The Oxford Corona vaccine will arrive in April
Connect with us [email protected]

ਸਿਹਤ

ਆਕਸਫੋਰਡ ਦੀ ਕੋਰੋਨਾ ਵੈਕਸੀਨ ਅਪ੍ਰੈਲ ਤੱਕ ਆ ਜਾਵੇਗੀ

Published

on

corona vaccine

ਨਵੀਂ ਦਿੱਲੀ, 21 ਨਵੰਬਰ – ਭਾਰਤ ਸਰਕਾਰ ਦੇ ਸਿਹਤ ਮੁਲਾਜ਼ਮਾਂ ਤੇ ਬਜ਼ੁਰਗਾਂ ਲਈ ਕੋਵਿਡ-19 ਦੀ ਆਕਸਫੋਰਡ ਵੈਕਸੀਨ ਅਗਲੇ ਸਾਲ ਅਪ੍ਰੈਲ ਤੱਕ ਬਾਜ਼ਾਰ ਵਿੱਚ ਆ ਸਕਦੀ ਹੈ ਤੇ ਇਸ ਦੀ ਆਮ ਲੋਕਾਂ ਲਈ ਜ਼ਰੂਰੀ ਦੋ ਡੋਜ਼ ਦੀ ਕੀਮਤ 1000 ਰੁਪਏ ਤੱਕ ਹੋ ਸਕਦੀ ਹੈ। ਇਹ ਬਿਆਨ ਟੀਕਾ ਵੈਕਸੀਨ ਵਿਕਸਤ ਕਰ ਰਹੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ ਈ ਓ ਅਦਾਰ ਪੂਨਾਵਾਲਾ ਵੱਲੋਂ ਜਾਰੀ ਕੀਤਾ ਗਿਆ ਹੈ। ਉਂਜ ਇਹ ਅੰਤਿਮ ਪੜਾਅ ਦੀ ਪ੍ਰੀਖਣ ਦੇ ਨਤੀਜਿਆਂ ਅਤੇ ਕੰਮ ਵਾਲੀਆਂ ਸੰਸਥਾਵਾਂ ਵੱਲੋਂ ਮਨਜ਼ੂਰੀ ਮਿਲਣ ‘ਤੇ ਨਿਰਭਰ ਕਰੇਗਾ।
ਪੂਨਾਵਾਲਾ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਇਹ ਟੀਕ ਭਾਰਤ ‘ਚ ਹਰ ਵਿਅਕਤੀ ਲਈ ਹਾਸਲ ਹੋਣ ‘ਚ 2-3 ਸਾਲ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾ ਕਿਹਾ ਕਿ ਇਹ ਸਿਰਫ਼ ਟੀਕੇ ਦੀ ਸਪਲਾਈ ‘ਤੇ ਨਿਰਭਰ ਨਹੀਂ ਕਰੇਗਾ, ਸਗੋਂ ਬਜਟ, ਬੁਨਿਆਦੀ ਢਾਂਚਾ ਅਤੇ ਲੋਕਾਂ ਦੀ ਰਜ਼ਾਮੰਦੀ ਵੀ ਇਸ ਲਈ ਵੱਡੇ ਕਾਰਨ ਹਨ। ਵਰਨਣ ਯੋਗ ਹੈ ਕਿ ਪੂਨਾਵਾਲਾ ਤੋਂ ਪਹਿਲਾਂ ਕੱਲ੍ਹ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀ ਹੋਲੀ ਤੱਕ ਭਾਰਤ ਵਿੱਚ ਵੈਕਸੀਨ ਵਿਕਸਿਤ ਹੋਣ ਦੀ ਆਸ ਪ੍ਰਗਟ ਕੀਤੀ ਸੀ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਦੁਨੀਆ ਭਰ ਵਿੱਚ ਭਾਰਤ ਸਮੇਤ 212 ਥਾਵਾਂ ਉਤੇ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 164 ਟੀਕੇ ਅਜੇ ਵੀ ਪ੍ਰੀ-ਕਲੀਨੀਕਲ ਪੜਾਅ ਉੱਤੇ ਹਨ, ਜਦਕਿ 11 ਟੀਕੇ ਆਖ਼ਰੀ ਪੜਾਅ ਦੇ ਟਰਾਇਲ ਵਿੱਚ ਹਨ ਅਤੇ 6 ਟੀਕਿਆਂ ਨੂੰ ਸੀਮਤ ਵਰਤੋਂ ਦੀ ਇਜਾਜ਼ਤ ਮਿਲ ਗਈ ਹੈ।ਇਨ੍ਹਾਂ ਵਿੱਚੋਂ 4 ਟੀਕੇ ਚੀਨ ਦੇ ਅਤੇ 2 ਰੂਸ ਦੇ ਹਨ। ਰੂਸ ਦੇ ਟੀਕੇ ਸਪੁਤਨਿਕ-ਵੀ ਨੂੰ ਆਖ਼ਰੀ ਪੜਾਅ ਦੀ ਪਰਖ ਤੋਂ ਪਹਿਲਾਂ ਹੀ ਰੂਸ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਫਾਈਜ਼ਰ ਬਾਇਓਟੈਕ ਅਤੇ ਅਮਰੀਕੀ ਕੰਪਨੀ ਮੋਡਰਨਾ ਨੇ ਮਨੁੱਖੀ ਪਰਖ ਦੇ ਨਤੀਜੇ ਜਾਰੀ ਕੀਤੇ ਹਨ, ਜਿੱਥੇ ਮੋਡਰਨਾ ਟੀਕੇ ਨੂੰ 94.5 ਫ਼ੀਸਦੀ ਅਤੇ ਫਾਈਜ਼ਰ ਨੂੰ 95 ਫ਼ੀਸਦੀ ਪ੍ਰਭਾਵੀ ਪਾਇਆ ਗਿਆ ਹੈ।
ਭਾਰਤ ਬਾਇਓਟੈਕ ਦੀ ਕੋਵੈਕਸੀਨ। ਆਕਸਫੋਰਡ ਦੀ ਕੋਵੀਸ਼ੀਲਡ ਅਤੇ ਜਾਯਡਸ ਕੈਛਿਨਾ ਦੀ ਜ਼ਾਈਕੋਵ-ਡੀ ਵੈਕਸੀਨ ਵਿੱਚੋਂ ਕੋਵੈਕਸਿਨ ਦਾ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਆਕਸਫੋਰਡ ਵੈਕਸੀਨ ਵੀ ਪਰਖ ਦੇ ਆਖ਼ਰੀ ਪੜਾਅ ਵਿੱਚ ਹੈ। ਅਮਰੀਕਾ ਨੇ ਇਸ ਨੂੰ ਬਣਾਉਣ ਵਿੱਚ 8 ਹਜ਼ਾਰ 880 ਕਰੋੜ ਰੁਪਏ ਦੀ ਮਦਦ ਕੀਤੀ ਹੈ। ਤੀਜੇ ਟੀਕੇ ਜਾਯਡਸ ਕੈਡਿਲ ਦੇ ਵੀ ਤੀਜੇ ਪੜਾਅ ਦੇ ਟ੍ਰਾਇਲ ਛੇਤੀ ਹੀ ਸ਼ੁਰੂ ਕੀਤੇ ਜਾਣਗੇ।

Continue Reading
Click to comment

Leave a Reply

Your email address will not be published. Required fields are marked *

ਸਿਹਤ

ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਬਰਤਾਨੀਆ ‘ਚ ਮਨਜ਼ੂਰੀ ਮਿਲੀ

Published

on

Pfizer's corona vaccine

ਲੰਡਨ, 3 ਦਸੰਬਰ – ਬ੍ਰਿਟਿਸ਼ ਰੈਗੂਲੇਟਰ ਐਮ ਐਚ ਆਰ ਏ ਨੇ ਫਾਈਜ਼ਰ ਤੇ ਬਾਇਓਨਟੈਕ ਵੱਲੋਂ ਸਾਂਝੇ ਤੌਰ ‘ਤੇ ਵਿਕਸਿਤ ਕੀਤੀ ਗਈ ਕੋਰੋਨਾ ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਫਾਈਜ਼ਰ-ਬਾਇਓਨਟੈਕ ਦਾ ਕੋਵਿਡ-19 ਟੀਕਾ ਅਗਲੇ ਹਫ਼ਤੇ ਤੋਂ ਬਰਤਾਨੀਆ ਵਿੱਚ ਉਪਲਬਧ ਹੋਵੇਗਾ।
ਵਰਨਣ ਯੋਗ ਹੈ ਕਿ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਬਰਤਾਨੀਆ ਵਿਸ਼ਵ ਦਾ ਪਹਿਲਾ ਦੇਸ਼ ਹੈ। ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਇਆ ਟੀਕਾ ਹੈ, ਜਿਸ ਨੂੰ ਬਣਾਉਣ ਵਿੱਚ ਸਿਰਫ਼ 10 ਮਹੀਨੇ ਲੱਗੇ ਹਨ। ਉਂਂਜ ਅਜਿਹੇ ਟੀਕੇ ਨੂੰ ਬਣਾਉਣ ਵਿੱਚ ਇੱਕ ਦਹਾਕਾ ਲੱਗ ਜਾਂਦਾ ਹੈ। ਇਸ ਵੈਕਸੀਨ ਨੂੰ ਮਨਫ਼ੀ 70 ਡਿਗਰੀ ‘ਤੇ ਰੱਖਣ ਦੀ ਲੋੜ ਹੈ, ਜਿਸ ਲਈ ਯੂ ਕੇ ਦੇ ਹਸਪਤਾਲਾਂ ‘ਚ ਇਸ ਦੇ ਪਹਿਲਾਂ ਪ੍ਰਬੰਧ ਕੀਤੇ ਜਾ ਚੁੱਕੇ ਹਨ। ਵੈਕਸੀਨ ਦੇਣ ਲਈ 50 ਹਸਪਤਾਲਾਂ ‘ਚ ਤਿਆਰੀਆਂ ਹੋ ਚੁੱਕੀਆਂ ਹਨ। ਦੱਸਿਆ ਗਿਆ ਹੈ ਕਿ ਕੋਰੋਨਾ ਟੀਕਾ ਸਿਹਤ ਕਾਮਿਆਂ, ਬਿਰਧ ਆਸ਼ਰਮਾਂ ‘ਚ ਰਹਿਣ ਵਾਲਿਆਂ ਅਤੇ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲਾਂ ਦਿੱਤਾ ਜਾਵੇਗਾ। ਇਸ ਦੀ 7 ਦਸੰਬਰ ਤੋਂ ਹੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ। ਬਰਤਾਨੀਆ ਨੇ ਫਾਈਜ਼ਰ ਤੇ ਬਾਇਓਨਟੈਕ ਦੀਆਂ ਦੋ ਡੋਜ਼ ਵਾਲੀਆਂ ਵੈਕਸੀਨ ਦੀਆਂ ਚਾਰ ਕਰੋੜ ਖ਼ੁਰਾਕਾਂ ਦਾ ਸੌਦਾ ਕੀਤਾ ਹੈ। ਇਹ ਟੀਕਾ ਵਾਇਰਸ ਨੂੰ ਰੋਕਣ ਲਈ 95 ਫ਼ੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਹੈ।
ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕੁੱਕ ਨੇ ਕਿਹਾ ਕਿ 800000 ਖ਼ੁਰਾਕਾਂ ਜਲਦੀ ਹੀ ਦੇਸ਼ ਵਿੱਚ ਉਪਲਬਧ ਹੋਣਗੀਆਂ। ਓਥੋਂ ਦੇ ਵੈਕਸੀਨ ਮੰਤਰੀ ਨਾਦਿਮ ਜਹਾਵੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇ ਸਭ ਯੋਜਨਾ ਹੇਠ ਹੋਇਆ ਤਾਂ ਟੀਕੇ ਨੂੰ ਮਨਜ਼ੂਰੀ ਮਿਲਣ ਦੇ ਕੁਝ ਘੰਟਿਆਂ ‘ਚ ਹੀ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।ਜਾਣਕਾਰਾਂ ਦਾ ਕਹਿਣਾ ਹੈ ਕਿ ਟੀਕੇ ਦੇ ਬਾਵਜੂਦ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਜ਼ਿੰਦਗੀ ਨੂੰ ਫਿਰ ਰਫ਼ਤਾਰ ਮਿਲੇਗੀ। ਦੂਜੇ ਪਾਸੇ ਬਰਤਾਨੀਆ ‘ਚ ਕੱਲ੍ਹਲਾਕਡਾਊਨ ਖ਼ਤਮ ਹੋ ਚੁੱਕਾ ਹੈ ਤੇ ਟੀਅਰ ਸਿਸਟਮ ਲਾਗੂ ਹੋ ਚੁੱਕਾ ਹੈ, ਜੋ ਵੱਖ-ਵੱਖ ਇਲਾਕਿਆਂ ‘ਚ ਕੋਰੋਨਾ ਪ੍ਰਭਾਵ ਅਨੁਸਾਰ ਲਾਗੂ ਹੋਵੇਗਾ। ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਯੂ ਕੇ ਵਿੱਚ ਕੀਤੀ ਦੂਜੀ ਤਾਲਾਬੰਦੀ ਦਾ ਕੋਰੋਨਾ ਫੈਲਾਅ ਰੋਕਣ ਲਈ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ, ਜਿਸ ਨਾਲ 30 ਫ਼ੀਸਦੀ ਕੋਰੋਨਾ ਵਾਇਰਸ ‘ਤੇ ਕਾਬੂ ਪਾਉਣ ‘ਚ ਸਫਲਤਾ ਮਿਲੀ ਹੈ।

Continue Reading

ਸਿਹਤ

ਪਾਕਿਸਤਾਨ ‘ਚ ਛਾਤੀ ਦੇ ਕੈਂਸਰ ਦਾ ਖਤਰਾ ਏਸ਼ੀਆ ਵਿੱਚ ਸਭ ਤੋਂ ਵੱਧ

Published

on

ਇਸਲਾਮਾਬਾਦ, 1 ਦਸੰਬਰ – ਏਸ਼ੀਆ ਵਿੱਚ ਪਾਕਿਸਤਾਨ ਵਿੱਚ ਛਾਤੀ ਦੇ ਕੈਂਸਰ ਦੀ ਦਰ ਸਭ ਤੋਂ ਵੱਧ ਹੈ, ਕਿਉਂਕਿ ਹਰ ਸਾਲ ਲਗਭਗ 90,000 ਔਰਤਾਂ ਇਸ ਬਿਮਾਰੀ ਨਾਲ ਪੀੜਤ ਹੁੰਦੀਆਂ ਹਨ, ਜਿਨ੍ਹਾਂਵਿੱਚੋਂ 40,000 ਦੀ ਮੌਤ ਹੋ ਜਾਂਦੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਕੱਲ੍ਹ ਇਹ ਜਾਣਕਾਰੀ ਦਿੱਤੀ ਗਈ ਹੈ।
ਡਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਸ ਦਾ ਖੁਲਾਸਾ ਇੱਕ ਵੈਬੀਨਾਰ ‘ਬ੍ਰੈਸਟ ਕੈਂਸਰ ਅਵੇਰਨੈਸ-ਗਿਵ ਹੋਪ, ਸੇਵ ਲਾਈਫਸ’ ਵਿੱਚ ਸਲਾਹਕਾਰਾਂ ਵੱਲੋਂ ਕੀਤਾ ਗਿਆ ਸੀ, ਜਿਸ ਦਾ ਪ੍ਰਬੰਧ ਦੱਖਣੀ (ਕਾਮਸੈਟਸ) ਵਿੱਚ ਵਿਗਿਆਨ ਅਤੇ ਤਕਨੀਕੀ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਇਸ ਅੰਦਾਜ਼ੇ ਮੁਤਾਬਕ 10 ਵਿੱਚੋਂ ਇੱਕ ਪਾਕਿਸਤਾਨੀ ਔਰਤ ਨੂੰ ਬ੍ਰੈਸਟ ਕੈਂਸਰ ਹੋ ਸਕਦਾ ਹੈ। ਸੇਵਾ ਮੁਕਤ ਰਾਜਦੂਤ ਫੌਜੀਆ ਨਸਰੀਨ, ਜੋ ਕਾਮਸੈਟਸ ਦੀ ਸਲਾਹਕਾਰ ਵੀ ਹੈ, ਨੇ ਉਨ੍ਹਾਂ ਉਪਾਵਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਸਮਾਜ ਵਿੱਚ ਕੈਂਸਰ ਨਾਲ ਸਬੰਧਤ ਡਰ, ਜਾਣਕਾਰੀ ਦੀ ਘਾਟ ਨੂੰ ਦੂਰ ਕਰਨ ਲਈ ਢੁਕਵੀਆਂ ਸਹੂਲਤਾਂ ਤੇ ਪਰਵਾਰ ਦਾ ਸਮਰਥਨ ਲੈਣ ਲਈ ਲੋੜ ਹੈ। ਸਿਹਤ ਸੇਵਾ ਅਕਾਦਮੀ ਵਿੱਚ ਸਾਬਕਾ ਐਸੋਸੀਏਟ ਪ੍ਰੋਫੈਸਰ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਪਾਕਿਸਤਾਨ ਵਿੱਚ ਸਲਾਹਕਾਰ ਸਮੀਨਾ ਨਈਮ ਨੇ ਬਿਮਾਰੀ ਨਾਲ ਸਬੰਧਤ ਰੂੜੀਆਂ ਅਤੇ ਵਰਜਨਾਵਾਂ ਨੂੰ ਹਟਾਉਣ ‘ਤੇ ਜ਼ੋਰ ਦਿੱਤਾ।

Click Here To Read Latest health news

Continue Reading

ਸਿਹਤ

ਕੋਰੋਨਾ ਦੀ ਮਹਾਂਮਾਰੀ ਕਾਰਨ ਮਾਨਸਿਕ ਸਿਹਤ ਉੱਤੇ ਵੀ ਅਸਰ

Published

on

corona

ਟੋਕੀਓ, 30 ਨਵੰਬਰ – ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ, ਪਰ ਏਸ਼ੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਜਾਪਾਨ ਨੂੰ ਕੋਰੋਨਾ ਦੇ ਨਾਲ ਖੁਦਕੁਸ਼ੀ ਯਾਨੀ ਆਤਮ ਹੱਤਿਆ ਦੀ ਸਮੱਸਿਆ ਨਾਲ ਵੀ ਦੋ-ਚਾਰ ਹੋਣਾ ਪੈ ਰਿਹਾ ਹੈ। ਬੀਤੇ ਅਕਤੂਬਰ ਵਿੱਚ ਜਾਪਾਨ ਵਿੱਚ 2153 ਲੋਕਾਂ ਨੇ ਆਤਮ ਹੱਤਿਆ ਕੀਤੀ ਸੀ। ਇਹ ਗਿਣਤੀ ਉਥੇ ਕੋਰੋਨਾ ਮਹਾਂਮਾਰੀ ਕਾਰਨ ਅੱਜ ਤੱਕ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਤੋਂ ਵੀ ਵੱਧ ਹੈ। ਜਾਪਾਨ ਵਿੱਚ ਕੋਰੋਨਾ ਦੇ ਪਹਿਲੇ 9 ਮਹੀਨਿਆਂ ਵਿੱਚ 2087 ਲੋਕਾਂ ਨੇ ਜਾਨ ਗਵਾਈ ਹੈ।
ਜਾਪਾਨ ਪਹਿਲਾਂ ਹੀ ਖੁਦਕੁਸ਼ੀਆਂ ਦੀ ਵੱਧ ਦਰ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਉਥੇ ਪ੍ਰਤੀ ਇਕ ਲੱਖ ਦੀ ਆਬਾਦੀ ਉੱਤੇ ਖੁਦਕੁਸ਼ੀ ਕਾਰਨ ਸਾਲਾਨਾ ਜਾਨ ਗਵਾਉਣ ਦੇ 18.5 ਕੇਸ ਹੁੰਦੇ ਹਨ। ਦੂਜੇ ਪਾਸੇ ਕੋਰੋਨਾ ਦੀ ਮਹਾਂਮਾਰੀ ਨੇ ਲੋਕਾਂ ਦੀ ਮਾਨਸਿਕ ਸਥਿਤੀ ਉੱਤੇ ਅਸਰ ਪਾਇਆ ਹੈ। ਇਸ ਕਾਰਨ ਖੁਦਕੁਸ਼ੀ ਦੇ ਕੇਸ ਹੋਰ ਵਧੇ ਹਨ। ਇਹ ਸਥਿਤੀ ਤਦ ਹੈ ਜਦ ਜਾਪਾਨ ਦੀ ਅਰਥ ਵਿਵਸਥਾ ‘ਤੇ ਕੋਰੋਨਾ ਦਾ ਅਸਰ ਕਈ ਵੱਡੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਘੱਟ ਪਿਆ ਹੈ। ਜਾਪਾਨ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿੱਚੋਂ ਹੈ, ਜੋ ਖੁਦਕੁਸ਼ੀਆਂ ਦੇ ਅੰਕੜੇ ਲਗਾਤਾਰ ਅਤੇ ਸਮੇਂ ‘ਤੇ ਜਾਰੀ ਕਰਦਾ ਹੈ। ਇਸ ਦੇਸ਼ ਵਿੱਚ ਖੁਦਕੁਸ਼ੀ ਦੇ ਵੱਧਕੇਸਾਂ ਦੇ ਪਿੱਛੇ ਇਕੱਲਾਪਣ, ਕੰਮ ਦੇ ਵੱਧ ਘੰਟੇ, ਮਾਨਸਿਕ ਬਿਮਾਰੀਆਂ ਪ੍ਰਤੀ ਸਮਾਜ ਦੀ ਨਕਾਰਾਤਮਕ ਧਾਰਨਾ ਪ੍ਰਮੁੱਖ ਕਾਰਨ ਹਨ। ਕੋਰੋਨਾ ਤੋਂ ਪਹਿਲਾਂ ਜਾਪਾਨ ਵਿੱਚ ਆਤਮ ਹੱਤਿਆ ਦੇ ਮਾਮਲਿਆਂ ਵਿੱਚ ਕਮੀ ਆਈ ਸੀ। ਸਾਲ 2019 ਵਿੱਚ 1978 ਦੇ ਬਾਅਦ ਤੋਂ ਸਭ ਤੋਂ ਘੱਟ ਆਤਮ ਹੱਤਿਆਵਾਂ ਹੋਈਆਂ ਸਨ, ਪਰ ਕੋਰੋਨਾ ਕਾਲ ਵਿੱਚ ਅਜਿਹੇ ਮਾਮਲੇ ਫਿਰ ਕਾਫੀ ਤੇਜ਼ੀ ਨਾਲ ਵਧੇ ਹਨ।

Click Here To Read Latest health news

Continue Reading

ਰੁਝਾਨ