The Pak commission acknowledged the poor condition of Hindu temples
Connect with us [email protected]

ਅੰਤਰਰਾਸ਼ਟਰੀ

ਪਾਕਿ ਕਮਿਸ਼ਨ ਨੇ ਹਿੰਦੂਆਂ ਦੇ ਮੰਦਰਾਂ ਦੀ ਮਾੜੀ ਹਾਲਤ ਹੋਣ ਦੀ ਗੱਲ ਮੰਨੀ

Published

on

temple

ਇਸਲਾਮਾਬਾਦ, 9 ਫਰਵਰੀ – ਪਾਕਿਸਤਾਨ ਵਿੱਚ ਹਿੰਦੂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਾਰਮਕ ਥਾਵਾਂ ਦੀ ਮਾੜੀ ਹਾਲਤ ਨੂੰ ਪੇਸ਼ ਕਰਨ ਵਾਲੀ ਇੱਕ ਰਿਪੋਰਟ ਬਾਹਰ ਆਈ ਹੈ।
ਇਸ ਸੰਬੰਧ ਵਿੱਚ ਪਾਕਿਸਤਾਨ ਦੇ ਡਾਕਟਰ ਸ਼ੋਏਬ ਸਡਲ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ 7ਵੀਂ ਰਿਪੋਰਟ ਸੌਂਪੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਹਿੰਦੂ ਧਰਮ ਦੇ ਪ੍ਰਮੁੱਖ ਥਾਵਾਂ ਦੀ ਹਾਲਤ ਚਿੰਤਾਜਨਕ ਹੈ। ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਸਡਲ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਬੀਤੀ 5 ਫਰਵਰੀ ਨੂੰ ਹਿੰਦੂਆਂ ਦੇ ਧਾਰਮਿਕ ਥਾਵਾਂ ਦੇ ਸਬੰਧ ਵਿੱਚ ਰਿਪੋਰਟ ਸੌਂਪੀ ਹੈ।ਰਿਪੋਰਟ ਵਿੱਚ ਇਸ ਗੱਲ ਬਾਰੇ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ ਕਿ ‘ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ’ (ਈ ਟੀ ਪੀ ਬੀ) ਘੱਟ ਗਿਣਤੀ ਭਾਈਚਾਰੇ ਦੇ ਪ੍ਰਾਚੀਨ ਸਮਾਰਕਾਂ ਅਤੇ ਧਾਰਮਕ ਸਥਾਨਾਂ ਦੀ ਦੇਖਭਾਲ ਕਰਨ ਤੋਂ ਅਸਫ਼ਲ ਰਿਹਾ ਹੈ। ਕਮਿਸ਼ਨ ਨੇ 6 ਜਨਵਰੀ ਨੂੰ ਚੱਕਵਾਲ ਦੇ ਕਟਾਸ ਰਾਜ ਮੰਦਰ ਅਤੇ 7 ਜਨਵਰੀ ਨੂੰ ਮੁਲਤਾਨ ਦੇ ਪ੍ਰਹਿਲਾਦ ਮੰਦਰ ਦਾ ਦੌਰਾ ਕੀਤਾ ਸੀ। ਰਿਪੋਰਟ ਵਿੱਚ ਇਨ੍ਹਾਂ ਮੰਦਰਾਂ ਦੀ ਮਾੜੀ ਹਾਲਤ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਇਹ ਕਮਿਸ਼ਨ ਸੁਪਰੀਮ ਕੋਰਟ ਨੇ ਬਣਾਇਆ ਸੀ। ਇਸ ਸਮੇਂ ਇੱਕ ਮੈਂਬਰੀ ਕਮਿਸ਼ਨ ਵਿੱਚ ਤਿੰਨ ਸਹਾਇਕ ਮੈਂਬਰ ਐਮ ਐਨ ਏ ਡਾਕਟਰ ਰਮੇਸ਼ ਵੰਕਵਾਨੀ, ਸਾਕਿਬ ਜਿਲਾਨੀ ਤੇ ਪਾਕਿਸਤਾਨ ਦੇ ਅਟਾਰਨੀ ਜਨਰਲ ਵੀ ਸ਼ਾਮਲ ਹਨ। ਇਸ ਰਿਪੋਰਟ ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਈ ਟੀ ਪੀ ਬੀ ਨੂੰ ਤੇਰੀ ਮੰਦਰ/ਸਮਾਧੀ ਦੀ ਮੁੜ ਉਸਾਰੀ ਕਰਵਾਉਣ ਦਾ ਹੁਕਮ ਦਿੱਤਾ ਜਾਵੇ ਅਤੇ ਖੈਬਰ ਪਖਤੂਨਖ਼ਵਾ ਦੀ ਸੂਬਾਈ ਸਰਕਾਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਪਾਲਣ ਕਰਵਾਉਣ ਲਈ ਸਮੇਂ-ਸਮੇਂ ਮਦਦ ਕਰਦੀ ਰਹੇ।
ਰਿਪੋਰਟ ਵਿੱਚ ਤੇਰੀ ਮੰਦਰ (ਕਟਕ), ਕਟਾਸ ਰਾਜ ਮੰਦਰ (ਚੱਕਵਾਲ), ਪ੍ਰਹਿਲਾਦ ਮੰਦਰ (ਮੁਲਤਾਨ) ਅਤੇ ਹਿੰਗਲਾਜ ਮੰਦਰ (ਲਾਸਬੇਲਾ) ਦੇ ਨਵੀਨੀਕਰਨ ਲਈ ਸਮੂਹਿਕ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਈ ਟੀ ਪੀ ਬੀ ਐਕਟ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹਿੰਦੂਆਂ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਦੇਖਭਾਲ ਅਤੇ ਮੁੜ ਉਸਾਰੀ ਲਈ ਇੱਕ ਕਾਰਜਕਾਰੀ ਗਰੁੱਪ ਕਾਇਮ ਕੀਤਾ ਜਾ ਸਕੇ।
ਕਮਿਸ਼ਨ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੇ 5 ਜਨਵਰੀ ਨੂੰ ਆਪਣੇ ਹੁਕਮਾਂ ਵਿੱਚ ਈ ਟੀ ਪੀ ਬੀ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਆਪਣੇ ਕੰਟਰੋਲ ਵਿਚਲੇ ਸਾਰੇ ਮੰਦਰਾਂ, ਗੁਰਦਵਾਰਿਆਂ ਤੇ ਹੋਰ ਧਾਰਮਿਕ ਥਾਵਾਂ ਬਾਰੇ ਇੱਕ ਰਿਪੋਰਟ ਸੌਂਪੇ। ਕਮਿਸ਼ਨ ਨੇ ਈ ਟੀ ਪੀ ਬੀ ਤੋਂ ਕਈ ਵਾਰ ਜਾਣਕਾਰੀਆਂ ਮੰਗੀਆਂ, ਪਰ ਕੋਈ ਜਵਾਬ ਨਹੀਂ ਮਿਲਿਆ। ਈ ਟੀ ਪੀ ਬੀ ਨੇ 25 ਜਨਵਰੀ ਨੂੰ ਆਖ਼ਰ ਰਿਪੋਰਟ ਸੌਂਪੀ ਪਰ ਉਸ ਵਿੱਚ ਕਈ ਜਾਣਕਾਰੀਆਂ ਸ਼ਾਮਲ ਨਹੀਂ ਕੀਤੀਆਂ।ਈ ਟੀ ਪੀ ਬੀ ਮੁਤਾਬਕ 365 ਮੰਦਰਾਂ ਵਿੱਚੋਂ ਸਿਰਫ਼ 13 ਮੰਦਰਾਂ ਦਾ ਹੀ ਪ੍ਰਬੰਧ ਉਨ੍ਹਾਂ ਕੋਲ ਹੈ ਜਦਕਿ 65 ਮੰਦਰਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹਿੰਦੂ ਭਾਈਚਾਰੇ ‘ਤੇ ਅਤੇ 287 ਮੰਦਰ ਜ਼ਮੀਨ ਮਾਫੀਆ ਦੇ ਕਬਜ਼ੇ `ਚ ਹਨ।
ਰਿਪੋਰਟ ਵਿੱਚ ਕਿਹਾ ਹੈ ਕਿ ਈ ਟੀ ਪੀ ਬੀ ਨੇ ਮੰਦਰਾਂ ਅਤੇ ਗੁਰਦਵਾਰਿਆਂ ਦੇੇ ਸੁਚਾਰੂ ਰੂਪ ਨਾਲ ਨਾ ਚੱਲਣ ਪਿੱਛੇ ਹਿੰਦੂ-ਸਿੱਖ ਆਬਾਦੀ ਦਾ ਘੱਟ ਹੋਣਾ ਵੀ ਕਾਰਨ ਦੱਸਿਆ ਹੈ ਜਿਸ ਬਾਰੇ ਕਮਿਸ਼ਨ ਨੇ ਇਤਰਾਜ਼ ਕੀਤਾ ਹੈ। ਕਮਿਸ਼ਨ ਦਾ ਮੰਨਣਾ ਹੈ ਕਿ ਕਈ ਮੰਦਰ ਅਜਿਹੇ ਹਨ ਜੋ ਆਲੇ-ਦੁਆਲੇ ਹਿੰਦੂ ਆਬਾਦੀ ਘੱਟ ਹੋਣ ਦੇ ਬਾਵਜੂਦ ਖੁੱਲ੍ਹੇ ਹੋਏ ਹਨ ਜਿਵੇਂ ਕਿ ਬਲੋਚਿਸਤਾਨ ਵਿੱਚ ਹਿੰਗਲਾਜ ਮਾਤਾ ਮੰਦਰ ਅਤੇ ਕਰਕ ਜ਼ਿਲ੍ਹੇ ਵਿੱਚ ਸ਼੍ਰੀਪਰਮਹੰਸ ਮਹਾਰਾਜ ਮੰਦਰ। ਰਿਪੋਰਟ ਵਿੱਚ ਇਹ ਵੀ ਦੋਸ਼ ਲਗਾਇਆ ਹੈ ਕਿ ਟਰੱਸਟ ਸਿਰਫ਼ ਘੱਟ ਗਿਣਤੀਆਂ ਦੀਆਂ ਛੱਡੀਆਂ ਹੋਈਆਂ ਜਾਇਦਾਦਾਂ ਦੇ ਕਬਜ਼ੇ ਵਿੱਚ ਹੀ ਦਿਲਚਸਪੀ ਲੈ ਰਿਹਾ ਹੈ।

ਅੰਤਰਰਾਸ਼ਟਰੀ

ਅਮਰੀਕੀ ਥਿੰਕਟੈਂਕ ‘ਗਲੋਬਲ ਫ੍ਰੀਡਮ’ ਨੇ ਭਾਰਤ ਦੀ ਰੈਂਕਿੰਗ ਘਟਾਈ

Published

on

ਵਾਸ਼ਿੰਗਟਨ, 5 ਮਾਰਚ, – ਅਮਰੀਕੀ ਥਿੰਕਟੈਂਕ ‘ਫ੍ਰੀਡਮ ਹਾਊਸ’ ਨੇ ਭਾਰਤ ਦੀ ਫ੍ਰੀਡਮ ਰੈਂਕਿੰਗ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੋਰ ਹੇਠਾਂ ਕਰ ਦਿੱਤਾ ਹੈ। ਭਾਰਤ ਪਹਿਲਾਂ ਸੁਤੰਤਰ ਕੈਟੇਗਰੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਸੀ, ਪਰ ਇਸ ਸਾਲ ਨਵੀਂ ਸੂਚੀ ਅੰਸ਼ਕ ਸੁਤੰਤਰਤਾ ਵਾਲੀ ਕੈਟੇਗਰੀ ਵਿੱਚ ਰੱਖਿਆ ਗਿਆ ਹੈ।
ਇਸ ਅਮਰੀਕੀ ਥਿੰਕਟੈਂਕ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਲੋਕਾਂ ਦੀ ਆਵਾਜ਼ ਆਜ਼ਾਦ ਨਹੀਂ ਰਹੀ। ਇਸ ਰਿਪੋਰਟ ਵਿੱਚ ਬੀਤੇ ਸਾਲ ਭਾਰਤ ਦਾ ਸਕੋਰ 70 ਸੀ, ਇਸ ਸਾਲ ਘਟ ਕੇ 67 ਰਹਿ ਗਿਆ ਹੈ। ਸਾਰੀ ਦੁਨੀਆ ਦੇ ਲੋਕਤੰਤਰੀ ਦੇਸ਼ਾਂ ਵਿੱਚ ਆਜ਼ਾਦੀ ਉੱਤੇਖੋਜ ਕਰਨ ਵਾਲੀ ਇਸ ਸੰਸਥਾ ਨੂੰ ਆਮ ਤੌਰ ਉੱਤੇ ਆਜ਼ਾਦ ਕਿਹਾ ਜਾਂਦਾ ਹੈ, ਪਰ ਇਸ ਦੀ ਫੰਡਿੰਗ ਅਮਰੀਕਾ ਹੀਕਰਦਾ ਹੈ। ਇਸ ਕਾਰਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਿਪੋਰਟ ਉੱਤੇ ਅਮਰੀਕਾ ਦਾ ਅਸਰ ਨਾ ਪਿਆ ਹੋਵੇ। ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਹਿੰਦੂ ਰਾਸ਼ਟਰਵਾਦੀ ਸਰਕਾਰ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਉੱਤੇ ਵਧਦੇ ਦਬਾਅ, ਭਾਰਤੀ ਵਿੱਚ ਮੁਸਲਮਾਨਾਂ ਵਿਰੁੱਧ ਹਿੰਸਾ, ਪੱਤਰਕਾਰਾਂ ਨੂੰ ਧਮਕੀ ਅਤੇ ਕਾਨੂੰਨੀ ਦਖਲ ਦੇ ਮਾਮਲੇ ਵਧ ਰਹੇ ਹਨ।
ਫ੍ਰੀਡਮ ਹਾਊਸ ਨੇ ਆਪਣੀ ਰਿਪੋਰਟ ਵਿੱਚ ਫਿਨਲੈਂਡ, ਨਾਰਵੇਅ ਤੇ ਸਵੀਡਨ ਨੂੰ 100 ਨੰਬਰ ਦਿੱਤੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੇਸ਼ਾਂਵਿੱਚ ਲੋਕਾਂ ਨੂੰ ਸਭ ਤੋਂ ਵੱਧ ਆਜ਼ਾਦੀ ਹੈ, ਪਰ 1 ਦਾ ਸਕੋਰ ਤਿੱਬਤ ਤੇ ਸੀਰੀਆ ਨੂੰ ਮਿਲਿਆ ਹੈ, ਜਿੱਥੇ ਕੋਈ ਆਜ਼ਾਦੀ ਨਹੀਂ।

Read More International Punjabi News

Continue Reading

ਅੰਤਰਰਾਸ਼ਟਰੀ

ਮੰਗਲ ਮਿਸ਼ਨ ਨੂੰ ਵੱਡਾ ਝਟਕਾ ਮੰਜ਼ਲ ਨੇੜੇ ਪਹੁੰਚ ਕੇ ਐਲਨ ਮਸਕ ਦਾ ਰਾਕੇਟ ਅੱਗ ਦੇ ਭੰਬਾਕੇ ਵਿੱਚ ਬਦਲ ਗਿਆ

Published

on

ਮਾਸਕੋ, 5 ਮਾਰਚ – ਸਪੇਸਐਕਸ ਦਾ ਪੁਲਾੜੀ ਜਹਾਜ਼ ਸਟਾਰਸ਼ਿੱਪ ਜਦੋਂ ਲੈਂਡਿੰਗ ਕਰ ਰਿਹਾ ਸੀ ਤਾਂ ਲੱਗ ਰਿਹਾ ਸੀ ਕਿ ਸਭ ਠੀਕ ਹੈ, ਪਰ ਜਲਦੀ ਹੀ ਹਾਲਾਤ ਬਦਲ ਗਏ। ਲੈਂਡਿੰਗ ਸਮੇਂ ਜਦੋਂ ਪੁਲਾੜ ਜਹਾਜ਼ ਨੇ ਧਰਤੀ ਨੂੰ ਛੋਹਿਆ ਉਸ ਵਿੱਚ ਧਮਾਕਾ ਹੋ ਗਿਆ ਅਤੇ ਇਸ ਨਾਲ ਜਹਾਜ਼ ਹਵਾ ਵਿੱਚ ਉੱਛਲ ਗਿਆ। ਸਪੈਸਐਕਸ ਮੁਹਿੰਮ ਦੀ ਸਫਲਤਾ ਦੇ ਐਲਾਨ ਦੇ ਪੰਜ ਮਿੰਟ ਬਾਅਦ ਹੀ ਇਹ ਹਾਦਸਾ ਹੋ ਗਿਆ।
ਚਮਕੀਲੀ ਗੋਲੀ (ਬੁਲੇਟ) ਦੀ ਸ਼ਕਲ ਦੇ ਰਾਕੇਟ ਸਟਾਰਸ਼ਿੱਪ ਨੇ ਜਦੋਂ ਧਰਤੀ ਨੂੰ ਛੋਹਿਆ, ਓਦੋਂ ਤੱਕ ਸਭ ਕੁਝ ਆਮ ਵਾਂਗ ਸੀ, ਜਿਸ ਕਾਰਨ ਸਪੇਸਐਕਸ ਦੇ ਕਮੈਂਟੇਟਰ ਜਾਨ ਇੰਸਪਰੁਕਰ ਨੇ ਇਸਦੀ ਸਫਲਤਾ ਦਾ ਐਲਾਨ ਵੀ ਕਰ ਦਿੱਤਾ। ਸਪੇਸਐਕਸ ਦੇ ਮੋਢੀ ਐਲਨ ਮਸਕ ਨੇ ਕਿਹਾ ਕਿ ਘੱਟੋ-ਘੱਟ ਸਟਾਰਸ਼ਿੱਪ ਬਿਨਾਂ ਟੁੱਟੇ ਉਤਰਿਆ ਤਾਂ ਸਹੀ। ਮਸਕ ਦੀ ਯੋਜਨਾ ਸਟਾਰਸ਼ਿੱਪ ਰਾਹੀਂ ਲੋਕਾਂ ਨੂੰ ਚੰਦ ਤੇ ਮੰਗਲ ਉੱਤੇ ਭੇਜਣ ਦੀ ਹੈ। ਉਥੇ ਸਪੇਸਐਕਸ ਨੇ ਕੱਲ੍ਹ 60 ਸਟਾਰਲਿੰਕ ਸੰਚਾਰ ਉਪਗ੍ਰਹਿਆਂ ਦੀ ਸਫਲਤਾਪੂਰਵਕ ਲਾਂਚਿੰਗ ਕੀਤੀ। ਇਨ੍ਹਾਂ ਉਪਗ੍ਰਹਿਆਂ ਨੂੰ ਫਾਲਕਨ ਨੌ ਵਾਹਕ ਰਾਕੇਟ ਰਾਹੀਂ ਲਾਂਚ ਕੀਤਾ ਗਿਆ।ਫਲੋਰਿਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਸਥਾਨਕ ਸਮੇਂ ਮੁਤਾਬਕ ਸਵੇਰੇ 3.24 ਵਜੇ ਸਫਲ ਲਾਂਚਿੰਗ ਹੋਈ, ਜਿਸ ਨੂੰ ਬੀਤੇ ਸਮੇਂ ਵਿੱਚ ਕਈ ਵਾਰ ਲਾਂਚਿੰਗ ਦੇ ਨਿਰਧਾਰਤ ਪ੍ਰੋਗਰਾਮ ਨੂੰ ਟਾਲਣਾ ਪਿਆ ਸੀ। ਰਾਕੇਟ ਦਾ ਪਹਿਲਾ ਪੜਾਅ ਸਫਲਤਾਪੂਰਵਕ ਵੱਖ ਹੋ ਗਿਆ ਤੇ ਸਪੇਸਐਕਸ ਸਪੇਸਪੋਰਟ ਡਰੋਨ ਜਹਾਜ਼ ਉੱਤੇ ਉਤਰਿਆ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਦਾ ਮੁੱਖ ਟੀਚਾ 60 ਸਟਾਰਲਿੰਕ ਉਪਗ੍ਰਹਿਆਂ ਨੂੰ ਓਰਬਿਟ ਵਿੱਚ ਸਥਾਪਤ ਕਰਨਾ ਹੈ।

Continue Reading

ਅੰਤਰਰਾਸ਼ਟਰੀ

ਇਮਰਾਨ ਖ਼ਾਨ ਨੇ ਕਿਹਾ ਸੈਨੇਟ ਚੋਣਾਂ ਦੌਰਾਨ ਮੇਰੀ ਪਾਰਟੀ ਦੇ ਮੈਂਬਰ 2-2 ਕਰੋੜਦੇ ਵਿਕੇਗਏ

Published

on

ਇਸਲਾਮਾਬਾਦ, 5 ਮਾਰਚ – ਪਾਕਿਸਤਾਨ ਵਿੱਚ ਸੈਨੇਟ ਚੋਣਾਂ ਵਿੱਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਮਿਲੀ ਹਾਰ ਪਿੱਛੌਂ ਕੱਲ੍ਹ ਸ਼ਾਮ ਦੇਸ਼ਵਾਸੀਆਂ ਨੂੰ ਵੀਡੀ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੈਨੇਟ ਚੋਣਾਂ ਵਿੱਚ ਜੇਤੂ ਰਹੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਡੈਮੋਕਰੈਟਿਕ ਮੂਵਮੈਂਟ ਦੇ ਸਾਂਝੇ ਉਮੀਦਵਾਰ ਯੂਸਫ਼ ਰਜ਼ਾ ਗਿਲਾਨੀ ਨੂੰ ਗਦਾਰ ਤੇ ਲੁਟੇਰਾ ਕਿਹਾ ਹੈ।
ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਦੇ ਅਰਬਾਂ ਰੁਪਏ ਲੁੱਟਣ ਵਾਲੇ ਯੂਸਫ ਰਜ਼ਾ ਗਿਲਾਨੀ ਨੇ ਸੈਨੇਟ ਚੋਣ ਜਿੱਤੀ ਨਹੀਂ, ਪੈਸਿਆਂ ਨਾਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਪੀ ਟੀ ਆਈ ਦੇ ਲੱਗਭਗ 20 ਮੈਂਬਰਾਂ ਨੇ ਆਪਣੀਆਂ ਵੋਟਾਂ 2-2 ਕਰੋੜ ਰੁਪਏ ਵਿੱਚ ਵੇਚੀਆਂ ਹਨ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਸ ਬਾਰੇਇੱਕ ਵੀਡੀਓ ਵੀ ਆਈ ਹੈ ਜਿਸ ਵਿੱਚ ਸੂਬਾ ਖ਼ੈਬਰ ਪਖਤੂਨਖਵਾ ਦੇ ਪਾਰਲੀਮੈਂਟ ਮੈਂਬਰਾਂ ਨੂੰ ਸੈਨੇਟ ਦੀਆਂ ਵੋਟਾਂ ਬਦਲੇਰਿਸ਼ਵਤ ਲੈਂਦੇ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕੌਮੀ ਅਸੈਂਬਲੀ ਵਿੱਚ ਭਰੋਸੇ ਦੇ ਵੋਟ ਲਈ ਜਾਣਗੇ ਅਤੇ ਆਪਣੇ ਮੈਂਬਰਾਂ ਨੂੰ ਸਾਫ ਕਹਿਦੇਣਗੇ ਕਿ ਜੇ ਉਹ ਨੂੰ ਉਨ੍ਹਾਂ ਉੱਤੇ ਇਤਬਾਰ ਨਹੀਂ ਤਾਂ ਉਨ੍ਹਾਂ ਨੂੰ ਸੱਤਾ ਛੱਡ ਕੇ ਵਿਰੋਧੀ ਧਿਰ ਵਿੱਚ ਬੈਠਣਾ ਮਨਜ਼ੂਰ ਹੈ।

Continue Reading

ਰੁਝਾਨ


Copyright by IK Soch News powered by InstantWebsites.ca