The person who viralised the fake pornographic video of the MLA demand
Connect with us [email protected]

ਪੰਜਾਬੀ ਖ਼ਬਰਾਂ

ਵਿਧਾਇਕ ਦੀ ਫਰਜ਼ੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਨੇ ਧਮਕੀ ਪੱਤਰ ਰਾਹੀਂ 50 ਲੱਖ ਮੰਗੇ

Published

on

video virel

ਲੁਧਿਆਣਾ, 14 ਫਰਵਰੀ – ਕਾਂਗਰਸੀ ਵਿਧਾਇਕ ਸੰਜੇ ਤਲਵਾੜ ਦੀ ਫਰਜ਼ੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਵਾਲੇ ਨੇ ਉਨ੍ਹਾਂ ਨੂੰ ਧਮਕੀ-ਪੱਤਰ ਭੇਜ ਕੇ ਪੰਜਾਹ ਲੱਖ ਰੁਪਏ ਦੀ ਮੰਗ ਕੀਤੀ ਤੇ ਨਾਲ ਧਮਕੀ ਦਿੱਤੀ ਹੈ ਕਿ ਜੇ ਉਸ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਹੋਰ ਵੀ ਫੇਕ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮ ਉੱਤੇ ਪਾ ਦੇਵੇਗਾ।
ਥਾਣਾ ਟਿੱਬਾ ਦੀ ਪੁਲਸ ਨੇ ਅਣਪਛਾਤੇ ਵਿਅਕਤੀ ‘ਤੇ ਵਿਧਾਇਕ ਨੂੰ ਬਲੈਕਮੇਲ ਕਰਨ, ਉਸ ਨੂੰ ਠੇਸ ਪਹੁੰਚਾਉਣ ਅਤੇ ਆਈ ਟੀ ਐਕਟ ਦਾ ਕੇਸ ਦਰਜ ਕੀਤਾ ਹੈ। ਹਰਗੋਬਿੰਦ ਨਗਰ ਦੇ ਵਾਸੀ ਪੰਜਾਹ ਸਾਲਾ ਸੰਜੇ ਤਲਵਾੜ ਇਸ ਸ਼ਹਿਰ ਦੇ ਹਲਕਾ ਪੂਰਬੀ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਨ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰਵੀ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋਇਆ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਜੇ ਦਾ ਕਹਿਣਾ ਹੈ ਕਿ ਉਹ ਪਤਨੀ ਦੀ ਮੌਤ ਦੇ ਦੁੱਖ ਤੋਂ ਹਾਲੇ ਉਭਰ ਨਹੀਂ ਸਕੇ ਕਿ ਉਨ੍ਹਾਂ ਦੇ ਸਿਆਸੀ ਕਰੀਅਰ ਅਤੇ ਅਕਸ ਨੂੰ ਧੰਦਲਾ ਕਰਨ ਲਈ ਕੁਝ ਦਿਨ ਪਹਿਲਾਂ ਕਿਸੇ ਸ਼ਖਸ ਨੇ ਉਨ੍ਹਾਂ ਨਾਲ ਮਿਲਦੇ-ਜੁਲਦੇ ਇੱਕ ਬੰਦੇ ਦੀ ਡਾਂਸ ਪਾਰਟੀ ‘ਚ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਫੇਕ ਵੀਡੀਓ ਫੇਸਬੁਕ ਉੱਤੇ ‘ਕਾਂਗਰਸ ਮੁਕਤ ਪੰਜਾਬ’ ਨਾਂਅ ਦੇ ਪੇਜ ਅਤੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਤੇ ਉਸ ਦੇ ਹੇਠਾਂ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ।ਉਨ੍ਹਾਂ ਦੱਸਿਆ ਕਿ ਕੱਲ੍ਹ ਜਦੋਂ ਉਨ੍ਹਾਂ ਦੇ ਪੀ ਏ ਕੰਵਲਜੀਤ ਸਿੰਘ ਬੌਬੀ ਨੇ ਤਾਜਪੁਰ ਰੋਡ ਦਾ ਉਨ੍ਹਾਂ ਦਾ ਦਫਤਰ ਖੋਲ੍ਹਿਆ ਤਾਂ ਸ਼ਟਰ ਹੇਠੋਂ ਉਸ ਨੂੰ ਇੱਕ ਪੱਤਰ ਮਿਲਿਆ, ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇ ਉਸ ਨੇ ਪੰਜਾਹ ਲੱਖ ਰੁਪਏ ਜਲਦੀ ਨਾ ਦਿੱਤੇ ਤਾਂ ਉਨ੍ਹਾਂ ਦੀਆਂ ਹੋਰ ਫਰਜ਼ੀ ਅਸ਼ਲੀਲ ਵੀਡੀਓ ਬਣਾ ਕੇ ਫੇਸਬੁਕ ‘ਤੇ ਪੋਸਟ ਕਰ ਦੇਵੇਗਾ। ਸੰਜੇ ਨੇ ਕਿਹਾ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦਾ ਕੰਮ ਹੈ, ਜੋ ਉਸ ਦੀ ਅਤੇ ਉਸ ਦੇ ਪਰਵਾਰ ਦੀ ਇੱਜ਼ਤ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਹਨ।

ਪੰਜਾਬੀ ਖ਼ਬਰਾਂ

ਪੋਖਰਣ-ਫਾਇਰਿੰਗ ਪ੍ਰੈਕਟਿਸ ਤੋਪ ਵਿੱਚੋਂ ਨਿਕਲਦੇ ਸਾਰ ਗੋਲਾ ਫਟਿਆ, ਜਵਾਨ ਦੀ ਮੌਤ, ਤਿੰਨ ਜਣੇ ਜ਼ਖਮੀ

Published

on

ਜੋਧਪੁਰ, 4 ਮਾਰਚ – ਰਾਜਸਥਾਨ ਦੀ ਪੋਖਰਣ ਫਾਇਰਿੰਗ ਰੇਂਜ ਵਿੱਚ ਮੰਗਲਵਾਰ ਰਾਤ ਫੌਜੀ ਅਭਿਆਸ ਦੌਰਾਨ ਹਾਦਸਾ ਹੋ ਗਿਆ। ਇਥੇ 105 ਐਮ ਐਮ ਗੰਨ (ਤੋਪ) ਵਿੱਚੋਂ ਗੋਲੇ ਦਾਗਦੇ ਸਮੇਂ ਇੱਕ ਗੋਲਾ ਬਾਹਰ ਨਿਕਲਦੇ ਸਾਰ ਫਟ ਗਿਆ, ਜਿਸ ਕਾਰਨ ਬੀ ਐਸ ਐਫ ਦਾ ਇੱਕ ਜਵਾਨ ਮਾਰਿਆ ਗਿਆ ਅਤੇ ਤਿੰਨ ਜ਼ਖਮੀ ਹੋ ਗਏ।
ਪਿਛਲੇ ਚਾਰ ਦਿਨਾਂ ਵਿੱਚ ਪੋਖਰਣ ਵਿੱਚ 105 ਐਮ ਐਮ ਗੰਨ ਨਾਲ ਇਹ ਦੂਸਰਾ ਹਾਦਸਾ ਹੋਇਆ ਹੈ। ਕੱਲ੍ਹ ਹੋਏ ਹਾਦਸੇ ਵਿੱਚ ਗੰਨ ਦੀ ਬੈਰਲ ਫਟਣ ਨਾਲ ਇੱਕ ਜਵਾਨ ਜ਼ਖਮੀ ਹੋ ਗਿਆ ਸੀ। ਫੌਜ ਦੇ ਸੂਤਰਾਂ ਮੁਤਾਬਕ ਬੀ ਐਸ ਐਫ ਇਨ੍ਹੀਂ ਦਿਨੀਂ ਫੌਜ ਦੇ ਪੋਖਰਣ ਸਥਿਤ ਫਾਇਰਿੰਗ ਰੇਂਜ ਵਿੱਚ ਅਭਿਆਸ ਕਰ ਰਹੀ ਹੈ। ਕਿਸ਼ਨਗੜ੍ਹ ਵਿੱਚ ਬੀ ਐਸ ਐਫ ਦੀ ਆਪਣੀ ਫਾਇਰਿੰਗ ਰੇਂਜ ਹੈ, ਪਰ 105 ਐਮ ਐਮ ਦੀ ਗੰਨ ਦੀ ਰੇਂਜ 17 ਕਿਲੋਮੀਟਰ ਹੋਣ ਦੇ ਕਾਰਨ ਇਸ ਵਿੱਚੋਂ ਗੋਲੇ ਦਾਗਣ ਦਾ ਅਭਿਆਸ ਵੱਡੀ ਫਾਇਰਿੰਗ ਰੇਂਜ ਪੋਖਰਣ ਵਿੱਚ ਕੀਤਾ ਜਾ ਰਿਹਾ ਹੈ।

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਦਾ ਅਸਰ 15 ਲੱਖ ਸਕੂਲਾਂ ਦੇ ਬੰਦ ਰਹਿਣ ਨਾਲ ਭਾਰਤ ਵਿੱਚ 24.7 ਕਰੋੜ ਬੱਚੇ ਪ੍ਰਭਾਵਤ

Published

on

ਨਵੀਂ ਦਿੱਲੀ, 4 ਮਾਰਚ – ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕਡਾਊਨ ਵਿੱਚ 15 ਲੱੱਖ ਸਕੂਲਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 24.7 ਕਰੋੜ ਬੱਚੇ ਪ੍ਰਭਾਵਤ ਹੋਏ ਹਨ। ਯੂ ਐੱਨ ਬਾਲ ਕੋਸ਼ (ਯੂਨੀਸੇਫ) ਦੀ ਇੱਕ ਰਿਪੋਰਟ ਵਿੱਚ ਇਹ ਗੱਲ ਦਰਜਹੈ, ਜਿਸ ਮੁਤਾਬਕ ਸੰਸਾਰ ਪੱਧਰ ਉੱਤੇ ਸਕੂਲ ਬੰਦ ਰਹਿਣ ਨਾਲ ਤਕਰੀਬਨ ਇੱਕ ਸਾਲ ਤੱਕ 16.8 ਕਰੋੜ ਬੱਚੇ ਸਕੂਲ ਨਹੀਂ ਜਾ ਸਕੇ।
ਇਸ ਰਿਪੋਰਟ ਮੁਤਾਬਕ ਆਨਲਾਈਨ ਸਿਖਿਆ ਸਾਰਿਆਂ ਲਈ ਬਦਲ ਨਹੀਂ, ਕਿਉਂਕਿ ਚਾਰ ਵਿੱਚੋਂ ਇੱਕ ਬੱਚੇ ਦੇ ਕੋਲ ਡਿਜੀਟਲ ਜੰਤਰ ਅਤੇ ਇੰਟਰਨੈਟ ਦੀ ਸਹੂਲਤ ਹੈ। ਕੋਵਿਡ ਦੇ ਦੌਰ ਤੋਂ ਪਹਿਲਾਂ ਭਾਰਤ ਵਿੱਚ ਕਰੀਬ 24 ਫੀਸਦੀ ਘਰਾਂ ਵਿੱਚ ਇੰਟਰਨੈਟ ਦੀ ਪਹੁੰਚ ਸੀ ਅਤੇ ਇਸ ਵਿੱਚ ਵੀ ਦਿਹਾਤੀ-ਸ਼ਹਿਰੀ ਅਤੇ ਪੁਰਸ਼, ਔਰਤ ਦਾ ਅਨੁਪਾਤ ਵੱਖੋ-ਵੱਖਰਾ ਹੈ। ਯੂ ਐਨ ਨੇ ਕਿਹਾ ਕਿ ਕੋਰੋਨਾ ਦੇ ਕਾਰਨ 2020 ਵਿੱਚ ਲਾਗੂ ਲਾਕਡਾਊਨ ਹੇਠ 15 ਲੱੱਖ ਸਕੂਲ ਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਦੇ ਮਿਡਲ ਸਕੂਲਾਂ ਵਿੱਚ ਪੜ੍ਹਨ ਵਾਲੇ 24.7 ਕਰੋੜ ਬੱਚੇ ਪ੍ਰਭਾਵਤ ਹੋਏ। ਇਸ ਦੇ ਇਲਾਵਾ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਵੀ 60 ਲੱਖ ਤੋਂ ਵੱਧ ਲੜਕੇ-ਲੜਕੀਆਂ ਸਕੂਲ ਨਹੀਂ ਜਾ ਸਕੇ ਸਨ।

Continue Reading

ਪੰਜਾਬੀ ਖ਼ਬਰਾਂ

ਟਿਕੈਤ ਦਾ ਨਵਾਂ ਫਾਰਮੂਲਾ ਹਰ ਇੱਕ ਪਿੰਡ ਤੋਂ 15 ਕਿਸਾਨ ਅੰਦੋਲਨ ਵਾਲੀ ਥਾਂ ਉੱਤੇ ਜਾਣਗੇ

Published

on

ਜੈਪੁਰ, 4 ਮਾਰਚ – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਆਗੂ ਰਾਕੇਸ਼ ਟਿਕੈਤ ਨੇ ਰਾਜਸਥਾਨ ਵਿੱਚ ਅੰਦੋਲਨਕਾਰੀਆਂ ਨੂੰ ਇੱਕ ਪਿੰਡ, ਇੱਕ ਟਰੈਕਟਰ, 15 ਕਿਸਾਨ ਅਤੇ 10 ਦਿਨ ਦਾ ਨਵਾਂ ਫਾਰਮੂਲਾ ਦੇ ਦਿੱਤਾ ਹੈ ਤਾਂ ਕਿ ਲੰਮੀ ਲੜਾਈ ਲਈ ਪ੍ਰਬੰਧ ਕੀਤਾ ਜਾ ਸਕੇ।
ਰਾਜਸਥਾਨ ਦੇ ਨਾਗੌਰ ਵਿੱਚ ਕਿਸਾਨ ਮਹਾ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਕ ਪਿੰਡ ਵਿੱਚ 15 ਲੋਕ ਇੱਕ ਟਰੈਕਟਰ ਨਾਲ ਅੰਦੋਲਨ ਵਾਲੀ ਥਾਂ ਸ਼ਾਹਜਹਾਂਪੁਰ ਜਾਣਗੇ, ਜੋ 10 ਦਿਨ ਉਥੇ ਰਹਿਣਗੇ। ਇਸ ਤੋਂ ਬਾਅਦ ਉਹ ਵਾਪਸ ਆਉਣਗੇ ਤੇ ਦੂਸਰੇ ਪਿੰਡ ਤੋਂ 15 ਲੋਕ 10 ਦਿਨ ਲਈ ਅੰਦੋਲਨ ਵਾਲੀ ਥਾਂ ਉੱਤੇਜਾਣਗੇ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਗਲਾ ਜੋ ਵੀ ਅੰਦੋਲਨ ਹੋਵੇਗਾ, ਇਸ ਉੱਤੇ ਕਿਤੇ ਵੀ ਬੈਰੀਕੇਡ ਨਹੀਂ ਹੋਣਾ ਚਾਹੀਦਾ, ਜੇ ਬੈਰੀਕੇਡ ਹੋਇਆ ਤਾਂ ਤੋੜ ਦਿੱਤਾ ਜਾਵੇਗਾ। ਜੇ ਲੋਕਾਂ ਨੂੰ ਪਤਾ ਲੱਗੇ ਕਿ ਦਿੱਲੀ ਵਿੱਚ ਬੈਰੀਕੇਡਿੰਗ ਹੈ ਤਾਂ ਚਾਰ ਗੁਣਾ ਗਿਣਤੀ ਵਿੱਚ ਭੀੜ ਆਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੈਰੀਕੇਡਿੰਗ ਤੋੜਨਾ ਸਿੱਖ ਲਵੋ, ਸਾਡੇ ਲੋਕਾਂ ਵਿੱਚੋਂ ਕੁਝ ਬੈਰੀਕੇਡ ਤੋੜਨ ਵਿੱਚ ਮਾਹਰ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਕਿਸਾਨਾਂ ਦਾ ਟੈਂਕ ਹੈ,ਏਦਾਂ ਦੇ ਅੰਦੋਲਨ ਕਾਰਾਂ ਨਾਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਰਬਾਦ ਕਰਨ ਲਈ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਹਨ, ਜਿਨ੍ਹਾਂ ਤੋਂ ਜੇ ਕਿਸਾਨ ਹਾਰੇਗਾ ਤਾਂ ਮਜ਼ਦੂਰ ਵੀ ਹਾਰੇਗਾ, ਡਾਕਟਰ ਅੰਬੇਡਕਰ ਤੇ ਸੰਵਿਧਾਨ ਹਾਰੇਗਾ, ਕਿਸਾਨ ਤੇ ਮਜ਼ਦੂਰ ਦੀ ਰੋਟੀ ਤਿਜੌਰੀ ਵਿੱਚ ਬੰਦ ਹੋਵੇਗੀ, ਕਿਸਾਨ ਦੀ ਰੋਟੀ ਉੱਤੇ ਵਪਾਰੀਆਂ ਤੇ ਵੱਡੀਆਂ ਕੰਪਨੀਆਂ ਦੇ ਤਾਲੇ ਲੱਗਣਗੇ। ਉਨ੍ਹਾਂ ਕਿਹਾ ਕਿ ਅਜੇ ਪਤਾ ਨਹੀਂ ਕਿ ਅੰਦੋਲਨ ਕਿੰਨਾ ਲੰਬਾ ਚੱਲੇਗਾ, ਟਿਕਰੀ ਬਾਰਡਰ ਉੱਤੇ ਅਜੇ 15 ਹਜ਼ਾਰ ਟਰੈਕਟਰ ਹਨ। ਅੰਦੋਲਨਕਾਰੀਆਂ ਨੇ ਉਥੇ ਹੀ ਆਪਣੀ ਝੌਂਪੜੀ ਬਣਾ ਲਈ ਹੈ। ਉਹ ਉਥੋਂ ਨਹੀਂ ਜਾਣਗੇ। ਕੁਝ ਲੋਕ ਕਹਿ ਰਹੇ ਹਨ ਕਿ ਅੰਦੋਲਨਕਾਰੀ ਬਿਜਲੀ ਚੋਰੀ ਕਰਦੇ ਹਨ। ਅਸੀਂ ਕਿਹਾ ਕਿ ਬਿਜਲੀ ਕੁਨੈਕਸ਼ਨ ਦੇ ਦਿਓ ਅਤੇ ਐਡਵਾਂਸ ਵਿੱਚ ਪੈਸੇ ਲੈ ਲਵੋ।

Continue Reading

ਰੁਝਾਨ


Copyright by IK Soch News powered by InstantWebsites.ca