The robbers snatched the ATM along with Rs 18 lakh 88 thousand in cash
Connect with us [email protected]

ਅਪਰਾਧ

ਲੁਟੇਰੇ 18 ਲੱਖ 88 ਹਜ਼ਾਰ ਦੀ ਨਕਦੀ ਸਮੇਤ ਏ ਟੀ ਐਮ ਪੁੱਟ ਕੇ ਲੈ ਗਏ

Published

on

ਫ਼ਤਹਿਗੜ੍ਹ ਸਾਹਿਬ, 6 ਮਾਰਚ – ਇਸ ਜ਼ਿਲ੍ਹੇ ਵਿੱਚ 4-5 ਮਾਰਚ ਦੀ ਵਿਚਲੀ ਰਾਤ ਨੂੰ ਲੁਟੇਰੇ ਸਰਹਿੰਦ ਸ਼ਹਿਰ ਦੇ ਸਟੇਟ ਬੈਂਕ ਆਫ਼ ਇੰਡੀਆ ਦਾ ਏ ਟੀ ਐਮ ਪੁੱਟ ਕੇ ਲੈ ਗਏ, ਜਿਸ ਵਿੱਚ 18 ਲੱਖ 88 ਹਜ਼ਾਰ ਰੁਪਏ ਨਗਦੀ ਦੱਸੀ ਗਈ ਹੈ। ਇਸ ਦੀ ਜਾਣਕਾਰੀ ਮਿਲਦੇ ਸਾਰ ਡੀ ਐਸ ਪੀ (ਜਾਂਚ) ਰਘਬੀਰ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਸੀ ਸੀ ਟੀ ਵੀ ਕੈਮਰੇ ਦੀਆਂ ਤਸਵੀਰਾਂ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨਾਲ ਜਾਂਚ ਸ਼ੁਰੂ ਕਰਵਾਈ।
ਡੀ ਐਸ ਪੀ ਰਘਬੀਰ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰੇ ਦੀਆਂ ਤਸਵੀਰਾਂ ਮੁਤਾਬਕ ਵਾਰਦਾਤ ਤੜਕੇ ਕਰੀਬ ਤਿੰਨ ਵਜੇ ਦੀ ਹੈ, ਜਿਸ ਦੌਰਾਨ ਤਿੰਨ ਲੁਟੇਰੇ ਚਾਰ ਪਹੀਆ ਵਾਹਨ ਨਾਲ ਏ ਟੀ ਐਮ ਮਸ਼ੀਨ ਰੱਸਾ ਪਾ ਕੇ ਪੁੱਟ ਲੈ ਗਏ ਸਨ। ਬੈਂਕ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਏ ਟੀ ਐਮ ਵਿੱਚ 18 ਲੱਖ 88 ਹਜ਼ਾਰ ਰੁਪਏ ਸਨ। ਜ਼ਿਕਰਯੋਗ ਹੈ ਕਿ ਬੀਤੀ 16 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਦੀ ਚੰਡੀਗੜ੍ਹ ਰੋਡ ਦੇ ਇਲਾਹਾਬਾਦ ਬੈਂਕ ਦੇ ਏ ਟੀ ਐਮ ਨੂੰ ਦੋ ਅਣਪਛਾਤੇ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਏ ਟੀ ਐਮ ਵਿੱਚ ਨਗਦੀ ਨਾ ਹੋਣ ਅਤੇ ਬੈਂਕ ਦਾ ਅਲਾਰਮ ਵੱਜ ਜਾਣ ਕਰਕੇ ਵਾਰਦਾਤ ਕਰਨ ਵਿੱਚ ਸਫ਼ਲ ਨਹੀਂ ਹੋ ਸਕੇ ਸਨ।

ਅਪਰਾਧ

ਸੱਤ ਮਹੀਨੇ ਦੇ ਮਤਰੇਏ ਪੁੱਤਰ ਦਾ ਪਿਤਾ ਵੱਲੋਂ ਮੁੰਹ ਘੁੱਟ ਕੇ ਕਤਲ

Published

on

Murder

ਕੈਥਲ, 20 ਅਪ੍ਰੈਲ – ਪਿੰਡ ਰੋਹੇੜਾ ਮਾਜਰਾ ਵਿੱਚ ਪੋਲਟਰੀ ਫਾਰਮ ਦੇ ਕਰਮਚਾਰੀ ਰੋਸ਼ਨ ਯਾਦਵ ਨੇ ਸੱਤ ਮਹੀਨੇ ਦੇ ਮਤਰੇਏ ਬੇਟੇ ਦੀ ਮੁੰਹ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਿਆ। ਬੱਚੇ ਦੀ ਮਾਂ ਦੀ ਸ਼ਿਕਾਇਤ ਉੱਤੇ ਰਾਜੌਂਦ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਬਿਹਾਰ ਦੇ ਜ਼ਿਲ੍ਹਾ ਦਰਭੰਗਾ ਦੇ ਪਿੰਡ ਡਰਿਆ ਦੀ ਕਾਜਲ ਦੇਵੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਮੁਜੱਫਰ ਪੁਰ, ਬਿਹਾਰ ਦੇ ਵਾਸੀ ਵਿਜੈ ਕੁਮਾਰ ਨਾਲ 2018 ਵਿੱਚ ਉਸ ਦਾ ਵਿਆਹ ਹੋਇਆ ਸੀ। ਕਰੀਬ ਇੱਕ ਸਾਲ ਪਹਿਲਾਂ ਉਸ ਦਾ ਵਿਜੈ ਕੁਮਾਰ ਨਾਲ ਤਲਾਕ ਹੋ ਗਿਆ ਸੀ, ਉਸ ਵਕਤ ਉਹ ਗਰਭਵਤੀ ਸੀ। ਸੱਤ ਮਹੀਨੇ ਪਹਿਲਾਂ ਉਸ ਦੇ ਬੇਟਾ ਹੋਇਆ, ਜਿਸ ਦਾ ਨਾਂਅ ਉਸ ਨੇ ਪੀਊਸ਼ ਰੱਖਿਆ। ਕਰੀਬ ਤਿੰਨ ਮਹੀਨੇ ਪਹਿਲਾਂ ਉਸ ਨੇ ਰੋਸ਼ਨ ਯਾਦਵ ਨਾਲ ਪ੍ਰੇਮ ਵਿਆਹ ਕਰ ਲਿਆ। 13 ਅਪ੍ਰੈਲ ਨੂੰ ਉਹ ਅਤੇ ਉਸ ਦਾ ਪਤੀ ਆਪਣੇ ਬੱਚੇ ਨਾਲ ਰੋਹੇੜਾ ਮਾਜਰਾ ਦੇ ਪੋਲਟਰੀ ਫਾਰਮ ਉੱਤੇ ਕੰਮ ਕਰਨ ਆਏ ਸਨ। ਉਸ ਨੇ ਦੋਸ਼ ਲਾਇਆ ਕਿ 18 ਅਪ੍ਰੈਲ ਰਾਤ ਰੋਸ਼ਨ ਉਸ ਦੇ ਬੇਟੇ ਨੂੰ ਦੁੱਧ ਪਿਲਾ ਰਿਹਾ ਸੀ। ਦੁੱਧ ਬੱਚੇ ਦੇ ਗਲੇ ਵਿੱਚ ਨਾ ਜਾ ਕੇ ਗਰਦਨ ਦੇ ਆਸਪਾਸ ਡਿੱਗ ਰਿਹਾ ਸੀ, ਜਿਸ ਬਾਰੇ ਉਸ ਨੇ ਪੋਲਟਰੀ ਫਾਰਮ ਮਾਲਕ ਨੂੰ ਦੱਸਿਆ। ਉਸ ਨੇ ਕਾਰ ਵਿੱਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰ ਨੇ ਬੱਚੇ ਨੂੰ ਕਿਤੇ ਹੋਰ ਲੈ ਜਾਣ ਲਈ ਕਿਹਾ। ਉਹ ਬੱਚੇ ਨੂੰ ਅਸੰਧ ਦੇ ਨਿੱਜੀ ਹਸਪਤਾਲ ਲੈ ਗਏ। ਡਾਕਟਰ ਨੇ ਦੱਸਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਉਸ ਦੀ ਪਤਨੀ ਦੇ ਬਿਆਨ ਉੱਤੇ ਕਤਲ ਦਾ ਕੇਸ ਦਰਜ ਕੀਤਾ ਹੈ।

Read More Punjab Crime News

Continue Reading

ਅਪਰਾਧ

ਨਾਬਾਲਗ ਲੜਕੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦੇ ਕੇਸ ਦਾ ਦੋਸ਼ੀ ਕਾਬੂ

Published

on

arrested

ਜਲੰਧਰ, 20 ਅਪ੍ਰੈਲ – ਇਸ ਸ਼ਹਿਰ ਥਾਣਾ 1 ਹੇਠਲੇ ਇੱਕ ਮੁਹੱਲੇ ਵਿੱਚ 12 ਅਪ੍ਰੈਲ ਨੂੰ ਇੱਕ ਲੜਕੇ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਨਾਬਾਲਗ ਲੜਕੀ ਬਾਰੇ ਛੇ ਦਿਨ ਪਿੱਛੋਂ ਕੇਸ ਦਰਜ ਕਰ ਕੇ ਪੁਲਸ ਨੇ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਤੇ ਇੱਕ ਦਿਨ ਦੇ ਰਿਮਾਂਡ ਉੱਤੇ ਲੈ ਆਈ ਹੈ।
ਇਸ ਸੰਬੰਧ ਵਿੱਚ ਥਾਣਾ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਲੜਕੀ ਪਹਿਲਾ ਬਿਆਨ ਦੇਣ ਲਈ ਮੈਡੀਕਲੀ ਫਿਟ ਨਹੀਂ ਸੀ ਤੇ ਉਸ ਦੇ ਫਿਟ ਹੋਈ ਤੋਂ ਉਸਦੇ ਬਿਆਨਾਂ ਉੱਤੇਕੇਸ ਦਰਜ ਕਰ ਕੇ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ। ਵਰਨਣ ਯੋਗ ਹੈ ਕਿ ਆਪਣੇ ਗੁਆਂਢਰਹਿੰਦੇ ਇੱਕ ਲੜਕੇ ਤੋਂ ਪ੍ਰੇਸ਼ਾਨ ਹੋ ਕੇ ਨਾਬਾਲਗ ਲੜਕੀ ਨੇ ਖ਼ੁਦਕੁਸ਼ੀ ਕਰਨ ਦੀ ਕੋਸਿ਼ਸ਼ ਤੋਂ ਪਹਿਲਾਂ ਇੱਕ ਖੁਦਕੁਸ਼ੀ ਨੋਟ ਲਿਖਿਆ ਕਿ ‘ਮੈਂ ਆਪਣੇ ਦਿੱਲ ਦੀ ਗੱਲ ਲਿਖਣ ਲੱਗੀ ਹਾਂ। ਗੋਪੀ ਨਾਂਅ ਦਾ ਮੁੰਡਾ ਮੈਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ। ਮੈਨੂੰ ਕਹਿੰਦਾ ਹੈ ਕਿ ਮੇਰੇ ਨਾਲ ਵਿਆਹ ਕਰਵਾ, ਪਰ ਮੈਂ ਨਹੀਂ ਕਰਨਾ ਚਾਹੁੰਦੀ। ਉਹ ਮੇਰੇ ਨਾਲ ਜਬਰਦਸਤੀ ਕਰਦਾ ਹੈ। ਮੇਰੀ ਗਲੀ ਵਿੱਚ ਗੇੜੇ ਮਾਰਦਾ ਹੈ। ਮੇਰੇ ਘਰ ਪੱਥਰ ਵੀ ਮਾਰਦਾ ਹੈ ਤੇ ਗਲੀ ਵਿੱਚ ਚੀਕਾਂ ਮਾਰਦਾ ਹੈ ਤੇ ਕਹਿੰਦਾ ਹੈ, ਮੈਂ ਤੈਨੂੰ ਮਾਰ ਦੇਣਾ ਅਤੇ ਤੇਰੇ ਘਰ ਵਾਲਿਆਂ ਨੂੰ ਵੀ ਮਾਰ ਦੇਣਾ, ਜੇ ਤੇਰਾ ਵਿਆਹ ਕਿਤੇ ਹੋਰ ਹੋਇਆ। ਮੈਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ। ਮੈਂ ਖ਼ੁਦਕੁਸ਼ੀ ਕਰਨ ਲੱਗੀ ਹਾਂ। ਮੇਰੀ ਮੌਤ ਦਾ ਜ਼ਿੰਮੇਵਾਰ ਗੋਪੀ ਤੇ ਉਸ ਦਾ ਪਰਵਾਰ ਹੈ। ਜੇ ਕਿਸੇ ਨੂੰ ਮੇਰਾ ਖ਼ੁਦਕੁਸ਼ੀ ਨੋਟ ਮਿਲੇ ਤਾਂ ਮੇਰੇ ਘਰ ਵਾਲਿਆਂ ਨੂੰ ਕੁਝ ਨਹੀਂ ਕਹਿਣਾ, ਗੋਪੀ ਤੇ ਉਸ ਦੇ ਪਰਵਾਰ ਨੂੰ ਕਾਨੂੰਨੀ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਇਨਸਾਫ਼ ਮਿਲੇ।’

Read More Punjab Crime News

Continue Reading

ਅਪਰਾਧ

ਮਾਮੂਲੀ ਝਗੜੇ ਦੇ ਕਾਰਨ ਨੌਜਵਾਨ ਦਾ ਕਤਲ

Published

on

death

ਸਮਾਣਾ, 19 ਅਪ੍ਰੈਲ – ਥਾਣਾ ਸਦਰ ਸਮਾਣਾ ਦੇ ਪਿੰਡ ਮਰੋੜੀ ਵਿਖੇ ਪੈਸਿਆਂ ਦੇ ਮਾਮੂਲੀ ਝਗੜੇ ਪਿੱਛੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਉਸਦੇ ਪਿੰਡ ਦੇ ਵਸਨੀਕ ਨੌਜਵਾਨ ਵਿਰੁੱਧ ਕੇਸ ਦਰਜ ਕਰਕੇ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਕਰ ਰਹੀ ਹੈ।
ਡੀ ਐੱਸ ਪੀ ਸਮਾਣਾ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਸ਼ੀਸ਼ਾ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਮਰੋੜੀ ਨੇ ਬਿਆਨ ਦਿੱਤੇ ਹਨ ਕਿ ਬੀਤੀ 16 ਅਪ੍ਰੈਲ ਨੂੰ ਸ਼ਾਮ ਸੱਤ ਵਜੇ ਉਨ੍ਹਾਂ ਦੇ ਘਰ ਪਰਮਜੀਤ ਸਿੰਘ ਉਰਫ਼ ਪੰਮਾ ਆਇਆ ਤੇ ਜ਼ਰੂਰੀ ਕੰਮ ਦਾ ਬਹਾਨਾ ਲਾ ਕੇ ਉਸਦੇ ਪੁੱਤਰ ਕਾਲਾ ਸਿੰਘ (26) ਨੂੰ ਨਾਲ ਲੈ ਗਿਆ। ਪਰ ਕਾਲਾ ਵਾਪਸ ਘਰ ਨਹੀਂ ਪਰਤਿਆ। ਉਸਦੇ ਭਤੀਜੇ ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਰਾਤ ਕਰੀਬ 10 ਵਜੇ ਹਰਿਆਣਾ ਰਾਜ ਵਿੱਚੋਂ ਪਿੰਡ ਰਤਨਹੇੜੀ ਆ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਰਤਨਹੇੜੀ ਪੁਲ ਉੱਤੇ ਕਾਲਾ ਸਿੰਘ ਤੇ ਪਰਮਜੀਤ ਸਿੰਘ ਪੰਮਾ ਖੜ੍ਹੇ ਸਨ। ਉਸ ਨੇ ਕਾਲਾ ਸਿੰਘ ਨੂੰ ਘਰ ਆਉਣ ਲਈ ਕਿਹਾ ਤਾਂ ਪੰਮਾ ਨੇ ਕਿਹਾ ਕਿ ਉਨ੍ਹਾਂ ਦੀ ਪੁਰਾਣੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਚੱਲ ਰਹੀ ਹੈ, ਉਹ ਆਪੇ ਆ ਜਾਵੇਗਾ। ਬਾਅਦ ਵਿੱਚ ਦੋਸ਼ੀ ਪੰਮਾ ਨੇ ਕਾਲਾ ਸਿੰਘ ਨੂੰ ਕਤਲ ਕਰਕੇ ਉਸ ਦੀ ਲਾਸ਼ ਖ਼ੁਰਦ-ਬੁਰਦ ਕਰ ਦਿੱਤੀ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca