The second major corona virus outbreak in the West
Connect with us [email protected]

ਅੰਤਰਰਾਸ਼ਟਰੀ

ਪੱਛਮੀ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਦੂਸਰਾ ਵੱਡਾ ਹਮਲਾ ਸ਼ੁਰੂ

Published

on

corona virus update
  • ਅਮਰੀਕਾ ਵਿੱਚ 24 ਘੰਟਿਆਂ ਵਿੱਚ ਇੱਕ ਲੱਖ ਨਵੇਂ ਕੇਸ
  • ਸਪੇਨ ਵਿੱਚ ਲਾਕਡਾਊਨ ਦੇ ਕਾਰਨ ਹਿੰਸਾ ਭੜਕੀ
  • ਬ੍ਰਿਟੇਨ ਵਿੱਚ ਇਕ ਮਹੀਨੇ ਦਾ ਲਾਕਡਾਊਨ ਕਰਨ ਦਾਐਲਾਨ
    ਵਾਸ਼ਿੰਗਟਨ, 1 ਨਵੰਬਰ, – ਅਮਰੀਕਾ ਵਿੱਚ ਐਤਵਾਰ ਦੀ ਸਾਮ ਤੱਕ ਦੁਨੀਆ ਭਰ ਵਿੱਚ ਜਦੋਂ ਕੋਰੋਨਾ ਵਾਇਰਸ ਕੇਸਾਂ ਦੀ ਗਿਣਤੀ 4æ77 ਕਰੋੜ ਤੋਂਟੱਪ ਚੁੱਕੀ ਅਤੇ12 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਓਦੋਂ ਇੱਕੋ ਦਿਨ ਵਿਚ ਅਮਰੀਕਾ ਵਿਚਸਭ ਤੋਂ ਵੱਧ ਕੇਸ ਆਏ ਹਨ, ਜਿਹੜੇ ਇੱਕ ਲੱਖ ਤੋਂ ਵੱਧ ਦੱਸੇ ਗਏ ਹਨ। ਇਹ ਇੱਕ ਵਿਸ਼ਵ ਰਿਕਾਰਡ ਹੈ। ਸ਼ਨੀਵਾਰ ਨੂੰ ਇੱਥੇ ਕੁੱਲ 1 ਲੱਖ 233 ਕੇਸ ਮਿਲੇ ਆਏ।
    ਵਰਨਣ ਯੋਗ ਹੈ ਕਿ ਅਮਰੀਕਾ ਵਿਚਰਾਸ਼ਟਰਪਤੀ ਚੋਣ ਤੋਂ ਸਿਰਫ ਦੋ ਦਿਨ ਪਹਿਲਾਂ ਇੱਥੇ ਕਰੋਨਾ ਵਾਇਰਸ ਦੇ ਕੇਸਾਂ ਦਾ ਵਿਸ਼ਵ ਰਿਕਾਰਡ ਬਣ ਗਿਆ ਹੈ। ਸ਼ਨੀਵਾਰ ਦੇ ਦਿਨ ਅਮਰੀਕਾ ਵਿੱਚ ਕੁੱਲ ਇੱਕ ਲੱਖ 233 ਕੇਸ ਮਿਲੇ ਤੇ ਉਹ ਭਾਰਤ ਨੂੰ ਪਿੱਛੇ ਛੱਡ ਗਿਆ, ਜਿਥੇ ਸਤੰਬਰ ਵਿਚ ਇਕੋ ਦਿਨ 97,894 ਕੇਸ ਮਿਲੇ ਸਨ। ਇਸ ਵੇਲੇ ਚੋਣ ਰੈਲੀਆਂ ਚੱਲ ਰਹੀਆਂ ਹਨ ਤੇ ਅਮਰੀਕਾ ਦੇ ਹਜ਼ਾਰਾਂ ਲੋਕ ਬਿਨਾਂ ਸਾਵਧਾਨੀ ਦੇ ਉਨ੍ਹਾਂ ਵਿਚ ਸ਼ਾਮਲ ਹੋ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਖ਼ੁਦ ਵੀ ਨਾ ਕੋਈ ਮਾਸਕ ਪਹਿਨਦੇ ਹਨ ਅਤੇ ਨਾ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹਨ।
    ਇਸ ਦੌਰਾਨ ਸਪੇਨ ਵਿੱਚ ਸਰਕਾਰ ਦੋਹਰੀ ਮੁਸੀਬਤ ਵਿੱਚ ਫਸੀ ਹੋਈ ਹੈ।ਇੱਥੇ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਹਨ ਤੇ ਉਨ੍ਹਾਂ ਨੂੰ ਰੋਕਣ ਲਈ ਜ਼ਬਰਦਸਤੀ ਲਾਕਡਾਊਨ ਲਾਇਆ ਗਿਆ ਤਾਂ ਬਹੁਤ ਸਾਰੇ ਲੋਕ ਸੜਕਾਂ ਉੱਤੇ ਉਤਰ ਆਏ ਤੇ ਇਸ ਦਾ ਵਿਰੋਧ ਕੀਤਾ ਹੈ। ਇਸ ਤੋਂ ਬਾਅਦਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਿੰਸਾਕਰਨ ਲੱਗ ਪਏ। ਸਪੇਨ ਵਿਚ ਛੇ ਮਹੀਨਿਆਂ ਦੀ ਐਮਰਜੈਂਸੀ ਲਾਗੂ ਹੋ ਚੁੱਕੀ ਹੈ ਅਤੇ ਕਰੋਨਾ ਕੇਸਾਂ ਦੀ ਦੂਸਰੀ ਲਹਿਰ ਕਾਰਨ ਸਰਕਾਰ ਨੇ ਪਿਛਲੇ ਮਹੀਨੇ ਦਿੱਤੀ ਢਿੱਲ ਵਾਪਸ ਲੈਣ ਪਿੱਛੋਂਲਾਕਡਾਊਨ ਲਾਗੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਤਾਂ ਕਿ ਭੀੜ ਨੂੰ ਹਟਾਇਆ ਜਾ ਸਕੇ।
    ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵਿਰੋਧੀ ਧਿਰ ਦੇ ਤੇ ਆਪਣੇ ਪਾਰਲੀਮੈਂਟ ਮੈਂਬਰਾਂ ਦੀ ਨਾਰਾਜ਼ਗੀ ਨੂੰ ਨਜ਼ਰ ਅੰਦਾਜ਼ ਕਰ ਕੇ ਇਕ ਹੋਰ ਲਾਕਡਾਊਨਲਾਗੂਕਰ ਦਿਤਾ ਹੈ। ਇਸ ਦੇਸ਼ ਵਿੱਚ ਅੱਜ ਤੱਕ ਕੋਰੋਨਾ ਦੇ 10 ਲੱਖ ਤੋਂ ਵੱਧ ਕੇਸ ਮਿਲ ਚੁੱਕੇ ਹਨ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ਤੋਂ ਪੁਲਿਸ ਅਤੇ ਲਾਕਡਾਊਨ ਵਿਰੋਧੀ ਵਰਕਰਾਂ ਵੱਲੋਂ ਹਿੰਸਾ ਦੀਆਂ ਖ਼ਬਰਾਂ ਵੀ ਆਈਆਂ ਹਨ। ਸਰਕਾਰ ਨੇ ਕਿਹਾ ਹੈ ਕਿ ਜ਼ਰੂਰੀ ਸੇਵਾਵਾਂ ਵਿਚ ਕੁਝ ਛੋਟ ਮਿਲ ਸਕਦੀ ਹੈ।
    ਫ਼ਰਾਂਸ ਵਿੱਚ ਵੀ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਸੰਭਾਲਣ ਲਈ ਦੇਸ਼ ਵਿਆਪੀ ਲਾਕਡਾਊਨਲਾਗੂ ਕੀਤਾ ਗਿਆ ਹੈ। ਰਾਸ਼ਟਰਪਤੀ ਇਮੈਨੁਅਲਮੈਕਰੋਂ ਨੇ ਐਲਾਨ ਕੀਤਾ ਹੈ ਕਿ ਦੇਸ਼ ਦਾ ਦੂਸਰਾਲਾਕਡਾਊਨ 1 ਦਸੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਪੈਰਿਸ ਦੀਆਂ ਸੜਕਾਂ ਤੇ ਨੇੜਲੇ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਲੱਗ ਗਿਆ ਹੈ, ਕਿਉਂਕਿ ਰਾਸ਼ਟਰਪਤੀ ਦੇ ਬਿਆਨ ਤੋਂ ਘਬਰਾਏ ਲੋਕ ਜ਼ਰੂਰੀ ਵਸਤਾਂ ਦੀ ਖਰੀਦ ਲਈ ਵੱਡੇ ਗਿਣਤੀ ਵਿੱਚ ਘਰਾਂ ਤੋਂ ਬਾਹਰ ਆ ਗਏ ਸਨ। ਇਸ ਦੇਸ਼ ਵਿੱਚ ਸੱਤ ਮਹੀਨਿਆਂ ਵਿੱਚ ਦੂਸਰੀ ਵਾਰ ਲਾਕਡਾਊਨ ਲੱਗਾ ਹੈ। ਇਸ ਦੌਰਾਨ ਲੋਕਾਂ ਦੀ ਆਵਾਜਾਈ ਉੱਤੇ ਸਖ਼ਤ ਪਾਬੰਦੀਆਂ ਹੋਣਗੀਆਂ, ਪਰ ਲੋਕ ਕਿਸੇ ਜ਼ਰੂਰੀ ਕੰਮ, ਸਿਹਤ ਐਮਰਜੈਂਸੀ, ਪਰਿਵਾਰਕ ਲੋੜਾਂ ਜਾਂ ਘਰ ਦੇ ਨੇੜੇ ਕਸਰਤ ਲਈ ਬਾਹਰ ਜਾ ਸਕਦੇ ਹਨ। ਸਕੂਲ ਤੇ ਬਹੁਤੇ ਕਾਰੋਬਾਰ ਦੂਸਰੇ ਗੇੜ ਦੇ ਲਾਕਡਾਊਨ ਵਿੱਚ ਖੁੱਲ੍ਹੇ ਰਹਿਣਗੇ, ਪਰ ਬਾਰ, ਰੈਸਟੋਰੈਂਟ ਅਤੇ ਸਿਨੇਮਾ ਘਰ ਬੰਦ ਰਹਿਣਗੇ ਅਤੇ ਆਮ ਜ਼ਿੰਦਗੀ ਉੱਤੇ ਕਈ ਰੋਕਾਂ ਹੋਣਗੀਆਂ।

Click Here Health News in Punjabi

ਅੰਤਰਰਾਸ਼ਟਰੀ

ਪਾਕਿਸਤਾਨ ਏਅਰਲਾਈਨਜ਼ ਉੱਤੇ ਯੂਰਪੀ ਯੂਨੀਅਨ ਵੱਲੋਂ ਪਾਬੰਦੀ ਜਾਰੀ ਰਹੇਗੀ

Published

on

EU bans Pakistan Airlines

ਇਸਲਾਮਾਬਾਦ, 4 ਦਸੰਬਰ, – ਯੂਰਪੀ ਕਮਿਸ਼ਨ ਨੇ ਪਾਕਿਸਤਾਨੀ ਅਥਾਰਟੀਜ਼ਂ ਵੱਲੋਂ ਆਪਣੇ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਅਤੇ ਸੁਰੱਖਿਆ ਬਾਰੇ ਚੁੱਕੇ ਗਏ ਕਦਮਾਂ ਉੱਤੇ ਭਰੋਸਾ ਪ੍ਰਗਟ ਨਾ ਕਰ ਕੇ ਆਪਣੇ ਮੈਂਬਰ ਦੇਸ਼ਾਂ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ ਆਈ ਏ) ਦੀਆਂ ਉਡਾਣਾਂ ਉੱਤੇ ਪਾਬੰਦੀ ਹਾਲੇ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲਪੀ ਆਈ ਏ ਨੂੰ ਇਨ੍ਹਾਂ ਕੇਸਾਂ ਵਿਚ ਖਾਮੀਆਂ ਦੂਰ ਕਰਨ ਨੂੰ ਕਿਹਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਯੂਰਪੀ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ (ਈਏ ਐੱਸਏ) ਨੇ ਜੁਲਾਈ 2020 ਵਿਚ ਯੂਰਪੀ ਯੂਨੀਅਨਦੇ ਸਾਰੇ ਮੈਂਬਰ ਦੇਸ਼ਾਂ ਵਿਚ ਪੀ ਆਈ ਏਦਾ ਆਪਰੇਸ਼ਨ ਸਸਪੈਂਡ ਕਰ ਦਿੱਤਾ ਸੀ। ਇਹ ਕਾਰਵਾਈ ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਵੱਲੋਂ ਪਾਰਲੀਮੈਂਟ ਵਿਚ ਦਿੱਤੇ ਉਸ ਬਿਆਨ ਦੇ ਬਾਅਦ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਕ-ਤਿਹਾਈ ਪਾਕਿਸਤਾਨੀ ਪਾਇਲਟਾਂ ਕੋਲ ਫ਼ਰਜ਼ੀ ਲਾਇਸੈਂਸ ਹਨ। ਮੰਤਰੀ ਨੇ ਇਹ ਬਿਆਨ 22 ਮਈ ਨੂੰ ਕਰਾਚੀ ਹਵਾਈ ਅੱਡੇ ਨੇੜੇ ਹੋਏ ਹਾਦਸੇ ਪਿੱਛੋਂ ਦਿੱਤਾ ਸੀ। ਉਸ ਹਾਦਸੇ ਵਿਚ 97 ਲੋਕਾਂ ਦੀ ਮੌਤ ਹੋਈ ਸੀ। ਮੁੱਢਲੀ ਜਾਂਚ ਵਿਚ ਹਾਦਸੇ ਦਾ ਕਾਰਨ ਪਾਇਲਟ ਤੇ ਏਅਰ ਟ੍ਰੈਫਿਕ ਕੰਟਰੋਲ ਦੀ ਮਨੁੱਖੀ ਗ਼ਲਤੀ ਨਿਕਲੀ ਸੀ।ਪੀ ਆਈ ਏ ਦੇ ਬੁਲਾਰੇ ਨੇ ਕਿਹਾ ਹੈ ਕਿ ਏਅਰਲਾਈਨਜ਼ ਈ ਏ ਐੱਸ ਏ ਵੱਲੋਂ ਕਹੀਆਂ ਗੱਲਾਂ ਨੂੰ ਪੂਰਾ ਕਰਨ ਦੇ ਕਦਮ ਚੁੱਕ ਰਹੀ ਹੈ ਤੇ ਉਨ੍ਹਾਂ ਨੂੰ ਪੂਰਾ ਕਰਕੇ ਇਸ ਲਾਭਕਾਰੀ ਸੈਕਟਰ ਵਿਚ ਉਡਾਣ ਚਲਾਉਣ ਦੀ ਚਾਹਵਾਨ ਹੈ।
‘ਡਾਨ’ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ ਯੂਰਪੀ ਯੂਨੀਅਨ ਏਅਰ ਸੇਫਟੀ ਕਮੇਟੀ (ਏ ਐੱਸ ਸੀ) ਨੇ 17-18 ਨਵੰਬਰ ਦੀ ਬਰੱਸਲਜ਼ ਮੀਟਿੰਗ ਵਿਚ ਯੂਰਪੀ ਕਮਿਸ਼ਨ ਨੇ ਪਾਬੰਦੀਸ਼ੁਦਾ ਏਅਰਲਾਈਨਾਂ ਦੀ ਸੂਚੀ ਅਪਡੇਟ ਕੀਤੀ ਹੈ। ਹਵਾਬਾਜ਼ੀ ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਏ ਐੱਸ ਸੀ ਦੀ ਚਰਚਾ ਵਿਚ ਪਾਕਿਸਤਾਨ ਵਿਚ ਸੁਰੱਖਿਆ ਖਾਮੀਆਂ ਬਾਰੇ ਚੁੱਕੇ ਕਦਮਾਂ ਉੱਤੇ ਚਿੰਤਾ ਪ੍ਰਗਟਾਈ ਗਈ ਹੈ।ਯੂਰਪੀ ਯੂਨੀਅਨ ਦੇਮੁਤਾਬਕ ਪਾਕਿਸਤਾਨ ਦੇ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆਹੀ ਨਹੀਂ, ਸਾਰਾ ਸੁਰੱਖਿਆ ਪ੍ਰਬੰਧ ਅਤੇ ਘਟਨਾਵਾਂ ਦੀ ਰਿਪੋਰਟਿੰਗ ਪ੍ਰਣਾਲੀ ਦੀਆਂ ਖਾਮੀਆਂ ਸੁਰੱਖਿਆ ਬਾਰੇ ਚਿੰਤਾ ਵਾਲੀਆਂ ਹਨ। ਈਏ ਐੱਸ ਏ ਨੇ ਕਿਹਾ ਹੈ ਕਿ ਇਸ ਕਾਰਨ ਤੈਅ ਕੀਤਾ ਗਿਆ ਹੈ ਕਿ ਪਾਬੰਦੀ ਵਾਲੀ ਸੂਚੀ ਵਿਚ ਪਾਕਿਸਤਾਨ ਦੀ ਸਥਿਤੀ ਵਿਚ ਬਦਲਾਉ ਨਾ ਕੀਤਾ ਜਾਵੇ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਬਾਰੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਬਾਰੇ ਯੂਰਪੀ ਕਮਿਸ਼ਨ ਨੂੰ ਲਗਾਤਾਰ ਸੂਚਿਤ ਕਰਦਾ ਰਹੇ।

Click Here Punjabi Breaking News Portal

Continue Reading

ਅੰਤਰਰਾਸ਼ਟਰੀ

ਅੱਤਵਾਦੀਆਂ ਨਾਲ ਜੁੜੀਆਂ ਹੋਣ ਦੇ ਸ਼ੱਕ ਵਿੱਚ ਫਰਾਂਸ ਵਿੱਚ 76 ਮਸਜਿਦਾਂ ਦੀ ਜਾਂਚ ਹੋਵੇਗੀ

Published

on

76 mosques in Francets

ਪੈਰਿਸ, 4 ਦਸੰਬਰ – ਫਰਾਂਸ ਸਰਕਾਰ ਵੱਖਵਾਦ ਦੇ ਖ਼ਿਲਾਫ਼ ਕਾਰਵਾਈ ਹੇਠ ਦੇਸ਼ ਵਿੱਚ ਅਜਿਹੀਆਂ 76 ਮਸਜਿਦਾਂ ਦੀ ਜਾਂਚ ਕਰੇਗੀ ਜਿਨ੍ਹਾਂ ‘ਤੇ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਹੋਣ ਦਾ ਸ਼ੱਕ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਨੇ ਦੇਰ ਕੱਲ੍ਹ ਟਵੀਟ ਕਰ ਕੇ ਕਿਹਾ ਕਿ ਮੇਰੇ ਨਿਰਦੇਸ਼ਾਂ ਤੋਂ ਬਾਅਦ ਸਰਕਾਰੀ ਏਜੰਸੀਆਂ ਵੱਖਵਾਦ ਦੇ ਖ਼ਿਲਾਫ਼ ਵੱਡੇ ਪੈਮਾਨੇ ‘ਤੇ ਕਾਰਵਾਈ ਸ਼ੁਰੂ ਕਰਨਗੀਆਂ। ਇਸੇ ਕੜੀ ਵਿੱਚ ਅਗਲੇ ਦਿਨਾਂ ਵਿੱਚ ਦੇਸ਼ ਵਿੱਚ ਵੱਖ-ਵੱਖ 76 ਮਸਜਿਦਾਂ ਦੇ ਵੱਖਵਾਦ ਨਾਲ ਜੁੜੇ ਹੋਣ ਦੇ ਸ਼ੱਕ ਦੀ ਜਾਂਚ ਕੀਤੀ ਜਾਏਗੀ ਅਤੇ ਜੋ ਵੀ ਮਸਜਿਦ ਇਸ ਤਰ੍ਹਾਂ ਦੀਆਂ ਸਰਗਰਮੀਆਂ ‘ਚ ਸ਼ਾਮਲ ਪਾਈ ਗਈ, ਉਸਨੂੰ ਬੰਦ ਕਰ ਦਿੱਤਾ ਜਾਏਗਾ।
ਵਰਨਣ ਯੋਗ ਹੈ ਕਿ ਫਰਾਂਸ ‘ਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਹਮਲਿਆਂ ‘ਚ ਵਾਧਾ ਦੇਖਿਆ ਗਿਆ ਹੈ ਅਤੇ ਇਸ ਸਾਲ ਅਕਤੂਬਰ ਵਿੱਚ ਵੀ ਦੇਸ਼ ‘ਚ ਕਈ ਅੱਤਵਾਦੀ ਹਮਲੇ ਹੋਏ ਸਨ ਜਿਨ੍ਹਾਂ ਵਿੱਚ ਇੱਕ ਅਧਿਆਪਕ ਦੀ ਇੱਕ ਕੁੱਟੜਪੰਥੀ ਨੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੇਸ਼ ਦੇ ਨੀਸ ਸ਼ਹਿਰ ‘ਚ ਇੱਕ ਚਰਚ ਉਤੇ ਵੀ ਹਮਲਾ ਹੋਇਆ ਸੀ ਜਿਥੇ ਟਿਊਨਿਸ਼ੀਆ ਦੇ ਇੱਕ ਨਾਗਰਿਕ ਨੇ 3 ਲੋਕਾਂ ਨੂੰ ਚਾਕੂ ਮਾਰ ਦਿੱਤਾ ਸੀ। ਅੱਤਵਾਦੀ ਹਮਲਿਆਂ ‘ਚ ਵਾਧੇ ਨੂੰ ਦੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸਲਾਮਿਕ ਕੱਟੜਪੰਥ ‘ਤੇ ਲਗਾਮ ਕੱਸਣ ਲਈ ਸਾਰੇ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕਣ ਦੀ ਗੱਲ ਕਹੀ ਹੈ, ਜਿਸ ਵਿੱਚ ਦੇਸ਼ ‘ਚ ਸੁਰੱਖਿਆ ਵਧਾਉਣਾ ਅਤੇ ਕੱਟੜਪੰਥੀਆਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਵਰਗੇ ਕਦਮ ਸ਼ਾਮਲ ਹਨ।

Click Here To Read Latest Punjabi news

Continue Reading

ਅੰਤਰਰਾਸ਼ਟਰੀ

101 ਸਾਲ ਦੀ ਮਾਰੀਆ ਨੇ ਕੋਰੋਨਾ ਨੂੰ ਤਿੰਨ ਵਾਰ ਮਾਤ ਦਿੱਤੀ

Published

on

Maria, 101, beat Corona

ਰੋਮ, 4 ਦਸੰਬਰ – ਇਟਲੀ ਦੀ 101 ਦੀ ਮਾਰੀਆ ਓਰਸਿੰਘਰੇ ਦਾ ਨਾਂਅ ਕੋਰੋਨਾ ਵਾਰੀਅਰਸ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ। ਖੁਦ ਡਾਕਟਰ ਕਹਿ ਰਹੇ ਹਨ ਕਿ 9 ਮਹੀਨੇ ਦੇ ਵਕਫੇ ਵਿੱਚ ਤਿੰਨ ਵਾਰ ਕੋਰੋਨਾ ਦੀ ਲਪੇਟ ਵਿੱਚ ਆਉਣ ਦੇ ਬਾਵਜੂਦ ਹਰ ਵਾਰ ਜਾਨਲੇਵਾ ਵਾਇਰਸ ਨੂੰ ਇਸ ਉਮਰ ਵਿੱਚਮਾਤ ਦੇ ਕੇ ਸੱਚਮੁੱਚ ਸਾਨੂੰ ਹੈਰਾਨ ਕਰ ਦਿੱਤਾ ਹੈ। ਮਾਰੀਆ ਪਹਿਲੀ ਵਾਰ ਫਰਵਰੀ ਵਿੱਚ ਕੋਰੋਨਾ ਦੀ ਲਪੇਟ ਵਿੱਚ ਆਈ ਸੀ।
ਇਸ ਬਾਰੇ ਮਾਰੀਆ ਦੀ ਬੇਟੀ ਕਾਰਲਾ ਨੇ ਦੱਸਿਆ, ‘ਮੈਂ ਮਾਂ ਨੂੰ ਫਰਵਰੀ ਵਿੱਚ ਸੋਂਡਾਲੋ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਸੀ। ਤਦ ਇਥੇ ਵੱਡੀ ਗਿਣਤੀ ਵਿੱਚ ਕੋਰੋਨਾ ਤੋਂ ਪੀੜਤ ਬਜ਼ੁਰਗਾਂ ਦੀ ਮੌਤ ਹੋ ਰਹੀ ਸੀ। ਅਸੀਂ ਕਾਫੀ ਡਰੇ ਹੋਏ ਸੀ। ਮਾਂ ਦੇ ਠੀਕ ਹੋਣ ਪਿੱਛੋਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਇੰਨੀ ਵਡੇਰੀ ਉਮਰ ਦੇ ਵਿਅਕਤੀ ਨੂੰ ਕੋਰੋਨਾ ਤੋਂ ਇੰਨੀ ਜਲਦੀ ਠੀਕ ਹੁੰਦੇ ਹੋਏ ਨਹੀਂ ਦੇਖਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਕਿਸੇ ਅਸਿਸਟੈਂਟ ਦੀ ਸਹਾਇਤਾ ਦੀ ਵੀ ਜ਼ਰੂਰਤ ਨਹੀਂ ਪਈ ਤੇ ਨਾਉਨ੍ਹਾਂ ਦਾ ਬੁਖਾਰ ਜ਼ਿਆਦਾ ਸੀ। ਜੁਲਾਈ ਵਿੱਚ ਉਨ੍ਹਾਂ ਨੇ ਆਪਣਾ 101ਵਾਂ ਜਨਮ ਦਿਨ ਸੈਲੀਬਰੇਟ ਕੀਤਾ ਸੀ। ਸਤੰਬਰ ਵਿੱਚ ਦੋਬਾਰਾ ਇਨਫੈਕਟਡ ਹੋਈ ਅਤੇ ਨਵੰਬਰ ਵਿੱਚ ਤੀਸਰੀ ਵਾਰ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ। ਫਿਲਹਾਲ ਉਹ ਘਰ ‘ਚ ਬੈਡ ਰੈਸਟ ‘ਤੇ ਹੈ।

Click Here To Read Latest Punjabi news online

Continue Reading

ਰੁਝਾਨ