The tractor driver crushed the two
Connect with us [email protected]

ਪੰਜਾਬੀ ਖ਼ਬਰਾਂ

ਟਰੈਕਟਰ ਚਾਲਕ ਨੇ ਦੋ ਜਣਿਆਂ ਨੂੰ ਕੁਚਲ ਸੁੱਟਿਆ

Published

on

accident

ਲਹਿਰਾਗਾਗਾ, 22 ਨਵੰਬਰ – ਪਿੰਡ ਸੰਗਤੀਵਾਲਾ ਵਿਖੇ ਟਰੈਕਟਰ ਡਰਾਈਵਰ ਦੀ ਲਾਪਰਵਾਹੀ ਨੇ ਦੋ ਜਣਿਆਂ ਦੀ ਜਾਨ ਲੈ ਲਈ। ਥਾਣਾ ਲਹਿਰਾ ਪੁਲਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਵਿਜੇ ਪਾਲ ਨੇ ਦੱਸਿਆ ਕਿ ਪਿੰਡ ਭਾਈ ਕੀ ਪਿਸ਼ੌਰ ਦਾ ਗੁਰਦੀਪ ਸਿੰਘ ਨਵਾਂ ਟਰੈਕਟਰ ਲੈ ਕੇ ਆ ਰਿਹਾ ਸੀ। ਇਸ ਦੌਰਾਨ ਲਾਪਰਵਾਹੀ ਨਾਲ ਟਰੈਕਟਰ ਚਲਾਉਂਦੇ ਹੋਏ ਉਸ ਨੇ ਪਿੰਡ ਸੰਗਤੀਵਾਲਾ ਦੇ ਮੋੜ ਉਤੇ ਬੈਂਚ ਉਤੇ ਬੈਠੇ ਬਜ਼ੁਰਗ ਗੁਰਨਾਮ ਸਿੰਘ ਨੂੰ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਕਾਹਲੀ ਵਿੱਚ ਟਰੈਕਟਰ ਪਿੱਛੇ ਮੋੜਦਿਆਂ ਪਿੱਛੇ ਖੜ੍ਹੇ ਜਗਦੀਸ਼ ਸਿੰਘ (37) ਨੂੰ ਵੀ ਲਪੇਟ ਵਿੱਚ ਲੈ ਲਿਆ ਤੇ ਉਸ ਦੀ ਵੀ ਮੌਕੇ ‘ਤੇ ਮੌਤ ਹੋ ਗਈ। ਇੰਸਪੈਕਟਰ ਵਿਜੇ ਪਾਲ ਨੇ ਦੱਸਿਆ ਕਿ ਗੁਰਦੀਪ ਸਿੰਘ ਪਿੰਡ ਭਾਈ ਕੀ ਪਿਸ਼ੌਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਦੌਰਾਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਨੇੜੇ ਸੜਕ ਹਾਦਸੇ ਵਿੱਚ ਪੰਜ ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਪੁਲਸ ਨੇ ਮ੍ਰਿਤਕਾ ਦੇ ਦਾਦੇ ਦੀ ਸ਼ਿਕਾਇਤ ‘ਤੇ ਅਣਪਛਾਤੇ ਗੱਡੀ ਚਾਲਕ ਦੇ ਖਿਲਾਫ ਕੇਸ ਦਰਜ ਕੀਤਾ ਹੈ। ਏ ਐਸ ਆਈ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਗੁਰਦਿੱਤ ਸਿੰਘ ਪਿੰਡ ਸ਼ੇਖਪੁਰਾ ਨੇ ਬਿਆਨ ਦਿੱਤੇ ਹਨ ਕਿ 19 ਨਵੰਬਰ ਨੂੰ ਉਹ ਤੇ ਉਸ ਦੀ ਪੋਤੀ ਲਖਵਿੰਦਰ ਕੌਰ ਪਿੰਡ ਸ਼ੇਖਪੁਰਾ ਤੋਂ ਮੌੜ-ਤਲਵੰਡੀ ਸਾਬੋ ਰੋਡ ‘ਤੇ ਪੈਦਲ ਜਾ ਰਹੇ ਸਨ ਕਿ ਤੇਜ਼ ਰਫਤਾਰ ਡਸਟਰ ਗੱਡੀ ਨੇ ਉਸ ਦੀ ਪੋਤੀ ਨੂੰ ਲਪੇਟ ਵਿੱਚ ਲੈ ਲਿਆ। ਹਾਦਸੇ ਵਿੱਚ ਬੱਚੀ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Click Here To Read Punjabi newspaper

ਪੰਜਾਬੀ ਖ਼ਬਰਾਂ

ਪੀ ਜੀ ਆਈ ਚੰਡੀਗੜ੍ਹ ਨੂੰ ਲਗਾਤਾਰ ਚੌਥੇ ਸਾਲ ਅੰਗ-ਦਾਨ ਵਿੱਚ ‘ਬੈਸਟ ਹਸਪਤਾਲ’ ਦਾ ਐਵਾਰਡ

Published

on

pg chandghar hospital

ਚੰਡੀਗੜ੍ਹ, 29 ਨਵੰਬਰ – ਉੱਤਰੀ ਭਾਰਤ ਦੀ ਸਭ ਤੋਂ ਵੱਡੀ ਡਾਕਟਰੀ ਸੰਸਥਾ ਪੀ ਜੀ ਆਈ ਨੂੰ ਇੱਕ ਵਾਰ ਫਿਰ ਕੈਡੇਵਰ ਆਰਗਨ ਡੋਨੇਸ਼ਨ ਲਈ ਨੈਸ਼ਨਲ ਐਵਾਰਡ ਐਜ਼ ਦ ਬੈਸਟ ਹਸਪਤਾਲ ਦਾ ਮਿਲਿਆ ਹੈ।
ਵਰਨਣ ਯੋਗ ਹੈ ਕਿ ਪੀ ਜੀ ਆਈ ਚੰਡੀਗੜ੍ਹ ਪਿਛਲੇ ਕੁਝ ਸਾਲਾਂ ਤੋਂ ਬਰੇਨ ਡੈਡ ਮਰੀਜ਼ਾਂ ਦੇ ਅੰਗ ਲੋੜਵੰਦਾਂ ਨੂੰ ਟਰਾਂਸਪਲਾਂਟ ਕਰਨ ਦੇ ਪੱਖੋਂ ਵਧੀਆ ਕੰਮ ਕਰ ਰਿਹਾ ਹੈ। ਇਹ ਲਗਾਤਾਰ ਚੌਥਾ ਮੌਕਾ ਹੈ, ਜਦੋਂ ਪੀ ਜੀ ਆਈ ਨੂੰ ਬੈਸਟ ਹਸਪਤਾਲ ਦਾ ਐਵਾਰਡ ਮਿਲਿਆ ਹੈ। ਪੀ ਜੀ ਆਈ ਨੂੰ ਇੱਕ ਆਨਲਾਈਨ ਪ੍ਰੋਗਰਾਮ ਵਿੱਚ ਇਹ ਐਵਾਰਡ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਪੀ ਜੀ ਆਈ ਆਪਣਾ 11ਵਾਂ ਇੰਡੀਅਨ ਆਰਗਨ ਡੋਨੇਸ਼ਨ ਦਿਵਸ ਮਨਾ ਰਿਹਾ ਹੈ।
ਭਾਰਤ ਦੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਇਸ ਮੌਕੇ ਮੁੱਖ ਮਹਿਮਾਨ ਅਤੇਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਵੀ ਇਸ ਆਨਲਾਈਨ ਸੈਸ਼ਨ ਵਿੱਚ ਮੌਜੂਦ ਸਨ। ਇਹ ਪੀ ਜੀ ਆਈ ਲਈ ਵੱਡੀ ਪ੍ਰਾਪਤੀ ਹੈ। ਸੀਨੀਅਰ ਰੀਜਨਲ ਡਾਇਰੈਕਟਰ ਡਾæ ਅਮਰਜੀਤ ਕੌਰ ਨੇ ਇਹ ਐਵਾਰਡ ਡਾਇਰੈਕਟਰ ਜਗਤ ਰਾਮ ਨੂੰ ਦਿੱਤਾ।ਮੈਡੀਕਲ ਸੁਪਰਡੈਂਟ ਡਾæ ਏ ਕੇ ਗੁਪਤਾ ਨੇ ਦਸਿਆ ਕਿ ਪੀ ਜੀ ਆਈ ਵਿੱਚ ਅੰਗਦਾਨ ਕਈ ਸਾਲਾਂ ਤੋਂ ਚੱਲ ਰਿਹਾ ਹੈ। ਕੁਝ ਸਾਲਾਂ ਤੋਂ ਇਸ ਵਿੱਚ ਵੱਡੀ ਸਫਲਤਾ ਮਿਲੀ ਹੈ। ਲੋਕਾਂ ਵਿੱਚ ਵੱਧ ਜਾਗਰੂਕਤਾ ਆ ਰਹੀ ਹੈ। ਪ੍ਰੋਮੋਸ਼ਨ, ਡੋਨੇਸ਼ਨ ਅਤੇ ਟਰਾਂਸਪਲਾਂਟ ਦੀ ਇਹ ਇੱਕ ਪ੍ਰਕਿਰਿਆ ਹੈ, ਜਿਸ ਬਾਰੇ ਇਹ ਟੀਮ ਕੰਮ ਕਰ ਰਹੀ ਹੈ।

Continue Reading

ਪੰਜਾਬੀ ਖ਼ਬਰਾਂ

ਬੁਰਾੜੀ ਦੇ ਮੈਦਾਨ ਵਿੱਚ ਜਾਣ ਦੀ ਸਰਕਾਰ ਦੀ ਪੇਸ਼ਕਸ਼ ਕਿਸਾਨ ਜਥੇਬੰਦੀਆਂ ਵੱਲੋਂ ਰੱਦ

Published

on

kisan protest
  • ਦਿੱਲੀ ਬਾਰਡਰ ਉੱਤੇ 11 ਕਿਲੋਮੀਟਰ ਲੰਮਾ ਧਰਨਾ ਲਾਇਆ
    ਨਵੀਂ ਦਿੱਲੀ, 28 ਨਵੰਬਰ, – ਭਾਰਤ ਦੀ ਰਾਜਧਾਨੀ ਦਿੱਲੀ ਵਿੱਚਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਇਹ ਧਰਨਾ ਬੁਰਾੜੀ ਦੇ ਮੈਦਾਨ ਵਿੱਚ ਲੈ ਜਾਣ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਪਹਿਲਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਓਸੇ ਤਰ੍ਹਾਂ ਜਾਰੀ ਹੈ ਅਤੇ ਦਿੱਲੀ ਸ਼ਹਿਰ ਵਿੱਚ ਐਂਟਰੀ ਮਿਲਣ ਪਿੱਛੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਅਜੇ ਤੱਕ ਉਵੇਂ ਹੀ ਦਿੱਲੀ-ਹਰਿਆਣਾ ਬਾਰਡਰ ਉੱਤੇ ਡਟੇ ਹੋਏ ਹਨ।
    ਇਸ ਦੌਰਾਨ ਅੱਜ ਸ਼ਨਿਚਰਵਾਰ ਸਵੇਰੇ ਇੱਥੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਬੈਠਕ ਕੀਤੀ ਤੇ ਆਪਣੀ ਅਗਲੀ ਰਣਨੀਤੀ ਉੱਤੇ ਵਿਚਾਰ ਕੀਤਾ। ਇਸ ਦੇ ਬਾਅਦਕਿਸਾਨ ਆਗੂਆਂ ਨੇ ਕਿਹਾ, ‘ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇੱਥੋਂਕਿਸੇ ਵੀ ਹੋਰ ਥਾਂਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੇ ਹੀ ਕਰਾਂਗੇ। ਰੋਜ਼ ਸਵੇਰੇ 11 ਵਜੇ ਅਸੀਂ ਮੀਟਿੰਗ ਕਰ ਕੇ ਰੋਜ਼ਾਨਾ ਦੀ ਨੀਤੀ ਤੈਅ ਕਰਿਆ ਕਰਾਂਗੇ।’
    ਜਾਣਕਾਰ ਸੂਤਰਾਂ ਮੁਤਾਬਕ 28 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਨੇ ਦਿੱਲੀ-ਹਰਿਆਣਾ ਬਾਰਡਰ ਉੱਤੇ ਪਹਿਲਾਂ ਤੋਂ ਲੱਗਾ ਹੋਇਆ ਧਰਨਾ ਓਸੇ ਤਰ੍ਹਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇਬੁਰਾੜੀ ਦੇ ਨਿਰੰਕਾਰੀ ਸੰਤ ਸਮਾਗਮ ਵਾਲੀ ਥਾਂ ਜਾ ਕੇ ਧਰਨਾ ਦੇਣ ਦੀ ਭਾਰਤ ਸਰਕਾਰ ਦੀ ਤਾਜ਼ਾ ਪੇਸ਼ਕਸ਼ ਰੱਦ ਕਰ ਦਿੱਤੀ ਹੈ।ਦਿੱਲੀ-ਹਰਿਆਣਾ ਵਿਚਾਲੇ ਕੁੰਡਲੀ ਨੇੜੇ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਕਰੀਬ 11 ਕਿਲੋਮੀਟਰ ਲੰਮਾ ਹੋ ਗਿਆ ਹੈ।

Click Here Political News Online in Punjabi

Continue Reading

ਪੰਜਾਬੀ ਖ਼ਬਰਾਂ

ਬੱਸ ਵਿੱਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ

Published

on

bus damage

ਜੈਪੁਰ, 28 ਨਵੰਬਰ – ਜੈਪੁਰ ਦਿਹਾਤੀ ਜ਼ਿਲੇ ਦੇ ਚੁੰਦਵਾਜੀ ਥਾਣਾ ਖੇਤਰ ਵਿੱਚ ਦਿੱਲੀ ਤੋਂ ਜੈਪੁਰ ਆ ਰਹੀ ਇੱਕ ਵੀਡੀਓ ਕੋਚ ਬੱਸ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾ ਗਈ ਤੇ ਉਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਤਿੰਨ ਵਿਅਕਤੀ ਸੜ ਕੇ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ।
ਕਾਰਜਕਾਰੀ ਪੁਲਸ ਅਧਿਕਾਰੀ ਅਨੀਤਾ ਮੀਣਾ ਨੇ ਦੱਸਿਆ ਕਿ ਜੈਪੂਰ-ਦਿੱਲੀ ਨੈਸ਼ਨਲ ਹਾਈਵੇ ਦੇ ਲਾਬਾਨਾ ਪਿੰਡ ਨੇੜੇ ਇੱਕ ਟਰੱਕ ਪਲਟਣ ਨਾਲ ਰਸਤਾ ਜਾਮ ਸੀ। ਵੀਡੀਓ ਕੋਚ ਬੱਸ ਚਾਲਕ ਨੇ ਬੱਸ ਨੂੰ ਗ਼ਲਤ ਦਿਸ਼ਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਇਸ ਵਿੱਚ ਕਰੰਟ ਫੈਲ ਗਿਆ।ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲੱਗੀ ਅੱਗ ਵਿੱਚ ਭਗਵਾਨ ਸਿੰਘ, ਨੂਰ ਮੁਹੰਮਦ ਅਤੇ ਸ਼ੁਭਮ ਦੀ ਮੌਤ ਹੋ ਗਈ ਸੀ, ਪਰ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਬਾਕੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ ਸੀ।

Click Here To Read Latest Punjabi news

Continue Reading

ਰੁਝਾਨ