The robbers captured the elderly woman and took her gold, cash and car
Connect with us apnews@iksoch.com

ਅਪਰਾਧ

ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਸੋਨਾ, ਨਕਦੀ ਅਤੇ ਕਾਰ ਲੈ ਕੇ ਲੁਟੇਰੇ ਫਰਾਰ

Published

on

lootera

ਫਰੀਦਕੋਟ, 30 ਨਵੰਬਰ – ਕੱਲ੍ਹ ਰਾਤ ਇਸ ਸ਼ਹਿਰ ਦੇ ਇੱਕ ਘਰ ਇਕੱਲੀ ਰਹਿੰਦੀ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਕੁਝ ਲੁਟੇਰੇ ਸੋਨਾ, ਨਕਦੀ ਲੁੱਟਕੇ ਅਤੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਸਥਾਨਕ ਥਾਣਾ ਸਿਟੀ ਵਿਖੇ ਦਰਜ ਕੀਤੇ ਕੇਸ ਵਿੱਚ ਸ਼ਿਕਾਇਤ ਕਰਤਾ ਸੁਰਿੰਦਰਜੀਤ ਕੌਰ ਗਿੱਲ (68) ਪਤਨੀ ਸੁਖਦੇਵ ਸਿੰਘ ਪਿੰਡ ਢੁੱਡੀ ਮੌਜੂਦਾ ਵਸਨੀਕ ਗਲੀ ਨੰਬਰ 5, ਨਿਊ ਕੈਂਟ ਰੋਡ ਫਰੀਦਕੋਟ ਨੇ ਦੱਸਿਆ ਕਿ ਉਹ ਜ਼ਿਲਾ ਕਚਹਿਰੀਆਂ ਵਿੱਚ ਪ੍ਰੈਕਟਿਸ ਕਰਦੀ ਹੈ ਤੇ ਉਸ ਦਾ ਪਤੀ ਜ਼ਿਆਦਾਤਰ ਪਿੰਡ ਰਹਿੰਦਾ ਹੈ, ਉਸ ਦਾ ਲੜਕਾ ਵਿਦੇਸ਼ ਗਿਆ ਹੋਇਆ ਹੈ। ਸ਼ਿਕਾਇਤਕਰਤਾ ਅਨੁਸਾਰ ਰਾਤ ਕਰੀਬ 8æ30 ਵਜੇ ਜਦੋਂ ਉਹ ਆਪਣੇ ਘਰ ਦਾ ਮੇਨ ਗੇਟ ਲਾ ਕੇ ਲੌਬੀ ਵਿੱਚ ਜਾਣ ਲੱਗੀ ਤਾਂ ਉਸ ਦਾ ਪਾਲਤੂ ਕੁੱਤਾ ਭੌਂਕਣ ਉੱਤੇ ਉਸ ਨੇ ਵੇਖਿਆ ਕਿ ਕੁਝ ਨੌਜਵਾਨ,ਜਿਨ੍ਹਾ ਨੇ ਮੂੰਹ ਬੰਨ੍ਹੇ ਹੋਏ ਸਨ, ਅੰਦਰ ਆ ਗਏ ਸਨ। ਉਨ੍ਹਾਂ ਨੇ ਉਸ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦਾ ਮੂੰਹ ਬੰਨ੍ਹ ਕੇ ਕਮਰੇ ਵਿੱਚ ਲੈ ਗਏ। ਫਿਰਉਨ੍ਹਾਂ ਉਸ ਨੂੰ ਚੁੱਪ ਰਹਿਣ ਦੀਆਂ ਧਮਕੀਆਂ ਦੇ ਕੇ ਕਮਰਿਆਂ ਦੀ ਫੋਲਾ-ਫਾਲੀ ਸ਼ੁਰੂ ਕਰ ਦਿੱਤੀ ਅਤੇ ਕਮਰੇ ਵਿੱਚੋਂ ਇੱਕ ਸੈਟ 3 ਤੋਲੇ ਸੋਨੇ ਦਾ, ਡੇਢ ਤੋਲੇ ਦੇ ਕੰਗਨ, 6 ਜੋੜੀਆਂ ਟੌਪਸ, ਗੋਲਡ ਘੜੀ, 2 ਮੋਬਾਈਲ ਅਤੇ ਕੰਨਾਂ ਦੇ ਰਿੰਗ ਤੋਂ ਇਲਾਵਾ 150000/-ਰੁਪਏ ਨਕਦ ਲੈ ਲਏ। ਸ਼ਿਕਾਇਤਕਰਤਾ ਅਨੁਸਾਰ ਲੁਟੇਰੇ 10 ਤੋਲੇ ਦੇ ਕਰੀਬ ਸੋਨਾ ਤੇ ਨਕਦੀ ਲੁੱਟਣ ਤੋਂ ਬਾਅਦ ਉਸ ਦੇ ਘਰ ਖੜੀ ਕਾਰ ਵੀ ਲੈ ਗਏ। ਉਸ ਦੇ ਅਨੁਸਾਰ ਲੁਟੇਰਿਆਂ ਦੀ ਗਿਣਤੀ ਜ਼ਿਆਦਾ ਸੀ, ਜੋ ਜਾਂਦੇ-ਜਾਂਦੇ ਧਮਕੀ ਦੇ ਗਏ ਕਿ ਜੇ ਉਹ ਆਪਣੇ ਲੜਕੇ ਦਾ ਵਿਆਹ ਵੇਖਣਾ ਚਾਹੁੰਦੀ ਹੈ ਤਾਂ ਜ਼ੁਬਾਨ ਬੰਦ ਰੱਖੇ। ਇਸ ਘਟਨਾ ਦੀ ਖ਼ਬਰ ਮਿਲਦਿਆਂ ਸਾਰ ਥਾਣਾ ਸਿਟੀ ਦੇ ਏ ਐਸ ਆਈ ਕਰਮਜੀਤ ਸਿੰਘ ਅਤੇ ਸ਼ਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਜਾਂਚ ਕਰ ਕੇ ਮੁਕੱਦਮਾ ਦਰਜ ਕਰਨ ਉਪਰੰਤ ਲੁਟੇਰਿਆਂ ਦਾ ਸੁਰਾਗ ਲਾਉਣ ਲਈ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

Click Here To Read Punjab Crime Latest breaking news

ਅਪਰਾਧ

ਧਾਰਮਿਕ ਸਥਾਨ `ਤੇ ਮੱਥਾ ਟੇਕਣ ਗਏ ਸਕਰੈਪ ਕਾਰੋਬਾਰੀ ਦੇ ਘਰ ਤੋਂ ਲੱਖਾਂ ਦੀ ਚੋਰੀ

Published

on

money looted

ਜਲੰਧਰ, 22 ਜਨਵਰੀ – ਥਾਣਾ ਭਾਰਗੋ ਕੈਂਪ ਹੇਠਲੇ ਨਿਊ ਮਾਡਲ ਹਾਊਸ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ।
ਚੋਰੀ ਦਾ ਨਿਸ਼ਾਨਾ ਬਣੇ ਘਰ ਦੇ ਮਾਲਕ ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਸਕਰੈਪ ਦਾ ਕਾਰੋਬਾਰ ਹੈ। ਕੱਲ੍ਹ ਲੇਬਰ ਨਾ ਹੋਣ ਕਾਰਨ ਉਹ ਬੇਟੇ ਨੂੰ ਘਰ ਛੱਡ ਕੇ ਬਾਕੀ ਪਰਵਾਰ ਸਮੇਤ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਚਲੇ ਗਏ ਤੇ ਬੈਂਕ ਦਾ ਥੋੜ੍ਹਾ ਜਿਹਾ ਕੰਮ ਸੀ, ਜਿਸ ਨੂੰ ਨਿਪਟਾਉਣ ਲਈ ਬੇਟਾ ਕੁਲਦੀਪ 12.00 ਵਜੇ ਨਕੋਦਰ ਬਾਬਾ ਮੁਰਾਦ ਸ਼ਾਹ ਦੇ ਡੇਰੇ ਚਲਾ ਗਿਆ। ਦੁਪਹਿਰੇ 1.00 ਵਜੇ ਜਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਸੂਚਨਾ ਮਿਲਦੇ ਸਾਰ ਧਰਮਿੰਦਰ ਪਰਵਾਰ ਸਮੇਤ ਵਾਪਸ ਆਏ ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਭਗਵੰਤ ਭੁੱਲਰ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਧਰਮਿੰਦਰ ਦੇ ਅਨੁਸਾਰ ਉਸ ਦੇ ਲਾਕਰ ਵਿੱਚ ਛੇ ਲੱਖ ਰੁਪਏ ਨਕਦੀ ਅਤੇ ਉਸ ਦੇ ਪਿਤਾ ਦੇ ਲਾਕਰ ਵਿੱਚ ਵੀ ਕਾਫੀ ਨਕਦੀ ਤੇ ਸੋਨੇ ਦੇ ਗਹਿਣੇ ਸਨ। ਚੋਰ ਘਰਚੋਂ 9-10 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਪੁਲਸ ਇਲਾਕੇ ਵਿੱਚ ਲੱਗੇ ਹੋਏ ਸੀ ਸੀ ਟੀ ਵੀ ਦੀ ਜਾਂਚ ਕਰ ਰਹੀ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ।

Continue Reading

ਅਪਰਾਧ

ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਸਾਥੀ ਸਮੇਤ ਗ੍ਰਿਫਤਾਰ

Published

on

arrest

ਜਲੰਧਰ, 22 ਜਨਵਰੀ – ਜਲੰਧਰ ਦਿਹਾਤੀ ਪੁਲਸ ਦੇ ਸੀ ਆਈ ਏ ਸਟਾਫ-1 ਦੀ ਪੁਲਸ ਪਾਰਟੀ ਨੇ ਫੋਨ ਉਤੇ ਦੋਸਤੀ ਕਰਨ ਵਾਲੀ ਅਤੇ ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਨੂੰ ਸਾਥੀ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਸਿਟੀ ਹਾਂਡਾ ਕਾਰ ਬਰਾਮਦ ਕੀਤੀ ਹੈ। ਇਸ ਗਿਰੋਹ ਵਿੱਚ ਸ਼ਾਮਲ ਤਿੰਨ ਹੋਰ ਵਿਅਕਤੀ ਫਿਲਹਾਲ ਗ੍ਰਿਫਤਾਰ ਕਰਨੇ ਬਾਕੀ ਹਨ। ਗ੍ਰਿਫਤਾਰ ਕੀਤੀ ਲੜਕੀ ਦੀ ਪਛਾਣ ਰਵੀਨਾ ਅਗਨੀਹੋਤਰੀ ਪੁੱਤਰੀ ਬਾਲਕ੍ਰਿਸ਼ਨ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਅਤੇ ਉਸ ਦੇ ਸਾਥੀ ਦੀ ਪਛਾਣ ਮੁਨੀਸ਼ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਵਰਿਆਣਾ, ਜਲੰਧਰ ਵਜੋਂ ਦੱਸੀ ਗਈ ਹੈ।
ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਰਵੀਨਾ ਪਹਿਲਾਂ ਫੋਨ ਤੇ ਨੌਜਵਾਨ ਲੜਕਿਆਂ ਨਾਲ ਗੱਲਾਂ ਮਾਰ ਕੇ ਉਨ੍ਹਾਂ ਨੂੰ ਪਿਆਰ ਦਾ ਝਾਂਸਾ ਦੇ ਕੇ ਕਿਸੇ ਸੁੰਨਸਾਨ ਜਗ੍ਹਾ ਬੁਲਾ ਲੈਂਦੀ ਸੀ। ਜਦੋਂ ਵਿਅਕਤੀ ਰਵੀਨਾ ਦੀ ਦੱਸੀ ਹੋਈ ਜਗ੍ਹਾ ਪਹੁੰਚਦਾ ਤਾਂ ਉਥੇ ਪਹਿਲਾਂ ਤੋਂ ਮੌਜੂਦ ਉਸ ਦੇ ਸਾਥੀ ਪ੍ਰੇਮ ਜਾਲ ਵਿੱਚ ਫਸੇ ਵਿਅਕਤੀ ਨੂੰ ਡਰਾ ਕੇ ਉਸ ਕੋਲੋਂ ਨਕਦੀ ਅਤੇ ਸਾਮਾਨ ਲੁੱਟ ਲੈਂਦੇ ਸਨ। ਇਸ ਬਾਰੇ ਐਸ ਪੀ (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਮਕਸੂਦਾਂਚ 28 ਦਸੰਬਰ 2020 ਨੂੰ ਸਮੱਕਸ਼ ਨਾਂਅ ਦੇ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸੱਟਾਂ ਮਾਰ ਕੇ ਉਸ ਕੋਲੋਂ ਕਾਰ ਅਤੇ ਦੋ ਮੋਬਾਈਲ ਫੋਨ ਲੁੱਟ ਲਏ ਹਨ। ਸ਼ਿਕਾਇਤ `ਤੇ ਕਾਰਵਾਈ ਕਰਦੇ ਹੋਏ ਸੀ ਆਈ ਏ ਸਟਾਫ-1 ਦੇ ਮੁਖੀ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਟੀਮੀ ਨੇ ਥਾਣਾ ਮਕਸੂਦਾਂ ਦੀ ਪੁਲਸ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਅਤੇ ਰਵੀਨਾ ਅਤੇ ਮੁਨੀਸ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ ਕਾਰ ਬਰਾਮਦ ਕਰ ਲਈ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਰਾਰ ਚੱਲ ਰਹੇ ਇਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾਣਗੇ।

Continue Reading

ਅਪਰਾਧ

ਚੈਕ ਦੇ ਕਲੋਨ ਬਣਾ ਕੇ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼

Published

on

fraud

ਭੋਪਾਲ, 21 ਜਨਵਰੀ – ਕੰਸਟ੍ਰਕਸ਼ਨ ਕੰਪਨੀ ਦਿਲੀਪ ਬਿਲਡਕਾਨ ਦੇ ਚੈਕ ਦੇ ਕਲੋਨ ਬਣਾ ਕੇ ਕਰੀਬ 24 ਕਰੋੜ ਰੁਪਏ ਕਢਵਾਉਣ ਦੀ ਕੋਸ਼ਿਸ਼ ਕਰਨ ਵਾਲਾ ਅੰਤਰਰਾਜੀ ਗਿਰੋਹ ਫੜਿਆ ਗਿਆ ਹੈ। ਪੁੱਛਗਿੱਛ ਵਿੱਚ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ।
ਦੱਸਿਆ ਗਿਆ ਹੈ ਕਿ ਇਸ ਗੈਂਗ ਦੇ 10 ਦੋਸ਼ੀਆਂ ਵਿੱਚੋਂ ਇੱਕ ਚਰਨਜੀਤ ਸਿੰਘ ਪੰਜਾਬ ਨੈਸ਼ਨਲ ਬੈਂਕ ਦੀ ਟਾਂਡਾ ਉੜਮੁੜ (ਹੁਸ਼ਿਆਰਪੁਰ) ਬ੍ਰਾਂਚ ਦਾ ਮੁਲਾਜ਼ਮ ਹੈ। ਉਹ ਆਪਣੀ ਬੈਂਕ ਆਈ ਡੀ ਦੀ ਵਰਤੋਂ ਕਰ ਕੇ ਖਾਤੇ ਦੀ ਜਾਣਕਾਰੀ ਲੈ ਲੈਂਦਾ ਅਤੇ ਖਾਤੇ ਵਿੱਚ ਜਮ੍ਹਾਂ ਰਕਮ ਤੋਂ ਲੈ ਕੇ ਚੈਕ `ਤੇ ਦਸਖਤ ਕਰਨ ਵਾਲੇ ਵਿਅਕਤੀ ਦੇ ਡਿਜੀਟਲ ਦਸਖਤ ਤੱਕ ਚੋਰੀ ਕਰ ਕੇ ਇਸ ਗਿਰੋਹ ਨੂੰ ਦਿੰਦਾ ਸੀ। ਦੋਸ਼ੀਆਂ ਕੋਲੋਂ ਐਸ ਟੀ ਐਫ ਨੇ ਪੰਜਾਬ ਤੇ ਗੁਜਰਾਤ ਸਰਕਾਰ ਦੇ ਦੋ ਸਰਕਾਰੀ ਵਿਭਾਗਾਂ ਦੇ ਕਲੋਨ ਚੈਕ ਵੀ ਬਰਾਮਦ ਕੀਤੇ ਹਨ। ਐਸ ਟੀ ਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ੀਆਬਾਦ ਵਾਸੀ ਅੰਸ਼ੁਲ ਰਾਣਾ ਇਸ ਗਿਰੋਹ ਦਾ ਸਰਗਣਾ ਹੈ। ਅੰਮ੍ਰਿਤਸਰ ਵਾਸੀ ਮਨਮੀਤ ਸਿੰਘ ਅਤੇ ਬਰਿੰਦਰ ਸਿੰਘ ਅਤੇ ਮੋਹਾਲੀ ਵਾਸੀ ਸਤਨਾਮ ਸਿੰਘ ਅਤੇ ਪਰਵਿੰਦਰ ਸਿੰਘ ਅਤੇ ਹੋਰ ਲੋਲ ਜੇਲ੍ਹ ਵਿੱਚ ਇਕੱਠੇ ਸਨ। ਪਹਿਲਾਂ ਇਹ ਅਲੱਗ-ਅਲੱਗ ਵਾਰਦਾਤਾਂ ਕਰਦੇ ਸਨ, ਬਾਅਦ ਵਿੱਚ ਇੱਕਠੇ ਕੰਮ ਕਰਨ ਲੱਗੇ। ਇਨ੍ਹਾਂ ਨੇ ਹੁਸ਼ਿਆਰਪੁਰ ਦੇ ਚਰਨਜੀਤ ਸਿੰਘ ਨੂੰ ਗੈਂਗ ਵਿੱਚ ਸ਼ਾਮਲ ਕਰ ਲਿਆ। ਦੋਸ਼ੀ ਉਨ੍ਹਾਂ ਖਾਤਿਆਂ ਦੀ ਪਛਾਣ ਕਰਦੇ ਸਨ, ਜਿਨ੍ਹਾਂ ਵਿੱਚ ਪੈਸੇ ਜਮ੍ਹਾ ਹੁੰਦੇ ਸਨ, ਪਰ ਕਾਫੀ ਸਮੇਂ ਤੋਂ ਲੈਣ-ਦੇਣ ਨਹੀਂ ਕੀਤਾ ਜਾਂਦਾ ਸੀ। ਦੋਸ਼ੀ ਇਨ੍ਹਾਂ ਖਾਤਿਆਂ ਵਿੱਚ ਕੁਝ ਰੁਪਏ ਜਮ੍ਹਾਂ ਕਰ ਕੇ ਉਸ ਨੂੰ ਚਲਾ ਕੇ ਵਰਤਲੈਂਦੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca