The pope asked church officials to disclose the property
Connect with us [email protected]

ਅੰਤਰਰਾਸ਼ਟਰੀ

ਪੋਪ ਨੇ ਚਰਚ ਦੇ ਅਫਸਰਾਂ ਨੂੰ ਸੰਪਤੀ ਦਾ ਖੁਲਾਸਾ ਕਰਨ ਨੂੰ ਕਿਹਾ

Published

on

pope

ਏਲਿਜਾਬੇਟਾ ਪੋਵੋਲੇਡੋ, 1 ਮਈ – ਰੋਮਨ ਕੈਥੇਲਿਕ ਚਰਚ ਦੇ ਸੀਨੀਅਰ ਅਹੁਦੇਦਾਰਾਂ ਵਿੱਚ ਕੁਰੱਪਸ਼ਨ ਦੀ ਲਾਗ ਰੋਕਣ ਲਈ ਪੋਪ ਫ੍ਰਾਂਸਿਸ ਨੇ ਕੱਲ੍ਹ ਆਦੇਸ਼ ਦਿੱਤਾ ਹੈ ਕਿ ਚਰਚ ਦੇ ਸਾਰੇ ਉਚ ਅਹੁਦੇਦਾਰ ਆਪਣੀ ਸੰਪਤੀ ਦਾ ਵੇਰਵਾ ਦੇਣ। ਇਸ ਆਦੇਸ਼ ਵਿੱਚ ਕਾਰਡਿਨਲ (ਵੱਡੇ ਪਾਦਰੀ) ਵੀ ਸ਼ਾਮਲ ਹਨ। ਆਦੇਸ਼ ਵਿੱਚਸਭ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ 50 ਡਾਲਰ ਦੇ ਉਪਰ ਦਾ ਤੋਹਫਾ ਸਵੀਕਾਰ ਕਰਨ ਤੋਂ ਬਚਣ।
ਆਪਣੇ ਆਦੇਸ਼ ਵਿੱਚ ਪੋਪ ਫ੍ਰਾਂਸਿਸ ਨੇ ਲਿਖਿਆ ਹੈ ਕਿ ਸਚਾਈ ਛੋਟੀ ਗੱਲਾਂ ਵਿੱਚ ਜੇ ਨਹੀਂ ਰਹੇਗੀ ਤਾਂ ਉਹ ਵੱਡੇ ਮੁੱਦਿਆਂ ਵਿੱਚ ਵੀ ਨਹੀਂ ਰਹਿ ਸਕੇਗੀ। ਬੇਈਮਾਨੀ, ਛੋਟੀ ਜਾਂ ਵੱਡੀ ਨਹੀਂ ਹੁੰਦੀ। ਆਪਣੀ ਮਨਸ਼ਾ ਜ਼ਾਹਰ ਕਰਦੇ ਹੋਏ ਪੋਪ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਈਸ਼ਵਰ ਦੇ ਕੰਮ ਵਿੱਚ ਲੱਗੇ ਲੋਕ ਭਿ੍ਰਸ਼ਟਾਚਾਰ ਤੋਂ ਮੁਕਤ ਰਹਿਣ, ਮਾਇਕ ਲੈਣ ਦੇਣ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਿਤਾ ਵਰਤਣ।
ਇਸ ਆਦੇਸ਼ ਦੇ ਬਾਅਦ ਚਰਚ ਦੇ ਸਾਰੇ ਸੀਨੀਅਰ ਪ੍ਰਬੰਧਕਾਂ ਤੇ ਪ੍ਰਸ਼ਾਸਕਾਂ ਨੂੰ ਇੱਕ ਸਹੁੰ ਪੱਤਰ ਦੇਣਾ ਹੋਵੇਗਾ, ਜਿਸ ਵਿੱਚ ਉਹ ਦੱਸਣਗੇ ਕਿ ਉਨ੍ਹਾਂ ਦੀਆਂ ਸਰਗਰਮੀਆਂ ਦੀ ਕੋਈ ਜਾਂਚ ਨਹੀਂ ਹੋਈ ਅਤੇ ਉਹ ਕਦੀ ਵੀ ਕਿਸੇ ਭਿ੍ਰਸ਼ਟ ਆਚਰਣ, ਧੋਖਾਧੜੀ, ਬੱਚਿਆਂ ਦੇ ਸ਼ੋਸ਼ਣ, ਮਾਨਵ ਤਸਕਰੀ, ਆਤੰਕਵਾਦ, ਟੈਕਸ ਚੋਰੀ ਅਤੇ ਹਵਾਲਾ ਆਦਿ ਅਪਰਾਧ ਨਾਲ ਜੁੜੇ ਨਹੀਂ ਰਹੇ। ਇਹੀ ਨਹੀਂ, ਪੋਪ ਦੇ ਇਸ ਆਦੇਸ਼ ਦੇ ਬਾਅਦ ਵੈਟੀਕਨ ਸਿਟੀ ਦੇ ਸੀਨੀਅਰ ਅਹੁਦੇਦਾਰ ਅੱਗੇ ਤੋਂ ਆਪਣਾ ਪੈਸਾ ਅਜਿਹੀ ਕੰਪਨੀ ਜਾਂ ਦੇਸ਼ ਵਿੱਚ ਨਹੀਂ ਲਾ ਸਕਣਗੇ, ਜੋ ਟੈਕਸ ਬਚਾਉਣ ਦੇ ਲਈ ਪ੍ਰਸਿੱਧ ਹਨ। ਉਹ ਅਜਿਹੀ ਕੰਪਨੀ ਦੇ ਸ਼ੇਅਰ ਵੀ ਨਹੀਂ ਖ਼ਰੀਦਣਗੇ ਜਾਂ ਉਨ੍ਹਾਂ ਵਿੱਚ ਪੈਸਾ ਲਾ ਕੇ ਵਿਆਜ ਨਹੀਂ ਕਮਾ ਸਕਦੇ, ਜਿਨ੍ਹਾਂ ਦੀ ਵਿਚਾਰਧਾਰਾ ਚਰਚ ਦੀਆਂ ਸਮਾਜਿਕ ਕਦਰਾਂ ਦੇ ਉਲਟ ਹੋਵੇ।

Read More Latest Punjabi News

ਅੰਤਰਰਾਸ਼ਟਰੀ

ਜ਼ਮੀਨ ਦੀ ਲੜਾਈ ਸਪੇਸ ਵੱਲ ਖਿਸਕੀ:ਚੀਨ ਨੇ ਮੰਗਲ ਗ੍ਰਹਿ ਉੱਤੇ ਪੁਲਾੜ ਵਾਹਨ ਜਾ ਉਤਾਰਿਆ

Published

on

China launches spacecraft to Mars

ਅਮਰੀਕਾ ਨੇ ਕੈਲੀਫੋਰਨੀਆ ਸਪੇਸ ਫੋਰਸ ਬੇਸ ਬਣਾ ਧਰਿਆ
ਬੀਜਿੰਗ, 15 ਮਈ, – ਚੀਨ ਦੀ ਪੁਲਾੜ ਏਜੰਸੀ ਚਾਈਨਾ ਨੈਸ਼ਨਲ ਸਪੇਸ ਐਡਮਨਿਸਟ੍ਰੇਸ਼ਨ (ਸੀ ਐਨ ਐੱਸ ਏ) ਨੇ ਪੁਸ਼ਟੀ ਕੀਤੀ ਹੈ ਕਿ ਮੰਗਲ ਗ੍ਰਹਿ ਲਈ ਇਸ ਦੇਸ਼ ਦਾ ਪਹਿਲਾ ਰੋਵਰ ‘ਝੁਰੋਂਗ’ ਲੈ ਕੇ ਇਕ ਪੁਲਾੜ ਵਾਹਨ ਉਸ ਗ੍ਰਹਿ ਉੱਤੇ ਉਤਰ ਗਿਆ ਹੈ। ਇਸ ਦੇ ਨਾਲ ਚੀਨ ਮੰਗਲ ਗ੍ਰਹਿ ਉੱਤੇ ਰੋਵਰ ਉਤਾਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਪੁਲਾੜ ਦੀ ਇਸ ਪੁਲਾਂਘ ਬਾਰੇ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਰੋਵਰ ਮੰਗਲ ਗ੍ਰਹਿ ਉੱਤੇ ਯੂਟੋਪੀਆ ਪਲੈਨਿਸ਼ੀਆ ਵਿੱਚ ਪਹਿਲਾਂ ਤੋਂ ਚੁਣੇ ਇਲਾਕੇ ਵਿਚ ਉਤਰਿਆ ਹੈ। ਮੰਗਲ ਗ੍ਰਹਿ ਉੱਤੇ ਪਹੁੰਚਣ ਵਾਲਾ ਰੋਵਰ ਪ੍ਰਤੀ ਘੰਟਾ 200 ਮੀਟਰ ਘੁੰਮ ਸਕਦਾ ਹੈ। ਇਸ ਵਿਚ 6 ਵਿਗਿਆਨਕ ਜੰਤਰ ਹਨ, ਜਿਨ੍ਹਾਂ ਵਿਚ ਮਲਟੀਕਲਰ ਕੈਮਰਾ, ਰਾਡਾਰ ਅਤੇ ਮੌਸਮ ਮਾਪਕ ਜੰਤਰ ਹੈ। ਇਸ ਦੇ ਮੰਗਲ ਗ੍ਰਹਿ ਉੱਤੇ 3 ਮਹੀਨੇ ਤਕ ਕੰਮ ਕਰਨ ਦੀ ਸੰਭਾਵਨਾ ਹੈ।
ਵਰਨਣ ਯੋਗ ਹੈ ਕਿ ਯੂ ਏ ਈ, ਅਮਰੀਕਾ ਤੇ ਚੀਨ ਦੇ ਪੁਲਾੜ ਜਹਾਜ਼ਾਂ ਨੇ ਪਿੱਛੇ ਜਿਹੇ ਮੰਗਲ ਗ੍ਰਹਿ ਵਿੱਚ ਐਂਟਰੀ ਕੀਤੀ ਸੀ ਅਤੇ ਨਾਸਾ ਦਾ ਪਰਜ਼ਰਵੈਂਸ ਰੋਵਰ ਕਰੀਬ ਸੱਤ ਮਹੀਨੇ ਦੀ ਯਾਤਰਾ ਤੋ ਬਾਅਦ 18 ਫਰਵਰੀ ਨੂੰ ਮੰਗਲ ਉੱਤੇ ਪਹੁੰਚਿਆ ਸੀ। ਇਸ ਤੋਂ ਪਹਿਲਾਂ ਅਮਰੀਕਾ, ਰੂਸ, ਯੂਰਪੀਨ ਯੂਨੀਅਨ ਅਤੇ ਭਾਰਤ ਨੂੰ ਮੰਗਲ ਗ੍ਰਹਿਤ ਉੱਤੇ ਪੁਲਾੜ ਯਾਨ ਭੇਜਣ ਵਿੱਚ ਕਾਮਯਾਬੀ ਮਿਲ ਚੁੱਕੀ ਹੈ। ਭਾਰਤ 2014 ਵਿੱਚ ਮੰਗਲ ਗ੍ਰਹਿ ਵਿੱਚ ਆਪਣਾ ਪੁਲਾੜ ਯਾਨ ਸਫਲਤਾ ਪੂਰਵਕ ਭੇਜਣ ਵਾਲਾ ਪਹਿਲਾਂ ਏਸ਼ੀਆਈ ਦੇਸ਼ ਬਣਿਆ ਸੀ।
ਚੀਨ ਦੀ ਇਸ ਸਫਲਤਾ ਦੇ ਇੱਕਦਮ ਬਾਅਦ ਅਮਰੀਕਾ ਨੇ ਕੈਲੀਫੋਰਨੀਆ ਦੇ ਵੈਨਡੇਨਬਰਗ ਏਅਰਫੋਰਸ ਬੇਸ ਦਾ ਨਾਂ ਨਾਂਅ ਬਦਲ ਕੇ ‘ਯੂ ਐੱਸ ਸਪੇਸ ਫੋਰਸ ਬੇਸ’ ਰੱਖ ਦਿੱਤਾ ਹੈ। ਇਸ ਬੇਸ ਦੇ ਪਰੇਡ ਮੈਦਾਨ ਵਿੱਚ ਇਕ ਸਮਾਰੋਹ ਦੌਰਾਨ ਇਸ ਦਾ ਨਾਂ ਬਦਲ ਕੇ ਵੈਨਡੇਨਬਰਗ ਸਪੇਸ ਫੋਰਸ ਬੇਸ ਕੀਤਾ ਗਿਆ ਹੈ। ਡਿਫੈਂਸ, ਸਾਇੰਸ ਅਤੇ ਕਮਰਸ਼ੀਅਲ ਉਦੇਸ਼ਾਂ ਲਈ ਇਹ ਬੇਸ ਬੈਲਿਸਟਿਕ ਮਿਜ਼ਾਈਲਾਂ ਨੂੰ ਟੈਸਟ ਕਰਨ ਦੇ ਨਾਲ ਓਰਬਿਟਲ ਵੀ ਲਾਂਚ ਕਰਦਾ ਹੈ। ਇਸ ਸਪੇਸ ਫੋਰਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਦੌਰਾਨ 2019 ਵਿੱਚ ਛੇਵੀਂ ਮਿਲਟਰੀ ਕਮਾਂਡ ਵਜੋਂ ਬਣਾਇਆ ਗਿਆ ਸੀ। ਇਸ ਵਿੱਚ ਏਅਰਫੋਰਸ ਸਪੇਸ ਕਮਾਂਡ ਨੂੰ ਸੌਂਪੇ ਕਰਮਚਾਰੀਆਂ ਨੂੰ ਫਿਰ ਸਪੇਸ ਫੋਰਸ ਨੂੰ ਦੇ ਦਿੱਤਾ ਗਿਆ ਹੈ। ਇਸ ਸਪੇਸ ਫੋਰਸ ਦੀ ਸਥਾਪਨਾ ਲਈ ਹਵਾਈ ਫੌਜ ਦੀ ਸਰਗਰਮੀ ਦਾ ਮੁੜ ਡਿਜ਼ਾਇਨ ਕਰਨਾ ਸਪੇਸ ਫੋਰਸ ਲਈ ਵੱਖਰਾ ਸਭਿਆਚਾਰ ਅਤੇ ਪਛਾਣ ਬਣਾਉਣ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਵੈਨਡੇਨਬਰਗ ਦੀ ਹੋਸਟ ਯੂਨਿਟ 30ਵੀਂ ਸਪੇਸ ਵਿੰਗ ਨੂੰ ਸਪੇਸ ਲਾਂਚ ਡੈਲਟਾ 30 ਦਾ ਨਾਂ ਦਿੱਤਾ ਜਾ ਰਿਹਾ ਹੈ। ਵੈਨਡੇਨਬਰਗ ਦੀ ਸਥਾਪਨਾ 1941 ਵਿੱਚ ਟੈਂਕਤੇ ਤੋਪਖਾਨਾ ਦੀ ਸਿਖਲਾਈ ਦੇਫੌਜੀ ਕੈਂਪ ਵਜੋਂ ਹੋਈ ਤੇ ਇਸ ਦੀ ਖੇਤਰੀ ਸਥਿਤੀ ਨੇ ਇਸ ਨੂੰ ਮਿਜ਼ਾਈਲ ਟੈੱਸਟ ਅਤੇ ਆਰਬਿਟ ਲਾਂਚ ਦੇ ਯੋਗ ਬਣਾਇਆ ਹੈ।

Continue Reading

ਅੰਤਰਰਾਸ਼ਟਰੀ

ਸਾਬਕਾ ਬਿਊਟੀ ਕਵੀਨ ਅਸਾਲਟ ਰਾਈਫਲ ਚੁੱਕ ਕੇ ਮਿਆਂਮਾਰ ਫ਼ੌਜ ਦੇ ਖ਼ਿਲਾਫ਼ ਮੈਦਾਨ ਵਿੱਚ ਉਤਰੀ

Published

on

Former beauty queen carries

ਯਾਂਗੁਨ, 15 ਮਈ – ਮਿਆਂਮਾਰ ਵਿੱਚ ਫ਼ੌਜੀ ਤਖਤਾਪਲਟ ਦੇ 100 ਦਿਨ ਬਾਅਦ ਮਿਆਂਮਾਰ ਦੀ 32 ਸਾਲਾ ਬਿਊਟੀ ਕਵੀਨ ਨੇ ਬਗਾਵਤ ਕਰ ਦਿੱਤੀ ਹੈ। ਉਹ ਆਧੁਨਿਕ ਹਥਿਆਰਾਂ ਨਾਲ ਸੈਨਾ ਦੇ ਖ਼ਿਲਾਫ਼ ਖੜ੍ਹੀ ਹੋ ਗਈ ਹੈ ਅਤੇ ਫੌਜ ਦੇ ਖ਼ਿਲਾਫ਼ ਜੰਗ ਵਿੱਚ ਸਥਾਨਿਕ ਗਰੁੱਪਾਂ ਨਾਲ ਜੁੜ ਗਈ ਹੈ।
ਸਾਲ 2013 ਵਿੱਚ ਮਿਸ ਗ੍ਰੈਂਡ ਇੰਟਰਨੇਸ਼ਨਲ ਬਿਊਟੀ ਪੇਜੈਂਟ ਵਿੱਚ ਮਿਆਂਮਾਰ ਵੱਲੋਂ ਪ੍ਰਤੀਨਿਧਤਾ ਕਰ ਚੁੱਕੀ ਤਾਰ ਤੇਤ ਤੇਤ ਨੇ ਅਸਾਲਟ ਰਾਈਫਲ ਦੇ ਨਾਲ ਆਪਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਤੇ ਲਿਖਿਆ ਹੈ ਕਿ ‘ਕ੍ਰਾਂਤੀ ਸੇਬ ਦੀ ਤਰ੍ਹਾਂ ਨਹੀਂ, ਜੋ ਤਿਆਰ ਹੋਣ ਦੇ ਬਾਅਦ ਡਿੱਗ ਜਾਂਦਾ ਹੈ। ਸਾਨੂੰ ਲੜਨਾ ਹੋਵੇਗਾ ਤੇ ਨਿਸ਼ਚਿਤ ਰੂਪ ਨਾਲ ਜਿੱਤਣਾ ਹੋਵੇਗਾ।’ ਉਨ੍ਹਾਂ ਨੇ ਅੱਗੇ ਲਿਖਿਆ; ‘ਇੱਕ ਵਾਰ ਫਿਰ ਲੜਨ ਦਾ ਸਮਾਂ ਆ ਗਿਆ ਹੈ। ਚਾਹੇ ਅਸੀਂ ਇੱਕ ਹਥਿਆਰ, ਕਲਮ, ਕੀ-ਬੋਰਡ ਰੱਖੀਏ ਜਾ ਲੋਕਤੰਤਰ ਸਮਰੱਥਕ ਅੰਦੋਲਨ ਲਈ ਪੈਸੇ ਦਾਨ ਕਰੀਏ। ਹਰ ਕਿਸੇ ਨੂੰ ਸਫਲ ਹੋਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਮੈਂ ਸੰਘਰਸ਼ ਜਾਰੀ ਰੱਖਾਂਗੀ। ਮੈਂ ਆਪਣਾ ਜੀਵਨ ਕੁਰਬਾਨ ਕਰਨ ਦੇ ਲਈ ਤਿਆਰ ਹਾਂ।’ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਅਪੀਲ ਦੇ ਬਾਅਦ ਫ਼ੌਜ ਦੇ ਖ਼ਿਲਾਫ਼ ਲੜਾਈ ਵਿੱਚ ਕਾਫ਼ੀ ਲੋਕ ਗਰੁੱਪਾਂ ਦੇ ਨਾਲ ਜੁੜ ਸਕਦੇ ਹਨ। ਤਾਰ ਤੇਤ ਤੇਤ ਨੇ ਅੱਠ ਸਾਲ ਪਹਿਲਾਂ 60 ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ਬਿਊਟੀ ਕਵੀਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ।

Continue Reading

ਅੰਤਰਰਾਸ਼ਟਰੀ

ਕਾਬੁਲ ਵਿੱਚ ਈਦ ਦੀ ਨਮਾਜ਼ ਦੌਰਾਨ ਬੰਬ ਧਮਾਕਾ, 12 ਮੌਤਾਂ

Published

on

Bomb blast kills

ਕਾਬੁਲ, 14 ਮਈ, -ਅਫ਼ਗਾਨਿਸਤਾਨ ਵਿੱਚ ਤਿੰਨ ਦਿਨਾਂ ਦੀ ਜੰਗਬੰਦੀ ਦੀ ਸਹਿਮਤੀ ਹੋਣ ਦੇ ਬਾਵਜੂਦ ਈਦ ਮੌਕੇ ਇੱਕ ਮਸਜਿਦ ਵਿੱਚ ਨਮਾਜ਼ ਦੌਰਾਨ ਬੰਬ ਧਮਾਕੇ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ। ਤਾਲਿਬਾਨ ਨੇ ਘਟਨਾ ਵਿੱਚ ਹੱਥ ਹੋਣ ਤੋਂ ਇਨਕਾਰ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਹੈ।
ਪੁਲਿਸ ਦੇ ਬੁਲਾਰੇ ਮੁਤਾਬਕ ਬੰਬ ਧਮਾਕਾ ਕਾਬੁਲ ਦੇ ਸ਼ਕਰਦਾਰਾ ਜ਼ਿਲ੍ਹਾ ਦੀ ਮਸਜਿਦ ਵਿੱਚ ਹੋਇਆ, ਜਿਸ ਨਾਲ ਮਸਜਿਦ ਦੇ ਇਮਾਮ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖ਼ਮੀ ਹੋਏ ਹਨ।
ਇਸ ਦੌਰਾਨ ਅਫ਼ਗਾਨਿਸਤਾਨ ਵਿੱਚ ਹਿੰਸਾ ਦਾ ਦੌਰ ਜਾਰੀ ਹੈ ਅਤੇ ਕੱਲ੍ਹ ਵੱਖ-ਵੱਖ ਥਾਈਂ 11 ਲੋਕਾਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋਏ ਹਨ। ਮਸਜਿਦ ਵਿੱਚ ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਸ਼ਿਆ ਆਬਾਦੀ ਵਾਲੇ ਇਲਾਕੇ ਵਿੱਚ ਕੁੜੀਆਂ ਦੇ ਇਕ ਸਕੂਲ ਮੂਹਰੇ ਲਗਾਤਾਰ ਤਿੰਨ ਬੰਬ ਧਮਾਕੇ ਹੋਏ ਅਤੇ 80 ਤੋਂ ਵਧ ਲੋਕਾਂ ਦੀ ਮੌਤ ਹੋਈ ਸੀ।ਮ੍ਰਿਤਕਾਂ ਵਿੱਚ ਬਹੁਤੀਆਂ ਵਿਦਿਆਰਥਣਾਂ ਸਨ।ਇਨ੍ਹਾਂ ਘਟਨਾਵਾਂ ਤੋਂ ਸੰਕੇਤ ਮਿਲਦਾ ਹੈ ਕਿ ਅਫ਼ਗਾਨ ਸਰਕਾਰ ਦੇ ਲਈ ਰਾਹ ਸੌਖਾ ਨਹੀਂ। ਏਥੇ ਤਾਲਿਬਾਨ ਦੇ ਨਾਲ ਇਸਲਾਮਿਕ ਸਟੇਟ (ਆਈ ਐੱਸ) ਵਰਗੇ ਕਈ ਅੱਤਵਾਦੀ ਸੰਗਠਨ ਸਰਗਰਮ ਹਨ। ਅਮਰੀਕਾ ਨੇ ਲੜਕੀਆਂ ਦੇ ਸਕੂਲ ਉੱਤੇ ਹਮਲੇ ਵਿੱਚ ਆਈ ਐੱਸ ਦਾ ਹੱਥ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca