The Russian government is working to end protests by Navalny supporters
Connect with us [email protected]

ਅੰਤਰਰਾਸ਼ਟਰੀ

ਰੂਸੀ ਸਰਕਾਰ ਨਵੋਲਨੀ ਦੇ ਸਮਰਥਕਾਂ ਦੇ ਵਿਖਾਵੇ ਖਤਮ ਕਰਨ ਰੁੱਝੀ

Published

on

russia-goverment

ਮਾਸਕੋ, 15 ਫਰਵਰੀ – ਜੇਲ੍ਹ ਵਿੱਚ ਬੰਦ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵੋਲਨੀ ਦੀ ਟੀਮ ਨੇ ਜਦੋਂ ਲੋਕਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਰਿਹਾਇਸ਼ੀ ਇਲਾਕੇ ਵਿੱਚ ਘਰਾਂ ਵਿੱਚੋਂ ਬਾਹਰ ਨਿਕਲਣ ਅਤੇ ਨੇਤਾ ਨਾਲ ਇੱਕਜੁਟਤਾ ਲਈ ਮੋਬਾਈਲ ਫੋਨ ਦੀ ਫਲੈਸ਼ਲਾਈਟ ਜਗਾਉਣ ਤਾਂ ਲੋਕਾਂ ਨੇ ਇਸ ਦਾ ਮਖੌਲ ਉਡਾਇਆ। ਦੇਸ਼-ਪੱਧਰੀ ਵਿਖਾਵੇ ਤੋਂ ਬਾਅਦ ਵਿਰੋਧੀ ਧਿਰ ਦਾ ਇਹ ਕਦਮ ਲੋਕਾਂ ਨੂੰ ਇੱਕ ਤਰ੍ਹਾਂ ਪਿੱਛੇ ਹਟਣ ਵਰਗਾ ਲੱਗਾ ਸੀ ਪਰ ਰੂਸੀ ਸਰਕਾਰ ਦੀ ਨਜ਼ਰ ਵਿੱਚ ਏਦਾਂ ਨਹੀਂ ਸੀ ਅਤੇ ਉਸ ਨੇ ਕੱਲ੍ਹ ਹੋਏ ਇਸ ਵਿਖਾਵੇ ਨੂੰ ਦਬਾਉਣ ਦਾ ਪੂਰਾ ਯਤਨ ਕੀਤਾ।
ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਨਵੋਲਨੀ ਦੇ ਸਹਾਇਕ ਨਾਟੋ ਦੀਆਂ ਹਦਾਇਤਾਂ ਉੱਤੇ ਕੰਮ ਕਰ ਰਹੇ ਹਨ। ਇਸ ਬਾਰੇ ਸਰਕਾਰ ਸਮਰਥਕ ਟੀ ਵੀ ਚੈਨਲ ਨੇ ਚਿਤਾਵਨੀ ਦਿੱਤੀ ਕਿ ਫਲੈਸ਼ਲਾਈਟ ਰੈਲੀਆਂ ਦੁਨੀਆ ਵਿੱਚ ਵੱਡੀਆਂ-ਵੱਡੀਆਂ ਬਗਾਵਤਾਂ ਦਾ ਹਿੱਸਾ ਰਹੀਆਂ ਹਨ।ਸਰਕਾਰੀ ਖ਼ਬਰ ਏਜੰਸੀ ਨੇ ਦੱਸਿਆ ਕਿ ਅਗੇਤੀ ਇਜਾਜ਼ਤ ਬਿਨ੍ਹਾਂ ਹੋ ਰਹੇ ਵਿਖਾਵਿਆਂ ਦੌਰਾਨ ਇੱਕ ਅੱਤਵਾਦੀ ਗਰੁੱਪ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਵਿਖਾਵਿਆਂ ਨੂੰ ਦਬਾਉਣ ਦੀ ਇਹ ਯਤਨ ਸਰਕਾਰ ਦੀ ਰਣਨੀਤੀ ਵਿੱਚ ਤਬਦੀਲੀ ਦਿੱਸਦੀ ਹੈ, ਜੋ ਪਹਿਲਾਂ ਨਵੋਲਨੀ ਨੂੰ ਦੂਰ ਕਰ ਕੇ ਵਿਰੋਧ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਸੀ। ਸਰਕਾਰੀ ਕੰਟਰੋਲ ਵਾਲੇ ਟੀ ਵੀ ਚੈਨਲਾਂ ਨੇ ਅੱਜ ਤੱਕ ਨਵੋਲਨੀ ਵੱਲੋਂ ਕੀਤੇ ਵਿਖਾਵਿਆਂ ਨੂੰ ਜਗ੍ਹਾ ਨਹੀਂ ਦਿੱਤੀ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਸਭ ਤੋਂ ਵੱਡੇ ਆਲੋਚਕ ਦਾ ਨਾਂ ਵੀ ਕਦੇ ਨਹੀਂ ਲਿਆ।

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਹਿੰਦੂ ਪਰਵਾਰ ਦੇ ਪੰਜ ਮੈਂਬਰਾਂ ਦਾ ਕਤਲ

Published

on

ਲਾਹੌਰ, 7 ਮਾਰਚ – ਪਾਕਿਸਤਾਨ ਵਿੱਚ ਇੱਕ ਹਿੰਦੂ ਪਰਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਭੇਤ ਭਰੀ ਹਾਲਤ ਵਿੱਚ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਉਕਤ ਹਿੰਦੂ ਪਰਵਾਰ ਦੇ ਮੁਖੀ ਰਾਮ ਚੰਦ ਮੇਘਵਾਰ (36), ਉਸ ਦੇ ਪੁੱਤਰ ਪ੍ਰੇਮ ਕੁਮਾਰ (12), ਦੋ ਪੁੱਤਰੀਆਂ ਅੰਜਲੀ (10) ਤੇ ਅਨੀਕਾ (4), ਉਸ ਦੀ ਪਤਨੀ ਲਕਸ਼ਮੀ ਮਾਈ ਦੀਆਂ ਲਾਸ਼ਾਂ ਰਹੀਮ ਯਾਰ ਖਾਨ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ ਉੱਤੇ ਚੱਕ ਨੰਬਰ 135-ਪੀ,ਅਬੂ ਧਾਬੀ ਕਾਲੋਨੀ ਵਿਖੇ ਉਨ੍ਹਾਂ ਦੇ ਘਰ ਤੋਂ ਮਿਲੀਆਂ ਹਨ। ਇਨ੍ਹਾਂ ਸਾਰੇ ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਸ ਨੇ ਚਾਕੂ ਅਤੇ ਕੁਹਾੜੀ ਸਮੇਤ ਕਤਲ ਲਈ ਵਰਤੋਂ ਵਿੱਚ ਲਿਆਂਦੇ ਗਏ ਹਥਿਆਰ ਬਰਾਮਦ ਕਰ ਲਏ ਹਨ। ਮ੍ਰਿਤਕ ਰਾਮ ਚੰਦ ਲੰਬੇ ਸਮੇਂ ਤੋਂ ਦਰਜੀ ਦੀ ਦੁਕਾਨ ਚਲਾ ਰਿਹਾ ਸੀ। ਪੁਲਸ ਦਾ ਦਾਅਵਾ ਹੈ ਕਿ ਲਕਸ਼ਮੀ ਮਾਈ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ। ਪਰਵਾਰਕ ਸੂਤਰਾਂ ਨੇ ਕਿਹਾ ਕਿ ਲਕਸ਼ਮੀ ਮਾਈ ਆਪਣੇ ਪਤੀ ਨੂੰ ਚੰਗੀ ਜ਼ਿੰਦਗੀ ਬਤੀਤ ਕਰਨ ਲਈ ਵਿੱਤੀ ਸਰੋਤਾਂ ਦੀ ਘਾਟ ਦੀ ਸ਼ਿਕਾਇਤ ਕਰ ਕੇ ਤੰਗ ਕਰਦੀ ਸੀ। ਪੁਲਸ ਮੁਤਾਬਕ ਰਾਮ ਚੰਦ ਨੇ ਬਾਅਦ ਵਿੱਚ ਸ਼ੇਖ਼ ਜ਼ਾਇਦ ਹਸਪਤਾਲ ਵਿਖੇ ਦਮ ਤੋੜ ਦਿੱਤਾ। ਲਕਸ਼ਮੀ ਦੇ ਭਰਾ ਤੀਰਥ ਰਾਮ ਨੇ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੇ ਜੀਜਾ ਰਾਮ ਚੰਦ ਨੇ ਸ਼ੱਕ ਦੇ ਆਧਾਰ ਉੱਤੇ ਪਰਵਾਰਕ ਮੈਂਬਰਾਂ ਦੇ ਗਲੇ ਵੱਢੇ ਹਨ। ਲਹਿੰਦੇ ਪੰਜਾਬ ਦੇ ਵਧੀਕ ਇੰਸਪੈਕਟਰ ਜਨਰਲ ਪੁਲਸ ਜ਼ਫਰ ਇਕਬਾਲ ਨੇ ਕਤਲੇਆਮ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਅਤੇ ਸਬੰਧਤ ਪੁਲਸ ਤੋਂ ਵਿਸਥਾਰਤ ਰਿਪੋਰਟ ਮੰਗੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ।

Continue Reading

ਅੰਤਰਰਾਸ਼ਟਰੀ

ਅਮਰੀਕਾ ਦੇ ਤੀਹ ਹਜ਼ਾਰ ਤੋਂ ਵੱਧ ਸੰਗਠਨਾਂ ਉਤੇ ਸਾਈਬਰ ਹਮਲੇ ਹੋਏ

Published

on

ਸੈਨ ਫਰਾਂਸਿਸਕੋ, 7 ਮਾਰਚ – ਸਾਈਬਰ ਹਮਲਿਆਂ ਤੋਂ ਅਮਰੀਕਾ ਨੂੰ ਛੁਟਕਾਰਾ ਨਹੀਂ ਮਿਲ ਰਿਹਾ। ਇੱਕ ਵਾਰ ਫਿਰ ਅਮਰੀਕਾ ਵਿੱਚ ਵੱਡੇ ਪੈਮਾਨੇ ‘ਤੇ ਹੈਕਰਾਂ ਨੇ ਹਮਲਾ ਕੀਤਾ ਹੈ। ਇਨ੍ਹਾਂ ਹਮਲਿਆਂ ਵਿੱਚ ਅਮਰੀਕਾ ਦੀਆਂ ਲਗਭਗ ਤੀਹ ਹਜ਼ਾਰ ਸੰਸਥਾਵਾਂ ਨੂੰ ਸ਼ਿਕਾਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਸਰਕਾਰੀ-ਗੈਰ ਸਰਕਾਰੀ ਸੰਗਠਨਾਂ ਦੇ ਨਾਲ ਹੀ ਵਪਾਰਕ ਸੰਸਥਾਵਾਂ ਵੀ ਹਨ। ਇਹ ਹਮਲੇ ਚੀਨ ਵਿੱਚ ਬੈਠੇ ਹੈਕਰਾਂ ਨੇ ਕੀਤੇ ਹਨ।
ਕ੍ਰੇਬਸ ਆਨ ਸਕਿਓਰਿਟੀ ਦੇ ਅਨੁਸਾਰ ਚੀਨ ਦੇ ਐਸਪਿਨੇਜ ਗਰੁੱਪ ਨੇ ਇਸ ਵਾਰ ਹਮਲਿਆਂ ਲਈ ਮਾਈਕ੍ਰੋਸਾਫਟ ਦੇ ਐਕਸਚੇਂਜ ਸਰਵਰ ਈਮੇਲ ਸਾਫਟਵੇਅਰ ਦੀਆਂ ਚਾਰ ਕਮਜ਼ੋਰੀਆਂ ਦਾ ਲਾਭ ਉਠਾਇਆ, ਜਿਸ ਨਾਲ ਉਨ੍ਹਾਂ ਹਜ਼ਾਰਾਂ ਸੰਸਥਾਵਾਂ ਦੇ ਨੈਟਵਰਕ ਵਿੱਚ ਘੁਸਪੈਠ ਕਰ ਕੇ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਸਿਸਟਮ ਵਿੱਚ ਪਹੁੰਚ ਕੇ ਮਾਲਵੇਅਰ ਪਾ ਦਿੱਤੇ ਹਨ। ਮਾਈਕਰੋਸਾਫਟ ਨੇ ਅਜੇ ਇਹ ਨਹੀਂ ਦੱਸਿਆ ਕਿ ਇਸ ਹਮਲੇ ਨਾਲ ਕਿੰਨਾ ਨੁਕਸਾਨ ਹੋਇਆ ਹੈ।ਕ੍ਰੇਬਸ ਆਨ ਸਕਿਓਰਿਟੀ ਦੇ ਅਨੁਸਾਰ ਅਮਰੀਕਾ ਦੇ ਦੋ ਸਾਈਬਰ ਮਾਹਰਾਂ ਨੇ ਹਮਲਿਆਂ ਦੀ ਸੂਚਨਾ ਅੰਤਰਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੂੰ ਦਿੱਤੀ ਹੈ। ਮਾਈਕ੍ਰੋਸਾਫਟ ਨੇ ਐਕਸਚੇਂਜ ਸਵਰਰ ਦੀ ਕਮਜ਼ੋਰੀ ਦੂਰ ਕਰਨ ਲਈ ਤੁਰੰਤ ਕਈ ਸੁਰੱਖਿਆ ਅਪਡੇਟਸ ਜਾਰੀ ਕੀਤੇ ਹਨ ਅਤੇ ਇਨ੍ਹਾਂ ਸਭ ਨੂੰ ਇੰਸਟਾਲ ਕਰਨ ਲਈ ਕਿਹਾ ਹੈ।ਅਮਰੀਕਾ ਵਿੱਚ ਸਾਈਬਰ ਹਮਲਿਆਂ ਦਾ ਸ਼ਿਕਾਰ ਕਈ ਏਅਰਲਾਈਨ ਕੰਪਨੀਆਂ ਵੀ ਹੋਈਆਂ ਹਨ। ਇਨ੍ਹਾਂ ਦੇ ਕੰਪਿਊਟਰ ‘ਚੋਂ ਯਾਤਰੀਆਂ ਦੀ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਸ਼ੱਕ ਹੈ। ਮਲੇਸ਼ੀਆ, ਫਿਨਏਅਰ, ਜਾਪਾਨ ਅਤੇ ਕੈਥੇਪੈਸੀਫਿਕ ਨੇ ਆਪਣੇ ਰੈਗੂਲਰ ਯਾਤਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

Continue Reading

ਅੰਤਰਰਾਸ਼ਟਰੀ

ਇਰਾਕ ਵਿੱਚੋਂ ਦੋ ਧਰਮ ਗੁਰੂਆਂ ਵੱਲੋਂ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼

Published

on

ਨਜਫ, 7 ਮਾਰਚ – ਇਰਾਕ ਦੇ ਪਵਿੱਤਰ ਸ਼ਹਿਰ ਨਜਫ ‘ਚ ਵੈਟੀਕਨ ਸਿਟੀ ਦੇ ਪੋਪ ਫਰਾਂਸਿਸ ਤੇ ਸ਼ੀਆ ਧਰਮ ਗੁਰੂ ਆਇਤੁੱਲਾ ਅਲੀ ਅਲ ਸਿਸਤਾਨੀ ਨੇ ਵਿਸ਼ਵ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਦੋਵਾਂ ਧਰਮ ਗੁਰੂਆਂ ਨੇ ਅਰਬ ਦੇਸ਼ਾਂ ਦੇ ਮੁਸਲਮਾਨਾਂ ਹੱਥੋਂ ਇਰਾਕ ਵਿੱਚ ਲੰਬੇ ਸਮੇਂ ਤੱਕ ਪੀੜਤ ਰਹੇ ਈਸਾਈ ਘੱਟ ਗਿਣਤੀਆਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਸ਼ੀਆ ਧਰਮ ਗੁਰੂ ਅਲ ਸਿਸਤਾਨੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਨੇ ਇਰਾਕ ਦੇ ਈਸਾਈ ਭਾਈਚਾਰੇ ਦੀ ਰੱਖਿਆ ਕੀਤੀ ਹੈ। ਉਨ੍ਹਾਂ ਨੂੰ ਸ਼ਾਂਤੀ ਨਾਲ ਉਨ੍ਹਾਂ ਸਾਰੇ ਅਧਿਕਾਰਾਂ ਨਾਲ ਰਹਿਣ ਦਾ ਅਧਿਕਾਰ ਹੈ, ਜੋ ਇਰਾਕੀ ਨਾਗਰਿਕਾਂ ਨੂੰ ਹੈ। ਪੋਪ ਫਰਾਂਸਿਸ ਨੇ ਮੁਲਾਕਾਤ ਦੌਰਾਨ ਕਿਹਾ ਕਿ ਉਹ ਸ਼ੀਆ ਧਰਮ ਗੁਰੂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਹਿੰਸਾ ਦੇ ਸਮੇਂ ਕਈ ਵਾਰ ਕਮਜ਼ੋਰ ਅਤੇ ਸਤਾਏ ਹੋਏ ਈਸਾਈ ਭਾਈਚਾਰੇ ਦੀ ਰੱਖਿਆ ਵਿੱਚ ਆਪਣੀ ਆਵਾਜ਼ ਚੁੱਕੀ।
ਦੁਨੀਆ ਦੇ ਦੋ ਚੋਟੀ ਦੇ ਧਰਮ ਗੁਰੂਆਂ ਦੀ ਮੁਲਾਕਾਤ ਲਈ ਪਿਛਲੇ ਕਈ ਮਹੀਨਿਆਂ ਤੋਂ ਧਰਮ ਗੁਰੂ ਆਇਤੁੱਲਾ ਦੇ ਦਫਤਰਤੇ ਵੈਟੀਕਨ ਸਿਟੀ ਵਿਚਾਲੇ ਵਾਰਤਾ ਚੱਲ ਰਹੀ ਹੈ। ਸ਼ੀਆ ਧਰਮ ਗੁਰੂ ਅਲ ਸਿਸਤਾਨੀ ਪ੍ਰਤੀ ਦੁਨੀਆ ਭਰ ਦੇ ਸ਼ੀਆ ਭਾਈਚਾਰੇ ਦੀ ਡੂੰਘੀ ਸ਼ਰਧਾ ਹੈ ਅਤੇ ਸ਼ੀਆ ਲੋਕਾਂ ਦੇ ਮਸਲਿਆਂ ‘ਤੇ ਉਨ੍ਹਾਂ ਦੀ ਰਾਇ ਨੂੰ ਪੂਰੀ ਮਾਨਤਾ ਦਿੱਤੀ ਜਾਂਦੀ ਹੈ। ਕੁਝ ਮੌਕਿਆਂ ‘ਤੇ ਉਹ ਆਪਣੀ ਵੱਖ ਰਾਇ ਦੇਣ ਲਈ ਪਛਾਣ ਬਣਾ ਚੁੱਕੇ ਹਨ। 2003 ਵਿੱਚ ਅਮਰੀਕੀ ਹਮਲੇ ਦੇ ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਨੇ ਸੰਜਮ ਅਤੇ ਸ਼ਾਂਤੀ ਦੇ ਉਪਦੇਸ਼ ਦਿੱਤੇ ਸਨ। ਉਸ ਸਮੇਂ ਸ਼ੀਆ ਭਾਈਚਾਰਾ ਅਲ ਕਾਇਦਾ ਅਤੇ ਹੋਰ ਸੁੰਨੀ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆ ਗਿਆ ਸੀ। ਉਨ੍ਹਾਂ ਨੇ 2014 ਵਿਚ ਇਸਲਾਮਿਕ ਸਟੇਟ ਦੇ ਹਮਲੇ ਦੌਰਾਨ ਸ਼ੀਆ ਲੋਕਾਂ ਨੂੰ ਲੜਨ ਦਾ ਸੱਦਾ ਦਿੱਤਾ ਸੀ। 2019 ਵਿੱਚ ਜਦੋਂ ਦੇਸ਼ ਵਿੱਚ ਵੱਡੇ ਪੱਧਰ ‘ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ ਸਨ ਤਾਂ ਧਰਮ ਗੁਰੂ ਅਲ ਸਿਸਤਾਨੀ ਦੇ ਉਪਦੇਸ਼ਾਂ ਪਿੱਛੋਂ ਪ੍ਰਧਾਨ ਮੰਤਰੀ ਆਦਿਲ ਅਬਦੁਲ ਮਹਿਦੀ ਨੇ ਅਸਤੀਫਾ ਦਿੱਤਾ ਸੀ। ਇਸ ਤੋਂ ਪਹਿਲਾਂ ਇਰਾਕ ਪੁੱਜਣ ‘ਤੇ ਪੋਪ ਫਰਾਂਸਿਸ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ।

Continue Reading

ਰੁਝਾਨ


Copyright by IK Soch News powered by InstantWebsites.ca