The renaming of Aurangabad city has sparked a heated debate in the Shiv
Connect with us [email protected]

ਰਾਜਨੀਤੀ

ਔਰੰਗਾਬਾਦ ਸ਼ਹਿਰ ਦਾ ਨਾਂਅ ਬਦਲਣ ਤੋਂ ਸ਼ਿਵ ਸੈਨਾ, ਕਾਂਗਰਸ ਵਿੱਚ ਤਿੱਖੀ ਬਹਿਸ ਜਾਰੀ

Published

on

shiv sena

ਮੁੰਬਈ, 18 ਜਨਵਰੀ – ਔਰੰਗਾਬਾਦ ਸ਼ਹਿਰ ਦਾ ਨਾਂਅ ਬਦਲਣ ਬਾਰੇ ਮਹਾਰਾਸ਼ਟਰ ਵਿੱਚ ਸੱਤਾਧਾਰੀ ਮਹਾ ਵਿਕਾਸ ਅਗਾੜੀ (ਐਮ ਵੀ ਏ) ਗੱਠਜੋੜ ਦੀ ਸਰਕਾਰ ਵਿੱਚ ਸ਼ਾਮਲ ਸ਼ਿਵ ਸੈਨਾ ਅਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ ਹੋ ਰਹੀ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਜੇ ਕਿਸੇ ਨੂੰ ਜ਼ਾਲਮ ਅਤੇ ਕੱਟੜ ਮੁਗ਼ਲ ਸ਼ਾਸਕ ਔਰੰਗਜੇਬ ਚੰਗਾ ਲੱਗਦਾ ਹੈ ਤਾਂ ਉਸ ਨੂੰ ਧਰਮ ਨਿਰਪੱਖਤਾ ਨਹੀਂ ਕਿਹਾ ਜਾ ਸਕਦਾ।
ਇਸ ਉੱਤੇ ਪਲਟਵਾਰ ਕਰਦੇ ਹੋਏ ਕਾਂਗਰਸ ਨੇ ਸ਼ਿਵ ਸੈਨਾ ਅਤੇ ਵਿਰੋਧੀ ਧਿਰ ਭਾਜਪਾ ਉਤੇ ਨਾਂਅ ਬਦਲਣ ਬਾਰੇ ਸਿਆਸਤ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਤੋਂ ਪੁੱਛਿਆ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਮਹਾਰਾਸ਼ਟਰ ਵਿੱਚ ਸੱਤਾ ਵਿੱਚ ਰਹਿਣ ਦੌਰਾਨ ਉਨ੍ਹਾਂ ਨੂੰ ਇਹ ਮੁੱਦਾ ਯਾਦ ਕਿਉਂ ਨਾ ਆਇਆ? ਮਹਾਰਾਸ਼ਟਰ ਕਾਂਗਰਸ ਦੇ ਮੁਖੀ ਬਾਲਾ ਸਾਹਿਬ ਥੋਰਾਟ ਨੇ ਕਿਹਾ ਕਿ ਸੂਬੇ ਵਿੱਚ ਸ਼ਿਵ ਸੈਨਾ, ਰਾਸ਼ਟਰੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਐਮ ਵੀ ਏ ਸਰਕਾਰ ਸਥਿਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਘੱਟੋ-ਘੱਟ ਸਾਂਝਾ ਪ੍ਰੋਗਰਾਮ (ਸੀ ਐਮ ਪੀ) ਅਨੁਸਾਰ ਕੰਮ ਕਰਦੀ ਹੈ ਤੇ ਭਾਵੁਕਤਾ ਦੀ ਸਿਆਸਤ ਲਈ ਕੋਈ ਗੁੰਜਾਇਸ਼ ਨਹੀਂ ਹੈ। ਰਾਜ ਸਰਕਾਰ ਸਹਿਯੋਗੀ ਸ਼ਿਵ ਸੈਨਾ ਅਤੇ ਭਾਜਪਾ ਔਰੰਗਾਬਾਦ ਦਾ ਨਾਂਅ ਬਦਲ ਕੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਦੇ ਨਾਂਅ ਉਤੇ ‘ਸੰਭਾਜੀ ਨਗਰਰੱਖਣ ਦੇ ਲਈ ਆਧਾਰ ਬਣਾ ਰਹੀਆਂ ਹਨ। ਸ਼ਿਵਸੈਨਾ ਦੇ ਅਖਬਾਰ ‘ਸਾਮਨਾ ਵਿੱਚ ਸਪਤਾਹਿਕ ਕਾਲਮ ਵਿੱਚ ਪਾਰਟੀ ਦੇ ਪਾਰਲੀਮੈਂਟ ਮੈਂਬਰ ਸੰਜੇ ਰਾਉਤ ਨੇ ਕਿਹਾ, ‘ਕਾਂਗਰਸ ਵਰਗੀਆਂ ਧਰਮ ਨਿਰਪੱਖ ਪਾਰਟੀਆਂ ਦਾ ਵਿਚਾਰ ਹੈ ਕਿ ਔਰੰਗਾਬਾਦ ਨੂੰ ਸੰਭਾਜੀਨਗਰ ਦਾ ਨਾਂਅ ਨਹੀਂ ਦਿੱਤਾ ਜਾਣਾ ਚਾਹੀਦਾ।ਉਨ੍ਹਾਂ ਕਿਹਾ ਕਿ ਇਨ੍ਹਾਂ ਦਲਾਂ ਨੂੰ ਲੱਗਦਾ ਹੈ ਕਿ ਜੇ ਔਰੰਗਾਬਾਦ ਦਾ ਨਾਂਅ ਬਦਲਿਆ ਤਾਂ ਮੁਸਲਮਾਨਾਂ ਵਰਗੇ ਘੱਟਗਿਣਤੀ ਫਿਰਕੇ ਖੁਸ਼ ਨਹੀਂ ਹੋਣਗੇ ਅਤੇ ਉਨ੍ਹਾਂ ਦਾ ਵੋਟ ਬੈਂਕ ਪ੍ਰਭਾਵਤ ਹੋਵੇਗਾ ਤੇ ਉਨ੍ਹਾਂ ਦੇ ਧਰਮ ਨਿਰਪੱਖ ਅਕਸਤੇ ਸਵਾਲ ਉਠਾਏ ਜਾਣਗੇ। ਰਾਉਤ ਨੇ ਕਿਹਾ ਕਿ ਔਰੰਗਜ਼ੇਬ ਧਰਮ ਨਿਰਪੱਖ ਨਹੀਂ, ਜ਼ਾਲਮ ਸ਼ਾਸਕ ਸੀ। ਸ਼ਿਵ ਸੈਨਾ ਉਤੇ ਪਲਟਵਾਰ ਕਰਦੇ ਹੋਏ ਥੋਰਾਟ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਕੇਂਦਰ ਦੀ ਸੱਤਾ ਵਿੱਚ ਪਿਛਲੇ ਪੰਜ ਸਾਲਾਂ ਤੱਕ ਰਹੇ ਲੋਕ ਨਾਂਅ ਬਦਲਣ ਨੂੰ ਲੈ ਕੇ ਸਿਆਸਤ ਕਰ ਰਹੇ ਹਨ।

ਰਾਜਨੀਤੀ

ਰਾਜਸਥਾਨ ਭਾਜਪਾ ’ਚ ਗਲਬੇ ਲਈ ਵਸੁੰਧਰਾ ਸਮੱਰਥਕਾਂ ਤੇ ਸੰਘੀਆਂ ਵਿਚਾਲੇ ਜੰਗ ਛਿੜੀ

Published

on

ਜੈਪੁਰ, 27 ਫਰਵਰੀ – ਰਾਜਸਥਾਨ ’ਚ ਭਾਜਪਾ ਵਿਧਾਨ ਮੰਡਲ ਦੀ ਬੈਠਕ ਵਿੱਚ ਕੱਲ੍ਹ ਦੋ ਸੀਨੀਅਰ ਆਗੂਆਂ ਵਿਚਾਲੇ ਤਿੱਖੀ ਝੜਪ ਤੋਂ ਬਾਅਦ ਸੂਬਾ ਇਕਾਈ ’ਚ ਅੰਦਰੂਨੀ ਕਲੇਸ਼ ਤੇਜ਼ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਹੋਈ ਬੈਠਕ ਵਿੱਚ ਸਾਬਕਾ ਸਪੀਕਰ ਕੈਲਾਸ਼ ਮੇਘਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ, ਜੋ ਆਰ ਐੱਸ ਐੱਸ ਦੇ ਸੀਨੀਅਰ ਨੇਤਾ ਹਨ, ਵਿੱਚ ਤੂ-ਤੂੰ-ਮੈਂ-ਮੈਂ ਹੋ ਗਈ ਅਤੇ ਗੱਲ ਇੱਥੋਂ ਤੱਕ ਵੱਧ ਗਈ ਕਿ ਕਟਾਰੀਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੀ ਗੱਲ ਤੱਕ ਕਹਿ ਦਿੱਤੀ। ਕੈਲਾਸ਼ ਮੇਘਵਾਲ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਕਰੀਬੀ ਮੰਨੇ ਜਾਂਦੇ ਹਨ। ਜਦੋਂ ਇਨ੍ਹਾਂ ਦੋਵਾਂ ਵਿੱਚ ਬਹਿਸ ਹੋ ਰਹੀ ਸੀ ਤਾਂ ਰਾਜੇ ਬੈਠਕ ਵਿੱਚ ਮੌਜੂਦ ਸੀ, ਪਰ ਉਹ ਚੁੱਪ ਕੀਤੀ ਰਹੀ। ਇਸ ਰਾਜ ਦੀ ਭਾਜਪਾ ’ਤੇ ਗਲਬੇ ਲਈ ਵਸੁੰਧਰਾ ਰਾਜੇ ਅਤੇ ਸੰਘ ਦੇ ਪੱਕੇ ਸਮੱਰਥਕਾਂ ਵਿਚਾਲੇ ਆਰ-ਪਾਰ ਲੜਾਈ ਚੱਲ ਰਹੀ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਵਿਧਾਨ ਮੰਡਲ ਦੀ ਬੈਠਕ ਵਿੱਚ ਮੇਘਵਾਲ ਨੇ ਕਟਾਰੀਆ ’ਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਵਿੱਚ ਬੋਲਣ ਵਾਲੇ ਵਿਧਾਇਕਾਂ ਦੀ ਚੋਣ ਵਿੱਚ ਵਿਤਕਰਾ ਕਰਦੇ ਹਨ। ਪਿਛਲੇ ਹਫ਼ਤੇ ਮੇਘਵਾਲ ਤੇ ਪਾਰਟੀ ਦੇ 19 ਵਿਧਾਇਕਾਂ ਨੇ ਸੂਬਾ ਭਾਜਪਾ ਪ੍ਰਧਾਨ ਨੂੰ ਚਿੱਠੀ ਲਿਖ ਕੇ ਇਹੀ ਮੁੱਦਾ ਉਠਾਇਆ ਸੀ। ਮੇਘਵਾਲ ਨੇ ਕਿਹਾ ਕਿ ਸਦਨ ਵਿੱਚ ਭਾਜਪਾ ਦਾ ਕੋਈ ਚੀਫ ਵ੍ਹਿਪ ਕਿਉਂ ਨਹੀਂ? ਉਨ੍ਹਾਂ ‘ਇੱਕ ਵਿਅਕਤੀ-ਇੱਕ ਅਹੁਦਾ’ ਦਾ ਮੁੱਦਾ ਵੀ ਉਠਾਇਆ ਅਤੇ ਇਸ ਗੱਲ ’ਤੇ ਇਤਰਾਜ਼ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਲੋਕ ਲੇਖਾ ਕਮੇਟੀ ਦਾ ਪ੍ਰਧਾਨ ਕਿਉਂ ਬਣਾਇਆ ਗਿਆ ਹੈ? ਇੱਕੋਆਗੂ ਕੋਲ ਦੋ ਅਹੁਦੇ ਕਿਉਂ ਹਨ?
ਗੁਲਾਬ ਚੰਦ ਕਟਾਰੀਆ ਨੇ ਵਿਧਾਇਕਾਂ ਵਿੱਚ ਵਿਤਕਰੇ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਕੇ ਮੇਘਵਾਲ ਨੂੰ ਕਿਹਾ ਕਿ ਜੇ ਤੁਹਾਨੂੰ ਮੇਰੇ ਤੋਂ ਕੋਈ ਸਮੱਸਿਆ ਹੈ ਤਾਂ ਤੁਸੀਂ ਉਨ੍ਹਾਂ ਲੋਕਾਂ ਨੂੰ ਦੱਸੋ, ਜਿਨ੍ਹਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ। ਜੇ ਜ਼ਰੂਰੀ ਹੋਵੇਗਾ ਤਾਂ ਮੈ ਦੋ ਮਿੰਟਾਂ ਵਿੱਚ ਅਸਤੀਫਾ ਦੇ ਦੇਵਾਂਗਾ, ਪਰ ਮੈਂ ਪਾਰਟੀ ਦੀ ਸੇਵਾ ਪੂਰੀ ਨਿਸ਼ਠਾ ਨਾਲ ਕਰਦਾ ਰਹਾਂਗਾ।
ਜਦੋਂ ਇਹ ਦੋ ਵੱਡੇ ਪਾਰਟੀ ਨੇਤਾ ਆਪਸ ਵਿੱਚ ਲੜ ਰਹੇ ਸਨ ਤਾਂ ਵਸੁੰਧਰਾ ਰਾਜੇ ਰਹੀ। ਜਾਣਕਾਰ ਮੰਨਦੇ ਹਨ ਕਿ ਦੋਵਾਂ ਨੇਤਾਵਾਂ ਦੇ ਝਗੜੇ ਦੀ ਜੜ੍ਹ ਸਦਨ ਵਿੱਚ ਵਿਧਾਇਕਾਂ ਨਾਲ ਵਿਤਕਰਾ ਨਹੀਂ, ਸਗੋਂ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿੱਚ ਕਿਸ ਦਾ ਪੱਲੜਾ ਭਾਰੀ ਰਹਿਣ ਦਾ ਮੁੱਦਾ ਹੈ।

Read More Punjabi Political News Today

Continue Reading

ਰਾਜਨੀਤੀ

ਸ਼ਿਵ ਸੈਨਾ ਨੇ ਭਾਜਪਾ ਨੂੰ ਕਿਹਾ ਬਹੁਮੱਤ ਦਾ ਮਤਲਬ ਗ਼ੈਰ-ਜ਼ਿੰਮੇਵਾਰ ਕਾਰਵਾਈਆਂ ਵਾਸਤੇ ਲਾਇਸੈਂਸ ਮਿਲਣਾ ਨਹੀਂ ਹੁੰਦਾ

Published

on

ਮੁੰਬਈ, 27 ਫਰਵਰੀ – ਸ਼ਿਵ ਸੈਨਾ ਨੇ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਬਾਰੇ ਕੱਲ੍ਹ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।
ਇਸ ਸੰਬੰਧ ਵਿੱਚ ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ਵਿੱਚ ਕਿਹਾ ਕਿ ਭਾਜਪਾ ਨੂੰ ਗ਼ੈਰ-ਜ਼ਿੰਮੇਵਾਰ ਕਾਰਵਾਈਆਂ ਦਾ ਲਾਇਸੈਂਸ ਨਹੀਂ ਮਿਲਿਆ। ਸੈਨਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਅਤੇ ਗਾਂਧੀ-ਨਹਿਰ ਪਰਵਾਰ ’ਤੇ ਇਹ ਦੋਸ਼ ਲਾਏ ਜਾਂਦੇ ਰਹੇ ਕਿ ਉਹ ਇਤਿਹਾਸ ਵਿੱਚੋਂ ਸਰਦਾਰ ਵੱਲਭ ਭਾਈ ਪਟੇਲ ਦਾ ਨਾਮ ਮਿਟਾਉਣਾ ਚਾਹੁੰਦੇ ਹਨ, ਪਰ ਸਟੇਡੀਅਮ ਦਾ ਨਾਂ ਬਦਲਣ ਦੀ ਕਾਰਵਾਈ ਨੇ ਦੱਸ ਦਿੱਤਾ ਕਿ ਅਸਲ ਵਿੱਚ ਕੌਣ ਅਜਿਹਾ ਕਰਨਾ ਚਾਹੁੰਦਾ ਹੈ। ਸ਼ਿਵ ਸੈਨਾ ਨੇ ਕਿਹਾ, ‘‘ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੰਤਰੀ ਅਮਿਤ ਸ਼ਾਹ ਹਰ ਵੱਡੀ ਚੀਜ਼ ਗੁਜਰਾਤ ਵਿੱਚ ਸਥਾਪਤ ਕਰਨਾ ਚਾਹੁੰਦੇ ਹਨ। ਸ਼ਾਇਦ ਉਹ ਭੁੱਲ ਗਏ ਕਿ ਉਹ ਦੇਸ਼ ਦੀ ਨੁਮਾਇੰਦਗੀ ਕਰਦੇ ਹਨ। ਅਹਿਮਦਾਬਾਦ ਵਿੱਚ ਮੋਟੇਰਾ ਸਟੇਡੀਅਮ ਦਾ ਨਾਂ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਕਰ ਦਿੱਤਾ ਹੈ।’’ ਇਸ ਵਿੱਚ ਸ਼ੱਕ ਨਹੀਂ ਕਿ ਮੋਦੀ ਜੀ ਮਹਾਨ ਆਗੂ ਹਨ, ਪਰ ਜੇ ਉਨ੍ਹਾਂ ਦੇ ਅੰਨ੍ਹੇ ਭਗਤ ਇਹ ਸਮਝਦੇ ਹਨ ਕਿ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ ਤੋਂ ਵੀ ਉਹ ਵੱਧ ਮਹਾਨ ਹਨ ਤਾਂ ਇਸ ਨੂੰ ਅੰਧਵਿਸ਼ਵਾਸ ਦਾ ਅਗਲਾ ਪੱਧਰ ਮੰਨ ਲਿਆ ਜਾਣਾ ਚਾਹੀਦਾ ਹੈ। ਇਸ ਤੋਂ ਭਾਜਪਾ ਕਾਫੀ ਨਾਰਾਜ਼ ਪਤਾ ਲੱਗੀ ਹੈ।

Read More Latest Indian Political News

Continue Reading

ਰਾਜਨੀਤੀ

ਹਿਮਾਚਲ ਪ੍ਰਦੇਸ਼ ਵਿੱਚ ਗਵਰਨਰ ਨਾਲ ਧੱਕਾ-ਮੁੱਕੀ ਪਿੱਛੋਂ ਕਾਂਗਰਸ ਦੇ ਪੰਜ ਵਿਧਾਇਕ ਸਸਪੈਂਡ

Published

on

ਸ਼ਿਮਲਾ, 27 ਫਰਵਰੀ – ਹਿਮਾਚਲ ਪ੍ਰਦੇਸ਼ ਦੇ ਗਵਰਨਰ ਬੰਡਾਰੂ ਦੱਤਾ ਤੇ੍ਰਯ ਨਾਲ ਕੱਲ੍ਹ ਕੁਝ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਕੰਪਲੈਕਸ ’ਚ ਧੱਕਾ-ਮੁੱਕੀ ਕੀਤੀ। ਇਸ ਬਾਰੇ ਸਪੀਕਰ ਵਿਪਿਨ ਪਰਮਾਰ ਨੇ ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ ਸਮੇਤ ਪੰਜ ਵਿਧਾਇਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਤੇ ਉਨ੍ਹਾਂ ਨੂੰ ਬਜਟ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਵਿਧਾਨ ਸਭਾ ’ਚੋਂ ਸਸਪੈਂਡ ਕਰ ਦਿੱਤਾ ਹੈ।
ਪਤਾ ਲੱਗਾ ਹੈ ਕਿ ਗਵਰਨਰ ਜਦੋਂ ਬਜਟ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ’ਚ ਭਾਸ਼ਨ ਪੜ੍ਹਨ ਮਗਰੋਂ ਵਾਪਸ ਜਾ ਰਹੇ ਸਨ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਪੀਕਰ ਦੇ ਚੈਂਬਰ ਅੱਗੇ ਰੋਕਣ ਦੀ ਕੋਸ਼ਿਸ਼ ਕੀਤੀ ਸੀ।ਸਪੀਕਰ ਨੇ ਕਿਹਾ ਕਿ ਕਾਂਗਰਸ ਵਿਧਾਇਕਾਂ ਦੀ ਕਾਰਵਾਈ ਨਿਯਮਾਂ ਦੇ ਖ਼ਿਲਾਫ਼ ਹੈ। ਜਦੋਂ ਪਾਰਲੀਮੈਂਟਰੀ ਮਾਮਲਿਆਂ ਦੇ ਮੰਤਰੀ ਸੁਰੇਸ਼ ਭਾਰਦਵਾਜ ਨੇ ਮੁਕੇਸ਼ ਅਗਨੀਹੋਤਰੀ, ਹਰਸ਼ ਵਰਧਨ ਚੌਹਾਨ, ਸੁੰਦਰ ਸਿੰਘ ਠਾਕੁਰ, ਸਤਪਾਲ ਰਾਏਜ਼ਾਦਾ ਤੇ ਵਿਨੈ ਕੁਮਾਰ ਨੂੰ ਸਸਪੈਂਡ ਕਰਨ ਦੇ ਲਈ ਮਤਾ ਪੇਸ਼ ਕੀਤਾ, ਓਦੋਂ ਵਿਧਾਨ ਸਭਾ ’ਚ ਕੋਈ ਕਾਂਗਰਸੀ ਮੈਂਬਰ ਹਾਜ਼ਰ ਨਹੀਂ ਸੀ। ਮੰਤਰੀ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਧੱਕਾ-ਮੁੱਕੀ ਨੂੰ ਗਵਰਨਰ ’ਤੇ ਹਮਲਾ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮਾ ਕੀਤੇ ਜਾਣ ਕਾਰਨ ਗਵਰਨਰ ਨੇ ਭਾਸ਼ਨ ਦੀ ਸਿਰਫ਼ ਆਖ਼ਰੀ ਲਾਈਨ ਪੜ੍ਹੀ ਅਤੇ ਕਿਹਾ ਕਿ ਬਾਕੀ ਦਾ ਭਾਸ਼ਨ ਪੜ੍ਹਿਆ ਸਮਝ ਲਿਆ ਜਾਵੇ। ਕਾਂਗਰਸ ਮੈਂਬਰਾਂ ਨੇ ਦੋਸ਼ ਲਾਇਆ ਕਿ ਭਾਸ਼ਨ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਰਸੋਈ ਗੈਸ, ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਮੁੱਦਾ ਭਾਸ਼ਣ ’ਚ ਸ਼ਾਮਲ ਨਹੀਂ ਕੀਤਾ ਗਿਆ। ਮੁੱਖ ਮੰਤਰੀ ਵੱਲੋਂ 2021-22 ਦਾ ਬਜਟ 6 ਮਾਰਚ ਨੂੰ ਪੇਸ਼ ਕੀਤਾ ਜਾਵੇਗਾ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca