The plane crashed with 62 passengers on board after taking off from Indon
Connect with us apnews@iksoch.com

ਅੰਤਰਰਾਸ਼ਟਰੀ

ਇੰਡੋਨੇਸ਼ੀਆ ਵਿੱਚੋਂ ਉਡਾਣ ਤੋਂ ਬਾਅਦ 62 ਯਾਤਰੀਆਂ ਸਮੇਤ ਜਹਾਜ਼ ਤਬਾਹ

Published

on

ਜਕਾਰਤਾ, 9 ਜਨਵਰੀ, – ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਸ਼੍ਰੀਵਿਜਯਾ ਏਅਰ ਦਾ ਇੱਕ ਜਹਾਜ਼ ਅੱਜ ਸ਼ਨੀਵਾਰ ਨੂੰ ਲਾਪਤਾ ਹੋ ਗਿਆ। ਜਹਾਜ਼ ਵਿਚ 56 ਮੁਸਾਫਰ ਸਨ ਅਤੇ ਅਮਲੇ ਦੇ 6 ਮੈਂਬਰਾਂ ਸਮੇਤ ਕੁੱਲ 62 ਲੋਕ ਸਵਾਰ ਸਨ।ਇਸਦਾ ਮਲਬਾ ਸਮੁੰਦਰ ਵਿੱਚ ਮਿਲਣ ਦੀ ਖਬਰ ਆਈ ਹੈ।
ਇਸ ਸੰਬੰਧ ਵਿੱਚ ਇੰਡੋਨੇਸ਼ੀਆਈ ਅਧਿਕਾਰੀਆਂ ਨੇ ਦੱਸਿਆ ਕਿ ਜਕਾਰਤਾ ਤੋਂ ਉੱਡਣ ਤੋਂ ਬਾਅਦ ਸ੍ਰੀਵਿਜਯਾ ਏਅਰ ਦੇ ਜੈੱਟ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ। ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਮੁੰਦਰੀ ਫੌਜ ਦੇ ਮੁਤਾਬਕ ਕੁਆਰਡੀਨੇਟ ਸਿਗਨਲ ਮਿਲ ਗਏ ਹਨ ਅਤੇ ਉਸ ਖੇਤਰ ਦੇ ਸਮੁੰਦਰੀ ਫੌਜ ਦੇ ਜਹਾਜ਼ਾਂ ਨੂੰ ਦੇ ਦਿੱਤੇ ਗਏ ਹਨ, ਤਾਂ ਕਿ ਉਹ ਇਸ ਜਹਾਜ਼ ਦੀ ਖੋਜ ਕਰ ਸਕਣ।ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ ਜਹਾਜ਼ ਇੰਡੋਨੇਸ਼ੀਆ ਦੇ ਪੱਛਮੀ ਕਾਲੀਮੈਨਟਨ ਰਾਜ ਲਈ ਉੱਡਿਆ ਸੀ। ਫਲਾਈਟ ਰਾਡਾਰ ਨੇ ਟਵੀਟ ਕੀਤਾ ਹੈ ਕਿ ਇਹ ਜਹਾਜ਼ ਲਗਭਗ 10,000 ਫੁੱਟ ਉਚਾਈ ਉੱਤੇ ਉਡਾਣ ਭਰ ਰਿਹਾ ਸੀ ਅਤੇ ਉਡਾਣ ਭਰਨ ਤੋਂ ਚਾਰ ਮਿੰਟ ਬਾਅਦ ਹੀ ਲਾਪਤਾ ਹੋ ਗਿਆ ਸੀ। ਇਹ ਜਹਾਜ਼ (737-500) ਲਗਭਗ 27 ਸਾਲ ਪੁਰਾਣਾ ਸੀ।

ਅੰਤਰਰਾਸ਼ਟਰੀ

ਬਾਈਡੇਨ ਵੱਲੋਂ ਅਹੁਦਾ ਸੰਭਾਲਦੇ ਸਾਰ 15 ਆਦੇਸ਼ਾਂ ਉੱਤੇ ਦਸਖ਼ਤ

Published

on

biden
  • ਸੰਸਾਰ ਸਿਹਤ ਸੰਗਠਨ ਵਿੱਚ ਅਮਰੀਕਾ ਫਿਰ ਸ਼ਾਮਲ
    ਵਾਸ਼ਿੰਗਟਨ, 21 ਜਨਵਰੀ, – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦਾ ਸੰਭਾਲਦੇ ਸਾਰ 15 ਕਾਰਜਕਾਰੀ ਆਦੇਸ਼ਾਂ ਉੱਤੇ ਦਸਖ਼ਤ ਕਰ ਦਿੱਤੇ ਹਨ, ਜਿਨ੍ਹਾਂ ਵਿਚੋਂ ਕੁਝ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕਤ ਦੀਆਂ ਖਾਸ ਵਿਦੇਸ਼ ਨੀਤੀਆਂ ਅਤੇ ਕੌਮੀ ਸੁਰੱਖਿਆ ਨਾਲ ਸਬੰਧਤ ਫ਼ੈਸਲਿਆਂ ਨੂੰ ਪਲਟਣ ਵਾਲੇ ਹਨ।
    ਜੋਅ ਬਾਇਡੇਨ ਵੱਲੋਂ ਜਾਰੀ ਕੀਤੇ ਗਏ ਕਾਰਜਕਾਰੀ ਆਦੇਸ਼ਾਂ ਵਿੱਚੋਂ ਇੱਕ ਦੇ ਨਾਲ ਵਾਤਾਵਰਣ ਤਬਦੀਲੀ ਬਾਰੇ ਪੈਰਿਸ ਸਮਝੌਤੇ ਵਿਚ ਮੁੜ ਕੇ ਸ਼ਾਮਲ ਹੋਣਾ ਸ਼ਾਮਲ ਹੈ। ਇੱਕ ਹੋਰ ਫੈਸਲੇ ਨਾਲ ਅਮਰੀਕਾ ਫਿਰ ਵਿਸ਼ਵ ਸਿਹਤ ਸੰਗਠਨ (ਡਬਲਊ ਐੱਚ ਓ) ਸ਼ਾਮਲ ਹੋਣ ਲੱਗਾ ਹੈ। ਇਸ ਦੇ ਵੱਖ ਹੋਣ ਲਈ ਜਿਹੜੀ ਪ੍ਰਕਿਰਿਆ ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂ ਕੀਤੀ ਸੀ, ਉਹ ਬਾਇਡੇਨ ਨੇ ਰੋਕ ਦਿੱਤੀ ਹੈ। ਨਵੇਂ ਰਾਸ਼ਟਰਪਤੀ ਨੇ ਮੁਸਲਿਮ ਦੇਸ਼ਾਂ ਦੇ ਲੋਕਾਂ ਦੀ ਯਾਤਰਾ ਉੱਤੇ ਡੋਨਾਲਡ ਟਰੰਪ ਵੱਲੋਂ ਲਾਈ ਪਾਬੰਦੀ ਹਟਾਉਣ ਅਤੇ ਮੈਕਸੀਕੋ ਬਾਰਡਰ ਉੱਤੇ ਕੰਧ ਬਣਾਉਣ ਦਾ ਕੰਮ ਵੀ ਰੋਕਣਦਾ ਹੁਕਮ ਜਾਰੀ ਕਰ ਦਿੱਤਾ ਹੈ। ਇਨ੍ਹਾਂ ਕਾਰਜਕਾਰੀ ਆਦੇਸ਼ਾਂ ਉੱਤੇ ਦਸਖ਼ਤ ਕਰਨ ਮਗਰੋਂਰਾਸ਼ਟਰਪਤੀ ਜੋਅ ਬਾਇਡੇਨ ਨੇ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿਚ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਨ੍ਹਾਂ ਕਾਰਜਕਾਰੀ ਕਦਮਾਂ ਨਾਲ ਮਾਣ ਮਹਿਸੂਸ ਕਰਦਾ ਹਾਂ ਅਤੇ ਅਮਰੀਕੀ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਲੱਗਾ ਹਾਂ, ਅਜੇ ਲੰਬੀ ਯਾਤਰਾ ਕਰਨੀ ਹੈ। ਇਹ ਸਿਰਫ ਕਾਰਜਕਾਰੀ ਆਦੇਸ਼ ਹਨ। ਇਹ ਜ਼ਰੂਰੀ ਹਨ, ਪਰ ਜੋ ਅਸੀਂ ਕਰਨ ਵਾਲੇ ਹਾਂ, ਉਸ ਲਈ ਸਾਨੂੰ ਬਿੱਲਾਂ ਦੀ ਲੋੜ ਪਵੇਗੀ।’ ਬਾਇਡੇਨ ਨੇ ਕਿਹਾ ਕਿ ਉਹ ਅਜੇ ਹੋਰ ਆਦੇਸ਼ਾਂ ਉੱਤੇਵੀ ਦਸਖ਼ਤ ਕਰਨ ਵਾਲੇ ਹਨ।
    ਰਾਸ਼ਟਰਪਤੀ ਜੋਅ ਬਾਇਡੇਨ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਪਹਿਲਾ ਆਦੇਸ਼ 100 ਦਿਨ ਮਾਸਕ ਲਾਉਣ ਵਾਲਾ ਸੀ, ਜਿਸ ਵਿਚ ਦੇਸ਼ ਦੀ ਜਨਤਾ ਨੂੰ 100 ਦਿਨ ਤੱਕ ਮਾਸਕ ਲਾਉਣ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਬਾਇਡੇਨ ਨੇ ਅਹੁਦਾ ਸੰਭਾਲਦੇ ਸਾਰ ਦੇਸ਼ ਨੂੰ ਵਿਸ਼ਵ ਸਿਹਤ ਸੰਗਠਨ (ਡਬਲਊ ਐੱਚ ਓ) ਵਿਚ ਮੁੜ ਸ਼ਾਮਲ ਕਰਨ ਦੇ ਕਾਰਜਕਾਰੀ ਆਦੇਸ਼ ਉੱਤੇ ਦਸਖ਼ਤ ਕਰ ਦਿੱਤੇ ਹਨ। ਯੂ ਐੱਨ ਓ ਦੇ ਸੈਕਟਰੀ ਜਨਰਲ ਐਂਟੋਨੀਓ ਗੁਤਾਰੇਸ ਨੇ ਇਸ ਸੰਗਠਨ ਵਿੱਚ ਅਮਰੀਕਾ ਦੇ ਮੁੜ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ। ਇੱਕ ਹੋਰ ਹੁਕਮ ਰਾਹੀਂ ਜੋਅ ਬਾਇਡੇਨ ਨੇ ਪੈਰਿਸ ਵਾਤਾਵਰਣ ਸਮਝੌਤੇ ਵਿਚ ਵੀ ਅਮਰੀਕਾ ਮੁੜ ਸ਼ਾਮਲ ਕਰ ਦਿੱਤਾ ਹੈ।ਨਵੀਂ ਪ੍ਰੈੱਸ ਸੈਕਟਰੀ ਜੇਨ ਸਾਕੀ ਨੇ ਕਿਹਾ ਕਿ ਰਾਸ਼ਟਰਪਤੀ ਬਾਇਡੇਨ ਨੇ ਨਸਲੀ ਬਰਾਬਰੀ ਨੂੰ ਵਧਾਉਣਤੇ ਫੈਡਰਲ ਪ੍ਰੋਗਰਾਮਾਂ ਤੇ ਸੰਸਥਾਵਾਂ ਵਿਚ ਸੰਸਥਾਤਮਕ ਨਸਲਵਾਦ ਨੂੰ ਜੜ੍ਹੋਂ ਖਤਮ ਕਰਨ ਦੇ ਸਰਕਾਰੀ ਯਤਨ ਸ਼ੁਰੂ ਕਰ ਦਿੱਤੇ ਹਨ। ਜੋਅ ਬਾਇਡੇਨ ਨੇ ਅਟਾਰਨੀ ਜਨਰਲ ਨਾਲ ਵਿਚਾਰ ਦੇ ਬਾਅਦ ਅੰਦਰੂਨੀ ਸੁਰੱਖਿਆ ਮੰਤਰੀ ਨੂੰ ਇਹਕਿਹਾ ਹੈ ਕਿ ਡੀ ਸੀ ਏ (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਐਰਾਈਵਲਜ਼) ਨੂੰ ਬਚਾਉਣ ਲਈ ਯੋਗ ਕਾਰਵਾਈਕਰਨ। ਇਹ ਉਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਕਤੀ ਰਾਹਤ ਵੀਦੇਵੇਗਾ, ਜਿਹੜੇਇਸ ਦੇਸ਼ ਵਿੱਚ ਓਦੋਂਆਏ ਸਨ, ਜਦੋਂ ਉਹ ਬੱਚੇ ਸਨ। ਪ੍ਰੈੱਸ ਸੈਕਟਰੀਦੇ ਮੁਤਾਬਕ ਰਾਸ਼ਟਰਪਤੀ ਨੇ ਮੁਸਲਿਮ ਦੇਸ਼ਾਂ ਤੋਂ ਆ ਰਹੇ ਲੋਕਾਂ ਉੱਤੇਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾਅਤੇ ਮੈਕਸੀਕੋ ਬਾਰਡਰ ਉੱਤੇ ਬਣਨ ਵਾਲੀ ਕੰਧ ਦੀ ਉਸਾਰੀਉੱਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਨੇ ਟੈਕਸਾਸ ਵਿਚ ਸਮੁੰਦਰੀ ਕੰਢੇ ਵਾਲੀਆਂ ਰਿਫਾਇਨਰੀਆਂ ਵਿਚ ਐਲਬਰਟਾ ਤੇਲ ਰੇਤ ਨੂੰ ਜੋੜਨ ਦੀ ਕ੍ਰਿਸਟੋਨ ਐਕਸਐੱਲ ਪਾਪੀਪਲਾਈਨ ਦਾ ਪ੍ਰਾਜੈਕਟ ਖਤਮ ਕਰ ਦਿੱਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ ਅਮਰੀਕਾ ਅਤੇ ਕੈਨੇਡਾ ਵਿਚ ਤਣਾਅ ਪੈਦਾ ਹੋ ਸਕਦਾ ਹੈ।
    ਇੱਕ ਖਬਰ ਦੇ ਮੁਤਾਬਕ ਜੋਅ ਬਾਇਡੇਨ ਸਰਕਾਰ ਨੇ ਸਾਰੀਆਂ ਏਜੰਸੀਆਂ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂਬੀਤੇ ਦਿਨੀਂਲਏ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਸਾਰੇ ਕਾਨੂੰਨੀ ਕਦਮ ਚੁੱਕਣ ਨੂੰ ਕਿਹਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਸਕੇ ਕਿ ਐੱਲ ਜੀ ਬੀ ਟੀ ਕਿਊ ਲੋਕਾਂ ਨਾਲ ਕੰਮ ਕਰਨ ਦੇ ਸਥਾਨਾਂ ਉੱਤੇ ਵਿਤਕਰਾ ਨਾ ਹੋਵੇ। ਬਾਇਡੇਨ ਅਗਲੇ ਮਹੀਨੇ ਕਾਂਗਰਸ ਦੇ ਸਾਹਮਣੇ ਆਮ ਲੋਕਾਂ ਨੂੰ ਵੱਡੇ ਪੱਧਰ ਉੱਤੇ ਆਰਥਿਕ ਮਦਦ ਦੇਣ ਲਈ 1.9 ਟ੍ਰਿਲੀਅਨ ਡਾਲਰ ਦੇ ‘ਬਿਲਡ ਬੈਂਕ ਬੈਟਰ ਰਿਕਵਰੀ ਪਲਾਨ ਪੈਕਜ’ ਦੀ ਮੰਗ ਕਰਨਗੇ। ਇਹ ਪੈਕੇਜ ਕੋਵਿਡ-19 ਕਾਰਨ ਹੋਈ ਆਰਥਿਕ ਤੰਗੀ ਦੂਰ ਕਰਨ ਲਈ ਹੋਵੇਗਾ। ਬਾਇਡੇਨਨੇ ਸਟੂਡੈਂਟ ਲੋਨ ਦੀ ਕਿਸ਼ਤ ਵਾਪਸੀ ਵੀ ਸਤੰਬਰ ਤੱਕ ਟਾਲ ਦਿੱਤੀ ਹੈ।

Continue Reading

ਅੰਤਰਰਾਸ਼ਟਰੀ

ਈਰਾਨ ਦਾ ਅਮਾਊ ਹਾਜੀ 67 ਸਾਲਾਂ ਤੋਂ ਨਹਾਇਆ ਹੀ ਨਹੀਂ

Published

on

amao haji

ਤਹਿਰਾਨ, 21 ਜਨਵਰੀ – ਈਰਾਨ ਦੇ ਇੱਕ ਵਿਅਕਤੀ ਬਾਰੇ ਹੈਰਾਨੀ ਭਰੀ ਖਬਰ ਆਈ ਹੈ, ਜੋ ਪਿਛਲੇ 67 ਸਾਲਾਂ ਤੋਂ ਨਹਾਇਆ ਤੱਕ ਨਹੀਂ, ਜਿਸ ਤੋਂ ਹਰ ਕੋਈ ਹੈਰਾਨ ਹੈ।
ਮਿਲੀ ਖਬਰ ਮੁਤਾਬਕ ਈਰਾਨ ਦੇ ਦੱਖਣੀ ਸੂਬੇ ਦੇ ਪਿੰਡ ਦੇਜਗਾਹ ਦਾ 87 ਸਾਲਾ ਵਾਸੀ ਅਮਾਊ ਹਾਜੀ ਹਮੇਸ਼ਾਂ ਸਵਾਹ ਅਤੇ ਮਿੱਟੀ ਨਾਲ ਲਿਬੜਿਆ ਰਹਿੰਦਾ ਹੈ। ਉਹ ਪਿਛਲੇ ਸੱਤ ਦਹਾਕਿਆਂ ਤੋਂ ਇਸ ਕਰਕੇ ਨਹੀਂ ਨਹਾਤਾ ਕਿ ਉਸ ਨੂੰ ਪਾਣੀ ਤੋਂ ਡਰ ਲੱਗਦਾ ਹੈ। ਉਹ ਵਿਸ਼ਵਾਸ ਕਰਦਾ ਹੈ ਕਿ ਜੇ ਉਹ ਨਹਾਵੇਗਾ ਤਾਂ ਬੀਮਾਰ ਹੋ ਜਾਵੇਗਾ। ਮਰੇ ਜਾਨਵਰਾਂ ਦਾ ਸੜਿਆ ਮਾਸ ਖਾਣਾ ਉਸ ਦਾ ਮਨ ਪਸੰਦ ਭੋਜਨ ਹੈ। ਜੰਗ ਲੱਗੇ ਟੀਨ ਦੇ ਕੈਨ ਵਿੱਚ ਉਹ ਰੋਜ਼ ਪੰਜ ਲੀਟਰ ਪਾਣੀ ਪੀਂਦਾ ਹੈ। ਜਾਨਵਰ ਦੇ ਚਿਹਰੇ ਨਾਲ ਇੱਕ ਪਾਈਪ ਲਾ ਕੇ ਇਸ ਨੂੰ ਸਿਗਰਟ ਵਜੋਂ ਵਰਤਦਾ ਹੈ। ਆਪਣੇ ਜਵਾਨੀ ਵਿੱਚ ਜਜ਼ਬਾਤੀ ਸਦਮੇ ਤੋਂ ਬਾਅਦ ਉਸ ਨੇ ਵੱਖਰੀ ਜ਼ਿੰਦਗੀ ਜਿਉਣ ਦਾ ਫੈਸਲਾ ਕੀਤਾ ਸੀ। ਉਹ ਪਿੰਡ ਤੋਂ ਦੂਰ ਮਿੱਟੀ ਦੇ ਖੱਡਿਆਂ ਵਿੱਚ ਰਹਿੰਦਾ ਹੈ ਤੇ ਆਪਣਾ ਚਿਹਰਾ ਨੇੜਿਓਂ ਲੰਘਦੀਆਂ ਕਾਰਾਂ ਦੇ ਸ਼ੀਸ਼ਿਆਂ ਵਿੱਚੋਂ ਵੇਖਦਾ ਹੈ।

Continue Reading

ਅੰਤਰਰਾਸ਼ਟਰੀ

ਚੀਨੀ ਨੇਤਾਵਾਂ ਵੱਲੋਂ ਟੀਕੇ ਨਾ ਲਵਾਉਣ ਦੇ ਸਵਾਲ `ਤੇ ਚੀਨ ਦੀ ਚੁੱਪ

Published

on

vaccine

ਪੇਈਚਿੰਗ, 21 ਜਨਵਰੀ – ਚੀਨ ਸਰਕਾਰ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਚੀਨ ਚ ਬਣਿਆ ਕੋਵਿਡ-19 ਦਾ ਟੀਕਾ ਲਗਵਾਇਆ ਹੈ, ਪਰ ਆਪਣੇ ਸੀਨੀਅਰ ਨੇਤਾਵਾਂ ਵੱਲੋਂ ਟੀਕਾ ਨਾ ਲਗਵਾਉਣ ਬਾਰੇ ਚੀਨ ਨੇ ਚੁੱਪ ਧਾਰੀ ਰੱਖੀ ਹੈ। ਉਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਪੈ੍ਰਸ ਕਾਨਫਰੰਸ ਵਿੱਚ ਵਿਸ਼ਵ ਦੇ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਂ ਗਿਣਾਏ, ਜਿਨ੍ਹਾਂ ਨੇ ਚੀਨਚ ਬਣੇ ਕੋਵਿਡ-19 ਟੀਕੇ ਲਗਵਾਏ ਹਨ।
ਹੁਆ ਚੁਨਯਿੰਗ ਨੇ ਦੱਸਿਆ ਕਿ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਯਸ਼ ਐਰਦੋਗਾਨ, ਸੇਸ਼ਲਸ ਦੇ ਰਾਸ਼ਟਰਪਤੀ ਵਾਵੇਲ ਰਾਮਕਾਲਵਨ, ਯੂ ਏ ਈ, ਬਹਿਰੀਨ, ਮਿਸਰ ਅਤੇ ਇੰਡੋਨੇਸ਼ੀਆ ਦੇ ਨੇਤਾਵਾਂ ਨੇ ਚੀਨੀ ਟੀਕੇ ਲਗਵਾਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਪ੍ਰਮੁੱਖ ਵਰਗਾਂ ਚ ਟੀਕਾਕਰਨ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਸਾਰੇ ਲੋਕਾਂ ਨੂੰ ਸਿਸਟਮ ਅਨੁਸਾਰ ਟੀਕਾ ਦਿੱਤਾ ਜਾਵੇਗਾ, ਜੋ ਮਾਪਦੰਡ ਪੂਰਾ ਕਰਦੇ ਹਨ। ਇਹ ਪੁੱਛੇ ਜਾਣਤੇ ਕਿ ਕੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਟੀਕਾ ਲਗਵਾਇਆ ਹੈ, ਹੁਆ ਨੇ ਕਿਹਾ ਕਿ ਇਸ ਸਮੇਂ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਇਸ ਜਵਾਬ ਤੋਂ ਸਾਰੇ ਹੈਰਾਨ ਹਨ।

Continue Reading

ਰੁਝਾਨ


Copyright by IK Soch News powered by InstantWebsites.ca