The streets of the city- Pamma Harioa | Latest Punjabi Poetry
Connect with us [email protected]

ਰਚਨਾਵਾਂ ਨਵੰਬਰ 2020

ਗਲੀਆਂ ਓਦੇ ਸ਼ਹਿਰ ਦੀਆਂ

Published

on

punjabi poetry

ਅੱਜ ਮਾੜਾ ਸਾਡਾ ਹਾਲ ਹੋਇਆ,
ਸਭ ਕੀਤਾ ਇਸ਼ਕ ਦੀਆਂ ਲੋਰਾ ਨੇ।
ਸਾਡੀ ਅੰਬਰੋ ਗੁੱਡੀ ਉੱਤਰ ਗਈ,
ਸਾਡਾ ਸਾਥ ਨਾ ਦਿੱਤਾ ਡੋਰਾਂ ਨੇ,
ਹੁਣ ਕੀਤੇ ਲਾਈਏ ਦੋਸ਼,
ਤੇ ਕੀਨੂੰ ਦਈਏ ਸਜਾਵਾਂ ਕਹਿਰ ਦੀਆ।
ਸਾਡੇ ਆਉਦੀਆਂ ਵਿੱਚ ਖਿਆਲਾਂ ਦੇ
ਹੁਣ ਗਲੀਆਂ ਓਦੇ ਸ਼ਹਿਰ ਦੀਆਂ।

ਸਾਡੇ ਖਿੜ-ਖਿੜ ਹਾਸੇ ਹੱਸਦਿਆਂ ਨੇ,
ਅੱਜ ਲੈ ਲਿਆ ਰੂਪ ਉਦਾਸੀਆ ਦਾ।
ਸਾਡਾ ਹਰ ਵੇਲੇ ਦਿਲ ਸੋਗ ਕਰੇ,
ਸੱਦਰਾਂ ਮਿੱਟੀ ਵਿੱਚ ਗਵਾਚੀਆਂ ਦਾ।
ਸਾਨੂੰ ਛੂਹ ਕੇ ਵਾਪਸ ਮੁੜ ਗਈ ਏ,
ਅੱਜ ਤਾਂਘਾ ਓਸੇ ਲਹਿਰ ਦੀਆਂ।
ਸਾਡੇ ਆਉਦੀਆਂ ਵਿੱਚ ਖਿਆਲਾਂ ਦੇ,
ਹੁਣ ਗਲੀਆਂ ਓਦੇ ਸ਼ਹਿਰ ਦੀਆਂ।

ਪਹਿਲਾਂ ਦਿਸਦੇ ਸੀ ਰਾਹ ਮੰਜ਼ਿਲਾ ਦੇ,
ਅੱਜ ਦਿਸਦੇ ਰਾਹ ਸਮਸਾਨਾ ਦੇ।
ਰਾਤਾ ਲੱਗਦੀਆਂ ਵਾਗ ਵਿਰਾਨਿਆਂ ਦੇ,
ਤਾਰੇ ਰੋਂਦੇ ਅੱਜ ਅਸਮਾਨਾ ਦੇ।
ਸਾਡੇ ਰਾਹ ਵਿੱਚ ਨਹਿਰ ਸੀ ਗਮਾ ਵਾਲੀ,
ਘੁੱਟਾ ਭਰ ਲਈਆਂ ਓਸੇ ਨਹਿਰ ਦੀਆਂ।
ਸਾਡੇ ਆਉਦੀਆਂ ਵਿੱਚ ਖਿਆਲਾਂ ਦੇ,
ਹੁਣ ਗਲੀਆਂ ਓਦੇ ਸ਼ਹਿਰ ਦੀਆਂ।

-ਪੰਮਾਂ ਹਰਿਆਊ

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ