The new strain of the corona virus has reached eight European countries
Connect with us apnews@iksoch.com

ਸਿਹਤ

ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਯੂਰਪ ਦੇ ਅੱਠ ਦੇਸ਼ਾਂ ਵਿੱਚ ਵੀ ਜਾ ਪੁੱਜਾ

Published

on

corona

ਜਨੇਵਾ, 26 ਦਸੰਬਰ, – ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਨੇ ਐਲਾਨ ਕੀਤਾ ਹੈਕਿ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਯੂਰਪ ਦੇ ਅੱਠ ਦੇਸ਼ਾਂ ਵਿਚ ਪੁੱਜ ਗਿਆ ਹੈ। ਇਹ ਨਵਾਂ ਵਾਇਰਸ ਨੌਜਵਾਨਾਂ ਵਿੱਚ ਤੇਜ਼ੀ ਨਾਲ ਫੈਲਦਾ ਹੈ।ਵਾਇਰਸ ਦਾ ਇਹ ਨਵਾਂ ਰੂਪਬੀਤੇ ਹਫ਼ਤੇ ਬ੍ਰਿਟੇਨ ਵਿਚ ਮਿਲਿਆ ਤਾਂ ਦੁਨੀਆ ਭਰ ਦੇ ਕਈ ਦੇਸ਼ਾਂ ਨੇ ਬ੍ਰਿਟੇਨ ਉਡਾਣਾਂਰੋਕ ਦਿੱਤੀਆਂ ਸਨ। ਕੋਰੋਨਾ ਦੀ ਇਹ ਨਵੀਂ ਕਿਸਮ 70 ਫ਼ੀਸਦੀ ਵੱਧ ਮਾਰੂ ਦੱਸੀ ਗਈ ਹੈ।
ਡਬਲਯੂ ਐੱਚ ਓ ਦੇ ਯੂਰਪੀ ਮਾਮਲਿਆਂ ਦੇ ਡਾਇਰੈਕਟਰ ਹੰਸ ਕਲੂਜ਼ ਦੇ ਮੁਤਾਬਕ ਸੰਸਾਰ ਭਰ ਦੀ ਇਹ ਸਿਹਤ ਏਜੰਸੀ ਸਾਰੇ ਹਾਲਾਤ ਉੱਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸ ਏਜੰਸੀ ਮੁਤਾਬਕ ਪੁਰਾਣੇ ਕੋਰੋਨਾ ਵਾਇਰਸ ਤੋਂ ਨਵਾਂ ਸਟ੍ਰੇਨ ਨੌਜਵਾਨਾਂ ਨੂੰ ਵੱਧ ਤੇਜ਼ੀ ਨਾਲ ਲਪੇਟ ਵਿਚ ਲੈ ਰਿਹਾ ਹੈ। ਉਨ੍ਹਾਂ ਇਕ ਟਵੀਟ ਕੀਤਾ ਕਿ ਅਜੇਤਕ ਯੂਰਪ ਦੇਅੱਠ ਦੇਸ਼ਾਂ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪਛਾਣ ਹੋਈ ਹੈ, ਇਸ ਦੇ ਬਚਾਅ ਵਾਸਤੇ ਮੌਜੂਦਾ ਉਪਾਅ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਮਾਸਕ ਪਾਉਣਾ ਅਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੈ। ਬ੍ਰਿਟੇਨ ਵਿੱਚ ਪਿਛਲੇ ਹਫ਼ਤੇ ਸਭ ਤੋਂ ਪਹਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਪਛਾਣ ਹੋਣ ਪਿੱਛੋਂ ਬ੍ਰਿਟੇਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਸੀ ਕਿ ਪੁਰਾਣੇ ਕੋਰੋਨਾ ਦੇ ਮੁਕਾਬਲੇ ਨਵਾਂ ਸਟ੍ਰੇਨ ਵੱਧ ਤੇਜ਼ੀ ਨਾਲ ਫੈਲਦਾ ਜਾਪਦਾ ਹੈ।
ਅੱਜ ਸ਼ਨੀਵਾਰ ਨੂੰ ਫਰਾਂਸ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ ਪਤਾ ਲੱਗਾ ਹੈ। ਸਥਾਨਕ ਮੀਡੀਆ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਟੂਰਸ ਸ਼ਹਿਰ ਵਿਚ ਇਕ ਫਰਾਂਸੀਸੀ ਨਾਗਰਿਕ ਨੂੰ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਤਾ ਲੱਗਾ ਹੈ। ਉਹ ਪਿੱਛੇ ਜਿਹੇ ਬ੍ਰਿਟੇਨ ਤੋਂ ਪਰਤਿਆ ਸੀ। ਖ਼ਬਰ ਏਜੰਸੀ ਅਨੁਸਾਰ ਕੋਰੋਨਾ ਦੇ ਨਵੇਂ ਸਟ੍ਰੇਨ ਬਾਰੇ ਪੱਛਮੀ ਏਸ਼ੀਆ ਵਿਚ ਵੀ ਡਰ ਦਾ ਮਾਹੌਲ ਹੈ ਅਤੇ ਕਈ ਦੇਸ਼ਾਂ ਵਿਚ ਰੋਕਣ ਦੇ ਪ੍ਰਬੰਧਸਖ਼ਤ ਕੀਤੇ ਗਏ ਹਨ ਹੈ। ਕੋਰੋਨਾ ਵਾਇਰਸ ਦੇ ਵਧਣ ਕਾਰਨ ਰੋਜ਼ੀ ਕਮਾਉਣ ਲਈ ਗਏ ਵਿਦੇਸ਼ੀ ਕਾਮਿਆਂ ਲਈ ਵੱਧ ਮੁਸ਼ਕਲ ਹੋ ਰਹੀ ਹੈ।

Click Here To Read Latest health news

ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲੱਗੇਗਾ

Published

on

vaccine

ਲੰਡਨ, 19 ਜਨਵਰੀ – ਬ੍ਰਿਟੇਨ ਵਿੱਚ 70 ਸਾਲ ਅਤੇ ਉਸ ਤੋਂ ਵੱਧ ਉਮਰ ਜਾਂ ਕੋਵਿਡ-19 ਰਾਹੀਂ ਵਧੇਰੇ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਟੀਕੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਨੈਸ਼ਨਲ ਹੈੱਲਥ ਸਰਵਿਸ (ਐਨ ਐਚ ਐਸ) ਨੇ ਕੱਲ੍ਹ ਪਹਿਲ ਦਿੱਤੇ ਜਾਣ ਵਾਲੇ ਗਰੁੱਪਾਂ ਦਾ ਪਸਾਰ ਕੀਤਾ ਹੈ, ਇਸ ਤੋਂ ਪਹਿਲਾਂ ਟੀਕਾਕਰਨ ਅਤੇ ਇਸ ਦੀ ਰੋਕਥਾਮ ਨਾਲ ਸਬੰਧਤ ਕਮੇਟੀ (ਜੇ ਸੀ ਵੀ ਆਈ) ਨੇ ਦੋ ਗਰੁੱਪਾਂ ਦੇ ਲੋਕਾਂ ਨੂੰ ਟੀਕਾ ਲਾਉਣ ਦੀ ਸਿਫਾਰਸ਼ ਕੀਤੀ ਸੀ। ਇਸ `ਤੇ ਕੰਮ ਕਰਦੇ ਹੋਏ ਐਨ ਐਚ ਐਸ ਪਹਿਲਾਂ 80 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਅਤੇ ਮੈਡੀਕਲ ਖੇਤਰ ਦੇ ਮੁਲਾਜ਼ਮਾਂ ਨੂੰ ਟੀਕਾ ਲਾਉਣ ਦੇ ਕੰਮ ਵਿੱਚ ਲੱਗਾ ਹੋਇਆ ਸੀ। ਇਸ ਗਰੁੱਪ ਦੇ ਲੋਕਾਂ ਨੂੰ ਟੀਕਾ ਲਾਉਣਾ ਹਾਲੇ ਵੀ ਪਹਿਲ ਹੈ। ਫਿਰ ਵੀ ਟੀਕਾਕਰਨ ਵਾਲੀ ਥਾਂ ਜਿੱਥੇ ਗਰੁੱਪ ਤੋਂ ਵੱਧ ਲੋਕਾਂ ਨੂੰ ਵੀ ਟੀਕਾ ਲਾਉਣ ਦੀ ਸਮਰੱਥਾ ਹੈ ਅਤੇ ਉਥੇ ਨਵੇਂ ਗਰੁੱਪ ਦੇ ਲੋਕਾਂ ਨੂੰ ਟੀਕਾਕਰਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

Continue Reading

ਸਿਹਤ

ਪਾਕਿਸਤਾਨ ਨੇ ਕੋਰੋਨਾ ਦੇ ਭਾਰਤੀ ਟੀਕੇ ਨੂੰ ਪ੍ਰਵਾਨਗੀ ਦਿੱਤੀ

Published

on

vaccine

ਇਸਲਾਮਾਬਾਦ, 18 ਜਨਵਰੀ -ਪਾਕਿਸਤਾਨ ਨੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਅ ਲਈ ਜਿਸ ਟੀਕੇ ਨੂੰ ਸਭ ਤੋਂ ਪਹਿਲਾਂ ਪ੍ਰਵਾਨਗੀ ਦਿੱਤੀ ਹੈ, ਉਸ ਨੂੰ ਲੈਣ ਲਈ ਉਹ ਜੁਗਾੜ ਲੱਭ ਰਿਹਾ ਹੈ।
ਅਸਲ ਵਿੱਚ ਪਾਕਿਸਤਾਨ ਨੇ ਆਕਸਫੋਰਡ-ਐਸਟ੍ਰਾਜੇਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਕੀਤੇ ਕੋਵੀਸ਼ੀਲਡ ਨੂੰ ਦੇਸ਼ ਵਿੱਚ ਟੀਕਾਕਰਨ ਲਈ ਚੁਣਿਆ ਹੈ, ਪਰ ਭਾਰਤ ਵਿੱਚ ਇਸ ਦੇ ਉਤਾਪਦਨ ਕਾਰਨ ਇਮਾਰਨ ਖ਼ਾਨ ਦੀ ਸਰਕਾਰ ਦੁਬਿਧਾ ਵਿੱਚ ਫਸ ਗਈ ਹੈ। ਪ੍ਰਮੁੱਖ ਪਾਕਿਸਤਾਨੀ ਅਖ਼ਬਾਰ ‘ਡਾਨ` ਦੇ ਆਨਲਾਈਨ ਅੰਕ ਦੀ ਖਬਰ ਮੁਤਾਬਕ ਡਰੱਗ ਰੈਗੂਲੇਟਰੀ ਅਥਾਰਟੀ ਆਫ ਪਾਕਿਸਤਾਨ ਨੇ ਐਸਟ੍ਰਾਜੇਨੇਕਾ ਦੇ ਕੋਵਿਡ-19 ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ ਤੇ ਚੀਨ ਦੀ ਸਰਕਾਰੀ ਕੰਪਨੀ ਸਿਨੋਫਾਰਮਾ ਦੇ ਟੀਕੇ ਨੂੰ ਅਗਲੇ ਦੋ ਹਫ਼ਤਿਆਂ ਵਿੱਚ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਇਹ ਟੀਕਾ ਪਾਕਿਸਤਾਨ ਨੂੰ ਦੁਪਾਸੜ ਸਮਝੌਤੇ ਅਧੀਨ ਮਿਲ ਸਕਦਾ ਹੈ ਕਿਉਂਕਿ ਇਸ ਦੀ ਤਿਆਰੀ ਭਾਰਤ ਵਿੱਚ ਹੋ ਰਹੀ ਹੈ। ਇਸ ਪ੍ਰਵਾਨਗੀ ਨਾਲ ਕੋਵਾਕਸ ਪ੍ਰੋਗਰਾਮ ਅਧੀਨ ਮਿਲਣ ਵਾਲੇ ਟੀਕੇ ਦਾ ਰਾਹ ਸਾਫ ਹੋ ਗਿਆ ਹੈ। ਡਬਲਿਊ ਐਚ ਓ ਦੀ ਇਸ ਕੌਮਾਂਤਰੀ ਪਹਿਲ ਅਧੀਨ ਪਾਕਿਸਤਾਨ ਨੂੰ 20 ਫ਼ੀਸਦੀ ਆਬਾਦੀ ਲਈ ਮੁਫਤ ਟੀਕਾ ਮਿਲੇਗਾ।ਡਾਨ ਨੇ ਇਮਰਾਨ ਦੇ ਵਿਸ਼ੇਸ਼ ਸਿਹਤ ਸਲਾਹਕਾਰ ਡਾ. ਫੈਜ਼ਲ ਸੁਲਤਾਨ ਦਾ ਧਿਆਨ ਜਦੋਂ ਭਾਰਤ ਨਾਲ ਵਪਾਰਕ ਪਾਬੰਦੀਆਂ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਜੀਵਨ ਰੱਖਿਅਕ ਦਵਾਈਆਂ ਦੀ ਇੰਪੋਰਟ ਕੀਤੀ ਜਾ ਸਕਦੀ ਹੈ। ਪਾਕਿਸਤਾਨ ਜਾਣਦਾ ਹੈ ਕਿ ਚੀਨ ਦੀ ਵੈਕਸੀਨ ਭਾਰਤੀ ਵੈਕਸੀਨ ਦੇ ਮੁਕਾਬਲੇ ਕਾਫ਼ੀ ਮਹਿੰਗੀ ਹੈ ਤੇ ਕੋਰੋਨਾ ਦੇ ਵਿਰੁੱਧ ਜੰਗ ਜਿੱਤਣ ਲਈ ਉਸ ਨੂੰ ਭਾਰਤ ਕੋਲੋਂ ਮਦਦ ਲੈਣੀ ਹੋਵੇਗੀ। ਭਾਰਤ ਵਿੱਚ ਬਣੇ ਦੋਵੇਂ ਹੀ ਟੀਕੇ ਦੁਨੀਆ ਦੇ ਦੂਜੇ ਟੀਕਿਆਂ ਨਾਲੋਂ ਸਸਤੇ ਹਨ। ਪਾਕਿਸਤਾਨ ਸਰਕਾਰ ਲਈ ਮੁਸ਼ਕਲ ਇਹ ਹੈ ਕਿ ਅੱਤਵਾਦ ਅਤੇ ਭਾਰਤ ਵਿਰੋਧ ਨੂੰ ਹੱਲਾਸ਼ੇਰੀ ਦੇਣ ਕਾਰਨ ਉਸ ਦੇ ਭਾਰਤ ਨਾਲ ਰਿਸ਼ਤੇ ਖ਼ਰਾਬ ਹਨ। ਇਮਰਾਨ ਦੀ ਸਰਕਾਰ ਮੋਦੀ ਦੀ ਸਰਕਾਰ ਤੋਂ ਮਦਦ ਮੰਗਣ ਲਈ ਝਿਜਕ ਰਹੀ ਹੈ। ਪਾਕਿਸਤਾਨ ਸਰਕਾਰ ਨੇ ਵਿਚਕਾਰਲਾ ਰਾਹ ਲੱਭਣ ਲਈ ਕੋਸ਼ਿਸ਼ ਕਰਦੇ ਹੋਏ ਸੂਬਾਈ ਸਰਕਾਰਾਂ ਅਤੇ ਨਿੱਜੀ ਸੈਕਟਰ ਨੂੰ ਵਿਦੇਸ਼ਾਂ ਤੋਂ ਟੀਕੇ ਖਰੀਦਣ ਦੀ ਛੋਟ ਦੇ ਦਿੱਤੀ ਹੈ।

Continue Reading

ਸਿਹਤ

ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਟੀਕਾਕਰਨ ਮੁਹਿੰਮ ਦਾ ਪਹਿਲਾ ਦਿਨ ਸਫਲ ਰਿਹਾ

Published

on

vaccine
  • ਇੱਕੋ ਦਿਨ 1,65,714 ਵਿਅਕਤੀਆਂ ਨੂੰ ਵੈਕਸੀਨ ਲਾਈ ਗਈ
  • ਗੰਭੀਰ ਸਾਈਡ ਇਫੈਕਟ ਦਾ ਕੋਈ ਕੇਸ ਨਹੀਂ ਮਿਲਿਆ
    ਨਵੀਂ ਦਿੱਲੀ, 16 ਜਨਵਰੀ, -ਸੰਸਾਰ ਭਰ ਵਿੱਚ ਫੈਲੀ ਹੋਈ ਕੋਰੋਨਾ ਵਾਇਰਸ ਦੀ ਮਹਾਮਾਰੀ ਵਿਰੁੱਧ ਭਾਰਤ ਵਿੱਚਸੰਸਾਰ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਆਰੰਭ ਕੀਤਾ ਤੇ ਕੋਰੋਨਾ ਵਾਇਰਸ ਦੀ ਵੈਕਸੀਨ ਕੋਵਾਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈ ਓ ਅਦਰ ਪੂਨਾਵਾਲਾ ਨੇ ਖੁਦ ਇਹ ਕੋਵੀਸ਼ੀਲਡ ਵੈਕਸੀਨ ਲਗਵਾਈ ਹੈ।
    ਕੋਰੋਨਾ ਵਾਇਰਸ ਦੇ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ ਕੀਤੇ ਜਾਣ ਮਗਰੋਂਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਵੈਕਸੀਨ ਕੋਰੋਨਾ ਖ਼ਿਲਾਫ਼ ਜੰਗ ਵਿੱਚ ਸੰਜੀਵਨੀ ਦਾ ਕੰਮ ਦੇਣ ਵਾਲੀ ਵੈਕਸੀਨ ਦੀ ਸ਼ੁਰੂਆਤ ਹੋਈ ਹੈ। ਵਰਨਣ ਯੋਗ ਹੈ ਕਿ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਤਿੰਨ ਕਰੋੜ ਸਿਹਤ ਕਰਮੀਆਂ ਨੂੰ ਟੀਕਾ ਲਾਇਆ ਜਾਵੇਗਾ। ਭਾਰਤ ਦੇ ਦਵਾਈਆਂ ਬਾਰੇ ਡਾਇਰੈਕਟੋਰੇਟ ਨੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਤੇ ਭਾਰਤ ਬਾਓਟੈਕ ਦੀ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀਦਿੱਤੀ ਹੈ।ਸਿਹਤ ਮੰਤਰਾਲੇ ਨੇ ਅੱਜ ਸ਼ਾਮ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨਦੇਸ਼ ਵਿੱਚ 1,65,714 ਲੋਕਾਂ ਨੂੰ ਵੈਕਸੀਨ ਲਾਈ ਗਈ ਅਤੇਇਸ ਦੇਪਹਿਲੇ ਦਿਨ ਹਸਪਤਾਲ ਵਿੱਚ ਭਰਤੀ ਹੋਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।
    ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਵੈਕਸੀਨੇਸ਼ਨ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਆਕਸਫੋਰਡ ਅਸਟ੍ਰਾਜੇਨੇਕਾ ਵੱਲੋਂ ਵਿਕਸਿਤ ਕੀਤੀ ਵੈਕਸੀਨ ਨੂੰ ਭਾਰਤ ਵਿੱਚ ਸੀਰਮ ਇੰਸਟੀਚਿਊਟ ਬਣਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਹਸਪਤਾਲ ਪਹੰੁਚ ਕੇ ਵੈਕਸੀਨੇਸ਼ਨ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਅਫਵਾਹ ਉੱਤੇ ਧਿਆਨ ਨਾ ਦਿਓ, ਮਾਹਰਾਂ ਦਾ ਕਹਿਣਾ ਹੈ ਕਿ ਕੋਈ ਚਿੰਤਾ ਦੀ ਗੱਲ ਨਹੀਂ, ਵੈਕਸੀਨ ਸੁਰੱਖਿਅਤ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਕੋਰੋਨਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਘੱਟ ਆਮਦਨੀ ਵਾਲੇ ਗਰੁੱਪਾਂ ਨੂੰ ਮੁਫ਼ਤ ਟੀਕਾ ਲਾਉਣ ਦੀ ਬੇਨਤੀ ਕੀਤੀ ਹੈ।

Latest News about Health

Continue Reading

ਰੁਝਾਨ


Copyright by IK Soch News powered by InstantWebsites.ca