The Punjab Congress suffered another major electoral setback on Sunday
Connect with us [email protected]

ਪੰਜਾਬੀ ਖ਼ਬਰਾਂ

ਪੰਜਾਬ ਕਾਂਗਰਸ ਨੂੰ ਝਟਕਾ:ਕੈਪਟਨ ਅਮਰਿੰਦਰ ਸਿੰਘ ਦੇ ਚੋਣ ਸਲਾਹਕਾਰ ਪੀ ਕੇ ਵੱਲੋਂ ਰਾਜਨੀਤੀ ਤੋਂ ਸੰਨਿਆਸ

Published

on

Prashant Kishor

ਸੰਨਿਆਸ ਦਾ ਕਾਰਨ ਪੱਛਮੀ ਬੰਗਾਲ ਦਾ ਚੋਣ ਦਾਅਵਾ ਬਣਿਆ
ਚੰਡੀਗੜ੍ਹ, 2 ਮਈ, – ਅਗਲੇ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲ਼ੀਕਾਂਡ ਦੀ ਰਿਪੋਰਟ ਰੱਦਹੋ ਜਾਣ ਪਿੱਛੋਂ ਪੰਜਾਬ ਕਾਂਗਰਸ ਨੂੰ ਅੱਜ ਐਤਵਾਰ ਨੂੰ ਇੱਕ ਹੋਰ ਵੱਡਾ ਚੋਣ ਝਟਕਾ ਲੱਗ ਗਿਆ ਹੈ। ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਸੇ ਪਾਰਟੀ ਲਈ ਭਵਿੱਖ ਵਿੱਚ ਚੋਣ ਰਣਨੀਤੀ ਬਣਾਉਣ ਤੋਂ ਹੀ ਸੰਨਿਆਸ ਲੈ ਲਿਆ ਹੈ।
ਵਰਨਣ ਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਣਾਉਣ ਲਈ ਪ੍ਰਸ਼ਾਂਤ ਕਿਸ਼ੋਰ ਉਰਫ ਪੀ ਕੇਨੂੰ ਹਾਲੇ ਦੋ ਮਹੀਨੇ ਪਹਿਲਾਂ ਹੀ ਆਪਣਾਮੁੱਖ ਸਲਾਹਕਾਰ ਬਣਾਇਆ ਸੀ। ਅੱਜ ਪੀ ਕੇ ਵੱਲੋਂ ਓਦੋਂ ਸੰਨਿਆਸ ਦਾ ਐਲਾਨ ਕੀਤਾ ਗਿਆ ਹੈ, ਜਦੋਂ ਪੰਜਾਬ ਕਾਂਗਰਸ ਬੇਅਦਬੀ ਕਾਂਡ ਬਾਰੇ ਉਲਝਣ ਵਿੱਚ ਫਸੀ ਹੋਈ ਹੈ ਅਤੇ ਉਸ ਨੂੰ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਸ਼ਾਂਤ ਕਿਸ਼ੋਰ ਉਰਫ ਪੀ ਕੇ ਨੇ ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਵਿੱਚ ਚੋਣ ਰਣਨੀਤੀ ਬਣਾਈ ਸੀ, ਜਿਸ ਦੇ ਸਦਕਾ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਭਾਰੀ ਬਹੁਮਤ ਨਾਲ ਜਿੱਤੀ ਅਤੇ ਤਾਂ ਤਾਮਿਲ ਨਾਡੂ ਵਿੱਚਪੀ ਕੇ ਨੇ ਜੇਤੂ ਰਹੀ ਧਿਰ ਦੇ ਆਗੂ ਐੱਮ ਕੇ ਸਟਾਲਿਨ ਅਤੇ ਉਸ ਦੀ ਪਾਰਟੀ ਡੀ ਐੱਮ ਕੇ ਲਈ ਕੰਮ ਕੀਤਾ ਸੀ।ਸਾਲ 2017 ਵਿੱਚਪੀ ਕੇ ਨੇ ਕੈਪਟਨ ਅਮਰਿੰਦਰ ਸਿੰਘ ਲਈ ਰਣਨੀਤੀ ਬਣਾਈ ਸੀ, ਜਿਸ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦਾ 10 ਸਾਲ ਦਾ ਸੱਤਾ ਦਾ ਬਨਵਾਸ ਖ਼ਤਮ ਹੋਇਆ ਸੀ।ਉਸ ਦੀ ਰਣਨੀਤੀ ਦਾ ਲੋਹਾ ਮੰਨਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਬੀਤੀ ਇਕ ਮਾਰਚ ਨੂੰ ਆਪਣਾ ਮੁੱਖ ਸਲਾਹਕਾਰ ਬਣਾ ਕੇ ਪੰਜਾਬ ਦੇ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਸੀ। ਇਸ ਮਗਰੋਂਪੀ ਕੇ ਨੇ ਪੰਜਾਬ ਵਿੱਚ ਅਧਿਕਾਰੀਆਂ ਅਤੇ ਕਾਂਗਰਸ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਤੋਂ ਫੀਡਬੈਕ ਵੀ ਲਈ ਸੀ। ਅੱਜ ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਵਾਲੇ ਦੋ ਰਾਜਾਂ ਵਿੱਚ 100 ਫ਼ੀਸਦੀ ਰਿਜ਼ਲਟ ਦੇਣ ਤੋਂ ਬਾਅਦ ਪੀ ਕੇ ਨੇ ਅਚਾਨਕ ਸੰਨਿਆਸ ਲੈਣ ਦੇ ਐਲਾਨ ਕਰ ਦਿੱਤਾ ਤਾਂ ਪੰਜਾਬ ਕਾਂਗਰਸ ਦੇ ਖੇਮੇ ਵਿੱਚ ਸੰਨਾਟਾ ਛਾ ਗਿਆ ਹੈ।
ਇਸ ਮੌਕੇ ਇਹ ਸਵਾਲ ਉੱਠਣ ਲੱਗ ਪਏ ਹਨ ਕਿ ਦੋ ਮਹੀਨੇ ਦੇ ਕੰਮ ਤੋਂ ਬਾਅਦ ਪੀ ਕੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਲਈ 2022 ਦੀ ਰਣਨੀਤੀ ਬਣਾਉਣ ਦੇ ਇੱਛੁਕ ਕਿਉਂ ਨਹੀਂ ਸਨ?ਸਾਲ 2017 ਵਿੱਚ ਕਾਂਗਰਸ ਨੇ ਕਿਸਾਨਾਂ ਦੀ ਕਰਜ਼ਾ ਮਾਫ਼ੀ, ਘਰ-ਘਰ ਰੁਜ਼ਗਾਰ, ਨੌਜਵਾਨਾਂ ਨੂੰ ਮੋਬਾਈਲ ਫੋਨ ਦੇਣ, 2500 ਰੁਪਏ ਬੇਰੁਜ਼ਗਾਰੀ ਭੱਤਾ, ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤੇ ਖ਼ਤਮ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਨਾਲ ਟਰਾਂਸਪੋਰਟ ਮਾਫੀਆ ਅਤੇ ਕੇਬਲ ਮਾਫੀਆ ਖ਼ਤਮ ਕਰਨ ਵਾਲੇ ਵਾਅਦੇ ਕੀਤੇ ਸਨ। ਇਹ ਸਾਰੇ ਉਹ ਵਾਅਦੇ ਹਨ, ਜਿਨ੍ਹਾਂ ਬਾਰੇ ਕੁਝ ਗੱਲਾਂ ਬਾਰੇ ਮਾਮੂਲੀ ਤੌਰ ਉੱਤੇ ਕੰਮ ਹੋਇਆ ਅਤੇ ਬਾਕੀ ਵਾਅਦਿਆਂ ਉੱਤੇ ਕੰਮ ਹੀ ਨਹੀਂ ਕੀਤਾ ਗਿਆ। ਇਸ ਦੌਰਾਨ ਕੋਟਕਪੂਰਾ ਗੋਲੀ ਕਾਂਡ ਦੀ ਰਿਪੋਰਟ ਵੀ ਹਾਈਕੋਰਟ ਨੇ ਰੱਦ ਕਰ ਦਿੱਤੀ, ਜਿਸ ਤੋਂ ਬਾਅਦ ਤੋਂ ਕਾਂਗਰਸਪਾਰਟੀ ਵਿੱਚ ਘਮਸਾਨ ਮੱਚਿਆ ਪਿਆ ਹੈ। ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਈ ਹੋਰ ਕਾਂਗਰਸੀ ਵਿਧਾਇਕ ਵੀ ਸਰਕਾਰ ਨੂੰ ਘੇਰ ਰਹੇ ਹਨ। ਬੇਅਦਬੀ ਕਾਂਡ ਭਾਵੇਂ ਸਾਲ 2015 ਵਿੱਚਹੋਇਆ ਅਤੇ ਇਹ ਘਟਨਾ ਪਿਛਲੇ 10 ਸਾਲਾਂ ਤੋਂ ਲਗਾਤਾਰ ਸੱਤਾ ਵਿੱਚ ਬਣੇ ਅਕਾਲੀ-ਭਾਜਪਾ ਗੱਠਜੋੜ ਨੂੰ ਉਖਾੜ ਸੁੱਟਿਆ ਸੀ, ਪਰ ਇਹ ਹੀ ਕਾਂਡ ਇਸ ਵਕਤ ਕਾਂਗਰਸ ਪਾਰਟੀ ਲਈ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ।ਇਸ ਕਾਂਡ ਦੀ ਜਾਂਚ ਰਿਪੋਰਟ ਤੋਂ ਅਤੇ ਪੀ ਕੇ ਵਰਗੇ ਚੋਣ ਰਣਨੀਤੀਕਾਰ ਤੋਂ ਕਾਂਗਰਸ ਪਾਰਟੀ ਕਾਫੀ ਉਮੀਦਾਂ ਸਨ, ਪਰ ਮਾਮਲਾ ਉਲਟਾ ਨਿਕਲਿਆ ਹੈ।
ਪ੍ਰਸ਼ਾਂਤ ਕਿਸ਼ੋਰ ਸਿਰਫ ਇਕ ਰੁਪਏ ਦੀ ਤਨਖ਼ਾਹ ਉੱਤੇ ਮੁੱਖ ਸਲਾਹਕਾਰ ਬਣੇ ਸਨ, ਪਰ ਉਹ ਸ਼ੁਰੂ ਤੋਂ ਵਿਰੋਧੀ ਧਿਰ ਦੇ ਨਿਸ਼ਾਨੇ ਉੱਤੇ ਸਨ ਅਤੇ ਇਸ ਬਾਰੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕਿਸਾਨ ਕਰਜ਼ ਮਾਫੀ, ਘਰ-ਘਰ ਰੁਜ਼ਗਾਰ, ਬੇਰੁਜ਼ਗਾਰੀ ਭੱਤੇ ਵਰਗੇ ਮੁੱਦਿਆਂ ਉੱਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਸਨ।ਇਹ ਵੀ ਕਿਹਾ ਜਾਣ ਲੱਗਾ ਸੀ ਕਿ ਪੀ ਕੇ ਕਾਂਗਰਸ ਦੇ 30 ਵਿਧਾਇਕਾਂ ਦੀ ਟਿਕਟ ਕੱਟਣ ਦੇ ਚਾਹਵਾਨ ਹਨ।
ਸਮਝਿਆ ਜਾਂਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਭਾਜਪਾ ਦੇ ਬਾਰੇ ਕੀਤੇ ਹੋਏ ਇੱਕ ਦਾਅਵੇ ਦੇ ਕਾਰਨ ਅੱਗੇ ਤੋਂ ਰਣਨੀਤੀਕਾਰ ਵਜੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

Read More Latest Punjabi News

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਹੋਰ ਵਧ ਗਿਆ, ਇੱਕੋ ਦਿਨ ਰਿਕਾਰਡ 217 ਮੌਤਾਂ

Published

on

corona in punjab

ਚੰਡੀਗੜ੍ਹ, 11 ਮਈ, – ਪੰਜਾਬ ਦੇ ਲਈ ਅੱਜ ਮੰਗਲਵਾਰ ਦਾ ਦਿਨ ਕੋਰੋਨਾ ਵਾਇਰਸ ਦੇ ਪੱਖ ਤੋਂ ਬਹੁਤ ਮਾੜਾ ਸਾਬਿਤ ਹੋਇਆ ਹੈ ਤੇ ਇਸ ਇਕੋ ਦਿਨਵਿੱਚ ਕੋਰੋਨਾ ਨਾਲ ਮੌਤਾਂ ਤੇ ਪਾਜ਼ੇਟਿਵ ਕੇਸਾਂ ਸਾਰੇ ਰਿਕਾਰਡ ਟੁੱਟ ਗਏ।ਇਸ ਇੱਕੋ ਦਿਨ ਵਿੱਚ ਕੋਰੋਨਾ ਦੇ ਕਾਰਨ 217 ਮਰੀਜ਼ਾਂ ਦੀ ਮੌਤ ਹੋ ਗਈ, ਜਿਹੜੀ ਅੱਜ ਤੱਕ ਦਾ ਰਿਕਾਰਡ ਹੈ ਤੇ ਏਦਾਂ ਹੀ 8668 ਨਵੇਂ ਪਾਜਿ਼ਟਿਵ ਕੇਸ ਮਿਲੇ ਹਨ, ਇਹ ਵੀ ਇੱਕ ਰਿਕਾਰਡ ਹੈ।
ਇਸ ਬਾਰੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਅੱਜ ਜਿਹੜੇ 217 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚੋਂ ਸਭ ਤੋਂ 30 ਮੌਤਾਂ ਲੁਧਿਆਣੇ ਜ਼ਿਲ੍ਹੇ ਵਿੱਚ ਹੋਈਆਂ ਅਤੇ ਸਭ ਤੋਂ ਵੱਧ 1386 ਪਾਜ਼ੇਟਿਵ ਕੇਸ ਵੀ ਇਸ ਜ਼ਿਲ੍ਹੇ ਵਿੱਚੋਂ ਮਿਲੇ ਹਨ। ਇਸ ਤੋਂ ਇਲਾਵਾ ਜਿ਼ਲਾ ਬਠਿੰਡਾ ਵਿੱਚ 27 ਮੌਤਾਂ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 17-17, ਮੁਕਤਸਰ ਤੇ ਸੰਗਰੂਰ ਤੋਂ 13-13, ਫਾਜ਼ਿਲਕਾ ਵਿੱਚ 12, ਫਿਰੋਜ਼ਪੁਰ ਤੋਂ10, ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ ਤੇ ਜਲੰਧਰ ਜਿ਼ਲਿਆਂ ਤੋਂ 9-9, ਪਠਾਨਕੋਟ ਤੇ ਫਰੀਦਕੋਟ ਤੋਂ 8-8, ਕਪੂਰਥਲਾ ਤੋਂ 5, ਨਵਾਂਸ਼ਹਿਰ, ਤਰਨਤਾਰਨ ਤੇ ਫਤਹਿਗੜ੍ਹ ਸਾਹਿਬ ਜਿ਼ਲਿਆਂ ਵਿੱਚ 4-4 ਅਤੇ ਰੋਪੜ ਵਿੱਚ 2 ਮਰੀਜ਼ਾਂ ਦੀ ਮੌਤ ਹੋਈ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਬਿਨਾਂ ਡਿਗਰੀ ਵਾਲੇ ਡਾਕਟਰ ਦਾ ‘ਮੈਡੀਕਲ ਸੈਂਟਰ’ ਸੀਲ

Published

on

doctor

ਬਰਨਾਲਾ, 11 ਮਈ, – ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਮੈਡੀਕਲ ਸੇਵਾਵਾਂ ਦੇ ਨਾਮ ਉੱਤੇ ਮਰੀਜ਼ਾਂ ਦੀ ਲੁੱਟ ਤੇ ਧੋਖਾਧੜੀ ਵਿਰੁੱਧ ਚਲਾਈ ਮੁੁਹਿੰਮ ਹੇਠ ਅੱਜ ਸਬ ਡਵੀਜ਼ਨਲ ਮੈਜਿਸਟਰੇਟ ਵਰਜੀਤ ਵਾਲੀਆ (ਆਈਏਐਸ) ਨੇ ਬਿਨਾਂ ਡਿਗਰੀ ਵਾਲੇ ‘ਡਾਕਟਰ’ ਦੇ ਖ਼ਿਲਾਫ਼ ਕਾਰਵਾਈ ਕਰ ਕੇ ਉਸ ਦਾ ਸੈਂਟਰ ਸੀਲ ਕਰ ਦਿੱਤਾ ਹੈ।ਇਹ ਜਾਅਲੀ ‘ਡਾਕਟਰ’ ਕੋਰੋਨਾ ਦੇ ਲੱਛਣਾਂ ਵਾਲੇ ਮਰੀਜ਼ ਦਾ ਇਲਾਜ ਵੀ ਕਰ ਰਿਹਾ ਸੀ।
ਬਰਨਾਲਾ ਜ਼ਿਲ੍ਹੇਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ ਉੱਤੇ ਐੱਸ ਡੀ ਐੱਮ ਮੈਜਿਸਟਰੇਟ ਵਰਜੀਤ ਵਾਲੀਆ ਨੇਮੈਡੀਕਲ ਕਮੇਟੀ ਬਣਾਈ, ਜਿਸਵਿੱਚੋਂ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮਿੰਦਰ ਕੌਰ ਤੇ ਡਰੱਗ ਇੰਸਪੈਕਟਰ ਨੇ ਬਿਨਾਂ ਡਿਗਰੀ ਵਾਲੇ ‘ਡਾਕਟਰ’ ਵਲੋਂ ਕੋਰੋਨਾ ਦੇ ਲੱਛਣ ਵਾਲੇ ਮਰੀਜ਼ ਦਾ ਇਲਾਜ ਕਰਨ ਦਾ ਕੇਸ ਫੜਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਬਲਵੰਤ ਸਿੰਘ ਗਿੱਲ ਨਾਮ ਦਾ ਵਿਅਕਤੀ, ਜਿਸ ਨੇ ਆਪਣੀ ਯੋਗਤਾ ਐਮਡੀ, ਡੀਐਨਬੀ (ਗੈਸਟਰੋ) ਲਿਖੀ ਸੀ, ਸਵਾਮੀ ਜੀ ਗੈਸਟਰੋ ਐਨਟੋਮੋਲੋਜੀ ਨਾਮਦਾ ਸੈਂਟਰ ਚਲਾ ਰਿਹਾ ਸੀ। ਉਸ ਨੇ ਐਸਡੀਐਮ ਦਫਤਰ ਵਿਖੇ ਆਕਸੀਜਨ ਸਿਲੰਡਰ ਲਈ ਅਪਲਾਈ ਕੀਤਾ ਤਾਂ ਉਸ ਨੂੰ ਐਮਰਜੈਂਸੀ ਆਧਾਰ ਉੱਤੇਦੇ ਦਿੱਤਾ ਗਿਆ।ਅਗਲੇ ਦਿਨ ਉਸ ਨੇ ਫਿਰ ਅਪਲਾਈ ਕੀਤਾ ਤਾਂ ਇਹ ਕੇਸ ਸ਼ੱਕੀ ਛਾਪਣ ਉੱਤੇ ਐਸਡੀਐਮ ਨੇ ਜਾਂਚ ਕਮੇਟੀ ਮੈਂਬਰਾਂ ਨੂੰ ਚੈਕਿੰਗ ਲਈ ਕਿਹਾ। ਚੈਕਿੰਗ ਕਮੇਟੀ ਨੇ ਵੇਖਿਆ ਕਿ ਸੈਂਟਰਵਿੱਚ ਕੋਵਿਡ ਦੇ ਲੱਛਣਾਂ ਵਾਲੇ ਗੰਭੀਰ ਮਰੀਜ਼ ਨੂੰ ਆਕਸੀਜਨ ਉੱਤੇ ਰੱਖਿਆ ਗਿਆ ਸੀ, ਜਦੋਂ ਕਿ ਉਸ ਨੂੰ ਆਈਸੀ ਯੂ ਵਿੱਚ ਹੋਣਾ ਚਾਹੀਦਾ ਸੀ। ਇਸ ਮੌਕੇ ‘ਡਾਕਟਰ’ ਆਪਣੀ ਡਿਗਰੀ ਨਾ ਦਿਖਾ ਸਕਿਆ ਤਾਂ ਕਮੇਟੀ ਨੇ ਮਰੀਜ਼ ਨੂੰ ਆਈਸੀ ਯੂ ਵਿੱਚ ਭੇਜਣ ਦੇ ਹੁਕਮ ਕੀਤੇ। ਐਸਡੀਐਮ ਵਾਲੀਆ ਨੇ ਦੱਸਿਆ ਕਿ ਸਬੰਧਤ ਵਿਅਕਤੀ ਫਰਾਰ ਹੋ ਜਾਣ ਪਿੱਛੋਂ ਸੈਂਟਰ ਸੀਲ ਕਰ ਦਿੱਤਾ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਗੋਆ ਮੈਡੀਕਲ ਕਾਲਜਵਿੱਚ ਆਕਸੀਜਨ ਸਪਲਾਈ ਰੁਕਣ ਨਾਲ 26 ਮਰੀਜ਼ਾਂ ਦੀ ਮੌਤ

Published

on

corona

ਆਂਧਰਾ ਪ੍ਰਦੇਸ਼ ਵਿੱਚ ਵੀ ਆਕਸੀਜਨ ਦੀ ਘਾਟ ਕਾਰਨ 11 ਮੌਤਾਂ
ਪਣਜੀ, 11 ਮਈ, – ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਆਕਸੀਜਨ ਦੀ ਪੂਰੀ ਸਪਲਾਈ ਨਾ ਹੋਣ ਕਰ ਕੇ ਕਈ ਮਰੀਜ਼ਾਂ ਦੀ ਮੌਤ ਦੀਆਂ ਖਬਰਾਂ ਪਹਿਲਾਂ ਵੱਖ-ਵੱਖ ਰਾਜਾਂ ਤੋਂ ਆਈਆਂ ਹਨ। ਅੱਜ ਇਸ ਤਰ੍ਹਾਂ ਦੀਆਂ ਖਬਰਾਂ ਗੋਆ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਆ ਗਈਆਂ ਹਨ।
ਗੋਆ ਵਿੱਚ ਅੱਜ ਮੰਗਲਵਾਰ ਆਕਸੀਜਨ ਸਪਲਾਈ ਰੁਕਣ ਨਾਲ ਸਿਰਫ 4 ਘੰਟਿਆਂਵਿੱਚ 26 ਮਰੀਜ਼ਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਤੜਕੇ 2 ਵਜੇ ਤੋਂ 6 ਵਜੇ ਦੌਰਾਨ ਆਕਸੀਜਨ ਦੀ ਸਪਲਾਈ ਵਿੱਚ ਅਚਾਨਕ ਕੁਝ ਅੜਿੱਕਾ ਪੈਣ ਨਾਲ ਸਿਰਫ ਚਾਰ ਘੰਟ ਮਾਰੂ ਸਾਬਤ ਹੋਏ ਤੇ 26 ਮਰੀਜ਼ਾਂ ਦੀ ਮੌਤ ਹੋ ਗਈ।ਰਾਜ ਦੀ ਭਾਜਪਾ ਸਰਕਾਰ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਹੋਵੇਗੀ ਤੇ ਹਾਈ ਕੋਰਟ ਵੀ ਇਸ ਦੀਰਿਪੋਰਟ ਮੰਗ ਸਕਦੀ ਹੈ।ਗੋਆ ਮੈਡੀਕਲ ਕਾਲਜ ਹਸਪਤਾਲ ਵਿੱਚ 26 ਮੌਤਾਂ ਹੋਣ ਨਾਲ ਹਰ ਪਾਸੇ ਤਰਥੱਲੀ ਮੱਚਦੀ ਜਾਪਦੀ ਹੈ। ਇਸ ਬਾਰੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਏਦਾਂ ਨਹੀਂ ਲੱਗਦਾ ਕਿ ਇਹ ਘਟਨਾ ਡਾਕਟਰਾਂ ਦੀ ਲਾਪਰਵਾਹੀ ਜਾਂ ਦੇਰੀ ਕਾਰਨ ਹੋਈ ਹੈ। ਜਿਲਾ ਪ੍ਰਸ਼ਾਸਨ ਨੇ ਕੱਲ੍ਹ ਰਾਤ 2 ਵਜੇ ਤੋਂ ਸਵੇਰੇ 6 ਵਜੇ ਦੇ ਵਿਚਾਲੇ ਗੋਆ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਮੀ ਬਾਰੇ ਦੱਸਿਆ ਤਾਂ ਤੁਰੰਤ ਸਪਲਾਈ ਪੁਚਾਉਣ ਲਈ ਐੱਸ ਓ ਐੱਸ ਸਿਸਟਮ ਰਾਹੀਂ ਅੱਗੇਸੂਚਨਾ ਦੇ ਦਿੱਤੀ ਗਈ ਸੀ। ਅੱਗੇ ਬਾਰੇ ਉਹ ਕੁਝ ਨਹੀਂ ਦੱਸ ਸਕੇ।
ਦੂਸਰੇ ਪਾਸੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਰੁਈਆ ਸਰਕਾਰੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਹੋਣ ਕਾਰਨ ਵੈਂਟੀਲੇਟਰ ਸਪੋਰਟ ਉੱਤੇ ਰੱਖੇ 11 ਮਰੀਜ਼ਾਂ ਦੀ ਮੌਤ ਹੋ ਗਈ ਹੈ।ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਇਸ ਬਾਰੇਜਾਂਚ ਦੇ ਆਦੇਸ਼ ਦਿੱਤੇ ਹਨ। ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਕਿ ਆਕਸੀਜਨ ਸਪਲਾਈ ਵਿੱਚ ਪ੍ਰੈਸ਼ਰ ਘਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਚਿੱਤੂਰ ਦੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਰਾਤ ਕਰੀਬ ਸਾਢੇ ਅੱਠ ਵਜੇ ਮੁਸ਼ਕਿਲ ਨਾਲ ਪੰਜ ਮਿੰਟ ਲਈ ਆਕਸੀਜਨ ਸਪਲਾਈ ਦਾ ਪ੍ਰੈਸ਼ਰ ਘਟਿਆ ਸੀ ਤੇ ਏਨੇ ਵਿੱਚ ਹੀ ਹਾਦਸਾ ਹੋ ਗਿਆ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca