The son dreamed of a job in Canada, befriended his mother
Connect with us apnews@iksoch.com

ਅਪਰਾਧ

ਬੇਟੇ ਨੂੰ ਕੈਨੇਡਾ`ਚ ਨੌਕਰੀ ਦੇ ਸੁਫਨੇ ਦਿਖਾਕੇ ਮਾਂ ਨਾਲ ਦੋਸਤੀ ਕਰ ਕੇ ਅਸ਼ਲੀਲ ਫਿਲਮ ਬਣਾਈ

Published

on

video virel
  • ਬਲੈਕ ਮੇਲ ਕਰਕੇ 34 ਲੱਖ ਰੁਪਏ ਠੱਗ ਲਏ
    ਲੁਧਿਆਣਾ, 24 ਦਸੰਬਰ – ਇਸ ਮਹਾਨਗਰ ਦੇ ਦੁੱਗਰੀ ਇਲਾਕੇ ਦੇ ਇੱਕ ਜਿੰਮ ਵਿੱਚ ਇੱਕਨੌਜਵਾਨ ਨੇ 43 ਸਾਲਾ ਔਰਤ ਨਾਲ ਉਸ ਦੇ ਬੇਟੇ ਨੂੰ ਕੈਨੇਡਾ ‘ਚ ਨੌਕਰੀ ਲਵਾਉਣ ਦੇ ਸੁਫਨੇ ਦਿਖਾਕੇ ਦੋਸਤੀ ਕੀਤੀ ਅਤੇ ਉਸੇ ਦੇ ਘਰ ਵਿੱਚ ਜਾ ਕੇ ਗੰਨ ਪੁਆਇੰਟ ‘ਤੇ ਸਰੀਰਕ ਸੰਬੰਧ ਬਣਾਉਣ ਵੇਲੇ ਵੀਡੀਓ ਬਣਾ ਲਈ। ਤਿੰਨ ਸਾਲ ਔਰਤ ਨੂੰ ਤੰਗ ਕਰ ਕੇ ਉਹ ਹਵਸ ਮਿਟਾਉਂਦਾ ਰਿਹਾ ਅਤੇ 25 ਲੱਖ ਰੁਪਏ ਅਤੇ ਨੌਂ ਲੱਖ ਦੇ ਸੋਨੇ ਦੇ ਗਹਿਣੇ ਵੀ ਲੈ ਗਿਆ।
    ਥਾਣਾ ਦੁੱਗਰੀ ਦੀ ਪੁਲਸ ਨੇ ਇਸ ਬਾਰੇ ਪਿਊਸ਼ ਰਾਏ (27) ਵਾਸੀ ਬਸੰਤ ਐਵੇਨਿਊ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਲਗਭਗ ਦੋ ਸਾਲ ਪਹਿਲਾਂ ਦੁੱਗਰੀ ਫੇਸ-2 ਵਿੱਚ ਇੱਕ ਜਿੰਮ ਵਿੱਚ ਜਾਂਦੀ ਸੀ, ਜਿੱਥੇ ਇੱਕ ਦਿਨ ਬੇਟੇ ਨਾਲ ਫੋਨ ‘ਤੇ ਕੈਨੇਡਾ ਵਿੱਚ ਨੌਕਰੀ ਲੱਗਣ ਦੀ ਗੱਲ ਕਰ ਰਹੀ ਸੀ। ਇਹ ਸੁਣ ਕੇ ਉਕਤ ਦੋਸ਼ੀਉਸ ਕੋਲ ਆਇਆ ਤੇ ਬੇਟੇ ਨੂੰ ਨੌਕਰੀ ਲਵਾਉਣ ਦੇ ਸੁਫਨੇ ਦਿਖਾਕੇ ਦੋਸਤ ਬਣ ਗਿਆ, ਜਿਸ ਤੋਂ ਬਾਅਦ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਇੱਕ ਦਿਨ ਉਹ ਉਸ ਦੇ ਪਤੀ ਦੀ ਗੈਰ ਮੌਜੂਦਗੀ ਵਿੱਚ ਆਇਆ ਅਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਬਣਾਇਆ। ਇਨਕਾਰ ਕਰਨ ‘ਤੇ ਗੰਨ ਕੱਢ ਲਈ ਅਤੇ ਧਮਕਾ ਕੇ ਸਰੀਰਕ ਸੰਬੰਧ ਬਣਾਉਣ ਦੀ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਉਹ ਆਮ ਹੀ ਉਸ ਦੇ ਘਰ ਆ ਕੇ ਸੰਬੰਧ ਬਣਾਉਂਦਾ ਅਤੇ ਇਨਕਾਰ ਕਰਨ ‘ਤੇ ਕੁੱਟਮਾਰ ਕਰਦਾ ਅਤੇ ਪੈਸੇ ਦੀ ਮੰਗ ਕਰਦਾ ਸੀ। ਪੈਸੇ ਨਾ ਦੇਣ ‘ਤੇ ਵੀਡੀਓ ਪਤੀ ਨੂੰ ਭੇਜਣ ਦੇ ਨਾਂਅ ‘ਤੇ ਬਲੈਕਮੇਲ ਕਰਦਾ ਅਤੇ ਇਸੇ ਤਰ੍ਹਾਂ ਉਸ ਨੇ 25 ਲੱਖ ਕੈਸ਼ ਅਤੇ ਨੌਂ ਲੱਖ ਰੁਪਏ ਉਸ ਨੇ ਆਪਣੇ ਗਹਿਣੇ ਵੇਚ ਕੇ ਵੀ ਦਿੱਤੇ।ਬੀਤੀ 21 ਦਸੰਬਰ ਨੂੰ ਜਦੋਂ ਉਹ ਜਿੰਮ ਗਈ ਤਾਂ ਦੋਸ਼ੀ ਮਿਲਣ ਦਾ ਬਹਾਨਾ ਬਣਾਉਣ ਲੱਗ ਪਿਆ। ਲਗਭਗ ਦੋ ਵਜੇ ਜਦੋਂ ਆਪਣੀ ਬੇਟੀ ਦੀ ਫੀਸ ਜਮ੍ਹਾਂ ਕਰਾਉਣ ਉਸ ਦੇ ਸਕੂਲ ਆਪਣੀ ਕਾਰ ਵਿੱਚ ਜਾਣ ਲੱਗੀ ਤਾਂ ਦੋਸ਼ੀ ਨੇ ਰਸਤੇ ‘ਚੋਂ ਜ਼ਬਰਦਸਤੀ ਉਸ ਦੀ ਕਾਰ ‘ਚ ਬੈਠ ਗਿਆ। ਵਿਰੋਧ ਕਰਨ ‘ਤੇ ਕੁੱਟਮਾਰ ਕਰਨ ‘ਤੇ ਉਤਰ ਆਇਆ ਅਤੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਫਿਰ ਕਾਰ ਵਿੱਚ ਪਈ ਇੱਕ ਲੱਖ ਤੋਂ ਵੱਧ ਦੀ ਨਕਦੀ ਲੈ ਕੇ ਚਲਾ ਗਿਆ। ਉਸ ਨੇ ਸਾਰੀ ਗੱਲ ਜਾਣ-ਪਛਾਣ ਦੇ ਲੋਕਾਂ ਨੂੰ ਦੱਸੀ ਅਤੇ ਫਿਰ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ। ਐਸ ਐਚ ਓ ਸੁਰਿੰਦਰ ਚੋਪੜਾ ਮੁਤਾਬਕ ਮੁਲਜ਼ਮ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Continue Reading
Click to comment

Leave a Reply

Your email address will not be published. Required fields are marked *

ਅਪਰਾਧ

ਧਾਰਮਿਕ ਸਥਾਨ `ਤੇ ਮੱਥਾ ਟੇਕਣ ਗਏ ਸਕਰੈਪ ਕਾਰੋਬਾਰੀ ਦੇ ਘਰ ਤੋਂ ਲੱਖਾਂ ਦੀ ਚੋਰੀ

Published

on

money looted

ਜਲੰਧਰ, 22 ਜਨਵਰੀ – ਥਾਣਾ ਭਾਰਗੋ ਕੈਂਪ ਹੇਠਲੇ ਨਿਊ ਮਾਡਲ ਹਾਊਸ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ।
ਚੋਰੀ ਦਾ ਨਿਸ਼ਾਨਾ ਬਣੇ ਘਰ ਦੇ ਮਾਲਕ ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਸਕਰੈਪ ਦਾ ਕਾਰੋਬਾਰ ਹੈ। ਕੱਲ੍ਹ ਲੇਬਰ ਨਾ ਹੋਣ ਕਾਰਨ ਉਹ ਬੇਟੇ ਨੂੰ ਘਰ ਛੱਡ ਕੇ ਬਾਕੀ ਪਰਵਾਰ ਸਮੇਤ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਚਲੇ ਗਏ ਤੇ ਬੈਂਕ ਦਾ ਥੋੜ੍ਹਾ ਜਿਹਾ ਕੰਮ ਸੀ, ਜਿਸ ਨੂੰ ਨਿਪਟਾਉਣ ਲਈ ਬੇਟਾ ਕੁਲਦੀਪ 12.00 ਵਜੇ ਨਕੋਦਰ ਬਾਬਾ ਮੁਰਾਦ ਸ਼ਾਹ ਦੇ ਡੇਰੇ ਚਲਾ ਗਿਆ। ਦੁਪਹਿਰੇ 1.00 ਵਜੇ ਜਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਸੂਚਨਾ ਮਿਲਦੇ ਸਾਰ ਧਰਮਿੰਦਰ ਪਰਵਾਰ ਸਮੇਤ ਵਾਪਸ ਆਏ ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਭਗਵੰਤ ਭੁੱਲਰ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਧਰਮਿੰਦਰ ਦੇ ਅਨੁਸਾਰ ਉਸ ਦੇ ਲਾਕਰ ਵਿੱਚ ਛੇ ਲੱਖ ਰੁਪਏ ਨਕਦੀ ਅਤੇ ਉਸ ਦੇ ਪਿਤਾ ਦੇ ਲਾਕਰ ਵਿੱਚ ਵੀ ਕਾਫੀ ਨਕਦੀ ਤੇ ਸੋਨੇ ਦੇ ਗਹਿਣੇ ਸਨ। ਚੋਰ ਘਰਚੋਂ 9-10 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਪੁਲਸ ਇਲਾਕੇ ਵਿੱਚ ਲੱਗੇ ਹੋਏ ਸੀ ਸੀ ਟੀ ਵੀ ਦੀ ਜਾਂਚ ਕਰ ਰਹੀ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ।

Continue Reading

ਅਪਰਾਧ

ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਸਾਥੀ ਸਮੇਤ ਗ੍ਰਿਫਤਾਰ

Published

on

arrest

ਜਲੰਧਰ, 22 ਜਨਵਰੀ – ਜਲੰਧਰ ਦਿਹਾਤੀ ਪੁਲਸ ਦੇ ਸੀ ਆਈ ਏ ਸਟਾਫ-1 ਦੀ ਪੁਲਸ ਪਾਰਟੀ ਨੇ ਫੋਨ ਉਤੇ ਦੋਸਤੀ ਕਰਨ ਵਾਲੀ ਅਤੇ ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਨੂੰ ਸਾਥੀ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਸਿਟੀ ਹਾਂਡਾ ਕਾਰ ਬਰਾਮਦ ਕੀਤੀ ਹੈ। ਇਸ ਗਿਰੋਹ ਵਿੱਚ ਸ਼ਾਮਲ ਤਿੰਨ ਹੋਰ ਵਿਅਕਤੀ ਫਿਲਹਾਲ ਗ੍ਰਿਫਤਾਰ ਕਰਨੇ ਬਾਕੀ ਹਨ। ਗ੍ਰਿਫਤਾਰ ਕੀਤੀ ਲੜਕੀ ਦੀ ਪਛਾਣ ਰਵੀਨਾ ਅਗਨੀਹੋਤਰੀ ਪੁੱਤਰੀ ਬਾਲਕ੍ਰਿਸ਼ਨ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਅਤੇ ਉਸ ਦੇ ਸਾਥੀ ਦੀ ਪਛਾਣ ਮੁਨੀਸ਼ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਵਰਿਆਣਾ, ਜਲੰਧਰ ਵਜੋਂ ਦੱਸੀ ਗਈ ਹੈ।
ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਰਵੀਨਾ ਪਹਿਲਾਂ ਫੋਨ ਤੇ ਨੌਜਵਾਨ ਲੜਕਿਆਂ ਨਾਲ ਗੱਲਾਂ ਮਾਰ ਕੇ ਉਨ੍ਹਾਂ ਨੂੰ ਪਿਆਰ ਦਾ ਝਾਂਸਾ ਦੇ ਕੇ ਕਿਸੇ ਸੁੰਨਸਾਨ ਜਗ੍ਹਾ ਬੁਲਾ ਲੈਂਦੀ ਸੀ। ਜਦੋਂ ਵਿਅਕਤੀ ਰਵੀਨਾ ਦੀ ਦੱਸੀ ਹੋਈ ਜਗ੍ਹਾ ਪਹੁੰਚਦਾ ਤਾਂ ਉਥੇ ਪਹਿਲਾਂ ਤੋਂ ਮੌਜੂਦ ਉਸ ਦੇ ਸਾਥੀ ਪ੍ਰੇਮ ਜਾਲ ਵਿੱਚ ਫਸੇ ਵਿਅਕਤੀ ਨੂੰ ਡਰਾ ਕੇ ਉਸ ਕੋਲੋਂ ਨਕਦੀ ਅਤੇ ਸਾਮਾਨ ਲੁੱਟ ਲੈਂਦੇ ਸਨ। ਇਸ ਬਾਰੇ ਐਸ ਪੀ (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਮਕਸੂਦਾਂਚ 28 ਦਸੰਬਰ 2020 ਨੂੰ ਸਮੱਕਸ਼ ਨਾਂਅ ਦੇ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸੱਟਾਂ ਮਾਰ ਕੇ ਉਸ ਕੋਲੋਂ ਕਾਰ ਅਤੇ ਦੋ ਮੋਬਾਈਲ ਫੋਨ ਲੁੱਟ ਲਏ ਹਨ। ਸ਼ਿਕਾਇਤ `ਤੇ ਕਾਰਵਾਈ ਕਰਦੇ ਹੋਏ ਸੀ ਆਈ ਏ ਸਟਾਫ-1 ਦੇ ਮੁਖੀ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਟੀਮੀ ਨੇ ਥਾਣਾ ਮਕਸੂਦਾਂ ਦੀ ਪੁਲਸ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਅਤੇ ਰਵੀਨਾ ਅਤੇ ਮੁਨੀਸ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ ਕਾਰ ਬਰਾਮਦ ਕਰ ਲਈ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਰਾਰ ਚੱਲ ਰਹੇ ਇਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾਣਗੇ।

Continue Reading

ਅਪਰਾਧ

ਚੈਕ ਦੇ ਕਲੋਨ ਬਣਾ ਕੇ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼

Published

on

fraud

ਭੋਪਾਲ, 21 ਜਨਵਰੀ – ਕੰਸਟ੍ਰਕਸ਼ਨ ਕੰਪਨੀ ਦਿਲੀਪ ਬਿਲਡਕਾਨ ਦੇ ਚੈਕ ਦੇ ਕਲੋਨ ਬਣਾ ਕੇ ਕਰੀਬ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼ ਕਰਨ ਵਾਲਾ ਅੰਤਰਰਾਜੀ ਗਿਰੋਹ ਫੜਿਆ ਗਿਆ ਹੈ। ਪੁੱਛਗਿੱਛ ਵਿੱਚ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ।
ਦੱਸਿਆ ਗਿਆ ਹੈ ਕਿ ਇਸ ਗੈਂਗ ਦੇ 10 ਦੋਸ਼ੀਆਂ ਵਿੱਚੋਂ ਇੱਕ ਚਰਨਜੀਤ ਸਿੰਘ ਪੰਜਾਬ ਨੈਸ਼ਨਲ ਬੈਂਕ ਦੀ ਟਾਂਡਾ ਉੜਮੁੜ (ਹੁਸ਼ਿਆਰਪੁਰ) ਬ੍ਰਾਂਚ ਦਾ ਮੁਲਾਜ਼ਮ ਹੈ। ਉਹ ਆਪਣੀ ਬੈਂਕ ਆਈ ਡੀ ਦੀ ਵਰਤੋਂ ਕਰ ਕੇ ਖਾਤੇ ਦੀ ਜਾਣਕਾਰੀ ਲੈ ਲੈਂਦਾ ਅਤੇ ਖਾਤੇ ਵਿੱਚ ਜਮ੍ਹਾਂ ਰਕਮ ਤੋਂ ਲੈ ਕੇ ਚੈਕ `ਤੇ ਦਸਖਤ ਕਰਨ ਵਾਲੇ ਵਿਅਕਤੀ ਦੇ ਡਿਜੀਟਲ ਦਸਖਤ ਤੱਕ ਚੋਰੀ ਕਰ ਕੇ ਇਸ ਗਿਰੋਹ ਨੂੰ ਦਿੰਦਾ ਸੀ। ਦੋਸ਼ੀਆਂ ਕੋਲੋਂ ਐਸ ਟੀ ਐਫ ਨੇ ਪੰਜਾਬ ਤੇ ਗੁਜਰਾਤ ਸਰਕਾਰ ਦੇ ਦੋ ਸਰਕਾਰੀ ਵਿਭਾਗਾਂ ਦੇ ਕਲੋਨ ਚੈਕ ਵੀ ਬਰਾਮਦ ਕੀਤੇ ਹਨ। ਐਸ ਟੀ ਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ੀਆਬਾਦ ਵਾਸੀ ਅੰਸ਼ੁਲ ਰਾਣਾ ਇਸ ਗਿਰੋਹ ਦਾ ਸਰਗਣਾ ਹੈ। ਅੰਮ੍ਰਿਤਸਰ ਵਾਸੀ ਮਨਮੀਤ ਸਿੰਘ ਅਤੇ ਬਰਿੰਦਰ ਸਿੰਘ ਅਤੇ ਮੋਹਾਲੀ ਵਾਸੀ ਸਤਨਾਮ ਸਿੰਘ ਅਤੇ ਪਰਵਿੰਦਰ ਸਿੰਘ ਅਤੇ ਹੋਰ ਲੋਲ ਜੇਲ੍ਹ ਵਿੱਚ ਇਕੱਠੇ ਸਨ। ਪਹਿਲਾਂ ਇਹ ਅਲੱਗ-ਅਲੱਗ ਵਾਰਦਾਤਾਂ ਕਰਦੇ ਸਨ, ਬਾਅਦ ਵਿੱਚ ਇੱਕਠੇ ਕੰਮ ਕਰਨ ਲੱਗੇ। ਇਨ੍ਹਾਂ ਨੇ ਹੁਸ਼ਿਆਰਪੁਰ ਦੇ ਚਰਨਜੀਤ ਸਿੰਘ ਨੂੰ ਗੈਂਗ ਵਿੱਚ ਸ਼ਾਮਲ ਕਰ ਲਿਆ। ਦੋਸ਼ੀ ਉਨ੍ਹਾਂ ਖਾਤਿਆਂ ਦੀ ਪਛਾਣ ਕਰਦੇ ਸਨ, ਜਿਨ੍ਹਾਂ ਵਿੱਚ ਪੈਸੇ ਜਮ੍ਹਾ ਹੁੰਦੇ ਸਨ, ਪਰ ਕਾਫੀ ਸਮੇਂ ਤੋਂ ਲੈਣ-ਦੇਣ ਨਹੀਂ ਕੀਤਾ ਜਾਂਦਾ ਸੀ। ਦੋਸ਼ੀ ਇਨ੍ਹਾਂ ਖਾਤਿਆਂ ਵਿੱਚ ਕੁਝ ਰੁਪਏ ਜਮ੍ਹਾਂ ਕਰ ਕੇ ਉਸ ਨੂੰ ਚਲਾ ਕੇ ਵਰਤਲੈਂਦੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca