The Prime Minister's niece did not get a BJP ticket in the local elections
Connect with us [email protected]

ਰਾਜਨੀਤੀ

ਲੋਕਲ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੀ ਭਤੀਜੀ ਨੂੰ ਭਾਜਪਾ ਟਿਕਟ ਨਹੀਂ ਮਿਲੀ

Published

on

Modi's

ਨਵੀਂ ਦਿੱਲੀ, 5 ਫਰਵਰੀ – ਗੁਜਰਾਤ ਦੀ ਅਹਿਮਦਾਬਾਦ ਮਹਾਨਗਰ ਪਾਲਿਕਾ ਦੀ ਚੋਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਸੋਨਲ ਮੋਦੀ ਭਾਜਪਾ ਦੇ ਨਵੇਂ ਨਿਯਮਾਂ ਹੇਠ ਪਾਰਟੀ ਟਿਕਟ ਨਹੀਂ ਲੈ ਸਕੀ। ਉਨ੍ਹਾਂ ਨੇ ਭਾਜਪਾ ਤੋਂ ਟਿਕਟ ਮੰਗੀ ਸੀ, ਪਰ ਪਾਰਟੀ ਦੀ ਉਮੀਦਵਾਰੀ ਸੂਚੀ ਵਿੱਚ ਉਸ ਦਾ ਨਾਂਅ ਨਹੀਂ ਹੈ।
ਸੋਨਲ ਨੇ ਬੀਤੇ ਮੰਗਲਵਾਰ ਪੱਤਰਕਾਰਾਂ ਨੂੰ ਗੱਲਬਾਤ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਬੋਡਕਦੇਵ ਵਾਰਡ ਤੋਂ ਭਾਜਪਾ ਦੀ ਟਿਕਟ ਮੰਗੀ ਹੈ। ਉਹ ਪ੍ਰਧਾਨ ਮੰਤਰੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਬੇਟੀ ਹੈ। ਪ੍ਰਹਿਲਾਦ ਗੁਜਰਾਤ ਰਾਸ਼ਨ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਹਨ। ਭਾਜਪਾ ਵੱਲੋਂ ਕੱਲ੍ਹ ਸ਼ਾਮ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਵਿੱਚ ਸੋਨਲ ਦਾ ਨਾਂਅ ਕਿਸੇ ਵੀ ਵਾਰਡ ‘ਚ ਨਹੀਂ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਸੂਬਾ ਭਾਜਪਾ ਪ੍ਰਧਾਨ ਸੀ ਆਰ ਪਾਟਿਲ ਨੇ ਕਿਹਾ ਕਿ ਨਿਯਮ ਸਾਰਿਆਂ ਲਈ ਬਰਾਬਰ ਹੈ। ਗੁਜਰਾਤ ਭਾਜਪਾ ਨੇ ਪਿੱਛੇ ਜਿਹੇ ਐਲਾਨ ਕੀਤਾ ਸੀ ਕਿ ਪਾਰਟੀ ਦੇ ਕਿਸੇ ਵੀ ਨੇਤਾ ਦੇ ਰਿਸ਼ਤੇਦਾਰਾਂ ਨੂੰ ਆਉਂਦੀਆਂ ਚੋਣਾਂ ਵਿੱਚ ਟਿਕਟ ਨਹੀਂ ਦਿੱਤਾ ਜਾਏਗਾ।ਇਸ ਤੋਂ ਪਹਿਲਾਂ ਪ੍ਰਹਿਲਾਦ ਮੋਦੀ ਨੇ ਬੇਟੀ ਨੂੰ ਉਮੀਦਵਾਰ ਬਣਾਏ ਜਾਣ ਦੀ ਦਾਅਵੇਦਾਰੀ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਭਾਈ-ਭਤੀਜਾਵਾਦ ਦਾ ਨਿਯਮ ਉਨ੍ਹਾਂ ਦੇ ਪਰਵਾਰ ਉਤੇ ਲਾਗੂ ਨਹੀਂ ਹੁੰਦਾ। ਉਨ੍ਹਾਂ ਕਿਹਾ ਸੀ ਕਿ ‘‘ਮੇਰੇ ਰਾਸ਼ਨ ਕਾਰਡ ਵਿੱਚ ਨਰਿੰਦਰ ਭਾਈ ਦਾ ਨਾਂਅ ਨਹੀਂ ਹੈ। ਸਾਡੇ ਪਰਵਾਰ ਦਾ ਹਰ ਮੈਂਬਰ ਮਿਹਨਤ ਨਾਲ ਕਮਾ ਕੇ ਗੁਜਾਰਾ ਕਰਦਾ ਹੈ।’ ਇਹ ਪੁੱਛੇ ਜਾਣ ਉੱਤੇ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਪਰਵਾਰਕ ਸੰਬੰਧ ਨਾ ਹੋਣ ਕਾਰਨ ਕੀ ਸੋਨਲ ਨੂੰ ਟਿਕਟ ਦਿੱਤਾ ਜਾਣਾ ਸਹੀ ਹੋਵੇਗਾ? ਜਵਾਬ ਵਿੱਚ ਪ੍ਰਹਿਲਾਦ ਮੋਦੀ ਨੇ ਕਿਹਾ, ‘‘ਮੇਰੇ ਪਰਵਾਰ ਦਾ ਕੋਈ ਮੈਂਬਰ ਪ੍ਰਧਾਨ ਮੰਤਰੀ ਦੇ ਫੋਟੋ ਦੀ ਵਰਤੋਂ ਨਹੀਂ ਕਰਦਾ।”

ਅੰਤਰਰਾਸ਼ਟਰੀ

ਬਰਾਕ ਓਬਾਮਾ ਵੱਲੋਂ ਖੁਲਾਸਾ:ਨਸਲੀ ਟਿਪਣੀ ਕਾਰਨ ਘਸੁੰਨ ਮਾਰ ਕੇ ਦੋਸਤ ਦਾ ਨੱਕ ਤੋੜਿਆ ਸੀ

Published

on

Barack Obama

ਵਾਸ਼ਿੰਗਟਨ, 24 ਫਰਵਰੀ, – ਨਸਲੀ ਮਾਮਲਿਆਂ ਵਿੱਚ ਹਮੇਸ਼ਾ ਸੰਵੇਦਨਸ਼ੀਲ ਰਹਿਣ ਵਾਲੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣਾ ਪੁਰਾਣਾ ਸਮਾਂ ਯਾਦ ਕਰਦੇ ਹੋਏ ਦੱਸਿਆ ਕਿ ਪੜ੍ਹਾਈ ਦੌਰਾਨ ਉਨ੍ਹਾਂ ਨੇ ਇੱਕ ਵਾਰ ਆਪਣੇ ਇੱਕ ਦੋਸਤ ਦਾ ਨਸਲੀ ਟਿਪਣੀ ਕਾਰਨ ਨੱਕ ਤੋੜ ਦਿੱਤਾ ਸੀ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ‘ਜਦ ਮੈਂ ਸਕੂਲ ਪੜ੍ਹਦਾ ਸੀ ਤਾਂ ਮੇਰਾ ਇਕ ਦੋਸਤ ਮੇਰੇ ਨਾਲ ਬਾਸਕਬਾਲ ਖੇਡਦਾ ਸੀ, ਉਸ ਨੇ ਲਾਕਰ ਰੂਮ ਵਿੱਚ ਹੋਈ ਲੜਾਈ ਵੇਲੇ ਨਸਲੀ ਟਿਪਣੀ ਕਰ ਦਿੱਤੀ। ਉਸ ਦੀ ਟਿੱਪਣੀ ਸੁਣ ਕੇ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਘਸੁੰਨ ਮਾਰ ਕੇ ਉਸ ਦਾ ਨੱਕ ਤੋੜ ਦਿੱਤਾ।’ ਉਨ੍ਹਾਂਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਦੋਸਤ ਦੋਵਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾਗਿਆ ਤੇ ਸਜ਼ਾ ਵੀ ਮਿਲੀ। ਓਬਾਮਾ ਨੇ ਕਿਹਾ ਕਿ ‘ਉਸ ਸਮੇਂ ਮੇਰੇ ਦੋਸਤ ਨੂੰ ਇਸ ਦਾ ਮਤਲਬ ਨਹੀਂ ਸੀ ਪਤਾ, ਪਰ ਉਹ ਸਿਰਫ ਜਾਣਦਾ ਸੀ ਕਿ ਇਸ ਸ਼ਬਦ ਨਾਲ ਉਹ ਮੈਨੂੰ ਦੁਖੀ ਕਰ ਸਕਦਾ ਹੈ।’
ਓਬਾਮਾ ਆਪਣੇ ਰਾਸ਼ਟਰਪਤੀ ਹੋਣ ਵੇਲੇ ਤੇ ਉਸ ਤੋਂ ਬਾਅਦ ਹਮੇਸ਼ਾ ਨਸਲੀ ਮੁੱਦਿਆਂ ਬਾਰੇ ਕਾਫੀ ਸੰਵੇਦਨਸ਼ੀਲ ਅਤੇ ਜਾਗਰੂਕ ਰਹੇ ਹਨ ਅਤੇ ਇਸ ਮੁੱਦੇ ਉੱਤੇ ਅਮਰੀਕੀ ਸਮਾਜਵਿੱਚ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ‘ਜਿਥੇ ਤੱਕ ਮੈਨੂੰ ਯਾਦ ਹੈ, ਮੈਂ ਉਸ ਦੇ ਮੂੰਹ ਉੱਤੇ ਜ਼ੋਰਦਾਰ ਘਸੁੰਨ ਮਾਰਿਆ ਤੇ ਉਸ ਦਾ ਨੱਕ ਤੋੜ ਦਿੱਤਾ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਮੈਨੂੰ ਏਦਾਂ ਦੇ ਸ਼ਬਦ ਨਹੀਂ ਕਹਿਣੇ।’ ਬਰਾਕ ਓਬਾਮਾ ਨੇ ਸ਼ਾਇਦ ਪਹਿਲੀ ਵਾਰ ਇਹ ਘਟਨਾ ਦੱਸੀ ਹੈ। ਕੁਝ ਸਾਲ ਪਹਿਲਾਂ ਓਬਾਮਾ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਨਸਲਵਾਦ ਦੇ ਇਤਿਹਾਸ ਤੋਂਪੂਰੀ ਤਰ੍ਹਾਂ ਉਭਰ ਨਹੀਂ ਸਕਿਆ, ਇਥੇ ‘ਐੱਨ’ ਸ਼ਬਦ (ਨੀਗਰੋ) ਦੀ ਵਰਤੋਂ ਅਜੇ ਵੀ ਹੋ ਜਾਂਦੀ ਹੈ ਅਤੇ 200-300 ਸਾਲ ਪਹਿਲਾਂ ਸਮਾਜ ਜਿਸ ਬੁਰਾਈ ਦੀ ਗ੍ਰਿਫਤਵਿੱਚ ਸੀ, ਉਸ ਨੂੰ ਇਕ ਰਾਤ ਵਿੱਚ ਪੂਰਾ ਖਤਮ ਨਹੀਂ ਕੀਤਾ ਜਾ ਸਕਦਾ।

Continue Reading

ਰਾਜਨੀਤੀ

ਕੈਪਟਨ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ 3000 ਮਿਨੀ ਬੱਸ ਪਰਮਿਟ ਵੰਡਣ ਦੀ ਸ਼ੁਰੂਆਤ

Published

on

capt amrinder singh

ਆਰਥਿਕ ਪੱਖੋਂ ਕਮਜੋਰ ਲੋਕਾਂ ਲਈ 25000 ਤੋਂ ਵੱਧ ਘਰ ਬਣਾਏ ਜਾਣਗੇ
ਚੰਡੀਗੜ੍ਹ, 24 ਫਰਵਰੀ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਂ-ਹੱਦ ਤੋਂ ਬਿਨਾਂ ਮਿਨੀ ਬੱਸ ਪਰਮਿਟ ਦੇਣ ਦੀ ਨੀਤੀ ਦਾ ਐਲਾਨ ਕੀਤਾ ਹੈ। ਇਸ ਨੀਤੀ ਦੇ ਅਧੀਨ ਪੇਂਡੂ ਨੌਜਵਾਨਾਂ ਲਈ ਪਰਮਿਟਲੈਣ ਲਈ ਅਪਲਾਈ ਕਰਨ ਦੀ ਕੋਈ ਸਮਾਂ-ਹੱਦ ਨਹੀਂ ਹੋਵੇਗੀ ਅਤੇ ਉਹ ਕਦੇ ਵੀ ਅਪਲਾਈ ਕਰ ਸਕਣਗੇ।
ਮੁੱਖ ਮੰਤਰੀ ਨੇ ਅੱਜ ਏਥੇ ‘ਘਰ ਘਰ ਰੁਜ਼ਗਾਰ’ ਤੇ ਸੰਕੇਤਕ ਤੌਰ ਉੱਤੇ ਪੰਜ ਲਾਭ-ਪਾਤਰੀਆਂ ਨੂੰ ਪਰਮਿਟ ਦੇਣ ਮੌਕੇ ਕਿਹਾ ਕਿ ਅੱਜ 3000 ਪਰਮਿਟ ਦਿੱਤੇ ਜਾ ਰਹੇ ਹਨ, ਇਸ ਸਾਲ ਦੇ ਅੰਤ ਤੱਕ 11000 ਪਰਮਿਟ ਦਿੱਤੇ ਜਾਣਗੇ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਨੂੰ ਸਾਰੇ ਬੱਸ ਪਰਮਿਟਾਂ ਲਈ ਅਪਲਾਈ ਕਰਨ ਤੇ ਅਗਲੀ ਪ੍ਰਕਿਰਿਆਲਈ ਤਿੰਨ ਮਹੀਨੇ ਵਿਚ ਆਸਾਨ ਆਨਲਾਈਨ ਸਹੂਲਤਾਂਹਾਸਲ ਕਰਾਉਣ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਅਪਣਾਈ ਗਈ ਪਾਰਦਰਸ਼ੀ ਪ੍ਰਣਾਲੀ ਹੇਠ ਪਹਿਲੀ ਵਾਰ ਅਖ਼ਬਾਰਾਂ ਵਿਚ ਮਿਨੀ ਬੱਸ ਪਰਮਿਟਾਂ ਦਾ ਜਨਤਕ ਨੋਟਿਸ ਜਾਰੀ ਕੀਤਾ ਅਤੇ ਲੋਕਾਂ ਨੂੰ ਬਿਨਾਂ ਕਿਸੇ ਦਿੱਕਤ ਤੋਂ ਆਨਲਾਈਨ ਅਪਲਾਈ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ, ਜਿਸ ਦੇ ਬਾਅਦ ਤਕਰੀਬਨ 12384 ਅਰਜ਼ੀਆਂ ਮਿਲੀਆਂ ਹਨ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈਵਿੱਚ ਪੰਜਾਬ ਕੈਬਨਿਟ ਨੇਆਰਥਿਕ ਪੱਖੋਂ ਕਮਜੋਰ ਵਰਗਾਂ (ਈ ਡਬਲਿਊ ਐੱਸ) ਲਈ ਨਵੀਂ ਨੀਤੀ ਪ੍ਰਵਾਨ ਕਰ ਲਈ ਹੈ। ਇਸ ਨਾਲ ਏਦਾਂ ਦੇ ਵਰਗਾਂ ਲਈ 25 ਹਜਾਰ ਤੋਂ ਵਧੇਰੇ ਮਕਾਨਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਨੀਤੀ ਹੇਠਮਕਾਨ ਬਣਾਉਣ ਵਾਲਿਆਂਤੇ ਰਾਜ ਸਰਕਾਰ ਦੇ ਅਧਿਕਾਰੀਆਂ ਵੱਲੋਂਈ ਡਬਲਿਊ ਐੱਸਹਾਊਸਿੰਗ ਲਈ ਪ੍ਰੋਜੈਕਟ ਖੇਤਰ ਵਿੱਚ 5 ਫ਼ੀਸਦੀਕੰਮ ਕੀਤਾ ਲੋੜੀਂਦਾ ਹੋਵੇਗਾ। ਇਨ੍ਹਾਂ ਘਰਾਂ ਦੀ ਉਸਾਰੀ ਢੁਕਵੇਂ ਥਾਂ ਹੋਵੇਗੀ, ਜਿਸ ਵਿੱਚ ਸਮਾਜਿਕ ਬੁਨਿਆਦੀ ਢਾਂਚਾ ਜਿਵੇਂ ਸਕੂਲ, ਕਮਿਊਨਿਟੀ ਸੈਂਟਰ ਤੇ ਡਿਸਪੈਂਸਰੀਆਂ ਢੁਕਵੀਆਂ ਥਾਂਬਣਾਈਆਂ ਜਾਣਗੀਆਂ ਤਾਂ ਜੋ ਇਨ੍ਹਾਂ ਲੋਕਾਂ ਦਾ ਸੁਖਾਲਾ ਜੀਵਨ ਯਕੀਨੀ ਬਣਾਇਆ ਜਾ ਸਕੇ ਤੇ ਬੁਨਿਆਦੀ ਸਹੂਲਤਾਂ ਤੱਕ ਪਹੁੰਚ ਹਾਸਲ ਕਰਾਈ ਜਾਵੇ।ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੈਂਸਿੰਗ ਰਾਹੀਂ ਕੈਬਨਿਟ ਮੀਟਿੰਗ ਦੇ ਫੈਸਲੇ ਮੁਤਾਬਕ ਨਵੀਂ ਨੀਤੀ ਹੇਠ ਘਰਾਂ ਦੀ ਉਸਾਰੀ ਬਰਿੱਕਲੈੱਸ ਤਕਨੀਕ ਨਾਲ ਹੋਵੇਗੀ, ਜਿਸ ਖਾਤਰ ਯੋਗ ਪ੍ਰੋਜੈਕਟ ਪ੍ਰਬੰਧ ਏਜੰਸੀਆਂ ਤੋਂ ਸੇਵਾਵਾਂ ਲਈਆਂ ਜਾਣਗੀਆਂ। ਇਨ੍ਹਾਂ ਘਰਾਂ ਲਈ ਯੋਗ ਪਰਿਵਾਰਾਂ ਨੂੰ ਮੁਨਾਸਬ ਰੇਟਾਂ ਉੱਤੇਮਾਸਿਕ ਕਿਸ਼ਤਾਂ ਉੱਤੇ ਬੈਂਕਾਂ ਤੋਂਪੈਸਾ ਦਿਵਾਇਆ ਜਾਵੇਗਾ, ਪਰ ਘਰ ਲੈਣ ਦੇ ਯੋਗ ਲਾਭਪਾਤਰੀਆਂ ਨੂੰ ਪੰਜਾਬ ਵਿੱਚ ਜਨਮ ਦਾ ਸਬੂਤ ਜਾਂ ਅਰਜ਼ੀ ਦੇਣ ਤੋਂ 10 ਸਾਲ ਪਹਿਲਾਂ ਇਸ ਰਾਜਵਿੱਚ ਰਿਹਾਇਸ਼ ਦਾ ਸਬੂਤ ਦੇਣਾ ਹੋਵੇਗਾ, ਜਿਵੇਂ ਆਧਾਰ ਕਾਰਡ, ਰਾਸ਼ਨ ਕਾਰਡ ਦੀ ਕਾਪੀ, ਵੋਟਰ ਸੂਚੀ, ਡਰਾਈਵਿੰਗ ਲਾਇਸੈਂਸ ਦੀ ਕਾਪੀ ਆਦਿ ਅਤੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਸਾਰੇ ਸਰੋਤਾਂ ਤੋਂ ਪਰਿਵਾਰਕ ਆਮਦਨ ਤਿੰਨ ਲੱਖ ਰੁਪਏ ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਪਲਾਈ ਕਰਨ ਵਾਲਾ ਵਿਆਹੁਤਾ ਹੋਣਾ ਚਾਹੀਦਾ ਹੈ ਤੇ ਅਰਜ਼ੀ ਪਤੀ-ਪਤਨੀ ਵੱਲੋਂ ਸਾਂਝੀ ਹੋਣੀ ਚਾਹੀਦੀ ਹੈ।ਨਵੀਂ ਨੀਤੀ ਹੇਠ ਇਸਮਕਾਨ ਨੂੰ 15 ਸਾਲ ਤੱਕ ਵੇਚਣ, ਗਿਫਟ ਕਰਨ, ਗਹਿਣੇ ਰੱਖਣ, ਤਬਾਦਲਾ ਜਾਂ ਲੰਮੀ ਲੀਜ਼ ਉੱਤੇ ਦੇਣ ਦੀ ਮਨਾਹੀ ਹੋਵੇਗੀ।

Continue Reading

ਰਾਜਨੀਤੀ

ਧਰਮਿੰਦਰ ਨੇ ਇੱਕ ਵਾਰੀ ਫਿਰ ਕਿਸਾਨਾਂ ਲਈ ਹੇਜ ਵਿਖਾਇਆ

Published

on

dharminder

ਮੁੰਬਈ, 24 ਫਰਵਰੀ, – ਹਿੰਦੀ ਸਿਨੇਮਾ ਦੇ ਮਸ਼ਹੂਰ ਐਕਟਰ ਧਰਮਿੰਦਰ ਨੇ ਕਿਸਾਨੀ ਅੰਦੋਲਨ ਬਾਰੇ ਅੱਜ ਇੱਕ ਵਾਰ ਫਿਰ ਆਪਣੇ ਮਨ ਦੀ ਗੱਲਕਹਿਣ ਦਾ ਪ੍ਰਭਾਵ ਦਿੱਤਾ ਹੈ।
ਸੋਸ਼ਲ ਮੀਡੀਆ ਉੱਤੇ ਸਭ ਤੋਂ ਐਕਟਿਵ ਕਲਾਕਾਰਾਂ ਵਿੱਚੋਂ ਗਿਣੇ ਜਾਂਦੇਧ ਰਮਿੰਦਰ ਨੇ ਅੱਜ ਕਿਸਾਨ ਅੰਦੋਲਨ ਨੂੰ ਆਪਣਾ ਹੁੰਗਾਰਾ ਦੇਂਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਸੀ, ਪਰ ਕੋਈ ਸਿੱਟਾ ਨਹੀਂ ਨਿਕਲਿਆ। ਅਸਲ ਵਿੱਚ ਧਰਮਿੰਦਰ ਨੂੰ ਪਿੱਛੇ ਜਿਹੇ ਉਸ ਦੇ ਇੱਕ ਫ਼ੈਨ ਨੇ ਇੱਕ ਵਿਸ਼ੇਸ਼ ਵੀਡੀਓ ਭੇਜਿਆ ਸੀ, ਜਿਸਵਿੱਚ ਧਰਮਿੰਦਰ ਦੇ ਹਿੰਦੀ ਸਿਨੇਮਾ ਵਿੱਚ ਵੱਖਰੇ ਕਿਰਦਾਰ ਤੇ ਰੰਗ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇਸ਼ੇਅਰ ਕੀਤਾ ਅਤੇ ਆਪਣੇ ਫੈਨਸ ਦੇ ਲਈ ਇਕ ਵਿਸ਼ੇਸ਼ ਸੰਦੇਸ਼ ਲਿਖਦੇ ਹੋਏ ਉਕਤ ਗੱਲ ਕਹੀ ਹੈ। ਆਪਣੇ ਨਾਲ ਹੋਏ ਵਿਹਾਰ ਬਾਰੇ ਧਰਮਿੰਦਰ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ‘ਮੈਂ ਇਸ ਦਾ ਹੱਕਦਾਰ ਨਹੀਂ ਹਾਂ, ਤੁਹਾਡੇ ਸਭ ਦੀ ਮਾਸੂਮੀਅਤ ਹੈ। ਮੈਂ ਹੱਸਦਾ ਹਾਂ, ਪਰ ਮੈਂ ਉਦਾਸ ਰਹਿੰਦਾ ਹਾਂ। ਇਸ ਉਮਰ ਵਿੱਚ ਕਰਕੇ ਬੇਦਖਲ, ਮੈਨੂੰ ਮੇਰੀ ਧਰਤੀ ਤੋਂ, ਦੇ ਦਿੱਤਾ ਸਦਮਾ ਮੈਨੂੰ ਮੇਰੇ ਆਪਣਿਆਂ ਨੇ।’ ਧਰਮਿੰਦਰ ਦਾ ਅੱਜ ਵਾਲਾ ਇਸ ਤਰ੍ਹਾਂ ਦਾ ਟਵੀਟ ਵੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca