The seller of religious books kept printing fake notes
Connect with us [email protected]

ਅਪਰਾਧ

ਧਾਰਮਿਕ ਕਿਤਾਬਾਂ ਵੇਚਣ ਵਾਲਾ ਨਕਲੀ ਨੋਟ ਛਾਪਦਾ ਰਿਹਾ

Published

on

fake money

ਬਠਿੰਡਾ, 8 ਨਵੰਬਰ – ਏਥੋਂ ਦੀ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 9 ਲੱਖ ਪੰਜਾਹ ਹਜ਼ਾਰ ਰੁਪਏ ਦੀ ਨਕਲੀ ਕਰੰਸੀ ਫੜੀ ਹੈ। ਮੁਲਜ਼ਮਾਂ ਦੀ ਪਛਾਣ ਪੰਕਜ ਤੇ ਸੋਨੂੰ ਕੁਮਾਰ ਵਾਸੀ ਮੰਡੀ ਡੱਬਵਾਲੀ (ਹਰਿਆਣਾ) ਵਜੋਂ ਹੋਈ ਹੈ। ਪੁਲਸ ਨੇ ਉਕਤ ਵਿਅਕਤੀਆਂ ਕੋਲੋਂ ਸਕੈਨਰ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।
ਪਤਾ ਲੱਗਾ ਹੈ ਕਿ ਇਸ ਗਿਰੋਹ ਦਾ ਸਰਗਣਾ ਪੰਕਜ ਕੁਮਾਰ ਧਾਰਮਿਕ ਕਿਤਾਬਾਂ ਦੀ ਹੱਟੀ ਚਲਾਉਂਦਾ ਹੈ। ਉਸ ਦੇ ਜ਼ਿੰਮੇ ਛੇ ਲੱਖ ਰੁਪਏ ਦਾ ਕਰਜ਼ਾ ਹੋਣ ਕਰ ਕੇ ਉਸ ਨੇ ਯੂ-ਟਿਊਬ ਉਤੋਂ ਨਕਲੀ ਨੋਟ ਛਾਪਣ ਦਾ ਢੰਗ ਸਿੱਖ ਕੇ ਨਕਲੀ ਕਰੰਸੀ ਛਾਪਣੀ ਸ਼ੁਰੂ ਕਰ ਦਿੱਤੀ ਅਤੇ ਸੋਨੂੰ ਨੂੰ ਨਾਲ ਰਲਾ ਲਿਆ। ਉਨ੍ਹਾ ਨੇ ਹਫਤਾ ਪਹਿਲਾਂ ਨਕਲੀ ਨੋਟ ਛਾਪਣ ਦਾ ਧੰਦਾ ਸ਼ੁਰੂ ਕੀਤਾ ਸੀ। ਸਥਾਨਕ ਸਕੱਤਰੇਤ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਪੀ ਇਨਵੈਸਟੀਗੇਸ਼ਨ ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਸੀ ਆਈ ਏ ਵਿੰਗ-1 ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭੱਟੀ ਨੂੰ ਸੂਚਨਾ ਮਿਲੀ ਕਿ ਹਰਿਆਣਾ ਵਾਸੀ ਦੋ ਵਿਅਕਤੀ ਨਕਲੀ ਨੋਟਾਂ ਦੀ ਖੇਪ ਲੈ ਕੇ ਪੰਜਾਬ ਨੂੰ ਆ ਰਹੇ ਹਨ। ਉਨ੍ਹਾਂ ਨੇ ਦੋਸ਼ੀਆਂ ਨੂੰ ਨਕਲੀ ਕਰੰਸੀ ਸਮੇਤ ਗ੍ਰਿਫਤਾਰ ਕਰ ਲਿਆ ਤਾਂ ਪੰਕਜ ਕੋਲੋਂ ਦੋ ਲੱਖ ਰੁਪਏ ਅਤੇ ਸੋਨੂੰ ਕੋਲੋਂ ਇੱਕ ਲੱਖ ਵੀਹ ਹਜ਼ਾਰ ਰੁਪਏ ਦੇ ਨਕਲੀ ਨੋਟ ਮਿਲੇ। ਫਿਰ ਪੰਕਜ ਦੇ ਘਰੋਂ ਇੱਕ ਰੰਗਦਾਰ ਸਕੈਨਰ, ਤਿੰਨ ਲੱਖ ਤੀਹ ਹਜ਼ਾਰ ਰੁਪਏ ਦੇ ਨਕਲੀ ਨੋਟ ਅਤੇ ਸੋਨੂੰ ਦੇ ਘਰੋਂ ਤਿੰਨ ਲੱਖੇ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ। ਪੁਲਸ ਅਫਸਰ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਕਿ ਉਹ ਕਰਜ਼ਾ ਉਤਾਰਨ ਲਈ ਨਕਲੀ ਨੋਟ ਛਾਪਦੇ ਸਨ। ਉਨ੍ਹਾਂ ਦੱਸਿਆ ਕਿ ਉਹ ਵੀਹ ਹਜ਼ਾਰ ਦੇ ਬਦਲੇ ਲੱਖ ਰੁਪਏ ਦੀ ਨਕਲੀ ਕਰੰਸੀ ਦਿੰਦੇ ਸਨ। ਪੁਲਸ ਨੇ ਥਾਣਾ ਸੰਗਤ ‘ਚ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਅਪਰਾਧ

ਭੈਣਾਂ ਨਾਲ ਮਿਲ ਕੇ ਔਰਤ ਵੱਲੋਂ ਪਤੀ ਦਾ ਕਤਲ

Published

on

murder

ਬੁੱਲ੍ਹੋਵਾਲ, 5 ਦਸੰਬਰ – ਥਾਣਾ ਬੁੱਲ੍ਹੋਵਾਲ ਵਿੱਚ ਪਿੰਡ ਕੋਟਲਾ ਨੌਧ ਸਿੰਘ ਦੀ ਇੱਕ ਔਰਤ ਨੇ ਆਪਣੀਆਂ ਭੈਣਾਂ ਨਾਲ ਮਿਲ ਕੇ ਆਪਣੇ ਪਤੀ ਨੂੰ ਕਾਰ ਵਿੱਚ ਅੱਗ ਲਾ ਕੇ ਮਾਰ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ।
ਪਤਾ ਲੱਗਾ ਹੈ ਕਿ ਮ੍ਰਿਤਕ ਸੋਮ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਨਾਗਰਾ ਥਾਣਾ ਦਸੂਹਾ ਦਾ ਵਿਆਹ ਜਸਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਕੋਟਲਾ ਨੌਧ ਸਿੰਘ ਨਾਲ 20 ਸਾਲ ਪਹਿਲਾਂ ਹੋਇਆ ਸੀ ਤੇ ਸੋਮ ਸਿੰਘ ਘਰ ਜਵਾਈ ਵਜੋਂ ਪਿੰਡ ਕੋਟਲੇ ਹੀ ਰਹਿ ਰਿਹਾ ਸੀ। ਥਾਣਾ ਬੁੱਲ੍ਹੇਵਾਲ ਵਿੱਚ ਲਿਖਾਈ ਰਿਪੋਰਟ ਵਿੱਚ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਪੁੱਤਰ ਚੰਨਣ ਸਿੰਘ ਨੇ ਕਿਹਾ ਕਿ ਕੱਲ੍ਹ ਰਾਤ ਸਾਨੂੰ ਜਸਪ੍ਰੀਤ ਕੌਰ ਦਾ ਫ਼ੋਨ ਆਇਆ ਕਿ ਤੁਹਾਡਾ ਭਰਾ ਸਾਨੂੰ ਕੁੱਟਦਾ ਹੈ, ਇਸ ਨੂੰ ਸਮਝਾਓ, ਪਰ ਦੇਰ ਰਾਤ ਇਨ੍ਹਾਂ ਮੇਰੇ ਭਰਾ ਨੂੰ ਮਾਰ ਕੇ ਕਾਰ ਵਿੱਚ ਰੱਖ ਕੇ ਅੱਗ ਲਾ ਦਿੱਤੀ। ਇਸ ਬਾਰੇ ਗੁਰਪ੍ਰੀਤ ਸਿੰਘ ਐਸ ਆਈ ਨੇ ਦੱਸਿਆ ਕਿ ਜਸਪ੍ਰੀਤ ਕੌਰ, ਸੁਨੀਤ ਕੌਰ ਤੇ ਪੁਨੀਤ ਕੌਰ ਤਿੰਨਾਂ ਭੈਣਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪਿੰਡ ਕੋਟਲਾ ਨੌਧ ਸਿੰਘ ਦੇ ਲੋਕਾਂ ਨੇ ਕਿਹਾ ਕਿ ਪਰਚੇ ਵਿੱਚ ਲਿਖਾਈਆਂ ਕੁੜੀਆਂ ਬੇਕਸੂਰ ਹਨ, ਇਸ ਲਈ ਇਸ ਕੇਸ ਸਬੰਧੀ ਉਚ ਪੱਧਰੀ ਜਾਂਚ ਕਰਵਾਈ ਜਾਵੇ।

Continue Reading

ਅਪਰਾਧ

ਸੈਕਸ ਟੈੱਸਟ ਕਾਰਨ ਬਾਘਾ ਹਸਪਤਾਲ ਦਾ ਸਟਿੰਗ ਆਪ੍ਰੇਸ਼ਨ, ਡਾ. ਕਾਂਗ ਉੱਤੇ ਕੇਸ ਦਰਜ

Published

on

doctor

ਜਲੰਧਰ, 5 ਦਸੰਬਰ – ਚੰਡੀਗੜ੍ਹਵਾਲੀ ਮਿਸ਼ਨ ਡਿਸਕਵਰੀ ਡਿਟੈਕਟਿਵ ਸਰਵਿਸਿਜ਼ ਦੀ ਟੀਮ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਚੰਡੀਗੜ੍ਹ, ਐਸ ਬੀ ਐਸ ਨਗਰ ਅਤੇ ਜਲੰਧਰ ਦੇ ਸਿਹਤ ਵਿਭਾਗ ਨੇ ਪਠਾਨਕੋਟ ਰੋਡ ਉੱਤੇਬਾਘਾ ਹਸਪਤਾਲ ਵਿੱਚ ਲਿੰਗ ਨਿਰਧਾਰਨ ਦੇ ਦੋਸ਼ ਵਿੱਚ ਛਾਪਾ ਮਾਰਿਆ ਤਾਂ ਹਸਪਤਾਲ ਦੇ ਡਾ. ਸੁਰਜੀਤ ਸਿੰਘ ਕਾਂਗ ਫ਼ਰਾਰ ਹੋ ਗਏ, ਪਰ ਪੁਲਸ ਤੇ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ਵਿੱਚ ਤੈਅ ਕੀਤੀ ਗਈ ਕੀਮਤ ਵਿੱਚੋਂ 16 ਹਜ਼ਾਰ ਰੁਪਏ ਰਿਕਵਰ ਕਰ ਲਏ ਹਨ। ਇਸ ਟੈਸਟ ਦਾ ਸੌਦਾ 20 ਹਜ਼ਾਰ ਰੁਪਏ ਵਿੱਚ ਹੋਇਆ ਸੀ।
ਇਸ ਬਾਰੇ ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹਤੋਂ ਆਈ ਮਿਸ਼ਨ ਡਿਸਕਵਰੀ ਡਿਟੈਕਟਿਵ ਸਰਵਿਸ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਬਾਘਾ ਹਸਪਤਾਲ ਵਿੱਚ ਲਿੰਗ ਨਿਰਧਾਰਨ ਕਰਨ ਦੀ ਡੀਲ ਚੱਲ ਰਹੀ ਹੈ, ਜਿਸ ਦਾ ਸਟਿੰਗ ਆਪ੍ਰੇਸ਼ਨ ਵੀ ਹੋਇਆ ਹੈ ਤੇ ਇਸ ਵਿੱਚ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਖੁਦ ਟੈਸਟ ਕਰ ਰਹੇ ਹਨ। ਇਸ ਲਈ ਪੁਲਸ ਨੇ ਚੰਡੀਗੜ੍ਹ ਸਮੇਤ ਲੁਧਿਆਣਾ, ਨਵਾਂਸ਼ਹਿਰ ਅਤੇ ਜਲੰਧਰ ਤੋਂ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਹਸਪਤਾਲ ਵਿੱਚ ਛਾਪਾ ਮਾਰਿਆ। ਸਿਹਤ ਵਿਭਾਗ ਦੇ ਨਾਲ ਪੁਲਸ ਵੀ ਓਥੇ ਸੀ। ਇਨ੍ਹਾਂ ਨੇ ਤੈਅ ਹੋਈ ਰਕਮ 20 ਹਜ਼ਾਰ ਰੁਪਏ ਵਿੱਚੋਂ 16 ਹਜ਼ਾਰ ਰੁਪਏ ਹਸਪਤਾਲ ਵਿੱਚੋਂ ਬਰਾਮਦ ਕਰ ਲਏ। ਇਸ ਛਾਪੇਤੋਂ ਪਹਿਲਾਂ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਫ਼ਰਾਰ ਗਏ। ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ 20 ਹਜ਼ਾਰ ਰੁਪਏ ਵਿੱਚ ਲਿੰਗ ਟੈਸਟ ਕੀਤਾ ਜਾਂਦਾ ਸੀ। ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਦੀ ਗ਼੍ਰਿਫ਼ਤਾਰੀ ਲਈ ਛਾਪੇਮਾਰੇ ਜਾ ਰਹੀ ਹਨ। ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਂਜ ਡਾ: ਕਾਂਗ ਦੇ ਖ਼ਿਲਾਫ਼ ਇਹ ਪਹਿਲਾ ਕੇਸ ਨਹੀਂ, ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਅਜਿਹੇ ਕਈ ਕੇਸ ਦਰਜ ਹਨ। ਉਨ੍ਹਾਂ ਨੇ ਇਸੇ ਦੋਸ਼ਾਂ ਦੇ ਕਾਰਨ ਭੋਗਪੁਰ ਵਿੱਚ ਆਪਣਾ ਹਸਪਤਾਲ ਬੰਦ ਕੀਤਾ ਸੀ ਅਤੇ ਅੰਬਾਲਾ ਵਿੱਚ ਵੀ ਲਿੰਗ ਨਿਰਧਾਰਨ ਦੇ ਕੇਸਾਂ ਵਿੱਚ ਉਹ ਨਾਮਜ਼ਦ ਹੋ ਚੁੱਕੇ ਹਨ।

Continue Reading

ਅਪਰਾਧ

ਰਿਵਾਲਵਰ ਦਿਖਾ ਕੇ ਸ਼ਰਾਬ ਦੇ ਠੇਕੇ ਤੋਂ ਢਾਈ ਲੱਖ ਤੋਂ ਵੱਧ ਦੀ ਸ਼ਰਾਬ ਤੇ ਨਕਦੀ ਲੁੱਟੀ

Published

on

pistal

ਜਲੰਧਰ ਛਾਉਣੀ, 5 ਦਸੰਬਰ – ਕੱਲ੍ਹ ਤੜਕੇ ਮਾਰੂ ਹਥਿਆਰਾਂ ਵਾਲੇ ਲੁਟੇਰਿਆਂ ਨੇ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਢਿੱਲਵਾਂ ਖੇਤਰ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਧਮਕਾ ਕੇ ਉਸ ਤੋਂ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ ਤੇ ਫ਼ਰਾਰ ਹੋ ਗਏ।
ਇਸ ਠੇਕੇ ਉੱਤੇ ਕੰਮ ਕਰਦੇ ਓਮ ਪ੍ਰਕਾਸ਼ ਪੁੱਤਰ ਨੰਦ ਲਾਲ ਵਾਸੀ ਰਾਜੌਰੀ, ਜੰਮੂ-ਕਸ਼ਮੀਰ ਨੇ ਦੱਸਿਆ ਕਿ ਕੱਲ੍ਹ ਤੜਕੇ ਕਰੀਬ 3 ਵਜੇ ਤੋਂ ਬਾਅਦ ਰਿਵਾਲਵਰਾਂ ਨਾਲ ਲੈਸ ਦੋ ਲੁਟੇਰੇ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਠੇਕੇ ਦੇ ਪਿੱਛੇ ਬਣੇ ਹੋਏ ਗੌਦਾਮ ਰਾਹੀਂ ਉਸ ਥਾਂਪਹੁੰਚੇ, ਜਿੱਥੇ ਮੈਂ ਸੁੱਤਾ ਪਿਆ ਸੀ। ਓਮ ਪ੍ਰਕਾਸ਼ ਨੇ ਦੱਸਿਆ ਕਿ ਓਥੇ ਦੋ ਵਿਅਕਤੀਆਂ ਨੇ ਮੈਨੂੰ ਉਠਾ ਕੇ ਮੇਰੇ ਸਿਰ ਉੱਤੇ ਪਿਸਤੋਲ ਰੱਖ ਦਿੱਤੀ ਅਤੇ ਮੇਰਾ ਮੋਬਾਈਲ ਤੇ ਕਰੀਬ 12 ਹਜ਼ਾਰ ਰੁਪਏ ਨਕਦੀ ਮੇਰੇ ਤੋਂ ਖੋਹ ਲਈ ਤੇ ਉਨ੍ਹਾਂ ਨਾਲ ਆਏ ਬਾਕੀ ਲੁਟੇਰਿਆਂ ਨੇ ਠੇਕੇ ਵਿੱਚੋਂ ਕਰੀਬ ਢਾਈ ਲੱਖ ਰੁਪਏ ਦੀ ਮਹਿੰਗੀ ਸ਼ਰਾਬ ਗੱਡੀ ਵਿੱਚ ਪਾ ਲਈ ਤੇ ਆਪਣੀ ਗੱਡੀ ਉੱਤੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਅੱਧੀ ਦਰਜਨ ਤੋਂ ਵੱਧ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਜਿਨ੍ਹਾਂ ਲੁਟੇਰਿਆਂ ਨੇ ਵਾਰਦਾਤ ਕੀਤੀ ਹੈ, ਉਨ੍ਹਾਂਨੇ ਜਿਸ ਥਾਂਗੱਡੀ ਖੜੀ ਕੀਤੀ ਸੀ, ਉਸ ਥਾਂਇੱਕ ਅਹਾਤੇ ਦੇ ਬਾਹਰ ਲੱਗੇ ਹੋਏ ਸੀ ਸੀ ਟੀ ਵੀ ਕੈਮਰੇ ਵਿੱਚ ਉਕਤ ਲੁਟੇਰੇ ਕੈਦ ਹੋ ਗਏ, ਜਿਸ ਦੇ ਆਧਾਰ ਉੱਤੇ ਥਾਣਾ ਰਾਮਾ ਮੰਡੀ ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ।

Continue Reading

ਰੁਝਾਨ