The servant broke the locker and stole 18 lakh diamonds
Connect with us [email protected]

ਅਪਰਾਧ

ਨੌਕਰ ਨੇ ਲਾਕਰ ਤੋੜ ਕੇ 18 ਲੱਖ ਦੇ ਹੀਰੇ ਤੇ 11 ਲੱਖ ਦਾ ਕੈਸ਼ ਚੋਰੀ ਕਰ ਲਿਆ

Published

on

roobers

ਲੁਧਿਆਣਾ, 29 ਜਨਵਰੀ – ਇਸ ਮਹਾਨਗਰ ਦੇ ਮਾਡਲ ਟਾਊਨ ਬਲਾਕ-ਡੀ ਵਿੱਚ ਰਹਿੰਦੇ ਤੇ ਪਰਵਾਰ ਸਮੇਤ ਅੰਮ੍ਰਿਤਸਰ ਰਿਸ਼ਤੇਦਾਰ ਨੂੰ ਮਿਲਣ ਗਏ ਸਟੀਲ ਕਾਰੋਬਾਰੀ ਦੇ ਘਰ 25 ਦਿਨ ਪਹਿਲਾਂ ਰੱਖੇ ਘਰੇਲੂ ਨੌਕਰ ਨੇ ਦੋ ਸਾਥੀਆਂ ਸਮੇਤ ਲਾਕਰ ਅਤੇ ਬ੍ਰੀਫਕੇਸ ਤੋੜ ਕੇ 18 ਲੱਖ ਦੇ ਡਾਇਮੰਡ-ਸੋਨੇ ਦੇ ਗਹਿਣੇ ਤੇ 11 ਲੱਖ ਦਾ ਕੈਸ਼ ਚੋਰੀ ਕਰ ਲਿਆ। ਇੱਕ ਲਾਕਰ ਨਾ ਟੁੱਟਣ ਉੱਤੇ ਚੋਰ ਉਸ ਨੂੰ ਨਾਲ ਚੁੱਕ ਕੇ ਲੈ ਗਏ। ਜਦੋਂਕਾਰੋਬਾਰੀ ਨੇ ਆਪਣੇ ਮੋਬਾਈਲ ਵਿੱਚ ਘਰ ਦੇ ਸੀ ਸੀ ਟੀ ਵੀ ਕੈਮਰੇ ਆਨਲਾਈਨ ਦੇਖੇ,ਪਰ ਉਹ ਨਾ ਚੱਲੇ ਤਾਂਗੁਆਂਢੀ ਨੂੰ ਚੈਕ ਕਰਨ ਨੂੰ ਕਿਹਾ। ਇਸ ਉੱਤੇ ਉਸ ਨੂੰ ਵਾਰਦਾਤ ਦਾ ਪਤਾ ਲੱਗਾ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਾਡਲ ਟਾਊਨ ਦੇ ਸੁਧੀਰ ਮੜੀਆ ਦੀ ਸ਼ਿਕਾਇਤ ਉੱਤੇ ਲਛਮਣ ਅਤੇ ਅਣਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਸੁਧੀਰ ਮੜੀਆ ਨੇ ਦੱਸਿਆ ਕਿ ਉਸ ਦੀ ਚੀਮਾ ਚੌਕ ਦੇ ਨੇੜੇ ਸਟੀਲ ਫੈਕਟਰੀ ਹੈ। ਉਨ੍ਹਾਂ ਦਾ ਨੌਕਰ ਲਛਮਣ ਮੂਲ ਰੂਪ ਵਿੱਚ ਨੇਪਾਲ ਦਾ ਵਸਨੀਕ ਹੈ। ਉਹ ਕਿਚਲੂ ਨਗਰ ਵਿਖੇ ਸ਼ਿਕਾਇਤਕਰਤਾ ਦੇ ਪਿਤਾ ਦੇ ਘਰ ਤਿੰਨ ਸਾਲ ਤੋਂ ਨੌਕਰੀ ਕਰਦਾ ਸੀ, ਪਰ ਅਕਤੂਬਰ ਵਿੱਚ ਪਿੰਡ ਗਿਆ ਤਾਂ ਵਾਪਸ ਆ ਕੇ ਇੱਕ ਜਨਵਰੀ ਤੋਂ ਸ਼ਿਕਾਇਤਕਰਤਾ ਦੇ ਘਰ ਨੌਕਰੀ ਕਰਨ ਲੱਗਾ। ਸ਼ਿਕਾਇਤਕਰਤਾ ਪਰਵਾਰ ਸਮੇਤ 26 ਜਨਵਰੀ ਨੂੰ ਸਵੇਰੇ ਨੌਂ ਵਜੇ ਅੰਮ੍ਰਿਤਸਰਗਿਆ ਤਾਂ ਵਰਕਰਾਂ ਨੂੰ ਅਡਵਾਂਸ ਦੇਣ ਲਈ ਬ੍ਰੀਫਕੇਸ ਵਿੱਚ ਤਿੰਨ ਲੱਖ ਰੁਪਏ ਰੱਖੇ ਸਨ। ਘਰ ਵਿੱਚ ਸੱਤ ਕੈਮਰੇ ਹਨ, ਜਿਨ੍ਹਾਂ ਤੋਂ ਪਤਾ ਲੱਗਾ ਕਿ ਲਛਮਣ ਨੇ ਦੋ ਸਾਥੀਆਂ ਨੂੰ ਘਰ ਵਿੱਚ ਬੁਲਾਇਆ ਅਤੇ ਫਿਰ ਮੂੰਹ ਤੇ ਕੱਪੜਾ ਬੰਨ੍ਹ ਕੇ ਇੱਕ ਜਣਾ ਅੰਦਰ ਅਤੇ ਦੋ ਬਾਹਰ ਕੈਮਰਿਆਂ ਉਤੇ ਕੱਪੜਾ ਪਾ ਕੇ ਦੂਸਰੇ ਪਾਸੇ ਘੁਮਾਉਣ ਲੱਗ ਪਿਆ। ਦੁਪਹਿਰੇ 12 ਵਜੇ ਦੇ ਬਾਅਦ ਤੋਂ ਨੌਕਰ ਦਾ ਮੋਬਾਈਲ ਨੰਬਰ ਨਾ ਮਿਲਣ ਉੱਤੇ ਸ਼ਿਕਾਇਤਕਰਤਾ ਦਾ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਸ਼ੱਕ ਹੋਣਤੇ ਸ਼ਾਮ ਸੱਤ ਵਜੇ ਆਨਲਾਈਨ ਮੋਬਾਈਲ `ਤੇ ਕੈਮਰੇ ਦੇਖੇ ਤਾਂ ਬੰਦ ਆਉਣ ਲੱਗ ਪਏ ਸਨ।

ਅਪਰਾਧ

ਰੰਜਿਸ਼ ਕਾਰਨ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ

Published

on

pistal

ਬੇਗੋਵਾਲ, 20 ਜੂਨ – ਕਸਬਾ ਬੇਗੋਵਾਲ ਵਿੱਚ ਸਕੂਟਰੀ ਸਵਾਰ ਦੋ ਹਥਿਆਰਬੰਦ ਨੌਜਵਾਨਾਂ ਵੱਲੋਂ ਬੀਤੀ ਰਾਤ ਰੰਜਿਸ਼ ਕਾਰਨ ਇੱਕ ਨੌਜਵਾਨ ਦੀ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦਿਤਾ ਗਿਆ। ਇਸ ਦੀ ਸੂਚਨਾ ਮਿਲਦੇ ਸਾਰ ਥਾਣਾਬੇਗੋਵਾਲ ਦੇ ਮੁਖੀ ਸਬ ਇੰਸਪੈਕਟਰ ਰਮਨ ਕੁਮਾਰ ਮੌਕੇ ਉੱਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੇਗੋਵਾਲ ਪੁਲਸ ਨੇ ਇਸ ਬਾਰੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਮ੍ਰਿਤਕ ਮੁਕੁਲ (23) ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਤ ਲਗਭਗ ਨੌਂ ਵਜੇ ਮੇਰੇ ਘਰ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ ਤੇ ਮੈਂ ਬਾਹਰ ਜਾ ਕੇ ਦੇਖਿਆ ਤਾਂ ਚਿੱਟੇ ਰੰਗ ਦੀ ਐਕਟਿਵਾ ਉੱਤੇ ਮੰਗਲ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਜੱਬੋਵਾਲ, ਦਲਜੀਤ ਸਿੰਘ ਸ਼ੇਰਾ ਵਾਸੀ ਰੱਜਬ ਥਾਣਾ ਕਰਤਾਰਪੁਰ ਖੜ੍ਹੇ ਸਨ, ਜੋ ਮੇਰੇ ਲੜਕੇ ਦੇ ਪਹਿਲੇ ਤੋਂ ਵਾਕਫ ਸਨ। ਉਨ੍ਹਾਂ ਨੇ ਮੇਰੇ ਲੜਕੇ ਮੁਕੁਲ ਬਾਰੇ ਪੁੱਛਿਆ। ਮੈਂ ਦੱਸਿਆ ਕਿ ਉਹ ਗਰਾਊਂਡ ਵਿੱਚ ਖੇਡਣ ਗਿਆ ਹੈ। ਇਸ ਤੋਂ ਕੁਝ ਸਮਾਂ ਬਾਅਦ ਚੜ੍ਹਦੀ ਪੱਤੀਰੌਲਾ ਪੈ ਗਿਆ ਕਿ ਗੋਲੀ ਚੱਲ ਗਈ। ਉਸ ਸਮੇਂ ਮੁਕੁਲ ਦਾ ਦੋਸਤ ਸ਼ਮਸ਼ੇਰ ਸਿੰਘ ਸ਼ੇਰਾ ਮੇਰੇ ਘਰ ਵਿੱਚ ਸੀ, ਜਿਸ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਕੋਲ ਗਏ ਤਾਂ ਉਥੇ ਬਹੁਤ ਰੌਲਾ ਪਿਆ ਕਿ ਐਕਟਿਵਾ ਸਵਾਰ ਦੋ ਨੌਜਵਾਨ ਤੇ ਹੋਰ ਵਹੀਕਲਾਂ ਉੱਤੇ ਸਵਾਰ ਨੌਜਵਾਨ ਮੁਕੁਲ ਨੂੰ ਮਾਰ ਗਏ ਹਨ। ਜਦੋਂ ਅਸੀਂ ਆਪਣੇ ਲੜਕੇ ਪਾਸ ਪੁੱਜੇ ਤਾਂ ਉਹ ਗੋਲੀ ਲੱਗਣ ਨਾਲ ਤੜਫ ਰਿਹਾ ਸੀ। ਇਸੇ ਦੌਰਾਨ ਮੇਰੇ ਲੜਕੇ ਨੇ ਦੱਸਿਆ ਕਿ ਮੰਗਲ, ਸ਼ੇਰਾ ਤੇ ਲਵਲੀ ਨੇ ਮੇਰੇ ਉੱਤੇ ਗੋਲੀਆਂ ਚਲਾਈਆਂ ਹਨ ਅਤੇ ਕਹਿੰਦੇ ਸਨ ਕਿ ਅਸੀਂ ਇਹ ਕਾਰਾ ਪ੍ਰਿੰਸ ਦੇ ਕਹਿਣ ਉੱਤੇ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੇਰੇ ਲੜਕੇ ਨੂੰ ਜ਼ਖਮੀ ਹਾਲਤ ਵਿੱਚ ਸ਼ਮਸੇਰ ਸਿੰਘ ਸ਼ੇਰਾ ਲੈ ਕੇ ਪਹਿਲਾਂ ਬੇਗੋਵਾਲ ਤੇ ਫਿਰ ਜਲੰਧਰ ਲਈ ਗਿਆ, ਪਰ ਭੁਲੱਥ ਦੇ ਨੇੜੇ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਇਸ ਬਾਰੇ ਏ ਐਸ ਪੀ ਭੁਲੱਥ ਨੇਦੱਸਿਆ ਕਿ ਚਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ।

Continue Reading

ਅਪਰਾਧ

ਚਾਕੂ ਦੀ ਨੋਕ ਉਤੇ ਘਰ ਵਿੱਚੋਂ ਦਿਨ ਦਿਹਾੜੇ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਲੁੱਟੀ

Published

on

knife

ਮੰਡੀ ਗੋਬਿੰਦਗੜ੍ਹ, 20 ਜੂਨ – ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਦੀ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਕੱਲ੍ਹ ਇੱਕ ਮੋਟਰ ਸਾਈਕਲ ਉੱਤੇ ਸਵਾਰ ਤਿੰਨ ਨੌਜਵਾਨਾਂ ਨੇ ਇੱਕ ਘਰ ਵਿੱਚਤਿੰਨ ਔਰਤਾਂ ਕੋਲੋਂ ਸੋਨੇ ਦੀਆਂ ਦੋ ਚੇਨਾਂ, ਇੱਕ ਚਾਂਦੀ ਦੀ ਚੇਨ, ਇੱਕ ਚਾਂਦੀ ਦਾ ਕੜਾ, ਸੋਨੇ ਦੀਆਂ ਵਾਲੀਆਂ ਤੇ 10 ਹਜ਼ਾਰ ਰੁਪਏ ਨਕਦੀ ਲੁੱਟ ਲਈ।
ਸਰਬਜੀਤ ਕੌਰ (70) ਪਤਨੀ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋਹਤੀਆਂ ਲਖਵਿੰਦਰ ਕੌਰ (28) ਪਤਨੀ ਜਸਪਾਲ ਸਿੰਘ ਅਤੇ ਕਿਰਨਜੀਤ ਕੌਰ (24) ਪੁੱਤਰੀ ਕੁਲਦੀਪ ਸਿੰਘ ਆਈਆਂ ਹਨ। ਉਨ੍ਹਾਂ ਦੱਸਿਆ ਕਿ ਦੁਪਹਿਰੇ ਕਰੀਬ 2.15 ਵਜੇ ਇੱਕ ਮੋਟਰ ਸਾਈਕਲ ਉੱਤੇ ਤਿੰਨ ਨੌਜਵਾਨ, ਜਿਨ੍ਹਾਂ ਦੇ ਮੁੰਹ ਢੱਕੇ ਹੋਏ ਸਨ, ਆਏ ਅਤੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਣ ਉੱਤੇ ਤਿੰਨੇ ਨੌਜਵਾਨ ਘਰ ਅੰਦਰ ਆ ਗਏ ਤੇ ਉਸ ਦੀ ਗਰਦਨ ਉੱਤੇ ਚਾਕੂ ਰੱਖ ਦਿੱਤਾ। ਉਸ ਦੀਆਂ ਦੋਵੇਂ ਦੋਹਤੀਆਂ ਨੂੰ ਵੀ ਚਾਕੂਆਂ ਦੀ ਨੋਕ ਉੱਤੇ ਬੰਦੀ ਬਣਾ ਕੇ ਉਸ ਕੋਲੋਂ ਅਲਮਾਰੀ ਦੀਆਂ ਚਾਬੀਆਂ ਲੈ ਕੇ ਉਸ ਵਿੱਚ ਰੱਖੇ 10 ਹਜ਼ਾਰ ਰੁਪਏ, ਗੱਲੇ ਵਿੱਚ ਪਈ ਸੋਨੇ ਦੀ ਚੇਨ, ਕੰਨਾਂ ਦੀਆਂ ਵਾਲੀਆਂ, ਦੋਹਤੀ ਦੇ ਗਲੇ ਵਿਚਲੀ ਸੋਨੇ ਦੀ ਚੇਨ ਸਮੇਤ ਦੋ ਸੋਨੇ ਦੀਆਂ ਚੇਨਾਂ, ਇੱਕ ਚਾਂਦੀ ਦੀ ਚੇਨ ਅਤੇ ਇੱਕ ਚਾਂਦੀ ਦਾ ਕੜਾ ਲੁੱਟ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਧਮਕੀ ਦਿੱਤੀ ਕਿ ਜੇ ਰੌਲਾ ਪਾਇਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀ ਐਸ ਪੀ ਅਮਲੋਹ ਸੁਖਵਿੰਦਰ ਸਿੰਘ ਘਟਨਾ ਸਥਾਨ ਉੱਤੇ ਪਹੁੰਚ ਗਏ।ਉਨ੍ਹਾਂ ਦੱਸਿਆ ਕਿ ਘਟਨਾ ਦੀਜਾਂਚ ਸੀ ਸੀ ਟੀ ਵੀ ਫੁਟੇਜ ਦੀ ਮਦਦ ਨਾਲ ਕੀਤੀ ਜਾ ਰਹੀ ਹੈ।

Read More Latest Crime News

Continue Reading

ਅਪਰਾਧ

ਨਾਭਾ ਜੇਲ੍ਹ ਵਿੱਚ ਮੋਬਾਈਲ ਸਪਲਾਈ ਕਰਦਾ ਥਾਣੇਦਾਰ ਗ੍ਰਿਫਤਾਰ

Published

on

arrested

ਨਾਭਾ, 20 ਜੂਨ – ਏਥੇ ਬਣੀ ਹੋਈ ਹਾਈ ਸਕਿਓਰਟੀ ਜੇਲ੍ਹ ਲਗਾਤਾਰ ਗੈਰ ਕਾਨੂੰਨੀ ਸਮੱਗਰੀ ਨਸ਼ਾ ਤੇ ਮੋਬਾਈਲ ਮਿਲਣ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਉਸੇ ਜੇਲ੍ਹ ਵਿੱਚ ਸੁਰੱਖਿਆ ਦੀ ਡਿਊਟੀ ਕਰਦੇ ਏ ਐਸ ਆਈ ਗੁਰਜਿੰਦਰ ਸਿੰਘ ਨੂੰ ਪੰਜਾਬ ਪੁਲਸ ਨੇ ਇੱਕ ਕੈਦੀ ਕਰਮਜੀਤ ਸਿੰਘ ਨਾਲ ਮਿਲ ਕੇ ਮੋਬਾਈਲ ਸਪਲਾਈ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀ ਐਸ ਪੀ ਨਾਭਾ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੇ ਅਰਜ਼ੀ ਦਿੱਤੀ ਸੀ ਕਿ ਇੱਕ ਕੈਦੀ ਕਰਮਜੀਤ ਸਿੰਘਨੂੰ ਪਿਛਲੇ ਦਿਨੀਂ ਇੱਕ ਕੇਸ ਬਾਰੇ ਜਦੋਂ ਗ੍ਰਿਫਤਾਰ ਕੀਤਾ ਤਾਂ ਪੁੱਛਗਿੱਛ ਦੌਰਾਨ ਉਸ ਦਾ ਮੋਬਾਈਲ, ਜੋ ਕਰਮਜੀਤ ਕੋਲੋਂ ਫੜਿਆ ਗਿਆ ਸੀ, ਨੂੰ ਫੋਲਣ ਉੱਤੇ ਭੇਦ ਖੁੱਲ੍ਹਾ ਕਿ ਉਸ ਦੀ ਏ ਐੱਸ ਆਈ ਗੁਰਜਿੰਦਰ ਸਿੰਘ ਦੇ ਨਾਲ ਵਾਟਸਐਪ ਉੱਤੇ ਚੈਟ ਚਲਦੀ ਹੈ ਅੇ ਗੁਰਜਿੰਦਰ ਸਿੰਘ ਬਾਹਰੋਂ ਮੋਬਾਈਲ ਲੈ ਕੇ ਕੈਦੀ ਕਰਮਜੀਤ ਨੂੰ ਦਿੰਦਾ ਸੀ, ਜਿਹੜਾ ਅੱਗੇ ਮੋਬਾਈਲ ਸਪਲਾਈ ਕਰਨ ਦਾ ਕੰਮ ਜੇਲ੍ਹ ਅੰਦਰ ਕਰਦਾ ਸੀ। ਗੁਰਜਿੰਦਰ ਸਿੰਘ ਇੱਕ ਮੋਬਾਈਲ ਸਪਲਾਈ ਕਰਨ ਦੇ 10 ਹਜ਼ਾਰ ਰੁਪਏਲੈਂਦਾ ਸੀ। ਕੈਦੀ ਕਰਮਜੀਤ ਸਿੰਘ ਉਤੇ 12 ਦੇ ਕਰੀਬ ਕੇਸਹਨ। ਉਹ ਪਿੰਡ ਬੱਲਮਗੜ੍ਹ ਥਾਣਾ ਸਦਰ ਸਮਾਣਾ ਦਾ ਵਸਨੀਕ ਹੈ। ਗੁਰਜਿੰਦਰ ਸਿੰਘ ਪਿੰਡ ਮੱਲਵਾਲੀਏਵਾਲਾ ਥਾਣਾ ਮੱਲਾਂਵਾਲਾ, ਫਿਰੋਜ਼ਪੁਰ ਦਾ ਵਾਸੀ ਅਤੇ ਫਸਟ ਆਈ ਆਰ ਬੀ ਦਾ ਮੁਲਾਜ਼ਮ ਹੈ। ਦੋਵਾਂ ਨੂੰ ਨਾਭਾ ਕੋਤਵਾਲੀ ਵਿਖੇ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਅਤੇ ਅਦਾਲਤਪੇਸ਼ੀ ਮਗਰੋਂ ਕਰਮਜੀਤ ਨੂੰ ਜੇਲ੍ਹ ਭੇਜ ਅਤੇ ਗੁਰਜਿੰਦਰ ਸਿੰਘ ਦਾ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca