The old man was crushed by a truck in Transport Nagar
Connect with us [email protected]

ਪੰਜਾਬੀ ਖ਼ਬਰਾਂ

ਟਰਾਂਸਪੋਰਟ ਨਗਰ `ਚ ਟਰੱਕ ਨੇ ਬਜ਼ੁਰਗ ਨੂੰ ਕੁਚਲਿਆ

Published

on

accident

ਜਲੰਧਰ, 28 ਜਨਵਰੀ – ਇਸ ਮਹਾਨਗਰ ਦੇ ਟਰਾਂਸਪੋਰਟ ਨਗਰ ਵਿੱਚ ਤਿੰਨ ਦਿਨਾਂ ਵਿੱਚ ਹੋਏਸੜਕ ਹਾਦਸਿਆਂ ਵਿੱਚ ਕੱਲ੍ਹ ਦੂਸਰੀ ਮੌਤ ਹੋ ਗਈ। ਕੱਲ੍ਹ ਟਰੱਕ ਨੇ 60 ਸਾਲਾ ਬਜ਼ੁਰਗ ਔਰਤ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ `ਤੇ ਮੌਤ ਹੋ ਗਈ। ਔਰਤ ਦੀ ਪਛਾਣ ਨੂਰਪੁਰ ਦੀ ਵਸਨੀਕ ਪਰਮਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਪੁਲਸ ਕੰਟਰੋਲ ਰੂਮ ਦੀ ਟੀਮ ਦੇ ਇੰਚਾਰਜ ਏ ਐਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ। ਟਰੱਕ ਚਾਲਕ ਕਰਤਾਰਪੁਰ ਵੱਲੋਂ ਆ ਕੇ ਟਰਾਂਸਪੋਰਟ ਨਗਰ ਵੱਲ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਰਬ ਮਲਟੀਪਲੈਕਸ ਅੱਗੇ ਟਰੱਕ ਦੀ ਲਪੇਟ ਵਿੱਚ ਆ ਕੇ ਇੱਕ ਅਖਬਾਰ ਦੇ ਮੁਲਾਜ਼ਮ ਬੁੱਧ ਪ੍ਰਕਾਸ਼ ਦੀ ਮੌਤ ਹੋ ਗਈ ਸੀ।

ਪੰਜਾਬੀ ਖ਼ਬਰਾਂ

ਆੜ੍ਹਤੀਆਂ ਦਾ ਐਲਾਨ ਦਸ ਮਾਰਚ ਤੋਂ ਸਾਰੇ ਪੰਜਾਬ ਦੀਆਂ ਅਨਾਜ ਮੰਡੀਆਂ ਅਣਮਿੱਥੇ ਸਮੇਂ ਲਈ ਬੰਦ ਹੋਣਗੀਆਂ

Published

on

ਖੰਨਾ, 7 ਮਾਰਚ, – ਭਾਰਤ ਅਤੇ ਪੰਜਾਬ ਸਰਕਾਰ ਦੇ ਫੈਸਲਿਆਂ ਵਿਰੁੱਧ ਪੰਜਾਬ ਦੇ ਆੜ੍ਹਤੀਆਂ ਨੇ 10 ਮਾਰਚ ਤੋਂ ਅਣਮਿੱਥੇ ਸਮੇਂ ਲਈ ਅਨਾਜ ਮੰਡੀਆਂ ਬੰਦ ਕਰਕੇ ਰੋਸ ਪ੍ਰਗਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਾ ਐਲਾਨ ਅੱਜ ਖੰਨਾ ਮੰਡੀ ਵਿਖੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਆੜ੍ਹਤੀਆਂ ਦੀ ਮੀਟਿੰਗ ਪਿੱਛੋਂ ਕੀਤਾ ਅਤੇ ਕਿਹਾ ਕਿ ਕਿਸਾਨ ਸੰਘਰਸ਼ ਵਿਚ ਆੜ੍ਹਤੀਆਂ ਦੇ ਸ਼ਾਮਲ ਹੋਣ ਕਰ ਕੇ ਹੀ ਕੇਂਦਰ ਸਰਕਾਰ ਨੇ ਫ਼ਸਲਾਂ ਦੀ ਅਦਾਇਗੀ ਅਤੇ ਜ਼ਮੀਨਾਂ ਦੀਆਂ ਜਮ੍ਹਾਂਬੰਦੀਆਂ ਲੈ ਕੇ ਫਸਲ ਖਰੀਦ ਕਰਨ ਦਾ ਫਰਮਾਨ ਜਾਰੀ ਕੀਤਾ ਹੈ।
ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਕਿਸਾਨ ਅਤੇ ਆੜ੍ਹਤੀਏ ਭਾਰਤ ਸਰਕਾਰ ਨਾਲ ਲੜ ਰਹੇ ਹਨ ਤਾਂ ਉਸ ਵਕਤ ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਉੱਤੇ ਮੋਹਰ ਲਾ ਕੇ ਕੇਂਦਰ ਸਰਕਾਰ ਨੂੰ ਭਰੋਸਾ ਦੇਦਿੱਤਾ ਹੈ ਕਿ ਕਣਕ ਦੀ ਇਸ ਵਾਰੀ ਦੀ ਫ਼ਸਲ ਤੋਂ ਹੀ ਕੇਂਦਰ ਸਰਕਾਰ ਦੇ ਹੁਕਮ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਤਿੰਨ ਸੀਜ਼ਨਾਂ ਤੋਂ ਆੜ੍ਹਤੀਆਂ ਦੀ ਲਗਪਗ ਡੇਢ ਸੌ ਕਰੋੜ ਰੁਪਏ ਆੜ੍ਹਤ ਅਤੇ ਪੰਜਾਹ ਕਰੋੜ ਰੁਪਏ ਦੇ ਕਰੀਬ ਮਜ਼ਦੂਰੀ ਰੋਕ ਕੇ ਬੈਠੀ ਹੈ, ਜਿਸ ਨੂੰ ਲੈਣ ਲਈ ਜਦੋਂ ਆੜ੍ਹਤੀ ਖੁਰਾਕ ਮੰਤਰੀ ਨੂੰ ਮਿਲਣ ਜਾਣ ਤਾਂ ਓਥੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ, ਜਦ ਕਿਸੂਚਨਾ ਅਧਿਕਾਰ ਐਕਟ (ਆਰ ਟੀ ਆਈ) ਰਾਹੀਂ ਲਈ ਸੂਚਨਾ ਦੇਣ ਵੇਲੇ ਪੰਜਾਬ ਸਰਕਾਰ ਦਾ ਝੂਠ ਨੰਗਾ ਹੋ ਚੁੱਕਾ ਹੈ।ਚੀਮਾ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਕਾਨੂੰਨ ਵਿੱਚ ਕਿਸਾਨ ਨੂੰ ਮਰਜ਼ੀ ਦੇ ਮੁਤਾਬਕ ਆੜ੍ਹਤੀ ਜਾਂ ਖ਼ਰੀਦਦਾਰ ਤੋਂ ਅਦਾਇਗੀਲੈਣ ਦਾ ਹੱਕ ਹੈ, ਪਰ ਪੰਜਾਬ ਦੇ ਖੁਰਾਕ ਵਿਭਾਗ ਦੇ ਅਧਿਕਾਰੀ ਕੇਂਦਰ ਸਰਕਾਰ ਨੂੰ ਏਪੀਐਮਸੀ (ਖੇਤੀ ਵਸਤਾਂ ਮੰਡੀਕਰਨ ਕਾਨੂੰਨ) ਦਾ ਵੇਰਵਾ ਨਹੀਂ ਦੇਰਹੇ। ਉਨ੍ਹਾ ਕਿਹਾ ਕਿ ਆੜ੍ਹਤੀਆਂ ਨੇ ਫੈਸਲਾ ਕੀਤਾ ਹੈ ਕਿ 10 ਮਾਰਚ ਤੋਂ ਪੰਜਾਬ ਦੇ ਸਭ ਆੜ੍ਹਤੀ ਪੰਜਾਬ ਸਰਕਾਰ ਵੱਲੋਂ ਰੋਕੀ ਗਈ ‘ਦਾਮੀ ਮਜ਼ਦੂਰੀ’ਤੇ ਭਾਰਤ ਸਰਕਾਰ ਦੇ ਨਵੇਂ ਅਦਾਇਗੀ ਕਾਨੂੰਨਾਂ ਵਿਰੁੱਧ ਰੋਸ ਧਰਨੇ ਦੇਣਗੇ ਤੇ ਮੰਡੀਆਂ ਦਾ ਕੰਮ ਠੱਪ ਰੱਖਿਆ ਜਾਵੇਗਾ।

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਚੱਪੜਚਿੜੀ ਦੇ ਮੈਦਾਨ ਵਿੱਚੋਂ ਕਿਸਾਨਾਂ ਵੱਲੋਂ ਭਾਰਤ ਸਰਕਾਰ ਨੂੰ ਤਿੱਖੀ ਵੰਗਾਰ

Published

on

ਐੱਸ ਏ ਐੱਸ ਨਗਰ, 7 ਮਾਰਚ, – ਭਾਰਤ ਸਰਕਾਰ ਦੇ ਤਿੰਨ ਖੇਤੀ ਸੁਧਾਰ ਕਾਨੂੰਨ ਵਿਰੁੱਧ ਨੌਜਵਾਨ ਕਿਸਾਨ ਏਕਤਾ ਮੰਚ ਮੋਹਾਲੀ ਵੱਲੋਂ ਇਤਿਹਾਸਕ ਨਗਰ ਚੱਪੜਚਿੜੀ ਦੇ ਕ੍ਰਿਕਟ ਮੈਦਾਨ (ਨੇੜੇ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ) ਵਿਚ ਅੱਜ ‘ਕਿਸਾਨ ਮਹਾਂ ਸਭਾ’ ਕਰਾਈ ਗਈ। ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ, ਬਾਬਾ ਗਾਜ਼ੀ ਦਾਸ ਕਲੱਬ ਮੁਹਾਲੀ, ਯੂਨਾਈਟਿਡ ਸਿੱਖਸ, ਮੁਹਾਲੀ ਇੰਡਸਟਰੀ ਐਸੋਸੀਏਸ਼ਨ, ਅੰਤਰਰਾਸ਼ਟਰੀ ਪੁਆਧੀ ਸਭਾ, ਕਿਸਾਨ ਵੈੱਲਫੇਅਰ ਸੁਸਾਈਟੀ ਪੰਜਾਬ, ਨਾਨਕ ਹੱਟ ਤੇ ਮੋਹਾਲੀ ਡਿਵੈੱਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਵਰਗੇ ਸੰਗਠਨਾਂ ਦੇ ਕਾਰਕੁਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਤੇ ਭਾਜਪਾ ਸਰਕਾਰ ਦੇ ਹੁਕਮਾਂ ਦਾ ਵਿਰੋਧ ਕੀਤਾ।ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਗੁਰਨਾਮ ਸਿੰਘ ਚੜੁੰਨੀ, ਬਲਦੇਵ ਸਿੰਘ ਸਿਰਸਾ, ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਅਤੇ ਹੋਰ ਕਈਆਗੂ ਹਾਜ਼ਰ ਸਨ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਆਗੂ ਕਨੂ ਪ੍ਰਿਆ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਹੈ ਕਿ ਅੰਨ-ਦਾਤਾ ਕਿਸਾਨ ਦੇ ਅੰਦੋਲਨ ਨਾਲ ਉਸ ਦੀਆਂ ਚੂਲਾਂ ਹਿੱਲ ਚੁੱਕੀਆਂ ਹਨ। ਕਿਸਾਨ ਆਗੂ ਮੇਹਰ ਸਿੰਘ ਥੇੜੀ ਨੇ ਕਿਹਾ ਕਿ ਭਾਜਪਾ ਨੂੰ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਤੇ ਤਿੰਨੇ ਖੇਤੀ ਕਾਨੂੰਨ ਮੁੱਢੋਂ ਰੱਦਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਨਾ ਸੋਚੇ ਕਿ ਕਿਸਾਨ ਥੱਕ ਹਾਰ ਕੇ ਘਰਾਂ ਨੂੰ ਚਲੇ ਜਾਣਗੇ, ਜਦੋਂ ਤਕ ਖੇਤੀ ਕਾਨੂੰਨ ਵਾਪਸ ਨਾ ਹੋਏ,ਇਹ ਸੰਘਰਸ਼ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਗਲੇ ਦਿਨਾਂ ਲਈ ਏਜੰਡੇ ਦਾ ਪ੍ਰੋਗਰਾਮ ਤੈਅ ਕਰ ਕੇ 11 ਮਾਰਚ ਨੂੰ ਦੱਸਣਗੀਆਂ, ਪਰ ਕਿਸਾਨ ਆਪਣੇ ਹੱਕਾਂ ਲਈ ਪੂਰੀ ਤਰ੍ਹਾਂ ਸੁਚੇਤ ਹਨ।

Read More Latest Indian Political News

Continue Reading

ਪੰਜਾਬੀ ਖ਼ਬਰਾਂ

ਸਿੰਘੂ ਬਾਰਡਰ ਉੱਤੇ ਫਾਇਰਿੰਗ ਨਾਲ ਦਹਿਸ਼ਤ ਦਾ ਮਾਹੌਲ ਬਣਿਆ

Published

on

ਨਵੀਂ ਦਿੱਲੀ, 7 ਮਾਰਚ, – ਭਾਰਤ ਦੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪਿਛਲੇ 100 ਦਿਨਾਂ ਤੋਂ ਵੱਖ-ਵੱਖਰਾਜਾਂ ਤੋਂ ਆਏ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਡਟੇ ਹੋਏ ਹਨ ਤੇ ਜਦੋਂ 8 ਮਾਰਚ ਨੂੰ ਕਿਸਾਨ ਜੱਥੇਬੰਦੀਆਂ ਵਲੋਂ ਮਹਿਲਾ ਦਿਵਸ ਮਨਾਉਣ ਦੇ ਲਈ ਤਿਆਰੀਆਂ ਚੱਲ ਰਹੀਆਂ ਸਨ ਤਾਂ ਉਸਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਮੰਚ ਵਾਲੇ ਸਿੰਘੂ ਬਾਰਡਰ ਉੱਤੇ ਅੱਜ ਐਤਵਾਰ ਨੂੰ ਅਣਪਛਾਤੇ ਨੌਜਵਾਨਾਂ ਵਲੋਂ ਫਾਇਰਿੰਗ ਕਰ ਦੇਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ।
ਮੌਕੇ ਉੱਤੇ ਮੌਜੂਦ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਸਿੰਘੂ ਬਾਰਡਰ ਤੋਂ ਗੋਲੀਆਂ ਦੇ ਤਿੰਨ ਖੋਲ ਮਿਲੇ ਹਨ, ਜਿਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਸ ਨੇ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਂਜ ਇਸ ਘਟਨਾ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਿਸਾਨ ਆਗੂ ਹਰਮੀਤ ਸਿੰਗਘ ਨੇ ਦੱਸਿਆ ਕਿ ਜਿੱਥੇ ਪੰਜਾਬ-ਹਰਿਆਣਾ ਦੇ ਕਿਸਾਨਾਂ ਵਾਸਤੇ ਸਾਂਝਾ ਲੰਗਰ ਚੱਲਦਾ ਹੈ ਅਤੇ ਸਾਰੇ ਸਾਂਝਾ ਲੰਗਰ ਛਕਦੇ ਹਨ, ਉਥੇ ਔਡੀ ਕਾਰ ਵਿਚ ਸਵਾਰ ਤਿੰਨ ਨੌਜਵਾਨ ਆਏ ਸਨ। ਕਾਰ ਦਾ ਨੰਬਰ ਸੀ ਐੱਚ 04-9595 ਦੱਸਿਆ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਲੰਗਰ ਛਕਦੇਉਹ ਤਿੰਨੇ ਜਣੇ ਆਪੋ ਵਿੱਚ ਲੜ ਪਏ। ਫਿਰ ਕਾਰ ਸਵਾਰ ਨੌਜਵਾਨ ਉਥੋਂ ਚਲੇ ਗਏ ਅਤੇ ਵਾਪਸ ਆ ਕੇ ਉਨ੍ਹਾਂ ਇਕ ਫਾਇਰ ਲੰਗਰ ਹਾਲ ਦੇ ਨੇੜੇ ਕੀਤਾ ਤੇ ਦੋ ਹੋਰ ਫਾਇਰ ਅੱਗੇ ਜਾਂਦੇ ਹੋਏ ਕਰ ਦਿੱਤੇ। ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਵ੍ਹਟਸਐਪ ਉੱਤੇ ਸਾਡੀ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਹੈ, ਜਿਸ ਉੱਤੇ ਜਾਣਕਾਰੀ ਮਿਲੀ ਤਾਂ ਅਸੀਂ ਮੌਕੇ ਉੱਤੇਜਾ ਪਹੁੰਚੇ।
ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਦੋਂ ਪੰਜਾਬ-ਹਰਿਆਣਾ ਦੋਵਾਂ ਰਾਜਾਂ ਦੇ ਲੋਕ ਇਕੱਠੇ ਹੋਏ ਹਨ ਤਾਂ ਏਥੇ ਆ ਕੇ ਸ਼ਰਾਰਤ ਕਰਨ ਵਾਲੇ ਇਨ੍ਹਾਂ ਸ਼ਰਾਰਤੀ ਨੂੰ ਛੇਤੀ ਫੜਿਆ ਜਾਵੇ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਪ੍ਰਸ਼ਾਸਨ ਦਾ ਫਰਜ਼ ਹੈ।

Read More Punjabi Breaking News Portal

Continue Reading

ਰੁਝਾਨ


Copyright by IK Soch News powered by InstantWebsites.ca