The Punjab farmer was further embroiled in the fertilizer crisis
Connect with us [email protected]

ਪੰਜਾਬੀ ਖ਼ਬਰਾਂ

ਪੰਜਾਬ ਦਾ ਕਿਸਾਨ ਅੱਗੋਂ ਖਾਦ ਸੰਕਟ ਵਿੱਚ ਵੀ ਘਿਰਿਆ

Published

on

Fertilizer crisis

ਚੰਡੀਗੜ੍ਹ, 9 ਨਵੰਬਰ – ਪੰਜਾਬ ਦੇ ਕਿਸਾਨ ਇਸ ਵਕਤ ਯੂਰੀਆ ਖਾਦ ਗੁਆਂਢੀ ਰਾਜਾਂ ‘ਚੋਂ ਲਿਆਉਣ ਲਈ ਮਜਬੂਰ ਹਨ ਅਤੇ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ। ਮਾਲ ਗੱਡੀਆਂ ਬੰਦ ਹੋਣ ਕਰ ਕੇ ਪੰਜਾਬ ਵਿੱਚ ਖਾਦ ਨਹੀਂ ਆ ਰਹੀ ਅਤੇ ਸਬਜ਼ੀ ਕਾਸ਼ਤਕਾਰਾਂ ਨੂੰ ਫੌਰੀ ਯੂਰੀਆ ਖਾਦ ਦੀ ਲੋੜ ਹੈ। ਹਰਿਆਣਾ ‘ਚੋਂ ਵੱਡੀ ਪੱਧਰ ਉਤੇ ਯੂਰੀਆ ਖਾਦ ਪੰਜਾਬ ਵਿੱਚ ਆਉਣ ਲੱਗ ਪਈ ਸੀ, ਪਰ ਹਰਿਆਣਾ ਸਰਕਾਰ ਨੇ ਪਤਾ ਲੱਗਦੇ ਸਾਰ ਹੀ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਣ ਦੇ ਲਈ ਹਰ ਤਰ੍ਹਾਂ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਇਸ ਵਕਤ ਪੰਜਾਬ ਵਿੱਚ ਕਣਕ ਦੀ ਬਿਜਾਈ ਸਿਖਰ ‘ਤੇ ਹੈ। ਕਰੀਬ 35 ਲੱਖ ਹੈਕਟੇਅਰ ਰਕਬਾ ਕਣਕ ਦੀ ਬਿਜਾਈ ਹੇਠ ਆਉਣ ਵਾਲਾ ਹੈ। ਨਵੰਬਰ ਦੇ ਅਖੀਰ ਵਿੱਚ ਯੂਰੀਆ ਖਾਦ ਦੀ ਫਸਲ ਲਈ ਲੋੜ ਹੁੰਦੀ ਹੈ। ਪੰਜਾਬ ਨੂੰ ਕਰੀਬ 15 ਲੱਖ ਮੀਟਰਿਕ ਟਨ ਯੂਰੀਆ ਖਾਦ ਚਾਹੀਦੀ ਹੈ, ਜਿਸ ਵਿੱਚੋਂ ਅੱਸੀ ਹਜ਼ਾਰ ਮੀਟਕਿਕ ਟਨ ਸਿਰਫ ਸਬਜ਼ੀਆਂ ਵਾਸਤੇ ਲੋੜੀਂਦੀ ਹੈ। ਇਸ ਘਾਟ ਦੇ ਡਰੋਂ ਪੰਜਾਬ-ਹਰਿਆਣਾ ਸੀਮਾ ਨਾਲ ਦੇ ਸੈਂਕੜੇ ਪਿੰਡਾਂ ਦੇ ਕਿਸਾਨ ਹਰਿਆਣਾ ‘ਚੋਂ ਖਾਦ ਲਿਆਉਣ ਲੱਗ ਪਏ ਹਨ। ਜਾਣਕਾਰ ਸੂਤਰਾਂ ਮੁਤਾਬਕ ਖੇਤੀ ਵਿਭਾਗ ਹਰਿਆਣਾ ਨੇ ਪਰਸੋਂ ਰਾਤ ਅੰਬਾਲਾ ਵਿੱਚ ਖਾਦ ਦੇ ਤਿੰਨ ਟਰੱਕ ਫੜੇ ਹਨ, ਜੋ ਪੰਜਾਬ ਆਉਣੇ ਸਨ। ਹਰਿਆਣਾ ਦੇ ਖੇਤੀ ਵਿਭਾਗ ਨੇ ਫੀਲਡ ਟੀਮਾਂ ਨੂੰ ਖਾਦ ਡੀਲਰਾਂ ਕੋਲ ਭੇਜ ਦਿੱਤਾ ਹੈ ਤਾਂ ਜੋ ਯੂਰੀਆ ਖਾਦ ਦੀ ਪੰਜਾਬ ਵਿੱਚ ਹੋਣ ਵਾਲੀ ਸਪਲਾਈ ਰੋਕੀ ਜਾ ਸਕੇ। ਪਤਾ ਲੱਗਾ ਹੈ ਕਿ ਮਾਲਵੇ ਦੇ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ ਤੇ ਮੁਕਤਸਰ ਜ਼ਿਲਿਆਂ ਦੇ ਕਿਸਾਨ ਹਰਿਆਣੇ ‘ਚੋਂ ਖਾਦ ਲੈਣ ਲਈ ਕੈਥਲ, ਨਰਵਾਣਾ, ਜਾਖਲ ਤੇ ਰੋਹਤਕ ਤੱਕ ਜਾ ਰਹੇ ਹਨ। ਫਿਰੋਜ਼ਪੁਰ, ਫਾਜ਼ਿਲਕਾ ਅਤੇ ਮੁਕਤਸਰ ਦੇ ਕਿਸਾਨ ਗੰਗਾਨਗਰ ਤੇ ਹਨੂਮਾਨਗੜ੍ਹਤੋਂ ਖਾਦ ਲਿਆਉਂਦੇ ਹਨ।
ਭਾਰਤੀ ਕਿਸਾਨ ਯੂਨੀਅਨ ਦੀ ਫਾਜ਼ਿਲਕਾ ਇਕਾਈ ਦੇ ਪ੍ਰਧਾਨ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਕਰ ਕੇ ਕਿਸਾਨਾਂ ਨੂੰ ਦੂਸਰੇ ਰਾਜਾਂ ‘ਚੋਂ ਖਾਦ ਲਿਆਉਣੀ ਪੈ ਰਹੀ ਹੈ। ਪਠਾਨਕੋਟ ਵੱਲ ਦੇ ਕਿਸਾਨ ਜੰਮੂ ਤੋਂਖਾਦ ਲਿਆ ਰਹੇ ਹਨ। ਪੰਜਾਬ ਵਿੱਚ ਨੈਸ਼ਨਲ ਫਰਟੀਲਾਈਜ਼ਰ (ਐਨ ਐਫ ਐਲ) ਦੇ ਬਠਿੰਡਾ ਅਤੇ ਨੰਗਲ ਵਿੱਚ ਪਲਾਂਟ ਹਨ, ਜਿੱਥੇ ਹਰ ਮਹੀਨੇ ਇੱਕ ਲੱਖ ਮੀਟ੍ਰਿਕ ਟਨ ਯੂਰੀਆ ਖਾਦ ਬਣਦੀ ਹੈ। ਦੋਵਾਂ ਤੋਂ ਰੋਜ਼ਾਨਾ ਤਿੰਨ ਹਜ਼ਾਰ ਮੀਟਰਿਕ ਟਨ ਯੂਰੀਆ ਦੀ ਸਪਲਾਈ ਹੋਣੀ ਚਾਹੀਦੀ ਹੈ, ਪ੍ਰੰਤੂ ਇੱਕ ਹਜ਼ਾਰ ਟਨ ਹੋ ਰਹੀ ਹੈ। ਬਾਕੀ ਗੋਦਾਮਾਂ ਵਿੱਚ ਸਟੋਰ ਕੀਤੀ ਜਾ ਰਹੀ ਹੈ,ਕਿਉਂਕਿ ਯੂਰੀਆ ਖਾਦ ਦੇ ਭਾੜੇ ਦਾ ਵੱਡਾ ਮਸਲਾ ਹੈ। ਪੰਜਾਬ ਵਿੱਚ 50 ਹਜ਼ਾਰ ਮੀਟਰਿਕ ਟਨ ਡੀ ਏ ਪੀ ਖਾਦ ਦੀ ਹਾਲੇ ਵੀ ਲੋੜ ਹੈ।ਇੰਡੀਅਨ ਪੋਟਾਸ਼ ਲਿਮਟਿਡ ਦੇ ਖੇਤਰੀ ਅਧਿਕਾਰੀ ਰਵੀ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੜਕ ਰਸਤੇ ਡੀ ਏ ਪੀ ਲਿਆਂਦੀ ਜਾ ਰਹੀ ਹੈ, ਪਰ ਦੋ ਰੇਲ ਗੱਡੀਆਂ ਹਰਿਆਣਾ ਵਿੱਚ ਫਸੀਆਂ ਹਨ। ਉਨ੍ਹਾਂ ਦੱਸਿਆ ਕਿ ਯੂਰੀਆ ‘ਤੇ ਸਬਸਿਡੀ ਹੋਣ ਕਰ ਕੇ ਕੋਈ ਵੀ ਕੰਪਨੀ ਪੱਲਿਉਂ ਭਾੜੇ ਦਾ ਖਰਚਾ ਨਹੀਂ ਚੁੱਕੇਗੀ। ਬੀ ਕੇ ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖਾਦ ਦੀ ਤੋਟ ਕਾਰਨ ਜ਼ਿਦ ਛੱਡਣ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਬਦਲ ਲੱਭਣੇ ਚਾਹੀਦੇ ਹਨ। ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਰਾਜੇਸ਼ ਵਾਸ਼ਿਸ਼ਟ ਨੇ ਕਿਹਾ ਕਿ ਨਵੰਬਰ ਅਖੀਰ ਤੋਂ ਯੂਰੀਆ ਦੀ ਲੋੜ ਪੈਣੀ ਹੈ ਅਤੇ ਇਹ ਮੰਗ ਜਨਵਰੀ ਤੱਕ ਰਹੇਗੀ।
ਆਲ ਇੰਡਸਟਰੀਜ਼ ਐਂਡ ਟਰੇਡ ਫੋਰਮ ਦੇ ਪ੍ਰਧਾਨ ਬਦਿਸ਼ ਜਿੰਦਲ ਨੇ ਪ੍ਰਧਾਨ ਮੰਤਰੀ ਦੇ ਨਾਂਅ ਭੇਜੇ ਪੱਤਰ ਵਿੱਚ ਕਿਹਾ ਕਿ ਬੀਤੇ ਚਾਲੀ ਦਿਨਾਂ ਤੋਂ ਪੰਜਾਬ ਵਿੱਚ ਮਾਲ ਗੱਡੀਆਂ ਨਾ ਆਉਣ ਨਾਲ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਸਾਮਾਨ ਗੋਦਾਮਾਂ ਵਿੱਚ ਇਕੱਠਾ ਹੋ ਗਿਆ ਅਤੇ ਅੱਸੀ ਫੀਸਦੀ ਆਰਡਰ ਰੱਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਾਰਨ ਮਾਲ ਗੱਡੀਆਂ ਰੋਕ ਕੇ ਸਨਅਤ ਨੂੰ ਨੁਕਸਾਨ ਪੁਚਾਉਣਾ ਮੰਦਭਾਗਾ ਹੈ। ਮਾਲ ਗੱਡੀਆਂ ਬੰਦ ਹੋਣ ਕਾਰਨ ਹਰ ਮਹੀਨੇ ਵਿਦੇਸ਼ਾਂ ਤੋਂ ਪੰਜਾਬ ਵਿੱਚ ਆਉਂਦੀ ਤਿੰਨ ਲੱਖ ਟਨ ਸਕਰੈਪ ਵੀ ਪੋਰਟਾਂ ‘ਤੇ ਫਸੀ ਹੈ। ਜਿੰਦਲ ਨੇ ਕਿਹਾ ਕਿ ਜੇ ਜਲਦੀ ਮਾਲ ਗੱਡੀਆਂ ਸ਼ੁਰੂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਦੀ ਸੰਸਥਾ ਅਤੇ ਸਹਿਯੋਗੀ ਸੰਸਥਾਵਾਂ ਕੇਂਦਰ ਦੇ ਕਿਸੇ ਵੀ ਵਿਭਾਗ ਦਾ ਕੋਈ ਹੁਕਮ ਨਹੀਂ ਮੰਨਣਗੀਆਂ, ਨਾ ਜੀ ਐਸ ਟੀ ਜਮ੍ਹਾਂ ਕਰਵਾਈ ਜਾਵੇਗੀ ਅਤੇ ਨਾ ਆਮਦਨ ਟੈਕਸ ਜਮ੍ਹਾਂ ਕਰਵਾਇਆ ਜਾਵੇਗਾ।

Click Here To Read Latest Punjabi news

ਪੰਜਾਬੀ ਖ਼ਬਰਾਂ

ਪਦਮ ਭੂਸ਼ਣ ਨਾਲ ਸਨਮਾਨਤ ਐਮ ਡੀ ਐਚ ਦੇ ਮਹਾਸ਼ਾ ਧਰਮਪਾਲ ਗੁਲਾਟੀ ਦਾ ਦਿਹਾਂਤ

Published

on

Dharmapal Gulati

ਨਵੀਂ ਦਿੱਲੀ, 4 ਦਸੰਬਰ – ਕੱਲ੍ਹ ਸਵੇਰੇ 5.38 ਵਜੇ ਐਮ ਡੀ ਐਚ ਮਸਾਲਾ ਕੰਪਨੀ ਦੇ ਚੇਅਰਮੈਨ ਅਤੇ ਪਦਮ ਭੂਸ਼ਣ ਨਾਲ ਸਨਮਾਨਤ ਮਹਾਸ਼ਾ ਧਰਮਪਾਲ ਗੁਲਾਟੀ ਦਾ ਦਿਲ ਦਾ ਦੌਰਾ ਪੈਣ ਕਾਰਨ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਐਮ ਡੀ ਐਚ ਮਸਾਲਾ ਕੰਪਨੀ ਆਪਣੇ 101 ਸਾਲ ਪੂਰੇ ਕਰ ਚੁੱਕੀ ਹੈ।
ਐਮ ਡੀ ਐਚ ਨੇ ਸਥਾਪਨਾ ਕਾਲ ਤੋਂ ਸ਼ੁੱਧਤਾ ਅਤੇ ਗੁਣਵੱਤਾ ਬਾਰੇ ਅਲੱਗ ਪਛਾਣ ਬਣਾਈ ਅਤੇ ਭਾਰਤ ਦੇ ਨਾਲ-ਨਾਲ ਵਿਸ਼ਵ ਦੇ ਹੋਰਨਾਂ ਦੂਸਰੇ ਦੇਸਾਂ ਵਿੱਚ ਵੀ ਉਸ ਦੇ ਬ੍ਰਾਂਡ ਮਸਾਲੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਅੱਜ ਤੋਂ 101 ਸਾਲ ਪਹਿਲਾਂ ਐਮ ਡੀ ਐਚ ਕੰਪਨੀ ਸਿਆਲਕੋਟ (ਜੋ ਅੱਜਕੱਲ੍ਹ ਪਾਕਿਸਤਾਨ ਵਿੱਚ ਹੈ) ਵਿੱਚ ਕੰਮ ਕਰਦੀ ਸੀ। ਮਹਾਸ਼ਾ ਧਰਮਪਾਲ ਦਾ ਜਨਮ 27 ਮਾਰਚ 1923 ਨੂੰ ਸਿਆਲਕੋਟ ਦੇ ਇੱਕ ਸਨਮਾਨਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਨੇ ਆਪਣੀ ਸ਼ੁਰੂਆਤੀ ਸਿੱਖਿਆ ਆਰੀਆ ਸਮਾਜ ਸਕੂਲ ਤੋਂ ਪ੍ਰਾਪਤ ਕੀਤੀ ਤੇ ਪੰਜਵੀਂ ਕਲਾਸ ਦੀ ਪੜ੍ਹਾਈ ਵਿੱਚੇ ਛੱਡਣ ਦੇ ਬਾਅਦ ਆਪਣੇ ਜੱਦੀ ਮਸਾਲਿਆਂ ਦੇ ਕਾਰੋਬਾਰ ਵਿੱਚ ਲੱਗ ਗਏ। 1947 ਵਿੱਚ ਭਾਰਤ ਵੰਡ ਦੇ ਕਾਰਨ ਆਪਣਾ ਸਭ ਕੁਝ ਪਿੱਛੇ ਛੱਡਕੇ ਅਤੇ 1500 ਰੁਪਏ ਦੀ ਮਾਮੂਲੀ ਰਕਮ ਨਾਲ ਆਪਣੇ ਪਰਵਾਰ ਸਮੇਤ ਭਾਰਤ ਆ ਗਏ। ਇਥੇ ਆ ਕੇ ਦਿੱਲੀ ਦੇ ਕਰੋਲ ਬਾਗ ਵਿੱਚ ਸਥਾਪਤ ਹੋਏ। ਮਹਾਸ਼ਾ ਨੇ 650 ਰੁਪਏ ਦਾ ਇੱਕ ਟਾਂਗਾ ਖਰੀਦ ਕੇ ਕੁਝ ਦਿਨ ਚਲਾਇਆ ਜਿਸ ਨਾਲ ਆਪਣੇ ਪਰਵਾਰ ਦੀ ਰੋਟੀ ਦਾ ਪ੍ਰਬੰਧ ਕੀਤਾ, ਪਰ ਜਲਦੀ ਕੁਝ ਵੱਡਾ ਕਰਨ ਦੀ ਇੱਛਾ ਮਨ ਵਿੱਚ ਜਾਗੀ ਅਤੇ ਦੁਬਾਰਾ ਆਪਣੇ ਜੱਦੀ ਵਪਾਰ ਮਸਾਲਿਆਂ ਦਾ ਕੰਮ ਸ਼ੁਰੂ ਕਰ ਦਿੱਤਾ।ਐਮ ਡੀ ਐਚ ਕੰਪਨੀ ਨੂੰ ਬੁਲੰਦੀਆਂ ਤੱਕ ਲੈ ਜਾਣ ਦਾ ਸੰਕਲਪ ਪੂਰਾ ਕਰ ਕੇ ਦਿਖਾਇਆ ਅਤੇ ਮਸਾਲਿਆਂ ਦੀ ਸ਼ੁੱਧਤਾ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣ ਗਈ।

Click Here To Read Latest Punjabi news online

Continue Reading

ਪੰਜਾਬੀ ਖ਼ਬਰਾਂ

ਸੁਮੇਧ ਸਿੰਘ ਸੈਣੀ ਨੂੰ ਸੁਪਰੀਮ ਕੋਰਟ ਤੋਂ ਕਤਲ ਕੇਸ ਦੀ ਅਗਾਊਂ ਜ਼ਮਾਨਤ ਮਿਲੀ

Published

on

sumedh saini

ਨਵੀਂ ਦਿੱਲੀ, 4 ਦਸੰਬਰ – ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ 1991 ਦੇ ਇੱਕ ਇੰਜੀਨੀਅਰ ਦੇ ਕਤਲ ਨਾਲ ਜੁੜੇ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ ਸੁਭਾਸ਼ ਰੈਡੀ ਅਤੇ ਜਸਟਿਸ ਐਮ ਆਰ ਸ਼ਾਹ ਦੀ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦੇ ਖਿਲਾਫ ਸੈਣੀ ਦੀ ਅਪੀਲ ਮੰਨ ਲਈ, ਜਿਸ ਵਿੱਚਕੋਰਟ ਨੇ 29 ਸਾਲ ਪੁਰਾਣੇ ਕੇਸ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਸੈਣੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਪੰਜਾਬ ਪੁਲਸ ਨੂੰ ਹੁਕਮ ਦਿੱਤਾ ਕਿ ਇੱਕ ਲੱਖ ਰੁਪਏ ਦੇ ਨਿੱਜੀ ਮੁਚਲਕੇ ਤੇ ਇੰਨੀ ਰਕਮ ਦੇ ਦੋ ਜ਼ਮਾਨਤੀ ਬਾਂਡ ਭਰਨ ਦੇ ਬਾਅਦ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦੇਣ। ਉਸ ਨੇ ਸੈਣੀ ਦੀ ਅਰਜ਼ੀ ‘ਤੇ 17 ਨਵੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਬਲਵੰਤ ਸਿੰਘ ਮੁਲਤਾਨੀ ਦੇ ਗਾਇਬ ਹੋਣ ਦੇ 1991 ਦੇ ਮਾਮਲੇ ਵਿੱਚ ਜਲੰਧਰ ਵਿੱਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ‘ਤੇ ਸੈਣੀ ਤੇ ਛੇ ਹੋਰਨਾਂ ਉਤੇ ਮਈ ਮਹੀਨੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਓਦੋਂ ਮੁਲਤਾਨੀ ‘ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਕਾਰਪੋਰੇਸ਼ਨ’ ਨਾਲ ਇੰਜੀਨੀਅਰ ਵਜੋਂ ਕੰਮ ਕਰਦੇ ਸਨ। ਸੁਪਰੀਮ ਕੋਰਟ ਨੇ 15 ਸਤੰਬਰ ਨੂੰ ਸੈਣੀ ਨੂੰ ਗ੍ਰਿਫਤਾਰੀ ਤੋਂ ਸੁਰੱਖਿਆ ਦੇਂਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਖਿਲਾਫ ਉਸ ਦੀ ਅਰਜ਼ੀ ਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਸੀ। ਹਾਈ ਕੋਰਟ ਨੇ ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ ਵਿੱਚ ਸੈਣੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਸੁਣਵਾਈ ਦੌਰਾਨ ਸੁਮੇਧ ਸਿੰਘ ਸੈਣੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਉਨ੍ਹਾਂ ਦੇ ਕਲਾਈਂਟ ਇੱਕ ‘ਸਨਮਾਨਿਤ’ ਅਧਿਕਾਰੀ ਰਹੇ ਹਨ ਅਤੇ ਪੰਜਾਬ ਵਿੱਚ ਖਤਰਿਆਂ ਨਾਲ ਨਜਿੱਠਣ ਦੇ ਉਨ੍ਹਾਂ ਦੇ ਸਖਤ ਰੁਖ ਕਾਰਨ ਹਮੇਸ਼ਾ ਉਹ ਦਹਿਸ਼ਤਗਰਦਾਂ ਦੇ ਨਿਸ਼ਾਨੇ ‘ਤੇ ਰਹੇ ਹਨ। ਇਸ ਮਾਮਲੇ ਵਿੱਚ ਉਹ ‘ਰਾਜਨੀਤਕ ਵਿਰੋਧ’ ਦੀ ਇੱਕ ਮਿਸਾਲ ਹੈ, ਕਿਉਂਕਿ ਜਦ ਉਹ ਸੇਵਾ ਵਿੱਚ ਸਨ, ਤਦ ਉਨ੍ਹਾਂ ਨੂੰ ਮੌਜੂਦਾ ਮੁੱਖ ਮੰਤਰੀ ਦੇ ਖਿਲਾਫ ਕਈ ਕੇਸ ਦਰਜ ਕੀਤੇ ਸਨ। ਸੂਬਾ ਸਰਕਾਰ ਨੇ ਇਸ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਸਮੈਂ ਸੈਣੀ ਨੂੰ ਜ਼ਮਾਨਤ ਦਿੱਤੇ ਜਾਣ ਕਾਰਨ ਜਾਂਚ ਪ੍ਰਭਾਵਤ ਹੋਵੇਗੀ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਤੋਂ ਪੁੱਛਿਆ ਕਿ ਸੈਣੀ ਨੂੰ ਹਿਰਾਸਤ ਵਿੱਚ ਰੱਖਣ ਦੀ ਕੀ ਜ਼ਰੂਰਤ ਹੈ, ਜਦ ਕਿ ਅਪਰਾਧ ਨੂੰ ਹੋਏ ਤੀਹ ਸਾਲ ਹੋ ਚੁੱਕੇ ਹਨ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਰੋਸ਼ਨੀ ਨਡਾਰ ਸਭ ਤੋਂ ਅਮੀਰ ਭਾਰਤੀ ਮਹਿਲਾ ਬਣੀ

Published

on

Roshni nadar

ਮੁੰਬਈ, 4 ਦਸੰਬਰ – ਸੂਚਨਾ ਤਕਨਾਲੋਜੀ ਖੇਤਰ ਦੀ ਕੰਪਨੀ ਐਚ ਸੀ ਐਲ ਟੈਕਨੋਲਾਜੀਜ਼ ਦੀ ਰੌਸ਼ਨੀ ਨਡਾਰ ਮਲਹੋਤਰਾ ਇਸ ਵਕਤ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 54,850 ਕਰੋੜ ਰੁਪਏ ਹੈ। ਰੁਹੂਨ ਇੰਡੀਆ ਅਤੇ ਕੋਟਕ ਵੈਲਥ ਵੱਲੋਂ ਬਣਾਈ ਅਰਬਪਤੀ ਭਾਰਤੀ ਔਰਤਾਂ ਦੀ ਲਿਸਟ ਵਿੱਚ 36,000 ਕਰੋੜ ਰੁਪਏ ਦੀ ਜਾਇਦਾਦ ਨਾਲ ਬਾਇਓਕਾਨ ਦੀ ਕਿਰਨ ਮਜੂਮਦਾਰ-ਸ਼ਾਅ ਦੂਜੇ ਨੰਬਰ ‘ਤੇ ਹੈ।
ਇਸ ਲਿਸਟ ਵਿੱਚ ਘੱਟੋ-ਘੱਟ 100 ਕਰੋੜ ਰੁਪਏ ਦੀ ਜਾਇਦਾਦ ਵਾਲੀਆਂ 100 ਔਰਤਾਂ ਸ਼ਾਮਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ 31 ਔਰਤਾਂ ਉਹ ਹਨ, ਜਿਨ੍ਹਾਂ ਨੇ ਆਪਣੇ ਦਮ ‘ਤੇ ਇਹ ਮੁਕਾਮ ਹਾਸਲ ਕੀਤਾ ਹੈ। ਇਨ੍ਹਾਂ ਵਿੱਚੋਂ 6 ਪੇਸ਼ੇਵਰ ਪ੍ਰਬੰਧਕ ਅਤੇ 25 ਉਦਮੀ ਹਨ। ਆਪਣੇ ਦਮ ਉਤੇ ਇਸ ਥਾਂ ‘ਤੇ ਪਹੁੰਚਣ ਵਾਲੀਆਂ ਔਰਤਾਂ ਦੀ ਸ਼੍ਰੇਣੀ ਵਿੱਚ ਮਜੂਮਦਾਰ-ਸ਼ਾਅ ਸਭ ਤੋਂ ਅੱਗੇ ਹੈ। ਉਨ੍ਹਾਂਤੋਂ ਬਾਅਦ 11,590 ਕਰੋੜ ਰੁਪਏ ਦੀ ਜਾਇਦਾਦ ਨਾਲ ਜੋਹੋ ਦੀ ਰਾਧਾ ਵੇਂਬੁ ਦਾ ਨੰਬਰ ਹੈ। ਅਰਿਸਤਾ ਨੈਟਵਰਕਸ ਦੀ ਜੈਸ਼੍ਰੀ ਉਂਲਾਲ 10,220 ਕਰੋੜ ਦੀ ਜਾਇਦਾਦ ਨਾਲ ਤੀਜੇ ਨੰਬਰ ‘ਤੇ ਹੈ। ਦਿਲਚਸਪ ਤੱਥ ਇਹ ਹੈ ਕਿ ਇਸ ਲਿਸਟ ਵਿੱਚ ਪਹਿਲੇ 3 ਨੰਬਰਾਂ ਉਤੇ ਸ਼ਾਮਲ ਮਜੂਮਦਾਰ-ਸ਼ਾਅ, ਉਂਲਾਲ ਅਤੇ ਵੇਂਬੁ ਹੁਰੂਨ ਵੀ ਗਲੋਬਲ ਅਮੀਰਾਂ ਦੀ ਲਿਸਟ ਵਿੱਚ ਹਨ।
ਅਮੀਰ ਔਰਤਾਂ ਦੀ ਕੁੱਲ ਜਾਇਦਾਦ 2.72 ਲੱਖ ਕਰੋੜ ਰੁਪਏ ਦਰਜ ਕੀਤੀ ਗਈ ਹੈ। 2 ਔਰਤਾਂ ਯੂਨੀਕਾਰਨ (ਇੱਕ ਅਰਬ ਡਾਲਰ ਮੁੱਲ ਤੋਂਵੱਧ ਦੀ ਸਟਾਰਟਅਪ ਕੰਪਨੀ) ਦੀਆਂ ਪ੍ਰਮੋਟਰ ਹਨ। ਇਨ੍ਹਾਂ ਵਿੱਚ ਰਿਟੇਲਰ ਨਾਯਕਾ ਦੀ ਫਾਲਗੁਨੀ ਨਾਯਰ ਦੀ ਜਾਇਦਾਦ 5,410 ਕਰੋੜ ਰੁਪਏ ਅਤੇ ਬਾਇਜੂ ਦੀ 34 ਸਾਲਾ ਦਿਵਿਯਾ ਗੋਕੁਲਨਾਥ ਦੀ ਜਾਇਦਾਦ 3,490 ਕਰੋੜ ਰੁਪਏ ਹੈ। ਅਪੋਲੋ ਹਸਪਤਾਲ ਇੰਟਰਪ੍ਰਾਈਜ਼ ਦੀਆਂ 4 ਅਤੇ ਗੋਦਰੇਜ ਗਰੁੱਪ ਦੀਆਂ 3 ਮਹਿਲਾਵਾਂ ਲਿਸਟ ਵਿੱਚ ਸ਼ਾਮਲ ਹਨ। ਵੱਖ-ਵੱਖ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਫਾਰਮਾ ਖੇਤਰ ਤੋਂ 13, ਕੱਪੜਾ ਅਤੇ ਸਬੰਧਤ ਖੇਤਰ ਤੋਂ 12 ਅਤੇ ਸਿਹਤ ਸੇਵਾ ਖੇਤਰ ਤੋਂ 9 ਮਹਿਲਾਵਾਂ ਇਸ ਲਿਸਟ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀਆਂ ਹਨ। ਲਿਸਟ ਵਿੱਚ 32 ਮਹਿਲਾਵਾਂ ਮੁੰਬਈ, 20 ਨਵੀਂ ਦਿੱਲੀ ਅਤੇ 10 ਹੈਦਰਾਬਾਦ ਤੋਂ ਹਨ।

Click Here To Read Latest punjabi news online

Continue Reading

ਰੁਝਾਨ