The robbers escaped after looting Rs one lakh from a petrol pump
Connect with us apnews@iksoch.com

ਅਪਰਾਧ

ਅੱਧੀ ਰਾਤ ਨੂੰ ਪੈਟਰੋਲ ਪੰਪ ਤੋਂ ਇੱਕ ਲੱਖ ਲੁੱਟ ਕੇ ਲੁਟੇਰੇ ਫਰਾਰ

Published

on

thief

ਗੜ੍ਹਸ਼ੰਕਰ, 29 ਦਸੰਬਰ – ਇਸ ਕਸਬੇ ਦੀ ਬੰਗਾ ਰੋਡ ‘ਤੇ ਪਿੰਡ ਚੌੜਾ ਵਿਖੇ ਪੈਟਰੋਲ ਪੰਪ ਤੋਂ ਅੱਧੀ ਰਾਤ ਨੂੰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ‘ਤੇ ਕਾਰਿੰਦਿਆਂ ਤੋਂ ਇੱਕ ਲੱਖ ਦੇ ਕਰੀਬ ਨਕਦੀ ਲੁੱਟ ਲਈ ਹੈ।
ਇਸ ਘਟਨਾ ਬਾਰੇ ਪਿੰਡ ਚੌੜਾ ਦੇ ਦਸਮੇਸ਼ ਫੀਲਿੰਗ ਸਟੇਸ਼ਨ ਦੇ ਕਾਰਿੰਦੇ ਸੁਖਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਚੌੜਾ ਨੇ ਦੱਸਿਆ ਕਿ ਉਹ ਰਾਤ ਨੂੰ ਕਰੀਬ 10.30 ਵਜੇ ਪੈਟਰੋਲ ਪੰਪ ਨੂੰ ਬੰਦ ਕਰ ਕੇ ਅੰਦਰ ਸੌਂ ਗਏ ਸਨ। ਉਸ ਨੇ ਦੱਸਿਆ ਕਿ ਕਮਰੇ ਵਿੱਚ ਚਾਰ ਜਣੇ ਸਨ। ਰਾਤ ਕਰੀਬ 2.30 ਵਜੇ ਕੁਝ ਲੋਕਾਂ ਨੇ ਧੱਕਾ ਮਾਰ ਕੇ ਕਮਰੇ ਦਾ ਦਰਵਾਜ਼ਾ ਖੋਲ੍ਹ ਲਿਆ, ਜਿਨ੍ਹਾਂ ਵਿੱਚੋਂ ਇੱਕ ਜਣੇ ਕੋਲ ਰਿਵਾਲਵਰ ਅਤੇ ਬਾਕੀਆਂ ਕੋਲ ਤੇਜ਼ਧਾਰ ਹਥਿਆਰ ਸਨ। ਇਨ੍ਹਾਂ ਲੁਟੇਰਿਆਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਵਰਕਰਾਂ ਨੂੰ ਡਰਾਇਆ ਅਤੇ ਇੱਕ ਵਿਅਕਤੀ ਨੇ ਕਮਰੇ ਤੋਂ ਬਾਹਰ ਪਿਆ ਗਮਲਾ ਵੀ ਮਾਰਿਆ, ਜਿਸ ਨਾਲ ਦੋ ਜਣਿਆਂ ਦੇ ਸਿਰ ‘ਤੇ ਸੱਟਾਂ ਵੱਜੀਆਂ। ਸੁਖਪ੍ਰੀਤ ਨੇ ਦੱਸਿਆ ਕਿ ਇੱਕ ਵਿਅਕਤੀ ਪੈਟਰੋਲ ਪੰਪ ਦੇ ਬਾਹਰ ਐਕਟਿਵਾ ‘ਤੇ ਖੜ੍ਹਾ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਾਨੂੰ ਡਰਾ ਕੇ ਚਾਬੀਆਂ ਲੈ ਕੇ ਦਰਾਜ਼ ਵਿੱਚੋਂ ਨਕਦੀ ਕੱਢੀ ਤੇ ਜਾਂਦੇ ਹੋਏ ਸੀ ਸੀ ਟੀ ਵੀ ਕੈਮਰਿਆਂ ਦੇ ਡੀ ਵੀ ਆਰ ਨਾਲ ਲੈ ਗਏ। ਤੜਕੇ ਐਸ ਐਚ ਓ ਇਕਬਾਲ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਇਸ ਘਟਨਾ ਸਬੰਧੀ ਪੰਪ ਦੇ ਕਾਰਿੰਦਿਆਂ ਦੇ ਬਿਆਨ ਲੈਣ ਤੋਂ ਬਾਅਦ ਘਟਨਾ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹੋਏ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ।

ਅਪਰਾਧ

ਕੇਰਲ ਵਿੱਚ ਚੀਤਾ ਮਾਰ ਕੇ ਖਾਣ ਦੇ ਦੋਸ਼ `ਚ ਪੰਜ ਲੋਕ ਗ਼੍ਰਿਫ਼ਤਾਰ

Published

on

arrest

ਇੱਡੂਕੀ, 25 ਜਨਵਰੀ – ਕੇਰਲ ਦੇ ਇੱਡੂਕੀ ਜ਼ਿਲ੍ਹੇ ਵਿੱਚ ਇੱਕ ਚੀਤਾ ਮਾਰ ਕੇ ਉਸ ਦਾ ਮਾਸ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਬਾਰੇ ਪੰਜ ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਅਨੁਸਾਰ ਇੱਡੂਕੀ ਜ਼ਿਲ੍ਹੇ ਦੇ ਪਿੰਡ ਦੇ ਪੰਜ ਵਾਸੀਆਂ ਉਤੇ ਇੱਕ ਚੀਤੇ ਨੂੰ ਮਾਰ ਕੇ ਉਸ ਦਾ ਮਾਸ ਖਾਣ ਦਾ ਦੋਸ਼ ਲੱਗਾ ਹੈ। ਜੰਗਲਾਤ ਅਧਿਕਾਰੀਆਂ ਨੇ ਦਸਿਆ ਕਿ ਇੱਡੂਕੀ ਜ਼ਿਲ੍ਹੇ ਦੇ ਮੈਨਕੁਲਮ ਵਿੱਚ ਰਹਿੰਦੇ ਪੰਜ ਲੋਕਾਂ ਨੂੰ ਚੀਤੇ ਦਾ ਮਾਸ ਖਾਣ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 20 ਜਨਵਰੀ ਨੂੰ ਇੱਡੂਕੀ ਜ਼ਿਲ੍ਹੇ ਦੇ ਮਨਕੂਲਮ ਖੇਤਰ ਵਿੱਚ ਵਾਪਰੀ ਸੀ। ਪੰਜ ਮੁਲਜ਼ਮਾਂ ਦੀ ਪਛਾਣ ਵਿਨੋਦ, ਕੁਰੀਕੋਸ, ਬੀਨੂੰ, ਕੁੰਜੱਪਨ ਅਤੇ ਵਿਨਸੈਂਟ ਵਜੋਂ ਹੋਈ ਹੈ, ਜਿਨ੍ਹਾਂ ਨੂੰ ਮਨਕੂਲਮ ਵਣ ਰੇਂਜ ਅਧਿਕਾਰੀ ਉਧਯ ਸੂਰੀਆਨ ਨੇ ਗ਼੍ਰਿਫ਼ਤਾਰ ਕੀਤਾ ਸੀ। ਸੂਰੀਆਨ ਨੇ ਦਸਿਆ ਕਿ ਵਿਨੋਦ ਨੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਆਪਣੇ ਘਰ ਦੇ ਆਲੇ-ਦੁਆਲੇ ਜਾਲ ਪਾਇਆ ਹੋਇਆ ਸੀ, ਜੋ ਕਿ ਜੰਗਲ ਦੇ ਨੇੜੇ ਸਥਿਤ ਹੈ। ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਚੀਤੇ ਦੇ ਜਾਲ ਵਿੱਚ ਫਸਣ ਤੋਂ ਬਾਅਦ ਵਿਨੋਦ ਅਤੇ ਹੋਰਾਂ ਨੇ ਜਾਨਵਰ ਨੂੰ ਮਾਰ ਦਿੱਤਾ, ਇਸ ਦਾ ਮਾਸ ਪਕਾਇਆ ਅਤੇ ਖਾਧਾ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਜਾਨਵਰ ਦੇ ਦੰਦ, ਨਹੁੰ ਅਤੇ ਚਮੜੀ ਨੂੰ ਵੱਖ ਰੱਖਿਆ, ਕਿਉਂਕਿ ਉਹ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਸਨ।

Continue Reading

ਅਪਰਾਧ

ਕੁਆਰੀ ਦੱਸ ਕੇ ਵਿਆਹ ਕਰਾਉਣ ਪਿਛੋਂ ਤਲਾਕ ਦੇ 25 ਲੱਖ ਮੰਗੇ

Published

on

divorce

ਫਿਰੋਜ਼ਪੁਰ, 25 ਜਨਵਰੀ – ਜ਼ਿਲ੍ਹਾ ਪਟਿਆਲਾ ਦੇ ਪਿੰਡ ਦਫਤਰੀ ਵਾਲਾ ਦੇ ਇੱਕ ਪਰਵਾਰ ਨੇ ਆਪਣੀ ਵਿਆਹੁਤਾ ਲੜਕੀ ਦਾ ਪਹਿਲਾਂ ਨਾਂਅ ਬਦਲਿਆ, ਫਿਰ ਉਸ ਨੂੰ ਕੁਆਰੀ ਦੱਸ ਕੇ ਫਿਰੋਜ਼ਪੁਰ ਦੇ ਪਿੰਡ ਬੋਘੇਵਾਲਾ ਦੇ ਇੱਕ ਨੌਜਵਾਨ ਨਾਲ ਵਿਆਹ ਕਰਵਾ ਦਿੱਤਾ। ਲੜਕੇ ਵਾਲਿਆਂ ਨੂੰ ਪਤਾ ਲੱਗਾ ਤਾਂ ਲੜਕੀ ਦੇ ਪਰਵਾਰ ਨੇ ਝਗੜਾ ਕਰ ਕੇ ਪਹਿਲਾਂ ਦਿੱਤਾ ਸਾਮਾਨ ਵਾਪਸਲਿਆ ਅਤੇ ਫਿਰ ਤਲਾਕ ਦੇ ਨਾਂਅ ਤੇ 25 ਲੱਖ ਰੁਪਏ ਦੀ ਮੰਗ ਕਰਨ ਲੱਗੇ। ਥਾਣਾ ਜ਼ੀਰਾ ਪੁਲਸ ਨੇ ਪੀੜਤ ਦੀ ਸ਼ਿਕਾਇਤਤੇ ਪਰਵਾਰ ਦੇ ਛੇ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਬੋਘੇਵਾਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਨਮਨਪ੍ਰੀਤ ਕੌਰ ਦਾ ਤਲਾਕ ਹੋ ਚੁੱਕਾ ਹੈ। ਦੋਸ਼ੀ ਭਗਵਾਨ ਸਿੰਘ, ਰਾਜਵਿੰਦਰ ਕੌਰ ਪਤਨੀ ਭਗਵਾਨ ਸਿੰਘ, ਹਰਪਾਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਦਫਤਰੀ ਵਾਲਾ ਪਟਿਆਲਾ, ਇੰਦਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਬਲਜੀਤ ਕੌਰ ਪਤਨੀ ਇੰਦਰਜੀਤ ਸਿੰਘ ਪਿੰਡ ਸੋਹਲ ਜ਼ਿਲ੍ਹਾ ਤਰਨ ਤਾਰਨ ਨੇ ਲੜਕੀ ਨੂੰ ਕੁਆਰੀ ਦੱਸ ਕੇ ਉਸ ਦਾ ਵਿਆਹ ਕਰਵਾ ਦਿੱਤਾ। ਵਿਆਹ ਦੇ ਬਾਅਦ ਉਸ ਦੀ ਪਤਨੀ ਉਸ ਦੇ ਨਾਲ ਝਗੜਾ ਕਰਨ ਲੱਗੀ ਅਤੇ ਦੋਸ਼ੀਆਂ ਨਾਲ ਮਿਲ ਕੇ ਘਰ ਵਿੱਚ ਪਏ ਗਹਿਣੇ, ਬੁਲੇਟ ਮੋਟਰ ਸਾਈਕਲ ਲੈ ਗਈ। ਇਸ ਪਿੱਛੋਂ ਉਸ ਦੀ ਪਤਨੀ ਦੋਸ਼ੀਆਂ ਦੇ ਨਾਲ ਮਿਲ ਕੇ ਉਸ ਤੋਂ ਤਲਾਕ ਅਤੇ 25 ਲੱਖ ਰੁਪਏ ਦੀ ਮੰਗ ਕਰ ਰਹੀ ਹੈ।
ਇੱਕ ਹੋਰ ਕੇਸ ਵਿੱਚ ਫਿਰੋਜ਼ਪੁਰ ਦੇ ਹੀ ਪਿੰਡ ਭੂਤੀਵਾਲਾ ਦੇ ਗੁਰਮੀਤ ਸਿੰਘ ਨੂੰ ਅਖਬਾਰ ਵਿੱਚ ਇਸ਼ਤਿਹਾਰ ਦੇਖ ਕੇ ਲੜਕੀ ਨਾਲ ਵਿਆਹ ਕਰਨਾ ਮਹਿੰਗਾ ਪੈ ਗਿਆ। ਵਿਆਹ ਦੇ ਦੋ ਸਾਲ ਬਾਅਦ ਨੌਜਵਾਨ ਨੇ ਜ਼ਮੀਨ ਗਹਿਣੇ ਰੱਖ ਕੇ 20 ਲੱਖ ਰੁਪਏ ਖਰਚ ਕੇ ਪਤਨੀ ਨੂੰ ਵਿਦੇਸ਼ ਭੇਜਿਆ, ਪਰ ਪਤਨੀ ਨੇ ਵਿਦੇਸ਼ ਜਾ ਕੇ ਸਾਥ ਛੱਡ ਦਿੱਤਾ।ਪੁਲਸ ਨੇ ਦੋ ਮਹੀਨੇ ਜਾਂਚ ਦੇ ਬਾਅਦ ਗੁਰਮੀਤ ਦੀ ਪਤਨੀ ਕੁਲਦੀਪ ਕੌਰ, ਉਸ ਦੇ ਪਿਤਾ ਜਗਤਾਰ ਸਿੰਘ ਅਤੇ ਮਾਂ ਪ੍ਰਭਜੋਤ ਕੌਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਗੁਰਮੀਤ ਨੇ ਦੱਸਿਆ ਕਿ ਉਹ ਖੇਤੀ ਕਰਦਾ ਹੈ। ਛੇ ਜਨਵਰੀ 2018 ਨੂੰ ਉਸ ਨੇ ਅਖਬਾਰ ਵਿੱਚ ਇਸ਼ਤਿਹਾਰ ਦੇਖਿਆ, ਜਿਸ ਵਿੱਚ ਜਗਤਾਰ ਸਿੰਘ ਨੇ ਦੱਸਿਆ ਸੀ ਕਿ ਉਸ ਦੀ 23 ਸਾਲਾ ਬੇਟੀ ਕੁਲਦੀਪ ਕੌਰ ਨੇ ਨਰਸਿੰਗ ਦਾ ਕੋਰਸ ਤੇ ਆਈਲੈਟਸ ਕੀਤੀ ਹੈ। ਫਿਰ ਰਿਸ਼ਤਾ ਤੈਅ ਹੋਇਆ ਤੇ ਤਿੰਨ ਮਹੀਨੇ ਬਾਅਦ ਵਿਆਹ ਹੋ ਗਿਆ। ਫਿਰ ਪਰਵਾਰ ਨੇ ਚਾਰ ਏਕੜ ਜ਼ਮੀਨ ਗਹਿਣੇ ਰੱਖ ਕੇ ਵੀਹ ਲੱਖ ਰੁਪਏ ਖਰਚ ਕਰ ਕੇ ਕੁਲਦੀਪ ਨੂੰ ਆਸਟਰੇਲੀਆ ਭੇਜ ਦਿੱਤਾ। ਦੋ ਮਹੀਨੇ ਪਹਿਲਾਂ ਕੁਲਦੀਪ ਦਾ ਫੋਨ ਆਉਣਾ ਬੰਦ ਹੋ ਗਿਆ ਤੇ ਉਸ ਨੇ ਰਿਸ਼ਤਾ ਵੀ ਤੋੜ ਲਿਆ।

Continue Reading

ਅਪਰਾਧ

ਪੁਲਸ ਪਾਰਟੀ `ਤੇ ਹਮਲੇ ਦੇ ਦੋਸ਼ ਵਿੱਚ ਔਰਤ ਸਣੇ ਪੰਜ ਜਣੇ ਨਾਮਜ਼ਦ

Published

on

law

ਲੁਧਿਆਣਾ, 25 ਜਨਵਰੀ – ਕਤਲ ਦੀ ਕੋਸ਼ਿਸ਼ ਦੇ ਕੇਸ ਦੀ ਜਾਂਚ ਲਈ ਸੰਮਨ ਨੋਟ ਕਰਵਾਉਣ ਗਈ ਪੁਲਸ ਪਾਰਟੀ ਉਤੇ ਹਮਲਾ ਕੀਤਾ ਗਿਆ ਅਤੇ ਰਸਤੇ ਵਿੱਚ ਘੇਰ ਕੇ ਮੁਲਜ਼ਮਾਂ ਨੇ ਪੁਲਸ ਨਾਲ ਧੱਕਾ ਮੁੱਕੀ ਕਰਦਿਆਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਹੈ। ਇਸ ਬਾਰੇ ਵਿੱਚ ਥਾਣਾ ਮੋਤੀ ਨਗਰ ਪੁਲਸ ਨੇ ਬਸਤੀ ਜੋਧੇਵਾਲ ਦੀ ਗਲੀ ਨੰਬਰ ਛੇ ਦੀ ਵਸਨੀਕ ਇੰਦੂਬਾਲਾ, ਉਸ ਦੇ ਪਿਤਾ ਕਿਸ਼ਨ ਲਾਲ, ਭਰਾ ਮਨੋਜ ਕੁਮਾਰ ਤੇ ਦੋ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
ਇਸ ਬਾਰੇ ਏ ਐਸ ਆਈ ਧਰਮ ਸਿੰਘ ਨੇ ਦੱਸਿਆ ਕਿ ਇਹ ਕੇਸ ਏ ਐਸ ਆਈ ਹਰਨੇਕ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਮਾਰਚ 2019 ਵਿੱਚ ਈਸ਼ਰ ਨਗਰ ਦੇ ਸੁਸ਼ੀਲ ਕੁਮਾਰ ਦੀ ਸ਼ਿਕਾਇਤਤੇ ਇੰਦੂ ਬਾਲਾ ਅਤੇ ਰਿਸ਼ਭ ਬੈਨੀਪਾਲ ਦੇ ਖਿਲਾਫ ਧੋਖਾਦੇਹੀ, ਇਰਾਦਾ ਕਤਲ ਅਤੇ ਹੋਰ ਧਾਰਾਵਾਂਹੇਠਾ ਪੁਲਸ ਡਵੀਜ਼ਨ ਨੰਬਰ 6 ਨੇ ਮੁਕੱਦਮਾ ਦਰਜ ਕੀਤਾ ਸੀ। ਦੋਵਾਂ ਮੁਲਜ਼ਮਾਂ ਨੇ ਸੈਸ਼ਨ ਕੋਰਟ ਤੋਂ ਅੰਤਿ੍ਰਮ ਜ਼ਮਾਨਤ ਲੈ ਰੱਖੀ ਹੈ। ਸੁਸ਼ੀਲ ਦੀ ਸ਼ਿਕਾਇਤ `ਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕੇਸ ਦੀ ਪੜਤਾਲ ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਨੂੰ ਦਿੱਤੀ। ਥਾਣਾ ਡੇਹਲੋਂ ਦੇ ਮੁਖੀ ਸੁਖਦੇਵ ਸਿੰਘ ਅਤੇ ਏ ਐਸ ਆਈ ਹਰਬੰਸ ਸਿੰਘ, ਸਿਪਾਹੀ ਹਰਪ੍ਰੀਤ ਸਿੰਘ ਨਾਲ ਮੁਲਜ਼ਮਾਂ ਨੂੰ ਜਾਂਚਵਿੱਚ ਸ਼ਾਮਲ ਹੋਣ ਲਈ ਪ੍ਰਵਾਨਾ ਨੋਟ ਕਰਾਉਣ ਗਏ ਤਾਂ ਉਥੋਂ ਨਿਕਲਣ ਉਤੇ ਮੁਲਜ਼ਮਾਂ ਨੇ ਪੁਲਸ ਦਾ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਚੀਮਾ ਚੌਕ ਵਿੱਚ ਪੁਲਸ ਨੂੰ ਘੇਰ ਕੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਤੇ ਡਿਊਟੀ ਵਿੱਚ ਵਿਘਨ ਪਾਇਆ ਹੈ। ਹਰਨੇਕ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸੁਸ਼ੀਲ ਕੁਮਾਰ ਉਪਰ ਗੋਲੀਆਂ ਚਲਾਈਆਂ ਸਨ। ਉਸ ਹਮਲੇ ਵਿੱਚ ਵੀ ਸੁਸ਼ੀਲ ਕੁਮਾਰ ਮੁਸ਼ਕਲ ਨਾਲ ਬਚਿਆ ਸੀ। ਉਸ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲਸ ਨੇ ਕਰਨਵੀਰ ਵਾਲੀਆ ਤੇ ਉਸ ਦੇ ਸੱਤ ਅਣਪਛਾਤੇ ਸਾਥੀਆਂ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਸ ਮੁਤਾਬਕ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca