰਤੇ ਸੂਚੀ ਤੋਂ ਨਾਂਅ ਹਟਾਇਆ ਗਿਆ ਸੀ, ਉਸ ਦੀ ਉਲੰਘਣਾ ਕੀਤੀ ਗਈ ਹੈ। ਉਸ ਦਾ ਨਾਂਅ ਇਸ ਸੂਚੀ ਵਿੱਚ ਦੁਬਾਰਾ ਪਾ ਦਿੱਤਾ ਗਿਆ ਹੈ।
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਕਿਊਬਾ ਸਰਕਾਰ ਕਾਤਲਾਂ, ਬੰਬ ਬਣਾਉਣ ਵਾਲਿਆਂ ਤੇ ਅਗਵਾਕਾਰਾਂ ਨੂੰ ਸ਼ਰਣ ਦਿੰਦੀ ਹੈ। ਕਿਊਬਾ ਨੇ ਅਮਰੀਕਾ ਵਿੱਚ ਅਪਰਾਧ ਕਰਨ ਵਾਲਿਆਂ ਨੂੰ ਵੀ ਪਨਾਹ ਦੇ ਰੱਖੀ ਹੈ। ਇਨ੍ਹਾਂ ਵਿੱਚ ਕਈ ਰਾਜਨੀਤਕ ਹਿੰਸਾ ਦੇ ਦੋਸ਼ੀ ਹਨ। ਕਿਊਬਾ ਨੇ ਨੈਸ਼ਨਲ ਲਿਬਰੇਸ਼ਨ ਆਰਮੀ (ਈ ਐਲ ਐਨ) ਦੇ 10 ਨੇਤਾ ਅਮਰੀਕਾ ਦੇ ਹਵਾਲੇ ਕਰਨ ਤੋਂ ਵੀ ਇਨਕਾਰ ਕੀਤਾ ਹੈ। ਇਹ ਸਾਰੇ ਬੋਗੋਟਾ ਪੁਲਸ ਅਕੈਡਮੀ ਵਿੱਚ ਬੰਬ ਧਮਾਕੇ ਦੇ ਦੋਸ਼ੀ ਹਨ, ਜਿੱਥੇ 22 ਲੋਕਾਂ ਦੀ ਮੌਤ ਹੋ ਗਈ ਸੀ। ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੀ ਰੋਡਰਿਗਜ਼ ਨੇ ਅਮਰੀਕਾ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਮੇਂ ਦੌਰਾਨ ਕਈ ਦੇਸ਼ਾਂ `ਤੇ ਪਾਬੰਦੀਆਂ ਲਾਈਆਂ ਹਨ। ਕਿਊਬਾ ਤੋਂ ਇਲਾਵਾ ਈਰਾਨ, ਤੁਰਕੀ ਤੇ ਸੀਰੀਆ ਉੱਤੇਪਾਬੰਦੀਆਂ ਲਾਈਆਂ ਗਈਆਂ ਹਨ ਹਨ। ਪਾਕਿਸਤਾਨਉਤੇ ਵੀ ਆਰਥਿਕ ਪਾਬੰਦੀਆਂ ਲਾ ਕੇ ਉਸ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਬੰਦ ਕਰ ਦਿੱਤੀ ਗਈ ਹੈ।

ਅੰਤਰਰਾਸ਼ਟਰੀ

ਬਾਈਡੇਨ ਦੇ ਪ੍ਰਸ਼ਾਸਨ ਵਿੱਚ 20 ਭਾਰਤੀ-ਅਮਰੀਕੀ ਹੋਣਗੇ

Published

on

biden

ਵਾਸ਼ਿੰਗਟਨ, 18 ਜਨਵਰੀ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ਤੇ 13 ਔਰਤਾਂ ਸਮੇਤ ਘੱਟੋ-ਘੱਟ 20 ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 20 ਭਾਰਤੀ-ਅਮਰੀਕੀਆਂ ਵਿੱਚੋਂ ਘੱਟੋ-ਘੱਟ 17 ਲੋਕ ਵ੍ਹਾਈਟ ਹਾਊਸ ਵਿੱਚ ਮਹੱਤਵਪੂਰਨ ਅਹੁਦਾ ਸੰਭਾਲਣਗੇ। ਅਮਰੀਕਾ ਦੀ ਕੁੱਲ ਆਬਾਦੀ ਦਾ ਇੱਕ ਫ਼ੀਸਦੀ ਭਾਰਤੀ-ਅਮਰੀਕੀ ਹਨ ਤੇ ਇਸ ਭਾਈਚਾਰੇ ਵਿੱਚੋਂ ਕਿਸੇ ਪ੍ਰਸ਼ਾਸਨ ਵਿੱਚ ਪਹਿਲੀ ਵਾਰੀ ਇੰਨੀ ਵੱਧ ਗਿਣਤੀ ਵਿੱਚ ਲੋਕਾਂ ਨੂੰ ਨਿਯੁਕਤ ਕੀਤਾ ਜਾਵੇਗਾ। ਜੋਅ ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਇਸੇ ਦਿਨ ਭਾਰਤੀ ਮੂ਼ਲ ਦੀ ਕਮਲਾ ਹੈਰਿਸ ਸਹੁੰ ਚੁਕ ਕੇ ਇਸ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲੇਗੀ। ਉਹ ਅਮਰੀਕਾ ਵਿੱਚ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਅਤੇ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਵੀ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਿਸੇ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬਾਈਡੇਨ ਦੇ ਪ੍ਰਸ਼ਾਸਨ ਵਿੱਚ ਅਜੇ ਵੀ ਕਈ ਅਹੁਦੇ ਖ਼ਾਲੀ ਹਨ। ਨਾਮਜ਼ਦ ਕੀਤੇ ਗਏ ਲੋਕਾਂ ਦੀ ਸੂਚੀ ਵਿੱਚ ਸਭ ਤੋਂ ਉਪਰ ਨੀਰਾ ਟੰਡਨ ਤੇ ਡਾ: ਵਿਵੇਕ ਮੂਰਤੀ ਹਨ। ਬਾਈਡੇਨ ਪ੍ਰਸ਼ਾਸਨ ਵਿੱਚ ਵ੍ਹਾਈਟ ਹਾਊਸ ਦਫ਼ਤਰ ਦੇ ਪ੍ਰਬੰਧਨ ਤੇ ਬਜਟ ਦੇ ਡਾਇਰੈਕਟਰ ਦੇ ਤੌਰਤੇ ਟੰਡਨ ਅਤੇ ਅਮਰੀਕੀ ਸਰਜਨ ਜਨਰਲ ਵਜੋਂ ਡਾ: ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਗਿਆ ਹੈ।ਮਾਲਾ ਅਡਿਗਾ ਜਿਲ ਬਾਈਡੇਨ ਦੀ ਨੀਤੀ ਨਿਰਦੇਸ਼ਕ ਅਤੇ ਗਰਿਮਾ ਵਰਮਾ ਨੂੰ ਉਨ੍ਹਾਂ ਦੇ ਦਫ਼ਤਰ ਦੀ ਡਿਜ਼ੀਟਲ ਡਾਇਰੈਕਟਰ ਬਣਾਇਆ ਗਿਆ ਹੈ, ਜਦਕਿ ਸਬਰੀਨਾ ਸਿੰਘ ਨੂੰ ਉਨ੍ਹਾਂ ਦੀ ਡਿਪਟੀ ਪੈ੍ਰਸ ਮੰਤਰੀ ਲਾਇਆ ਗਿਆ ਹੈ। ਵ੍ਹਾਈਟ ਹਾਊਸ ਵਿੱਚ ਪਹਿਲੀ ਵਾਰ ਅਜਿਹੇ ਦੋ ਭਾਰਤੀ-ਅਮਰੀਕੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਜੋ ਪਿੱਛੋਂ ਕਸ਼ਮੀਰ ਨਾਲ ਸਬੰਧ ਰਖਦੇ ਹਨ। ਇਨ੍ਹਾਂ ਵਿੱਚ ਆਇਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦਫ਼ਤਰ ਦੀ ਡਿਜੀਟਲ ਰਣਨੀਤੀ ਦੀ ਪਾਰਟਨਰਸ਼ਿਪ ਮੈਨੇਜਰ ਤੇ ਸਮੀਰਾ ਫ਼ਾਜ਼ਲੀ ਨੂੰ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰੀ ਆਰਥਕ ਪ੍ਰੀਸ਼ਦ ਦੀ ਡਿਪਟੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ।

Latest Political News Today

Continue Reading

ਰਾਜਨੀਤੀ

ਔਰੰਗਾਬਾਦ ਸ਼ਹਿਰ ਦਾ ਨਾਂਅ ਬਦਲਣ ਤੋਂ ਸ਼ਿਵ ਸੈਨਾ, ਕਾਂਗਰਸ ਵਿੱਚ ਤਿੱਖੀ ਬਹਿਸ ਜਾਰੀ

Published

on

shiv sena

ਮੁੰਬਈ, 18 ਜਨਵਰੀ – ਔਰੰਗਾਬਾਦ ਸ਼ਹਿਰ ਦਾ ਨਾਂਅ ਬਦਲਣ ਬਾਰੇ ਮਹਾਰਾਸ਼ਟਰ ਵਿੱਚ ਸੱਤਾਧਾਰੀ ਮਹਾ ਵਿਕਾਸ ਅਗਾੜੀ (ਐਮ ਵੀ ਏ) ਗੱਠਜੋੜ ਦੀ ਸਰਕਾਰ ਵਿੱਚ ਸ਼ਾਮਲ ਸ਼ਿਵ ਸੈਨਾ ਅਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ ਹੋ ਰਹੀ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਜੇ ਕਿਸੇ ਨੂੰ ਜ਼ਾਲਮ ਅਤੇ ਕੱਟੜ ਮੁਗ਼ਲ ਸ਼ਾਸਕ ਔਰੰਗਜੇਬ ਚੰਗਾ ਲੱਗਦਾ ਹੈ ਤਾਂ ਉਸ ਨੂੰ ਧਰਮ ਨਿਰਪੱਖਤਾ ਨਹੀਂ ਕਿਹਾ ਜਾ ਸਕਦਾ।
ਇਸ ਉੱਤੇ ਪਲਟਵਾਰ ਕਰਦੇ ਹੋਏ ਕਾਂਗਰਸ ਨੇ ਸ਼ਿਵ ਸੈਨਾ ਅਤੇ ਵਿਰੋਧੀ ਧਿਰ ਭਾਜਪਾ ਉਤੇ ਨਾਂਅ ਬਦਲਣ ਬਾਰੇ ਸਿਆਸਤ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਤੋਂ ਪੁੱਛਿਆ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਮਹਾਰਾਸ਼ਟਰ ਵਿੱਚ ਸੱਤਾ ਵਿੱਚ ਰਹਿਣ ਦੌਰਾਨ ਉਨ੍ਹਾਂ ਨੂੰ ਇਹ ਮੁੱਦਾ ਯਾਦ ਕਿਉਂ ਨਾ ਆਇਆ? ਮਹਾਰਾਸ਼ਟਰ ਕਾਂਗਰਸ ਦੇ ਮੁਖੀ ਬਾਲਾ ਸਾਹਿਬ ਥੋਰਾਟ ਨੇ ਕਿਹਾ ਕਿ ਸੂਬੇ ਵਿੱਚ ਸ਼ਿਵ ਸੈਨਾ, ਰਾਸ਼ਟਰੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਐਮ ਵੀ ਏ ਸਰਕਾਰ ਸਥਿਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਘੱਟੋ-ਘੱਟ ਸਾਂਝਾ ਪ੍ਰੋਗਰਾਮ (ਸੀ ਐਮ ਪੀ) ਅਨੁਸਾਰ ਕੰਮ ਕਰਦੀ ਹੈ ਤੇ ਭਾਵੁਕਤਾ ਦੀ ਸਿਆਸਤ ਲਈ ਕੋਈ ਗੁੰਜਾਇਸ਼ ਨਹੀਂ ਹੈ। ਰਾਜ ਸਰਕਾਰ ਸਹਿਯੋਗੀ ਸ਼ਿਵ ਸੈਨਾ ਅਤੇ ਭਾਜਪਾ ਔਰੰਗਾਬਾਦ ਦਾ ਨਾਂਅ ਬਦਲ ਕੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਦੇ ਨਾਂਅ ਉਤੇ ‘ਸੰਭਾਜੀ ਨਗਰਰੱਖਣ ਦੇ ਲਈ ਆਧਾਰ ਬਣਾ ਰਹੀਆਂ ਹਨ। ਸ਼ਿਵਸੈਨਾ ਦੇ ਅਖਬਾਰ ‘ਸਾਮਨਾ ਵਿੱਚ ਸਪਤਾਹਿਕ ਕਾਲਮ ਵਿੱਚ ਪਾਰਟੀ ਦੇ ਪਾਰਲੀਮੈਂਟ ਮੈਂਬਰ ਸੰਜੇ ਰਾਉਤ ਨੇ ਕਿਹਾ, ‘ਕਾਂਗਰਸ ਵਰਗੀਆਂ ਧਰਮ ਨਿਰਪੱਖ ਪਾਰਟੀਆਂ ਦਾ ਵਿਚਾਰ ਹੈ ਕਿ ਔਰੰਗਾਬਾਦ ਨੂੰ ਸੰਭਾਜੀਨਗਰ ਦਾ ਨਾਂਅ ਨਹੀਂ ਦਿੱਤਾ ਜਾਣਾ ਚਾਹੀਦਾ।ਉਨ੍ਹਾਂ ਕਿਹਾ ਕਿ ਇਨ੍ਹਾਂ ਦਲਾਂ ਨੂੰ ਲੱਗਦਾ ਹੈ ਕਿ ਜੇ ਔਰੰਗਾਬਾਦ ਦਾ ਨਾਂਅ ਬਦਲਿਆ ਤਾਂ ਮੁਸਲਮਾਨਾਂ ਵਰਗੇ ਘੱਟਗਿਣਤੀ ਫਿਰਕੇ ਖੁਸ਼ ਨਹੀਂ ਹੋਣਗੇ ਅਤੇ ਉਨ੍ਹਾਂ ਦਾ ਵੋਟ ਬੈਂਕ ਪ੍ਰਭਾਵਤ ਹੋਵੇਗਾ ਤੇ ਉਨ੍ਹਾਂ ਦੇ ਧਰਮ ਨਿਰਪੱਖ ਅਕਸਤੇ ਸਵਾਲ ਉਠਾਏ ਜਾਣਗੇ। ਰਾਉਤ ਨੇ ਕਿਹਾ ਕਿ ਔਰੰਗਜ਼ੇਬ ਧਰਮ ਨਿਰਪੱਖ ਨਹੀਂ, ਜ਼ਾਲਮ ਸ਼ਾਸਕ ਸੀ। ਸ਼ਿਵ ਸੈਨਾ ਉਤੇ ਪਲਟਵਾਰ ਕਰਦੇ ਹੋਏ ਥੋਰਾਟ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਕੇਂਦਰ ਦੀ ਸੱਤਾ ਵਿੱਚ ਪਿਛਲੇ ਪੰਜ ਸਾਲਾਂ ਤੱਕ ਰਹੇ ਲੋਕ ਨਾਂਅ ਬਦਲਣ ਨੂੰ ਲੈ ਕੇ ਸਿਆਸਤ ਕਰ ਰਹੇ ਹਨ।

Continue Reading

ਕਾਰੋਬਾਰ

ਸਟੈਚੂ ਆਫ ਯੂਨਿਟੀ ਨੂੰ ਅੱਠ ਸ਼ਹਿਰਾਂ ਨਾਲ ਜੋੜਦੀਆਂ ਰੇਲਗੱਡੀਆਂ ਨੂੰ ਮੋਦੀ ਵੱਲੋਂ ਹਰੀ ਝੰਡੀ

Published

on

narendra modi

ਅਹਿਮਦਾਬਾਦ, 18 ਜਨਵਰੀ – ਗੁਜਰਾਤ ਦੇ ਕੇਵੜੀਆ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਰੇਲ ਰਾਹੀਂ ਜੋੜਦੀਆਂ ਅੱਠ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਨਾ ਕੀਤਾ ਹੈ। ਕੇਵੜੀਆ ਵਿੱਚ ਸਰਦਾਰ ਪਟੇਲ ਦਾ ਸਟੈਚੂ ਆਫ ਯੂਨਿਟੀ ਅਮਰੀਕਾ ਦੇ ਸਟੈਚੂ ਆਫ ਲਿਬਰਟੀ ਵਾਂਗ ਬਣਾਇਆ ਗਿਆ ਹੈ। ਜਿਨ੍ਹਾਂ ਅੱਠ ਸ਼ਹਿਰਾਂ ਨੂੰ ਰੇਲ ਲਿੰਕ ਜ਼ਰੀਏ ਕੇਵੜੀਆ ਨਾਲ ਜੋੜਿਆ ਗਿਆ ਹੈ, ਉਨ੍ਹਾਂ ਵਿੱਚ ਵਾਰਾਣਸੀ, ਦਾਦਰ, ਅਹਿਮਦਾਬਾਦ, ਹਜ਼ਰਤ ਨਿਜ਼ਾਮੂਦੀਨ, ਰੀਵਾ, ਚੇਨਈ ਅਤੇ ਪ੍ਰਤਾਪਨਗਰ ਸ਼ਾਮਲ ਹਨ।
ਇਨ੍ਹਾਂ ਰੇਲਗੱਡੀਆਂ ਨੂੰ ਝੰਡੀ ਵਿਖਾਉਣ ਵਾਲੇ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦੇ ਵਕਤ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2018 ਵਿੱਚ ਸਟੈਚੂ ਆਫ ਯੂਨਿਟੀ ਦੇ ਉਦਘਾਟਨ ਤੋਂ ਅੱਜ ਤੱਕ ਪੰਜਾਹ ਲੱਖ ਦੇ ਕਰੀਬ ਸੈਲਾਨੀ ਇਸ ਥਾਂ ਆ ਚੁੱਕੇ ਹਨ। ਉਨ੍ਹਾਂ ਡੈਡੀਕੇਟਿਡ ਫਰੇਟ ਕੋਰੀਡੋਰ ਪ੍ਰੋਜੈਕਟ ਦਾ ਜਿ਼ਕਰ ਕਰ ਕੇ ਦੱਸਿਆ ਕਿ ਇਹ ਪਿਛਲੇ ਸਮੇਂ ਵਿੱਚ ਸਾਡੇ ਦੇਸ਼ ਚ ਕੰਮ ਕਰਨ-ਢੰਗ ਦੀ ਮਿਸਾਲ ਹੈ।ਮੋਦੀ ਨੇ ਇਸ ਮੌਕੇ ਤਿੰਨ ਰੇਲਵੇ ਸਟੇਸ਼ਨਾਂ ਤੇ ਦਬੋਹੀ ਤੋਂ ਕੇਵੜੀਆ ਨੂੰ ਜੋੜਦੀ ਬਰਾਡ ਗੇਜ ਲਾਈਨ ਦਾ ਲਿੰਕਵੀ ਵੀਡੀਓ ਜ਼ਰੀਏ ਚਾਲੂ ਕੀਤਾ। ਉਨ੍ਹਾ ਕਿਹਾ ਕਿ ਸੰਭਾਵੀ ਤੌਰਤੇ ਇਹ ਪਹਿਲੀ ਵਾਰ ਹੋਵੇਗਾ, ਜਦੋਂ ਇੱਕੋ ਸਮੇਂ ਇੱਕੋ ਮੰਜ਼ਿਲ ਤੋਂ ਇੰਨੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਮੋਦੀ ਨੇ ਇੱਕ ਸਰਵੇ ਦੇ ਹਵਾਲੇ ਨਾਲ ਕਿਹਾ ਕਿ ਕੁਨੈਕਟੀਵਿਟੀ ਵਧਣ ਨਾਲ ਭਵਿੱਖ ਵਿੱਚ ਇੱਕ ਲੱਖ ਤੋਂ ਵੱਧ ਲੋਕ ਰੋਜ਼ ਕੇਵੜੀਆ ਆਉਣਗੇ ਅਤੇ ਨਵੀਂ ਰੇਲ ਕੁਨੈਕਟੀਵਿਟੀ ਨਾਲ ਸੈਲਾਨੀਆਂ ਤੋਂ ਇਲਾਵਾ ਸਥਾਨਕ ਲੋਕਾਂ ਨੂੰ ਵੀ ਵੱਡਾ ਫਾਇਦਾ ਮਿਲੇਗਾ। ਪ੍ਰਧਾਨ ਮੰਤਰੀ ਨੇ ਜਿਨ੍ਹਾਂ ਅੱਠ ਰੇਲਗੱਡੀਆਂ ਨੂੰ ਹਰੀ ਝੰਡੀ ਵਿਖਾਈ, ਉਨ੍ਹਾਂ ਵਿੱਚ ਅਹਿਮਦਾਬਾਦ-ਕੇਵੜੀਆ ਜਨ ਸ਼ਤਾਬਦੀ ਐਕਸਪ੍ਰੈਸ ਸ਼ਾਮਲ ਹੈ। ਇਹ ਗੱਡੀ ਵਿਸਟਾਡੋਮ ਕੋਚ ਨਾਲ ਲੈਸ ਹੈ, ਜਿਸ ਨਾਲ ਇਸ ਵਿੱਚ ਸਫਰ ਕਰਨ ਵਾਲੇ ਮੁਸਾਫਰ ਆਪਣੀਆਂ ਸੀਟਾਂ ਤੇ ਬੈਠੇ ਛੱਤਤੇ ਲੱਗੇ ਸ਼ੀਸ਼ੇ ਰਾਹੀਂ ਬਾਹਰ ਦਾ ਨਜ਼ਾਰਾ ਵੇਖ ਸਕਣਗੇ। ਮੋਦੀ ਨੇ ਕਿਹਾ ਕਿ ਵਿਸਟਾਡੋਮ ਕੋਚਾਂ (ਡੱਬਿਆਂ) ਨਾਲ ਕੇਵੜੀਆ ਤੱਕ ਦਾ ਸਫਰ ਵਧੇਰੇ ਆਕਰਸ਼ਕ ਬਣ ਜਾਵੇਗਾ।

Latest Indian Political News

Continue Reading

ਰੁਝਾਨ


Copyright by IK Soch News powered by InstantWebsites.ca