The Pfizer vaccine is more than 90 percent effective in corona
Connect with us [email protected]

ਸਿਹਤ

ਫਾਈਜ਼ਰ ਵੈਕਸੀਨ ਕੋਰੋਨਾ ‘ਚ 90 ਫ਼ੀਸਦੀ ਤੋਂ ਵੱਧ ਅਸਰਦਾਰ

Published

on

corona

ਨਿਊਯਾਰਕ, 10 ਨਵੰਬਰ – ਅਮਰੀਕੀ ਦਵਾ ਕੰਪਨੀ ਫਾਈਜ਼ਰ ਅਤੇ ਜਰਮਨ ਦੀ ਬਾਇਓਟੈਕ ਕੰਪਨੀ ਬਾਇਓਐਨਟੈਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਬਣਾਈ ਗਈ ਵੈਕਸੀਨ ਕੋਵਿਡ-19 ਨੂੰ ਰੋਕਣ ਲਈ 90 ਫ਼ੀਸਦੀ ਤੋਂਵੱਧ ਅਸਰਦਾਰ ਹੈ। ਇਸ ਦਾਅਵੇ ਦੀ ਹਰ ਪਾਸੇ ਚਰਚਾ ਹੈ।
ਫਾਈਜ਼ਰ ਦੇ ਚੇਅਰਮੈਨ ਅਤੇ ਸੀ ਈ ਓ ਅਲਬਰਟ ਬੌਰਲਾ ਨੇ ਕਿਹਾ ਹੈ ਕਿ ਕੱਲ੍ਹ ਦਾ ਦਿਨ ਵਿਗਿਆਨ ਅਤੇ ਮਨੁੱਖਤਾ ਲਈ ਇੱਕ ਮਹਾਨ ਦਿਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਤੀਜੇ ਪੜਾਅ ਦੇ ਟੈਸਟ ਤੋਂ ਕੋਵਿਡ-19 ਨੂੰ ਰੋਕਣ ਦੇ ਲਈ ਸਾਡੇ ਟੀਕੇ ਦੀ ਸਮਰੱਥਾ ਦਾ ਪਤਾ ਲੱਗਾ ਹੈ। ਕੰਪਨੀ ਨੇ ਦੱਸਿਆ ਕਿ ਅਮਰੀਕਾ ਅਤੇ 5 ਹੋਰ ਦੇਸ਼ਾਂ ‘ਚੋਂ ਚੁਣੇ ਗਏ 94 ਵਲੰਟੀਅਰਾਂ ‘ਤੇ ਕੀਤੇ ਅਧਿਐਨ ‘ਚ ਪਤਾ ਲੱਗਾ ਹੈ ਕਿ ਇਹ ਦਵਾਈ ਇਸ ਬਿਮਾਰੀ ਨੂੰ ਰੋਕਣ ‘ਚ 90 ਫ਼ੀਸਦੀ ਤੋਂ ਜ਼ਿਆਦਾ ਕਾਮਯਾਬ ਰਹੀ। ਜੇ ਬਾਕੀ ਡਾਟਾ ਵੀ ਇਹ ਸੰਕੇਤ ਦਿੰਦਾ ਹੈ ਕਿ ਵੈਕਸੀਨ ਸੁਰੱਖਿਅਤ ਹੈ ਤਾਂ ਇਸ ਮਹੀਨੇ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਕੰਪਨੀ ‘ਹੈਲਥ ਰੈਗੂਲੇਟਰਜ਼’ ਤੋਂ ਵੈਕਸੀਨ ਨੂੰ ਵੇਚਣ ਦੀ ਇਜਾਜ਼ਤ ਲਈ ਬਿਨੈ ਕਰੇਗੀ। ਨਾਲ ਹੀ ਕੰਪਨੀ ਵੱਲੋਂ ਕਿਹਾ ਗਿਆ ਕਿ ਸਪਲਾਈ ਸਬੰਧੀ ਅੰਦਾਜਿਆਂ ਦੇ ਆਧਾਰ ‘ਤੇ 2020 ‘ਚ ਵਿਸ਼ਵ ਪੱਧਰ ‘ਤੇ 5 ਕਰੋੜ ਵੈਕਸੀਨ ਖ਼ੁਰਾਕ ਅਤੇ 2021 ‘ਚ 130 ਕਰੋੜ ਖ਼ੁਰਾਕ ਤੱਕ ਦੀ ਸਪਲਾਈ ਕੀਤੇ ਜਾਣ ਦੀ ਉਮੀਦ ਹੈ।

Click Here To Read Latest online health news

ਸਿਹਤ

70 ਫੀਸਦੀ ਲੋਕਾਂ ਨੇ ਵੀ ਜੇ ਮਾਸਕ ਪਾਇਆ ਹੁੰਦਾ ਤਾਂ ਮਹਾਂਮਾਰੀ ਕੰਟਰੋਲ ‘ਚ ਹੁੰਦੀ

Published

on

mask

ਸਿੰਗਾਪੁਰ, 26 ਨਵੰਬਰ – ਕੋਵਿਡ-19 ਕੌਮਾਂਤਰੀ ਮਹਾਂਮਾਰੀ ਇੰਨਾ ਭਿਆਨਕ ਰੂਪ ਲੈਣ ਤੋਂ ਰੋਕੀ ਜਾ ਸਕਦਾ ਸੀ, ਜੇ 70 ਫੀਸਦੀ ਲੋਕਾਂ ਨੇ ਵੀ ਲਗਾਤਾਰ ਮਾਸਕ ਪਹਿਨਿਆ ਹੁੰਦਾ।
ਇੱਕ ਅਧਿਐਨ ‘ਚ ਇਸ ਬਾਰੇ ਕਿਹਾ ਗਿਆ ਹੈ ਕਿ ਕਿਸੇ ਆਮ ਕੱਪੜੇ ਨਾਲ ਵੀ ਲਗਾਤਾਰ ਮੂੰਹ ਢਕਣ ਨਾਲ ਇਨਫੈਕਸ਼ਨ ਫੈਲਣ ਦੀ ਦਰ ਘੱਟ ਹੋ ਸਕਦੀ ਹੈ। ਮਾਸਕ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਅਤੇ ਉਸ ਦੇ ਪਹਿਨਣ ਦੀ ਮਿਆਦ ਦੇ ਉਸ ਦੇ ਅਸਰ ‘ਚ ਅਹਿਮ ਭੂਮਿਕਾ ਨਿਭਾਉਣ ਦੇ ਸਬੰਧ ‘ਚ ਕੀਤੇ ਅਧਿਐਨ ਦੀ ਸਮੀਖਿਆ ‘ਚ ਇਹ ਗੱਲ ਸਾਹਮਣੇ ਆਈ ਹੈ। ਮੈਗਜ਼ੀਨ ‘ਫਿਜ਼ਿਕਸ ਆਫ ਫਲੁਇਡਸ’ ਵਿੱਚ ਛਪੇ ਇਸ ਅਧਿਐਨ ‘ਚ ਫੇਸ ਮਾਸਕ ‘ਤੇ ਅਧਿਐਨ ਕੀਤਾ ਗਿਆ ਅਤੇ ਇਸ ‘ਤੇ ਮਹਾਂਮਾਰੀ ਵਿਗਿਆਨ ਦੀਆਂ ਰਿਪੋਰਟਾਂ ਦੀ ਸਮੀਖਿਆ ਕੀਤੀ। ਪਤਾ ਲੱਗਾ ਕਿ ਇਹ ਇਨਫੈਕਟਡ ਵਿਅਕਤੀ ਦੇ ਦੂਜੇ ਲੋਕਾਂ ਨੂੰ ਇਨਫੈਕਟਡ ਕਰਨ ਦੀ ਗਿਣਤੀ ਨੂੰ ਘੱਟ ਕਰਦੇ ਹਨ। ਅਧਿਐਨ ‘ਚ ਕਿਹਾ ਗਿਆ ਕਿ ਵੱਧ ਪ੍ਰਭਾਵਸ਼ਾਲੀ ਫੇਸ ਮਾਸਕ, ਜਿਵੇਂ ਕਿ ਲੱਗਭਗ 70 ਫੀਸਦੀ ਅਨੁਮਾਨਤ ਪ੍ਰਭਾਵ ਵਾਲੇ ਸਰਜੀਕਲ ਮਾਸਕ ਨੂੰ ਜੇ 70 ਫੀਸਦੀ ਲੋਕਾਂ ਨੇ ਵੀ ਜਨਤਕ ਸਥਾਨਾਂ ‘ਤੇ ਪਹਿਨਿਆ ਹੁੰਦਾ ਤਾਂ ਕੌਮਾਂਤਰੀ ਮਹਾਂਮਾਰੀ ਦੇ ਪ੍ਰਕੋਪ ਨੂੰ ਘੱਟ ਕੀਤਾ ਜਾ ਸਕਦਾ ਸੀ।

Click Here To Read Latest Punjabi news

Continue Reading

ਸਿਹਤ

ਕੋਰੋਨਾ ਕਹਿਰ ਵਿੱਚ ਇਹ ਕੀ : ਦੋ ਕੋਰੋਨਾ ਟੈਸਟ ਰਿਪੋਰਟਾਂ ਨੈਗੇਟਿਵ, ਸੀ ਟੀ ਸਕੈਨ ਦਾ ਰਿਜ਼ਲਟ ਪਾਜ਼ੀਟਿਵ

Published

on

corona virus

ਬਠਿੰਡਾ, 22 ਨਵੰਬਰ – ਠੰਢ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਕੋਰੋਨਾ ਵਧ ਰਿਹਾ ਹੈ। ਬਠਿੰਡਾ ਵਿੱਚ ਦੋ ਕੇਸ ਅਜਿਹੇ ਮਿਲੇ ਹਨ ਜਿਨ੍ਹਾਂ ਵਿੱਚ ਮਰੀਜ਼ ਦੀ ਰੈਪਿਡ ਅਤੇ ਆਰ ਟੀ ਪੀ ਸੀ ਆਰ ਰਿਪੋਰਟ ਨੈਗੇਟਿਵ ਆਈ ਹੈ। ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਉਤੇ ਸੀ ਟੀ ਸਕੈਨ ਕਰਵਾਇਆ ਗਿਆ ਤਾਂ ਦੋਵੇਂ ਪਾਜ਼ੀਟਿਵ ਮਿਲੇ ਹਨ।
ਡਾæ ਰਾਜੇਸ਼ ਕੁਮਾਰ ਸ਼ਰਮਾ ਅਨੁਸਾਰ ਕੋਵਿਡ ਸੈਂਟਰ ਵਿੱਚ 70-75 ਸਾਲ ਦੇ ਦੋ ਬਜ਼ੁਰਜ ਇਲਾਜ ਲਈ ਦਾਖਲ ਹੋਏ ਤਾਂਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਸੀ ਅਤੇ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਸੀ। ਅਚਾਨਕ ਤਬੀਅਤ ਵਿਗੜਨ ‘ਤੇ ਹਸਪਤਾਲ ਲਿਆਂਦੇ ਗਏ ਸਨ। ਇਸ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ, ਪਰ ਸੀ ਟੀ ਸਕੈਨ ਕਰਵਾਇਆ ਤਾਂ ਰਿਪੋਰਟ ਪਾਜ਼ਿਟਿਵ ਨਿਕਲੀ ਹੈ।

Click Here To Read Latest health news

Continue Reading

ਸਿਹਤ

ਆਕਸਫੋਰਡ ਦੀ ਕੋਰੋਨਾ ਵੈਕਸੀਨ ਅਪ੍ਰੈਲ ਤੱਕ ਆ ਜਾਵੇਗੀ

Published

on

corona vaccine

ਨਵੀਂ ਦਿੱਲੀ, 21 ਨਵੰਬਰ – ਭਾਰਤ ਸਰਕਾਰ ਦੇ ਸਿਹਤ ਮੁਲਾਜ਼ਮਾਂ ਤੇ ਬਜ਼ੁਰਗਾਂ ਲਈ ਕੋਵਿਡ-19 ਦੀ ਆਕਸਫੋਰਡ ਵੈਕਸੀਨ ਅਗਲੇ ਸਾਲ ਅਪ੍ਰੈਲ ਤੱਕ ਬਾਜ਼ਾਰ ਵਿੱਚ ਆ ਸਕਦੀ ਹੈ ਤੇ ਇਸ ਦੀ ਆਮ ਲੋਕਾਂ ਲਈ ਜ਼ਰੂਰੀ ਦੋ ਡੋਜ਼ ਦੀ ਕੀਮਤ 1000 ਰੁਪਏ ਤੱਕ ਹੋ ਸਕਦੀ ਹੈ। ਇਹ ਬਿਆਨ ਟੀਕਾ ਵੈਕਸੀਨ ਵਿਕਸਤ ਕਰ ਰਹੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ ਈ ਓ ਅਦਾਰ ਪੂਨਾਵਾਲਾ ਵੱਲੋਂ ਜਾਰੀ ਕੀਤਾ ਗਿਆ ਹੈ। ਉਂਜ ਇਹ ਅੰਤਿਮ ਪੜਾਅ ਦੀ ਪ੍ਰੀਖਣ ਦੇ ਨਤੀਜਿਆਂ ਅਤੇ ਕੰਮ ਵਾਲੀਆਂ ਸੰਸਥਾਵਾਂ ਵੱਲੋਂ ਮਨਜ਼ੂਰੀ ਮਿਲਣ ‘ਤੇ ਨਿਰਭਰ ਕਰੇਗਾ।
ਪੂਨਾਵਾਲਾ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਇਹ ਟੀਕ ਭਾਰਤ ‘ਚ ਹਰ ਵਿਅਕਤੀ ਲਈ ਹਾਸਲ ਹੋਣ ‘ਚ 2-3 ਸਾਲ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾ ਕਿਹਾ ਕਿ ਇਹ ਸਿਰਫ਼ ਟੀਕੇ ਦੀ ਸਪਲਾਈ ‘ਤੇ ਨਿਰਭਰ ਨਹੀਂ ਕਰੇਗਾ, ਸਗੋਂ ਬਜਟ, ਬੁਨਿਆਦੀ ਢਾਂਚਾ ਅਤੇ ਲੋਕਾਂ ਦੀ ਰਜ਼ਾਮੰਦੀ ਵੀ ਇਸ ਲਈ ਵੱਡੇ ਕਾਰਨ ਹਨ। ਵਰਨਣ ਯੋਗ ਹੈ ਕਿ ਪੂਨਾਵਾਲਾ ਤੋਂ ਪਹਿਲਾਂ ਕੱਲ੍ਹ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀ ਹੋਲੀ ਤੱਕ ਭਾਰਤ ਵਿੱਚ ਵੈਕਸੀਨ ਵਿਕਸਿਤ ਹੋਣ ਦੀ ਆਸ ਪ੍ਰਗਟ ਕੀਤੀ ਸੀ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਦੁਨੀਆ ਭਰ ਵਿੱਚ ਭਾਰਤ ਸਮੇਤ 212 ਥਾਵਾਂ ਉਤੇ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 164 ਟੀਕੇ ਅਜੇ ਵੀ ਪ੍ਰੀ-ਕਲੀਨੀਕਲ ਪੜਾਅ ਉੱਤੇ ਹਨ, ਜਦਕਿ 11 ਟੀਕੇ ਆਖ਼ਰੀ ਪੜਾਅ ਦੇ ਟਰਾਇਲ ਵਿੱਚ ਹਨ ਅਤੇ 6 ਟੀਕਿਆਂ ਨੂੰ ਸੀਮਤ ਵਰਤੋਂ ਦੀ ਇਜਾਜ਼ਤ ਮਿਲ ਗਈ ਹੈ।ਇਨ੍ਹਾਂ ਵਿੱਚੋਂ 4 ਟੀਕੇ ਚੀਨ ਦੇ ਅਤੇ 2 ਰੂਸ ਦੇ ਹਨ। ਰੂਸ ਦੇ ਟੀਕੇ ਸਪੁਤਨਿਕ-ਵੀ ਨੂੰ ਆਖ਼ਰੀ ਪੜਾਅ ਦੀ ਪਰਖ ਤੋਂ ਪਹਿਲਾਂ ਹੀ ਰੂਸ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਫਾਈਜ਼ਰ ਬਾਇਓਟੈਕ ਅਤੇ ਅਮਰੀਕੀ ਕੰਪਨੀ ਮੋਡਰਨਾ ਨੇ ਮਨੁੱਖੀ ਪਰਖ ਦੇ ਨਤੀਜੇ ਜਾਰੀ ਕੀਤੇ ਹਨ, ਜਿੱਥੇ ਮੋਡਰਨਾ ਟੀਕੇ ਨੂੰ 94.5 ਫ਼ੀਸਦੀ ਅਤੇ ਫਾਈਜ਼ਰ ਨੂੰ 95 ਫ਼ੀਸਦੀ ਪ੍ਰਭਾਵੀ ਪਾਇਆ ਗਿਆ ਹੈ।
ਭਾਰਤ ਬਾਇਓਟੈਕ ਦੀ ਕੋਵੈਕਸੀਨ। ਆਕਸਫੋਰਡ ਦੀ ਕੋਵੀਸ਼ੀਲਡ ਅਤੇ ਜਾਯਡਸ ਕੈਛਿਨਾ ਦੀ ਜ਼ਾਈਕੋਵ-ਡੀ ਵੈਕਸੀਨ ਵਿੱਚੋਂ ਕੋਵੈਕਸਿਨ ਦਾ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਆਕਸਫੋਰਡ ਵੈਕਸੀਨ ਵੀ ਪਰਖ ਦੇ ਆਖ਼ਰੀ ਪੜਾਅ ਵਿੱਚ ਹੈ। ਅਮਰੀਕਾ ਨੇ ਇਸ ਨੂੰ ਬਣਾਉਣ ਵਿੱਚ 8 ਹਜ਼ਾਰ 880 ਕਰੋੜ ਰੁਪਏ ਦੀ ਮਦਦ ਕੀਤੀ ਹੈ। ਤੀਜੇ ਟੀਕੇ ਜਾਯਡਸ ਕੈਡਿਲ ਦੇ ਵੀ ਤੀਜੇ ਪੜਾਅ ਦੇ ਟ੍ਰਾਇਲ ਛੇਤੀ ਹੀ ਸ਼ੁਰੂ ਕੀਤੇ ਜਾਣਗੇ।

Continue Reading

ਰੁਝਾਨ