The number of old Indian notes tripled in one year
Connect with us [email protected]

ਪੰਜਾਬੀ ਖ਼ਬਰਾਂ

ਇੱਕ ਸਾਲ ਵਿੱਚ ਭਾਰਤ ਦੇ ਪੁਰਾਣੇ ਨੋਟਾਂ ਦੀ ਗਿਣਤੀ ਤਿੰਨ ਗੁਣਾਂ ਵਧੀ

Published

on

Old-Notes-Indai

ਨਵੀਂ ਦਿੱਲੀ, 23 ਮਾਰਚ – ਕੋਰੋਨਾ ਤੇ ਨਕਲੀ ਨੋਟਾਂ ਦੇ ਕਾਰੋਬਾਰ ਦਾ ਸਿੱਧਾ ਸਬੰਧ ਨਹੀਂ, ਪਰ ਪਿਛਲੇ ਸਾਲ ਫੜੇ ਗਏ ਨਕਲੀ ਨੋਟਾਂ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ।
ਸਾਲ 2020 ਵਿੱਚ ਭਾਰਤ ਦੀਆਂ ਸਰਕਾਰੀ ਏਜੰਸੀਆਂ ਨੇ ਜਿਹੜੀ ਵੱਡੀ ਮਾਤਰਾ ਵਿੱਚ ਨਕਲੀ ਨੋਟ ਸਾਰੇ ਦੇਸ਼ ਵਿੱਚੋਂ ਫੜੇ ਹਨ, ਉਹ ਦੱਸਦੇ ਹਨ ਕਿ ਨਕਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅਪਰਾਧੀ ਕੋਰੋਨਾ ਕਾਲ ਵਿੱਚ ਵੱਧ ਸਰਗਰਮ ਹੋਏ ਹਨ। ਬੀਤੇ ਸਾਲ ਦੌਰਾਨ ਕੁੱਲ 8,34,947 ਲੱਖ ਨਕਲੀ ਨੋਟ ਫੜੇ ਗਏ, ਜੋ ਸਾਲ 2019 ਦੇ ਮੁਕਾਬਲੇ 280 ਫੀਸਦੀ ਵੱਧ ਹੈ। 2016 ਵਿੱਚ ਨੋਟਬੰਦੀ ਲਾਗੂ ਹੋਣ ਦੇ ਬਾਅਦ ਪਹਿਲੀ ਵਾਰ ਕਿਸੇ ਇੱਕ ਸਾਲ ਵਿੱਚ ਅਚਾਨਕ ਦੇਸ਼ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਨਕਲੀ ਨੋਟ ਫੜੇ ਗਏ ਹਨ।
ਸਰਕਾਰੀ ਏਜੰਸੀਆਂ ਅਤੇ ਆਰ ਬੀ ਆਈ (ਭਾਰਤੀ ਰਿਜ਼ਰਵ ਬੈਂਕ) ਲਈ ਚਿੰਤਾ ਦੀ ਗੱਲ ਇਹ ਹੈ ਕਿ ਨਕਲੀ ਨੋਟਾਂ ਦੀ ਗਿਣਤੀ ਤਦ ਵਧੀ ਹੈ, ਜਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਤੋਂ ਵੱਧ ਸੁਰੱਖਿਅਤ ਕਰੰਸੀ ਦੇਸ਼ ਵਿੱਚ ਛਾਪੀ ਜਾ ਰਹੀ ਹੈ। ਸਾਲ 2019-20 ਵਿੱਚ 200 ਰੁਪਏ ਦੇ ਫੜੇ ਨਕਲੀ ਨੋਟਾਂ ਦੀ ਗਿਣਤੀ ਵਿਚ ਵੀ 151 ਫੀਸਦੀ ਵਾਧਾ ਹੋਇਆ ਸੀ। ਨਵੀਂ ਸੀਰੀਜ਼ ਦੇ 500 ਦੇ ਫੜੇ ਗਏ ਨਵੇਂ ਨੋਟਾਂ ਦੀ ਗਿਣਤੀ 37 ਫੀਸਦੀ ਵਧੀ ਹੈ। ਕੈਲੰਡਰ ਸਾਲ 2020 ਵਿੱਚ ਜੋ ਨਕਲੀ ਨੋਟ ਫੜੇ ਗਏ, ਉਨ੍ਹਾਂ ਵਿੱਚ ਨਵੀਂ ਸੀਰੀਜ਼ ਦੇ ਨੋਟਾਂ ਦੀ ਨਕਲ ਕਿੰਨੀ ਹੈ, ਇਸ ਦਾ ਪਤਾ ਨਹੀਂ ਲੱਗਾ, ਪਰ ਇੱਕ ਸਾਲ ਵਿੱਚ ਤਕਰੀਬਨ 300 ਫੀਸਦੀ ਵੱਧ ਨਕਲੀ ਨੋਟ ਫੜੇ ਜਾਣ ਤੋਂ ਲੱਗਦਾ ਹੈ ਕਿ ਹਰ ਸੀਰੀਜ਼ ਦੇ ਨੋਟ ਇਸ ਵਿੱਚ ਸ਼ਾਮਲ ਹੋਣਗੇ। ਅੰਕੜਾ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ ਨੇ ਜਾਰੀ ਕੀਤਾ ਹੈ। 2018 ਵਿੱਚ ਕੁੱਲ 2,61,860 ਨਕਲੀ ਨੋਟ, 2019 ਵਿੱਚ 2,19,938 ਅਤੇ 2020 ਵਿੱਚ 8,34,947 ਨੋਟ ਫੜੇ ਗਏ ਹਨ।

Read More Latest News Updates

ਪੰਜਾਬੀ ਖ਼ਬਰਾਂ

ਸੜਕ ਜਾਮ ਕਰ ਕੇ ਬੈਠੇ ਅੰਦੋਲਨਕਾਰੀਆਂ ਦੇ ਖਿਲਾਫ ਸੁਪਰੀਮ ਕੋਰਟ ਨੇ ਸਖਤ ਰੁਖ਼ ਲਿਆ

Published

on

supreme court

ਸੁਣਵਾਈ ਸੱਤ ਮਈ ਤੱਕ ਲਈ ਟਾਲ ਦਿੱਤੀ ਗਈ
ਨਵੀਂ ਦਿੱਲੀ, 20 ਅਪ੍ਰੈਲ – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਦੇ ਵਿਰੁੱਧ ਅੰਦੋਲਨ ਲਈ ਸੜਕ ਜਾਮ ਕਰ ਕੇ ਬੈਠੇ ਲੋਕਾਂ ਨੂੰ ਸੁਪਰੀਮ ਕੋਰਟ ਨੇ ਉਥੋਂ ਹਟਣ ਦਾ ਸਾਫ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਪਿੰਡ ਵਸਾਉਣਾ ਚਾਹੰੁਦੇ ਹੋ ਤਾਂ ਵਸਾਓ, ਪਰ ਦੂਸਰਿਆਂ ਦੀ ਜ਼ਿੰਦਗੀ ਵਿੱਚ ਅੜਿੱਕਾ ਨਾ ਪਾਓ।
ਆਏ ਦਿਨ ਸੜਕ ਜਾਮ ਕਰਨ ਦੇ ਮਸਲੇ ਉੱਤੇ ਕੋਰਟ ਨੇ ਕਿਹਾ ਕਿ ਲੋਕ ਆਪਣੀ ਜਗ੍ਹਾ ਠੀਕ ਹੋ ਸਕਦੇ ਹਨ, ਪਰ ਰਸਤਾ ਰੋਕਣਾ ਠੀਕ ਨਹੀਂ। ਇਸ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦੇ ਖਿਲਾਫ ਅੰਦੋਲਨ, ਫਿਰ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਵਰਗੇ ਮੁੱਦਿਆਂ ਤੋਂ ਸੜਕ ਜਾਮ ਨੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ, ਉਥੇ ਹੀ ਕਈ ਮਾਮਲਿਆਂ ਵਿੱਚ ਇਹ ਵਿਰੋਧ ਦਾ ਨਕਾਰਾਤਮਕ ਤਰੀਕਾ ਬਣਦਾ ਜਾ ਰਿਹਾ ਹੈ।
ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਇਹ ਟਿੱਪਣੀਆਂ ਨੋਇਡਾ ਵਾਸੀ ਮੋਨਿਕਾ ਅਗਰਵਾਲ ਦੀ ਅਰਜ਼ੀ ਉੱਤੇ ਸੁਣਵਾਈ ਵੇਲੇ ਕੱਲ੍ਹ ਕੀਤੀਆਂ। ਮੋਨਿਕਾ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਪੇਸ਼ ਕਰ ਕੇ ਨੋਇਡਾ ਤੋਂ ਦਿੱਲੀ ਜਾਣ ਵਿੱਚ ਵੀਹ ਮਿੰਟ ਦੀ ਜਗ੍ਹਾ ਦੋ ਘੰਟੇ ਲੱਗਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਕੋਰਟ ਤੋਂ ਕਈ ਵਾਰ ਹੁਕਮ ਦਿੱਤੇ ਜਾਣ ਦੇ ਬਾਵਜੂਦ ਰਸਤੇ ਖੁੱਲ੍ਹੇ ਨਹੀਂ। ਕੱਲ੍ਹ ਇਸ ਬਾਰੇ ਸੁਣਵਾਈ ਦੌਰਾਨ ਦਿੱਲੀ ਪੁਲਸ ਅਤੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ। ਤੁਸ਼ਾਰ ਮਹਿਤਾ ਨੇ ਕੋਰਟ ਨੂੰ ਕਿਹਾ ਕਿ ਮੁੱਦੇ ਦਾ ਹੱਲ ਕੱਢਣ ਉੱਤੇ ਕੰਮ ਹੋ ਰਿਹਾ ਹੈ, ਕੋਰਟ ਥੋੜ੍ਹਾ ਸਮਾਂ ਦੇਵੇ ਅਤੇ ਕੇਸ ਦੀ ਸੁਣਵਾਈ ਦੋ ਹਫਤੇ ਲਈ ਟਾਲ ਦੇਵੇ। ਬੈਂਚ ਨੇ ਸੁਣਵਾਈ ਸੱਤ ਮਈ ਤੱਕ ਲਈ ਟਾਲ ਦਿੱਤੀ, ਪਰ ਹਰ ਰੋਜ਼ ਰਸਤਾ ਜਾਮ ਹੋਣ ਕਾਰਨ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਬਾਰੇ ਕਿਹਾ ਕਿ ਰਸਤਾ ਰੁਕਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਬੈਂਚ ਨੇ ਕਿਹਾ ਕਿ ਜੇ ਤੁਸੀ ਪਿੰਡ ਵਸਾਉਣਾ ਹੈ ਤਾਂ ਵਸਾਓ, ਪਰ ਲੋਕਾਂ ਦੀਆਂ ਜ਼ਿੰਦਗੀ ਵਿੱਚ ਅੜਿੱਕਾ ਨਾ ਪਾਓ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਲਾਪਤਾ ਪੱਤਰਕਾਰ ਦੀ ਲਾਸ਼ ਝੀਲ ਵਿੱਚੋਂ ਮਿਲੀ

Published

on

death

ਬਠਿੰਡਾ, 20 ਅਪ੍ਰੈਲ – ਬਠਿੰਡਾ-ਗੋਨਿਆਣਾ ਰੋਡ ਉੱਤੇ ਸ਼ਨੀਵਾਰ ਨੂੰ ਵਾਪਰੇ ਸੜਕ ਹਾਦਸੇ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਏ ਇੱਕ ਪੰਜਾਬੀ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਕੌਮੀ ਖਾਦ ਕਾਰਖਾਨੇ ਦੀਆਂ ਝੀਲਾਂ ਵਿੱਚੋਂ ਮਿਲੀ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰਾਂ ਨੇ ਪੁਲਸ ਦੀ ਮੌਜੂਦਗੀ ਵਿੱਚ ਲਾਸ਼ ਝੀਲਾਂ ਵਿੱਚੋਂ ਬਾਹਰ ਕੱਢੀ ਅਤੇ ਸਿਵਲ ਹਸਪਤਾਲ ਭਿਜਵਾਈ।
ਇਸ ਤੋਂ ਪਹਿਲਾਂ ਥਾਣਾ ਥਰਮਲ ਪੁਲਸ ਨੇ ਅੰਮ੍ਰਿਤਪਾਲ ਸਿੰਘ ਵਲ੍ਹਾਣ ਵਾਸੀ ਸ਼ਾਂਤ ਨਗਰ ਬਠਿੰਡਾ ਦੇ ਬਿਆਨਾਂ ਉੱਤੇ ਇਸ ਕੇਸ ਵਿੱਚ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਅੰਮ੍ਰਿਤਪਾਲ ਸਿੰਘ ਮੁਤਾਬਕ ਸ਼ਨੀਵਾਰ ਬਾਅਦ ਦੁਪਹਿਰ ਇੱਕ ਵਿਅਕਤੀ ਨੇ ਉਸ ਨੂੰ ਕੰਵਲਜੀਤ ਸਿੰਘ ਦੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਜਦੋਂ ਉਹ ਹਾਦਸੇ ਵਾਲੀ ਥਾਂਪੁੱਜਿਆ ਤਾਂ ਕੰਵਲਜੀਤ ਦਾ ਮੋਟਰ ਸਾਈਕਲ ਉਥੇ ਖੜ੍ਹਾ ਸੀ, ਪਰ ਉਹ ਖੁਦ ਉਥੇ ਨਹੀਂ ਸੀ।ਪ੍ਰਤੱਖਦਰਸ਼ੀਆਂ ਅਨੁਸਾਰ ਕੌਮੀ ਖਾਦ ਕਾਰਖਾਨੇ ਨੇੜਲੇ ਪੈਟਰੋਲ ਪੰਪ ਲਾਗੇ ਕੰਵਲਜੀਤ ਨੂੰ ਦੇਖਿਆ ਗਿਆ, ਜਿੱਥੋਂ ਉਹ ਆਪਣੇ ਮੋਟਰ ਸਾਈਕਲ ਉੱਤੇ ਬਠਿੰਡੇ ਵੱਲ ਚਲਾ ਗਿਆ। ਪਰਿਵਾਰ, ਪੁਲਸ ਤੇ ਸਾਥੀ ਪੱਤਰਕਾਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਥਹੁ-ਪਤਾ ਨਾ ਲੱਗਿਆ। ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੰਵਲਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਹੈ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਗੁਆਂਢਣ ਤੋਂ ਦੁਖੀ ਪਟਿਆਲਾ ਦੇ ਨੌਜਵਾਨ ਵੱਲੋਂ ਅੰਮ੍ਰਿਤਸਰ ਆਣ ਕੇ ਖੁਦਕੁਸ਼ੀ

Published

on

suicide

ਅੰਮ੍ਰਿਤਸਰ, 20 ਅਪ੍ਰੈਲ – ਇਸ ਸ਼ਹਿਰ ਦੇ ਥਾਣਾ ਬੀ ਡਵੀਜ਼ਨ ਦੇ ਨੇੜੇ ਇੱਕ ਹੋਟਲ ਵਿੱਚ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪਟਿਆਲਾ ਦਾ ਵਸਨੀਕ ਸੀ। ਥਾਣਾ ਬੀ ਡਵੀਜ਼ਨ ਦੇ ਐਸ ਐਚ ਓ ਗੁਰਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ।
ਮ੍ਰਿਤਕ ਦੇ ਪਿਤਾ ਪਾਖਰ ਸਿੰਘ ਪਿੰਡ ਕਾਨਪੁਰ ਵੜਿੰਗ, ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰਵਿੰਦਰ ਸਿੰਘ 17 ਅਪ੍ਰੈਲ ਨੂੰ ਘਰੋਂ ਗਿਆ ਸੀ। ਕੱਲ੍ਹ ਉਨ੍ਹਾਂ ਨੂੰ ਹੋਟਲ ਸਟਾਰ ਸਿਟੀ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਹਰਵਿੰਦਰ ਸਿੰਘ ਦੇ ਗੁਆਂਢ ਵਿੱਚ ਮਨਪ੍ਰੀਤ ਕੌਰ ਆਪਣੇ ਬੇਟੇ ਕਮਲਜੀਤ ਸਿੰਘ ਨਾਲ ਰਹਿੰਦੀ ਹੈ ਅਤੇ ਉਨ੍ਹਾਂ ਨਾਲ ਝਗੜਾ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦਾ ਰਸਤਾ ਵੀ ਰੋਕਦੀ ਹੈ। ਜਦ ਉਹ ਉਸ ਦਾ ਵਿਰੋਧ ਕਰਦੇ ਹਨ ਤਾਂ ਪੁਲਸ ਕੋਲ ਪਹੁੰਚ ਜਾਂਦੀ ਹੈ। ਹਰਵਿੰਦਰ ਸਿੰਘ ਅਤੇ ਉਸ ਦੇ ਪਰਵਾਰ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਦੀ ਹੈ। ਉਹ ਕੁਝ ਦਿਨਾਂ ਤੋਂ ਧਮਕੀਆਂ ਦੇ ਰਹੀ ਸੀ ਕਿ ਉਹ ਆਪਣੇ ਕੱਪੜੇ ਪਾੜ ਕੇ ਉਨ੍ਹਾਂ ਦੇ ਪਰਵਾਰ ਉੱਤੇ ਝੂਠਾ ਕੇਸ ਦਰਜ ਕਰਵਾਏਗੀ। ਇਸੇ ਕਾਰਨ ਹਰਵਿੰਦਰ ਸਿੰਘ ਪ੍ਰੇਸ਼ਾਨ ਸੀ। ਜਦ ਪੁਲਸ ਨੇ ਹੋਟਲ ਦੇ ਕਮਰੇ ਦੀ ਜਾਂਚ ਕੀਤੀ ਤਾਂ ਉਥੋਂ ਮਿਲੀ ਡਾਇਰੀ ਵਿੱਚ ਸੁਸਾਈਡ ਨੋਟ ਲਿਖਿਆ ਹੋਇਆ ਸੀ, ਜਿਸ ਵਿੱਚ ਮਨਪ੍ਰੀਤ ਕੌਰ ਅਤੇ ਉਸ ਦੇ ਬੇਟੇ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਥਾਣਾ ਬੀ ਡਵੀਜ਼ਨ ਦੀ ਪੁਲਸ ਦੋਸ਼ੀ ਮਾਂ-ਬੇਟੇ ਦੀ ਗ੍ਰਿਫਤਾਰੀ ਲਈ ਪਟਿਆਲਾ ਦੇ ਰਾਜਪੁਰਾ ਵਿੱਚ ਛਾਪੇਮਾਰ ਕਰ ਰਹੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca