The peasant movement re-emerged from the so-called mini-Punjab of UK
Connect with us [email protected]

ਪੰਜਾਬੀ ਖ਼ਬਰਾਂ

ਉੱਤਰਾ ਖੰਡ ਦਾ ਮਿੰਨੀ ਪੰਜਾਬ ਕਹੇ ਜਾਂਦੇ ਤਰਾਈ ਤੋਂ ਕਿਸਾਨੀ ਲਹਿਰ ਫਿਰ ਨਿੱਸਰੀ

Published

on

farmers

ਚੰਡੀਗੜ੍ਹ, 16 ਫਰਵਰੀ – ਉਤਰਾਖੰਡ ਦੇ ਤਰਾਈ ਖਿੱਤੇ ਦੀ ਕਿਸਾਨ ਲਹਿਰ ਨੇ ਗਾਜ਼ੀਪੁਰ ਮੋਰਚੇ ਨੂੰ ਤਾਕਤ ਬਖਸ਼ੀ ਹੈ ਜਿਸ ਵਿੱਚ ਮੋਹਰੀ ਉਸ ਰਾਜ ਵਿੱਚ ਵੱਸਦੇ ਪੰਜਾਬੀ ਕਿਸਾਨ ਬਣੇ ਹਨ।
ਜ਼ਿਲ੍ਹਾ ਊਧਮ ਸਿੰਘ ਨਗਰ ਤੇ ਹਰਿਦੁਆਰ ਦੇ ਕਰੀਬ ਸੌ ਪਿੰਡਾਂ ਵਿੱਚ ਪੰਜਾਬੀ ਕਿਸਾਨਾਂ ਦੀ ਵੱਡੀ ਵਸੋਂ ਹੈ, ਜਿਨ੍ਹਾਂ ਨੇ ਉਤਰਾਖੰਡ-ਉਤਰ ਪ੍ਰਦੇਸ਼ ਦੇ ਸਰਹੱਦੀ ਖਿੱਤੇ ਵਿੱਚ ਖੇਤੀ ਕਾਨੂੰਨਾਂ ਖਿਲਾਫ ਇੱਕ ਕੰਧ ਖੜ੍ਹੀ ਕਰ ਦਿੱਤੀ ਹੈ। ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਉਲਟਣ ਦੇ ਵਕਤ ਮਾਰੇ ਗਏ ਨਵਰੀਤ ਸਿੰਘ ਦੀ ਮੌਤ ਮਗਰੋਂ ਨੌਜਵਾਨਾਂ ਨੇ ਕਿਸਾਨੀ ਨਾਲ ਹੋਰ ਵੀ ਮੋਢਾ ਜੋੜਿਆ ਹੈ। ਮਿਲੇ ਵੇਰਵਿਆਂ ਅਨੁਸਾਰ ਤਰਾਈ ਖੇਤਰ ਵਿੱਚ ਕਰੀਬ 45 ਫੀਸਦੀ ਆਬਾਦੀ ਪੰਜਾਬੀ ਕਿਸਾਨਾਂ ਦੀ ਹੈ, ਜਿਨ੍ਹਾਂ ਨੇੇ ਜਾਨ ਹੂਲ ਕੇ ਇਹ ਖਿੱਤਾ ਆਬਾਦ ਕੀਤਾ ਹੈ। ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਇਸ ਖੇਤਰ ਦੇ ਕਿਸਾਨਾਂ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਤਰਾਈ ਦੇ ਸਥਾਨਕ ਯਾਦਵ, ਪਾਂਡੇ, ਤਿਵਾੜੀ ਤੇ ਮੁਸਲਿਮ ਭਾਈਚਾਰੇ ਨੇ ਪੰਜਾਬੀ ਕਿਸਾਨਾਂ ਨਾਲ ਇੱਕ ਤਰ੍ਹਾਂ ਦੀ ਨਵੇਂ ਸਿਰਿਓਂ ਸਾਂਝ ਪਾਈ ਹੈ।
ਕਿਸਾਨ ਆਗੂ ਹਰਭਜਨ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਤਰਾਈ ਦਾ ਮਾਹੌਲ ਮਿੰਨੀ ਪੰਜਾਬ ਦਾ ਭੁਲੇਖਾ ਪਾਉਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਘਰਾਂ ਦੀਆਂ ਔਰਤਾਂ ਪਹਿਲੀ ਵਾਰ ਘਰਾਂ ਤੋਂ ਨਿਕਲੀਆਂ ਹਨ। ਸਾਰਿਆਂ ਨੂੰ ਜ਼ਮੀਨਾਂ ਹੱਥੋਂ ਖੁੱਸਣ ਦਾ ਡਰ ਹੈ ਜਿਸ ਕਰ ਕੇ ਬਹੁਤੇ ਪਿੰਡਾਂ ਵਿੱਚ ਭਾਜਪਾ ਆਗੂਆਂ ਦੇ ਦਾਖਲੇ ‘ਤੇ ਰੋਕ ਵਾਲੇ ਪੋਸਟਰ ਅਤੇ ਬੈਨਰ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸਾਰੇ ਫਿਰਕਿਆਂ ਦੀਆਂ ਔਰਤਾਂ ਇਕੱਠੀਆਂ ਹੋਈਆਂ ਤੇ ਫਿਰ ਗਾਜ਼ੀਪੁਰ ਪੁੱਜੀਆਂ ਹਨ। ਕਿਸਾਨ ਆਗੂ ਕਰਮ ਸਿੰਘ ਪੱਡਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੇ ਕਿਸਾਨੀ ਨੂੰ ਜਗਾ ਦਿੱਤਾ ਹੈ ਅਤੇ ਹਰ ਪਿੰਡ ‘ਚੋਂ ਪੰਜ-ਪੰਜ, ਦਸ-ਦਸ ਟਰੈਕਟਰ ਟਰਾਲੀਆਂ ਵਾਰੋ-ਵਾਰੀ ਗਾਜ਼ੀਪੁਰ ਜਾ ਰਹੀਆਂ ਹਨ। ਇਸੇ ਹਫਤੇ ਕਿਸਾਨ ਆਗੂ ਪਿੰਡਾਂ ਵਿੱਚ ਇੱਕ ਟਰੈਕਟਰ ਮਾਰਚ ਕੱਢ ਰਹੇ ਹਨ ਤਾਂ ਜੋ ਖੇਤ ਮਜ਼ਦੂਰਾਂ ਨੂੰ ਵੀ ਇਸ ਘੋਲ ਦਾ ਹਿੱਸੇਦਾਰ ਬਣਾਇਆ ਜਾ ਸਕੇ। ਤਰਾਈ ਕਿਸਾਨ ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ ਵਿਰਕ ਰੋਜ਼ਲਾਮਬੰਦੀ ਕਰਨ ਲਈ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਹਨ।ਜ਼ਿਲ੍ਹਾ ਊਧਮ ਸਿੰਘ ਨਗਰ ਦੀ ਤਹਿਸੀਲ ਬਾਜ਼ਪੁਰ ਦੇ ਦਲਜੀਤ ਸਿੰਘ ਰੰਧਾਵਾ ਦੇ ਮੁਤਾਬਕ ਪਹਿਲ ਪੰਜਾਬੀ ਕਿਸਾਨਾਂ ਨੇ ਕੀਤੀ ਹੈ ਤੇ ਫਿਰ ਤਰਾਈ ਦੇ ਬਾਕੀ ਕਿਸਾਨ ਵੀ ਖੇਤੀ ਕਾਨੂੰਨਾਂ ਖਿਲਾਫ ਕੁੱਦ ਪਏ ਹਨ। ਉਤਰਾਖੰਡ ਦੇ 13 ਜ਼ਿਲ੍ਹਿਆਂ ਵਿੱਚ ਰਾਜ ਦੇ 42 ਫੀਸਦੀ ਅਨਾਜ ਦੀ ਪੈਦਾਵਾਰ ਹੁੰਦੀ ਹੈ। ਊਧਮ ਸਿੰਘ ਨਗਰ ਜ਼ਿਲੇ੍ਹ ਦੇ ਪਿੰਡਾਂ ਦੇ ਬਾਹਰ ਪੰਜਾਬ ਦੇ ਪਿੰਡਾਂ ਵਾਂਗ ਬੈਨਰ ਲਟਕ ਰਹੇ ਹਨ, ਜਿਨ੍ਹਾਂ ਵਿੱਚ ਭਾਜਪਾ ਆਗੂਆਂ ਦੀ ਪਿੰਡ ਵਿੱਚ ਦਾਖਲੇ ਦੀ ਮਨਾਹੀ ਬਾਰੇ ਲਿਖਿਆ ਹੈ। ਗਦਰਪੁਰ ਦੇ ਕਿਸਾਨ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੇ ਤਰਾਈ ਖਿੱਤੇ ਵਿੱਚ ਵਿਤਕਰੇ ਦੀ ਹਰ ਕੰਧ ਢਾਹ ਦਿੱਤੀ ਹੈ ਅਤੇ ਸਾਰੇ ਖੇਤੀ ਬਚਾਉਣ ਲਈ ਅੱਗੇ ਆ ਗਏ ਹਨ। ਉਨ੍ਹਾਂ ਦੱਸਿਆ ਕਿ ਏਨੀ ਚੇਤਨਾ ਪਹਿਲੀ ਵਾਰ ਵੇਖੀ ਗਈ ਹੈ। ਦੇਹਰਾਦੂਨ ਜ਼ਿਲ੍ਹੇ ਦੇ ਕਰੀਬ ਦਰਜਨ ਕਸਬਿਆਂ ਵਿੱਚ ਤੀਹ ਫੀਸਦੀ ਤੱਕ ਆਬਾਦੀ ਪੰਜਾਬੀ ਕਿਸਾਨਾਂ ਦੀ ਹੈ। ਉਨ੍ਹਾਂ ਮੁਤਾਬਕ ਕਰੀਬ ਅੱਠ ਹਜ਼ਾਰ ਕਿਸਾਨਾਂ ਨੂੰ ਸੂਬਾ ਸਰਕਾਰਨੇ ਨੋਟਿਸ ਦਿੱਤੇ ਹਨ ਤੇ ਕਿਸਾਨਾਂ ਦੀ ਜ਼ਮੀਨ ਮਾਲਕੀ ‘ਤੇ ਉਂਗਲ ਉਠਾਈ ਹੈ। ਉਨ੍ਹਾਂ ਨੂੰ ਗਾਜ਼ੀਪੁਰ ਜਾਣ ਤੋਂ ਰੋਕਣ ਲਈ ਡਰਾਇਆ ਜਾ ਰਿਹਾ ਹੈ। ਗਰੀਬ ਕਿਸਾਨ ਅਤੇ ਮਜ਼ਦੂਰ ਭੈਅ ਵਿੱਚ ਹਨ, ਜਿਨ੍ਹਾਂ ਦਾ ਡਰ ਕੱਢਣ ਲਈ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ।ਉਤਰ ਪ੍ਰਦੇਸ਼ ਦੇ ਮੁਰਾਦਾਬਾਦ, ਬਰੇਲੀ, ਬਿਜਨੌਰ ਅਤੇ ਪੀਲੀਭੀਤ ਵਿੱਚ ਵੀ ਕਿਸਾਨ ਲਹਿਰ ਜ਼ੋਰ ਫੜ ਗਈ ਹੈ। ਕਿਸਾਨੀ ਮੀਟਿੰਗਾਂ ਜਾਂ ਛੋਟੀਆਂ ਰੈਲੀਆਂ ਵਿੱਚ ਲੰਗਰ ਦੇ ਪ੍ਰਬੰਧ ਵੀ ਹੋਣ ਲੱਗੇ ਹਨ, ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਤਰਾਈ ਖਿੱਤੇ ਦੇ ਗੁਰੂ ਘਰਾਂ ਵਿੱਚ ਕਿਸਾਨਾਂ ਦੇ ਇਕੱਠ ਜੁੜਨ ਲੱਗ ਪਏ ਹਨ।

ਪੰਜਾਬੀ ਖ਼ਬਰਾਂ

ਐੱਨ ਆਰ ਆਈਜ਼ ਦੇ ਕੇਸਾਂ ਬਾਰੇ ਪੰਜਾਬ ਸਰਕਾਰ ਵੱਲੋਂ ਵੈੱਬਸਾਈਟ ਸ਼ੁਰੂ

Published

on

ਚੰਡੀਗੜ੍ਹ, 2 ਮਾਰਚ, – ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੇ ਕਾਨੂੰਨੀ ਕੇਸਾਂ ਦੇ ਨਿਪਟਾਰੇ ਕਰਨ ਦੇ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਵੈੱਬਸਾਈਟ ਸ਼ੁਰੂ ਕੀਤੀ ਹੈ। ਐਨਆਰਆਈ ਆਪਣੇ ਪਰਿਵਾਰਕ, ਜਾਇਦਾਦ ਵਾਲੇ ਅਤੇ ਹੋਰਨਾਂ ਕੇਸਾਂ ਦੀ ਪੈਰਵੀ ਇਸ ਵੈੱਬਸਾਈਟ ਰਾਹੀਂ ਕਰ ਸਕਣਗੇ।
ਪੰਜਾਬ ਸਟੇਟ ਪਰਵਾਸੀ ਭਾਰਤੀ ਕਮਿਸ਼ਨ ਦੀ ਇਸ ਵੈੱਬਸਾਈਟ ਨੂੰ ਅੱਜ ਪੰਜਾਬ ਦੇ ਪਰਵਾਸੀ ਭਾਰਤੀਆਂ, ਖੇਡਾਂ ਅਤੇ ਯੁਵਕ ਸੇਵਾਵਾਂ ਦੇ ਮੰਤਰੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਿੰਨੀ ਸਕੱਤਰੇਤ ਵਿੱਚ ਇਸ ਕਮਿਸ਼ਨ ਦੇ ਮੁੱਖ ਦਫ਼ਤਰ ਵਿੱਚ ਲਾਂਚ ਕੀਤਾ। ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਇਮੀਗ੍ਰੇਸ਼ਨ, ਸਿਟੀਜ਼ਨਸਿ਼ਪ, ਵਿਆਹ, ਮਾਤਾ-ਪਿਤਾ ਵਿੱਚ ਬੱਚਿਆਂ ਲਈ ਝਗੜੇ, ਪਤੀ-ਪਤਨੀ ਦੀ ਦੇਖ-ਰੇਖ, ਸੰਪਤੀ ਦੀ ਵੰਡ, ਦੇਸ਼ ਤੋਂ ਬਾਹਰ ਬੱਚਾ ਗੋਦ ਲੈਣਾ, ਵਾਰਸ, ਗ਼ੈਰ-ਕਾਨੂੰਨੀ ਪਰਵਾਸ, ਨੌਕਰੀ ਦੇ ਮਾੜੇ ਹਾਲਾਤ, ਭਾਰਤ ਵਿਚਲੀ ਜਾਇਦਾਦ ਦੀ ਕਿਰਾਏਦਾਰੀ, ਸਰੋਗੇਸੀ ਪ੍ਰਬੰਧ ਅਤੇ ਹੋਰ ਮੁੱਦਿਆਂ ਦੇ ਹੱਲ ਲਈ ਪੰਜਾਬ ਰਾਜ ਐਨ ਆਰ ਆਈ ਕਮਿਸ਼ਨ ਸਾਲ 2011 ਵਿੱਚਸ਼ੁਰੂ ਕੀਤਾ ਗਿਆ ਸੀ, ਪਰ ਪਰਵਾਸੀ ਭਾਰਤੀਆਂ ਦੇ ਕੇਸਾਂ ਦੇ ਹੱਲ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਸੂਚਨਾ ਲੈਣ ਦੇਣ ਦੀ ਘਾਟ ਰੜਕਦੀ ਸੀ, ਜਿਸ ਨੂੰ ਪੂਰਾ ਕਰਨ ਲਈ ਇਹ ਵੈੱਬਸਾਈਟ ਲਾਂਚ ਕੀਤੀ ਗਈ ਹੈ।ਮੰਤਰੀ ਨੇ ਕਿਹਾ ਕਿ ਇਸ ਵੈੱਬਸਾਈਟ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਏ ਪਰਵਾਸੀ ਭਾਰਤੀ ਕੁਝ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਸ਼ਿਕਾਇਤਕਰਤਾ ਨੂੰ ਵੈੱਬਸਾਈਟ ਉੱਤੇ ਆਪਣੀ ਸਾਰੀ ਪ੍ਰੇਸ਼ਾਨੀ ਦੇ ਨਾਲ ਸਬੰਧਤ ਚੈੱਕ-ਲਿਸਟ ਅਨੁਸਾਰ ਆਪਣੀ ਸ਼ਿਕਾਇਤ ਦਰਜ ਕਰਾਉਣੀ ਹੋਵੇਗੀ, ਜਿਸ ਪਿੱਛੋਂ ਉਨ੍ਹਾਂ ਨੂੰ ਭਵਿੱਖਵਿੱਚ ਹਰ ਅਗਲੇਰੀ ਜਾਣਕਾਰੀ ਜਾਂ ਕਾਰਵਾਈ ਲਈ ਵਿਸ਼ੇਸ਼ ਨੰਬਰ ਦਿੱਤਾ ਜਾਵੇਗਾ।

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਲੋਕ ਇਨਸਾਫ ਪਾਰਟੀ ਛੱਡ ਕੇ ਮਨਵਿੰਦਰ ਗਿਆਸਪੁਰਾ ਆਮ ਆਦਮੀ ਪਾਰਟੀ ਵਿਚ ਸ਼ਾਮਲ

Published

on

ਚੰਡੀਗੜ੍ਹ, 2 ਮਾਰਚ, – ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ, ਜਦੋਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਇਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਵਿਧਾਨ ਸਭਾ ਵਿੱਚਆਪੋਜ਼ੀਸ਼ਨਆਗੂ ਹਰਪਾਲ ਸਿੰਘ ਚੀਮਾਤੇ ਪਾਰਟੀ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਦੀ ਹਾਜ਼ਰੀ ਵਿੱਚਇਸ ਪਾਰਟੀਵਿੱਚ ਸ਼ਾਮਲ ਹੋਏ। ਆਮ ਆਦਮੀ ਪਾਰਟੀਆਗੂਆਂ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਇਕ ਆਸ ਦੀ ਕਿਰਨ ਵਜੋਂ ਦੇਖ ਰਹੇ ਹਨ ਅਤੇ ਇਸ ਤੋਂ ਵੱਡੀਆਂ ਆਸਾਂ ਰੱਖਦੇ ਹਨ।
ਵਰਨਣ ਯੋਗ ਹੈ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਹੋਂਦ ਚਿੱਲੜ ਹੱਤਿਆਕਾਂਡ ਦਾ ਸੱਚ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਸਾਲ 2019 ਵਿੱਚ ਫਤਿਹਗੜ੍ਹ ਸਾਹਿਬ ਤੋਂ ਲੋਕ ਇਨਸਾਫ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜੀ ਤਾਂ ਉਨ੍ਹਾਂ ਨੂੰ 1 ਲੱਖ 42 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। ਉਹ ਹੋਂਦ ਚਿੱਲੜ ਕੇਸ ਦੇ ਕਾਰਨ ਹੀ ਸਿੱਖ ਭਾਈਚਾਰੇ ਵਿੱਚ ਸਤਿਕਾਰੇ ਜਾਂਦੇ ਹਨ। ਅੱਜ ਗਿਆਸਾਪੁਰਾ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚਬਦਲਾਅ ਲਿਆਉਣਾ ਚਾਹੁੰਦੇ ਹਨ। ਆਪਣਾ ਉਦੇਸ਼ ਪੂਰਾ ਕਰਨ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਮ ਆਦਮੀ ਪਾਰਟੀਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਕਿਸਾਨ ਮੋਰਚੇ ਵੱਲੋਂ ਨਵਾਂ ਐਲਾਨ 6 ਮਾਰਚ ਨੂੰ ਅੰਦੋਲਨ ਦੇ 100ਵੇਂ ਦਿਨ ਕੇ ਐੱਮ ਪੀ ਐਕਸਪ੍ਰੈੱਸ ਵੇਅ ਜਾਮ ਕੀਤਾ ਜਾਵੇਗਾ

Published

on

ਵੱਖ-ਵੱਖ ਰਾਜਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਕਿਸਾਨਾਂ ਨੂੰ ਸੱਦਾ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਔਰਤਾਂ ਕਿਸਾਨ ਮੰਚ ਚਲਾਉਣਗੀਆਂ
ਨਵੀਂ ਦਿੱਲੀ, 2 ਮਾਰਚ, – ਸੰਯੁਕਤ ਕਿਸਾਨ ਮੋਰਚਾ ਨੇ ਅੱਜ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ 100 ਦਿਨ ਪੂਰੇ ਹੋਣ ਉੱਤੇ6 ਮਾਰਚ ਨੂੰ ਕੇਐੱਮ ਪੀ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈੱਸ ਵੇਅ ਜਾਮ ਕੀਤਾ ਜਾਵੇਗਾ। ਇਹ ਐਕਸਪ੍ਰੈੱਸ ਵੇਅ ਉਸ ਦਿਨ ਸਵੇਰੇ 11 ਵਜੇ ਤੋਂ ਪੰਜ ਘੰਟੇ ਵੱਖ-ਵੱਖ ਥਾਈਂ ਜਾਮ ਕੀਤਾ ਜਾਵੇਗਾ। ਇਸ ਦੇ ਨਾਲ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਵਾਲੇ ਪੰਜਾਬ ਰਾਜਾਂਵਿੱਚ ਕਿਸਾਨਾਂ ਨੂੰ ਅਪੀਲ ਕਰਨ ਦੇ ਲਈ ਆਪਣੇ ਆਗੂਆਂ ਨੂੰ ਭੇਜੇਗਾ ਕਿ ਉਹ ਇਨ੍ਹਾਂ ਵਿਧਾਨ ਸਭਾ ਚੋਣਾਂਵਿੱਚ ਭਾਜਪਾ ਨੂੰ ਹਰਾਉਣ।
ਅੱਜ ਏਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ 12 ਮਾਰਚ ਦੇ ਦਿਨ ਕੋਲਕਾਤਾ ਵਿੱਚ ਕਿਸਾਨ ਆਗੂ ਇਕ ਰੈਲੀ ਨੂੰ ਸੰਬੋਧਨ ਕਰ ਕੇ ਕਿਸਾਨਾਂ ਨੂੰ ਭਾਜਪਾ ਦਾ ਵਿਰੋਧ ਕਰਨ ਦੀ ਅਪੀਲ ਕਰਨਗੇ। ਇਸ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਰਚੇ ਦੀਆਂ ਟੀਮਾਂ ਪੱਛਮੀ ਬੰਗਾਲ ਅਤੇ ਕੇਰਲ ਸਮੇਤ ਚੋਣਾਂ ਵਾਲੇ ਹਰ ਰਾਜਵਿੱਚ ਜਾ ਕੇ ਭਾਜਪਾ ਨੂੰ ਹਰਾਉਣ ਲਈ ਕਿਸਾਨਾਂ ਨੂੰ ਅਪੀਲ ਕਰਨਗੀਆਂ। ਸਿੰਘੂ ਬਾਰਡਰ ਉੱਤੇ ਇਕ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਪਾਰਟੀ ਲਈ ਵੋਟਾਂ ਨਹੀਂ ਮੰਗਾਂਗੇ, ਪਰ ਅਸੀਂ ਉਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਕਰਾਂਗੇ, ਜਿਹੜੀ ਭਾਜਪਾ ਨੂੰ ਹਰਾ ਸਕਦੀ ਹੋਵੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਕਿਸਾਨਾਂ ਦੇ ਮੁੁੱਦਿਆਂ ਨੂੰ ਹੱਲ ਕਰਨਤੋਂ ਨਾਕਾਮ ਰਹੀ ਹੈ। ਯੋਗੇਂਦਰ ਯਾਦਵ ਨੇ ਕਿਹਾ ਕਿ ਮੋਰਚੇ ਦੇ ਆਗੂ ਕਰਨਾਟਕ ਵਿੱਚ ਵੀ ਜਾਣਗੇ, ਜਿੱਥੇ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਉੱਤੇ ਐੱਮ ਐੱਸ ਪੀ ਤੋਂ 1000 ਰੁਪਏ ਘੱਟ ਮਿਲਦੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦਿੱਲੀ ਅਤੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਉੱਤੇਕਿਸਾਨ ਪ੍ਰੋਗਰਾਮਾਂ ਦੀ ਅਗਵਾਈ ਔਰਤਾਂ ਹੀ ਅਗਵਾਈ ਕਰਨਗੀਆਂ।

Read More Exclusive Punjabi Breaking News

Continue Reading

ਰੁਝਾਨ


Copyright by IK Soch News powered by InstantWebsites.ca