The new parliament building will be spacious and well equipped
Connect with us [email protected]

ਪੰਜਾਬੀ ਖ਼ਬਰਾਂ

ਪਾਰਲੀਮੈਂਟ ਦੀ ਨਵੀਂ ਇਮਾਰਤ ਵਿਸ਼ਾਲ ਅਤੇ ਸਹੂਲਤਾਂ ਨਾਲ ਲੈਸ ਹੋਵੇਗੀ

Published

on

new parliament building

ਨਵੀਂ ਦਿੱਲੀ, 17 ਨਵੰਬਰ – ਭਾਰਤ ਦੀ ਨਵੀਂਪਾਰਲੀਮੈਂਟ ਦਾ ਨਮੂੰਨਾ ਸੰਪੂਰਨ, ਵਿਸਥਾਰ ਤੇ ਨਿਰਮਾਣ ਲਈ ਤਿਆਰ ਹੈ। ਪਹਿਲੀ ਪਾਰਲੀਮੈਂਟ ਨਾਲੋਂ ਇਹ ਸਾਈਜ਼ ਅਤੇ ਸਮਰਥਾ ‘ਚ ਲੱਗਭਗ ਡੇਢ ਗੁਣਾ ਵੱਡੀ ਹੈ। ਇਸ ਨਵੀਂ ਇਮਾਰਤ ਦਾ ਉਦੇਸ਼ ਪਾਰਲੀਮੈਂਟ ਦੇ ਕੰਮ ਲਈ ਬਿਹਤਰ ਅਤੇ ਵਧੇਰੇ ਸਹੂਲਤਾਂ ਦੇਣਾ ਹੈ। ਸਾਲ 2022 ‘ਚ ਪੂਰਾ ਹੋਣ ‘ਤੇ ਇਹ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਮੀਲ ਪੱਥਰ ਦਾ ਕੰਮ ਕਰੇਗੀ।
ਵਰਨਣ ਯੋਗ ਹੈ ਕਿ ਅਕਤੂਬਰ 2019 ਵਿੱਚ ਸਰਕਾਰ ਨੇ ਨਵੀਂ ਪਾਰਲੀਮੈਂਟ ਦਾ ਡਿਜ਼ਾਈਨ ਕਰਨ ਅਤੇ ਆਸ ਪਾਸ ਦੇ ਖੇਤਰ ਦਾ ਪੁਨਰ ਵਿਕਾਸ ਕਰਨ ਲਈ ਅਹਿਮਦਾਬਾਦ ਦੀ ਇੱਕ ਕੰਪਨੀ ਐਚ ਸੀ ਪੀ ਡਿਜ਼ਾਨ, ਪਲੈਨਿੰਗ ਐਂਡ ਮੈਨੇਜਮੈਂਟ ਦੀ ਚੋਣ ਕੀਤੀ ਸੀ। ਆਰਕੀਟੈਕਚਰ ਨੇ ਪਹਿਲੀ ਪਾਰਲੀਮੈਂਟ ਦੇ ਕੋਲ ਇੱਕ ਤ੍ਰਿਕੋਣੀ ਪਲਾਟ ਨੂੰ ਚੁਣਿਆ ਸੀ। ਨਤੀਜੇ ਵਜੋਂ ਇਹ ਢਾਂਚਾ ਪਹਿਲੇ ਢਾਂਚੇ ਦੇ ਉਲਟ ਤਿਕੋਨਾ ਹੈ। ਨਵੇਂਪਾਰਲੀਮੈਂਟਭਵਨ ਦੇ ਕੇਂਦਰ ‘ਚ ਤਿੰਨ ਥਾਵਾਂ ਹਨ: ਲੋਕ ਸਭਾ ਹਾਲ, ਰਾਜ ਸਭਾ ਹਾਲ ਅਤੇ ਇੱਕ ਖੁੱਲ੍ਹੇ ਵਿਹੜੇ ਵਿੱਚ ਬਣਿਆ ਕੇਂਦਰੀ ਲਾਉਂਜ਼। ਸੰਵਿਧਾਨ ਹਾਲ ਆਪੋ ਵਿੱਚ ਜੁੜਿਆ ਹੋਇਆ ਹੈ। ਇਸ ਕੰਪਲੈਕਸ ਦੇ ਕੇਂਦਰ ‘ਚ ਇਹ ਵਿਸ਼ਾਲ ਸਥਾਨ, ਸੰਵਿਧਾਨ ਦੀ ਮੂਲ ਕਾਪੀ ਅਤੇ ਰਾਸ਼ਟਰੀ ਨੇਤਾਵਾਂ ਦੇ ਆਈਕਨ ਨੂੰ ਪੇਸ਼ ਕਰੇਗਾ। ਚਾਰ ਮੰਜ਼ਿਲਾਂ ਵਿੱਚ ਫੈਲੀ ਪ੍ਰਸਤਾਵਿਤ ਪਾਰਲੀਮੈਂਟ ਦਾ ਕੁੱਲ ਨਿਰਮਾਣ ਖੇਤਰ ਵਰਤਮਾਨ ਦੀ ਤੁਲਨਾ ‘ਚ ਚਾਰ ਮੰਜ਼ਿਲਾਂ ‘ਚ ਫੈਲਿਆ ਹੋਇਆ 64,500 ਵਰਗ ਮੀਟਰ ਤੋਂ 17,000 ਵਰਗ ਮੀਟਰ ਵੱਧ ਹੈ। ਗਰਾਊਂਡ ਫਲੋਰ ‘ਤੇ ਪ੍ਰਸਤਾਵਿਤ ਲੋਕ ਸਭਾ ਹਾਲ ਅਗਲੇ ਸਮੇਂ ‘ਚ ਲੋਕ ਪ੍ਰਤੀਨਿਧੀਆਂ ਦੀ ਗਿਣਤੀ ‘ਚ ਵਾਧੇ ਨੂੰ ਦਰਸਾਉਂਦਾ ਹੈ। ਇਸ ‘ਚ 888 ਮੈਂਬਰਾਂ ਦੇ ਸਵਾਗਤ ਲਈ ਯੋਜਨਾ ਹੈ, ਜੋ ਕ ਮੌਜੂਦਾ ਮੈਂਬਰਾਂ ਨਾਲੋਂ 336 ਵੱਧ ਹੈ। ਇਸ ਤਰ੍ਹਾਂ ਰਾਜ ਸਭਾ ‘ਚ ਮੌਜੂਦਾ ਸਮਰਥਾ 245 ਲੋਕਾਂ ਦੀ, ਪਰ ਅੱਗੋਂ 384 ਹੋਵੇਗੀ। ਪਹਿਲੀ ਮੰਜ਼ਿਲ ਉਤੇ ਪਾਰਲੀਮੈਂਟ ਦੇ ਚੈਂਬਰਾਂ ਤੋਂ ਇਲਾਵਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਮੰਤਰੀਆਂ ਦੇ ਦਫ਼ਤਰ ਹਨ ਅਤੇ ਉਪਰਲੀਆਂ ਮੰਜ਼ਿਲਾਂ ‘ਚ ਬਾਕੀ ਦੇ ਮੰਤਰੀਆਂ ਦੇ ਕਮਰੇ, ਇੱਕ ਖਾਣੇ ਵਾਲਾ ਕਮਰਾ ਤੇ ਇੱਕ ਵਿਸ਼ਾਲ ਮੀਡੀਆ ਗੈਲਰੀ ਹੈ।ਬੁਨਿਆਦੀ ਢਾਂਚਾ ਤੇ ਦਫ਼ਤਰ ਹੇਠਲੇ ਫਲੋਰ ‘ਤੇ ਹਨ। ਡਾæ ਬਿਮਲ ਪਟੇਲ ਡਾਇਰੈਕਟਰ ਐਚ ਸੀ ਪੀ ਨੇ ਕਿਹਾ ਕਿ ਪਹਿਲੀ ਪਾਰਲੀਮੈਂਟਅਤੇ ਨਵੀਂਪਾਰਲੀਮੈਂਟ ਦੋਵੇਂ ਇਕੱਠੀਆਂ ਕੰਮ ਕਰਨਗੀਆਂ। ਨਵੀਂਪਾਰਲੀਮੈਂਟ ਆਪਣੇ ਮੈਬਰਾਂ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਜਨਤਾ ਲਈ ਵੱਖ-ਵੱਖ ਪਹੁੰਚ ਲਈ ਪੂਰੀ ਨਿਗਰਾਨੀ ‘ਚ ਹੋਵੇਗੀ। ਮੌਜੂਦਾ ਭਵਨ ਵਿੱਚ ਪਾਰਕਿੰਗ ਕੇਵਲ 110 ਵਾਹਨਾਂ ਤੱਕ ਸੀਮਤ ਹੈ, ਨਵੀਂ ਪਾਰਲੀਮੈਂਟ ‘ਚ ਲਾਇਬਰੇਰੀ ਸਮੇਤ ਪੂਰੇ ਪਾਰਲੀਮੈਂਟ ਕੰਪਲੈਕਸ ‘ਚ 1,100 ਕਾਰਾਂ ਲਈ ਜਗ੍ਹਾ ਹੈ। ਨਵੀਂਪਾਰਲੀਮੈਂਟ ਭਵਨ ਦੇ ਬਣਨ ਖ਼ਿਲਾਫ਼ ਸੁਪਰੀਮ ਕੋਰਟ ‘ਚ ਅਪੀਲ ਹੋਣ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ।

ਪੰਜਾਬੀ ਖ਼ਬਰਾਂ

ਬੁਰਾੜੀ ਦੇ ਮੈਦਾਨ ਵਿੱਚ ਜਾਣ ਦੀ ਸਰਕਾਰ ਦੀ ਪੇਸ਼ਕਸ਼ ਕਿਸਾਨ ਜਥੇਬੰਦੀਆਂ ਵੱਲੋਂ ਰੱਦ

Published

on

kisan protest
  • ਦਿੱਲੀ ਬਾਰਡਰ ਉੱਤੇ 11 ਕਿਲੋਮੀਟਰ ਲੰਮਾ ਧਰਨਾ ਲਾਇਆ
    ਨਵੀਂ ਦਿੱਲੀ, 28 ਨਵੰਬਰ, – ਭਾਰਤ ਦੀ ਰਾਜਧਾਨੀ ਦਿੱਲੀ ਵਿੱਚਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਇਹ ਧਰਨਾ ਬੁਰਾੜੀ ਦੇ ਮੈਦਾਨ ਵਿੱਚ ਲੈ ਜਾਣ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਪਹਿਲਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਓਸੇ ਤਰ੍ਹਾਂ ਜਾਰੀ ਹੈ ਅਤੇ ਦਿੱਲੀ ਸ਼ਹਿਰ ਵਿੱਚ ਐਂਟਰੀ ਮਿਲਣ ਪਿੱਛੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਅਜੇ ਤੱਕ ਉਵੇਂ ਹੀ ਦਿੱਲੀ-ਹਰਿਆਣਾ ਬਾਰਡਰ ਉੱਤੇ ਡਟੇ ਹੋਏ ਹਨ।
    ਇਸ ਦੌਰਾਨ ਅੱਜ ਸ਼ਨਿਚਰਵਾਰ ਸਵੇਰੇ ਇੱਥੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਬੈਠਕ ਕੀਤੀ ਤੇ ਆਪਣੀ ਅਗਲੀ ਰਣਨੀਤੀ ਉੱਤੇ ਵਿਚਾਰ ਕੀਤਾ। ਇਸ ਦੇ ਬਾਅਦਕਿਸਾਨ ਆਗੂਆਂ ਨੇ ਕਿਹਾ, ‘ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇੱਥੋਂਕਿਸੇ ਵੀ ਹੋਰ ਥਾਂਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੇ ਹੀ ਕਰਾਂਗੇ। ਰੋਜ਼ ਸਵੇਰੇ 11 ਵਜੇ ਅਸੀਂ ਮੀਟਿੰਗ ਕਰ ਕੇ ਰੋਜ਼ਾਨਾ ਦੀ ਨੀਤੀ ਤੈਅ ਕਰਿਆ ਕਰਾਂਗੇ।’
    ਜਾਣਕਾਰ ਸੂਤਰਾਂ ਮੁਤਾਬਕ 28 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਨੇ ਦਿੱਲੀ-ਹਰਿਆਣਾ ਬਾਰਡਰ ਉੱਤੇ ਪਹਿਲਾਂ ਤੋਂ ਲੱਗਾ ਹੋਇਆ ਧਰਨਾ ਓਸੇ ਤਰ੍ਹਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇਬੁਰਾੜੀ ਦੇ ਨਿਰੰਕਾਰੀ ਸੰਤ ਸਮਾਗਮ ਵਾਲੀ ਥਾਂ ਜਾ ਕੇ ਧਰਨਾ ਦੇਣ ਦੀ ਭਾਰਤ ਸਰਕਾਰ ਦੀ ਤਾਜ਼ਾ ਪੇਸ਼ਕਸ਼ ਰੱਦ ਕਰ ਦਿੱਤੀ ਹੈ।ਦਿੱਲੀ-ਹਰਿਆਣਾ ਵਿਚਾਲੇ ਕੁੰਡਲੀ ਨੇੜੇ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਕਰੀਬ 11 ਕਿਲੋਮੀਟਰ ਲੰਮਾ ਹੋ ਗਿਆ ਹੈ।

Click Here Political News Online in Punjabi

Continue Reading

ਪੰਜਾਬੀ ਖ਼ਬਰਾਂ

ਬੱਸ ਵਿੱਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ

Published

on

bus damage

ਜੈਪੁਰ, 28 ਨਵੰਬਰ – ਜੈਪੁਰ ਦਿਹਾਤੀ ਜ਼ਿਲੇ ਦੇ ਚੁੰਦਵਾਜੀ ਥਾਣਾ ਖੇਤਰ ਵਿੱਚ ਦਿੱਲੀ ਤੋਂ ਜੈਪੁਰ ਆ ਰਹੀ ਇੱਕ ਵੀਡੀਓ ਕੋਚ ਬੱਸ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾ ਗਈ ਤੇ ਉਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਤਿੰਨ ਵਿਅਕਤੀ ਸੜ ਕੇ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ।
ਕਾਰਜਕਾਰੀ ਪੁਲਸ ਅਧਿਕਾਰੀ ਅਨੀਤਾ ਮੀਣਾ ਨੇ ਦੱਸਿਆ ਕਿ ਜੈਪੂਰ-ਦਿੱਲੀ ਨੈਸ਼ਨਲ ਹਾਈਵੇ ਦੇ ਲਾਬਾਨਾ ਪਿੰਡ ਨੇੜੇ ਇੱਕ ਟਰੱਕ ਪਲਟਣ ਨਾਲ ਰਸਤਾ ਜਾਮ ਸੀ। ਵੀਡੀਓ ਕੋਚ ਬੱਸ ਚਾਲਕ ਨੇ ਬੱਸ ਨੂੰ ਗ਼ਲਤ ਦਿਸ਼ਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਇਸ ਵਿੱਚ ਕਰੰਟ ਫੈਲ ਗਿਆ।ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲੱਗੀ ਅੱਗ ਵਿੱਚ ਭਗਵਾਨ ਸਿੰਘ, ਨੂਰ ਮੁਹੰਮਦ ਅਤੇ ਸ਼ੁਭਮ ਦੀ ਮੌਤ ਹੋ ਗਈ ਸੀ, ਪਰ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਬਾਕੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ ਸੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਗੁਜਰਾਤ ਦੇ ਹਸਪਤਾਲ ਵਿੱਚ ਅੱਗ ਨਾਲ ਪੰਜ ਕੋਰੋਨਾ ਪ੍ਰਭਾਵਤ ਮਰੀਜ਼ਾਂ ਦੀ ਮੌਤ

Published

on

death

ਅਹਿਮਦਾਬਾਦ, 28 ਨਵੰਬਰ – ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਕੱਲ੍ਹ ਰਾਤ ਕੋਵਿਡ-19 ਹਸਪਤਾਲ ਦੇ ਆਈ ਸੀ ਯੂ ਵਿੱਚ ਅੱਗ ਲੱਗਣ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ 26 ਹੋਰ ਮਰੀਜ਼ਾਂ ਨੂੰ ਬਚਾ ਲਿਆ। ਇਨ੍ਹਾਂ ਸਾਰਿਆਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਦੇ ਬੀ ਥੇਵਾ ਨੇ ਦੱਸਿਆ ਕਿ ਆਨੰਦ ਬੰਗਲੋ ਚੌਕ ਦੇ ਚਾਰ ਮੰਜ਼ਿਲਾ ਉਦੈ ਸ਼ਿਵਾਨੰਦ ਹਸਪਤਾਲ ਵਿੱਚ ਪਹਿਲੀ ਮੰਜ਼ਿਲ ਉੱਤੇ ਬਣੇ ਆਈ ਸੀ ਯੂ ਵਿੱਚ ਕੱਲ੍ਹ ਦੇਰ ਰਾਤ ਲੱਗਭਗ ਸਾਢੇ 12 ਵਜੇ ਅੱਗ ਲੱਗ ਗਈ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਰਾਜਕੋਟ ਵਿੱਚ ਕੋਵਿਡ-19 ਹਸਪਤਾਲ ਵਿੱਚ ਕੱਲ੍ਹਅੱਗ ਲੱਗਣ ਦੀ ਘਟਨਾ ਦਾ ਨੋਟਿਸ ਲਿਆ ਤੇ ਇਸ ਘਟਨਾਬਾਰੇ ਗੁਜਰਾਤ ਸਰਕਾਰ ਤੋਂ ਰਿਪੋਰਟ ਮੰਗੀ ਹੈ। ਕੇਂਦਰ ਸਰਕਾਰਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਹ ਮਹਿਤਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਹੋਮ ਸੈਕਟਰੀ ਬੈਠਕ ਕਰਨਗੇ ਅਤੇ ਸਾਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ਲਈ ਅਗਨੀ ਸੁਰੱਖਿਆ ਨਿਰਦੇਸ਼ ਜਾਰੀ ਕਰਨਗੇ।

Click Here To Read Latest Punjabi news

Continue Reading

ਰੁਝਾਨ