The secretary of the trust said: No one can guarantee the thousand year
Connect with us apnews@iksoch.com

ਧਾਰਮਿਕ

ਟਰੱਸਟ ਦੇ ਸੈਕਟਰੀ ਨੇ ਕਿਹਾ: ਰਾਮ ਮੰਦਰ ਦੀ ਹਜ਼ਾਰ ਸਾਲ ਉਮਰ ਦੀ ਗਾਰੰਟੀ ਕੋਈ ਨਹੀਂ ਦੇ ਸਕਦਾ

Published

on

Champat Rai
  • 700 ਟਨ ਦਾ ਲੋਡ ਪੈਂਦੇ ਸਾਰ ਪਿੱਲਰ ਹੇਠਾਂ ਧੱਸ ਗਏ
    ਅਯੋਧਿਆ, 25 ਦਸੰਬਰ – ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਹੈ ਕਿ ਨਵੇਂ ਬਣ ਰਹੇ ਰਾਮ ਮੰਦਰ ਦੀ ਹਜ਼ਾਰ ਸਾਲ ਦੀ ਗਾਰੰਟੀ ਕੋਈ ਨਹੀਂ ਦੇ ਸਕਦਾ।
    ਚੰਪਤ ਰਾਏ ਨੇ ਕਿਹਾ ਕਿ ਮੰਦਰ ਦੀ ਹਜ਼ਾਰ ਸਾਲ ਦੀ ਉਮਰ ਨੂੰ ਕੋਰੀ ਕਲਪਨਾ ਹੀ ਕਿਹਾ ਜਾ ਸਕਦਾ ਹੈ। 300 ਤੋਂ 400 ਸਾਲ ਦੀ ਗਾਰੰਟੀ ਵੀ ਮਿਲ ਜਾਵੇ ਤਾਂ ਅਸੀਂ ਉਸਾਰੀ ਦੇ ਲਈ ਸਹਿਮਤ ਹਾਂ। ਚੰਪਤ ਰਾਏ ਸੰਤਾਂ ਨੂੰ ਰਾਮ ਮੰਦਰ ਉਸਾਰੀ ਦੀ ਤਰੱਕੀ ਦੇ ਬਾਰੇ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਮੰਦਰ ‘ਤੇ ਕੀਤੀ ਗਈ ਪਾਈਲਿੰਗ ਟੈਸਟਿੰਗ ਫੇਲ ਹੋ ਗਈ ਅਤੇ ਕੰਕਰੀਟ ਦੇ ਪਿੱਲਰ 700 ਟਨ ਦਾ ਲੋਡ ਪਾਉਂਦੇ ਸਾਰ ਹੀ ਜ਼ਮੀਨ ਵਿੱਚ ਧੱਸ ਗਏ। ਟੈਸਟ ਪਿੱਲਰ ‘ਤੇ ਲੋਡ ਪਾਉਣ ਤੋਂ ਬਾਅਦ ਜਦੋਂ ਭੂਚਾਲ ਵਰਗੇ ਝਟਕੇ ਦਿੱਤੇ ਗਏ ਤਾਂ ਉਨ੍ਹਾਂ ਵਿੱਚ ਦਰਾੜਾਂ ਆ ਗਈਆਂ ਅਤੇ ਉਹ ਲਚਕ ਗਏ। ਇਸ ਨੂੰ ਵੇਖ ਕੇ ਟਰੱਸਟ ਨੇ ਨਵੇਂ ਸਿਰਿਓਂ ਤਕਨੀਤੀ ਮਾਹਰਾਂ ਦੇ ਨਾਲ ਮੰਥਨ ਸ਼ੁਰੂ ਕਰ ਦਿੱਤਾ ਹੈ।

Click Here To Read Punjabi newspaper

ਧਾਰਮਿਕ

ਜਰਨੈਲ ਹਰੀ ਸਿੰਘ ਨਲੂਆ ਦੀ ਦੂਜੀ ਸਮਾਧ ਬਾਰੇ ਭੁਲੇਖੇ ਬਰਕਰਾਰ

Published

on

hari singh

ਲਾਹੌਰ, 5 ਜਨਵਰੀ – ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਆ ਦੀ ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲਾ ਦੀ ਆਬਾਦੀ ਸਿਵਲ ਲਾਈਨ ਦੇ ਮੁਨੀਰ ਚੌਕ ‘ਚ ਮੌਜੂਦ ਸਮਾਧ ਅਤੇ ਹਵੇਲੀ ਬਾਰੇ ਪਾਕਿਸਤਾਨ ਦੇ ਲੇਖਕਾਂ ਅਤੇ ਗੁੱਜਰਾਂਵਾਲਾ ਪ੍ਰਸ਼ਾਸਨ ‘ਚ ਭੁਲੇਖਾ ਬਣਿਆ ਹੋਇਆ ਹੈ, ਜਿਸ ਕਾਰਨ ਨਲੂਆ ਦੀ ਮਹਿਲ ਨੁਮਾ ਹਵੇਲੀ ਅਤੇ ਉਸ ‘ਚ ਮੌਜੂਦ ਉਨ੍ਹਾਂ ਦੀ ਸਮਾਧ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰੈਸਟ ਹਾਊਸ ਜਾਂ ਉਨ੍ਹਾਂ ਦੀ ਸ਼ਿਕਾਰਗਾਹ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਨਾਲ ਵਿਵਾਦ ਛਿੜ ਸਕਦਾ ਹੈ।
30 ਅਪ੍ਰੈਲ 1837 ਨੂੰ ਹਰੀ ਸਿੰਘ ਨਲੂਆ ਦੇ ਸ਼ਹੀਦ ਹੋਣ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਪਾਕਿਸਤਾਨ ਦੇ ਮੌਜੂਦਾ ਖ਼ੈਬਰ ਪਖ਼ਤੁਨਖ਼ਵ੍ਹਾ ਸੂਬੇ ਵਿੱਚ ਜਮਰੌਦ ਕਿਲੇ੍ਹ ‘ਚ ਉਨ੍ਹਾਂ ਦੇ ਅਪਣਾਏ ਹੋਏ ਪੁੱਤਰ ਮਹਾ ਸਿੰਘ ਮੀਰਪੁਰੀਏ ਵੱਲੋਂ ਕੀਤਾ ਗਿਆ ਸੀ। ਸਸਕਾਰ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਵੱਡੇ ਸੁਪੱਤਰ ਜਵਾਹਰ ਸਿੰਘ ਨਲੂਆ (ਬੀਬੀ ਰਾਜ ਕੌਰ ਦੇ ਵੱਡੇ ਪੁੱਤਰ) ਜਮਰੌਦ ਤੋਂ ਆਪਣੇ ਪਿਤਾ ਦੀ ਦੇਹ ਦੀ ਕੁਝ ਭਸਮ ਗੁੱਜਰਾਂਵਾਲਾ ਲੈ ਆਏ ਤੇ ਹਰੀ ਸਿੰਘ ਨਲੂਆ ਦੀ ਦੂਜੀ ਪਤਨੀ ਬੀਬੀ ਦੇਸਾਂ ਨੇ ਆਪਣੇ ਪਤੀ ਦੀ ਸਮਾਧ ਉਨ੍ਹਾਂ ਦੇ ਬਾਗ਼ ਦੀ ਬਾਰਾਂਦਰੀ ਤੋਂ 12 ਕੁ ਕਦਮ ਦੂਰ ਉਸ ਕਮਰੇ ਦੇ ਸਾਹਮਣੇ ਬਣਵਾਈ, ਜਿੱਥੇ ਬੀਬੀ ਦੇਸਾਂ ਖ਼ੁਦ ਰਹਿੰਦੇ ਸਨ। ਉਕਤ ਹਵੇਲੀ, ਬਾਰਾਂਦਰੀ ਤੇ ਹਰੀ ਸਿੰਘ ਨਲੂਆ ਦੀ ਥੜ੍ਹੇ ‘ਤੇ ਉਸਾਰੀ ਗਈ ਸਮਾਧ ਅੱਜ ਵੀ ਮੌਜੂਦ ਹੈ ਅਤੇ ਹਵੇਲੀ ‘ਚ ਸੈਂਟ ਮੇਰੀ ਕਾਨਵੈਂਟ ਗਰਲਜ਼ ਹਾਈ ਸਕੂਲ ਚੱਲਦਾ ਹੈ।
ਇਤਿਹਾਸਕ ਦਸਤਾਵੇਜ਼ਾਂ ਅਨੁਸਾਰ 8 ਫ਼ਰਵਰੀ 1837 ਨੂੰ ਯੂਰਪੀਅਨ ਯਾਤਰੂ ਬੈਰਨ ਚਾਰਲਸ ਹੂਗਲ ਅਤੇ ਜੀ ਟੀ ਵਾਇਨ ਨੇ ਹਰੀ ਸਿੰਘ ਨਲੂਆ ਦੀ ਗੁੱਜਰਾਂਵਾਲਾ ਦੀ ਹਵੇਲੀ ਵੇਖੀ ਅਤੇ ਇਹ ਦੋਵੇਂ ਯਾਤਰੂ ਉਨ੍ਹਾਂ ਦੀ ਪ੍ਰਾਹੁਣਾਚਾਰੀ, ਗੱਲ-ਬਾਤ ਦੇ ਸ਼ਾਹੀ ਢੰਗ ਤੇ ਮੇਲ-ਮਿਲਾਪ ਤੋਂ ਬਹੁਤ ਪ੍ਰਭਾਵਤ ਹੋਏ। ਹੂਗਲ ਗੁੱਜਰਾਂਵਾਲਾ ਨੂੰ ‘ਗੁਜ਼ਰਾਉਲੀ’ ਨਾਂਅ ਨਾਲ ਸੰਬੋਧਨ ਕਰਦਾ ਹੋਇਆ ਲਿਖਦਾ ਹੈ ਕਿ ਹਰੀ ਸਿੰਘ ਦਾ ਰਾਜ ਮਹੱਲ ਗੁਜਰਾਉਲੀ ਦੇ ਕਿਲ੍ਹੇ ‘ਚ ਸੀ, ਜਿੱਥੇ ਕਿ ਇੱਕ ਅਤਿ ਸੋਹਣਾ ਬਾਗ਼ ਸੰਤਰੇ, ਮਿੱਠੇ ਮਾਲਟੇ ਅਤੇ ਭਾਂਤ-ਭਾਂਤ ਦੇ ਖੂਸ਼ਬੂਦਾਰ ਫੁੱਲਾਂ ਨਾਲ ਲੱਦਿਆ ਹੋਇਆ ਸੀ। ਇਸੇ ਤਰ੍ਹਾਂ ਹਰੀ ਸਿੰਘ ਦਾ ਮਹੱਲ ਵੀ ਕਸ਼ਮੀਰੀ ਤੇ ਕਾਬਲੀ ਕਾਲੀਨਾਂ ਨਾਲ ਪੂਰੀ ਤਰ੍ਹਾਂ ਸਜਿਆ ਹੋਇਆ ਸੀ। ਲੈਫ਼ਟੀਨੈਂਟ ਵਿਲੀਅਮ ਬਾਰ ਨੇ ਆਪਣੀ ਪੁਸਤਕ ‘ਚ ਲਿਖਿਆ ਹੈ ਕਿ ਗੁੱਜਰਾਂਵਾਲਾ ‘ਚ ਹਰੀ ਸਿੰਘ ਦਾ ਮਹੱਲ ਤਿੰਨ ਮੰਜ਼ਲਾ ਸੀ ਤੇ ਇਹ ਬੜੇ ਸ਼ਾਹਾਨਾ ਤਰੀਕੇ ਨਾਲ ਸਜਾਇਆ ਗਿਆ ਸੀ। ਇਸ ਬਾਗ਼ ‘ਚ ਸਰਦਾਰ ਸਾਹਿਬ ਨੇ ਤਿੰਨ ਸ਼ੇਰ ਵੀ ਪਾਲੇ ਹੋਏ ਸਨ, ਜਿਨ੍ਹਾਂ ਦੀ ਖੁਰਾਕ ਤਿੰਨ ਬੱਕਰੇ ਰੋਜ਼ਾਨਾ ਹੋਇਆ ਕਰਦੇ ਸਨ।

Continue Reading

ਧਾਰਮਿਕ

ਕ੍ਰਿਸ਼ਨ ਜਨਮ ਭੂਮੀ ਉਤੇ ਬਣੀ ਦੱਸ ਕੇ ਸ਼ਾਹ ਮਸਜਿਦ ਦੇ ਖ਼ਿਲਾਫ਼ ਵੀ ਕੇਸ ਦਾਇਰ

Published

on

Shri Krishna Janmabhoomi
  • ਅਦਾਲਤ ਨੇ ਮਸਜਿਦ ਪ੍ਰਬੰਧਕਾਂ ਨੂੰ ਨੋਟਿਸ ਭੇਜਿਆ
    ਨਵੀਂ ਦਿੱਲੀ, 25 ਦਸੰਬਰ – ਯੂਨਾਈਟਿਡ ਹਿੰਦੂ ਫਰੰਟ ਦੇ ਮੋਢੀ ਜੈ ਭਗਵਾਨ ਗੋਇਲ ਨੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇਹਾ ਭਨੌਦੀਆ ਦੀ ਅਦਾਲਤ ਵਿੱਚ ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਘ ਅਤੇ ਸ਼ਾਹੀ ਮਸਜਿਦ ਈਦਗਾਹ ਵਿੱਚ 1968 ਨੂੰ ਰਾਜ਼ੀਨਾਮੇ ਨੂੰ ਚੁਣੌਤੀ ਦਿੱਤੀ ਹੈ।
    ਇਸ ਫਰੰਟ ਨੇ ਠਾਕੁਰ ਕੇਸ਼ਵ ਦੇਵ ਜੀ (ਭਗਵਾਨ ਕ੍ਰਿਸ਼ਨ), ਧਰਮ ਰੱਖਿਆ ਸੰਘ ਨੂੰ ਇਸ ਕੇਸ ਦਾ ਇੱਕ ਮੁਦੱਈ ਬਣਾਇਆ ਹੈ। ਰਜਿੰਦਰ ਮਹੇਸ਼ਵਰੀ ਐਡਵੋਕੇਟ ਅਤੇ ਮਹਿੰਦਰ ਪ੍ਰਤਾਪ ਸਿੰਘ ਐਡਵੋਕੇਟ ਨੇ ਮੁੱਦਈ ਵਜੋਂ ਇਹ ਕੇਸ ਦਾਇਰ ਕੀਤਾ ਹੈ ਅਤੇ ਇੰਤਜ਼ਾਮੀਆਂ ਕਮੇਟੀ ਸ਼ਾਹੀ ਮਸਜਿਦ ਈਦਗਾਹ, ਯੂ ਪੀ ਸੁੰਨੀ ਸੈਂਟਰਲ ਬੋਰਡ ਆਫ ਵਕਫ, ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾਨ ਅਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰਸਟ ਨੂੰ ਬਚਾਅ ਦੀ ਧਿਰ ਬਣਾਇਆ ਗਿਆ ਹੈ। ਇਸ ਕੇਸ ਵਿੱਚ ਕਿਹਾ ਗਿਆ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਨੇਕਾਂ ਨਾਵਾਂ ਵਿੱਚੋਂ ਇੱਕ ਨਾਂ ਕੇਸ਼ਵ ਦੇਵ ਸੀ। ਉਨ੍ਹਾਂ ਦੇ ਪੜਪੋਤੇ ਬ੍ਰਿਜਨਾਥ ਨੇ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਮੰਦਰ ਬਣਵਾਇਆ ਸੀ। ਅਨੇਕਾਂ ਵਾਰ ਮੰਦਰ ਬਣਾਇਆ ਗਿਆ, ਪਰ ਵੱਖ-ਵੱਖ ਮੁਗਲ ਸ਼ਾਸਕਾਂ ਵੱਲੋਂ ਮੰਦਰ ਨੂੰ ਤਬਾਹ ਕਰ ਦਿੱਤਾ ਗਿਆ ਸੀ। ਸਾਲ 1815 ਵਿੱਚ ਕੱਟੜਾ ਕੇਸ਼ਵ ਦੇਵ ਨਾਂ ਨਾਲ ਪ੍ਰਸਿੱਧ ਇਹ 13.37 ਏਕੜ ਦੀ ਜ਼ਮੀਨ ਖੁੱਲ੍ਹੀ ਨਿਲਾਮੀ ਵਿੱਚ ਵੇਚ ਦਿੱਤੀ ਗਈ। ਓਦੋਂ ਜ਼ਮੀਨ ਨੂੰ ਬਨਾਰਸ ਦੇ ਰਾਜੇ ਪਟਨੀਮਲ ਨੇ ਖਰੀਦ ਲਿਆ ਅਤੇ ਇਸ ‘ਤੇ ਉਸ ਵੇਲੇ ਦੇ ਪ੍ਰਸਿੱਧ ਉਦਯੋਗਪਤੀ ਜੁਗਲ ਕਿਸ਼ੋਰ ਬਿਰਲਾ ਨੇ 1951 ਵਿੱਚ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰਸਟ ਬਣਾਇਆ ਸੀ। ਇਸ ਜ਼ਮੀਨ ਬਾਰੇ ਵੱਖ-ਵੱਖ ਸਮਿਆਂ ‘ਚ ਮੁਸਲਿਮ ਧਿਰ ਅਤੇ ਰਾਜਾ ਪਟਨੀਮਲ ਦੇ ਵਾਰਸਾਂ ਵਿਚਾਲੇ ਮੁਕੱਦਮੇ ਚੱਲੇ। ਸਾਲ 1967 ਵਿੱਚ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾਨ ਬਣਾਇਆ ਗਿਆ ਸੀ, ਜਿਸ ਨੇ ਇੱਕ ਮੁਕੱਦਮਾ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੰਘ ਬਨਾਮ ਸ਼ਾਹੀ ਮਸਜਿਦ ਈਦਗਾਹ ਆਦਿ ਕੀਤਾ ਸੀ। ਇਸ ਮੁਕੱਦਮੇ ਵਿੱਚ 12 ਅਕਤੂਬਰ 1968 ਨੂੰ ਸਮਝੌਤਾ ਕੀਤਾ ਗਿਆ, ਜਿਸ ਵਿੱਚ ਠਾਕੁਰ ਜੀ ਦੀ ਜਾਇਦਾਦ ਦੇ ਇੱਕ ਹਿੱਸੇ ‘ਤੇ ਗਲਤ ਢੰਗ ਨਾਲ ਈਦਗਾਹ ਬਣਾਈ ਗਈ ਸੀ। ਮੁਦੱਈਆਂ ਅਨੁਸਾਰ ਇਸ ਸੰਸਥਾ ਨੂੰ ਠਾਕੁਰ ਜੀ ਦੀ ਸੰਪੱਤੀ ਲਈ ਸਮਝੌਤੇ ਦਾ ਕੋਈ ਹੱਕ ਨਹੀਂ ਸੀ। ਇਹ ਸੰਪੱਤੀ ਸ਼ੁੱਧ ਰੂਪ ਵਿੱਚ ਕੇਸ਼ਵ ਦੇਵ ਜੀ ਮਹਾਰਾਜ ਦੀ ਹੋਣ ਕਰ ਕੇ ਇਸ ਸਮਝੌਤੇ ਨੂੰ ਰੱਦ ਕੀਤਾ ਜਾਵੇ।ਅਦਾਲਤ ਤੋਂ ਮੰਗ ਕੀਤੀ ਗਈ ਕਿ ਈਦਗਾਹ ਦਾ ਕੰਟਰੋਲ ਕੇਸ਼ਵ ਦੇਵ ਮੰਦਰ ਕਮੇਟੀ ਨੂੰ ਸੌਂਪਿਆ ਜਾਵੇ ਅਤੇ ਬਚਾਅ ਪੱਖ ਨੂੰ ਇਸ ਢਾਂਚੇ ਤੋਂ ਹਟ ਜਾਣ ਪਿੱਛੋਂ ਕੋਈ ਹੋਰ ਕਬਜ਼ਾ ਨਾ ਕਰਨ ਦੀ ਹਦਾਇਤ ਦਿੱਤੀ ਜਾਵੇ। ਯੋਗ ਅਦਾਲਤ ਨੇ ਬਚਾਅ ਪੱਖ ਨੂੰ ਸੰਮਨ ਭੇਜ ਕੇ 21 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ।

Click Here To Read Punjabi newspaper

Continue Reading

ਧਾਰਮਿਕ

ਸ਼ਿਵ ਸੈਨਾ ਬੋਲੀ : ਰਾਮ ਮੰਦਰ ਦੀ ਚੰਦਾ ਮੁਹਿੰਮ ਦੇ ਪਰਦੇ ਹੇਠ ਚੋਣ ਪ੍ਰਚਾਰ ਹੋਵੇਗਾ

Published

on

shiv sena

ਮੁੰਬਈ, 22 ਦਸੰਬਰ – ਸ਼ਿਵ ਸੈਨਾ ਨੇ ਦੋਸ਼ ਲਾਇਆ ਹੈ ਕਿ ਅਯੋਧਿਆ ਵਿੱਚ ਰਾਮ ਮੰਦਰ ਬਣਾਉਣ ਦੇ ਲਈ ਲੋਕਾਂ ਤੋਂ ਚੰਦਾ ਇਕੱਠਾ ਕਰਨ ਲਈ ਚਲਾਈ ਜਾਣ ਵਾਲੀ ਸੰਪਰਕ ਮੁਹਿੰਮ ਭਗਵਾਨ ਰਾਮ ਦੇ ਮੰਦਰ ਦੀ ਉਸਾਰੀ ਦੇ ਪਰਦੇ ਹੇਠ 2024 ਦੀਆਂ ਆਮ ਚੋਣਾਂ ਲਈ ਪ੍ਰਚਾਰ ਕਰਨ ਵਰਗਾ ਹੈ।
ਇਸ ਬਾਰੇ ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਵਿੱਚ ਕਿਹਾ ਕਿ ਇਹ ਕਦੇ ਤੈਅ ਨਹੀਂ ਹੋਇਆ ਸੀ ਕਿ ਮੰਦਰ ਉਸਾਰੀ ਲੋਕਾਂ ਦੇ ਚੰਦੇ ਨਾਲ ਕੀਤੀ ਜਾਵੇਗੀ। ਉਸ ਨੇ ਕਿਹਾ ਕਿ ਭਗਵਾਨ ਰਾਮ ਦੇ ਨਾਮ ‘ਤੇ ਪ੍ਰਚਾਰ ਮੁਹਿੰਮ ਇੱਕ ਨੁਕਤੇ ‘ਤੇ ਬੰਦ ਹੋ ਜਾਣੀ ਚਾਹੀਦੀ ਹੈ ਪਰ ਇਹ ਹੁੰਦਾ ਨਹੀਂ ਲੱਗਦਾ। ਉਸ ਨੇ ਦੋਸ਼ ਲਾਇਆ ਕਿ ਲੋਕਾਂ ਤੋਂ ਚੰਦਾ ਇਕੱਠਾ ਕਰਨ ਦਾ ਮਾਮਲਾ ਸਿੱਧਾ-ਸਰਲ ਨਹੀਂ, ਇਹ ਰਾਜਨੀਤਕ ਹੈ।
ਸ਼ਿਵ ਸੈਨਾ ਦੇ ਨੇਤਾ ਅਤੇ ਪਾਰਲੀਮੈਂਟ ਸੰਜੈ ਰਾਊਤ ਨੇ ਪੱਤਰਕਾਰਾਂ ਨੂੰ ਕਿਹਾ ਕਿ ‘‘ਘਰ-ਘਰ ਜਾ ਕੇ ਭਗਵਾਨ ਦੇ ਨਾਂ ‘ਤੇ ਚੰਦਾ ਮੰਗਣਾ ਰਾਮ ਮੰਦਰ ਅਤੇ ਹਿੰਦੁਤਵ ਦਾ ਨਿਰਾਦਰ ਹੈ।” ਉਨ੍ਹਾਂ ਕਿਸੇ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਭਗਵਾਨ ਰਾਮ ਦੇ ਨਾਂ ‘ਤੇ ਰਾਜਨੀਤਕ ਡਰਾਮਾ ਬੰਦ ਹੋਣਾ ਚਾਹੀਦਾ ਹੈ। ਰਾਊਤ ਨੇ ਕਿਹਾ ਕਿ ਅਦਾਲਤ ਦੇ ਹੁਕਮ ਪਿੱਛੋਂ ਮੰਦਰ ਦੀ ਉਸਾਰੀ ਕਰਨੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਦਾ ਭੂਮੀ ਪੂਜਨ ਕੀਤਾ ਹੈ। ਕਈ ਪਤਵੰਤੇ ਲੋਕ ਵੀ ਇਸ ਟਰੱਸਟ ਦੇ ਬੈਂਕ ਖਾਤੇ ‘ਚ ਚੰਦਾ ਦੇ ਰਹੇ ਹਨ ਅਤੇ ਸ਼ਿਵ ਸੈਨਾ ਨੇ ਵੀ ਇੱਕ ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਫਿਰ ਤੁਸੀਂ ਕਿਸ ਪ੍ਰਚਾਰ ਲਈ ਇਨ੍ਹਾਂ ਚਾਰ ਲੱਖ ਸਵੈ-ਸੇਵਕਾਂ ਨੂੰ ਭੇਜ ਰਹੇ ਹੋ।

Click Here To Read Punjabi news paper online

Continue Reading

ਰੁਝਾਨ


Copyright by IK Soch News powered by InstantWebsites.ca